Sun, Oct 25, 2026
Whatsapp

Punjab Rain : ਪੰਜਾਬ 'ਚ ਮੀਂਹ ਤੇ ਭਾਰੀ ਗੜ੍ਹੇਮਾਰੀ ਨੇ ਕਿਸਾਨਾਂ ਦੇ ਸਾਹ ਸੂਤੇ, ਝੋਨੇ ਦੀ ਫ਼ਸਲ ਨੂੰ ਭਾਰੀ ਨੁਕਸਾਨ ਦਾ ਖ਼ਦਸ਼ਾ

Punjab Crop Damage : ਕਿਸਾਨਾਂ ਨੂੰ ਇਸ ਗੱਲ ਦਾ ਫਿਕਰ ਸਤਾ ਰਿਹਾ ਹੈ ਕਿਉਂਕਿ ਹਵਾ ਸਲ੍ਹਾਬੀ ਹੋਣ ਕਾਰਨ ਇਸ ਵਿਚ ਵੇਚਣ ਲਈ ਗਈ ਝੋਨੇ ਦੀ ਫ਼ਸਲ ਵਿਚ ਸਿਲ੍ਹ ਵੀ ਜ਼ਿਆਦਾ ਹੋ ਜਾਂਦੀ ਹੈ, ਜਿਸ ਕਰਕੇ ਨਮੀਂ ਜ਼ਿਆਦਾ ਹੋਣ ਕਾਰਨ ਵਪਾਰੀ ਇਸ ਨੂੰ ਖਰੀਦਦੇ ਨਹੀਂ ਹਨ।

Reported by:  PTC News Desk  Edited by:  KRISHAN KUMAR SHARMA -- October 25th 2026 08:26 AM -- Updated: October 25th 2026 08:27 AM
Punjab Rain : ਪੰਜਾਬ 'ਚ ਮੀਂਹ ਤੇ ਭਾਰੀ ਗੜ੍ਹੇਮਾਰੀ ਨੇ ਕਿਸਾਨਾਂ ਦੇ ਸਾਹ ਸੂਤੇ, ਝੋਨੇ ਦੀ ਫ਼ਸਲ ਨੂੰ ਭਾਰੀ ਨੁਕਸਾਨ ਦਾ ਖ਼ਦਸ਼ਾ

Punjab Rain : ਪੰਜਾਬ 'ਚ ਮੀਂਹ ਤੇ ਭਾਰੀ ਗੜ੍ਹੇਮਾਰੀ ਨੇ ਕਿਸਾਨਾਂ ਦੇ ਸਾਹ ਸੂਤੇ, ਝੋਨੇ ਦੀ ਫ਼ਸਲ ਨੂੰ ਭਾਰੀ ਨੁਕਸਾਨ ਦਾ ਖ਼ਦਸ਼ਾ

Punjab Crop Damage : ਪੰਜਾਬ ਵਿਚ ਦੇਰ ਰਾਤ ਬੇ-ਮੌਸਮੀ ਭਾਰੀ ਮੀਂਹ, ਤੇਜ਼ ਹਵਾਵਾਂ ਅਤੇ ਗੜੇਮਾਰੀ ਨੇ ਕਿਸਾਨਾਂ ਨੂੰ ਚਿੰਤਾ ਵਿਚ ਪਾ ਦਿੱਤਾ ਹੈ। ਵੱਖ ਵੱਖ ਥਾਂਵਾਂ ਤੋਂ ਕਿਸਾਨਾਂ ਨੇ ਦੱਸਿਆ ਕਿ ਝੋਨਾ, ਕਪਾਹ, ਨਰਮੇ ਦੀ ਫਸਲ ਲਗਭਗ ਪੱਕੀ ਹੋਈ ਹੈ ਅਤੇ ਅੱਜ ਆਏ ਇਸ ਮੀਂਹ, ਤੇਜ਼ ਹਵਾਵਾਂ ਅਤੇ ਗੜੇਮਾਰੀ ਨੇ ਕਿਸਾਨਾਂ ਦੀ ਪੱਕੀ ਹੋਈ ਫ਼ਸਲ ਨੂੰ ਕਈ ਥਾਵਾਂ ਤੇ ਤੇਜ਼ ਹਵਾਵਾਂ ਨਾਲ ਹੇਠਾਂ ਵਿਛਾ ਦਿੱਤੀ। ਫ਼ਸਲ ਧਰਤੀ ਉੱਪਰ ਡਿੱਗਣ ਕਰਕੇ ਜਿਥੇ ਇਸ ਦੀ ਗੁਣਵੱਤਾ ਵੀ ਖ਼ਰਾਬ ਹੋਵੇਗੀ, ਉਥੇ ਝਾੜ ਵੀ ਵੱਡਾ ਪ੍ਰਭਾਵ ਪਵੇਗਾ।

ਕਿਸਾਨਾਂ ਨੂੰ ਇਸ ਗੱਲ ਦਾ ਫਿਕਰ ਸਤਾ ਰਿਹਾ ਹੈ ਕਿਉਂਕਿ ਹਵਾ ਸਲ੍ਹਾਬੀ ਹੋਣ ਕਾਰਨ ਇਸ ਵਿਚ ਵੇਚਣ ਲਈ ਗਈ ਝੋਨੇ ਦੀ ਫ਼ਸਲ ਵਿਚ ਸਿਲ੍ਹ ਵੀ ਜ਼ਿਆਦਾ ਹੋ ਜਾਂਦੀ ਹੈ, ਜਿਸ ਕਰਕੇ ਨਮੀਂ ਜ਼ਿਆਦਾ ਹੋਣ ਕਾਰਨ ਵਪਾਰੀ ਇਸ ਨੂੰ ਖਰੀਦਦੇ ਨਹੀਂ ਹਨ।

ਕਿਸਾਨਾਂ ਨੇ ਵੱਡੇ ਪੱਧਰ 'ਤੇ ਫਸਲ ਖਰਾਬ ਹੋਣ ਦੀ ਜਤਾਈ ਚਿੰਤਾ

ਕਿਸਾਨ ਨੇ ਦੱਸਿਆ ਕਿ ਨਰਮੇ ਤੇ ਕਪਾਹ ਦੀ ਫ਼ਸਲ ਵੀ ਪੱਕ ਕੇ ਚਗਾਈ ਲਈ ਤਿਆਰ ਹੋਈ ਖੜੀ ਹੈ ਅਤੇ ਜੇਕਰ ਹੋਰ ਮੀਂਹ ਅਤੇ ਤੇਜ਼ ਹਵਾਵਾਂ ਆਉਂਦੀਆਂ ਹਨ ਤਾਂ ਇਹ ਫ਼ਸਲ ਸਿੱਕਰੀਆਂ ਵਿਚੋਂ ਬਾਹਰ ਨਿਕਲ ਕੇ ਹੇਠਾਂ ਡਿੱਗ ਕੇ ਖ਼ਰਾਬ ਹੋ ਜਾਵੇਗੀ ਅਤੇ ਝੋਨੇ ਦੀ ਫਸਲ ਪੱਕੀ ਹੋਈ ਹੈ ਅਤੇ ਬਹੁਤ ਥਾਵਾਂ ਤੇ ਝੋਨੇ ਦੀ ਕਟਾਈ ਹੋ ਚੁੱਕੀ ਹੈ ਅਤੇ ਬਾਕੀ ਜੋ ਝੋਂਨੇ ਦੀ ਫਸਲ ਦੀ ਕਟਾਈ ਲਈ ਰਹਿੰਦੀ ਹੈ ਉਹ ਮੀਂਹ ਪੈਣ ਨਾਲ ਖੇਤਾਂ ਵਿਚ ਕਈ ਥਾਂ ਪਾਣੀ ਭਰਨ ਨਾਲ ਇਸ ਦੀ ਕਟਾਈ ਲੇਟ ਹੋ ਜਾਵੇਗੀ।

ਮਾਨਸਾ 'ਚ ਇਸ ਸਮੇਂ ਕਿਸਾਨ ਆਪਣੀ ਪੱਕੀ ਹੋਈ ਝੋਨੇ ਦੀ ਫ਼ਸਲ ਲੈ ਕੇ ਮੰਡੀਆਂ ਵਿੱਚ ਪਹੁੰਚ ਰਹੇ ਹਨ। ਅਜਿਹੇ ਵਿੱਚ ਅਚਾਨਕ ਹੋਈ ਗੜੇਮਾਰੀ ਕਿਸਾਨਾਂ ਲਈ ਵੱਡੀ ਮੁਸੀਬਤ ਬਣ ਸਕਦੀ ਹੈ। ਫ਼ਸਲ ਨੂੰ ਹੋਏ ਨੁਕਸਾਨ ਦਾ ਅਸਲ ਅੰਦਾਜ਼ਾ ਮੌਕੇ 'ਤੇ ਜਾਂਚ ਤੋਂ ਬਾਅਦ ਹੀ ਲਗਾਇਆ ਜਾ ਸਕੇਗਾ।

ਉੱਧਰ, ਪਰਵਿੰਦਰ ਸਿੰਘ ਝੋਟਾ ਕਤਲ ਮਾਮਲੇ ਵਿੱਚ ਇਨਸਾਫ਼ ਦੀ ਮੰਗ ਨੂੰ ਲੈ ਕੇ ਚੱਲ ਰਹੇ ਧਰਨੇ ਵਾਲੀ ਥਾਂ 'ਤੇ ਵੀ ਮੀਂਹ ਅਤੇ ਗੜੇਮਾਰੀ ਦਾ ਅਸਰ ਦੇਖਣ ਨੂੰ ਮਿਲਿਆ। ਮੀਂਹ ਕਾਰਨ ਧਰਨੇ ਵਾਲੀ ਥਾਂ 'ਤੇ ਲੱਗੇ ਟੈਂਟਾਂ ਅਤੇ ਹੋਰ ਪ੍ਰਬੰਧਾਂ ਨੂੰ ਨੁਕਸਾਨ ਪਹੁੰਚਣ ਦੀ ਖ਼ਬਰ ਹੈ, ਜਿਸ ਕਾਰਨ ਧਰਨੇ 'ਤੇ ਬੈਠੇ ਲੋਕਾਂ ਨੂੰ ਵੀ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ।

ਅਬੋਹਰ ਦਾਣਾ ਮੰਡੀ 2 ਦਿਨ ਬੰਦ

ਅਬੋਹਰ ਦਾਣਾ ਮੰਡੀ ਵਿੱਚ ਵੀ ਮੀਂਹ ਨੇ ਸਰਕਾਰੀ ਦਾਅਵਿਆਂ ਦੀ ਖੋਲ ਖੋਲ ਦਿੱਤੀ ਹੈ ਅਤੇ ਝੋਨੇ ਦੀ ਫਸਲ ਪਾਣੀ 'ਚ ਡੁੱਬੀ ਪਈ ਹੈ। ਕਿਸਾਨ ਨੇ ਕਿਹਾ ਕੋਈ ਪ੍ਰਬੰਧ ਨਹੀਂ ਹਨ, ਸਗੋਂ ਝੋਨੇ ਦੀ ਖਰੀਦ ਲਈ ਕਾਟ ਕਟੀ ਜਾ ਰਹੀ ਹੈ, ਨਾਲ ਹੀ ਮੀਂਹ ਨੇ ਵੱਡਾ ਨੁਕਸਾਨ ਕਰ ਦਿੱਤਾ। ਇਸਦੀ ਜਿੰਮੇਵਾਰੀ ਸਰਕਾਰ ਅਤੇ ਪ੍ਰਸ਼ਾਸਨ ਦੀ ਸੀ।

ਅਬੋਹਰ ਮੰਡੀ ਦੋ ਦਿਨਾਂ ਲਈ ਬੰਦ, ਕਿਸਾਨਾਂ ਨੂੰ ਆਪਣੀ ਫ਼ਸਲ ਨਾ ਲਿਆਉਣ ਦੀ ਅਪੀਲ। ਕਿਸਾਨਾਂ ਨੇ ਪ੍ਰਸ਼ਾਸਨ ਵੱਲੋਂ ਲਾਪਰਵਾਹੀ ਦਾ ਦੋਸ਼ ਲਗਾਇਆ ਅਤੇ ਮੁੱਖ ਮੰਤਰੀ ਦੇ ਦਾਅਵੇ ਖੋਖਲੇ ਸਾਬਤ ਹੋਏ, ਦਾਅਵਾ ਕੀਤਾ ਕਿ ਉਹ ਸੁੱਕਾ ਝੋਨਾ ਲਿਆ ਕੇ ਮੰਡੀ ਵਿੱਚ ਭਿੱਜ ਗਏ।

ਲਿਫਟਿੰਗ ਨਾ ਹੋਣ ਕਾਰਨ ਅਬੋਹਰ ਅਨਾਜ ਮੰਡੀ ਵਿੱਚ ਝੋਨੇ ਦੀ ਫ਼ਸਲ ਦੇ ਢੇਰ ਲੱਗ ਗਏ। ਕਮਿਸ਼ਨ ਏਜੰਟ ਐਸੋਸੀਏਸ਼ਨ ਨੇ ਇੱਕ ਮੀਟਿੰਗ ਕਰਕੇ ਅਨਾਜ ਮੰਡੀ ਨੂੰ ਦੋ ਦਿਨਾਂ ਲਈ ਬੰਦ ਕਰਨ ਦਾ ਫੈਸਲਾ ਕੀਤਾ। ਸਰਕਾਰ ਦੇ ਖਰੀਦ ਪ੍ਰਬੰਧਾਂ ਬਾਰੇ ਵੱਡੇ ਸਵਾਲ ਉਠਾਏ ਗਏ।

ਮਾਰਕੀਟ ਕਮੇਟੀ ਅਬੋਹਰ ਦੇ ਚੇਅਰਮੈਨ ਰਾਜਿੰਦਰ ਕੁਮਾਰ ਨੇ ਕਿਹਾ ਕਿ ਇਹ ਸਥਿਤੀ ਕੁਝ ਲਿਫਟਿੰਗ ਮੁੱਦਿਆਂ ਕਾਰਨ ਪੈਦਾ ਹੋਈ ਹੈ, ਅਤੇ ਕਮਿਸ਼ਨ ਏਜੰਟ ਐਸੋਸੀਏਸ਼ਨ ਅਬੋਹਰ ਨੇ ਇਹ ਫੈਸਲਾ ਲਿਆ ਹੈ, ਜਦੋਂ ਕਿ ਮਾਰਕੀਟ ਕਮੇਟੀ ਦਾ ਕੰਮ ਨਿਰਵਿਘਨ ਜਾਰੀ ਰਹੇਗਾ।

ਹੁਣ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਮੰਡੀਆਂ ਵਿੱਚ ਪਈ ਕਿਸਾਨਾਂ ਦੀ ਫ਼ਸਲ ਨੂੰ ਕਿੰਨਾ ਨੁਕਸਾਨ ਹੋਇਆ ਹੈ ਅਤੇ ਪ੍ਰਸ਼ਾਸਨ ਵੱਲੋਂ ਇਸ ਸਬੰਧੀ ਕੀ ਕਦਮ ਚੁੱਕੇ ਜਾਂਦੇ ਹਨ।

ਇਹ ਵੀ ਪੜ੍ਹੋ...Kulhar Pizza ਵਾਲੇ ਸਹਿਜ ਅਰੋੜਾ ਦੀ ਇੱਕ ਹੋਰ ਵੀਡੀਓ ਵਾਇਰਲ, 'ਮੇਰੇ ਜਾਣ ਤੋਂ ਬਾਅਦ ਮੇਰੀ ਪਤਨੀ ਨੂੰ ਨਾ ਕਰਿਓ ਟ੍ਰੋਲ'

- PTC NEWS

Electrical Saftey authority
Chandigarh Group of Colleges

Top News view more...

Latest News view more...

PTC NETWORK
PTC NETWORK