ਜਿਸ ਪੰਜਾਬ ਚ ਧੀਆਂ ਸਭਨਾ ਦੀਆਂ ਸਾਂਝੀਆਂ ਸਨ; ਹੁਣ ਨਸ਼ੇ ਦੀ ਪੂਰਤੀ ਲਈ ਕਰਦੀਆਂ ਗੈਰਕਾਨੂੰਨੀ ਧੰਦਾ

By  Jasmeet Singh July 5th 2023 01:43 PM -- Updated: July 10th 2023 01:40 PM

ਲੁਧਿਆਣਾ: ਰੰਗਲਾ ਪੰਜਾਬ ਜਿੱਥੇ ਧੀਆਂ ਦੇ ਮਾਣ ਨੂੰ ਹਰ ਕੋਈ ਆਪਣਾ ਮਾਣ ਜਾਣਦਾ ਸੀ ਅਤੇ ਕਿਸੀ ਧੀ ਦੇ ਅਪਮਾਨ ਨੂੰ ਆਪਣਾ ਨਿਰਾਦਰ। ਪਰ ਅਜੋਕੇ ਸਮੇਂ 'ਚ ਤਾਂ ਇਹ ਮਹਿਜ਼ ਸਾਹਿਤ ਦੀਆਂ ਕਹਾਣੀਆਂ ਹੀ ਬਣ ਕੇ ਰਹਿ ਗਈਆਂ। ਪਹਿਲਾਂ ਸਰਹਦੋਂ ਪਾਰ ਆਉਣ ਵਾਲੇ ਨਸ਼ੇ ਪੰਜਾਬ ਰਾਹੀਂ ਦਿੱਲੀ ਅਤੇ ਮੁੰਬਈ ਤੱਕ ਪਹੁੰਚਾਏ ਜਾਂਦੇ ਸਨ। ਇਹ ਇੱਕ ਰਾਹ ਸੀ, ਪਰ ਹੁਣ ਰਾਹ 'ਚ ਪੰਜਾਬੀਆਂ ਨੇ ਹੀ ਰਿਹਾਇਸ਼ਾਂ ਪਾ ਲਈਆਂ ਨੇ, ਕਿਵੇਂ? ਇੱਥੇ ਗੈਰਕਾਨੂੰਨੀ ਵਿਆਪਰ ਹੁਣ ਲੋੜ ਬਣ ਗਿਆ ਹੈ। ਜੀ ਹਾਂ, ਅੱਜ ਪੰਜਾਬ 'ਚ ਨਸ਼ਾ ਬਾਹਰ ਨਹੀਂ ਵੇਚਿਆ ਜਾਂਦਾ ਪਰ ਆਪਣੇ ਘਰੇ ਹੀ ਵਰਤਿਆ ਜਾ ਰਿਹਾ। ਜਿਸ ਨੇ ਪੰਜਾਬ ਦੀਆਂ ਨਸਲਾਂ ਖ਼ਰਾਬ ਕਰ ਦਿੱਤੀਆਂ ਹਨ।
   
ਨਸ਼ਾ ਛਡਾਊ ਕੇਂਦਰ 'ਚ ਜ਼ੇਰੇ ਇਲਾਜ ਕੁੜੀਆਂ ਨੇ ਦੱਸੀਆਂ ਆਪ ਬੀਤੀਆਂ
PTC ਪੱਤਰਕਾਰ ਨਵੀਨ ਸ਼ਰਮਾ ਨੇ ਲੁਧਿਆਣਾ ਦੇ ਇੱਕ ਨਸ਼ਾ ਛਡਾਊ ਕੇਂਦਰ ਪਹੁੰਚ ਕੀਤੀ ਜਿੱਥੇ ਉਨ੍ਹਾਂ ਉੱਥੇ ਜ਼ੇਰੇ ਇਲਾਜ ਨਸ਼ਾ ਪੀੜਤ ਕੁੜੀਆਂ ਨਾਲ ਰਾਬਤਾ ਕਾਇਮ ਕੀਤਾ। ਕੁੜੀਆਂ ਨੇ ਦੱਸਿਆ ਕਿ ਉਹ ਨਸ਼ਾ ਛੱਡਣਾ ਚਾਉਂਦੀਆਂ ਹਨ ਪਰ ਇਹ ਇਨ੍ਹਾਂ ਸੌਖਾ ਨਹੀਂ ਹੈ। ਇੱਕ ਪੀੜਤ ਨੇ ਦੱਸਿਆ ਕਿ ਉਹ ਯਤੀਮ ਹੈ ਅਤੇ ਆਪਣੇ ਚਾਚਾ-ਚਾਚੀ ਕੋਲ ਰਹਿੰਦੀ ਸੀ, ਉਸਦੇ ਵੱਡੇ ਭਰਾ ਨੇ ਵਿਆਹ ਕਰਾ ਆਪਣਾ ਘਰ ਵਾਸਾ ਲਿਆ ਤੇ ਉਹ ਉਥੋਂ ਚਲੀ ਆਈ, ਹੁਣ ਸੜਕਾਂ 'ਤੇ ਰਹਿੰਦੀ ਹੈ, ਪਰ ਪੁਲਿਸ ਵੀ ਉਨ੍ਹਾਂ ਨੂੰ ਸੜਕਾਂ ਕਿਨਾਰੇ ਸੌਣ ਨਹੀਂ ਦਿੰਦੀ, ਉਨ੍ਹਾਂ ਨਾਲ ਕੁੱਟਮਾਰ ਕੀਤੀ ਜਾਂਦੀ ਹੈ, ਰਹਿਣ ਨੂੰ ਕੋਈ ਘਰ ਨਹੀਂ ਹੈ। ਹਾਲਾਤ ਅਜਿਹੇ ਨੇ ਕਿ ਪਾਰਕਾਂ 'ਚ ਰਾਤਾਂ ਕੱਟਣੀਆਂ ਪੈਂਦੀਆਂ ਹਨ। ਨਸ਼ੇ ਦੀ ਲਤ ਇੰਨ੍ਹੀ ਭੈੜੀ ਹੋ ਗਈ ਸੀ ਅਤੇ ਅਨਪੜ੍ਹਤਾ ਕਾਰਨ ਕਿਸੇ ਕੰਮਕਾਜ ਤੋਂ ਅਸਮਰਥ (ਦੇਹ ਵਿਆਪਰ ਵੱਲ ਇਸ਼ਾਰਾ) ਗੈਰਕਾਨੂੰਨੀ ਕਮਾਂ 'ਚ ਉੱਤਰਨਾ ਪਿਆ।


ਇਹ ਵੀ ਪੜ੍ਹੋ: MP: ਵਾਇਰਲ ਵੀਡੀਓ 'ਚ ਕਬਾਇਲੀ ਨੌਜਵਾਨ 'ਤੇ ਪਿਸ਼ਾਬ ਕਰਦਾ ਦਿਖਿਆ ਸ਼ਖਸ; NSA ਦੇ ਤਹਿਤ ਗ੍ਰਿਫਤਾਰ 

ਨਸ਼ਾ ਛੁਡਾਊ ਕੇਂਦਰ ਦਾ ਕੁੜੀਆਂ ਇਸ ਲਈ ਕਰ ਰਹੀਆਂ ਧੰਨਵਾਦ
ਨਸ਼ੇ ਵਰਗੇ ਨਰਕਾਂ 'ਚ ਫਸੀਆਂ ਇਨ੍ਹਾਂ ਪੰਜਾਬ ਦੀਆਂ ਧੀਆਂ ਜਦੋਂ ਸਾਂਝੀਆਂ ਹੀ ਨਾ ਰਹੀਆਂ 'ਤੇ ਫਿਰ ਆਪਣੀ ਲੋੜਾਂ ਦੀ ਪੂਰਤੀ ਲਈ ਗੈਰਕਾਨੂੰਨੀ ਧੰਦੇ 'ਚ ਉੱਤਰਨਾ ਪਿਆ, ਪੁਲਿਸ ਦਾ ਕੋਈ ਖਾਸ ਸਹਯੋਗ ਨਹੀਂ ਮਿਲਿਆ। ਸਰਕਾਰੀ ਹਸਪਤਾਲਾਂ 'ਚ ਕੋਈ ਖਾਸ ਮਦਦ ਨਹੀਂ ਮਿਲੀ। ਹਾਰ ਜਿਹੜੇ ਇਨ੍ਹਾਂ ਨੂੰ ਖਾਲ਼ੀ ਸਿਰਿੰਜ ਵੇਚਦੇ ਸਨ ਉਨ੍ਹਾਂ ਇਨ੍ਹਾਂ ਦੀ ਵਾਤ ਲਈ ਅਤੇ ਇਨ੍ਹਾਂ ਦੀ ਮਦਦ ਕਰਨ ਦਾ ਬੀੜਾ ਚੁੱਕਿਆ ਅਤੇ ਇਨ੍ਹਾਂ ਨੂੰ ਇਸ ਸ਼ਹਿਰ ਦੇ ਇੱਕ ਨਸ਼ਾ ਛੁਡਾਊ ਕੇਂਦਰ ਤੱਕ ਪਹੁੰਚਾਉਣਾ ਕੀਤਾ। 

ਦੂਜੀ ਕੁੜੀ ਨੇ ਦੱਸਿਆ ਕਿ ਉਸਦਾ ਇਸ ਦੁਨੀਆਂ 'ਚ ਕੋਈ ਨਹੀਂ, ਉਹ ਰੇਲਵੇ ਸਟੇਸ਼ਨ 'ਤੇ ਰਹਿੰਦੀ ਹੈ। ਉਸਦਾ ਕਹਿਣਾ ਕਿ ਉਸਨੂੰ 15 ਸਾਲ ਦੀ ਬਾਲੜੀ ਉਮਰ 'ਚ ਨਸ਼ੇ ਦੀ ਆਦਤ ਪੈ ਗਈ। ਨਸ਼ੇ ਦੀ ਪੂਰਤੀ ਲਈ ਆਰਕੈਸਟਰਾ 'ਚ ਡਾਂਸ ਕਰਦੀ ਅਤੇ ਪੈਸਿਆਂ ਨਾਲ ਨਸ਼ਾ ਖਰੀਦਦੀ। ਫ਼ਿਲਹਾਲ ਰੇਲਵੇ ਸਟੇਸ਼ਨ ਰਹਿੰਦੀ ਹੈ ਅਤੇ ਕਈ ਤਰ੍ਹਾਂ ਦੀਆਂ ਤੰਗੀ ਪ੍ਰੇਸ਼ਾਨੀ ਤੋਂ ਬਾਅਦ ਹੁਣ ਉਸਦਾ ਹੱਥ ਨਸ਼ਾ ਛੁਡਾਊ ਕੇਂਦਰ ਵਾਲਿਆਂ ਨੇ ਫੜਿਆ ਜੋ ਉਸਦੀ ਨਸ਼ਾ ਛੁਡਾਉਣ 'ਚ ਮਦਦ ਕਰ ਰਹੇ ਹਨ।   

ਨਸ਼ੇ ਦੀ ਪੂਰਤੀ ਲਈ ਇਨ੍ਹਾਂ ਕੁੜੀਆਂ ਨੂੰ ਕਰਨਾ ਪੈਂਦਾ ਗੈਰਕਾਨੂੰਨੀ ਕੰਮ


ਕੇਂਦਰ ਦੇ ਡਾਕਟਰ ਇਨ੍ਹਾਂ ਕੁੜੀਆਂ ਲਈ ਬਣੇ ਰੱਬ 
ਪੀੜਤ ਕੁੜੀਆਂ ਲਈ ਰੱਬ ਦਾ ਰੂਪ ਬਣ ਉਨ੍ਹਾਂ ਦੀ ਜ਼ਿੰਦਗੀ ਸਵਾਰਨ 'ਚ ਦਿਨ ਰਾਤ ਇੱਕ ਕਰ ਰਹੇ  ਡਾਕਟਰ ਇੰਦਰਜੀਤ ਢੀਂਗਰਾ ਨੇ ਵੀ ਹੈਰਾਨੀਜਨਕ ਖੁਲਾਸੇ ਕੀਤੇ ਹਨ। ਨਸ਼ੇੜੀਆਂ ਦੀ ਕਾਊਂਸਲਿੰਗ ਕਰ ਉਨ੍ਹਾਂ ਨੂੰ ਨਸ਼ਾ ਛੱਡਣ ਲਈ ਉਤਸ਼ਾਹਿਤ ਕਰਨ ਵਾਲੇ ਡਾ. ਢੀਂਗਰਾ ਦਾ ਕਹਿਣਾ ਕਿ ਪੰਜਾਬ ਦੇ ਹਾਲਾਤ ਇਸ ਕਦਰ ਬਰਦਾਦ ਨੇ ਕਿ ਜਿੱਥੇ ਮੁੰਡੇ ਇਸ ਦਲਦਲ 'ਚ ਪਹਿਲਾਂ ਫਸੇ ਸਨ। ਹੁਣ ਕੁੜੀਆਂ ਦੀ ਵੱਡੀ ਗਿਣਤੀ ਦੇ ਵੀ ਇਸ ਨਰਕ 'ਚ ਫਸਣ ਦੀ ਜਾਣਕਾਰੀ ਹਾਸਿਲ ਹੋ ਰਹੀ ਹੈ। ਉਨ੍ਹਾਂ ਦਾ ਕਹਿਣਾ ਕਿ ਸਭ ਤੋਂ ਹੈਰਾਨ ਕਰਨ ਵਾਲੀ ਗੱਲ ਤਾਂ ਇਹ ਹੈ ਕਿ 12 - 13 ਸਾਲ ਦੇ ਬਾਲਕ ਵੀ ਹੁਣ ਇਸ ਦਲਦਲ 'ਚ ਫਸੀ ਜਾਂਦੇ ਹਨ।  ਉਨ੍ਹਾਂ ਦੱਸਿਆ ਕਿ ਸੂਬੇ ਭਰ 'ਚ ਔਰਤਾਂ ਲਈ ਖਾਸ ਤੌਰ 'ਤੇ ਕੋਈ ਨਸ਼ਾ ਛੁਡਾਊ ਕੇਂਦਰ ਸਥਾਪਤ ਨਹੀਂ ਹਨ, ਜਿਸ ਵੱਲ ਮੌਜੂਦਾ ਸਰਕਾਰ ਨੂੰ ਧਿਆਨ ਦੇਣ ਦੀ ਲੋੜ ਹੈ।   

- ਰਿਪੋਰਟਰ ਨਵੀਨ ਸ਼ਰਮਾ ਦੇ ਸਹਿਯੋਗ ਨਾਲ  

ਇਹ ਵੀ ਪੜ੍ਹੋ: ਪਤਨੀ ਨੂੰ ਪੜ੍ਹਾਇਆ SDM ਬਣਾਇਆ ਹੁਣ ਤਲਾਕ ਤੱਕ ਪਹੁੰਚਿਆ ਰਿਸ਼ਤਾ; ਜਾਣੋ SDM ਜੋਤੀ ਮੌਰਿਆ ਦੀ ਕਹਾਣੀ

Related Post