MONSOON DISEASE: ਹੁਣ ਤੁਸੀਂ ਮੀਂਹ ਦੇ ਮੌਸਮ ਵਿੱਚ ਖੁੱਲ ਕੇ ਕਰ ਸਕਦੇ ਹੋ ਬਿਮਾਰੀਆਂ ਨਾਲ ਮੁਕਾਬਲਾ, ਜਾਣੋਂ ਕਿਵੇਂ...

ਮੀਂਹ ਦੇ ਮੌਸਮ ਵਿੱਚ ਖਾਣ-ਪੀਣ ਨੂੰ ਲੈਕੇ ਇਹਤਿਆਤ ਵਰਤਣ ਦੀ ਲੋੜ ਹੁੰਦੀ ਹੈ। ਸਾਨੂੰ ਉਸ ਹਰ ਚੀਜ਼ ਨੂੰ ਆਪਣੇ ਖਾਣੇ ਵਿੱਚ ਸ਼ਾਮਿਲ ਕਰਨਾ ਚਾਹੀਂਦਾ ਹੈ, ਜਿਸ ਨਾਲ ਸਾਡੀ ਇਮਿਊਨਿਟੀ ਬਰਕਰਾਰ ਰਹੇ

By  Shameela Khan July 11th 2023 03:34 PM -- Updated: July 11th 2023 03:50 PM

MONSOON DISEASE: ਭਾਰਤ ਦੇ ਜ਼ਿਆਦਾਤਰ ਇਲਾਕਿਆਂ ਵਿੱਚ ਲਗਾਤਾਰ ਮੀਂਹ ਪੈ ਰਿਹਾ ਹੈ, ਜਿਸ ਕਰਕੇ ਤਾਪਮਾਨ ਬਦਲ ਰਿਹਾ ਹੈ, ਇਸ ਬਦਲਦੇ ਤਾਪਮਾਨ ਕਾਰਨ ਬਿਮਾਰੀਆਂ ਦਾ ਖਤਰਾ ਵੀ ਵੱਧ ਗਿਆ ਹੈ। ਇਸ ਮੌਸਮ ਵਿੱਚ ਕਈ ਤਰ੍ਹਾਂ ਦੀਆਂ ਐਲਰਜੀ ਅਤੇ ਇੰਨਫ਼ੈਕਸ਼ਨ ਦੀ ਸਮੱਸਿਆ ਹੋਣਾ ਆਮ ਗੱਲ ਹੈ। ਸਿਹਤ ਮਾਹਿਰਾਂ ਦੇ ਮੁਤਾਬਿਕ ਵਾਤਾਵਰਨ ਵਿੱਚ ਮੌਜੂਦ ਨਮੀ ਦੇ ਨਾਲ ਬੈਕਟੀਰੀਆ-ਫੰਗਲ ਇੰਨਫ਼ੈਕਸ਼ਨ ਵਰਗੀਆਂ ਸਮੱਸਿਆਵਾਂ ਹੁੰਦੀਆ ਹਨ।


ਇਹ ਬਿਮਾਰੀਆਂ ਉਨ੍ਹਾਂ ਲੋਕਾਂ ਨੂੰ ਸ਼ਿਕਾਰ ਬਣਾਉਂਦੀਆ ਹਨ, ਜਿਨ੍ਹਾਂ ਦੀ ਇਮਿਊਨਿਟੀ ਪਹਿਲਾਂ ਹੀ ਕਮਜ਼ੋਰ ਹੁੰਦਾ ਹੈ। ਇਸ ਕਰਕੇ ਇਸ ਮੌਸਮ ਵਿੱਚ ਇਮਿਊਨਿਟੀ ਵਧਾਉਣ ਵਾਲੇ ਖਾਣ-ਪਾਣ ਵੱਲ ਜ਼ਿਆਦਾ ਧਿਆਨ ਦੇਣਾ ਚਾਹੀਂਦਾ ਹੈ। ਆਓ ਜਾਣੀਏ ਮਾਨਸੂਨ ਵਿੱਚ ਇਮਿਊਨਿਟੀ ਵਧਾਉਣ ਦੇ ਕੁੱਝ ਟਿਪਸ.

ਫਲ ਦਾ ਸੇਵਨ:

ਮਾਨਸੂਨ ਦੌਰਾਨ ਆਪਣੀ ਖੁਰਾਕ 'ਚ ਫਲਾਂ ਨੂੰ ਜ਼ਰੂਰ ਸ਼ਾਮਲ ਕਰੋ। ਜੇਕਰ ਇਹ ਅੰਬਾਂ ਦਾ ਸੀਜ਼ਨ ਹੈ ਤਾਂ ਤੁਸੀਂ ਇਸ ਦਾ ਸੇਵਨ ਕਰ ਸਕਦੇ ਹੋ। ਅੰਬ ਵਿਟਾਮਿਨ-ਸੀ ਨਾਲ ਭਰਪੂਰ ਹੁੰਦਾ ਹੈ, ਇਹ ਇਮਿਊਨ ਸਿਸਟਮ ਨੂੰ ਮਜ਼ਬੂਤ ​​ਕਰਨ ਵਿੱਚ ਮਦਦ ਕਰਦਾ ਹੈ। ਅੰਬ ਖਾਣ ਨਾਲ ਆਇਰਨ ਦੇ ਸੋਖਣ ਵਿੱਚ ਸੁਧਾਰ ਹੁੰਦਾ ਹੈ ਅਤੇ ਸੈੱਲਾਂ ਨੂੰ ਨੁਕਸਾਨ ਨਹੀਂ ਪਹੁੰਚਦਾ। ਇਸ ਲਈ ਫਲਾਂ ਦਾ ਸੇਵਨ ਕਰਨਾ ਫਾਇਦੇਮੰਦ ਹੁੰਦਾ ਹੈ।

ਕੋਸੇ ਪਾਣੀ ਦਾ ਸੇਵਨ: 

ਮੀਂਹ ਵਿੱਚ ਦੂਸ਼ਿਤ ਪਾਣੀ ਪੀਣ ਨਾਲ ਪੇਟ ਦੀਆਂ ਬਿਮਾਰੀਆਂ ਵੱਧ ਸਕਦੀਆਂ ਹਨ। ਸਿਹਤ ਮਾਹਿਰ ਇਸ ਮੌਸਮ ਵਿੱਚ ਕੋਸੇ ਪਾਣੀ ਦਾ ਸੇਵਨ ਕਰਨ ਦੀ ਸਲਾਹ ਦਿੰਦੇ ਹਨ। ਸਵੇਰੇ ਉੱਠ ਕੇ ਕੋਸਾ ਪਾਣੀ ਪੀਣ ਨਾਲ ਇਮਿਊਨਿਟੀ ਵਧ ਸਕਦੀ ਹੈ। ਇਸ ਨਾਲ ਗਲੇ ਦੀ ਇਨਫੈਕਸ਼ਨ ਦਾ ਖਤਰਾ ਵੀ ਘੱਟ ਹੋ ਜਾਂਦਾ ਹੈ।

ਲੌਂਗ-ਮਿਰਚ ਅਤੇ ਦਾਲਚੀਨੀ ਦਾ ਮਿਸ਼ਰਣ:

ਇਮਿਊਨਿਟੀ ਵਧਾਉਣ 'ਚ ਕਾੜ੍ਹਾ ਰਾਮਬਾਣ ਦੀ ਤਰ੍ਹਾਂ ਕੰਮ ਕਰਦਾ ਹੈ। ਬਾਰਿਸ਼ 'ਚ ਇਨਫੈਕਸ਼ਨ ਦਾ ਖਤਰਾ ਕਾਫੀ ਵੱਧ ਜਾਂਦਾ ਹੈ, ਅਜਿਹੇ ਸਮੇਂ 'ਚ ਕਾੜ੍ਹੇ ਦਾ ਸੇਵਨ ਫਾਇਦੇਮੰਦ ਹੋ ਸਕਦਾ ਹੈ। ਲੌਂਗ, ਕਾਲੀ ਮਿਰਚ, ਦਾਲਚੀਨੀ ਅਤੇ ਤੁਲਸੀ ਦੇ ਪੱਤਿਆਂ ਤੋਂ ਬਣਿਆ ਕਾੜ੍ਹਾ ਬਣਾ ਕੇ ਪੀਓ। ਇਸ ਨਾਲ ਗਲੇ ਦੀ ਖਰਾਸ਼ ਅਤੇ ਇਸ ਤਰ੍ਹਾਂ ਦੀਆਂ ਹੋਰ ਸਮੱਸਿਆਵਾਂ ਦੂਰ ਹੋ ਜਾਣਗੀਆਂ ਅਤੇ ਸਰੀਰ ਬਿਮਾਰੀਆਂ ਨਾਲ ਲੜਨ ਲਈ ਮਜ਼ਬੂਤ ​​ਹੋ ਜਾਵੇਗਾ।

ਹਲਦੀ ਵਾਲਾ ਦੁੱਧ:

ਹਲਦੀ ਵਾਲਾ ਦੁੱਧ ਪੀਣਾ ਸਿਹਤਮੰਦ ਮੰਨਿਆ ਜਾਂਦਾ ਹੈ। ਕੋਸੇ ਦੁੱਧ ਵਿੱਚ ਇੱਕ ਚੁਟਕੀ ਹਲਦੀ ਮਿਲਾ ਕੇ ਰਾਤ ਨੂੰ ਪੀਣ ਨਾਲ ਕਈ ਸਮੱਸਿਆਵਾਂ ਦੂਰ ਹੋ ਸਕਦੀਆਂ ਹਨ। ਹਲਦੀ ਵਿੱਚ ਪਾਇਆ ਜਾਣ ਵਾਲਾ ਕਰਕਿਊਮਿਨ ਕੰਪਾਊਂਡ ਇਮਿਊਨ ਸਿਸਟਮ ਨੂੰ ਮਜ਼ਬੂਤ ​​ਕਰਦਾ ਹੈ। ਇਸ ਨਾਲ ਰਾਤ ਨੂੰ ਨੀਂਦ ਆਉਂਦੀ ਹੈ ਅਤੇ ਦਰਦ ਅਤੇ ਥਕਾਵਟ ਤੋਂ ਰਾਹਤ ਮਿਲਦੀ ਹੈ।

ਇਹ ਵੀ ਪੜ੍ਹੋ: Beetroot Tea Benefits: ਜਾਣੋ ਪੋਸ਼ਕ ਤੱਤਾਂ ਨਾਲ ਭਰਪੂਰ ਚੁਕੰਦਰ ਦੀ ਚਾਹ ਪੀਣ ਦੇ ਫਾਇਦੇ !


Related Post