Bathinda News : ਫੁੱਲਖੋਰੀ ਚ HPCL ਦੀ ਜ਼ਮੀਨਦੋਜ਼ ਪਾਈਪਲਾਈਨ ਚੋਂ ਤੇਲ ਚੋਰੀ, ਵੱਡਾ ਹਾਦਸਾ ਟਲਿਆ

HPCL Oil Depot Bathinda : ਐਚਪੀਸੀਐਲ ਦੇ ਸਕਿਓਰਟੀ ਗਾਰਡ ਨੂੰ ਜਦੋਂ ਹੀ ਇਸਦਾ ਪਤਾ ਲੱਗਿਆ ਤਾਂ ਉਸ ਵਲੋਂ ਇਸਦੀ ਸੂਚਨਾ ਐਚਪੀਸੀਐਲ ਅਧਿਕਾਰੀਆਂ ਨੂੰ ਦਿੱਤੀ ਗਈ ਜਿਸ ਤੋਂ ਬਾਅਦ ਅਧਿਕਾਰੀਆਂ ਵਲੋਂ ਪਾਈਪਲਾਈਨ ਨੂੰ ਠੀਕ ਕੀਤਾ ਗਿਆ।

By  KRISHAN KUMAR SHARMA July 18th 2025 08:29 AM

HPCL Oil Depot Bathinda : ਐਚਪੀਸੀਐਲ ਫੁੱਲੋਖਾਰੀ ਤੋਂ ਬਠਿੰਡਾ ਐਚਪੀਸੀਐਲ ਤੇਲ ਡਿੱਪੂ ਨੂੰ ਜਾਣ ਵਾਲੀ ਜ਼ਮੀਨਦੋਜ਼ ਤੇਲ ਪਾਈਪ ਲਾਈਨ ਨੂੰ ਨੁਕਸਾਨ ਪਹੁਚਾਉਣ ਕੇ ਤੇਲ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਹਾਲਾਂਕਿ, ਇੱਥੇ ਇੱਕ ਵੱਡਾ ਹਾਦਸਾ ਹੁਣ ਬਚ ਗਿਆ, ਪਰ ਸੁਰੱਖਿਆ ਪ੍ਰਬੰਧਾਂ ਨੂੰ ਲੈ ਕੇ ਸਵਾਲ ਜ਼ਰੂਰ ਖੜੇ ਹੋ ਰਹੇ ਹਨ।

ਜਾਣਕਾਰੀ ਅਨੁਸਾਰ ਫੁਲੋਖਾਰੀ ਰੋਡ ਸਥਿਤ ਐਚਪੀਸੀਐਲ ਗੈਸ ਪਲਾਂਟ ਦੇ ਨਾਲ ਲੱਗਦੀ ਪਾਰਕਿੰਗ ਦੇ ਨੇੜੇ ਖੇਤਾਂ ਵਿਚ ਦੀ ਲੰਘਦੀ ਤੇਲ ਪਾਈਪਲਾਈਨ ਵਿੱਚੋਂ ਅਣਪਛਾਤੇ ਵਿਅਕਤੀਆਂ ਵੱਲੋਂ ਸੁਰਾਖ ਕਰਕੇ ਤੇਲ ਚੋਰੀ ਕੀਤਾ ਜਾ ਰਿਹਾ ਸੀ, ਜਿਸਦਾ ਪਤਾ ਲੱਗਣ ਤੋਂ ਬਾਅਦ ਅਧਿਕਾਰੀਆਂ ਵੱਲੋਂ ਪਾਈਪਲਾਈਨ ਵਿੱਚ ਕੀਤੇ ਸੁਰਾਖ ਨੂੰ ਬੰਦ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। 

ਐਚਪੀਸੀਐਲ ਦੇ ਸਕਿਓਰਟੀ ਗਾਰਡ ਨੂੰ ਜਦੋਂ ਹੀ ਇਸਦਾ ਪਤਾ ਲੱਗਿਆ ਤਾਂ ਉਸ ਵਲੋਂ ਇਸਦੀ ਸੂਚਨਾ ਐਚਪੀਸੀਐਲ ਅਧਿਕਾਰੀਆਂ ਨੂੰ ਦਿੱਤੀ ਗਈ ਜਿਸ ਤੋਂ ਬਾਅਦ ਅਧਿਕਾਰੀਆਂ ਵਲੋਂ ਪਾਈਪਲਾਈਨ ਨੂੰ ਠੀਕ ਕੀਤਾ ਗਿਆ।

ਇਸ ਘਟਨਾ ਬਾਰੇ ਪੁਲਿਸ ਨੂੰ ਸੂਚਨਾ ਮਿਲੀ ਤਾਂ ਪੁਲਿਸ ਟੀਮ ਨੇ ਵੀ ਮੌਕੇ 'ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ। ਇਸ ਘਟਨਾ ਬਾਰੇ ਜਦੋਂ ਨੇੜੇ ਰਹਿੰਦੇ ਲੋਕਾਂ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਦੱਸਿਆ ਕਿ ਇਸ ਸਾਜ਼ਿਸ਼ ਵਿੱਚ ਕਿਸੇ ਵੱਡੇ ਵਿਅਕਤੀ ਦਾ ਹੱਥ ਹੋਣ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ, ਕਿਉਂਕਿ ਅੰਦਰੂਨੀ ਵਿਅਕਤੀ ਦੀ ਮਦਦ ਤੋ ਬਿਨਾ ਤੇਲ ਪਾਈਪਲਾਈਨ ਨਾਲ ਛੇੜਛਾੜ ਸੰਭਵ ਨਹੀਂ। ਸਥਾਨਕ ਲੋਕਾਂ ਨੇ ਇਸ ਮਾਮਲੇ ਦੀ ਉੱਚ ਪੱਧਰੀ ਜਾਂਚ ਦੀ ਮੰਗ ਕੀਤੀ

ਉਧਰੋਂ, ਰਾਮਾ ਮੰਡੀ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਅਣਪਛਾਤੇ ਲੋਕਾਂ ਖਿਲਾਫ ਕੀਤਾ ਮਾਮਲਾ ਦਰਜ ਕਰ ਲਿਆ ਗਿਆ ਹੈ।

Related Post