ਝਗੜੇ ਦੌਰਾਨ ਇਕ ਨੌਜਵਾਨ ਨੇ ਦੂਜੇ ਨੌਜਵਾਨ ਦੀ ਦੰਦੀ ਮਾਰ ਵੱਢੀ ਜੀਭ

By  Aarti December 7th 2022 10:44 AM

ਚੰਡੀਗੜ੍ਹ (ਅੰਕੁਸ਼ ਮਹਾਜਨ, 7 ਦਸੰਬਰ 2022): ਹਲਕਾ ਡੇਰਾਬੱਸੀ ਵਿਖੇ  ਇੱਕ ਅਜੀਬੋ ਗਰੀਬ ਮਾਮਲਾ ਸਾਹਮਣੇ ਆਇਆ ਹੈ। ਇੱਥੇ ਦੋ ਨੌਜਵਾਨਾਂ ਵਿਚਾਲੇ ਹੋਏ ਝਗੜੇ ਦੌਰਾਨ ਇੱਕ ਨੌਜਵਾਨ ਨੇ ਦੂਜੇ ਨੌਜਵਾਨ ਦੇ ਦੰਦੀ ਮਾਰ ਜੀਭ ਵੱਢ ਦਿੱਤੀ। ਫਿਲਹਾਲ ਡਾਕਟਰਾਂ ਨੇ ਆਪਰੇਸ਼ਨ ਕਰ ਜੀਭ ਜੋੜ ਦਿੱਤੀ ਹੈ। 

ਪੀੜਤ ਨੌਜਵਾਨ ਦੇ ਸਾਥੀ ਨੇ ਦੱਸਿਆ ਕਿ ਰਾਤ ਸਮੇਂ ਉਹ ਪਾਰਕ ਕੋਲ ਖੜੇ ਸੀ। ਇਸ ਦੌਰਾਨ ਇਕ ਗੱਡੀ ਬੈਕ ਹੁੰਦੇ ਪਾਰਕ ਕੋਲ ਖੜੀ ਦੂਜੀ ਗੱਡੀ ਨਾਲ ਟੱਕਰਾ ਗਈ। ਇਸ ’ਤੇ ਪੀੜਤ ਗੁਰਪ੍ਰੀਤ ਸਿੰਘ ਨੇ ਕਾਰ ਚਾਲਕ ਨੂੰ ਸਿਰਫ ਇੰਨ੍ਹਾਂ ਹੀ ਕਿਹਾ ਸੀ ਕਿ ਗੱਡੀ ਨਾਲ ਹੋਈ ਟੱਕਰ ਦਾ ਕਿਸੇ ਨੂੰ ਪਤਾ ਨਹੀਂ ਲੱਗਿਆ,ਉਹ ਇੱਥੋਂ ਚਲਾ ਜਾਵੇ। ਪੀੜਤ ਨੌਜਵਾਨ ਗੁਰਪ੍ਰੀਤ ਵੱਲੋਂ ਕਾਰ ਚਾਲਕ ਦੀ ਮਦਦ ਕਰਨ ਦੀ ਕੋਸ਼ਿਸ਼ ਕੀਤੀ ਪਰ ਕਾਰ ਚਾਲਕ ਨੌਜਵਾਨ ਉੱਤੇ ਭੜਕ ਗਿਆ ਅਤੇ ਆਪਣੇ ਸਾਥੀ ਨਾਲ ਮਿਲ ਕੇ ਉਸ ਨਾਲ ਝਗੜਾ ਸ਼ੁਰੂ ਕਰ ਦਿੱਤਾ। 

ਇਸੇ ਝਗੜੇ ਦੌਰਾਨ ਕਾਰ ਚਾਲਕ ਨੇ ਦੰਦੀ ਮਾਰ ਕੇ ਗੁਰਪ੍ਰੀਤ ਦੀ ਜੀਭ ਦੇ ਦੋ ਟੁਕੜੇ ਕਰ ਦਿੱਤੇ। ਪੀੜਤ ਦੇ ਸਾਥੀ ਨੇ ਇਹ ਵੀ ਦੱਸਿਆ ਕਿ ਦੰਦੀ ਮਾਰਨ ਵਾਲਾ ਨੌਜਵਾਨ ਨਸ਼ੇ ਦੀ ਹਾਲਤ ਵਿੱਚ ਸੀ। 

ਫਿਲਹਾਲ ਇਸ ਮਾਮਲੇ ਵਿੱਚ ਡੇਰਾਬੱਸੀ ਪੁਲਿਸ ਨੇ ਪੀੜਤ ਦੇ ਪਿਤਾ ਦੇ ਬਿਆਨ ’ਤੇ ਵਿਪੁਲ ਗਰਗ, ਉਸਦੇ ਭਰਾ ਰਿਸ਼ਵ ਗਰਗ ਅਤੇ ਇਨ੍ਹਾਂ ਦੇ ਇੱਕ ਨਾ ਮਾਲੂਮ ਸਾਥੀ ਖ਼ਿਲਾਫ਼ ਧਾਰਾ 323, 325,341,506 ਅਤੇ 34 ਆਈਪੀਸੀ ਤਹਿਤ ਮਾਮਲਾ ਦਰਜ ਕਰ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜੋ: ਜਗਮੀਤ ਬਰਾੜ ਸ਼੍ਰੋਮਣੀ ਅਕਾਲੀ ਦਲ ਦੇ ਵਰਕਰ ਰਹਿ ਕੇ ਦੇਣਗੇ ਸੇਵਾਵਾਂ

Related Post