Punjab Floods 2025 Highlights : ਲਗਾਤਾਰ ਪੈ ਰਹੀ ਬਰਸਾਤ ਕਾਰਨ ਹਾਲਾਤਬਣੇ ਚਿੰਤਾਜਨਕ, ਭਾਖੜਾ ਡੈਮ ਦੇ ਫਲੱਡ ਗੇਟਾਂ ਨੂੰ 7 ਫੁੱਟ ਤੱਕ ਖੋਲ੍ਹਿਆ ਗਿਆ

Punjab Flood Live Updates : ਪੰਜਾਬ ਦੇ ਪਠਾਨਕੋਟ, ਗੁਰਦਾਸਪੁਰ, ਮਾਨਸਾ, ਅੰਮ੍ਰਿਤਸਰ, ਤਰਨਤਾਰਨ, ਫਾਜ਼ਿਲਕਾ, ਕਪੂਰਥਲਾ ਦੇ ਸੁਲਤਾਨਪੁਰ ਲੋਧੀ ਅਤੇ ਹੁਸ਼ਿਆਰਪੁਰ ਵਿੱਚ ਸਥਿਤੀ ਕਾਬੂ ਤੋਂ ਬਾਹਰ ਹੋਣ ਤੋਂ ਬਾਅਦ ਹੁਣ ਪਟਿਆਲਾ ਵਿੱਚ ਵੀ ਹੜ੍ਹ ਦਾ ਪ੍ਰਭਾਵ ਦੇਖਣ ਨੂੰ ਮਿਲ ਰਿਹਾ ਹੈ। ਪਿਛਲੇ ਕੁਝ ਦਿਨਾਂ ਵਿੱਚ, ਚੰਡੀਗੜ੍ਹ ਦੀ ਸੁਖਨਾ ਝੀਲ ਤੋਂ ਛੱਡੇ ਗਏ ਪਾਣੀ ਦਾ ਪ੍ਰਭਾਵ ਪੰਜਾਬ-ਹਰਿਆਣਾ ਸਰਹੱਦ ਦੇ ਪਿੰਡਾਂ ਤੱਕ ਪਹੁੰਚਿਆ।

By  Shanker Badra August 30th 2025 08:17 AM -- Updated: September 2nd 2025 06:50 PM

Sep 2, 2025 06:50 PM

ਬੂੰਗਾ ਸਾਹਿਬ ਵਿਖੇ ਭਾਖੜਾ ਨਹਿਰ ਦੇ ਵਿੱਚ ਪਿਆ ਵੱਡਾ ਪਾੜ

Punjab Floods Live Updates : ਕੀਰਤਪੁਰ ਸਾਹਿਬ ਦੇ ਕੋਲ ਬੂੰਗਾ ਸਾਹਿਬ ਵਿਖੇ ਭਾਖੜਾ ਨਹਿਰ ਦੇ ਵਿੱਚ ਵੱਡਾ ਪਾੜ ਪੈ ਗਿਆ ਹੈ। ਨਹਿਰ ਦੇ ਨਾਲ ਬਣੀ ਹੋਈ ਪਟੜੀ ਨਹਿਰ ਦੇ ਵਿੱਚ ਧਸੀ ਗਈ ਤੇ ਇੱਕ ਵੱਡਾ ਪਾੜ ਪੈ ਗਿਆ ਹਾਲਾਂਕਿ ਇਹ ਪਟੜੀ ਨੂੰ ਪਿਆ ਪਾੜ ਪਟੜੀ ਦੇ ਨਾਲ ਲੱਗਦੇ ਖੇਤਾਂ ਵਾਲੇ ਪਾਸੇ ਪਿਆ ਹੈ ਜੇਕਰ ਇਹੀ ਪਾੜ ਨਹਿਰ ਦੇ ਦੂਸਰੇ ਪਾਸੇ ਪਿਆ ਹੁੰਦਾ ਤਾਂ ਉਧਰਲੇ ਪਾਸੇ ਹੋਰ ਜਿਆਦਾ ਨੁਕਸਾਨ ਦਾ ਖਤਰਾ ਹੋ ਸਕਦਾ ਸੀ।

ਹਾਲਾਂਕਿ ਇਸ ਜਿੱਧਰਲੇ ਪਾਸੇ ਹੁਣ ਪਾੜ ਪਿਆ ਹੈ ਇਹ ਰਸਤਾ ਦਰਜਨਾ ਪਿੰਡਾਂ ਨੂੰ ਆਪਸ ਵਿੱਚ ਜੋੜਦਾ ਹੈ ਸਵੇਰ ਤੋਂ ਹੀ ਇਸ ਪਟੜੀ ਤੇ ਪਾੜ ਪੈਣਾ ਸ਼ੁਰੂ ਹੋ ਗਿਆ ਸੀ, ਜਿਸ ਦੀ ਸੂਚਨਾ ਪਿੰਡ ਵਾਸੀਆਂ ਨੇ ਨਹਿਰੀ ਵਿਭਾਗ ਅਤੇ ਪ੍ਰਸ਼ਾਸਨ ਨੂੰ ਦੇ ਦਿੱਤੀ ਸੀ ਤਾਂ ਸਵੇਰੇ ਹੀ ਪ੍ਰਸ਼ਾਸਨ ਨੇ ਆ ਕੇ ਮੌਕਾ ਦੇਖਿਆ ਤੇ ਹੁਣ ਜਦੋਂ ਨਹਿਰ ਦੀ ਇਹ ਪਟੜੀ ਜਿਆਦਾ ਧਸ ਗਈ ਤੇ ਪਾੜ ਜਿਆਦਾ ਲੰਬਾ ਪੈ ਗਿਆ ਤਾਂ ਪਿੰਡ ਵਾਸੀਆਂ ਨੇ ਆਪਣੇ ਸਹਿਯੋਗ ਨਾਲ ਮਿੱਟੀ ਦੀਆਂ ਟਰਾਲੀਆਂ ਭਰ ਕੇ ਇਸ ਪਟੜੀ ਦੇ ਉੱਪਰ ਰੱਖ ਲਈਆਂ ਹੈ ਹੁਣ ਪ੍ਰਸ਼ਾਸਨ ਜਿਸ ਹਿਸਾਬ ਨਾਲ ਕਹੇਗਾ ਮਿੱਟੀ ਨਾਲ ਬੋਰੀਆਂ ਭਰ ਕੇ ਇਸ ਪਟੜੀ ਤੇ ਹੋਏ ਪਾੜ ਨੂੰ ਭਰਿਆ ਜਾਵੇਗਾ ਹਾਲਾਂਕਿ ਸਵੇਰ ਤੋਂ ਹੀ ਹੋ ਰਹੀ ਬਰਸਾਤ ਹੁਣ ਇਸ ਟਾਈਮ ਰੁਕੀ ਹੋਈ ਹੈ ਪਰ ਹਾਲੇ ਵੀ ਪਿੰਡ ਵਾਸੀਆਂ ਨੇ ਕਿਹਾ ਹੈ ਕਿ ਜੇਕਰ ਇਸ ਪਾਰਟ ਨੂੰ ਸਮਾਂ ਰਹਿਣ ਦੇ ਨਾਂ ਭਰਿਆ ਗਿਆ ਤਾਂ ਇਹ ਪਾਰਟ ਜਿਹੜਾ ਹੈ ਹੋਰ ਵਧ ਸਕਦਾ ਹੈ।

Sep 2, 2025 06:24 PM

ਅਜਨਾਲੇ ਦੇ ਕੋਲ ਲੱਖੋਵਾਲ ਪਿੰਡ ਪਾਣੀ ਨਾਲ ਡੁੱਬਿਆ

Punjab Floods Live Updates : ਲੋਕਾਂ ਨੇ ਪ੍ਰਸ਼ਾਸਨ ਤੇ ਸਰਕਾਰਾਂ ਦੀ ਲਾਪਰਵਾਹੀ ਦੱਸੀ

ਚਾਰੇ, ਖਾਣ-ਪੀਣ ਤੇ ਸਹੂਲਤਾਂ ਦੀ ਭਾਰੀ ਕਮੀ

ਪਿੰਡ ਵਾਸੀਆਂ ਕਿਹਾ ਕਿ ਰੋਜੀ-ਰੋਟੀ ਕਮਾਉਣ ਵਾਲੇ ਘਰ ਬੈਠੇ ਹੋਏ ਹਨ ਤੇ ਬੇਹੀਆਂ-ਸੁੱਕੀਆਂ ਰੋਟੀਆਂ ਖਾ ਕੇ ਵੀ ਗੁਜ਼ਾਰਾ ਕਰ ਰਹੇ ਹਾਂ।

ਸੇਵਾ ਸੰਸਥਾਵਾਂ ਦੇ ਨਾਲ ਲੋਕਾਂ ਦੀ ਅਪੀਲ, ਸਹਾਇਤਾ ਘਰ-ਘਰ ਤੱਕ ਪਹੁੰਚੇ

Sep 2, 2025 05:57 PM

Sangrur : ਮਕਰੌੜ ਸਾਹਿਬ ਨੇੜੇ ਘੱਗਰ ਦੇ ਇਕ ਕਿਨਾਰੇ ਨੂੰ ਆਈ ਤਰੇੜ

Punjab Floods Live Update : ਮਕਰੋੜ ਸਾਹਿਬ ਦੇ ਗੁਰਦੁਆਰਾ ਸਾਹਿਬ ਵਿੱਚੋਂ ਕੀਤੀ ਗਈ ਅਨਾਉਂਸਮੈਂਟ 

ਪਿਛਲੇ ਸਾਲ ਇਸੇ ਜਗ੍ਹਾ ਤੇ 150 ਫੁੱਟ ਪਿਆ ਸੀ ਪਾੜ 

ਉਸ ਟਾਈਮ ਇਸ ਪਾੜ ਨੂੰ ਪੂਰਨ ਲਈ ਰੇਤਲੀ ਮਿੱਟੀ ਵਰਤੀ ਗਈ ਸੀ 

ਪਿੰਡ ਵਾਸੀ ਨੇ ਕਿਹਾ ਰੇਸਲੀ ਮਿੱਟੀ ਨਾਲ ਬੰਨਿਆ ਪਾੜ ਕਦੇ ਵੀ ਨੀਚੇ ਵੱਲ ਢਲਕ ਸਕਦਾ ਹੈ 

ਪਿੰਡ ਵਾਸੀਆਂ ਨੇ ਕਿਹਾ ਜੇਕਰ ਟਾਈਮ ਰਹਿੰਦੇ ਇਸ ਨੂੰ ਨਾ ਸੰਭਾਲਿਆ ਗਿਆ ਤਾਂ ਹੋ ਸਕਦਾ ਵੱਡਾ ਨੁਕਸਾਨ

Sep 2, 2025 05:28 PM

ਐਡਵੋਕੇਟ ਰਾਜ ਕਮਲ ਸਿੰਘ ਭੁੱਲਰ ਨੇ ਕੀਤਾ ਪਿੰਡ ਸੰਗੋਵਾਲ ਦਾ ਦੌਰਾ

ਸ੍ਰੋਮਣੀ ਅਕਾਲੀ ਦਲ ਬਾਦਲ ਦੇ ਹਲਕਾ ਨਕੋਦਰ ਤੋਂ ਇੰਚਾਰਜ ਐਡਵੋਕੇਟ  ਰਾਜ ਕਮਲ ਸਿੰਘ ਭੁੱਲਰ ਤੇ ਪਿੰਡ ਵਾਸੀਆਂ ਵੱਲੋ ਬਿਲਗਾ ਦੇ ਪਿੰਡ ਸੰਗੋਵਾਲ ਤੇ ਬਣ ਨੂੰ ਬਚਾਉਣ ਦੀ ਕੋਸ਼ਿਸ ਕੀਤੀ ਜਾ ਰਹੀ ਹੈ। ਸਤਲੁਜ ਦਰਿਆ ਦੇ ਪਾਣੀ ਦੀ ਰਫਤਾਰ ’ਚ ਤੇਜ਼ੀ ਹੋ ਗਈ ਹੈ। ਜੇਕਰ ਬਣ ਟੁੱਟਿਆ ਤਾਂ ਕਈ ਪਿੰਡਾਂ ਨੂੰ ਨੁਕਸਾਨ ਹੋਵੇਗਾ । 


Sep 2, 2025 05:18 PM

ਸਰਵਿਸ ਰੋਡ 'ਤੇ ਵੱਡੇ-ਵੱਡੇ ਡੂੰਘੇ ਟੋਏ ’ਚ ਖੜਿਆ ਪਾਣੀ

ਰਾਜਪੁਰਾ ਵਿੱਚ ਮੀਂਹ ਕਾਰਨ ਰਾਜਪੁਰਾ ਦੀ ਅੰਬਾਲਾ, ਦਿੱਲੀ, ਚੰਡੀਗੜ੍ਹ ਨੂੰ ਜਾਣ ਵਾਲੀ ਸਰਵਿਸ ਰੋਡ 'ਤੇ ਵੱਡੇ-ਵੱਡੇ ਡੂੰਘੇ ਟੋਏ ਪੈ ਗਏ ਹਨ, ਜਿਸ ਵਿੱਚ ਪਾਣੀ ਇਕੱਠਾ ਹੋ ਜਾਂਦਾ ਹੈ ਅਤੇ ਉਨ੍ਹਾਂ ਵੱਲ ਕੋਈ ਧਿਆਨ ਨਹੀਂ ਦਿੱਤਾ ਜਾਂਦਾ, ਜਿਸ ਕਾਰਨ ਸੜਕ ਹਾਦਸੇ ਵਾਪਰਦੇ ਰਹਿੰਦੇ ਹਨ, ਪਰ ਪ੍ਰਸ਼ਾਸਨ ਅੱਖਾਂ ਮੀਟ ਰਿਹਾ ਹੈ ਜਾਂ ਕਿਸੇ ਵੱਡੇ ਹਾਦਸੇ ਦੀ ਉਡੀਕ ਕਰ ਰਿਹਾ ਹੈ। NHAI ਟੋਲ ਵਜੋਂ ਪੈਸੇ ਲੈਂਦਾ ਹੈ, ਪਰ ਸੜਕਾਂ ਦੀ ਦੇਖਭਾਲ ਜਾਂ ਮੁਰੰਮਤ ਨਹੀਂ ਕਰਵਾ ਰਿਹਾ।

Sep 2, 2025 05:16 PM

ਹੜ੍ਹ ਪੀੜਤਾਂ ਲਈ ਅੱਗੇ ਆਏ ਪੰਜਾਬੀ ਲੋਕ ਗਾਇਕ ਪੰਮੀ ਬਾਈ

  • SGPC ਨਾਲ ਦਵਾਈਆਂ ਵੰਡਣ ਲਈ ਕੀਤਾ ਤਾਲਮੇਲ
  • 2 ਲੱਖ ਰੁਪਏ ਦੀਆਂ ਦਵਾਈਆਂ ਕੀਤੀਆਂ ਦਾਨ
  • ਹੜ੍ਹਾਂ ਦੀ ਸਥਿਤੀ ਦੇ ਮੱਦੇਨਜ਼ਰ ਫਿਲਮ 'ਚੱਕ 35' ਵੀ ਰਿਲੀਜ਼ ਨਾ ਕਰਨ ਦਾ ਲਿਆ ਫੈਸਲਾ

Sep 2, 2025 04:55 PM

ਭਾਖੜਾ ਡੈਮ ਦੇ ਫਲੱਡ ਗੇਟਾਂ ਨੂੰ ਚਾਰ ਫੁੱਟ ਤੋਂ ਵਧਾ ਕੇ ਸੱਤ ਫੁੱਟ ਤੱਕ ਖੋਲਿਆ ਗਿਆ

  • ਲਗਾਤਾਰ ਪੈ ਰਹੀ ਬਰਸਾਤ ਦੇ ਨਾਲ ਹਾਲਾਤ ਚਿੰਤਾਜਨਕ ਬਣ ਰਹੇ ਹਨ
  • ਗੋਬਿੰਦ ਸਾਗਰ ਝੀਲ ਦੇ ਵਿੱਚ ਪਾਣੀ ਦਾ ਪੱਧਰ ਲਗਾਤਾਰ ਵਧਣ ਦੇ ਚਲਦਿਆਂ ਬੀਬੀਐਮਬੀ ਵੱਲੋਂ ਭਾਖੜਾ ਡੈਮ ਦੇ ਫਲੱਡ ਗੇਟਾਂ ਨੂੰ ਸੱਤ ਫੁੱਟ ਤੱਕ ਖੋਲ੍ਹਣ ਫੈਸਲਾ ਲਿਆ ਗਿਆ।  
  • ਡੈਮ ਰਸਤੇ ਆਉਣ ਵਾਲਾ ਵਾਧੂ ਪਾਣੀ ਨੰਗਲ ਡੈਮ ਤੋਂ ਸਤਲੁਜ ਦਰਿਆ ਵਿੱਚ ਛੱਡੇ ਜਾਣ ਦੀ ਸੰਭਾਵਨਾ
  • ਅਨੰਦਪੁਰ ਹਾਈਡਲ ਚੈਨਲ ਵਿੱਚ 10000 ਕਿਉਸਿਕ ਪਾਣੀ ਛੱਡਿਆ ਜਾ ਰਿਹਾ ਹੈ।

Sep 2, 2025 04:45 PM

ਹਰੀਕੇ ਬੈਰਾਜ ’ਚ ਪਾਣੀ ਦਾ ਵਧਿਆ ਪੱਧਰ

  • ਬਿਆਸ ਅਤੇ ਸਤਲੁਜ ਦਰਿਆ ਵਿੱਚ 2,97,000 ਆ ਰਿਹਾ ਪਾਣੀ 
  • ਹੁਸੈਨੀਵਾਲਾ ਵਾਲਾ ਤੋਂ ਅੱਗੇ 2,80,000  ਕਿਊਸਿਕ ਛੱਡਿਆ ਜਾ ਰਿਹਾ ਹੈ ਪਾਣੀ 
  • 2 ਲੱਖ ਤੋਂ ਵੱਧ ਕਿਊਸਿਕ ਪਾਣੀ ਆਉਣ ’ਤੇ ਦਰਿਆ ਵਿੱਚ ਘੱਟ ਫਲੱਡ ਆਉਣਾ ਮੰਨਿਆ ਜਾਂਦਾ ਹੈ 
  • ਰਾਜਸਥਾਨ ਅਤੇ ਫਿਰੋਜ਼ਪੁਰ ਫੀਡਰ ਨਹਿਰਾਂ ਵਿੱਚ 17000 ਕਿਊਸਿਕ ਦੇ ਕਰੀਬ ਛੱਡਿਆ ਜਾ ਰਿਹਾ ਹੈ ਪਾਣੀ

Sep 2, 2025 04:43 PM

ਨੰਗਲ ਇਲਾਕੇ ‘ਚ ਹੜ੍ਹ ਦੀ ‘ਤਬਾਹੀ’, ਘਰ ਛੱਡ ਕੇ ‘ਭੱਜੇ’ ਕਈ ਲੋਕ, ਪਿੰਡ ਅੰਦਰਲੇ ਦੇਖੋ ਹਾਲਾਤ !

Sep 2, 2025 04:38 PM

ਬੂੰਗਾ ਸਾਹਿਬ ਵਿਖੇ ਭਾਖੜਾ ਨਹਿਰ ਦੇ ਵਿੱਚ ਪਿਆ ਵੱਡਾ ਪਾੜ

ਕੀਰਤਪੁਰ ਸਾਹਿਬ ਦੇ ਨਜ਼ਦੀਕ ਬੂੰਗਾ ਸਾਹਿਬ ਵਿਖੇ ਭਾਖੜਾ ਨਹਿਰ ਦੇ ਵਿੱਚ ਪਿਆ ਵੱਡਾ ਪਾੜ, ਨਹਿਰ ਦੇ ਨਾਲ ਬਣੀ ਹੋਈ ਪਟੜੀ ਨਹਿਰ ਦੇ ਵਿੱਚ ਧੱਸੀ।

Sep 2, 2025 04:26 PM

Punjab Flood Live Updates : SGPC ਮੁਲਾਜ਼ਮਾਂ ਵੱਲੋਂ ਇਕ ਦਿਨ ਦੀ ਤਨਖ਼ਾਹ ਹੜ੍ਹ ਪੀੜਤਾਂ ਦੀ ਸਹਾਇਤਾ ਲਈ ਦੇਣ ਦਾ ਫੈਸਲਾ

ਪੰਜਾਬ ਦੇ ਬਹੁਤ ਸਾਰੇ ਇਲਾਕਿਆਂ ਅੰਦਰ ਹੜ੍ਹਾਂ ਕਾਰਨ ਹੋਈ ਤਬਾਹੀ ਨਾਲ ਲੋਕਾਂ ਦੇ ਹੋਏ ਵੱਡੇ ਨੁਕਸਾਨ ਦੇ ਮੱਦੇਨਜ਼ਰ ਸ਼੍ਰੋਮਣੀ ਕਮੇਟੀ ਮੁਲਾਜ਼ਮ ਵੀ ਮਦਦ ਲਈ ਅੱਗੇ ਆਏ ਹਨ। ਇਸੇ ਤਹਿਤ ਹੀ ਮੁਲਾਜ਼ਮਾਂ ਵੱਲੋਂ ਇਕ ਦਿਨ ਦੀ ਤਨਖ਼ਾਹ ਸ਼੍ਰੋਮਣੀ ਕਮੇਟੀ ਵੱਲੋਂ ਕੀਤੀਆਂ ਜਾ ਰਹੀਆਂ ਰਾਹਤ ਸੇਵਾਵਾਂ ਵਿਚ ਦੇਣ ਦਾ ਫੈਸਲਾ ਕੀਤਾ ਹੈ।

ਇਸ ਸਬੰਧੀ ਗੱਲ ਕਰਦਿਆਂ ਸ਼੍ਰੋਮਣੀ ਕਮੇਟੀ ਦੇ ਸਕੱਤਰ ਪ੍ਰਤਾਪ ਸਿੰਘ ਨੇ ਕਿਹਾ ਕਿ ਇਸ ਦੁੱਖ ਦੀ ਘੜੀ ਸਿੱਖ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੜ੍ਹ ਆਉਣ ਦੇ ਪਹਿਲੇ ਦਿਨ ਤੋਂ ਨਿਰੰਤਰ ਸੇਵਾ ਨਿਭਾ ਰਹੀ ਹੈ। ਸੰਸਥਾ ਦੇ ਮੁਲਾਜ਼ਮ ਖ਼ੁਦ ਪੀੜਤਾਂ ਤੱਕ ਪਹੁੰਚ ਕੇ ਸੇਵਾਵਾਂ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਕਿਸੇ ਵੀ ਕੁਦਰਤੀ ਆਫ਼ਤ ਸਮੇਂ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮਾਂ ਨੇ ਵੱਡੀਆਂ ਸੇਵਾਵਾਂ ਨਿਭਾਈਆਂ ਹਨ। ਵੱਖ-ਵੱਖ ਸਮੇਂ ਆਈਆਂ ਕੁਦਰਤੀ ਆਫ਼ਤਾਂ ਮੌਕੇ ਸ਼੍ਰੋਮਣੀ ਕਮੇਟੀ ਮੁਲਾਜ਼ਮ ਜਿਥੇ ਪੀੜਤ ਇਲਾਕਿਆਂ ਵਿਚ ਖ਼ੁਦ ਪਹੁੰਚ ਕੇ ਸੇਵਾ ਕਰਦੇ ਹਨ, ਉਥੇ ਹੀ ਹਰ ਵਾਰ ਆਪਣੀ ਤਨਖਾਹ ਵਿੱਚੋਂ ਵੀ ਲੋੜਵੰਦਾਂ ਲਈ ਸਹਾਇਤਾ ਕਰਦੇ ਆ ਰਹੇ ਹਨ। 

Sep 2, 2025 04:11 PM

ਮੁੱਖ ਮੰਤਰੀ ਭਗਵੰਤ ਮਾਨ ਨੇ ਕੀਤਾ ਫਿਰੋਜ਼ਪੁਰ ਦਾ ਦੌਰਾ

  • ਕੇਂਦਰ ਸਰਕਾਰ ਤੋਂ ਕੀਤੀ ਹਰ ਸੰਭਵ ਮਦਦ ਦੀ ਮੰਗ 
  • ਪਿੰਡ ਗੱਟੀ ਰਾਜੋਕੇ ਦਾ ਲਿਆ ਜਾਇਜਾ 
  • ਲੋਕਾਂ ਨੂੰ ਦਵਾਇਆ ਹਰ ਮਦਦ ਦਾ ਭਰੋਸਾ 
  • ਬੋਟ ’ਚ ਬੈਠ ਕੇ ਜਾਣਿਆਂ ਪ੍ਰਭਾਵਿਤ ਇਲਾਕੇ ਦਾ ਹਾਲ 

Sep 2, 2025 04:07 PM

ਹੜ੍ਹ ਪੀੜਤਾਂ ਲਈ 'ਮਸੀਹਾ' ਬਣੇ ਸੁਖਬੀਰ ਸਿੰਘ ਬਾਦਲ

  • ਲੋਕਾਂ ਵੱਲੋਂ ਫੋਨ ’ਤੇ ਵੀ ਕੀਤਾ ਜਾ ਰਿਹਾ ਸੰਪਰਕ 
  • ਨਵਾਂਸ਼ਹਿਰ ਜ਼ਿਲ੍ਹੇ ਦੇ ਰਾਹੋਂ ਦੇ ਲੋਕਾਂ ਨੇ ਦੱਸੇ ਹਾਲਾਤ 
  • ਕਈ ਥਾਵਾਂ ’ਤੇ ਟੁੱਟਣ ਕੰਢੇ ਪਹੁੰਚਿਆ ਸਤਲੁਜ ਦਾ ਬੰਨ੍ਹ 
  • ਲੋਕਾਂ ਨੇ ਪ੍ਰਸ਼ਾਸਨ ਵੱਲੋਂ ਮਦਦ ਨਾ ਮਿਲਣ ਦਾ ਵੀ ਕੀਤਾ ਜ਼ਿਕਰ 
  • ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਦੀ ਲਗਾਈ ਡਿਊਟੀ 
  • ਡੀਜ਼ਲ, ਟਰੈਕਟਰ ਤੇ ਲੋੜੀਂਦੀ ਮਸ਼ੀਨਰੀ ਤੁਰੰਤ ਰਵਾਨਾ ਕੀਤੀ

Sep 2, 2025 03:43 PM

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਧੁੱਸੀ ਬੰਨ੍ਹ ’ਤੇ ਲੰਗਰ ਸੇਵਾ ਜਾਰੀ

ਮਾਛੀਵਾੜਾ ਸਾਹਿਬ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਿਰਦੇਸ਼ਾਂ ’ਤੇ ਇਤਿਹਾਸਕ ਗੁਰਦੁਆਰਾ ਸ੍ਰੀ ਚਰਨ ਕੰਵਲ ਸਾਹਿਬ ਮਾਛੀਵਾਡ਼ਾ ਤੋਂ ਹਡ਼੍ਹਾਂ ਦੇ ਮੱਦੇਨਜ਼ਰ ਸਤਲੁਜ ਦਰਿਆ ਦੇ ਧੁੱਸੀ ਬੰਨ੍ਹ ’ਤੇ ਲੰਗਰ ਦੀ ਸੇਵਾ ਕੀਤੀ ਜਾ ਰਹੀ ਹੈ। ਕਥਾਵਾਚਕ ਬਚਿੱਤਰ ਸਿੰਘ ਨੇ ਦੱਸਿਆ ਕਿ ਸ਼੍ਰੋਮਣੀ ਕਮੇਟੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦੇ ਨਿਰਦੇਸ਼ ਹਨ ਕਿ ਜਿੱਥੇ ਕਿਤੇ ਵੀ ਹਡ਼੍ਹਾਂ ਦੌਰਾਨ ਲੰਗਰ ਦੀ ਜ਼ਰੂਰਤ ਪੈਂਦੀ ਹੈ ਤਾਂ ਉੱਥੇ ਤੁਰੰਤ ਰਾਸ਼ਨ ਸਮੱਗਰੀ ਪਹੁੰਚਾਈ ਜਾਵੇ। ਉਨ੍ਹਾਂ ਕਿਹਾ ਕਿ ਧੁੱਲੇਵਾਲ ਵਿਖੇ ਪਿਛਲੇ 7 ਦਿਨ ਤੋਂ ਧੁੱਸੀ ਬੰਨ੍ਹ ਨੂੰ ਬਚਾਉਣ ਲਈ ਜੋ ਲੋਕ ਕੰਮ ਕਰੇ ਹਨ ਅਤੇ ਪ੍ਰਸ਼ਾਸਨ ਲਈ ਲੰਗਰ ਵਰਤਾਇਆ ਜਾ ਰਿਹਾ ਹੈ। ਇਸ ਤੋਂ ਇਲਾਵਾ ਹੋਰ ਵੀ ਜਿੱਥੇ ਕਿਤੇ ਜ਼ਰੂਰਤ ਪੈਂਦੀ ਹੈ ਤਾਂ ਸੇਵਾਦਾਰ ਪਹੁੰਚ ਰਹੇ ਹਨ।

Sep 2, 2025 02:42 PM

ਘੱਗਰ ਦਰਿਆ ਦੇ ਨੇੜੇ ਦੇ ਪਿੰਡਾਂ ਦੀ ਵਧੀ ਚਿੰਤਾ

Sep 2, 2025 02:39 PM

ਹੜ੍ਹ ਤੋਂ ਬਾਅਦ ਦੇਖੋ ਤਬਾਹੀ ਦੀਆਂ ਤਸਵੀਰਾਂ, ਗੁਰਦਾਸਪੁਰ ਦੇ ਪਿੰਡਾਂ ਦਾ ਦੇਖੋ ਹਾਲ

Sep 2, 2025 02:38 PM

ਬਿਆਸ ਦਰਿਆ ਵੱਲੋਂ ਪਿੰਡ ਨੂੰ ਲਗਾਈ ਢਾਹ

ਤਰਨਤਾਰਨ ਦੇ ਪਿੰਡ ਮਰੜ ਵਿਖੇ ਬਿਆਸ ਦਰਿਆ ਵੱਲੋਂ ਪਿੰਡ ਨੂੰ ਲਗਾਈ ਢਾਹ ਮਾਮਲੇ ਵਿੱਚ ਸੰਗਤਾਂ ਵੱਲੋਂ ਪ੍ਰਸ਼ਾਸਨ ਦੀ ਮਦਦ ਨਾਲ ਪਿੰਡ ਨੂੰ ਬਚਾਉਣ ਲਈ ਆਰਜ਼ੀ ਬੰਨ ਬਣਾਉਣ ਦਾ ਕੰਮ ਚੋਥੋ ਦਿਨ ਵੀ ਲਗਾਤਾਰ ਜਾਰੀ ਹੈ। ਦੱਸ ਦਈਏ ਕਿ ਅੱਜ ਸਵੇਰੇ ਦਰਿਆ ਵੱਲੋਂ ਪਿੰਡ ਵਾਲੇ ਪਾਸੇ ਢਾਹੇ ਨੂੰ ਮੁੜ ਢਾਹ ਲਗਾਈ। ਹੁਣ ਤੱਕ 450 ਫੁੱਟ ਤੱਕ ਪਿੰਡ ਵਾਲੇ ਪਾਸੇ ਨੂੰ ਢਾਹ ਲਗਾ ਚੁੱਕਾ ਹੈ।  

Sep 2, 2025 02:25 PM

ਭਾਖੜਾ ਡੈਮ ਦਾ ਇੱਕ ਫੁੱਟ ਪੱਧਰ ਵਧਿਆ ਪਾਣੀ

  • 1677.02 ’ਤੇ ਪਹੁੰਚਿਆ ਪਾਣੀ ਦਾ ਪੱਧਰ 
  • ਪੌਂਗ ’ਚ 1390.90 ਫੁੱਟ ਪਾਣੀ

Sep 2, 2025 02:17 PM

ਊਫ਼ਾਨ ‘ਤੇ Beas River , ਨਹੀਂ ਘੱਟ ਰਿਹਾ ਪਾਣੀ, ਮਚਾ ਰਿਹੈ ਭਾਰੀ ਤਬਾਹੀ !

Sep 2, 2025 01:56 PM

ਪੰਜਾਬ ਦੇ ਗਵਰਨਰ ਗੁਲਾਬ ਚੰਦ ਕਟਾਰੀਆ ਵਲੋਂ ਹਰੀਕੇ ਪੁੱਲ ਦਾ ਕੀਤਾ ਦੌਰਾ

ਪਿਛਲੇ ਕਈ ਦਿਨਾਂ ਤੋ ਪੰਜਾਬ ਹਿਮਾਚਲ ਅਤੇ ਜੰਮੂ ਕਸ਼ਮੀਰ ਵਿਚ ਹੋ ਰਹੀ ਬਾਰਿਸ਼ ਦੇ ਚੱਲਦਿਆਂ ਡੈਮਾਂ ਅਤੇ ਦਰਿਆਵਾਂ ਵਿਚ ਵਧੇ ਪਾਣੀ ਦੇ ਪੱਧਰ ਨਾਲ ਕੁਝ ਥਾਵਾਂ ਦੇ ਹੜ੍ਹ ਆ ਗਏ ਅਤੇ ਕਈ ਥਾਵਾਂ ’ਤੇ ਹੜ੍ਹਾਂ ਜਿਹੀ ਸਥਿਤੀ ਬਣੀ ਹੋਈ ਹੈ ਜਿਸ ਨਾਲ ਫਸਲਾਂ ਸਮੇਤ ਹੋਰ ਕਈ ਤਰ੍ਹਾਂ ਨਾਲ ਮਾਲੀ ਨੁਕਸਾਨ ਹੋ ਚੁੱਕਾ ਹੈ ਇਸ ਦੇ ਚੱਲਦਿਆਂ ਅੱਜ ਹਰੀਕੇ ਦਰਿਆ ਦੇ ਅਗਲੇ ਪਾਸੇ ਪੈਂਦੇ ਇਲਾਕਿਆਂ ਵਿਚ ਪਾਣੀ ਦੀ ਮਾਰ ਹੇਠ ਆਏ ਕਿਸਾਨਾ ਦੀ ਸਥਿਤੀ ਦਾ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਵੱਲੋਂ  ਹਰੀਕੇ ਪੁੱਲ ਦਾ ਦੌਰਾ ਕੀਤਾ ਗਿਆ ਹੈ। 

Sep 2, 2025 01:42 PM

Punjab Flood Live Updates : ਅੰਮ੍ਰਿਤਸਰ 'ਚ ਡਿੱਗੀ 100 ਸਾਲ ਪੁਰਾਣੀ ਇਮਾਰਤ

 ਲਗਾਤਾਰ ਮੀਂਹ ਪੈਣ ਨਾਲ ਜਿੱਥੇ ਪੰਜਾਬ ਦੇ ਕਈ ਇਲਾਕਿਆਂ 'ਚ ਹੜ੍ਹਾਂ ਦਾ ਖਤਰਾ ਬਣਿਆ ਹੋਇਆ ਹੈ, ਉੱਥੇ ਹੀ ਅੰਮ੍ਰਿਤਸਰ ਦੇ ਸੁਨਿਆਰੇ ਵਾਲੇ ਖੂਹ ਇਲਾਕੇ 'ਚ ਇੱਕ ਪੁਰਾਣੀ ਬਿਲਡਿੰਗ ਡਿੱਗਣ ਦੀ ਖ਼ਬਰ ਸਾਹਮਣੇ ਆਈ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਬਿਲਡਿੰਗ ਲਗਭਗ 100 ਸਾਲ ਪੁਰਾਣੀ ਸੀ ਅਤੇ ਪਿਛਲੇ 15 ਸਾਲ ਤੋਂ ਖਾਲੀ ਪਈ ਸੀ। 

ਮਹੱਲਾ ਨਿਵਾਸੀਆਂ ਨੇ ਰੋਸ ਜ਼ਾਹਿਰ ਕਰਦਿਆਂ ਕਿਹਾ ਕਿ ਜੇਕਰ ਇਹ ਇਮਾਰਤ ਰਾਤ ਦੀ ਬਜਾਏ ਸਵੇਰੇ ਡਿੱਗਦੀ ਤਾਂ ਵੱਡਾ ਨੁਕਸਾਨ ਹੋ ਸਕਦਾ ਸੀ ਕਿਉਂਕਿ ਇਸ ਦੇ ਨੇੜੇ ਹੀ ਦੋ ਸਕੂਲ ਅਤੇ ਇੱਕ ਸਰਕਾਰੀ ਹਸਪਤਾਲ ਮੌਜੂਦ ਹਨ। ਜਿੱਥੇ ਹਰ ਵੇਲੇ ਲੋਕਾਂ ਦੀ ਆਵਾਜਾਈ ਰਹਿੰਦੀ ਹੈ। ਮਕਾਨ ਮਾਲਕ ਦਾ ਕਹਿਣਾ ਹੈ ਕਿ ਇਮਾਰਤ ਨਾਲ ਸਬੰਧਤ ਕੁਝ ਝਗੜਾ ਚੱਲ ਰਿਹਾ ਹੈ ,ਜਿਸ ਕਰਕੇ ਉਹ ਇਸ ਨੂੰ ਸਹੀ ਨਹੀਂ ਕਰਵਾ ਸਕੇ

Sep 2, 2025 01:36 PM

ਸਮਾਣਾ ਤੇ ਸ਼ੁਤਰਾਣਾ ਹਲਕੇ ਦੇ ਪਿੰਡਾਂ ’ਚ ਸਹਿਮ ਦਾ ਮਾਹੌਲ

  • ਲੋਕਾਂ ਨੂੰ ਸਤਾ ਰਿਹਾ ਹੜ੍ਹ ਦੀ ਮਾਰ ਦਾ ਖ਼ਤਰਾ 
  • ਆਪਣੇ ਪੱਧਰ ’ਤੇ ਦਰਿਆ ਦੇ ਕੰਢੇ ਕਰ ਰਹੇ ਪੱਕੇ
  • ਘੱਗਰ ਦਰਿਆ ਦਾ ਲਗਾਤਾਰ ਵੱਧ ਰਿਹਾ ਪਾਣੀ ਦਾ ਪੱਧਰ 

Sep 2, 2025 01:33 PM

ਪੰਜਾਬ ਦੇ ਹਾਲਾਤ ਦੇਖ ਸ਼੍ਰੋਮਣੀ ਅਕਾਲੀ ਦਲ ਦਾ ਵੱਡਾ ਫ਼ੈਸਲਾ

  • 7 ਸਤੰਬਰ ਨੂੰ ਹੋਣ ਵਾਲੀ ਛਪਾਰ ਦੀ ਕਾਨਫਰੰਸ ਰੱਦ 
  • ਅਕਾਲੀ ਵਰਕਰਾਂ ਨੂੰ ਹੜ ਪੀੜਤਾਂ ਦੀ ਮਦਦ 'ਚ ਜੁਟਣ ਦਾ ਹੋਕਾ

Sep 2, 2025 01:00 PM

Punjab Flood Live Updates : ਬਾਬਾ ਬਕਾਲਾ ਸਾਹਿਬ ਦੇ ਨਜ਼ਦੀਕੀ ਪਿੰਡ ਸਠਿਆਲਾ ਵਿਖੇ ਗਰੀਬ ਪਰਿਵਾਰ ਦੇ ਮਕਾਨ ਦੀ ਡਿੱਗੀ ਛੱਤ

ਤਹਿਸੀਲ ਬਾਬਾ ਬਕਾਲਾ ਸਾਹਿਬ ਦੇ ਨਜ਼ਦੀਕੀ ਪਿੰਡ ਸਠਿਆਲਾ ਵਿਖੇ ਗਰੀਬ ਪਰਿਵਾਰ ਦੇ ਮਕਾਨ ਦੀ ਡਿੱਗੀ ਛੱਤ

11 ਸਾਲਾਂ ਲੜਕੀ ਰਮਨਪ੍ਰੀਤ ਕੌਰ ਦੀ ਹੋਈ ਮੌਤ ,ਪਰਿਵਾਰ ਦੇ ਤਿੰਨ ਮੈਂਬਰ ਹੋਰ ਹੋਏ ਜ਼ਖਮੀ

.ਸਾਰਿਆਂ ਨੂੰ ਸਿਵਲ ਹਸਪਤਾਲ ਬਾਬਾ ਬਕਾਲਾ ਸਾਹਿਬ ਵਿਖੇ ਕਰਵਾਇਆ ਗਿਆ ਭਰਤੀ

ਬੀਤੇ 48 ਘੰਟੇ ਤੋਂ ਹੋਰ ਰਹੀ ਭਾਰੀ ਬਾਰਿਸ਼ ਕਾਰਨ ਵਾਪਰਿਆ ਹਾਦਸਾ

ਛੱਤ ਹੇਠਾਂ ਰੋਟੀ ਪਕਾ ਰਹੀ ਲੜਕੀ ਵੀ ਜ਼ਖਮੀ 

Sep 2, 2025 12:58 PM

ਸਤਲੁਜ ਦਰਿਆ ’ਚ ਵਧਿਆ ਪਾਣੀ ਦਾ ਪੱਧਰ

ਫਿਲੌਰ ਸਤਲੁਜ ਦਰਿਆ ਵਿੱਚ ਸੋਮਵਾਰ ਸ਼ਾਮ ਤੋਂ ਬਾਅਦ ਪਾਣੀ ਦਾ ਪੱਧਰ ਵਧ ਗਿਆ ਹੈ ਜਿਸ ਵਿੱਚ ਅਲਰਟ ਲੈਵਲ ਤੋਂ ਉਪਰ ਪਾਣੀ ਆ ਚੁੱਕਾ ਹੈ ਅਤੇ ਇਸ ਨਾਲ ਫਲੋਰ ਦਾ ਸ਼ਨੀ ਗਾਂ ਮੰਦਰ ਪਾਣੀ ਦੀ ਮਾਰ ਹੇਠਾਂ ਆ ਚੁੱਕਾ ਹੈ ਮੰਦਰ ਵਿੱਚ ਪਾਣੀ ਦਾਖਲ ਹੋ ਗਿਆ ਤੇ ਮੰਦਰ ਨੂੰ ਖਾਲੀ ਕਰਵਾ ਦਿੱਤਾ ਗਿਆ ਇਸ ਦੇ ਨਾਲ ਹੀ ਫਸਣਾ ਵੀ ਡੁੱਬ ਗਈਆਂ ਹਨ। ਇਸੇ ਤਰਾਂ ਫਗਵਾੜਾ ਦੇ ਪਿੰਡ ਮਲਕਪੁਰ ਵਿੱਚ ਵੀ ਕਿਸਾਨਾਂ ਦੀ 70% ਪ੍ਰਤੀਸ਼ਤ ਫਸਲਾਂ ਪਾਣੀ ਵਿੱਚ ਡੁੱਬ ਗਈਆਂ ਹਨ

Sep 2, 2025 12:40 PM

ਹੜ੍ਹਾਂ ਤੋਂ ਬਚਾਉਣ ਲਈ ਕੀਤੇ ਪ੍ਰਬੰਧਾਂ ਦਾ ਜਾਇਜਾ

ਪੰਜਾਬ ਦੇ ਕੈਬਿਨੇਟ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਆਪਣੇ ਹਲਕਾ ਖੰਨਾ ਨੂੰ ਹੜ੍ਹਾਂ ਤੋਂ ਬਚਾਉਣ ਲਈ ਕੀਤੇ ਪ੍ਰਬੰਧਾਂ ਦਾ ਜਾਇਜਾ ਲਿਆ ਅਤੇ ਕੇਂਦਰ ਸਣੇ ਗੁਆਂਢੀ ਸੂਬਿਆਂ ’ਤੇ ਇਲਜ਼ਾਮ ਪਾਇਆ।  

Sep 2, 2025 11:59 AM

Punjab Flood Live Updates : ਲਗਾਤਾਰ ਪੈ ਰਹੇ ਮੀਂਹ ਕਾਰਨ ਬਠਿੰਡਾ ਦੇ ਆਦਰਸ਼ ਨਗਰ 'ਚ ਵਿਧਵਾ ਔਰਤ ਦਾ ਡਿੱਗਿਆ ਮਕਾਨ

ਬਠਿੰਡਾ ਦੇ ਆਦਰਸ਼ ਨਗਰ 'ਚ ਲਗਾਤਾਰ ਪੈ ਰਹੇ ਮੀਂਹ ਕਾਰਨ ਇੱਕ ਵਿਧਵਾ ਔਰਤ ਦਾ ਮਕਾਨ ਡਿੱਗ ਗਿਆ ਹੈ। ਵਿਧਵਾ ਔਰਤ ਲੋਕਾਂ ਦੇ ਘਰਾਂ 'ਚ ਕੰਮ ਕਰਕੇ ਗੁਜ਼ਾਰਾ ਕਰਦੀ ਹੈ। ਘਰ ਦਾ ਕੀਮਤੀ ਸਮਾਨ ਮਕਾਨ ਡਿੱਗਣ ਕਾਰਨ ਮਲਵੇ ਹੇਠ ਆ ਗਿਆ ਹੈ। ਵਿਧਵਾ ਔਰਤ ਨੇ ਪ੍ਰਸ਼ਾਸਨ ਨੂੰ ਆਰਥਿਕ ਮਦਦ ਦੀ ਗੁਹਾਰ ਲਗਾਈ ਹੈ। 


Sep 2, 2025 11:40 AM

ਪੰਜਾਬ ਨੂੰ ਮੀਂਹ ਤੋਂ ਅੱਜ ਵੀ ਨਹੀਂ ਮਿਲੇਗੀ ਰਾਹਤ

  • 23 ਜ਼ਿਲ੍ਹਿਆਂ ’ਚ ਭਾਰੀ ਬਾਰਿਸ਼ ਤੇ ਤੂਫਾਨ ਦਾ ਅਲਰਟ 
  • 15 ਜ਼ਿਲ੍ਹਿਆਂ ’ਚ ਆਰੇਂਜ ਅਤੇ 8 ਜ਼ਿਲ੍ਹਿਆਂ ’ਚ ਯੈਲੋ ਅਲਰਟ ਜਾਰੀ 
  • ਮੌਸਮ ਵਿਭਾਗ ਮੁਤਾਬਿਕ- ਸਤੰਬਰ ਤੋਂ ਮੌਸਮ ਚ ਸੁਧਾਰ ਦੇ ਆਸਾਰ 

Sep 2, 2025 11:39 AM

ਜਲੰਧਰ ਵਿੱਚ ਬਣਿਆ ਸ਼੍ਰੋਮਣੀ ਅਕਾਲੀ ਦਲ ਦਾ ਹੜ੍ਹ ਰਾਹਤ ਕੇਂਦਰ


Sep 2, 2025 11:39 AM

ਘੱਗਰ ਨਦੀ ਹੜ੍ਹਾਂ ਨਾਲ ਭਰੀ

ਘੱਗਰ ਨਦੀ ਹੜ੍ਹਾਂ ਨਾਲ ਭਰੀ ਹੋਈ ਹੈ ਅਤੇ ਇਸ ਨਾਲ ਜੁੜਦੀ ਹੈ। ਸਮਾਣਾ ਅਤੇ ਸਤਰਾਣਾ ਬਲਾਕਾਂ ਦੇ 25 ਪਿੰਡ ਇਸ ਨਦੀ ਦੇ ਨਾਲ-ਨਾਲ ਵਸੇ ਹੋਏ ਹਨ, ਜਿਸ ਕਾਰਨ ਕਿਸਾਨ ਚਿੰਤਤ ਹਨ। ਛੱਪਰ ਹੇੜੀ, ਛੰਨਾ, ਹਰਚੰਦਰਪੁਰਾ, ਬਾਦਸ਼ਾਹਪੁਰ ਆਦਿ ਪਿੰਡਾਂ ਦੇ ਅੰਦਰਲੇ ਸਕੂਲਾਂ ਵਿੱਚ, ਉਹ ਨਦੀ ਦੇ ਫੈਲਣ ਦੇ ਤਰੀਕੇ ਤੋਂ ਘਬਰਾਏ ਹੋਏ ਹਨ। ਪ੍ਰਸ਼ਾਸਨ ਨੇ ਅਪ੍ਰੈਲ ਵਿੱਚ ਘੱਗਰ ਦੀ ਸਫਾਈ ਸ਼ੁਰੂ ਕਰਨੀ ਸੀ। ਪਿਛਲੇ 35-35 ਸਾਲਾਂ ਤੋਂ ਸਥਿਤੀ ਅਜਿਹੀ ਹੀ ਹੈ। ਇਹ ਕਿਸਾਨਾਂ ਦਾ ਕਹਿਣਾ ਹੈ।

Sep 2, 2025 10:54 AM

Punjab Flood Live Updates : ਲਗਾਤਾਰ ਪੈ ਰਹੇ ਮੀਂਹ ਕਾਰਨ ਬਠਿੰਡਾ ਦੇ ਆਦਰਸ਼ ਨਗਰ 'ਚ ਵਿਧਵਾ ਔਰਤ ਦਾ ਡਿੱਗਿਆ ਮਕਾਨ

ਲਗਾਤਾਰ ਪੈ ਰਹੇ ਮੀਂਹ ਕਾਰਨ ਬਠਿੰਡਾ ਦੇ ਆਦਰਸ਼ ਨਗਰ 'ਚ ਵਿਧਵਾ ਔਰਤ ਦਾ ਡਿੱਗਿਆ ਮਕਾਨ  

ਲੋਕਾਂ ਦੇ ਘਰਾਂ 'ਚ ਕੰਮ ਕਰਕੇ ਗੁਜ਼ਾਰਾ ਕਰਦੀ ਹੈ ਵਿਧਵਾ ਔਰਤ

 ਮਕਾਨ ਡਿੱਗਣ ਕਾਰਨ ਆਇਆ ਮਲਵੇ ਹੇਠਾਂ ਆਇਆ ਕੀਮਤੀ ਸਮਾਨ 

ਵਿਧਵਾ ਔਰਤ ਨੇ ਪ੍ਰਸ਼ਾਸਨ ਨੂੰ ਆਰਥਿਕ ਮਦਦ ਦੀ ਲਗਾਈ ਗੁਹਾਰ 

Sep 2, 2025 10:41 AM

Punjab Flood Live Updates : ਪੰਜਾਬ ਦੇ ਰਾਜਪਾਲ ਅੱਜ ਹਰੀਕੇ ਧੁੱਸੀ ਬੰਨ੍ਹ ਦਾ 12 ਵੱਜੇ ਕਰਨਗੇ ਦੌਰਾ , ਫਿਰੋਜ਼ਪੁਰ ਵਿੱਚ ਹੜ੍ਹਾਂ ਬਾਰੇ ਮੀਟਿੰਗ

ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਅੱਜ ਸਵੇਰੇ ਹੜ੍ਹ ਪ੍ਰਭਾਵਿਤ ਫਿਰੋਜ਼ਪੁਰ ਦੇ ਆਪਣੇ ਦੌਰੇ ਦੌਰਾਨ ਉੱਚ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਮੌਜੂਦਾ ਹੜ੍ਹ ਸਥਿਤੀ ਦਾ ਜਾਇਜ਼ਾ ਲਿਆ।

ਉਨ੍ਹਾਂ ਨੇ ਰਾਹਤ ਕਾਰਜਾਂ ਦੀ ਗਤੀ, ਪ੍ਰਭਾਵਿਤ ਪਰਿਵਾਰਾਂ ਦੇ ਪੁਨਰਵਾਸ ਲਈ ਕੀਤੇ ਗਏ ਪ੍ਰਬੰਧਾਂ ਬਾਰੇ ਚਰਚਾ ਕੀਤੀ ਅਤੇ ਅਧਿਕਾਰੀਆਂ ਨੂੰ ਜ਼ਿਲ੍ਹੇ ਦੇ ਸਾਰੇ ਹੜ੍ਹ ਪ੍ਰਭਾਵਿਤ ਖੇਤਰਾਂ ਵਿੱਚ ਸਮੇਂ ਸਿਰ ਸਹਾਇਤਾ ਅਤੇ ਪ੍ਰਭਾਵਸ਼ਾਲੀ ਤਾਲਮੇਲ ਨੂੰ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ।

Sep 2, 2025 10:24 AM

Punjab Flood Live Updates : ਸ਼੍ਰੋਮਣੀ ਕਮੇਟੀ ਨੇ ਹੜ੍ਹ ਪੀੜਤਾਂ ਲਈ ਲੰਗਰਾਂ ਤੇ ਸਰਾਵਾਂ ਦੇ ਖੋਲ੍ਹੇ ਦਰਵਾਜੇ

SGPC ਮੈਂਬਰ ਬਲਜੀਤ ਸਿੰਘ ਜਲਾਲਉਸਮਾ ਨੇ ਸਾਥੀਆਂ ਸਮੇਤ ਹੜ੍ਹ ਪੀੜਤਾਂ ਨੂੰ ਰਾਸ਼ਨ ਸਮਗਰੀ ਦੇ ਵੰਡੇ ਪੈਕਟ  

ਹਲਕਾ ਬਾਬਾ ਬਕਾਲਾ ਸਾਹਿਬ ਦੇ ਵੱਖ -ਵੱਖ ਪਿੰਡਾਂ 'ਚ ਆਏ ਹੜ੍ਹਾਂ ਦੀ ਸਥਿਤੀ ਦਾ ਵੀ ਲਿਆ ਜਾਇਜ਼ਾ 

ਬੇਜ਼ੁਬਾਨ ਪਸ਼ੂਆਂ ਲਈ ਚਾਰਾ, ਚੋਕਰ ਤੋਂ ਇਲਾਵਾ ਰਹਿਣ ਬਸੇਰੇ ਲਈ ਤਰਪਾਲਾ ਵੀ ਵੰਡੀਆਂ 

ਪੰਜਾਬ ਸਰਕਾਰ ਦਾ ਕੋਈ ਵੀ ਮੰਤਰੀ ਤੇ ਅਧਿਕਾਰੀ ਪੀੜਤ ਪਰਿਵਾਰਾਂ ਦੀ ਸਾਰ ਲੈਣ ਲਈ ਪਹੁੰਚਿਆ :  ਜਲਾਲਉਸਮਾ

'ਇਸ ਖੇਤਰ ਵਿੱਚ ਬਿਆਜ ਦਰਿਆ ਦੀ ਮਾਰ ਹੇਠ ਕਿਸਾਨਾਂ ਦੀ ਸੈਂਕੜੇ ਏਕੜ ਫਸਲ ਪਾਣੀ ਡੁੱਬ ਚੁੱਕੀ ਹੈ' 

Sep 2, 2025 10:18 AM

Punjab Flood Live Updates : ਅੱਜ 1676.72 ਫੁੱਟ ਭਾਖੜਾ ਡੈਮ 'ਚ ਪਾਣੀ ਦਾ ਪੱਧਰ

ਖਤਰੇ ਦੇ ਨਿਸ਼ਾਨ ਤੋਂ 3 ਫੁੱਟ ਹੇਠਾਂ ਭਾਖੜਾ ਡੈਮ 'ਚ ਪਾਣੀ ਦਾ ਪੱਧਰ

ਭਾਖੜਾ ਡੈਮ 'ਚ 1680 ਫੁੱਟ 'ਤੇ ਹੈ ਖਤਰੇ ਦਾ ਨਿਸ਼ਾਨ

ਭਾਖੜਾ ਡੈਮ ਦੇ ਚਾਰੋਂ ਫਲੱਡ ਗੇਟ ਚਾਰ -ਚਾਰ ਫੁੱਟ ਤੱਕ ਖੋਲੇ ਗਏ

ਅੱਜ ਭਾਖੜਾ ਡੈਮ 'ਚ ਪਾਣੀ ਦੀ ਆਮਦ 107565 ਕਿਉੰਸਿਕ

Sep 2, 2025 10:14 AM

Punjab Flood Live Updates : ਪਠਾਨਕੋਟ ਦੇ Ranjit Sagar Dam 'ਚ ਪਾਣੀ ਦੀ ਸਥਿਤੀ ਇਸ ਵੇਲੇ ਕਾਬੂ ਹੇਠ

ਰਣਜੀਤ ਸਾਗਰ ਡੈਮ 'ਚ ਪਾਣੀ ਦਾ ਪੱਧਰ ਇਸ ਵੇਲੇ 524.800 ਮੀਟਰ ਦੇ ਨੇੜੇ

ਰਣਜੀਤ ਸਾਗਰ ਡੈਮ 'ਚ 527 ਮੀਟਰ 'ਤੇ ਖ਼ਤਰੇ ਦਾ ਨਿਸ਼ਾਨ

ਡੈਮ ਦੇ ਪਾਣੀ ਦੇ ਪੱਧਰ ਨੂੰ ਕੰਟਰੋਲ ਕਰਨ ਲਈ 3 ਸਪਿਲਵੇਅ ਗੇਟ ਅਜੇ ਵੀ ਖੁੱਲ੍ਹੇ 

Sep 2, 2025 09:05 AM

Punjab Flood Live Updates : ਰਾਹਤ ਸਮੱਗਰੀ ਵੰਡਣ ਲਈ ਸੁਖਬੀਰ ਸਿੰਘ ਬਾਦਲ ਵੱਲੋਂ ਵੱਡਾ ਉਪਰਾਲਾ

ਸ਼੍ਰੋਮਣੀ ਅਕਾਲੀ ਦਲ ਵੱਲੋਂ ਜਲੰਧਰ ’ਚ ਹੜ੍ਹ ਰਾਹਤ ਕੇਂਦਰ ਸਥਾਪਤ

ਯੂਥ ਅਕਾਲੀ ਦਲ ਦੇ ਨੌਜਵਾਨਾਂ ਵੱਲੋਂ ਹੜ੍ਹ ਪੀੜਤਾਂ ਤੱਕ ਪਹੁੰਚਾਈ ਜਾਏਗੀ ਰਾਹਤ ਸਮੱਗਰੀ

ਰਾਹਤ ਕਾਰਜਾਂ ਵਿੱਚ ਯੋਗਦਾਨ ਪਾਉਣ ਲਈ ਜਾਂ ਫਿਰ ਹੜ੍ਹ ਪ੍ਰਭਾਵਿਤ ਲੋਕਾਂ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਲੋੜ ਹੈ ਤਾਂ

ਇਨ੍ਹਾਂ ਹੈਲਪਲਾਈਨ ਨੰਬਰ ਉੱਤੇ ਸੰਪਰਕ ਕਰ ਸਕਦਾ। 

91-81958 22222

91-9501287100

Sep 2, 2025 09:04 AM

Punjab Flood Live Updates : ਲੁਧਿਆਣਾ ਦੀ ਡਾਇਗ ਇੰਡਸਟਰੀ ਅਤੇ ਪ੍ਰਿੰਟਿੰਗ ਕਲੱਸਟਰ ਅਗਲੇ ਹੁਕਮਾਂ ਤੱਕ ਰਹਿਣਗੇ ਬੰਦ

ਭਾਰੀ ਮੀਂਹ ਦੀ ਭਵਿੱਖਵਾਣੀ ਨੂੰ ਲੈ ਕੇ ਲੁਧਿਆਣਾ ਦੇ ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ ਨੇ ਜਾਰੀ ਕੀਤੇ ਹੁਕਮ 

ਬੁੱਢੇ ਨਾਲੇ ਦੇ ਆਲੇ ਦੁਆਲੇ 3 ਤੋਂ 4 ਹਜ਼ਾਰ ਦੇ ਕਰੀਬ ਹੈ ਡਾਇਗ ਇੰਡਸਟਰੀ

Sep 2, 2025 08:55 AM

Punjab Flood Live Updates : ਸਤਲੁਜ ਦਰਿਆ 'ਚ ਹੜ੍ਹ ਵਰਗੇ ਹਾਲਾਤ ਬਣਨ ਨਾਲ ਧੁੱਸੀ ਬੰਨ੍ਹ ’ਤੇ ਮੰਡਰਾਉਣ ਲੱਗਾ ਖ਼ਤਰਾ

Punjab Flood Live Updates : ਪੰਜਾਬ ਵਿਚ ਪਿਛਲੇ 2 ਦਿਨਾਂ ਤੋਂ ਭਾਰੀ ਮੀਂਹ ਕਾਰਨ ਸਤਲੁਜ ਦਰਿਆ ਵਿਚ ਪਾਣੀ ਦੇ ਪੱਧਰ ਵਿਚ ਬੇਤਹਾਸਾ ਵਾਧਾ ਹੋਇਆ ਹੈ। ਜਾਣਕਾਰੀ ਅਨੁਸਾਰ ਸਤਲੁਜ ਦਰਿਆ ਵਿਚ ਪਹਿਲਾਂ 50 ਤੋਂ 70 ਹਜ਼ਾਰ ਕਿਉਸਿਕ ਪਾਣੀ ਵਗ ਰਿਹਾ ਸੀ, ਜੋ ਕਿ ਹੁਣ ਭਾਰੀ ਮੀਂਹ 1.25 ਲੱਖ ਕਿਉਸਿਕ ਤੱਕ ਪੁੱਜ ਗਿਆ ਹੈ ਅਤੇ ਜੇਕਰ ਪਾਣੀ ਦਾ ਪੱਧਰ ਹੋਰ ਵਧਿਆ ਤਾਂ ਧੁੱਸੀ ਬੰਨ੍ਹ ਟੁੱਟਣ ਦਾ ਖ਼ਤਰਾ ਮੰਡਰਾਉਣ ਲੱਗ ਜਾਵੇਗਾ। ਮਾਛੀਵਾੜਾ ਸਾਹਿਬ ਨੇੜੇ ਵਗਦੇ ਸਤਲੁਜ ਦਰਿਆ ਦੇ ਧੁੱਸੀ ਬੰਨ੍ਹ ਦਾ ਜਦੋਂ ਜਾਇਜ਼ਾ ਲਿਆ ਗਿਆ ਤਾਂ ਇੱਥੇ ਪਾਣੀ ਦਾ ਪੱਧਰ ਵਧਣ ਕਾਰਨ ਜੋ ਪਹਿਲਾਂ ਜ਼ਮੀਨ ਨੂੰ ਖੋਰਾ ਲਗਾਉਣ ਲਈ ਬੋਰੀਆਂ ਦਾ ਬੰਨ੍ਹ ਲਗਾਇਆ ਗਿਆ ਸੀ ,ਉਹ ਵਹਿ ਗਿਆ।

ਅੱਜ ਵਰ੍ਹਦੇ ਮੀਂਹ ਵਿਚ ਹਲਕਾ ਸਮਰਾਲਾ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਮੁੱਖ ਸੇਵਾਦਾਰ ਪਰਮਜੀਤ ਸਿੰਘ ਢਿੱਲੋਂ ਸਤਲੁਜ ਦਰਿਆ ਦੇ ਧੁੱਸੀ ਬੰਨ੍ਹ ’ਤੇ ਪੁੱਜੇ। ਉਨ੍ਹਾਂ ਪਿੰਡ ਵਾਸੀਆਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਨਿਰਦੇਸ਼ ਹਨ ਕਿ ਹੜ੍ਹਾਂ ਵਰਗੀ ਸਥਿਤੀ ਵਿਚ ਪੀੜਤ ਲੋਕਾਂ ਦੀ ਹਰ ਸੰਭਵ ਸਹਾਇਤਾ ਕੀਤੀ ਜਾਵੇ। ਨ੍ਹਾਂ ਕਿਹਾ ਕਿ ਫਿਲਹਾਲ ਸਥਿਤੀ ਕਾਬੂ ਵਿਚ ਹੈ ਅਤੇ ਪ੍ਰਮਾਤਮਾ ਅੱਗੇ ਅਰਦਾਸ ਕਰਦੇ ਹਨ ਕਿ ਕੋਈ ਅਣਸੁਖਾਵੀ ਘਟਨਾ ਨਾ ਵਾਪਰੇ। 

Sep 2, 2025 08:36 AM

Punjab Flood Live Updates : ਹੜ੍ਹਾਂ ਦੀ ਨਾਜ਼ੁਕ ਸਥਿਤੀ ਸਬੰਧੀ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਕੀਤੀ ਅਰਦਾਸ

Punjab Flood Live Updates : ਪੰਜਾਬ ਦੇ ਕਈ ਜਿਲ੍ਹਿਆਂ 'ਚ ਹੜ੍ਹਾਂ ਦੀ ਭਿਆਨਕ ਸਥਿਤੀ ਕਾਰਨ ਹੋ ਰਹੇ ਭਾਰੀ ਜਾਨੀ ਅਤੇ ਮਾਲੀ ਨੁਕਸਾਨ ਤੋਂ ਸੂਬੇ ਨੂੰ ਸੁਰੱਖਿਅਤ ਰੱਖਣ ਦੇ ਮੰਤਵ ਨਾਲ ਅੱਜ ਸਿੱਖ ਕੌਮ ਦੇ ਚੌਥੇ ਤਖ਼ਤ,ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਵੱਡੀ ਗਿਣਤੀ ਸੰਗਤਾਂ ਵੱਲੋਂ ਅਰਦਾਸ ਕੀਤੀ ਗਈ ਹੈ। ਅਰਦਾਸ ਤਖ਼ਤ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਗੁਰਜੰਟ ਸਿੰਘ ਨੇ ਕੀਤੀ ਜਦੋਂਕਿ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਬਾਬਾ ਟੇਕ ਸਿੰਘ ਨੇ ਵਿਸ਼ੇਸ਼ ਤੌਰ 'ਤੇ ਸ਼ਮੂਲੀਅਤ ਕੀਤੀ।

ਅਰਦਾਸ ਉਪਰੰਤ ਸੰਬੋਧਨ ਦੌਰਾਨ ਸਿੰਘ ਸਾਹਿਬ ਨੇ ਸੰਗਤਾਂ ਨੂੰ ਹੜ੍ਹ ਪੀੜਤਾਂ ਦੀ ਹਰ ਸੰਭਵ ਮਦਦ ਕਰਨ ਅਤੇ ਦਸਵੰਧ ਕੱਢਣ ਦੀ ਅਪੀਲ ਕੀਤੀ। ਸਿੰਘ ਸਾਹਿਬ ਨੇ ਕਿਹਾ ਕਿ ਤਖ਼ਤ ਸਾਹਿਬ ਪਰਬੰਧਕਾਂ ਵੱਲੋਂ ਵੀ ਹੜ੍ਹ ਪੀੜਿਤਾਂ ਦੀ ਮਦੱਦ ਦੇ ਕਾਰਜ ਅਰੰਭੇ ਜਾ ਰਹੇ ਹਨ।

Sep 1, 2025 09:33 PM

ਹੜ੍ਹਾਂ ਦੇ ਪਾਣੀ ਤੋਂ ਬਾਅਦ ਗੁ:ਸ੍ਰੀ ਕਰਤਾਰਪੁਰ ਸਾਹਿਬ ਪਾਕਿਸਤਾਨ ਵਿਖੇ ਕੀਤਾ ਗਿਆ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼

Punjab Floods Live Updates : ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਚਰਨ ਛੌਅ ਪ੍ਰਾਪਤ ਧਰਤੀ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਕਰਤਾਰਪੁਰ ਸਾਹਿਬ ਪਾਕਿਸਤਾਨ ਵਿਖੇ ਪਿਛਲੇ ਦਿਨੀ ਆਏ ਭਾਰੀ ਹੜਾਂ ਦਾ ਪਾਣੀ ਗੁਰਦੁਆਰਾ ਸਾਹਿਬ ਦੇ ਕੰਪਲੈਕਸ ਦੇ ਆਲੇ ਦੁਆਲੇ ਲਥਨ ਤੋਂ ਬਾਅਦ ਕੀਤੀ ਗਈ ਸੇਵਾ ਸੰਭਾਲ ਤੋਂ ਬਾਅਦ ਅੱਜ ਗੁਰਦੁਆਰਾ ਸਾਹਿਬ ਵਿਖੇ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਮੁੜ ਪ੍ਰਕਾਸ਼ ਕੀਤਾ ਗਿਆ ਹੈ I

ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਨਾਰੋਵਾਲ ਪਾਕਿਸਤਾਨ ਵਿਖੇ ਦੂਸਰੀ ਮੰਜ਼ਿਲ ਤੇ ਸੁਸ਼ੋਭਿਤ ਗੁਰੂ ਗ੍ਰੰਥ ਸਾਹਿਬ ਜੀ ਦੇ ਸੁਖ ਆਸਨ ਅਸਥਾਨ ਤੋ ਕੁਝ ਦਿਨਾਂ ਬਾਅਦ ਅੱਜ ਸਵੇਰੇ ਗੁਰਦੁਆਰਾ ਸਾਹਿਬ ਵਿਖੇ ਪ੍ਰਕਾਸ਼ ਕਰਨ ਲਈ ਸੇਵਾ ਸੰਭਾਲ ਗੁਰਦੁਆਰਾ ਸਾਹਿਬ ਦੇ ਮੁੱਖ ਗ੍ਰੰਥੀ ਭਾਈ ਗੋਬਿੰਦ ਸਿੰਘ ਤੇ ਉਥੋਂ ਦੀਆਂ ਸੰਗਤਾਂ ਵੱਲੋਂ ਕੀਤੀ ਗਈ I

Sep 1, 2025 08:57 PM

''ਦਿਲ ਬਹੁਤ ਦੁਖੀ ਹੋਇਆ...'' ਹੜ੍ਹਾਂ 'ਤੇ ਪ੍ਰੀਤੀ ਜ਼ਿੰਟਾ ਨੇ ਕੀਤੀ ਪੋਸਟ

Punjab Floods Live Updates : ਬਾਲੀਵੁੱਡ ਅਦਾਕਾਰਾ ਅਤੇ ਪੰਜਾਬ ਕਿੰਗਜ਼ ਦੀ ਮਾਲਕ ਪ੍ਰੀਤੀ ਜ਼ਿੰਟਾ ਨੇ ਪੰਜਾਬ 'ਚ ਆਏ ਹੜ੍ਹਾਂ 'ਤੇ ਦੁੱਖ ਜ਼ਾਹਰ ਕੀਤਾ ਹੈ। ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਪੋਸਟ ਸਾਂਝੀ ਕਰਦਿਆਂ ਉਸ ਨੇ ਲਿਖਿਆ, ''ਪੰਜਾਬ ਵਿੱਚ ਹੜ੍ਹਾਂ ਅਤੇ ਆਲੇ ਦੁਆਲੇ ਹੋਈ ਤਬਾਹੀ ਬਾਰੇ ਸੁਣ ਕੇ ਦਿਲ ਦੁਖੀ ਹੋ ਗਿਆ। ਪ੍ਰਭਾਵਿਤ ਸਾਰਿਆਂ ਲਈ ਮੇਰੇ ਵਿਚਾਰ ਅਤੇ ਪ੍ਰਾਰਥਨਾਵਾਂ। ਸਾਰਿਆਂ ਨੂੰ ਸੁਰੱਖਿਅਤ ਰੱਖੋ। ਰਬ ਰਾਖਾ ???? #PunjabFloods ''

Sep 1, 2025 08:51 PM

ਪੰਜਾਬੀ ਗਾਇਕ R Nait ਪੁੱਜੇ ਭੁਲੱਥ ਮੰਡ ਖੇਤਰ ਵੰਡੀ ਰਾਹਤ ਸਮੱਗਰੀ

Punjab Floods Live Updates : ਪੰਜਾਬ ਦੇ ਮਸ਼ਹੂਰ ਪੰਜਾਬੀ ਕਲਾਕਾਰ ਆਰ. ਨੈਤ ਦੇਰ ਸ਼ਾਮ ਸਬ ਡਿਵੀਜ਼ਨ ਭੁਲੱਥ ਦੇ ਮੰਡ ਖੇਤਰ ਕੂਕਾ ਮੰਡ ਵਿਖੇ ਪੁੱਜੇ ਅਤੇ ਉਥੋਂ ਉਹਨਾਂ ਵੱਲੋਂ ਰਾਹਤ ਸਮਗਰੀ ਵੰਡੀ ਗਈ।

Sep 1, 2025 08:12 PM

'ਸਾਨੂੰ ਮਿਲ ਕੇ ਔਖੀ ਖੜੀ 'ਚ ਪੰਜਾਬ ਦੇ ਲੋਕਾਂ ਦਾ ਹੱਥ ਫੜਨਾ ਚਾਹੀਦਾ ਹੈ'', ਪੰਜਾਬ 'ਚ ਹੜ੍ਹਾਂ 'ਤੇ ਰਾਹੁਲ ਗਾਂਧੀ ਦਾ ਬਿਆਨ

Rahul Gandhi on Punjab Floods : ਪੰਜਾਬ ਵਿੱਚ ਹੜ੍ਹਾਂ ਨਾਲ ਤਬਾਹੀ 'ਤੇ ਕਾਂਗਰਸ ਦੇ ਸੀਨੀਅਰ ਆਗੂ ਰਾਹੁਲ ਗਾਂਧੀ ਨੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਭਿਆਨਕ ਹੜ੍ਹਾਂ ਕਾਰਨ ਹੋਇਆ ਜਾਨੀ ਨੁਕਸਾਨ ਅਤੇ ਵਿਆਪਕ ਤਬਾਹੀ ਬਹੁਤ ਹੀ ਦੁਖਦਾਈ ਅਤੇ ਦਰਦਨਾਕ ਹੈ।

ਉਨ੍ਹਾਂ ਨੇ ਕਿਹਾ ਕਿ ਮੈਂ ਦੁਖੀ ਪਰਿਵਾਰਾਂ ਪ੍ਰਤੀ ਆਪਣੀ ਡੂੰਘੀ ਸੰਵੇਦਨਾ ਪ੍ਰਗਟ ਕਰਦਾ ਹਾਂ ਅਤੇ ਫਸੇ ਸਾਰੇ ਲੋਕਾਂ ਦੀ ਸੁਰੱਖਿਆ ਲਈ ਪ੍ਰਾਰਥਨਾ ਕਰਦਾ ਹਾਂ।

ਮੈਂ ਕੇਂਦਰ ਅਤੇ ਰਾਜ ਸਰਕਾਰਾਂ ਨੂੰ ਰਾਹਤ ਅਤੇ ਬਚਾਅ ਕਾਰਜਾਂ ਵਿੱਚ ਹੋਰ ਤੇਜ਼ੀ ਅਤੇ ਤਾਕਤ ਲਿਆਉਣ ਦੀ ਅਪੀਲ ਕਰਦਾ ਹਾਂ। ਤਬਾਹੀ ਦੀ ਤੀਬਰਤਾ ਨੂੰ ਦੇਖਦੇ ਹੋਏ, ਸਰਕਾਰ ਨੂੰ ਮਿਸ਼ਨ ਮੋਡ ਵਿੱਚ ਕੰਮ ਕਰਨਾ ਪਵੇਗਾ।

ਕਿਸਾਨਾਂ, ਮਜ਼ਦੂਰਾਂ, ਪਸ਼ੂ ਪਾਲਕਾਂ ਅਤੇ ਆਮ ਨਾਗਰਿਕਾਂ ਨੂੰ ਤੁਰੰਤ ਅਤੇ ਪ੍ਰਭਾਵਸ਼ਾਲੀ ਸਹਾਇਤਾ ਮਿਲਣੀ ਚਾਹੀਦੀ ਹੈ।

ਕਾਂਗਰਸ ਆਗੂਆਂ ਅਤੇ ਵਰਕਰਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਇਸ ਸਮੇਂ ਰਾਹਤ ਕਾਰਜਾਂ ਨੂੰ ਆਪਣੀ ਪਹਿਲੀ ਤਰਜੀਹ ਦੇਣ - ਇਹ ਤੁਹਾਡੀ ਇੱਕੋ ਇੱਕ ਜ਼ਿੰਮੇਵਾਰੀ ਹੈ। ਸਾਨੂੰ ਪੰਜਾਬ ਦੇ ਲੋਕਾਂ ਨਾਲ ਹੱਥ, ਫੜਨਾ ਚਾਹੀਦਾ ਹੈ।

Sep 1, 2025 07:56 PM

ਮਕੌੜਾ ਪੱਤਣ ਤੋਂ ਪਾਰ ਪਿੰਡਾਂ ਦੇ ਲੋਕਾਂ ਨੂੰ ਅਖੀਰ ਮਿਲੀ 'ਰਾਹਤ'

ਗੁਰਦਾਸਪੁਰ ਦੇ ਜ਼ਿਲ੍ਹੇ ਦੇ 7 ਪਿੰਡ ਜੋ ਰਾਵੀ ਦਰਿਆ ਦੇ ਮਕੋੜਾ ਪੱਤਣ ਤੋਂ ਪਾਰ ਪੈਦੇ ਹਨ। ਜ਼ਿਲ੍ਹੇ ਵਿੱਚ ਆਏ ਹੜ੍ਹਾਂ ਦੌਰਾਨ ਇਨ੍ਹਾਂ ਪਿੰਡਾਂ ਦਾ ਸੰਪਰਕ ਦੇਸ ਨਾਲੋਂ ਟੁੱਟ ਗਿਆ ਸੀ ਅਤੇ ਇਹ ਪਿੰਡ ਪੂਰੀ ਤਰ੍ਹਾਂ ਦੇਸ਼ ਨਾਲੋਂ ਟੁੱਟ ਗਏ ਸਨ। ਅੱਜ ਕਾਫੀ ਦਿਨਾਂ ਬਾਅਦ ਜਦੋਂ ਪਾਣੀ ਦਾ ਲੇਵਲ ਘੱਟ ਹੋਇਆ ਤਾਂ ਇਨ੍ਹਾਂ 7 ਪਿੰਡਾਂ ਵਾਸਤੇ NDRF ਦੀਆ ਟੀਮਾਂ ਵਲੋਂ ਪ੍ਰਸਾਸਨ ਦੀ ਮਦਦ ਨਾਲ ਦਰਿਆ ਦੇ ਪਾਰ ਬੇੜਿਆ ਰਾਹੀ ਖਾਨ ਪੀਣ ਦਾ ਸਾਮਾਨ ਅਤੇ ਪਸ਼ੂਆਂ ਦਾ ਚਾਰਾ ਵਗੈਰਾ ਭੇਜਿਆ ਗਿਆ।

ਇਸ ਮੌਕੇ NDRF ਦੇ ਡਿੱਪਟੀ ਕਮਾਂਡਰ ਦੀਪਕ ਸਿੰਘ ਹੁਰਾ ਨੇ ਦੱਸਿਆ ਕੇ ਇਨ੍ਹਾਂ 7 ਪਿੰਡਾਂ ਦੇ ਲੋਕ ਜੋ ਹੜ੍ਹਾ ਦੌਰਾਨ ਪਾਣੀ ਵਿੱਚ ਘਿਰ ਗਏ ਸਨ ਅਤੇ ਇਨ੍ਹਾਂ ਨੂੰ ਕੋਈ ਵੀ ਰਾਹਤ ਸਮੱਗਰੀ ਨਹੀ ਪਹੁਚਾਈ ਗਈ ਸੀ ਹੁਣ ਸਾਡੀਆ ਟੀਮਾਂ ਇਨਾਂ ਪਿੰਡਾਂ ਵਿੱਚ ਪਹੁੰਚ ਰਹਿਆ ਹਨ ਅਤੇ ਇਨ੍ਹਾਂ ਵਾਸਤੇ ਖਾਣ ਪੀਣ ਦਾ ਸਾਮਾਨ ਅਤੇ ਪਸੂਆਂ ਦਾ ਚਾਰਾ ਇਨਾਂ ਤੱਕ ਪਹੁਚਾਈਆ ਜਾ ਰਿਹਾ ਹੈ ਅਤੇ ਜੇ ਕੋਈ ਇਨ੍ਹਾਂ ਪਿੰਡਾਂ ਵਿੱਚੋ ਇਸ ਪਾਰ ਆਓਣਾ ਚਾਹੇਗਾ ਤਾਂ ਉਸ ਨੂੰ ਵੀ ਲਿਆਦਾ ਜਾਵੇਗਾ ਅਤੇ ਜਿਸ ਵੀ ਚੀਜ਼ ਦੀ ਉਨ੍ਹਾਂ ਨੂੰ ਜਰੂਰਤ ਹੋਈ ਇਨਾਂ ਤੱਕ ਪਹੁਚਾਈ ਜਾਵੇਗੀ।

ਇਸ ਤਰ੍ਹਾਂ ਹੁਣ ਇਹ ਪਿੰਡ ਦੇਸ ਨਾਲ ਦੁਬਾਰਾ ਜੁੜ ਗਏ ਹਨ, ਉੱਥੇ ਹੀ ਇਸ ਮੋਕੇ NDRF ਵਲੋਂ ਦਰਿਆ ਪਾਰ ਤੋਂ ਲਿਆਦੇ ਗਏ ਲੋਕਾਂ ਸੁਖਵਿੰਦਰ ਸਿੰਘ ਕੁਲਦੀਪ ਸਿੰਘ ਗੁਰਨਾਮ ਸਿੰਘ ਨੇ ਦੱਸਿਆ ਕੇ ਅਸੀ ਇਸ ਇਨ੍ਹਾਂ ਹੜਾ ਵਿੱਚ ਇਨ੍ਹਾਂ ਪਿੰਡਾਂ ਵਿੱਚ ਫਸ ਗਏ ਸੀ, ਹੁਣ ਸਾਨੂੰ NDRF ਦੇ ਅਦਿਕਾਰੀਆ ਵੱਲ ਕੱਢ ਕੇ ਇਸ ਪਾਰ ਲਿਆਂਦਾ ਗਿਆ ਹੈ ਇਸ ਕਰਕੇ ਅਸੀ ਇਨ੍ਹਾਂ ਦਾ ਬਹੁਤ ਧੰਨਵਾਦ ਕਰਦੇ ਹਾਂ।

Sep 1, 2025 07:53 PM

Satluj Alert in Ropar : ਸ੍ਰੀ ਅਨੰਦਪੁਰ ਸਾਹਿਬ, ਨੰਗਲ ਤੇ ਸ੍ਰੀ ਚਮਕੌਰ ਸਾਹਿਬ ਦੇ ਸਤਲੁਜ ਕੰਢੇ ਵਸੇ ਲੋਕਾਂ ਲਈ ਹਦਾਇਤਾਂ ਜਾਰੀ

Punjab Floods Live Update : ਮੌਸਮ ਵਿਭਾਗ ਵੱਲੋਂ ਜਾਰੀ ਕੀਤੀ ਗਈ ਚੇਤਾਵਨੀ ਨੂੰ ਧਿਆਨ ਵਿੱਚ ਰੱਖਦਿਆਂ, ਡਿਪਟੀ ਕਮਿਸ਼ਨਰ ਵਰਜੀਤ ਵਾਲੀਆ ਅਤੇ ਐਸਐਸਪੀ ਗੁਲਨੀਤ ਸਿੰਘ ਖੁਰਾਣਾ ਨੇ ਅੱਜ ਸਤਲੁਜ ਦਰਿਆ ਨਾਲ ਲੱਗਦੇ ਕਈ ਪਿੰਡਾਂ ਦਾ ਦੌਰਾ ਕਰਕੇ ਹਾਲਾਤਾਂ ਦਾ ਜਾਇਜ਼ਾ ਲਿਆ।

ਪੂਰੀ ਖ਼ਬਰ ਲਈ ਕਰੋ ਕਲਿੱਕ...

Sep 1, 2025 06:33 PM

ਪੰਜਾਬ ਰਾਜਪਾਲ 2 ਸਤੰਬਰ ਨੂੰ ਫਿਰੋਜ਼ਪੁਰ ਤੇ ਤਰਨਤਾਰਨ ਦੇ ਦੌਰੇ 'ਤੇ

ਪੰਜਾਬ ਦੇ ਰਾਜਪਾਲ 1 ਤੋਂ 4 ਸਤੰਬਰ ਤੱਕ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰ ਰਹੇ ਹਨ। ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਅੱਜ ਦੁਪਹਿਰ ਪੰਜਾਬ ਦੇ ਹੜ੍ਹ ਪ੍ਰਭਾਵਿਤ ਜ਼ਿਲ੍ਹਿਆਂ ਦਾ ਦੌਰਾ ਸ਼ੁਰੂ ਕਰਨ ਲਈ ਸੜਕ ਰਾਹੀਂ ਫਿਰੋਜ਼ਪੁਰ ਲਈ ਰਵਾਨਾ ਹੋਏ।

ਦੌਰੇ ਦੇ ਪ੍ਰੋਗਰਾਮ ਅਨੁਸਾਰ, ਰਾਜਪਾਲ 2 ਸਤੰਬਰ ਨੂੰ ਫਿਰੋਜ਼ਪੁਰ ਅਤੇ ਤਰਨਤਾਰਨ, 3 ਸਤੰਬਰ ਨੂੰ ਅੰਮ੍ਰਿਤਸਰ, ਗੁਰਦਾਸਪੁਰ ਅਤੇ ਪਠਾਨਕੋਟ ਅਤੇ 4 ਸਤੰਬਰ ਨੂੰ ਹੁਸ਼ਿਆਰਪੁਰ ਅਤੇ ਸ੍ਰੀ ਆਨੰਦਪੁਰ ਸਾਹਿਬ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰਨਗੇ।

ਆਪਣੇ ਦੌਰੇ ਦੌਰਾਨ, ਸ਼੍ਰੀ ਕਟਾਰੀਆ ਪ੍ਰਭਾਵਿਤ ਲੋਕਾਂ ਨਾਲ ਮੁਲਾਕਾਤ ਕਰਨਗੇ ਅਤੇ ਸਬੰਧਤ ਜ਼ਿਲ੍ਹਿਆਂ ਵਿੱਚ ਚੱਲ ਰਹੇ ਰਾਹਤ ਅਤੇ ਪੁਨਰਵਾਸ ਉਪਾਵਾਂ ਦਾ ਜਾਇਜ਼ਾ ਲੈਣਗੇ।

Sep 1, 2025 06:31 PM

ਰੋਟਰੀ ਕਲੱਬ ਅੰਮ੍ਰਿਤਸਰ ਤੇ ਲੇਖਕ ਮੰਚ ਵੱਲੋਂ ਇੱਕ ਪਿੰਡ ਨੂੰ ਲਿਆ ਗੋਦ

ਪਿਛਲੇ ਦਿਨਾਂ ਤੋਂ ਰਾਵੀ ਦਰਿਆ ਵਿੱਚ ਆਏ ਹੜ ਅਤੇ ਧੁੱਸੀ ਬੰਨ ਟੁੱਟਣ ਨਾਲ ਅਜਨਾਲਾ ਵਿਧਾਨ ਸਭਾ ਹਲਕਾ ਅਜਨਾਲਾ ਦੇ ਕਰੀਬ 70-75 ਪਿੰਡ ਇਸਦੀ ਮਾਰ ਹੇਠ ਆਏ ਜਿਸ ਤੇ ਚਲਦਿਆਂ ਹੁਣ ਰੋਟਰੀ ਕਲੱਬ ਅੰਮ੍ਰਿਤਸਰ ਤੇ ਲੇਖਕ ਮੰਚ ਵੱਲੋਂ ਇੱਕ ਪਿੰਡ ਨੂੰ ਗੋਦ ਲੈਣ ਅਤੇ ਉਸਦੀ ਦੇਖਭਾਲ ਕਰਨ ਦਾ ਐਲਾਨ ਕੀਤਾ ਗਿਆ ਹੈ।

Sep 1, 2025 05:59 PM

ਬੀਬੀ ਕੌਲਾਂ ਜੀ ਚੈਰੀਟੇਬਲ ਟਰੱਸਟ ਵੱਲੋਂ ਹੜ ਪੀੜਤਾਂ ਲਈ ਰਾਹਤ ਸਮੱਗਰੀ ਦੀ ਤੀਜੀ ਖੇਪ ਰਵਾਨਾ

Bibi Kaulan Ji Charitable Hospital : ਬੀਬੀ ਕੌਲਾਂ ਜੀ ਚੈਰੀਟੇਬਲ ਹਸਪਤਾਲ ਵੱਲੋਂ ਭਾਈ ਗੁਰਇਕਬਾਲ ਸਿੰਘ ਅਤੇ ਭਾਈ ਹਰਵਿੰਦਰਪਾਲ ਸਿੰਘ ਲਿਟਲ ਦੀ ਅਗਵਾਈ ਹੇਠ ਹੜ ਪੀੜਤਾਂ ਲਈ ਰਾਹਤ ਸਮੱਗਰੀ ਦੀ ਤੀਜੀ ਖੇਪ ਅੱਜ ਰਵਾਨਾ ਕੀਤੀ ਗਈ। ਭਾਈ ਲਿਟਲ ਨੇ ਦੱਸਿਆ ਕਿ ਸੰਗਤਾਂ ਦੇ ਸਹਿਯੋਗ ਨਾਲ ਤਕਰੀਬਨ 2 ਹਜ਼ਾਰ ਲੰਗਰ ਪੈਕਟ ਤਿਆਰ ਕਰਕੇ ਭੇਜੇ ਗਏ ਹਨ।

a

ਉਹਨਾਂ ਦੱਸਿਆ ਕਿ ਕੱਲ ਮਿਤੀ 2 ਸਤੰਬਰ ਨੂੰ ਖਾਸ ਤੌਰ ‘ਤੇ ਪਸ਼ੂਆਂ ਲਈ ਚਾਰਾ, ਚੋਕਰ ਅਤੇ ਤਰਪਾਲਾਂ ਵੀ ਭੇਜੀਆਂ ਜਾਣਗੀਆਂ। ਇਸ ਮੌਕੇ ਅੰਮ੍ਰਿਤਸਰ ਹਲਕਾ ਦੱਖਣੀ ਦੇ ਐਮਐਲਏ ਡਾ. ਇੰਦਰਬੀਰ ਸਿੰਘ ਨਿੱਜਰ ਦੇ ਨੁਮਾਇੰਦੇ ਓ.ਐਸ. ਡੀ ਮਨਪ੍ਰੀਤ ਸਿੰਘ, ਨੇ ਖੁਦ ਹਾਜ਼ਰ ਹੋ ਕੇ ਸੇਵਾ ਵਿੱਚ ਭਾਗ ਲਿਆ ਅਤੇ ਸੰਸਥਾ ਵੱਲੋਂ ਚੱਲ ਰਹੇ ਕਾਰਜਾਂ ਦੀ ਸਰਾਹਨਾ ਕਰਦੇ ਹੋਏ ਹੜ੍ਹ ਪੀੜਤਾ ਲਈ ਰਾਸ਼ਨ  ਦੀਆਂ ਗੱਡੀਆਂ ਰਵਾਨਾ ਕੀਤੀਆਂ। ਉਹਨਾਂ ਨੇ ਭਾਈ ਸਾਹਿਬ ਦਾ ਧੰਨਵਾਦ ਵੀ ਕੀਤਾ ਅਤੇ ਵਲੰਟੀਅਰ ਗੁਰਪ੍ਰੀਤ ਸਿੰਘ ਚਾਹਤ ਨਾਲ ਵਿਸ਼ੇਸ਼ ਗੱਲਬਾਤ ਕੀਤੀ। ਮਨਪ੍ਰੀਤ ਸਿੰਘ ਨੇ ਕਿਹਾ ਕਿ ਡਾਕਟਰ ਨਿੱਜਰ ਜੀਂ ਦੀਆਂ ਟੀਮਾਂ ਹੜ੍ਹ ਪੀੜਤਾ ਦੇ ਰਾਹਤ ਕਾਰਜਾ  ਲਈ ਜੁੱਟੀਆਂ ਹੋਈਆਂ ਹਨ ਅਤੇ ਗੱਲਬਾਤ ਦੌਰਾਨ ਪ੍ਰਸ਼ਾਸਨਕ ਕਾਰਜਾਂ, ਕੈਂਪਾਂ ਅਤੇ ਇਲਾਕਿਆਂ ਬਾਰੇ ਵੀ ਜਾਣਕਾਰੀ ਸਾਂਝੀ ਕੀਤੀ ਗਈ।

ਇਸ ਮੌਕੇ ਉਕਾਂਰ ਸਿੰਘ, ਦਲਬੀਰ ਸਿੰਘ, ਪਰਮਜੀਤ ਸਿੰਘ (ਹਸਪਤਾਲ), ਸਰਵਣ ਸਿੰਘ ਚੱਟਾਵੱਡ, ਪਰਮਜੀਤ ਸਿੰਘ, ਸ਼ੁਰਿੰਦਰ ਸਿੰਘ ਰਿੰਕੂ, ਭੁਪਿੰਦਰ ਸਿੰਘ ਅਤੇ ਮਨਪ੍ਰੀਤ ਸਿੰਘ ਤਬਲਾ ਵਾਦਕ ਸਮੇਤ ਟੀਮ ਦੇ ਮੈਂਬਰ ਹਾਜ਼ਰ ਸਨ।

Sep 1, 2025 05:53 PM

ਮੋਹਾਲੀ 'ਚ ਹੜ੍ਹਾਂ ਦੀ ਸਥਿਤੀ 'ਤੇ ਡਿਪਟੀ ਕਮਿਸ਼ਨਰ ਦਾ ਬਿਆਨ ਆਇਆ ਸਾਹਮਣੇ

Punjab Floods Live Update : ਐਸਏਐਸ ਨਗਰ ਜ਼ਿਲ੍ਹੇ ਵਿੱਚ ਹੜ੍ਹਾਂ ਦੀ ਸਥਿਤੀ ਬਾਰੇ, ਮੋਹਾਲੀ ਦੇ ਡਿਪਟੀ ਕਮਿਸ਼ਨਰ ਕੋਮਲ ਮਿੱਤਲ ਦਾ ਕਹਿਣਾ ਹੈ, "ਮੋਹਾਲੀ ਵਿੱਚ ਸਥਿਤੀ ਆਮ ਹੈ... ਘੱਗਰ ਦਾ ਪਾਣੀ ਦਾ ਪੱਧਰ ਸਵੇਰੇ ਵਧਿਆ ਸੀ, ਪਰ ਉਦੋਂ ਤੋਂ ਹੇਠਾਂ ਆ ਰਿਹਾ ਹੈ... ਸੁਖਨਾ ਡੈਮ ਤੋਂ ਸਵੇਰੇ ਪਾਣੀ ਛੱਡਿਆ ਗਿਆ ਸੀ, ਪਰ ਹੁਣ ਇੱਕ ਗੇਟ ਬੰਦ ਕਰ ਦਿੱਤਾ ਗਿਆ ਹੈ... ਸਾਡੀਆਂ ਟੀਮਾਂ ਘੱਗਰ ਨਦੀ ਦੇ ਨਾਲ ਲੱਗਦੇ ਬੰਨ੍ਹਾਂ ਦੀ ਲਗਾਤਾਰ ਨਿਗਰਾਨੀ ਕਰ ਰਹੀਆਂ ਹਨ... ਪ੍ਰਸ਼ਾਸਨ ਕਿਸੇ ਵੀ ਤਰ੍ਹਾਂ ਦੀ ਸਥਿਤੀ ਨਾਲ ਨਜਿੱਠਣ ਲਈ ਤਿਆਰ ਹੈ..."

Sep 1, 2025 05:50 PM

ਕੀਰਤਪੁਰ ਸਾਹਿਬ ਦੇ ਨਜ਼ਦੀਕ ਪਿੰਡ ਡਾਢੀ ਕੋਲ ਨਹਿਰ ਦੀ ਸਲੈਬ ਬੈਠਣ ਦੇ ਚਲਦਿਆਂ ਪਾੜ ਪੈਣ ਦਾ ਖਤਰਾ

ਲਗਾਤਾਰ ਹੋ ਰਹੀ ਬਰਸਾਤ ਨੇ ਜਿੱਥੇ ਆਮ ਜਨ ਜੀਵਨ ਅਸਤ ਵਿਅਸਤ ਕੀਤਾ ਹੈ ਉੱਥੇ ਹੀ ਜੇਕਰ ਸੂਬੇ ਅੰਦਰ ਵਗ ਰਹੇ ਉਹਨਾਂ ਦੀਆਂ ਨਾਲਿਆਂ ਤੇ ਨਹਿਰਾਂ ਦੀ ਗੱਲ ਕੀਤੀ ਜਾਵੇ ਤਾਂ ਸਾਰੇ ਪਾਣੀ ਦੇ ਨਾਲ ਖਰਚਾ ਖੱਚ ਭਰਿਆ ਆ ਰਹੇ ਹਨ। ਤੇ ਖਾਸ ਤੌਰ ਤੇ ਜੇਕਰ ਨਹਿਰਾਂ ਦੀ ਗੱਲ ਕੀਤੀ ਜਾਵੇ ਤਾਂ ਜਿਸ ਤਰੀਕੇ ਨਾਲ ਨਹਿਰਾਂ ਵਿੱਚ ਪਾਣੀ ਦੀ ਆਮਦ ਬੇਹਦ ਜਿਆਦਾ ਸੀ ਉਸ ਦੇ ਨਾਲ ਅੱਜ ਸਵੇਰੇ ਸ੍ਰੀ ਅਨੰਦਪੁਰ ਸਾਹਿਬ ਦੇ ਪਿੰਡ ਬੱਡਲ ਦੇ ਨਜ਼ਦੀਕ ਦੋ ਥਾਵਾਂ ਤੇ ਨਹਿ ਤੇ ਨਾਲ ਬਣੀ ਹੋਈ ਪਟੜੀ ਦੇ ਪਾਸਿਆਂ ਤੋਂ ਮਿੱਟੀ ਖੁਰਨੀ ਸ਼ੁਰੂ ਹੋਈ ਜਿਸ ਨਾਲ ਪ੍ਰਸ਼ਾਸਨ ਇੱਕਦਮ ਹਰਕਤ ਵਿੱਚ ਆਇਆ ਤੇ ਲੋਕਾਂ ਦੀ ਮਦਦ ਦੇ ਨਾਲ ਉਸਨੂੰ ਅੱਗੇ ਖੁਰਨ ਤੋਂ ਰੋਕਿਆ ਗਿਆ। ਪਾਸੇ ਤੁਹਾਨੂੰ ਦੱਸ ਦੀਏ ਕਿ ਇਹ ਤਸਵੀਰਾਂ ਕੀਰਤਪੁਰ ਸਾਹਿਬ ਦੇ ਨਜ਼ਦੀਕ ਡਾਢੀ ਪਿੰਡ ਦੀਆਂ ਹਨ ਜਿੱਥੇ ਨਹਿਰ ਦੀਆਂ ਕੁਝ ਸਲੈਬਾਂ ਬੈਠਣ ਦੇ ਚਲਦਿਆਂ ਨਹਿਰ ਵਿੱਚ ਪਾੜ ਪੈਣ ਦਾ ਖਤਰਾ ਹੈ ਜਿਸ ਨੂੰ ਲੈ ਕੇ ਸਥਾਨਕ ਲੋਕ ਕਾਫੀ ਚਿੰਤਤ ਨਜ਼ਰ ਆ ਰਹੇ ਹਨ। ਇਸੇ ਦੇ ਚੱਲਦਿਆਂ ਬੀਬੀਐਮਬੀ ਵੱਲੋਂ ਸ੍ਰੀ ਅਨੰਦਪੁਰ ਸਾਹਿਬ ਹਾਈਡਲ ਚੈਨਲ ਨਹਿਰ ਵਿੱਚ ਪਾਣੀ ਨੂੰ ਬਿਲਕੁਲ ਬੰਦ ਕੀਤਾ ਗਿਆ ਹੈ ਅਤੇ ਦੂਜੇ ਪਾਸੇ ਨੰਗਲ ਹਾਈਡਲ ਚੈਨਲ ਵਿੱਚੋਂ ਪਾਣੀ ਦੀ ਮਾਤਰਾ ਨੂੰ ਘੱਟ ਕੀਤਾ ਗਿਆ ਹੈ ਤੇ ਕੇਵਲ 7000 ਕਿਉ ਸਿਕ ਪਾਣੀ ਹੀ ਇਸ ਨਹਿਰ ਵਿੱਚ ਛੱਡਿਆ ਜਾ ਰਿਹਾ, ਤਾਂ ਜੋ ਨਹਿਰਾਂ ਤੇ ਕਿਸੇ ਤਰੀਕੇ ਦਾ ਕੋਈ ਦਬਾਅ ਨਾ ਪਵੇ ਤੇ ਜੇਕਰ ਕਿਤੇ ਥੋੜੀ ਬਹੁਤੀ ਰਿਪੇਅਰ ਦੀ ਲੋੜ ਹੈ ਤਾਂ ਉਸਦੀ ਰਿਪੇਅਰ ਦੀ ਪ੍ਰਾਥਮਿਕਤਾ ਦੇ ਆਧਾਰ ਤੇ ਕੀਤੀ ਜਾ ਸਕੇ। ਦੂਜੇ ਪਾਸੇ ਮੌਕੇ ਤੇ ਕਾਰ ਸੇਵਾ ਕਿਲਾ ਅਨੰਦਗੜ੍ਹ ਸਾਹਿਬ ਦੇ ਮੁੱਖ ਪ੍ਰਬੰਧਕ ਸੰਤ ਬਾਬਾ ਸਤਨਾਮ ਸਿੰਘ ਜੀ ਆਪਣੀ ਪੂਰੀ ਟੀਮ ਨਾਲ ਪੁੱਜ ਗਏ ਕਿਉਂਕਿ  ਪਿੰਡ ਬਡਲ ਵਿਖੇ ਹੋਏ ਨੁਕਸਾਨ ਨੂੰ ਰੋਕਣ ਲਈ ਬਾਬਾ ਜੀ ਵੱਲੋਂ ਆਪਣੀ ਪੂਰੀ ਟੀਮ ਨਾਲ ਮੌਕੇ ਤੇ ਪੁੱਜ ਕੇ ਸੇਵਾ ਕੀਤੀ ਗਈ ਉਸੇ ਤਰ੍ਹਾਂ ਡਾਢੀ ਵਿਖੇ ਵੀ ਬਾਬਾ ਜੀ ਆਪਣੇ ਸਾਥੀਆਂ ਸਮੇਤ ਪੁੱਜੇ ਤੇ ਉਹਨਾਂ ਵੱਲੋਂ ਰਾਹਤ ਕਾਰਜ ਸ਼ੁਰੂ ਕੀਤੇ ਗਏ।

ਨਹਿਰਾਂ ਵਿੱਚੋਂ ਘਟਾਏ ਗਏ ਪਾਣੀ ਨੂੰ ਬੀਬੀਐਮਬੀ ਵੱਲੋਂ ਸਤਲੁਜ ਦਰਿਆ ਵਿੱਚ ਛੱਡਿਆ ਗਿਆ ਹੈ ਜਿਸ ਨਾਲ ਸਤਲੁਜ ਦਰਿਆ ਵਿੱਚ ਪਾਣੀ ਦੀ ਮਾਤਰਾ ਵੱਧ ਚੁੱਕੀ ਹੈ ਪ੍ਰੰਤੂ ਪਿਛਲੇ ਦੋ ਘੰਟੇ ਤੋਂ ਇਲਾਕਿਆਂ ਅੰਦਰ ਬਾਰਿਸ਼ ਰੁਕੀ ਹੋਈ ਹੈ ਤੇ ਉਮੀਦ ਕੀਤੀ ਜਾ ਰਹੀ ਹੈ ਕਿ ਸਥਿਤੀ ਹੋਰ ਜਿਆਦਾ ਖਰਾਬ ਨਹੀਂ ਹੋਵੇਗੀ।

Sep 1, 2025 05:22 PM

24 ਘੰਟਿਆ ’ਚ ਬਦਲਣ ਲੱਗੀ ਸਥਿਤੀ

ਪੌਂਗ ’ਚ ਪਾਣੀ ਘਟਿਆ ਪਰ ਹੁਣ ਭਾਖੜਾ ਡਰਾਉਣ ਲੱਗਿਆ

Sep 1, 2025 05:18 PM

ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਦਾ ਬੇਟਾ ਹੜ੍ਹ ਦੇ ਪਾਣੀ ’ਚ ਡਿੱਗਿਆ

ਹਲਕਾ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਦਾ ਬੇਟਾ ਖੁਸ਼ਪਾਲ ਸਿੰਘ ਧਾਲੀਵਾਲ ਟਰੈਕਟਰ ਤੋਂ ਹੇਠਾਂ ਡਿੱਗ ਗਿਆ। ਦੱਸਿਆ ਜਾ ਰਿਹਾ ਹੈ ਕਿ ਖੁਸ਼ਪਾਲ ਸਿੰਘ ਧਾਲੀਵਾਲ ਵੱਲੋਂ ਪਿੰਡ ’ਚ ਰਾਹਤ ਸਮੱਗਰੀ ਵੰਡੀ ਜਾ ਰਹੀ ਸੀ। ਇਸ ਹਾਦਸੇ ’ਚ ਉਨ੍ਹਾਂ ਦੀ ਜਾਨ ਬਚ ਗਈ ਹੈ।  

Sep 1, 2025 05:17 PM

ਰਾਜਪੁਰਾ ਸਰਦਾਰ ਸੁਖਬੀਰ ਸਿੰਘ ਬਾਦਲ ਵੱਲੋਂ ਘਨੌਰ ਦੇ ਘੱਗਰ ਦਾ ਕੀਤਾ ਦੌਰਾ ਕੀਤਾ

 ਕਈ ਦਿਨਾਂ ਤੋਂ ਬਰਸਾਤ ਪੈ ਰਹੀ ਹੈ ਹੈ ਘੱਗਰ ਦਰਿਆ ਦੀ ਸਫਾਈ ਨਾ ਹੋਣ ਕਾਰਨ  ਪਾਣੀ ਦਾ ਲੈਵਲ ਜਿਸਦਾ ਜਾਇਜਾ ਲੈਣ ਵਾਸਤੇ ਸਰਦਾਰ ਸੁਖਬੀਰ ਸਿੰਘ ਬਾਦਲ ਘੱਗਰ ਦਰਿਆ ਦੇ ਪਹੁੰਚੇ ਸਨ ਉਹਨਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਲੋਕਾਂ ਦੀ ਸੁਰੱਖਿਆ ਦਾ ਲੱਖਾਂ ਏਕੜ ਜਮੀਨ ਪਾਣੀ ਦੀ ਭੇਟ ਚੜ ਗਈ ਹੈ ਵੱਡੀ ਗਿਣਤੀ ਵਿੱਚ ਅਕਾਲੀ ਵਰਕਰ ਇਸ ਮੌਕੇ ਹਾਜ਼ਰ ਸਨ 

Sep 1, 2025 05:14 PM

ਸੁਖਬੀਰ ਸਿੰਘ ਬਾਦਲ ਵੱਲੋਂ ਘਨੌਰ ਦੇ ਘੱਗਰ ਦਾ ਕੀਤਾ ਦੌਰਾ ਕੀਤਾ

Sukhbir Singh Badal in Rajpura : ਕਈ ਦਿਨਾਂ ਤੋਂ ਬਰਸਾਤ ਪੈ ਰਹੀ ਹੈ ਹੈ ਘੱਗਰ ਦਰਿਆ ਦੀ ਸਫਾਈ ਨਾ ਹੋਣ ਕਾਰਨ  ਪਾਣੀ ਦਾ ਲੈਵਲ ਜਿਸਦਾ ਜਾਇਜਾ ਲੈਣ ਵਾਸਤੇ ਸਰਦਾਰ ਸੁਖਬੀਰ ਸਿੰਘ ਬਾਦਲ ਘੱਗਰ ਦਰਿਆ ਦੇ ਪਹੁੰਚੇ ਸਨ ਉਹਨਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਲੋਕਾਂ ਦੀ ਸੁਰੱਖਿਆ ਦਾ ਲੱਖਾਂ ਏਕੜ ਜਮੀਨ ਪਾਣੀ ਦੀ ਭੇਟ ਚੜ ਗਈ ਹੈ ਵੱਡੀ ਗਿਣਤੀ ਵਿੱਚ ਅਕਾਲੀ ਵਰਕਰ ਇਸ ਮੌਕੇ ਹਾਜ਼ਰ ਸਨ।


Sep 1, 2025 04:58 PM

ਐਮੀ ਵਿਰਕ ਦਾ ਵੱਡਾ ਐਲਾਨ, 200 ਘਰ ਲਏ ਗੋਦ

ਪੰਜਾਬੀ ਐਮੀ ਵਿਰਕ ਵੀ ਆਏ ਹੜ੍ਹ ਪੀੜਤਾਂ ਲਈ ਅੱਗੇ, 200 ਘਰਾਂ ਨੂੰ ਗੋਦ ਲੈਣ ਦਾ ਕੀਤਾ ਐਲਾਨ

ਕਿਹਾ - ਸਾਡਾ ਦਿਲ ਪੰਜਾਬ 'ਚ ਆਏ ਹੜ੍ਹਾਂ ਕਾਰਨ ਤਬਾਹੀ ਨੂੰ ਦੇਖ ਕੇ ਬਹੁਤ ਦੁਖੀ ਹੈ

Sep 1, 2025 04:55 PM

ਪੰਜਾਬੀ ਗਾਇਕ ਦਿਲਜੀਤ ਸਿੰਘ ਦੋਸਾਂਝ ਦਾ 10 ਪਿੰਡਾਂ ਨੂੰ ਗੋਦ ਲੈਣ ਦਾ ਐਲਾਨ

  • 'ਸਾਂਝ ਫਾਊਂਡੇਸ਼ਨ' ਰਾਹੀਂ ਹੜ੍ਹ ਪ੍ਰਭਾਵਤ 10 ਪਿੰਡਾਂ ਨੂੰ ਲਿਆ ਗੋਦ
  • ਫਾਊਂਡੇਸ਼ਨ ਨੇ ਰਾਹਤ ਲਈ 3 ਪੜਾਵਾਂ ਦੀ ਬਣਾਈ ਯੋਜਨਾ
  • ਪਹਿਲੇ ਪੜ੍ਹਾਅ 'ਚ ਸੋਲਰ ਲਾਈਟ, ਤਰਪਾਲ ਤੇ ਦਵਾਈਆਂ
  • ਦੂਜੇ ਪੜ੍ਹਾਅ 'ਚ ਸਰਵੇ ਅਨੁਸਾਰ ਮਦਦ
  • ਤੀਜੇ ਪੜ੍ਹਾਅ 'ਚ ਘਰਾਂ ਦਾ ਮੁੜ-ਨਿਰਮਾਣ, ਕਿਸਾਨਾਂ ਤੇ ਪਸ਼ੂ ਪਾਲਕਾਂ ਨੂੰ ਸਹਿਯੋਗ

Sep 1, 2025 04:49 PM

ਦਿਲਜੀਤ ਦੋਸਾਂਝ ਨੇ 10 ਹੜ੍ਹ ਪ੍ਰਭਾਵਿਤ ਪਿੰਡਾਂ ਨੂੰ ਲਿਆ ਗੋਦ

ਪੰਜਾਬੀ ਗਾਇਕ ਅਤੇ ਅਦਾਕਾਰ ਦਿਲਜੀਤ ਦੋਸਾਂਝ ਨੇ ਆਪਣੀ ਸਾਂਝ ਫਾਊਂਡੇਸ਼ਨ ਰਾਹੀਂ ਗੁਰਦਾਸਪੁਰ ਅਤੇ ਅੰਮ੍ਰਿਤਸਰ ਦੇ 10 ਹੜ੍ਹ ਪ੍ਰਭਾਵਿਤ ਪਿੰਡਾਂ ਨੂੰ ਗੋਦ ਲਿਆ ਹੈ। ਫਾਊਂਡੇਸ਼ਨ ਨੇ ਤਿੰਨ-ਪੜਾਅ ਦੀ ਰਾਹਤ ਯੋਜਨਾ ਬਣਾਈ ਹੈ। ਪਹਿਲੇ ਪੜਾਅ ਵਿੱਚ, ਸੋਲਰ ਲਾਈਟਾਂ, ਤਰਪਾਲਾਂ ਅਤੇ ਦਵਾਈਆਂ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ; ਦੂਜੇ ਪੜਾਅ ਵਿੱਚ, ਪ੍ਰਭਾਵਿਤ ਪਿੰਡਾਂ ਦਾ ਸਰਵੇਖਣ ਕੀਤਾ ਜਾਵੇਗਾ ਅਤੇ ਲੋੜ ਅਨੁਸਾਰ ਮਦਦ ਪ੍ਰਦਾਨ ਕੀਤੀ ਜਾਵੇਗੀ; ਤੀਜੇ ਪੜਾਅ ਵਿੱਚ, ਘਰਾਂ ਦਾ ਮੁੜ ਨਿਰਮਾਣ ਕੀਤਾ ਜਾਵੇਗਾ, ਕਿਸਾਨਾਂ ਅਤੇ ਪਸ਼ੂ ਪਾਲਕਾਂ ਨੂੰ ਸਹਾਇਤਾ ਦਿੱਤੀ ਜਾਵੇਗੀ ਅਤੇ ਸਹੂਲਤਾਂ ਬਹਾਲ ਕੀਤੀਆਂ ਜਾਣਗੀਆਂ।

Sep 1, 2025 04:48 PM

ਮਲੇਰਕੋਟਲਾ ’ਚ ਸਬਜ਼ੀਆਂ ਦੀਆਂ ਕੀਮਤਾਂ ’ਚ ਹੋਇਆ ਵਾਧਾ

ਮਲੇਰਕੋਟਲਾ ’ਚ ਹਰੇ ਮਟਰ 400 ਰੁਪਏ ਕਿਲੋ ਹੋ ਗਿਆ ਹੈ। ਜਦਕਿ ਪਾਲਕ ਦੀ ਗੁੱਛੀ ਜੋ ਪਹਿਲਾਂ ਪੰਜ ਰੁਪਏ ਸੀ ਹੁਣ ਚਾਲੀ ਰੁਪਏ ਦੀ ਹੋ ਗਈ ਹੈ। ਇਸ ਤੋਂ ਇਲਾਵਾ ਸ਼ਿਮਲਾ ਮਿਰਚ 100 ਰੁਪਏ ਮਹਿੰਗੀ ਹੋ ਗਈ। ਇਸ ਤੋਂ ਇਲਾਵਾ ਸਬਜ਼ੀਆਂ ਦੀਆਂ ਕੀਮਤਾਂ ਮੀਂਹ ਕਾਰਨ ਵਧ ਗਈਆਂ ਹਨ। ਦੱਸ ਦਈਏ ਕਿ ਸਭ ਤੋਂ ਵੱਧ ਸਬਜ਼ੀ ਮਲੇਰਕੋਟਲਾ ’ਚ ਪੈਦਾ ਹੁੰਦੀ ਹੈ। ਮਲੇਰਕੋਟਲਾ ਤੋਂ ਬਾਹਰਲੇ ਸ਼ਹਿਰਾਂ ਪਿੰਡਾਂ ’ਚ ਇਸ ਤੋਂ ਹੋਰ ਵੀ ਜਿਆਦਾ ਕੀਮਤਾਂ ਹੋਣਗੇ। 

Sep 1, 2025 04:44 PM

ਨਾਭਾ ਵਿਖੇ ਇੱਕ ਘੰਟੇ ਦੇ ਮੀਂਹ ਨੇ ਲੋਕਾਂ ਦੇ ਘਰਾਂ ਦੇ ਵਿੱਚ ਵਾੜਿਆ ਪਾਣੀ

ਨਾਭਾ ਵਿਖੇ ਇੱਕ ਘੰਟੇ ਦੇ ਮੀਂਹ ਨੇ ਲੋਕਾਂ ਦੇ ਘਰਾਂ ’ਚ ਪਾਣੀ ਵੜ੍ਹ ਗਿਆ ਹੈ। ਸਥਾਨਕ ਨਿਵਾਸੀਆਂ ਨੇ ਨਗਰ ਕੌਂਸਲ ਨਾਭਾ ਦੀ ਸਫਾਈ ਪ੍ਰਬੰਧਾਂ ’ਤੇ ਵੱਡੇ ਸਵਾਲ ਚੁੱਕੇ ਹਨ।  ਲੋਕ ਪਾਣੀ ਨਾਲ ਪਰੇਸ਼ਾਨ ਹੋ ਰਹੇ ਹਨ ਜਦਕਿ ਇੱਕ ਘੰਟੇ ਦੀ ਬਰਸਾਤ ਤੋਂ ਬਾਅਦ ਹੀ ਮੀਹ ਰੁਕ ਗਿਆ ਜੇਕਰ ਪੰਜਾਬ ਦੇ ਹੋਰ ਹਿੱਸਿਆਂ ਵਾਂਗ ਹੋਰ ਮੀਂਹ ਪੈਂਦਾ ਤਾਂ ਲੋਕਾਂ ਦਾ ਵੱਡਾ ਨੁਕਸਾਨ ਹੋ ਸਕਦਾ ਸੀ  ਸ਼ਹਿਰ ਦੇ ਹੇਠਲੇ ਇਲਾਕਿਆਂ ਵਿੱਚ ਰਹਿਣ ਵਾਲੇ ਲੋਕਾਂ ਦਾ ਵੱਡਾ ਨੁਕਸਾਨ ਹੋਣ ਦੀ ਜਾਣਕਾਰੀ ਸਾਹਮਣੇ ਆ ਰਹੀ ਹੈ।

Sep 1, 2025 04:37 PM

ਸੁਖਨਾ ਲੇਕ ਤੋਂ ਫਲੱਡ ਗੇਟ ਖੋਲਣ ਤੋਂ ਬਾਅਦ ਵਧਣ ਰਿਹਾ ਖਨੌਰੀ ਵਿਖੇ ਘੱਗਰ ਵਿੱਚ ਪਾਣੀ ਦਾ ਪੱਧਰ

Punjab Floods : 747 ਹੋਇਆ ਪਾਣੀ ਦਾ ਪੱਧਰ,748 ਫੁੱਟ ਹੈ ਘੱਗਰ ਵਿੱਚ ਖਤਰੇ ਦਾ ਨਿਸ਼ਾਨ, 29 ਦੀ ਸ਼ਾਮ ਦੇ ਖੋਲ੍ਹੇ ਗਏ ਨੇ ਸੁਖਨਾ ਲੇਕ ਤੋਂ ਫਲੱਡ ਗੇਟ ਜਿਹਨਾਂ ਦਾ ਪਾਣੀ ਲਗਾਤਾਰ ਪਹੁੰਚ ਰਿਹਾ..

ਖਨੌਰੀ ਲੈਵਲ ਦੇ ਉੱਪਰ ਪ੍ਰਸ਼ਾਸਨ ਦੀ ਵੱਡੀ ਲਾਪਰਵਾਹੀ ਘਾ ਫੂਸ ਦੇ ਨਾਲ ਲੱਗੀ ਡਾਫ,ਖਨੌਰੀ ਦੇ ਵਿੱਚ ਭਾਖੜਾ ਦੇ ਹੇਠਾਂ ਦੀ ਕਰੋਸ ਕਰਦਾ ਹੈ ਘੱਗਰ

ਕਿਸਾਨਾਂ ਦਾ ਕਹਿਣਾ ਕੀ ਪਿੰਡਾਂ ਦੇ ਵਿੱਚ ਬਣਿਆ ਡਰ  ਦਾ ਮਾਹੌਲ, ਪਰ ਪ੍ਰਸ਼ਾਸਨ ਦਾ ਨਹੀਂ ਕੋਈ ਧਿਆਨ

ਜੇਕਰ ਫੂਸ ਨੂੰ ਜਲਦ ਨਾ ਕੱਢਿਆ ਗਿਆ ਤਾਂ ਇਸ ਦੀ ਵਜਹਾ ਨਾਲ ਪਿੱਛੇ ਟੁੱਟ ਸਕਦੇ ਨੇ ਘੱਗਰ ਦੇ ਕਿਨਾਰੇ

ਜਿਸ ਤਰੀਕੇ ਨਾਲ ਕੱਲ ਸੁਖਨਾ ਲੇਕ ਤੋਂ ਪਾਣੀ ਓਵਰ ਫਲੋ ਹੋਣ ਕਾਰਨ ਸਾਰੇ ਫਲੱਡ ਗੇਟ ਖੋਲ੍ਹੇ ਗਏ ਸਨ ਤਾਂ ਹੁਣ ਘੱਗਰ ਕਰੇਗਾ 2023 ਵਾਂਗ ਸੰਗਰੂਰ ਵਿੱਚ ਵੱਡਾ ਨੁਕਸਾਨ

ਮੂਨਕ ਖਨੌਰੀ ਇਲਾਕੇ ਦੇ ਕਿਸਾਨਾਂ ਦੀ ਵਧੀ ਚਿੰਤਾ, ਕਿਉਂਕਿ 2023 ਵਿੱਚ ਕਈ ਪਿੰਡਾਂ ਦਾ ਹੋਇਆ ਸੀ ਨੁਕਸਾਨ,ਹਜਾਰਾਂ ਏਕੜ ਕਿਸਾਨਾਂ ਦੀਆਂ ਫਸਲਾਂ ਹੋਈਆਂ ਸਨ ਬਰਬਾਦ

Sep 1, 2025 04:24 PM

Punjab Flood Live Updates : ਨਾਭਾ ਵਿਖੇ ਇੱਕ ਘੰਟੇ ਦੇ ਮੀਂਹ ਨਾਲ ਲੋਕਾਂ ਦੇ ਘਰਾਂ 'ਚ ਵੜਿਆ ਪਾਣੀ

 Punjab Flood Live Updates : ਨਾਭਾ ਵਿਖੇ ਇੱਕ ਘੰਟੇ ਦੇ ਮੀਂਹ ਨਾਲ ਲੋਕਾਂ ਦੇ ਘਰਾਂ 'ਚ ਪਾਣੀ ਵੜ ਗਿਆ ਹੈ। ਤਸਵੀਰਾਂ ਵਿੱਚ ਵੇਖਿਆ ਜਾ ਸਕਦਾ ਹੈ ਕਿ ਕਿਸ ਤਰ੍ਹਾਂ ਲੋਕਾਂ ਦੇ ਘਰਾਂ ਵਿੱਚ ਪਾਣੀ ਵੜ ਰਿਹਾ ਹੈ ਤੇ ਲੋਕ ਪਾਣੀ ਨਾਲ ਪਰੇਸ਼ਾਨ ਹੋ ਰਹੇ ਹਨ ਜਦਕਿ ਇੱਕ ਘੰਟੇ ਦੀ ਬਰਸਾਤ ਤੋਂ ਬਾਅਦ ਹੀ ਮੀਹ ਰੁਕ ਗਿਆ ਜੇਕਰ ਪੰਜਾਬ ਦੇ ਹੋਰ ਹਿੱਸਿਆਂ ਵਾਂਗ ਹੋਰ ਮੀਂਹ ਪੈਂਦਾ ਤਾਂ ਲੋਕਾਂ ਦਾ ਵੱਡਾ ਨੁਕਸਾਨ ਹੋ ਸਕਦਾ ਸੀ। ਸ਼ਹਿਰ ਦੇ ਹੇਠਲੇ ਇਲਾਕਿਆਂ ਵਿੱਚ ਰਹਿਣ ਵਾਲੇ ਲੋਕਾਂ ਦਾ ਵੱਡਾ ਨੁਕਸਾਨ ਹੋਣ ਦੀ ਜਾਣਕਾਰੀ ਸਾਹਮਣੇ ਆ ਰਹੀ ਹੈ। ਸਥਾਨਕ ਨਿਵਾਸੀਆਂ ਨੇ ਨਗਰ ਕੌਂਸਲ ਨਾਭਾ ਦੀ ਸਫਾਈ ਪ੍ਰਬੰਧਾਂ 'ਤੇ ਸਵਾਲ ਚੁੱਕੇ ਹਨ। 


 


 

Sep 1, 2025 04:14 PM

Punjab Flood Live Updates : ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 2 ਪਵਿੱਤਰ ਸਰੂਪ ਨੂੰ ਕਿਸ਼ਤੀ ਰਾਹੀਂ ਸੁਰੱਖਿਅਤ ਸਥਾਨ 'ਤੇ ਲਿਜਾਇਆ ਗਿਆ

Punjab Flood Live Updates : ਪਿਛਲੇ ਕਈ ਦਿਨ ਤੋਂ ਪੈ ਰਹੇ ਮੀਂਹ ਕਾਰਨ ਫਾਜ਼ਿਲਕਾ ਦੇ ਸਰਹੱਦੀ ਇਲਾਕੇ ਵਿੱਚ ਹੜ੍ਹ ਆ ਗਿਆ ਹੈ। ਜਿਸ ਕਾਰਨ ਢਾਣੀ ਸੁਹਾਵਾ ਸਿੰਘ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 2 ਪਵਿੱਤਰ ਸਰੂਪ ਰੱਖੇ ਹੋਏ ਸਨ। ਜਿਨ੍ਹਾਂ ਨੂੰ ਹੁਣ ਕਲਗੀਧਰ ਟਰੱਸਟ ਬੜੂ ਸਾਹਿਬ ਹਿਮਾਚਲ ਪ੍ਰਦੇਸ਼ ਦੀ ਟੀਮ ਵੱਲੋਂ ਚਲਾਈ ਗਈ ਕਿਸ਼ਤੀ ਰਾਹੀਂ ਸੁਰੱਖਿਅਤ ਥਾਵਾਂ 'ਤੇ ਲਿਜਾਇਆ ਗਿਆ ਹੈ। 

ਹੜ੍ਹ ਪ੍ਰਭਾਵਿਤ ਇਲਾਕੇ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 2 ਪਵਿੱਤਰ ਸਰੂਪ ਨੂੰ ਸੰਸਥਾ ਦੇ ਸੇਵਾਦਾਰਾਂ ਵੱਲੋਂ ਸ਼ਬਦ ਕੀਰਤਨ ਕਰਦੇ ਹੋਏ ਕਿਸ਼ਤੀ ਰਾਹੀਂ ਸੁਰੱਖਿਅਤ ਥਾਵਾਂ 'ਤੇ ਲਿਆਂਦਾ ਗਿਆ। ਜਾਣਕਾਰੀ ਦਿੰਦੇ ਹੋਏ ਸੇਵਾਦਾਰ ਸੁਖਜਿੰਦਰ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਦੱਸਿਆ ਗਿਆ ਸੀ ਕਿ ਫਾਜ਼ਿਲਕਾ ਵਿੱਚ ਸਤਲੁਜ ਦਰਿਆ ਦੇ ਦੂਜੇ ਪਾਸੇ ਢਾਣੀ ਸੁਹਾਵਾ ਸਿੰਘ ਹੈ। ਜਿੱਥੇ ਪਾਣੀ ਨੇ ਢਾਣੀ ਨੂੰ ਚਾਰੇ ਪਾਸਿਓਂ ਘੇਰ ਲਿਆ ਹੈ ਅਤੇ ਉੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦੋ ਪਵਿੱਤਰ ਸਰੂਪ ਹਨ।

Sep 1, 2025 03:45 PM

Punjab Flood Live Updates : ਮਾਨ ਸਰਕਾਰ ਆਪਣੀ ਅਸਫਲਤਾ ਲੁਕਾਉਣ ਲਈ ਅਧਿਕਾਰੀਆਂ ਨੂੰ ਜ਼ਿੰਮੇਵਾਰ ਠਹਿਰਾ ਰਹੀ ਹੈ: ਬਾਜਵਾ

Punjab Flood Live Updates : ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਅੱਜ ਕਿਹਾ ਕਿ ਭਗਵੰਤ ਮਾਨ ਸਰਕਾਰ ਨੇ ਹੜ੍ਹਾਂ ਦੀ ਜ਼ਿੰਮੇਵਾਰੀ ਲੈਣ ਦੀ ਬਜਾਏ ਅਧਿਕਾਰੀਆਂ 'ਤੇ ਦੋਸ਼ ਲਗਾ ਕੇ ਡੈਮੇਜ ਕੰਟਰੋਲ ਦੀ ਕਵਾਇਦ ਸ਼ੁਰੂ ਕਰ ਦਿੱਤੀ ਹੈ। 

ਉਨ੍ਹਾਂ ਕਿਹਾ ਕਿ ਅਸੀਂ ਸਾਰਿਆਂ ਨੇ ਦੇਖਿਆ ਹੈ ਕਿ ਕਿਵੇਂ 'ਆਪ' ਵਿਧਾਇਕ ਹੁਣ ਦਾਅਵਾ ਕਰ ਰਹੇ ਹਨ ਕਿ ਇਹ ਅਧਿਕਾਰੀਆਂ ਦੀ ਗ਼ਲਤੀ ਸੀ ਅਤੇ ਬਰਿੰਦਰ ਕੁਮਾਰ ਗੋਇਲ ਨੇ ਵੀ ਕਿਹਾ ਕਿ ਉਹ ਗ਼ਲਤ ਅਧਿਕਾਰੀਆਂ ਨੂੰ ਮੁਅੱਤਲ ਕਰ ਦੇਣਗੇ। ਪਰ ਪੰਜਾਬ ਦੇ ਲੋਕ ਇੱਕ ਸਾਧਾਰਨ ਸਵਾਲ ਪੁੱਛ ਰਹੇ ਹਨ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਪਹਿਲੀ ਹੜ੍ਹ ਕੰਟਰੋਲ ਮੀਟਿੰਗ 5 ਜੂਨ ਨੂੰ ਹੀ ਕਿਉਂ ਬੁਲਾਈ ਜਦੋਂ ਕਿ ਭਾਰਤੀ ਮੌਸਮ ਵਿਭਾਗ ਨੇ ਮਈ ਦੇ ਸ਼ੁਰੂ ਵਿੱਚ ਹੀ ਭਾਰੀ ਬਾਰਸ਼ ਦੀ ਚੇਤਾਵਨੀ ਜਾਰੀ ਕਰ ਦਿੱਤੀ ਸੀ? ਬਾਜਵਾ ਨੇ ਪੁੱਛਿਆ। 

Sep 1, 2025 03:19 PM

Punjab Flood Live Updates : ਭਾਰੀ ਬਾਰਿਸ਼ ਅਤੇ ਮੌਸਮ ਦੀ ਭਵਿੱਖਬਾਣੀ ਦੇ ਮੱਦੇਨਜ਼ਰ ਏਡੀਸੀ ਫਗਵਾੜਾ ਵੱਲੋਂ ਜਾਰੀ ਕੀਤੀ ਗਈ ਐਡਵਾਈਜ਼ਰੀ

Punjab Flood Live Updates :  ਫਗਵਾੜਾ : ਲਗਾਤਾਰ ਹੋ ਰਹੀ ਬਾਰਿਸ਼ ਅਤੇ ਮੌਸਮ ਵਿਭਾਗ ਵੱਲੋਂ ਜਾਰੀ ਕੀਤੀ ਗਈ ਭਵਿੱਖਬਾਣੀ ਦੇ ਮੱਦੇਨਜ਼ਰ, ਫਗਵਾੜਾ ਦੇ ਵਧੀਕ ਡਿਪਟੀ ਕਮਿਸ਼ਨਰ ਡਾ. ਅਕਸ਼ਿਤਾ ਗੁਪਤਾ (ਆਈ.ਏ.ਐਸ.) ਨੇ ਫਗਵਾੜਾ ਦੇ ਵਸਨੀਕਾਂ ਲਈ ਇੱਕ ਐਡਵਾਈਜ਼ਰੀ ਜਾਰੀ ਕੀਤੀ ਹੈ।

ਡਾ. ਗੁਪਤਾ ਨੇ ਕਿਹਾ ਕਿ ਲਗਾਤਾਰ ਬਾਰਿਸ਼ ਕਾਰਨ ਨਦੀਆਂ, ਨਹਿਰਾਂ ਅਤੇ ਨੀਵੇਂ ਇਲਾਕਿਆਂ ਦੀ ਸਥਿਤੀ ਨਾਜ਼ੁਕ ਹੈ। ਉਨ੍ਹਾਂ ਨੇ ਜਨਤਾ ਨੂੰ ਅਪੀਲ ਕੀਤੀ ਕਿ ਉਹ ਪਿੰਡਾਂ ਵਿੱਚ ਕੱਚੀਆਂ ਸੜਕਾਂ, ਅਸਥਾਈ ਰਸਤੇ ਅਤੇ ਨਾਲੀਆਂ/ਨਦੀਆਂ ਦੇ ਨੇੜੇ ਦੇ ਖੇਤਰਾਂ ਦੀ ਵਰਤੋਂ ਕਰਨ ਤੋਂ ਬਚਣ ਅਤੇ ਬੇਲੋੜੀ ਯਾਤਰਾ ਤੋਂ ਬਚਣ।

ਉਨ੍ਹਾਂ ਨੇ ਵਸਨੀਕਾਂ ਨੂੰ ਸੁਚੇਤ ਰਹਿਣ ਅਤੇ ਜ਼ਰੂਰੀ ਸਾਵਧਾਨੀਆਂ ਵਰਤਣ ਦੀ ਅਪੀਲ ਕੀਤੀ:

* ਇਹ ਯਕੀਨੀ ਬਣਾਓ ਕਿ ਛੱਤਾਂ 'ਤੇ ਪਾਣੀ ਨਾ ਖੜ੍ਹਾ ਹੋਵੇ।

* ਬਹੁਤ ਕਮਜ਼ੋਰ ਹਾਲਤ ਵਾਲੇ ਘਰਾਂ ਦੀ ਰਿਪੋਰਟ ਅਧਿਕਾਰੀਆਂ ਨੂੰ ਕਰੋ ਤਾਂ ਜੋ ਸੁਰੱਖਿਆ ਪ੍ਰਬੰਧ ਕੀਤੇ ਜਾ ਸਕਣ।

* ਹੜ੍ਹ ਕਾਰਨ ਹੋਣ ਵਾਲੇ ਨੁਕਸਾਨ ਨੂੰ ਰੋਕਣ ਲਈ ਪਸ਼ੂਆਂ ਨੂੰ ਉੱਚੀਆਂ ਅਤੇ ਸੁਰੱਖਿਅਤ ਥਾਵਾਂ 'ਤੇ ਰੱਖੋ।

* ਕਮਜ਼ੋਰ ਖੇਤਰਾਂ ਵਿੱਚ ਸਾਵਧਾਨ ਰਹੋ ਅਤੇ ਖਾਲੀ ਕਰਵਾਉਣ ਦੀ ਸਥਿਤੀ ਵਿੱਚ ਜ਼ਰੂਰੀ ਚੀਜ਼ਾਂ ਤਿਆਰ ਰੱਖੋ।

ਏਡੀਸੀ ਨੇ ਅੱਗੇ ਦੱਸਿਆ ਕਿ:

* ਫਗਵਾੜਾ ਵਿਖੇ ਇੱਕ ਕੰਟਰੋਲ ਰੂਮ ਸਥਾਪਤ ਕੀਤਾ ਗਿਆ ਹੈ ਜੋ ਐਮਰਜੈਂਸੀ ਸਥਿਤੀਆਂ ਲਈ 24×7 ਕੰਮ ਕਰੇਗਾ।

* ਨਾਗਰਿਕਾਂ ਦੀ ਸਹਾਇਤਾ ਲਈ ਇੱਕ ਹੈਲਪਲਾਈਨ ਨੰਬਰ (01824-260794) ਉਪਲਬਧ ਹੋਵੇਗਾ।

* ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪਾਣੀ ਭਰਨ ਅਤੇ ਹੜ੍ਹ ਪ੍ਰਭਾਵਿਤ ਖੇਤਰਾਂ ਦੀ ਲਗਾਤਾਰ ਨਿਗਰਾਨੀ ਕੀਤੀ ਜਾ ਰਹੀ ਹੈ।

* ਸਾਰੇ ਪਿੰਡਾਂ ਨੂੰ ਅਲਰਟ 'ਤੇ ਰੱਖਿਆ ਗਿਆ ਹੈ ਅਤੇ ਪੰਚਾਇਤਾਂ ਨੂੰ ਨੇੜਿਓਂ ਨਜ਼ਰ ਰੱਖਣ ਦੇ ਨਿਰਦੇਸ਼ ਦਿੱਤੇ ਗਏ ਹਨ।

* ਪ੍ਰਸ਼ਾਸਨ ਰਾਹਤ ਅਤੇ ਨਿਕਾਸੀ ਕਾਰਜਾਂ ਲਈ ਪੂਰੀ ਤਰ੍ਹਾਂ ਤਿਆਰ ਹੈ ਅਤੇ ਲੋਕਾਂ ਨੂੰ ਕਿਸੇ ਵੀ ਐਮਰਜੈਂਸੀ ਦੀ ਸਥਿਤੀ ਵਿੱਚ ਤੁਰੰਤ ਸੰਪਰਕ ਕਰਨ ਲਈ ਅਪੀਲ ਕਰਦਾ ਹੈ।

 

Sep 1, 2025 03:18 PM

ਸੂਬੇ ਦੇ 12 ਜ਼ਿਲ੍ਹੇ ਹੜ੍ਹ ਦੀ ਮਾਰ ਹੇਠ, ਕੁੱਲ 1044 ਪਿੰਡਾਂ 'ਚ ਨੁਕਸਾਨ

Punjab Floods Live Updates : ਪੰਜਾਬ ਸਰਕਾਰ ਨੇ ਸੂਬੇ 'ਚ ਹੜ੍ਹਾਂ ਨੂੰ ਲੈ ਕੇ ਜਾਰੀ ਕੀਤਾ ਪਹਿਲਾ ਮੀਡੀਆ ਬੁਲੇਟਿਨ



Sep 1, 2025 03:18 PM

Punjab Flood Live Updates : ਅੰਮ੍ਰਿਤਸਰ ਦੇ ਕਸਬਾ ਸਠਿਆਲਾ ਵਿਖੇ ਲਗਾਤਾਰ ਬਾਰਿਸ਼ ਪੈਣ ਕਾਰਨ ਛੱਤ ਡਿੱਗੀ

Punjab Flood Live Updates : ਅੰਮ੍ਰਿਤਸਰ ਦੇ ਕਸਬਾ ਸਠਿਆਲਾ ਦੇ ਇਕ ਗਰੀਬ ਪਰਿਵਾਰ ਦੇ ਘਰ ਮਕਾਨ ਦੀ ਛੱਤ ਡਿੱਗ ਗਈ ਹੈ। ਪੀੜਤ ਪਰਿਵਾਰ ਦੇ ਮੈਂਬਰ ਨੇ ਦੱਸਿਆ ਘਰ ਦੇ ਮਕਾਨ ਦੀਆਂ ਛੱਤਾਂ ਬਚਾਉਣ ਵਾਸਤੇ ਤਰਪਾਲਾਂ ਵੀ ਪਾਈਆਂ ਸਨ ਪਰ ਰਾਤ ਤੋਂ ਲਗਾਤਾਰ ਬਾਰਿਸ਼ ਪੈਣ ਕਰਕੇ ਘਰ ਦੇ ਮਕਾਨ ਦੀ ਛੱਤ ਡਿੱਗ ਪਈ ਹੈ ਪਰ ਜਾਨੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ ਹੈ ਅਤੇ ਪੀੜਤ ਪਰਿਵਾਰ ਨੇ ਜ਼ਿਲ੍ਹਾ ਪ੍ਰਸ਼ਾਸਨ ਪਾਸੋਂ ਮੰਗ ਕੀਤੀ ਹੈ ਕਿ ਉਨ੍ਹਾਂ ਦੀ ਮਾਲੀ ਸਹਾਇਤਾ ਕੀਤੀ ਜਾਵੇ।

Sep 1, 2025 03:02 PM

ਘੱਗਰ ਦੇ ਪਾਣੀ ਦਾ ਪੱਧਰ ਖਤਰੇ ਦੇ ਨਿਸ਼ਾਨ ਤੋਂ ਇੱਕ ਫੁੱਟ ਥੱਲੇ

  • ਪਹਾੜੀ ਇਲਾਕੇ ਅਤੇ ਮੈਦਾਨੀ ਇਲਾਕੇ ਵਿੱਚ ਭਾਰੀ ਮੀਂਹ ਪੈਣ ਨਾਲ ਪੰਜਾਬ ’ਚ ਲੋਕ ਸਹਿਮੇ
  • ਘੱਗਰ ਦਾ ਪਾਣੀ ਖਤਰੇ ਦੇ ਨਿਸ਼ਾਨ ਦਾ 748 ਫੁੱਟ  
  • ਡੈਮਾਂ ਅਤੇ ਦਰਿਆਵਾਂ ’ਚ ਪਾਣੀ ਵਧਣ ਨਾਲ ਪੈ ਰਹੀ ਹੈ ਪੰਜਾਬ ਨੂੰ ਮਾਰ
  • ਕੁਦਰਤੀ ਮਾਰ ਦਾ ਸ਼ਿਕਾਰ ਹੋ ਰਿਹਾ ਪੰਜਾਬ
  • ਸੰਗਰੂਰ ਵਿੱਚ ਲੰਘ ਰਹੇ ਸਰਹਿੱਦ ’ਚੋ ਦਾ ਪਾਣੀ ਪੱਧਰ ਵੀ ਉਫਾਨ ’ਤੇ 
  • ਜੇਕਰ ਪਾਣੀ ਹੋਰ ਵਧਿਆ ਤਾਂ ਨੁਕਸਾਨੀਆਂ ਜਾਣਗੀਆਂ ਫਸਲਾਂ

Sep 1, 2025 02:59 PM

ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪੀਐੱਮ ਮੋਦੀ ਨੂੰ ਲਿਖੀ ਚਿੱਠੀ

ਮੈਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੱਤਰ ਲਿਖਿਆ ਹੈ ਅਤੇ ਉਨ੍ਹਾਂ ਨੂੰ ਅਪੀਲ ਕੀਤੀ ਹੈ ਕਿ ਪੰਜਾਬ ਲਈ ਇੱਕ ਵਿਸ਼ੇਸ਼ ਪੈਕੇਜ ਜਾਰੀ ਕੀਤਾ ਜਾਵੇ ਅਤੇ ਨਾਲ ਹੀ ਰਾਹਤ ਕਾਰਜਾਂ ਨੂੰ ਸੁਚਾਰੂ ਬਣਾਉਣ ਲਈ ਐਨਡੀਆਰਐਫ ਅਤੇ ਫੌਜ ਦੇ ਜਵਾਨਾਂ ਅਤੇ ਉਪਕਰਣਾਂ ਦੀ ਡੈਪੂਟੇਸ਼ਨ ਵਧਾਈ ਜਾਵੇ।

  • ਮੈਂ ਲੰਬੇ ਸਮੇਂ ਤੋਂ ਹੜ੍ਹ ਕਾਰਨ ਪੈਦਾ ਹੋ ਰਹੇ ਸਿਹਤ ਮੁੱਦਿਆਂ ਨੂੰ ਹੱਲ ਕਰਨ ਲਈ ਵਿਸ਼ੇਸ਼ ਟੀਮਾਂ ਬਣਾਉਣ ਦੀ ਵੀ ਬੇਨਤੀ ਕੀਤੀ ਹੈ।
  • ਕਿਸਾਨਾਂ ਨੂੰ ਆਪਣੀ ਫਸਲ ਦੇ ਨੁਕਸਾਨ ਦੇ ਨਾਲ-ਨਾਲ ਆਪਣੇ ਘਰਾਂ ਨੂੰ ਹੋਏ ਨੁਕਸਾਨ ਅਤੇ ਦੁਧਾਰੂ ਪਸ਼ੂਆਂ ਦੇ ਨੁਕਸਾਨ ਨੂੰ ਪੂਰਾ ਕਰਨ ਲਈ ਸਿੱਧੀ ਵਿੱਤੀ ਸਹਾਇਤਾ ਦੀ ਵੀ ਲੋੜ ਹੈ।
  • ਉਨ੍ਹਾਂ ਨੂੰ ਆਪਣੇ ਕਰਜ਼ਿਆਂ ਦੀ ਵਸੂਲੀ ਤੋਂ ਰਾਹਤ ਤੋਂ ਇਲਾਵਾ ਭੋਜਨ ਸਹਾਇਤਾ ਦੀ ਵੀ ਲੋੜ ਹੈ।
  • ਇਹ ਕਿਸਾਨ ਕਰਜ਼ਿਆਂ ਨੂੰ ਖਤਮ ਕਰਨ ਲਈ ਇੱਕ ਢੁਕਵਾਂ ਮਾਮਲਾ ਹੈ ਤਾਂ ਜੋ ਉਨ੍ਹਾਂ ਨੂੰ ਇੱਕ ਨਵੀਂ ਸ਼ੁਰੂਆਤ ਮਿਲ ਸਕੇ।
  • ਮੈਂ ਇਸ ਪੱਧਰ ਦੇ ਹੜ੍ਹਾਂ ਤੋਂ ਬਚਣ ਲਈ ਉਪਾਅ ਕਰਨ ਲਈ ਇੱਕ ਵਿਸ਼ੇਸ਼ ਪੈਕੇਜ ਦੀ ਵੀ ਬੇਨਤੀ ਕੀਤੀ ਹੈ, ਜੋ ਕਿ 40 ਸਾਲਾਂ ਦੀ ਮਿਆਦ ਤੋਂ ਬਾਅਦ ਆਏ ਹਨ।
  • ਬਦਕਿਸਮਤੀ ਨਾਲ ਪਿਛਲੇ ਕਈ ਸਾਲਾਂ ਤੋਂ ਹੜ੍ਹ ਸੁਰੱਖਿਆ ਕਾਰਜਾਂ ਨੂੰ ਨਜ਼ਰਅੰਦਾਜ਼ ਕੀਤਾ ਗਿਆ ਹੈ ਜਿਸ ਨਾਲ ਲੋਕਾਂ ਦੇ ਦੁੱਖ ਵਿੱਚ ਵਾਧਾ ਹੋਇਆ ਹੈ।
  • ਮੁੱਖ ਦਰਿਆਵਾਂ ਅਤੇ ਨਾਲਿਆਂ ਦੇ ਨਾਲ-ਨਾਲ ਹੜ੍ਹ ਸੁਰੱਖਿਆ ਕਾਰਜਾਂ ਅਤੇ ਲੋੜ ਪੈਣ 'ਤੇ 'ਪੱਕੇ' ਬੰਨ੍ਹਾਂ ਦੀ ਉਸਾਰੀ ਲਈ ਵਿਸ਼ੇਸ਼ ਫੰਡ ਅਲਾਟ ਕੀਤੇ ਜਾ ਸਕਦੇ ਹਨ।

Sep 1, 2025 02:30 PM

Punjab Flood Live Updates : ਘਬਰਾਉਣ ਦੀ ਕੋਈ ਲੋੜ ਨਹੀਂ, ਸਥਿਤੀ ਕਾਬੂ ਹੇਠ : ਡਿਪਟੀ ਕਮਿਸ਼ਨਰ

Punjab Flood Live Updates : ਸੁਖਨਾ ਹੈਡਵਰਕਸ ਵੱਲੋਂ ਸੁਖਨਾ ਚੋਅ ਵਿੱਚ ਵਾਧੂ ਪਾਣੀ ਛੱਡਣ ਦੇ ਮੱਦੇਨਜ਼ਰ ਅੱਜ ਜ਼ਿਲ੍ਹਾ ਐਸ.ਏ.ਐਸ. ਨਗਰ ਦੇ ਡਿਪਟੀ ਕਮਿਸ਼ਨਰ ਕੋਮਲ ਮਿੱਤਲ ਨੇ ਜ਼ੀਰਕਪੁਰ ਦੇ ਸੁਖਨਾ ਚੋਅ ਦੇ ਬਲਟਾਣਾ ਪੁਲ ਦਾ ਦੌਰਾ ਕਰਕੇ ਪ੍ਰਬੰਧਾਂ ਦੀ ਸਮੀਖਿਆ ਕੀਤੀ। ਉਨ੍ਹਾਂ ਕਿਹਾ ਕਿ ਸਾਵਧਾਨੀ ਦੇ ਤੌਰ ’ਤੇ ਸੁਖਨਾ ਚੋਅ ’ਤੇ ਬਲਟਾਣਾ ਪੁਲ ਅਤੇ ਘੱਗਰ ਦਰਿਆ ਦੇ ਮੁਬਾਰਕਪੁਰ ਕਾਜ਼ਵੇਅ ’ਤੇ ਆਵਾਜਾਈ ਰੋਕ ਦਿੱਤੀ ਗਈ ਹੈ ਤਾਂ ਜੋ ਕਿਸੇ ਵੀ ਅਣਸੁਖਾਵੀਂ ਘਟਨਾ ਤੋਂ ਬਚਿਆ ਜਾ ਸਕੇ।

ਡਿਪਟੀ ਕਮਿਸ਼ਨਰ ਕੋਮਲ ਮਿੱਤਲ ਨੇ ਦੱਸਿਆ ਕਿ ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ) ਅਨਮੋਲ ਸਿੰਘ ਧਾਲੀਵਾਲ ਨੂੰ ਜ਼ੀਰਕਪੁਰ ਅਤੇ ਡੇਰਾਬੱਸੀ ਸਮੇਤ ਸ਼ਹਿਰੀ ਇਲਾਕਿਆਂ ਵਿੱਚੋਂ ਲੰਘਦੇ ਨਦੀਆਂ/ਨਾਲਿਆਂ ਚ ਪਾਣੀ ਦੇ ਪ੍ਰਵਾਹ ਦੀ ਨਿਗਰਾਨੀ ਅਤੇ ਆਰਜ਼ੀ ਤੌਰ ਤੇ ਆਵਾਜਾਈ ਰੋਕਣ ਲਈ ਤਾਇਨਾਤ ਕੀਤਾ ਗਿਆ ਹੈ।

Sep 1, 2025 02:21 PM

Punjab Flood Live Updates : ਲੁਧਿਆਣਾ ਦੇ ਚੌੜਾ ਬਾਜ਼ਾਰ ਵਿੱਚ ਡਿੱਗੀ ਦੋ ਮੰਜ਼ਿਲਾ ਇਮਾਰਤ

 Punjab Flood Live Updates : ਲੁਧਿਆਣਾ ਦੇ ਚੌੜਾ ਬਾਜ਼ਾਰ ਵਿੱਚ ਦੋ ਮੰਜ਼ਿਲਾ ਇਮਾਰਤ ਡਿੱਗਣ ਕਾਰਨ ਵੱਡਾ ਹਾਦਸਾ ਟਲਿਆ, ਇਲਾਕੇ ਦੀ ਬਿਜਲੀ ਸਪਲਾਈ ਕੱਟੀ ਗਈ, ਜਾਨੀ ਨੁਕਸਾਨ ਤੋਂ ਬਚਾਅ, ਲੋਕਾਂ ਅਨੁਸਾਰ ਇਮਾਰਤ ਵਿੱਚ ਕੋਈ ਪਰਿਵਾਰ ਨਹੀਂ ਰਹਿੰਦਾ ਸੀ, ਖੰਡਰ ਹਾਲਤ ਵਿੱਚ ਪਈ, ਲਗਾਤਾਰ ਮੀਂਹ ਕਾਰਨ ਹਾਦਸਾ ਵਾਪਰਿਆ

Sep 1, 2025 02:19 PM

Punjab Flood Live Updates :ਹਾਲੇ ਹੋਰ ‘ਡੁੱਬੇਗਾ’ ਪੰਜਾਬ !

https://www.facebook.com/share/v/1CFjBqzNiw/

Sep 1, 2025 02:17 PM

Flood News ਪੰਜਾਬ ‘ਚ ਹੋਰ ਵਿਗੜ ਰਹੇ ਹਾਲਾਤ, ਨਹੀਂ ਰੁਕ ਰਿਹਾ ਮੀਂਹ, ਜਿੱਧੇ ਹੜ੍ਹ ਨਹੀਂ ਉੱਥੇ ਵੀ ਹੁਣ ਵਧਿਆ ਖ਼ਤਰਾ !

Sep 1, 2025 02:15 PM

ਘੱਗਰ 'ਚ ਮੁੜ ਵਧਿਆ ਪਾਣੀ ਦਾ ਪੱਧਰ , ਨੇੜੇ ਪੈਂਦੇ ਪਿੰਡਾਂ ਨੂੰ ਕੀਤਾ ਗਿਆ ਅਲਰਟ

Sep 1, 2025 02:12 PM

ਹਾਲੇ ਹੋਰ ਡੁੱਬੇਗਾ ਪੰਜਾਬ !

Sep 1, 2025 01:58 PM

Punjab Flood Live Updates : ਹਿਮਾਚਲ ਤੋ ਵੱਧ ਮਾਤਰਾ ਵਿੱਚ ਪਾਣੀ ਦੀ ਆਮਦ ਆਉਣ ਨਾਲ ਭਾਖੜਾ ਡੈਮ ਦਾ ਲੈਵਲ ਲਗਾਤਾਰ ਵੱਧਦਾ ਜਾ ਰਿਹਾ ਹੈ।

 Punjab Flood Live Updates : ਬੀਬੀਐਮਬੀ ਪ੍ਰਸ਼ਾਸਨ ਦੇ ਵੱਲੋਂ ਨੰਗਲ ਡੈਮ ਤੋਂ ਅਨੰਦਪੁਰ ਹਾਈਡਲ ਨਹਿਰ ਦੇ ਪਾਣੀ ਨੂੰ ਨਿੱਲ ਕੀਤਾ ਗਿਆ ਹੈ। ਨੰਗਲ ਹਾਈਡਲ ਨਹਿਰ ਦੇ ਵਿੱਚ ਵੀ ਪਾਣੀ ਨੂੰ ਘਟਾ ਕੇ 7000 ਕਿਊਸਿਕ ਕਰ ਦਿੱਤਾ ਹੈ

ਜਦੋਂ ਕਿ ਨੰਗਲ ਡੈਮ ਤੋਂ ਹੀ ਸਤਲੁਜ ਦਰਿਆ ਦੇ ਵਿੱਚ ਪਾਣੀ ਦੀ ਮਾਤਰਾ ਨੂੰ ਵਧਾ ਕੇ ਇਕ ਵਜੇ ਦੇ ਕਰੀਬ 40,000 ਕਿਊਸਿਕ ਪਾਣੀ ਛੱਡਿਆ ਜਾ ਰਿਹਾ ਹੈ ਦੱਸਿਆ ਜਾ ਰਿਹਾ ਹੈ ਕਿ ਦੋ ਵਜੇ ਦੇ ਕਰੀਬ ਨੰਗਲ ਡੈਮ ਤੋਂ ਸਤਲੁਜ ਦਰਿਆ ਦੇ ਵਿੱਚ ਪਾਣੀ 44000 ਕਿਊਸਿਕ ਪਾਣੀ ਦੇ ਵਿੱਚ ਵਾਧਾ ਕੀਤਾ ਜਾਵੇਗਾ

ਨਹਿਰਾਂ ਵਿੱਚ ਪਾਣੀ ਘਟਾਉਣ ਦਾ ਫੈਸਲਾ ਇੱਕ - ਦੋ ਥਾਵਾਂ ਤੇ ਨਹਿਰਾਂ ਨਾਲ ਲੱਗੇ ਮਿੱਟੀ ਦੇ ਡੰਗੇਆ ਤੋਂ ਮਿੱਟੀ ਖੁਰਨ ਦੇ ਚਲਦਿਆਂ ਲਿਆ ਗਿਆ । ਬੀਬੀਐਮਬੀ ਦੀਆਂ ਨਹਿਰਾਂ ਨੂੰ ਕੋਈ ਖਤਰਾ ਨਾ ਪੁਜੇ ਇਸ ਕਰਕੇ ਇੱਕ ਨਹਿਰ ਦੇ ਵਿੱਚ ਪਾਣੀ ਦੀ ਮਾਤਰਾ ਨੂੰ ਘਟਾਇਆ ਗਿਆ ਤੇ ਦੂਜੀ ਨਹਿਰ ਵਿੱਚ ਪਾਣੀ ਬਿਲਕੁਲ ਬੰਦ ਕੀਤਾ ਗਿਆ ਹੈ।

Sep 1, 2025 01:50 PM

Punjab Flood Live Updates : ਗਿਆਨੀ ਰਘਬੀਰ ਸਿੰਘ ਨੇ ਕਿਹਾ- ਸ੍ਰੀ ਹਰਿਮੰਦਰ ਸਾਹਿਬ ਵਿੱਚ ਨਹੀਂ ਭਰਿਆ ਪਾਣੀ

Punjab Flood Live Updates :  ਸ੍ਰੀ ਹਰਿਮੰਦਰ ਸਾਹਿਬ ਵਿੱਚ ਪਾਣੀ ਭਰਨ ਦੀਆਂ ਅਫਵਾਹਾਂ ਝੂਠੀਆਂ ਹਨ। ਹੈੱਡ ਗ੍ਰੰਥੀ ਗਿਆਨੀ ਰਘਬੀਰ ਸਿੰਘ ਨੇ ਸੰਗਤਾਂ ਨੂੰ ਅਪੀਲ ਕੀਤੀ ਹੈ ਕਿ ਸ੍ਰੀ ਹਰਿਮੰਦਰ ਸਾਹਿਬ ਦੀ ਪਰਿਕਰਮਾ ਵਿੱਚ ਪਾਣੀ ਨਹੀਂ ਭਰਿਆ ਹੈ। ਲੋਕਾਂ ਨੂੰ ਅਫਵਾਹਾਂ 'ਤੇ ਵਿਸ਼ਵਾਸ ਨਹੀਂ ਕਰਨਾ ਚਾਹੀਦਾ ਅਤੇ ਨਾ ਹੀ ਅਜਿਹੀਆਂ ਅਫਵਾਹਾਂ ਫੈਲਾਉਣੀਆਂ ਚਾਹੀਦੀਆਂ ਹਨ।

Sep 1, 2025 01:49 PM

Punjab Flood Live Updates : ਰਾਜਾ ਵੜਿੰਗ ਨੇ PM ਮੋਦੀ ਨੂੰ ਪੱਤਰ ਲਿਖ ਕੇ ਪੰਜਾਬ ਲਈ ਤੁਰੰਤ ਹੜ੍ਹ ਰਾਹਤ ਪੈਕੇਜ ਦੀ ਕੀਤੀ ਮੰਗ

Punjab Flood Live Updates : ਪੰਜਾਬ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੱਤਰ ਲਿਖ ਕੇ ਪੰਜਾਬ ਲਈ ਤੁਰੰਤ ਹੜ੍ਹ ਰਾਹਤ ਪੈਕੇਜ ਦੀ ਮੰਗ ਕੀਤੀ ਹੈ। ਪੱਤਰ ਵਿੱਚ ਕਿਹਾ ਗਿਆ ਹੈ ਕਿ ਸੂਬੇ ਦੇ 23 ਜ਼ਿਲ੍ਹਿਆਂ ਵਿੱਚੋਂ ਜ਼ਿਆਦਾਤਰ ਪ੍ਰਭਾਵਿਤ ਹਨ ਅਤੇ ਗੁਰਦਾਸਪੁਰ, ਕਪੂਰਥਲਾ, ਅੰਮ੍ਰਿਤਸਰ, ਪਠਾਨਕੋਟ, ਫਿਰੋਜ਼ਪੁਰ, ਪਟਿਆਲਾ, ਹੁਸ਼ਿਆਰਪੁਰ, ਸੰਗਰੂਰ ਅਤੇ ਬਰਨਾਲਾ ਸਭ ਤੋਂ ਵੱਧ ਪ੍ਰਭਾਵਿਤ ਹੋਏ ਹਨ। ਹੁਣ ਤੱਕ 26 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 1300 ਤੋਂ ਵੱਧ ਪਿੰਡ ਪ੍ਰਭਾਵਿਤ ਹੋਏ ਹਨ। ਝੋਨੇ ਦੀਆਂ ਫਸਲਾਂ ਤਬਾਹ ਹੋ ਰਹੀਆਂ ਹਨ ਅਤੇ ਖੇਤੀਬਾੜੀ ਵਾਲੀ ਜ਼ਮੀਨ ਮਿੱਟੀ ਨਾਲ ਭਰ ਗਈ ਹੈ। ਵੜਿੰਗ ਨੇ ਕਿਸਾਨਾਂ ਲਈ ਮੁਫ਼ਤ ਖਾਦ ਅਤੇ ਤੁਰੰਤ ਵਿੱਤੀ ਪੈਕੇਜ ਦੀ ਮੰਗ ਕੀਤੀ ਹੈ।

Sep 1, 2025 01:39 PM

ਰਾਵੀ, ਬਿਆਸ, ਸਤਲੁਜ ਤੋਂ ਬਾਅਦ ਘੱਗਰ ਦੀ ਮਾਰ !

  • ਓਵਰਫਲੋਅ ਹੋਇਆ ਘੱਗਰ ਨਦੀ ਦਾ ਪਾਣੀ 
  • ਸੈਂਕੜੇ ਪਿੰਡਾਂ ’ਤੇ ਪੈ ਸਕਦਾ ਹੈ ਘੱਗਰ ਦਰਿਆ ਦਾ ਅਸਰ 
  • ਮੁਹਾਲੀ, ਜ਼ੀਰਕਪੁਰ, ਡੇਰਾਬੱਸੀ,ਪਟਿਆਲਾ, ਸੰਗਰੂਰ ਤੱਕ ਹੁੰਦੀ ਹੈ ਤਬਾਹੀ 

Sep 1, 2025 01:21 PM

ਹਾਈ ਅਲਰਟ ਤੇ ਮਾਲਵਾ, ਘੱਗਰ ਨੇ ਡਰਾਉਣਾ ਕੀਤਾ ਸ਼ੁਰੂ

Sep 1, 2025 01:11 PM

Punjab Flood Live Updates : ਪੰਜਾਬ ਦੇ 9 ਜ਼ਿਲ੍ਹੇ ਹੜ੍ਹਾਂ ਤੋਂ ਪ੍ਰਭਾਵਿਤ , ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਰਾਜਪਾਲ ਅਤੇ CM ਭਗਵੰਤ ਮਾਨ ਨਾਲ ਕੀਤੀ ਗੱਲਬਾਤ

Punjab Flood Live Updates :  ਪਿਛਲੇ ਕਈ ਦਿਨਾਂ ਤੋਂ ਪੰਜਾਬ 'ਚ ਲਗਾਤਾਰ ਮੀਂਹ ਪੈ ਰਿਹਾ ਹੈ, ਜਿਸ ਕਾਰਨ ਕਈ ਇਲਾਕੇ ਹੜ੍ਹ ਦੀ ਲਪੇਟ 'ਚ ਆ ਗਏ ਹਨ। ਕਈ ਪਿੰਡਾਂ ਦੇ ਪਿੰਡ ਪਾਣੀ ਨੇ ਤਬਾਹ ਕਰ ਦਿੱਤੇ ਹਨ। ਪੰਜਾਬ ਦੇ 9 ਜ਼ਿਲ੍ਹੇ ਹੜ੍ਹਾਂ ਤੋਂ ਪ੍ਰਭਾਵਿਤ ਹਨ। ਇਨ੍ਹਾਂ ਵਿੱਚ ਫਾਜ਼ਿਲਕਾ, ਫਿਰੋਜ਼ਪੁਰ, ਕਪੂਰਥਲਾ, ਪਠਾਨਕੋਟ, ਤਰਨਤਾਰਨ, ਹੁਸ਼ਿਆਰਪੁਰ, ਮੋਗਾ, ਗੁਰਦਾਸਪੁਰ ਅਤੇ ਬਰਨਾਲਾ ਸ਼ਾਮਲ ਹਨ। ਸਰਕਾਰੀ ਅੰਕੜਿਆਂ ਅਨੁਸਾਰ ਹੁਣ ਤੱਕ 1312 ਪਿੰਡ ਹੜ੍ਹਾਂ ਤੋਂ ਪ੍ਰਭਾਵਿਤ ਹੋਏ ਹਨ।

ਇਸ ਸਬੰਧੀ ਅੱਜ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਅਤੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਗੱਲਬਾਤ ਕੀਤੀ ਹੈ। ਫ਼ੋਨ 'ਤੇ ਗੱਲਬਾਤ ਦੌਰਾਨ ਰਾਜਪਾਲ ਅਤੇ ਮੁੱਖ ਮੰਤਰੀ ਨੇ ਗ੍ਰਹਿ ਮੰਤਰੀ ਨੂੰ ਮੌਜੂਦਾ ਸਥਿਤੀ ਅਤੇ ਹੜ੍ਹ ਪ੍ਰਭਾਵਿਤ ਲੋਕਾਂ ਦੇ ਬਚਾਅ ਅਤੇ ਰਾਹਤ ਲਈ ਪ੍ਰਸ਼ਾਸਨ ਵੱਲੋਂ ਚੁੱਕੇ ਗਏ ਕਦਮਾਂ ਬਾਰੇ ਜਾਣਕਾਰੀ ਦਿੱਤੀ। ਅਮਿਤ ਸ਼ਾਹ ਨੇ ਭਰੋਸਾ ਦਿੱਤਾ ਕਿ ਹੜ੍ਹ ਨਾਲ ਨਜਿੱਠਣ ਲਈ ਹਰ ਸੰਭਵ ਮਦਦ ਮੁਹੱਈਆ ਕਰਵਾਈ ਜਾਵੇਗੀ

Sep 1, 2025 01:09 PM

ਘੱਗਰ ਦਾ ਪੱਧਰ ਲਗਾਤਾਰ ਵੱਧਦਾ ਜਾ ਰਿਹਾ; ਘੱਗਰ ’ਚ ਪਾਣੀ ਦਾ ਪੱਧਰ 746.6 ਹੋਇਆ



ਐਸਡੀਐਮ ਮੂਨਕ ਸੂਬਾ ਸਿੰਘ ਨੇ ਜਾਣਕਾਰੀ ਦਿੰਦਿਆ ਦੱਸਿਆ ਹਿਮਾਚਲ ਚੰਡੀਗੜ੍ਹ ਤੇ ਕਾਂਡਰੀ ਮਾਰਕੰਡਾ ਵਿੱਚ ਪਾਣੀ ਦਾ ਪੱਧਰ ਵਧਣ ਕਰਕੇ ਤਾਂ ਖਨੌਰੀ ਘੱਗਰ ਦਰਿਆ ਵਿੱਚ ਵੀ ਪੱਧਰ ਵਧਣਾ ਸ਼ੁਰੂ ਹੋ ਗਿਆ ਅੱਜ ਪਾਣੀ ਦਾ ਪੱਧਰ 746.6 ਫੁੱਟ ਹੋ ਗਿਆ ਜਦਕਿ ਖਤਰੇ ਦਾ ਨਿਸ਼ਾਨ 748 ਫੁੱਟ ਹੈ। ਐਸਡੀਐਮ ਸੂਬਾ ਸਿੰਘ ਨੇ ਦੱਸਿਆ ਹੈ ਕਿ ਪਿਛਲੇ ਵਾਰੀ ਜਦੋਂ ਜਿੱਥੇ-ਜਿੱਥੇ ਵੀਕ ਪੁਆਇੰਟਾਂ ਤੇ ਬ੍ਰੀਚ ਹੋਈ ਸੀ ਉਸ ਥਾਵਾਂ ਦੇ ਉੱਤੇ ਸਾਡੀਆਂ ਟੀਮਾਂ ਲਗਾ ਦਿੱਤੀਆਂ ਗਈਆਂ ਹਨ ਜਿੱਥੇ ਵੀ ਕੋਈ ਨੱਕਾ ਕਮਜ਼ੋਰ ਲੱਗਦਾ ਹੈ ਤਾਂ ਉੱਥੇ ਮੌਕੇ ’ਤੇ ਹੀ ਕੰਮ ਕੀਤਾ ਜਾਂਦਾ ਹੈ। ਉਨ੍ਹਾਂ ਨੇ ਦੱਸਿਆ ਹੈ ਕਿ ਸਾਡੇ ਵੱਲੋਂ ਮਿੱਟੀ ਦੇ ਬੈਗ ਭਰ ਕੇ ਤਿਆਰ ਕੀਤੇ ਗਏ ਹਨ ਤਾਂ ਜੋ ਜੇਕਰ ਕੋਈ ਅਣਹੋਨੀ ਹੁੰਦੀ ਹੈ ਤਾਂ ਉੱਥੇ ਮੌਕੇ ’ਤੇ ਹੀ ਕਾਬੂ ਕੀਤਾ ਜਾ ਸਕੇ। ਉਨ੍ਹਾਂ ਨੇ ਕਿਹਾ ਡਰੇਨਜ਼ ਵਿਭਾਗ ਵੱਲੋਂ ਵੱਖ-ਵੱਖ ਜਗ੍ਹਾ ਉੱਤੇ ਮਸ਼ੀਨਾਂ ਲਗਾਈਆਂ ਗਈਆਂ ਹਨ ਜੇ ਕਿਤੇ ਕੋਈ ਦਿੱਕਤ ਆਉਂਦੀ ਹੈ ਤਾਂ ਉਸਨੂੰ ਨਜਿੱਠਣ ਲਈ ਪੂਰੀ ਤਿਆਰੀ ਕੀਤੀ ਹੋਈ ਹੈ।  

Sep 1, 2025 12:54 PM

Punjab Flood Live Updates : ਚੰਡੀਗੜ੍ਹ 'ਚ ਭਾਰੀ ਮੀਂਹ ਤੋਂ ਬਾਅਦ ਖੋਲ੍ਹੇ ਗਏ ਸੁਖਨਾ ਲੇਕ ਦੇ 2 ਫਲੱਡ ਗੇਟ

 Punjab Flood Live Updates : ਚੰਡੀਗੜ੍ਹ ਸਮੇਤ ਟ੍ਰਾਈਸਿਟੀ ਦੇ ਕਈ ਇਲਾਕਿਆਂ ਵਿੱਚ ਭਾਰੀ ਮੀਂਹ ਪੈ ਰਿਹਾ ਹੈ।  ਸੁਖਨਾ ਲੇਕ ਦੇ 2 ਫਲੱਡ ਗੇਟ ਤਿੰਨ ਇੰਚ ਖੋਲ੍ਹੇ ਗਏ ਹਨ। ਪਹਾੜੀ ਇਲਾਕਿਆਂ ਵਿੱਚ ਭਾਰੀ ਮੀਂਹ ਕਾਰਨ ਘੱਗਰ ਨਦੀ ਦਾ ਪਾਣੀ ਦਾ ਪੱਧਰ ਵਧ ਗਿਆ ਹੈ ਅਤੇ ਇਹ ਖ਼ਤਰੇ ਦੇ ਨਿਸ਼ਾਨ ਦੇ ਨੇੜੇ ਪਹੁੰਚ ਗਿਆ ਹੈ। ਜ਼ੀਰਕਪੁਰ ਦੇ ਮੁਬਾਰਕਪੁਰ ਇਲਾਕੇ ਵਿੱਚ, ਪਾਣੀ ਕਾਜ਼ਵੇਅ ਦੇ ਉੱਪਰੋਂ ਵਹਿ ਰਿਹਾ ਸੀ, ਇਸ ਲਈ ਸੜਕ ਬੰਦ ਕਰ ਦਿੱਤੀ ਗਈ ਅਤੇ ਉੱਥੇ ਰਹਿਣ ਵਾਲੀਆਂ ਕਲੋਨੀਆਂ ਨੂੰ ਖਾਲੀ ਕਰਵਾ ਦਿੱਤਾ ਗਿਆ।

Sep 1, 2025 12:20 PM

 Punjab Flood Live Updates : ਰਾਵੀ ਦਰਿਆ ਵਿੱਚ ਆਏ ਹੜਾਂ ਚ ਰੁੜੇ ਸਰਹੱਦੀ ਪਿੰਡ ਮਾਛੀਵਾਹਲੇ ਦੇ ਕਿਸਾਨ ਦੀ ਚਾਰ ਦਿਨਾਂ ਬਾਅਦ ਮਿਲੀ ਲਾਸ਼

ਪਾਣੀ ਵਿੱਚੋਂ ਬਾਹਰ ਨਿਕਲਣ ਸਮੇਂ ਤੇਜ ਵਹਾਅ ਵਿੱਚ ਰੁੜ ਗਏ ਸਨ ਕਿਸਾਨ ਅਜੀਤ ਸਿੰਘ

Sep 1, 2025 11:36 AM

Punjab Flood Live Updates : ਸਰਦੂਲਗੜ੍ਹ ਦੇ ਪਿੰਡ ਚੈਨੇ ਵਾਲਾ 'ਚ ਮੀਂਹ ਕਾਰਨ ਵਾਪਰਿਆ ਵੱਡਾ ਹਾਦਸਾ

 ਮਾਨਸਾ ਦੇ ਪਿੰਡ ਚੈਨੇ ਵਾਲਾ 'ਚ ਮੀਂਹ ਕਾਰਨ  ਵਾਪਰਿਆ ਵੱਡਾ ਹਾਦਸਾ 

ਘਰ ਦੀ ਛੱਤ ਡਿੱਗਣ ਕਾਰਨ ਚਾਚੇ -ਭਤੀਜੇ ਦੀ ਹੋਈ ਮੌਤ

 ਮਜ਼ਦੂਰੀ ਕਰਕੇ ਆਪਣਾ ਗੁਜ਼ਾਰਾ ਕਰਦਾ ਸੀ ਪਰਿਵਾਰ

Sep 1, 2025 11:28 AM

ਹੜ੍ਹਾਂ ਨਾਲ ਬੇਹਾਲ ਪੰਜਾਬ

  • ਪਾਣੀ ’ਚ ਡੁੱਬੇ ਕਰੀਬ ਇੱਕ ਹਜ਼ਾਰ ਪਿੰਡ 
  • ਬਾਰਿਸ਼ ਕਾਰਨ ਸਤਲੁਜ, ਬਿਆਸ ਤੇ ਰਾਵੀ ਦਰਿਆ ਉਫਾਨ ’ਤੇ
  • ਮੌਸਮ ਵਿਭਾਗ ਨੇ 48 ਘੰਟਿਆਂ ’ਚ ਭਾਰੀ ਬਾਰਿਸ਼ ਦੀ ਕੀਤੀ ਭਵਿੱਖਬਾਣੀ 

Sep 1, 2025 11:09 AM

Punjab Flood Live Updates : ਲੁਧਿਆਣੇ 'ਚ ਭਾਰੀ ਬਰਸਾਤ ਕਾਰਨ ਬੁੱਢੇ ਨਾਲੇ ਦਾ ਪਾਣੀ ਹੋਇਆ ਓਵਰਫਲੋਅ

ਲੋਕਾਂ ਦੇ ਘਰਾਂ 'ਚ ਵੜਿਆ ਪਾਣੀ ,ਕਈ ਇਲਾਕੇ ਪਾਣੀ 'ਚ ਡੁੱਬੇ

ਇਲਾਕਿਆਂ 'ਚ 3-3 ਫੁੱਟ  ਭਰਿਆ ਪਾਣੀ  

ਦਮੋਰੀਆ ਪੁਲ ਨੇੜੇ ਕੰਧ ਡਿੱਗਣ ਕਾਰਨ ਕਈ ਗੱਡੀਆਂ ਨੁਕਸਾਨੀਆਂ ਗਈਆਂ

Sep 1, 2025 11:04 AM

Punjab Flood Live Updates : ਹੁਸ਼ਿਆਰਪੁਰ ਦੇ ਕਸਬਾ ਟਾਂਡਾ 'ਚ ਨੈਸ਼ਨਲ ਹਾਈਵੇ 'ਤੇ ਸਵਾਰੀਆਂ ਨਾਲ ਭਰੀ ਬੱਸ ਨਾਲ ਵਾਪਰਿਆ ਵੱਡਾ ਹਾਦਸਾ ,ਇੱਕ ਦੀ ਮੌ.ਤ ,8 ਜ਼ਖਮੀ

ਟਰੈਕਟਰ ਨਾਲ ਟਕਰਾਉਣ ਕਾਰਨ ਹਾਦਸੇ ਦਾ ਸ਼ਿਕਾਰ ਹੋਈ ਬੱਸ

ਇੱਕ ਦੀ ਮੌਤ ,8 ਜਾਣੇ ਜ਼ਖਮੀ

ਜ਼ਖਮੀਆਂ ਨੂੰ ਹਸਪਤਾਲ ਟਾਂਡਾ ਅਤੇ ਦਸੂਆ ਕੀਤਾ ਗਿਆ ਰੈਫਰ

Sep 1, 2025 10:50 AM

Punjab Flood Live Updates : ਸੰਗਰੂਰ : ਮੀਂਹ ਦੇ ਪਾਣੀ 'ਚ ਡੁੱਬਿਆ ਸੰਗਰੂਰ ਦਾ ਸਰਕਾਰੀ ਹਸਪਤਾਲ

ਸੀਵਰੇਜ ਸਿਸਟਮ ਹੋਇਆ ਪੂਰੀ ਤਰ੍ਹਾਂ ਠੱਪ

ਗੋਡੇ-ਗੋਡੇ ਪਾਣੀ ਨਾਲ ਭਰਿਆ ਸਰਕਾਰੀ ਹਸਪਤਾਲ

ਬਿਮਾਰੀਆਂ ਖ਼ਤਮ ਕਰਨ ਵਾਲਾ ਹਸਪਤਾਲ ਬਣਿਆ ਬਿਮਾਰੀਆਂ ਦਾ ਘਰ


Sep 1, 2025 10:28 AM

Punjab Flood Live Updates : ਪੰਜਾਬ ਦੇ ਸਾਰੇ ਕਾਲਜਾਂ/ਯੂਨੀਵਰਸਿਟੀਆਂ/ਪੋਲੀਟੈਕਨੀਕਲ ਕਾਲਜਾਂ 'ਚ 3 ਸਤੰਬਰ ਤੱਕ ਛੁੱਟੀਆਂ ਦਾ ਐਲਾਨ

ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਕੀਤਾ ਐਲਾਨ 

'ਕਾਲਜਾਂ ਅਤੇ ਯੂਨੀਵਰਸਿਟੀਆਂ ਦੇ ਹੋਸਟਲਾਂ 'ਚ ਰਹਿ ਰਹੇ ਵਿਦਿਆਰਥੀਆਂ ਦੀ ਦੇਖਭਾਲ ਦੀ ਪੂਰੀ ਜ਼ਿੰਮੇਵਾਰੀ ਸੰਬੰਧਿਤ ਪ੍ਰਬੰਧਕਾਂ ਦੀ ਹੋਵੇਗੀ'

ਪੰਜਾਬ ’ਚ ਲਗਾਤਾਰ ਹੋ ਰਹੀ ਭਾਰੀ ਬਾਰਸ਼ ਅਤੇ ਵੱਖ-ਵੱਖ ਜ਼ਿਲ੍ਹਿਆਂ ’ਚ ਹੜ੍ਹਾਂ ਦੇ ਮੱਦੇਨਜ਼ਰ ਲਿਆ ਫ਼ੈਸਲਾ

Sep 1, 2025 10:16 AM

Punjab Flood Live Updates : ਜਲੰਧਰ ਸ਼ਹਿਰ 'ਚ ਪਏ ਅੱਧੀ ਰਾਤ ਨੂੰ ਜ਼ਬਰਦਸਤ ਮੀਂਹ ਨੇ ਕੀਤੇ ਬੁਰੇ ਹਾਲ

ਕੋਈ ਐਸਾ ਇਲਾਕਾ ਨਹੀਂ ,ਜਿੱਥੇ ਮੀਂਹ ਨਹੀਂ ਪਿਆ 

ਪਿਛਲੇ 6 ਘੰਟੇ ਤੋਂ ਰੁਕ ਰੁਕ ਹੋ ਰਹੀ ਬਾਰਿਸ਼ 

ਲੋਕਾਂ ਦੇ ਘਰਾਂ ਦੇ ਬੈੱਡਰੂਮ ਤੱਕ ਪਹੁੰਚਿਆ ਪਾਣੀ 

ਜਲੰਧਰ ਦੇ ਡੀਸੀ ਨੇ ਹੈਲਪਲਾਈਨ ਨੰਬਰ ਕੀਤਾ ਜਾਰੀ

Sep 1, 2025 10:04 AM

Punjab Flood Live Updates : ਹੈੱਡ ਗ੍ਰੰਥੀ ਗਿਆਨੀ ਰਘਬੀਰ ਸਿੰਘ ਵੱਲੋਂ ਸ੍ਰੀ ਦਰਬਾਰ ਸਾਹਿਬ ਬਾਰੇ ਸੋਸ਼ਲ ਮੀਡੀਆ 'ਤੇ ਫੈਲਾਈਆਂ ਜਾ ਰਹੀਆਂ ਝੂਠੀਆਂ ਅਫ਼ਵਾਹਾਂ ਤੋਂ ਸੁਚੇਤ ਰਹਿਣ ਦੀ ਅਪੀਲ

'ਸ੍ਰੀ ਦਰਬਾਰ ਸਾਹਿਬ ਦੀ ਪਰਿਕਰਮਾ ਅੰਦਰ 2-2 ਫੁੱਟ ਪਾਣੀ ਭਰਨ ਦੀਆਂ ਸੋਸ਼ਲ ਮੀਡੀਆ 'ਤੇ ਫੈਲਾਈਆਂ ਜਾ ਰਹੀਆਂ ਝੂਠੀਆਂ ਅਫਵਾਹਾਂ '

'ਸ੍ਰੀ ਦਰਬਾਰ ਸਾਹਿਬ ਦੀ ਪਰਿਕਰਮਾ 'ਚ ਇੱਕ ਬੂੰਦ ਵੀ ਪਾਣੀ ਦੀ ਨਹੀਂ ਹੈ'

'ਸੰਗਤਾਂ ਪਹਿਲਾਂ ਵਾਂਗ ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨ ਕਰਨ ਆ ਰਹੀਆਂ ਹਨ'

Sep 1, 2025 09:37 AM

Punjab Flood Live Updates : 'ਮੇਹਰ' ਫ਼ਿਲਮ ਦੀ ਟੀਮ ਨੇ ਕਰਤਾ ਵੱਡਾ ਐਲਾਨ

ਫ਼ਿਲਮ ਦੀ ਪਹਿਲੇ ਦਿਨ ਦੀ ਕਮਾਈ ਹੜ੍ਹ ਰਾਹਤ ਲਈ ਦਾਨ ਕੀਤੀ ਜਾਵੇਗੀ 

ਇਹ ਪ੍ਰਮੋਸ਼ਨ ਨਹੀਂ, ਇਹ ਮਨੁੱਖਤਾ ਦਾ ਫਰਜ਼ ਹੈ : ਰਾਜ ਕੁੰਦਰਾ

ਉਨ੍ਹਾਂ ਸਾਰਿਆਂ ਨੂੰ ਇਕੱਠੇ ਹੋ ਕੇ ਪੰਜਾਬ ਦੇ ਹੜ੍ਹ ਪੀੜਤਾਂ ਦੀ ਮਦਦ ਕਰਨ ਦੀ ਕੀਤੀ ਅਪੀਲ

Sep 1, 2025 09:08 AM

Punjab Flood Live Updates : ਲਗਾਤਾਰ ਪੈ ਰਹੇ ਮੀਂਹ ਨੇ ਸੰਗਰੂਰ ਜ਼ਿਲੇ ਦੇ ਘੱਗਰ ਨਾਲ ਲੱਗਦੇ ਪਿੰਡਾਂ ਦੀ ਵਧਾਈ ਚਿੰਤਾ

ਖਨੌਰੀ ਵਿਖੇ ਘੱਗਰ ਦੇ ਪਾਣੀ ਦਾ ਪੱਧਰ ਵੱਧ ਕੇ ਹੋਇਆ 746 ਫੁੱਟ

 ਘੱਗਰ ਦਾ ਪਾਣੀ ਖਤਰੇ ਦੇ ਨਿਸ਼ਾਨ ਤੋਂ ਮਹਿਜ 2 ਫੁੱਟ ਹੇਠਾਂ 

 ਬੀਤੀ ਰਾਤ ਮੀਂਹ ਪੈਣ ਕਾਰਨ ਘੱਗਰ ਦੇ ਪਾਣੀ ਦਾ ਪੱਧਰ 2 ਫੁੱਟ ਵਧਿਆ

Sep 1, 2025 09:08 AM

Punjab Flood Live Updates : ਪੰਜਾਬੀ ਗਾਇਕ ਗੁਰਦਾਸ ਮਾਨ ਵੱਲੋਂ ਹੜ ਪੀੜਤਾਂ ਲਈ ਵੱਡਾ ਐਲਾਨ

ਮੁੱਖ ਮੰਤਰੀ ਰਾਹਤ ਫੰਡ ਲਈ ਗੁਰਦਾਸ ਮਾਨ ਦੇਣਗੇ 25 ਲੱਖ ਰੁਪਏ 

ਇਸ ਤੋਂ ਇਲਾਵਾ 5 ਲੱਖ ਰੁਪਏ ਦੀਆਂ ਦਵਾਈਆਂ ਵੀ ਭੇਜਣਗੇ ਗਾਇਕ 

Desirocks.com.au ਆਸਟਰੇਲੀਆਂ ਵੱਲੋਂ ਵੀ ਜਲਦ ਭੇਜੀ ਜਾਵੇਗੀ ਰਾਹਤ ਟੀਮ

 ਬੀਤੀ ਰਾਤ ਮੀਂਹ ਪੈਣ ਕਾਰਨ ਘੱਗਰ ਦੇ ਪਾਣੀ ਦਾ ਪੱਧਰ 2 ਫੁੱਟ ਵਧਿਆ

Sep 1, 2025 09:08 AM

Punjab Flood Live Updates : ਖਤਰੇ ਦੇ ਨਿਸ਼ਾਨ ਤੋਂ 6 ਫੁੱਟ ਹੇਠਾਂ ਭਾਖੜਾ ਡੈਮ ਦਾ ਪਾਣੀ

ਲਗਾਤਾਰ ਪੈ ਰਹੇ ਮੀਂਹ ਤੋਂ ਬਾਅਦ ਭਾਖੜਾ ਡੈਮ 'ਚ ਪਾਣੀ ਦੀ ਰਫ਼ਤਾਰ ਹੋਈ ਤੇਜ਼

ਭਾਖੜਾ ਡੈਮ 'ਚ ਅੱਜ 1674.01 ਫੁੱਟ ਪਹੁੰਚਿਆ ਪਾਣੀ ਦਾ ਪੱਧਰ 

ਭਾਖੜਾ ਡੈਮ ਦਾ ਪਾਣੀ ਖਤਰੇ ਦੇ ਨਿਸ਼ਾਨ ਨੇੜੇ 1680 ਫੁੱਟ ਤੱਕ ਪਹੁੰਚਿਆ 

ਗੋਬਿੰਦ ਸਾਗਰ ਝੀਲ 'ਚ ਵੀ ਪਾਣੀ ਦੀ ਆਮਦ 81,065 ਕਿਉਸਿਕ

55,867 ਕਿਉਸਿਕ ਛੱਡਿਆ ਜਾ ਰਿਹਾ ਪਾਣੀ

Sep 1, 2025 09:08 AM

Punjab Flood Live Updates : ਜਲੰਧਰ ਜ਼ਿਲ੍ਹੇ ਦੇ ਸਮੂਹ ਕਾਲਜਾਂ 'ਚ ਅੱਜ 1 ਸਤੰਬਰ ਨੂੰ ਛੁੱਟੀ ਦਾ ਐਲਾਨ

ਭਾਰੀ ਬਾਰਿਸ਼ ਅਤੇ ਖਰਾਬ ਮੌਸਮ ਦੇ ਮੱਦੇਨਜ਼ਰ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਵਲੋਂ  ਫ਼ੈਸਲਾ 

ਇਸ ਤੋਂ ਪਹਿਲਾਂ ਪੰਜਾਬ ਦੇ ਸਮੂਹ ਸਕੂਲਾਂ ਵਿੱਚ 3 ਸਤੰਬਰ ਤੱਕ ਛੁੱਟੀਆਂ ਕਰਨ ਦਾ ਕੀਤਾ ਗਿਆ ਸੀ ਐਲਾਨ

Aug 31, 2025 08:48 PM

ਹੜ੍ਹਾਂ ਨਾਲ ਹੋਏ ਨੁਕਸਾਨ ਦੇ ਜਾਇਜ਼ੇ ਲਈ ਕੇਂਦਰੀ ਟੀਮਾਂ ਦਾ ਗਠਨ

Punjab Floods Live Updates : ਹੜ੍ਹਾਂ ਨਾਲ ਹੋਏ ਨੁਕਸਾਨ ਦੇ ਜਾਇਜ਼ੇ ਲਈ ਕੇਂਦਰੀ ਟੀਮਾਂ ਦਾ ਗਠਨ

ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੰਤਰ-ਮੰਤਰਾਲਾ ਕੇਂਦਰੀ ਦਲ ਦਾ ਕੀਤਾ ਗਠਨ

ਟੀਮਾਂ ਵੱਲੋਂ ਹਿਮਾਚਲ ਪ੍ਰਦੇਸ਼, ਉਤਰਾਖੰਡ, ਪੰਜਾਬ ਤੇ ਜੰਮੂ-ਕਸ਼ਮੀਰ ਦਾ ਕੀਤਾ ਜਾਵੇਗਾ ਦੌਰਾ

ਹੜ੍ਹਾਂ, ਬੱਦਲ ਫਟਣ ਅਤੇ ਲੈਂਡਸਲਾਈਡ ਨਾਲ ਹੋਏ ਨੁਕਸਾਨ ਦਾ ਲਿਆ ਜਾਵੇਗਾ ਜਾਇਜ਼ਾ

ਅਗਲੇ

ਅਗਲੇ ਹਫ਼ਤੇ ਪੰਜਾਬ 'ਚ ਨੁਕਸਾਨ ਦਾ ਜਾਇਜ਼ਾ ਲੈ ਸਕਦੀਆਂ ਹਨ ਟੀਮਾਂ

Aug 31, 2025 08:01 PM

ਵੈਸ਼ਨੋ ਦੇਵੀ ਜਾਣ ਵਾਲੇ ਸ਼ਰਧਾਲੂਆਂ ਲਈ ਵੱਡੀ ਖ਼ਬਰ

Punjab Floods Live Updates : ਖਰਾਬ ਮੌਸਮ ਤੇ ਲੈਂਡਸਲਾਈਡ ਦੇ ਚਲਦੇ ਸਾਰੀਆਂ ਆਨਲਾਈਨ ਬੁਕਿੰਗਾਂ ਰੱਦ

ਸ਼੍ਰੀ ਮਾਤਾ ਵੈਸ਼ਨੋ ਦੇਵੀ ਸ਼ਰਾਈਨ ਬੋਰਡ ਨੇ 100 ਫ਼ੀਸਦੀ ਰਿਫੰਡ ਦਾ ਦਿੱਤਾ ਭਰੋਸਾ

ਯਾਤਰਾ ਦੇ ਸ਼ੁਰੂ ਨਾ ਹੋਣ ਤੱਕ ਰੱਦ ਰਹਿਣਗੀਆਂ ਹਰ ਤਰ੍ਹਾਂ ਦੀਆਂ ਬੁਕਿੰਗਾਂ : ਬੋਰਡ

SMVDSB ਨੇ ਸਹਾਇਤਾ ਲਈ ਜਾਰੀ ਕੀਤੇ ਨੰਬਰ - 18001807212/ 91 9906019494

Aug 31, 2025 07:30 PM

ਅਜਨਾਲਾ 'ਚ ਹੜ੍ਹ ਦੇ ਪਾਣੀ 'ਚ ਫਸਿਆ ਪਰਿਵਾਰ

Punjab Floods Live Updates : ਅਜਨਾਲਾ ਦੇ ਪਿੰਡ ਕਮੀਰਪੁਰਾ ਵਿੱਚ ਫਸਿਆ ਇੱਕ ਪਰਿਵਾਰ ਪੰਜਾਬ ਸਰਕਾਰ ਕੋਲੋਂ ਮੰਗ ਰਿਹਾ ਇਹ ਮਦਦ 

ਕਿਹਾ - ਛੋਟੇ ਛੋਟੇ ਬੱਚਿਆਂ ਨਾਲ ਘਰ ਦੀ ਛੱਤ ਤੇ ਹੈ ਕੈਦ ਕਰ ਅੰਦਰ ਹੈ 6-6 ਫੁੱਟ ਪਾਣੀ 

ਹੁਣ ਤੱਕ ਕੋਈ ਵੀ ਮਦਦ ਕਰ ਲਈ ਨਹੀਂ ਪਹੁੰਚਿਆ ਉਥੋਂ ਤੱਕ


Aug 31, 2025 06:07 PM

ਸ਼ਾਮ 5 ਵਜੇ ਤੱਕ ਦਰਿਆਵਾਂ ਦੀ ਸਥਿਤੀ, ਪਾਣੀ ਦਾ ਪੱਧਰ ਘਟਿਆ

Punjab Floods Live Updates : ਪੌਂਗ ਡੈਮ 'ਚ ਘਟਿਆ ਪਾਣੀ, ਖਤਰੇ ਦੇ ਨਿਸ਼ਾਨ ਦੇ ਬਰਾਬਰ ਆਇਆ

ਪਹਿਲਾਂ ਖਤਰੇ ਦੇ ਨਿਸ਼ਾਨ 1390 ਤੋਂ ਉਪਰ 1391 ਫੁੱਟ ਚੱਲ ਰਿਹਾ ਸੀ ਪਾਣੀ ਦਾ ਪੱਧਰ

ਢਿੱਲਵਾਂ ਬਿਆਸ ਦਰਿਆ 'ਚ 15000 ਕਿਊਸਿਕ ਛੱਡਿਆ ਜਾ ਰਿਹਾ ਪਾਣੀ

ਹਰੀਕੇ 'ਚ ਬਿਆਸ ਦਰਿਆ 'ਚ ਮੌਜੂਦਾ ਸਮੇਂ 2.21 ਲੱਖ ਕਿਊਸਿਕ ਪਾਣੀ

ਭਾਖੜਾ, ਰਣਜੀਤ ਸਾਗਰ, ਪੌਂਗ ਅਤੇ ਸ਼ਾਹਪੁਰ ਡੈਮ 'ਚ ਸ਼ਾਮ 5 ਵਜੇ ਤੱਕ ਸਥਿਤੀ ਕੰਟਰੋਲ ਹੇਠ ਆਈ

Aug 31, 2025 06:01 PM

ਭਾਖੜਾ ਡੈਮ-ਨੈਣਾ ਦੇਵੀ ਰੋਡ 'ਤੇ ਭਾਰੀ ਲੈਂਡ ਸਲਾਈਡਿੰਗ, ਇੱਕ ਘੰਟਾ ਰਿਹਾ ਜਾਮ

ਸਵੇਰ ਤੋਂ ਹੀ ਲਗਾਤਾਰ ਹੋਰ ਵੀ ਬਰਸਾਤ ਦੇ ਕਰਕੇ ਭਾਖੜਾ ਡੈਮ ਦੇ ਬਿਲਕੁਲ ਕੋਲ ਭਾਖੜਾ ਡੈਮ - ਨੈਣਾ ਦੇਵੀ ਰੋਡ 'ਤੇ ਭਾਰੀ ਲੈਂਡ ਸਲਾਈਡਿੰਗ ਹੋਈ ਹੈ, ਜਿਸ ਨੂੰ ਬੀਬੀਐਮਬੀ ਪ੍ਰਸ਼ਾਸਨ ਦੇ ਵੱਲੋਂ ਰਸਤਾ ਸਾਫ ਕੀਤਾ ਜਾ ਰਿਹਾ ਹੈ ਤਾਂ ਜੋ ਆਉਣ ਜਾਣ ਦੇ ਵਿੱਚ ਕੋਈ ਦਿੱਕਤ ਪਰੇਸ਼ਾਨੀ ਨਾ ਹੋਵੇ।

ਹਾਲਾਂਕਿ ਲੈਂਡ ਸਲਾਈਡਿੰਗ ਦੇ ਨਾਲ ਇੱਕ ਘੰਟੇ ਦੇ ਕਰੀਬ ਰਸਤਾ ਜਾਮ ਰਿਹਾ ਪਰ ਬੀਬੀਐਮਬੀ ਦੇ ਵੱਲੋਂ ਇਸ ਰਸਤੇ ਨੂੰ ਸਾਫ ਕਰਕੇ ਆਵਾਜਾਈ ਦੇ ਲਈ ਖੋਲ ਦਿੱਤਾ ਗਿਆ ਹੈ।

Aug 31, 2025 05:45 PM

ਘੱਗਰ 'ਚ ਵੱਧ ਰਿਹਾ ਪਾਣੀ ਦਾ ਪੱਧਰ, ਪਾਣੀ ਦੀ ਮਾਰ ਹੇਠ ਪੰਜਾਬ, Ground Zero ਤੋਂ ਦੇਖੋ ਤਸਵੀਰਾਂ

Punjab Floods Live Updates : ਘੱਗਰ 'ਚ ਵੱਧ ਰਿਹਾ ਪਾਣੀ ਦਾ ਪੱਧਰ, ਪਾਣੀ ਦੀ ਮਾਰ ਹੇਠ ਪੰਜਾਬ, Ground Zero ਤੋਂ ਦੇਖੋ ਤਸਵੀਰਾਂ 

Aug 31, 2025 05:41 PM

ਤਾਰਾ ਫੀਡ ਨੇ 30 ਲੱਖ ਰੁਪਏ ਦੇ ਕਰੀਬ ਪਸ਼ੂਆਂ ਲਈ ਫੀਡ ਦੇ ਟਰੱਕ ਵੱਖ-ਵੱਖ ਹੜ੍ਹ ਪ੍ਰਭਾਵਤ ਪਿੰਡਾਂ 'ਚ ਭੇਜੇ।

ਤਾਰਾ ਫੀਡ ਨੇ 30 ਲੱਖ ਰੁਪਏ ਦੇ ਕਰੀਬ ਪਸ਼ੂਆਂ ਲਈ ਫੀਡ ਦੇ ਟਰੱਕ ਵੱਖ-ਵੱਖ ਹੜ੍ਹ ਪ੍ਰਭਾਵਤ ਪਿੰਡਾਂ 'ਚ ਭੇਜੇ।

Aug 31, 2025 05:36 PM

ਸਰੱਬਤ ਦਾ ਭਲਾ ਟਰੱਸਟ ਨੇ ਅਜਨਾਲਾ ਦੇ ਹੜ੍ਹ ਪੀੜਤਾਂ ਨੂੰ 20 ਟਨ ਪਸ਼ੂ-ਚਾਰਾ ਵੰਡਿਆ

Punjab Floods : ਪਿਛਲੇ ਕਈ ਦਿਨਾਂ ਤੋਂ ਹੜ੍ਹਾਂ ਦੀ ਮਾਰ ਝੱਲ ਰਹੇ ਲੋਕਾਂ ਲਈ ਨਿਰੰਤਰ ਸੇਵਾ ਕਾਰਜ ਨਿਭਾ ਰਹੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ (Sarbat Da Bhala Trust) ਦੇ ਬਾਨੀ ਡਾ. ਐਸ.ਪੀ.ਸਿੰਘ ਓਬਰਾਏ (Sp Singh Oberoi) ਵੱਲੋਂ ਭੇਜਿਆ ਗਿਆ 20 ਟਨ ਪਸ਼ੂ-ਚਾਰਾ ਅੱਜ ਅਜਨਾਲਾ ਖੇਤਰ ਦੇ ਹੜ੍ਹ ਪੀੜਤ ਪਸ਼ੂ ਪਾਲਕਾਂ ਨੂੰ ਵੰਡਿਆ ਗਿਆ। 

ਇਸ ਸਬੰਧੀ ਜਾਣਕਾਰੀ ਦਿੰਦਿਆਂ ਡਾ.ਐਸ.ਪੀ. ਓਬਰਾਏ ਨੇ ਕਿਹਾ ਕਿ ਪੰਜਾਬ ਇਸ ਵੇਲੇ ਬਹੁਤ ਹੀ ਮੁਸ਼ਕਿਲ ਦੌਰ ਵਿੱਚੋਂ ਗੁਜ਼ਰ ਰਿਹਾ ਹੈ, ਇਸ ਲਈ ਸਾਡਾ ਸਾਰਿਆਂ ਦਾ ਖਾਸ ਕਰਕੇ ਐਨਆਰਆਈ ਭਰਾਵਾਂ ਦਾ ਵੱਡਾ ਫਰਜ਼ ਬਣਦਾ ਹੈ ਕਿ ਅਸੀਂ ਹੜ੍ਹ ਤੋਂ ਪ੍ਰਭਾਵਿਤ ਆਪਣੇ ਲੋਕਾਂ ਦੀ ਮਦਦ ਲਈ ਅੱਗੇ ਆਈਏ। ਉਨ੍ਹਾਂ ਕਿਹਾ ਕਿ ਉਨ੍ਹਾਂ ਵੱਲੋਂ ਪੰਜਾਬ ਦੇ ਸਮੁੱਚੇ ਹੜ੍ਹ ਪ੍ਰਭਾਵਿਤ ਇਲਾਕਿਆਂ ਅੰਦਰ ਆਪਣੀਆਂ ਸੇਵਾ ਕਾਰਜ ਨਿਰੰਤਰ ਚਲਾਏ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਇਸ ਤਹਿਤ ਹੀ ਅੱਜ ਉਨ੍ਹਾਂ ਦੀ ਟਰੱਸਟ ਦੇ ਪੰਜਾਬ ਪ੍ਰਧਾਨ ਸੁਖਜਿੰਦਰ ਸਿੰਘ ਹੇਰ,ਜਨਰਲ ਸਕੱਤਰ ਮਨਪ੍ਰੀਤ ਸਿੰਘ ਸੰਧੂ ਚਮਿਆਰੀ ਦੀ ਮੌਜੂਦਗੀ ਵਿਚ ਰਮਦਾਸ, ਚਮਿਆਰੀ, ਜੱਸੜ, ਗੱਗੋਮਾਹਲ, ਮੰਦਰਾਂਵਾਲੀ, ਧੰਗਈ, ਸਿੰਘੋਕੇ, ਨਵਾਂ ਪਿੰਡ, ਹਰੜ ਕਲਾਂ, ਹਰੜ ਖੁਰਦ ਤੇ ਅਜਨਾਲਾ ਆਦਿ ਸਮੇਤ ਹੋਰਨਾਂ ਪਿੰਡਾਂ ਦੇ ਪ੍ਰਭਾਵਿਤ ਪਸ਼ੂ ਪਾਲਕਾਂ ਨੂੰ 20 ਟਨ ਸੁੱਕਾ ਚਾਰਾ ਵਰ੍ਹਦੇ ਮੀਂਹ ਵਿੱਚ ਵੰਡਿਆ ਗਿਆ ਹੈ। ਉਨ੍ਹਾਂ ਕਿਹਾ ਕਿ ਹਾਲਾਤ ਬਿਹਤਰ ਹੋਣ ਤੱਕ ਉਹ ਪ੍ਰਸ਼ਾਸਨ ਤੇ ਲੋਕਾਂ ਨੂੰ ਹਰ ਪੱਖ ਤੋਂ ਸਹਿਯੋਗ ਦੇਣਗੇ।

ਇਸ ਦੌਰਾਨ ਵੱਖ-ਵੱਖ ਹੜ੍ਹ ਪ੍ਰਭਾਵਿਤ ਪਿੰਡਾਂ ਦੇ ਸਰਪੰਚਾਂ ਤੋਂ ਇਲਾਵਾ ਪਸ਼ੂਆਂ ਚਾਰਾ ਪ੍ਰਾਪਤ ਕਰਨ ਵਾਲੇ ਕਿਸਾਨਾਂ ਵੱਲੋਂ ਡਾ. ਉਬਰਾਏ ਦਾ ਇਸ ਔਖੀ ਘੜੀ ਵੇਲੇ ਉਨ੍ਹਾਂ ਦੀ ਮਦਦ ਕਰਨ ਲਈ ਵਿਸ਼ੇਸ਼ ਤੌਰ 'ਤੇ ਧੰਨਵਾਦ ਵੀ ਕੀਤਾ ਗਿਆ।

Aug 31, 2025 05:33 PM

Punjab Flood Breaking : ਹੜਾਂ ਦੀ ਮਾਰ ਝੱਲ ਰਿਹਾ ਪੰਜਾਬ ਹਜੇ ਹੋਰ ਡੁੱਬੇਗਾ

Punjab Flood Breaking : ਹੜਾਂ ਦੀ ਮਾਰ ਝੱਲ ਰਿਹਾ ਪੰਜਾਬ ਹਜੇ ਹੋਰ ਡੁੱਬੇਗਾ

ਪੰਜਾਬ ਦੇ ਸਕੂਲ ਬੰਦ, Alert ਜਾਰੀ

ਡੈਮਾਂ ਵਿੱਚ ਵਧਿਆ ਪਾਣੀ, ਦਰਿਆ ਮੁੜ ਉਫਾਨ 'ਤੇ

Aug 31, 2025 05:24 PM

ਟਾਂਡਾ ਉੜਮੁੜ ਦੇ ਰੜਾ ਮੰਡ 'ਚ ਟੁੱਟਿਆ ਧੁੰਸੀ ਬੰਨ੍ਹ , ਹਜ਼ਾਰਾਂ ਏਕੜ ਫਸਲ ਪਾਣੀ 'ਚ ਡੁੱਬੀ

Aug 31, 2025 04:49 PM

ਗੁਰਦਾਸ ਪਹੁੰਚੇ ਸੁਖਬੀਰ ਸਿੰਘ ਬਾਦਲ, ਹੜ੍ਹ ਪੀੜਤਾਂ ਲਈ ਰਾਹਤ ਸਮੱਗਰੀ ਦੀਆਂ ਸੈਂਕੜੇ ਟਰਾਲੀਆਂ ਕੀਤੀਆਂ ਰਵਾਨਾ

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਜ਼ਿਲਾ ਗੁਰਦਾਸਪੁਰ ਦੇ ਹੜ ਪ੍ਰਭਾਵਿਤ ਖੇਤਰਾਂ ਦਾ ਦੌਰਾ ਕੀਤਾ ਗਿਆ। ਇਸ ਮੌਕੇ ਉਹਨਾਂ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਨੂੰ ਵੱਧ ਤੋਂ ਵੱਧ ਹੜ੍ਹ ਪ੍ਰਭਾਵਿਤ ਪੀੜਤਾਂ ਦੇ ਲਈ ਰਾਹਤ ਸਮੱਗਰੀ ਦੇ ਇੰਤਜ਼ਾਮ ਦਾ ਆਦੇਸ਼ ਜਾਰੀ ਕੀਤਾ ਸੀ, ਜਿਸ ਦੇ ਚਲਦਿਆਂ ਦੀਨਾਨਗਰ ਦੇ ਕਸਬਾ ਕਾਲੜੀ ਵਿਖੇ ਅਕਾਲੀ ਵਰਕਰ ਦਲਬੀਰ ਸਿੰਘ ਭਟੋਆ ਦੀ ਅਗਵਾਈ ਹੇਠ ਸੈਂਕੜੇ ਟਰਾਲੀਆਂ ਰਾਹਤ ਸਮਗਰੀ ਦੀਆਂ ਜਿਸ ਵਿੱਚ ਦੁੱਧ ਪਸ਼ੂਆਂ ਦਾ ਚਾਰਾ ਅਤੇ ਰਸਤੇ ਦੀ ਸਾਂਭ ਸੰਭਾਲ ਵਾਸਤੇ ਘਟਕਾ ਇੱਟਾਂ ਰੋੜੇ ਦਾ ਇੰਤਜ਼ਾਮ ਕਰਕੇ ਰੱਖਿਆ ਗਿਆ ਸੀ, ਜਿਸ ਨੂੰ ਕਿ ਹਰੀ ਝੰਡੀ ਦੇ ਕੇ ਸੁਖਬੀਰ ਸਿੰਘ ਬਾਦਲ ਵੱਲੋਂ ਰਵਾਨਾ ਕੀਤਾ ਗਿਆ।

ਇਸ ਮੌਕੇ ਸੁਖਬੀਰ ਸਿੰਘ ਬਾਦਲ ਨੇ ਸਾਡੇ ਸਹਿਯੋਗੀ ਰਵੀ ਬਖਸ਼ ਸਿੰਘ ਅਰਸ਼ੀ ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਕਿਹਾ ਕਿ ਉਹ ਅਪੀਲ ਕਰਦੇ ਹਨ ਅਕਾਲੀ ਵਰਕਰਾਂ ਨੂੰ ਕਿ ਵੱਧ ਤੋਂ ਵੱਧ ਲੋਕਾਂ ਦੀ ਸੇਵਾ ਕੀਤੀ ਜਾਵੇ ਜਿਵੇਂ ਇੱਥੇ ਰਾਹਤ ਸਮਗਰੀ ਵੰਡੀ ਗਈ ਹੈ ਇਸੇ ਤਰ੍ਹਾਂ ਹੀ ਹਰ ਹਲਕੇ ਵਿੱਚ ਜਿੱਥੇ ਵੀ ਹੜ ਪ੍ਰਭਾਵਿਤ ਖੇਤਰ ਹੈ ਉਥੇ ਵੱਧ ਤੋਂ ਵੱਧ ਰਾਸ ਸਮਗਰੀ ਪਹੁੰਚਾਈ ਜਾਵੇ।

Aug 31, 2025 04:00 PM

ਹਿਮਾਚਲ ਪ੍ਰਦੇਸ਼ 'ਚ ਲਗਾਤਾਰ ਹੋ ਰਹੀ ਭਾਰੀ ਬਾਰਿਸ਼

ਹਿਮਾਚਲ ਪ੍ਰਦੇਸ਼ 'ਚ ਲਗਾਤਾਰ ਹੋ ਰਹੀ ਭਾਰੀ ਬਾਰਿਸ਼ ਕਾਰਨ ਪੰਜਾਬ ਦੇ ਡੈਮਾਂ ਵਿੱਚ ਪਾਣੀ ਦਾ ਪੱਧਰ ਵਧ ਰਿਹਾ ਹੈ। ਭਾਖੜਾ ਡੈਮ ਦੇ ਪਿੱਛੇ ਬਣੀ ਗੋਬਿੰਦ ਸਾਗਰ ਝੀਲ ਵਿਚ ਵੀ ਪਾਣੀ ਦੀ ਮਾਤਰਾ ਲਗਾਤਾਰ ਵਧ ਰਹੀ ਹੈ।

ਸਾਡੇ ਸਹਿਯੋਗੀ ਬੀਐਸ ਚਾਨਾ ਨੇ ਅੱਜ ਗੋਬਿੰਦ ਸਾਗਰ ਝੀਲ ਤੋਂ ਹਾਲਾਤ ਦੀ ਮੈਦਾਨੀ ਰਿਪੋਰਟ ਦਿੱਤੀ। ਉਨ੍ਹਾਂ ਦੱਸਿਆ ਕਿ ਭਾਖੜਾ ਡੈਮ ਵਿੱਚ ਅੱਜ ਪਾਣੀ ਦਾ ਪੱਧਰ 1672.62 ਫੁੱਟ 'ਤੇ ਪਹੁੰਚ ਗਿਆ ਹੈ। ਇਹ ਪੱਧਰ ਮੌਸਮ ਵਿਭਾਗ ਵੱਲੋਂ ਕੀਤੀ ਗਈ ਭਵਿੱਖਬਾਣੀ ਅਨੁਸਾਰ ਹੌਲੀ-ਹੌਲੀ ਹੋਰ ਵਧਣ ਦੀ ਸੰਭਾਵਨਾ ਰੱਖਦਾ ਹੈ।

ਭਾਖੜਾ ਡੈਮ  ਦੇ  ਫਲੱਡ ਗੇਟ 4-4 ਫੁੱਟ ਤੱਕ ਖੋਲ੍ਹੇ ਗਏ ਹਨ ਤਾਂ ਜੋ ਪਾਣੀ ਦਾ ਦਬਾਅ ਕੰਟਰੋਲ 'ਚ ਰੱਖਿਆ ਜਾ ਸਕੇ। ਹਾਲਾਂਕਿ ਮੌਜੂਦਾ ਸਥਿਤੀ 'ਤੇ ਨਿਗਰਾਨੀ ਜਾਰੀ ਹੈ ।

ਦੂਜੇ ਪਾਸੇ, ਪੰਜਾਬ ਵਿੱਚ ਅੱਜ ਸਵੇਰੇ ਤੋਂ ਲਗਾਤਾਰ ਹੋ ਰਹੀ ਬਾਰਿਸ਼ ਦੇ ਮੱਦੇਨਜ਼ਰ ਮੰਤਰੀ ਹਰਜੋਤ ਸਿੰਘ ਬੈਂਸ ਵੱਲੋਂ ਸਾਰੇ ਸਕੂਲਾਂ ਵਿੱਚ 3 ਸਤੰਬਰ ਤੱਕ ਛੁੱਟੀਆਂ ਐਲਾਨੀਆਂ ਗਈਆਂ ਹਨ।

ਦੂਜੇ ਪਾਸੇ ਪ੍ਰਸ਼ਾਸਨ ਵੱਲੋਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਕਿ ਲੋਕ ਸਤਲੁਜ ਨਦੀ ਦੇ ਨਿਕਟ ਨਾ ਜਾਣ।

ਹਾਲਾਤ ਉਤੇ ਸਾਵਧਾਨੀ ਅਤੇ ਨਿਗਰਾਨੀ ਜਾਰੀ ਹੈ। ਅਸੀਂ ਵੀ ਤੁਹਾਨੂੰ ਅਪੀਲ ਕਰਦੇ ਹਾਂ ਕਿ ਸਰਕਾਰੀ ਹਦਾਇਤਾਂ ਦੀ ਪਾਲਣਾ ਕਰੋ, ਫੇਕ ਖ਼ਬਰਾਂ ਤੋਂ ਬਚੋ ਅਤੇ ਅਸਲੀ ਜਾਣਕਾਰੀ ਲਈ ਸਾਡੇ ਨਾਲ ਬਣੇ ਰਹੋ।

Aug 31, 2025 03:44 PM

Mansa News :ਦੇਖਦੇ ਹੀ ਦੇਖਦੇ ਹੋ ਗਿਆ ਵੱਡਾ ਹਾਦਸਾ

ਮਾਨਸਾ ਜ਼ਿਲ੍ਹੇ ਦੇ ਪਿੰਡ ਜਵਾਹਰਕੇ ਵਿਖੇ ਬਾਰਿਸ਼ ਦੇ ਦੌਰਾਨ ਸਵੇਰ ਸਮੇਂ ਆਪਣੇ ਖੇਤਾਂ ਦੇ ਵਿੱਚ ਗੇੜਾ ਮਾਰਨ ਦੇ ਲਈ ਸਾਈਕਲ ਤੇ ਸਵਾਰ ਜਾ ਰਹੇ ਕਿਸਾਨ ਦੇ ਉੱਪਰ ਭੱਠਾਂ ਮਾਲਕਾਂ ਵੱਲੋਂ ਕੱਚੀਆਂ ਇੱਟਾਂ ਦੇ ਭਰ ਕੇ ਰੱਖੇ ਗੋਦਾਮ ਦੀ ਦੀਵਾਰ ਡਿੱਗਣ ਕਾਰਨ ਮੌਤ ਹੋ ਗਈ ਹੈ ਮ੍ਰਿਤਕ ਕਿਸਾਨ ਜਗਜੀਵਨ ਸਿੰਘ 58 ਸਾਲਾਂ ਜਦੋਂ ਸਵੇਰ ਸਮੇਂ ਆਪਣੀ ਖੇਤਾਂ ਵੱਲ ਜਾ ਰਿਹਾ ਸੀ ਤਾਂ ਦੀਵਾਰ ਡਿੱਗਣ ਦੀ ਪੂਰੀ ਘਟਨਾ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋ ਚੁੱਕੀ ਹੈ ਪਿੰਡ ਜਵਾਹਰਕੇ ਦੇ ਵਿਅਕਤੀਆਂ ਨੇ ਦੱਸਿਆ ਕਿ ਭੱਠਾ ਮਾਲਕ ਨੂੰ ਇਸ ਤੋਂ ਪਹਿਲਾਂ ਵੀ ਕਈ ਵਾਰ ਕਿਹਾ ਗਿਆ ਸੀ ਕਿ ਇਹ ਦੀਵਾਰ ਕਿਸੇ ਵੀ ਸਮੇਂ ਡਿੱਗ ਸਕਦੀ ਹੈ ਅਤੇ ਕਿਸੇ ਹਾਦਸੇ ਦਾ ਕਾਰਨ ਬਣ ਸਕਦੀ ਹੈ ਪਰ ਉਨਾ ਵੱਲੋਂ ਇਸ ਵੱਲ ਕੋਈ ਵੀ ਧਿਆਨ ਨਹੀਂ ਦਿੱਤਾ ਗਿਆ ਜਿਸ ਕਾਰਨ ਅੱਜ ਸਵੇਰ ਦੇ ਸਮੇਂ ਇੱਕ ਸਾਈਕਲ ਸਵਾਰ ਵਿਅਕਤੀ ਇਸ ਦੀਵਾਰ ਦੇ ਥੱਲੇ ਆ ਗਿਆ ਅਤੇ ਉਸ ਦੀ ਮੌਤ ਹੋ ਗਈ ਹੈ

Aug 31, 2025 03:37 PM

ਪੰਜਾਬ ਦੇ ਡੈਮਾਂ ਦਾ ਪੱਧਰ ਵੱਧ ਰਿਹਾ

ਲਗਾਤਾਰ ਹਿਮਾਚਲ ਵਿੱਚ ਹੋ ਰਹੀ ਬਰਸਾਤ ਦੇ ਨਾਲ ਪੰਜਾਬ ਦੇ ਡੈਮਾਂ ਦਾ ਪੱਧਰ ਵੱਧ ਰਿਹਾ, ਸਾਡੇ ਸਹਿਯੋਗੀ ਬੀਐਸ ਚਾਨਾ ਨੇ ਭਾਖੜਾ ਡੈਮ ਦੇ ਪਿੱਛੇ ਬਣੀ ਗੋਬਿੰਦ ਸਾਗਰ ਝੀਲ ਤੇ ਜਾ ਕੇ ਉਥੋਂ ਦੇ ਹਾਲਾਤ ਜਾਣੇ ਤੇ ਭਾਖੜਾ ਡੈਮ ਵਿੱਚ ਅੱਜ ਦੇ ਪਾਣੀ ਦੇ ਪੱਧਰ ਸਬੰਧੀ ਜਾਣਕਾਰੀ ਦਿੱਤੀ, ਲਗਾਤਾਰ ਪੰਜਾਬ ਦੇ ਵਿੱਚ ਵੀ ਅੱਜ ਸਵੇਰ ਤੋਂ ਬਾਰਿਸ਼ ਹੋ ਰਹੀ ਹੈ ਜਿਸ ਦੇ ਚਲਦੇ ਆਂ ਮੰਤਰੀ ਹਰਜੋਤ ਬੈਂਸ ਵੱਲੋਂ ਪੰਜਾਬ ਦੇ ਸਕੂਲਾਂ ਵਿੱਚ ਛੁੱਟੀਆਂ ਕੀਤੀਆਂ ਗਈਆਂ ਹਨ ਅਤੇ ਦੂਜੇ ਪਾਸੇ ਜੇਕਰ ਭਾਖੜਾ ਡੈਮ ਦੀ ਗੱਲ ਕੀਤੀ ਜਾਵੇ ਤਾਂ ਭਾਖੜਾ ਡੈਮ ਵਿੱਚ ਵੀ ਪਾਣੀ ਦਾ ਪੱਧਰ ਲਗਾਤਾਰ ਵੱਧ ਰਿਹਾ। ਹਾਲਾਂਕਿ ਭਾਖੜਾ ਡੈਮ ਦੇ ਫਲੱਡ ਗੇਟ ਚਾਰ-ਚਾਰ ਫੁੱਟ ਖੋਲੇ ਗਏ ਹਨ। ਪ੍ਰੰਤੂ ਜਿਸ ਤਰੀਕੇ ਦੇ ਨਾਲ ਬਾਰਿਸ਼ ਦੀ ਪ੍ਰਡਿਕਸ਼ਨ ਹੈ ਤੇ ਜਿਸ ਤਰੀਕੇ ਦੇ ਨਾਲ ਲਗਾਤਾਰ ਗੋਬਿੰਦ ਸਾਗਰ ਝੀਲ ਵਿੱਚ ਪਾਣੀ ਦਾ ਪੱਧਰ ਵੱਧ ਰਿਹਾ ਹੈ ਉਸ ਨਾਲ ਕਿਤੇ ਨਾ ਕਿਤੇ ਸਤਲੁਜ ਕਿਨਾਰੇ ਵਸੇ ਲੋਕਾਂ ਦੇ ਚਿਹਰਿਆਂ ਤੇ ਡਰ ਝਲਕ ਰਿਹਾ ਹੈ।,

Aug 31, 2025 03:09 PM

3 ਸਤੰਬਰ ਤੱਕ ਵਧਾਈਆਂ ਗਈਆਂ ਸਕੂਲਾਂ ਦੀ ਛੁੱਟੀਆਂ

ਸਿੱਖਿਆ ਮੰਤਰੀ ਹਰਜੋਤ ਬੈਂਸ ਨੇ ਐਕਸ ’ਤੇ ਕਿਹਾ ਕਿ ਮਾਨਯੋਗ ਮੁੱਖ ਮੰਤਰੀ ਪੰਜਾਬ ਸ੍:ਭਗਵੰਤ ਸਿੰਘ ਮਾਨ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਪੰਜਾਬ ਵਿੱਚ ਹੜ੍ਹਾਂ ਦੀ ਸਥਿਤੀ ਨੂੰ ਧਿਆਨ ਵਿੱਚ ਰੱਖਦੇ ਹੋਏ ਸੂਬੇ ਦੇ ਸਾਰੇ ਸਰਕਾਰੀ/ਏਡਿਡ /ਮਾਨਤਾ ਪ੍ਰਾਪਤ ਅਤੇ ਪ੍ਰਾਈਵੇਟ ਸਕੂਲਾਂ ਵਿੱਚ ਮਿਤੀ 3 ਸਤੰਬਰ 2025 ਤੱਕ ਛੁੱਟੀਆਂ ਕੀਤੀਆਂ ਜਾਂਦੀਆਂ ਹਨ | ਮਾਪਿਆਂ ਅਤੇ ਵਿਦਿਆਰਥੀਆਂ ਨੂੰ ਬੇਨਤੀ ਹੈ ਕਿ ਸੁਰੱਖਿਆ ਨੂੰ ਪਹਿਲ ਦੇਣ ਤੇ ਪ੍ਰਸ਼ਾਸਨ ਵੱਲੋਂ ਦਿੱਤੀਆਂ ਹਦਾਇਤਾਂ ਦੀ ਪਾਲਣਾ ਕਰਨ।

Aug 31, 2025 03:07 PM

ਪੰਜਾਬ ਸਰਕਾਰ ਵੱਲੋਂ ਸਕੂਲਾਂ ਦੇ ਵਿੱਚ ਛੁੱਟੀਆਂ ਨੂੰ ਵਧਾਉਣ ਦਾ ਫੈਸਲਾ

ਪੰਜਾਬ ਵਿੱਚ ਮੌਸਮ ਦੇ ਮਿਜਾਜ਼ ਨੂੰ ਦੇਖਦੇ ਹੋਏ ਇੱਕ ਵਾਰ ਫਿਰ ਪੰਜਾਬ ਸਰਕਾਰ ਵੱਲੋਂ ਸਕੂਲਾਂ ਦੇ ਵਿੱਚ ਛੁੱਟੀਆਂ ਨੂੰ ਵਧਾਉਣ ਦਾ ਫੈਸਲਾ ਲਿਆ ਗਿਆ ਤੇ ਹੁਣ ਇਹ ਛੁੱਟੀਆਂ ਵਧਾ ਕੇ ਪੰਜਾਬ ਦੇ ਸਰਕਾਰੀ  ਤੇ ਪ੍ਰਾਈਵੇਟ ਸਕੂਲਾਂ ਚ 3 ਸਤੰਬਰ ਤੱਕ ਛੁੱਟੀਆਂ ਦਾ ਕੀਤਾ ਗਿਆ ਐਲਾਨ

Aug 31, 2025 03:00 PM

ਬਰਨਾਲਾ ਤੋਂ ਹੜ੍ਹ ਪੀੜਤਾਂ ਲਈ ਰਾਸ਼ਨ ਲੈ ਕੇ 2 ਟਰੱਕ ਰਵਾਨਾ

  • ਵਿਧਾਇਕ ਲਾਭ ਸਿੰਘ ਉਗੋਕੇ ਅਤੇ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਅਤੇ ਮਾਰਕੀਟ ਕਮੇਟੀ ਚੇਅਰਮੈਨ ਪਰਮਿੰਦਰ ਸਿੰਘ ਭੰਗੂ ਨੇ ਟਰੱਕਾਂ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ
  • ਬਰਨਾਲਾ ਜ਼ਿਲ੍ਹੇ ਤੋਂ ਇਹ ਰਾਸ਼ਨ ਫਿਰੋਜ਼ਪੁਰ ਖੇਤਰ ਦੇ ਪ੍ਰਭਾਵਿਤ ਲੋਕਾਂ ਵਿੱਚ ਵੰਡਿਆ ਜਾਵੇਗਾ
  • ਵਿਧਾਇਕ ਉਗੋਕੇ ਨੇ ਹੜ੍ਹ ਪੀੜਤਾਂ ਨੂੰ ਇੱਕ ਮਹੀਨੇ ਦੀ ਤਨਖਾਹ ਦੇਣ ਦਾ ਐਲਾਨ ਕੀਤਾ
  • ਦਾਨੀ ਲੋਕਾਂ ਨੂੰ ਹੜ੍ਹ ਪ੍ਰਭਾਵਿਤ ਲੋਕਾਂ ਦੀ ਮਦਦ ਲਈ ਅੱਗੇ ਆਉਣ ਦੀ ਅਪੀਲ

Aug 31, 2025 02:50 PM

ਸਮਾਣਾ ਵਿੱਚ ਘੱਗਰ ਨਦੀ ਦੇ ਪਾਣੀ ਦਾ ਪੱਧਰ ਵਧਿਆ

ਸਮਾਣਾ ਵਿੱਚ ਘੱਗਰ ਨਦੀ ਦੇ ਪਾਣੀ ਦਾ ਪੱਧਰ ਵਧਿਆ। ਸਪਰੇਹੰਡੀ, ਛੰਨਾ, ਰਤਨ ਲੇਡੀ ਪਿੰਡਾਂ ਵਿੱਚ ਘੱਗਰ ਨਦੀ ਦਾ ਪਾਣੀ ਕਿਸਾਨਾਂ ਦੇ ਖੇਤਾਂ ਵਿੱਚ ਵੜ ਗਿਆ। ਕਿਸਾਨ ਚਿੰਤਤ ਹਨ। ਸਵੇਰ ਤੋਂ ਹੀ ਮੀਂਹ ਪੈ ਰਿਹਾ ਹੈ। ਇਹ ਕਿਸਾਨਾਂ ਲਈ ਮੁਸੀਬਤ ਬਣ ਗਿਆ ਹੈ। ਪ੍ਰਸ਼ਾਸਨ ਦੇ ਅਧਿਕਾਰੀ ਪ੍ਰਭਾਵਿਤ ਖੇਤਰ ਦਾ ਦੌਰਾ ਕਰ ਰਹੇ ਹਨ। ਉਨ੍ਹਾਂ ਕਿਸਾਨਾਂ ਨੂੰ ਕਿਹਾ ਕਿ ਸਰਕਾਰ ਹਰ ਸੰਭਵ ਮਦਦ ਕਰੇਗੀ।

Aug 31, 2025 02:45 PM

ਹੋਰ ਵਿਗੜ ਰਹੇ ਹਾਲਾਤ, ਚੜ੍ਹ ਰਿਹੈ ਹੜ੍ਹ ਦਾ ਪਾਣੀ, ਪਿੰਡ ਹਕੂਮਤਪੁਰ ‘ਚ ਹਾਹਾਕਾਰ !

Aug 31, 2025 02:43 PM

ਅਜੇ ਹੋਰ ਖ਼ਤਰਨਾਕ ਹੋਵੇਗੀ ਬਾਰਿਸ਼!

  • ਮੌਸਮ ਵਿਭਾਗ ਨੇ ਪੰਜਾਬ, ਹਰਿਆਣਾ ਤੇ ਚੰਡੀਗੜ੍ਹ 'ਚ ਭਾਰੀ ਮੀਂਹ ਲੈ ਕੇ ਦੀ ਚੇਤਾਵਨੀ
  • 31 ਅਗਸਤ ਤੋਂ 2 ਸਤੰਬਰ ਤੱਕ 'ਭਾਰੀ ਤੋਂ ਬਹੁਤ ਭਾਰੀ' ਮੀਂਹ ਦਾ ਅਲਰਟ
  • ਹੜ੍ਹ ਆਉਣ ਅਤੇ ਭਾਰੀ ਨੁਕਸਾਨ ਹੋਣ ਦਾ ਜਤਾਇਆ ਖਦਸ਼ਾ

Aug 31, 2025 02:04 PM

ਲੋਕਾਂ ਦੇ ਹੜਾਂ ਨਾਲ ਹੋਏ ਨੁਕਸਾਨ ਦਾ ਮੁਆਵਜ਼ਾ ਦਿੱਤਾ ਜਾਵੇਗਾ -ਮੁੱਖ ਸਕਤਰ ਪੰਜਾਬ

ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੇ ਨਿਰਦੇਸ਼ਾਂ 'ਤੇ ਮੁੱਖ ਸਕੱਤਰ ਪੰਜਾਬ ਕੇ.ਏ.ਪੀ ਸਿਨਹਾ ਨੇ ਅੱਜ ਅੰਮ੍ਰਿਤਸਰ ਜ਼ਿਲ੍ਹੇ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਅਜਨਾਲਾ ਅਤੇ ਰਮਦਾਸ ਦਾ ਦੌਰਾ ਕੀਤਾ। ਇਸੇ ਦੌਰਾਨ ਉਹਨਾਂ ਨੇ ਪਿੰਡ ਚਮਿਆਰੀ ਵਿਖੇ ਬਣਾਏ ਗਏ ਰਾਹਤ ਕੇਂਦਰ ਵਿੱਚ ਕੀਤੇ ਗਏ ਪ੍ਰਬੰਧਾਂ ਦਾ ਜਾਇਜ਼ਾ ਵੀ ਲਿਆ। ਇਸ ਮੌਕੇ ਜਲ ਸਰੋਤ ਵਿਭਾਗ ਦੇ ਪ੍ਰਮੁੱਖ ਸਕੱਤਰ ਕ੍ਰਿਸ਼ਨ ਕੁਮਾਰ, ਪੰਜਾਬ ਸਰਕਾਰ ਦੀ ਤਰਫੋਂ ਜ਼ਿਲ੍ਹੇ ਵਿੱਚ ਰਾਹਤ ਕੰਮਾਂ ਲਈ ਤੈਨਾਤ ਕੀਤੇ ਗਏ ਪ੍ਰਬੰਧਕੀ ਸਕੱਤਰ ਪੱਧਰ ਦੇ ਅਧਿਕਾਰੀ ਜਿਨਾਂ ਵਿੱਚ ਸ੍ਰੀ ਕਮਲ ਕਿਸ਼ੋਰ ਯਾਦਵ, ਸ੍ਰੀ ਵਰਨ ਰੂਜ਼ਮ ਅਤੇ ਸ੍ਰੀ ਬਸੰਤ ਗਰਗ ਸ਼ਾਮਿਲ ਹਨ, ਡਿਪਟੀ ਕਮਿਸ਼ਨਰ ਸ੍ਰੀਮਤੀ ਸਾਕਸ਼ੀ ਸਾਹਨੀ, ਜ਼ਿਲਾ ਪੁਲਿਸ ਮੁਖੀ ਸ  ਮਨਿੰਦਰ ਸਿੰਘ, ਡਿਪਟੀ ਕਮਾਂਡਰ ਅਨਿਲ ਤਾਲਕੁਤਰਾ ਐਨਡੀਆਰਐਫ, ਕਰਨਲ ਰੋਬਿਨ ਐਥਨੀ ਅਤੇ ਹੋਰ ਅਧਿਕਾਰੀ ਵੀ ਹਾਜ਼ਰ ਸਨ। 

Aug 31, 2025 01:45 PM

ਡੇਰਾ ਬਾਬਾ ਨਾਨਕ ਪਹੁੰਚੇ ਸੁਖਬੀਰ ਸਿੰਘ ਬਾਦਲ


Aug 31, 2025 01:44 PM

ਲਹਿਰਾਗਾਗਾ ਭਾਰੀ ਮੀਂਹ ਦਾ ਕਹਿਰ

  • ਪਿੰਡ ਸੰਗਤਪੁਰਾ 'ਚ ਘਰ ਦੀ ਛੱਤ ਡਿੱਗਣ ਕਾਰਨ ਬਜ਼ੁਰਗ ਔਰਤ ਦੀ ਮੌਤ
  • ਆਪਣੀ ਧੀ ਮਨਦੀਪ ਕੌਰ ਨੂੰ ਮਿਲਣ ਆਈ ਹੋਈ ਸੀ ਜਖੇਪਲ ਦੀ ਕਰਮਜੀਤ ਕੌਰ
  • ਮਲ੍ਹਬੇ ਹੇਠ ਆਉਣ ਕਾਰਨ ਮਨਦੀਪ ਕੌਰ ਹੋਈ ਜ਼ਖ਼ਮੀ

Aug 31, 2025 01:41 PM

ਫਾਜ਼ਿਲਕਾ ਦੇ ਦੌਰੇ ਦੌਰਾਨ ਇੱਕ ਮਹਿਲਾ ਨੇ ਰੁਕਵਾਈ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਗੱਡੀ

ਮਰਹੂਮ ਪ੍ਰਕਾਸ਼ ਸਿੰਘ ਬਾਦਲ ਨੂੰ ਯਾਦ ਕਰਦਿਆਂ ਭਾਵੁਕ ਹੋਈ ਮਹਿਲਾ

ਕਿਹਾ- ਅਕਾਲੀ ਦਲ ਤੋਂ ਬਿਨ੍ਹਾਂ ਕੋਈ ਹੋਰ ਸਾਡੀ ਨਹੀਂ ਲੈ ਰਿਹਾ ਸਾਰ 

' ਮਾਨ ਸਰਕਾਰ ਦੇ ਕਿਸੇ ਵੀ ਅਧਿਕਾਰੀ ਨੇ ਨਹੀਂ ਪੁੱਛਿਆ ਸਾਡਾ ਹਾਲ'

'2027 ਚ ਅਸੀਂ ਝਾੜੂ ’ਤੇ ਝਾੜੂ ਫੇਰ ਦੇਵਾਂਗੇ'

Aug 31, 2025 01:22 PM

ਬਿਆਸ ਦਰਿਆ ਵਿੱਚ ਹੋਰ ਵਧਿਆ ਪਾਣੀ ਦਾ ਪੱਧਰ

  • ਪ੍ਰਸ਼ਾਸਨ ਨੇ ਜਾਰੀ ਕੀਤਾ ਅਲਰਟ
  • ਡੀਸੀ ਨੇ ਲੋਕਾਂ ਨੂੰ ਤੁਰੰਤ ਸੁਰੱਖਿਅਤ ਥਾਵਾਂ 'ਤੇ ਜਾਣ ਦੀ ਕੀਤੀ ਅਪੀਲ 
  • ਮੌਸਮ ਵਿਭਾਗ ਨੇ ਕਪੂਰਥਲਾ ’ਚ ਭਾਰੀ ਮੀਂਹ ਲਈ ਰੈੱਡ ਅਲਰਟ ਕੀਤਾ ਜਾਰੀ

Aug 31, 2025 01:08 PM

ਕਾਂਗਰਸੀ ਵਿਧਾਇਕ ਪਰਗਟ ਸਿੰਘ ਨੇ ਕੇਂਦਰ ਤੇ ਪੰਜਾਬ ਸਰਕਾਰ ਨੂੰ ਘੇਰਿਆ

  • ਕਿਹਾ-ਕੇਂਦਰ ਦੀ ਮੰਸ਼ਾ ਸਾਡੇ ਡੈਮਾਂ ਨੂੰ ਆਪਣੇ ਕਬਜ਼ੇ ’ਚ ਲੈਣਾ
  • 'ਹੜ੍ਹਾਂ ਦੀ ਮਾਰ ਝੱਲ ਰਹੇ ਪੰਜਾਬੀਆਂ ਦੀ ਨਹੀਂ ਲਈ ਕੇਂਦਰ ਨੇ ਸਾਰ'
  • 'ਰਾਹਤ ਦੇਣ ਦੀ ਥਾਂ ਪੰਜਾਬ ਦੇ ਅਧਿਕਾਰਾਂ ਨੂੰ ਕਮਜ਼ੋਰ ਕਰਨ ਦੀ ਘੜੀ ਸਾਜਿਸ਼'
  • 'CM ਮਾਨ ਪੰਜਾਬ ਦਾ ਆਪਣਾ ਡੈਮ ਸੁਰੱਖਿਆ ਕਾਨੂੰਨ ਲਿਆਉਣ ’ਚ ਨਾਕਾਮ ਰਹੇ'
  • 'ਵਿਧਾਨਸਭਾ ’ਚ ਸੀਆਈਐਸਐਫ ਤਾਇਨਾਤੀ ਖਿਲਾਫ ਮਤਾ ਵੀ ਹੋਇਆ ਸੀ ਪਾਸ'

Aug 31, 2025 11:49 AM

SGPC ਵੱਲੋਂ ਹੜ੍ਹ ਪੀੜਤਾਂ ਲਈ ਭੇਜੀ ਰਸਦ ਨੂੰ ਪ੍ਰਸ਼ਾਸਨ ਵੱਲੋਂ ਰੋਕਣ ਦੀ ਕੋਸ਼ਿਸ਼

Aug 31, 2025 11:48 AM

ਸੁਖਬੀਰ ਸਿੰਘ ਬਾਦਲ ਵੱਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਜਾਰੀ

Aug 31, 2025 11:43 AM

ਸਵਾਤੀ ਮਾਲੀਵਾਲ ਨੇ ਘੇਰੀ ਮਾਨ ਸਰਕਾਰ

Aug 31, 2025 11:25 AM

ਸੁਖਬੀਰ ਸਿੰਘ ਬਾਦਲ ਵੱਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਜਾਰੀ



Aug 31, 2025 11:23 AM

ਹੜ੍ਹਾਂ ਦੇ ਹਾਲਾਤ ਦੀ ਕਵਰੇਜ ਪੀਟੀਸੀ ਨਿਊਜ਼ ਵੱਲੋਂ ਲਗਾਤਾਰ ਜਾਰੀ

Aug 31, 2025 11:08 AM

ਜਗਰਾਓਂ ਵਿੱਚ ਵੀ ਬਾਰਿਸ਼ ਲਗਾਤਾਰ ਹੋ ਰਹੀ ਹੈ,ਸੜਕਾਂ ’ਤੇ ਭਰਿਆ ਪਾਣੀ


Aug 31, 2025 11:08 AM

ਕਪੂਰਥਲਾ ਦੇ ਮੰਡ ਮੁੜ ਪਾਣੀ ਦਾ ਪੱਧਰ ਵਧੀਆ

ਕਪੂਰਥਲਾ ਦੇ ਮੰਡ ਮੁੜ ਪਾਣੀ ਦਾ ਪੱਧਰ ਵਧੀਆ 

ਕੁਝ ਰਾਹਤ ਮਿਲਦੀ ਨਜ਼ਰ ਨਹੀਂ ਆ ਰਹੀ 

  ਦੂਜੇ ਪਾਸੇ ਬਾਰਿਸ਼ ਨੇ ਹੋਰ ਚਿੰਤਾ ਵਧਾ ਕੇ ਰੱਖ ਦਿੱਤੀ ਹੈ 

 ‌‌ ਸਰਕਾਰ ਵਲੋਂ ਸਿਰਫ ਹੜ ਪ੍ਰਭਾਵਿਤ ਏਰੀਆ ਦੇ ਲੋਕਾਂ ਲਈ ਬਿਆਨਬਾਜ਼ੀ ਕੀਤੀ ਜਾ ਰਹੀ ਹੈ ਪਰ ਅਫਸੋਸ ਕੀ ਰਾਹਤ ਕਿਸੇ ਪਾਸਿਓ ਨਿਕਲਦੀ ਨਜ਼ਰ ਨਹੀਂ ਆ ਰਹੀ

Aug 31, 2025 11:04 AM

ਘੱਗਰ ਦਾ ਪਾਣੀ ਵਧ ਕੇ ਹੋਇਆ 743. 4

 ਘੱਗਰ ਦਾ ਪਾਣੀ ਵਧ ਕੇ ਹੋਇਆ 743. 4

 ਬੀਤੀ ਰਾਤ ਦੌਰਾਨ ਪਾਣੀ ਦਾ ਪੱਧਰ ਤਿੰਨ ਫੁੱਟ ਚਾਰ ਇੰਚ ਵਧਿਆ 

 ਘੱਗਰ ਦਾ ਖਤਰੇ ਦਾ ਇਨਸਾਨ ਹੈ 748 ਫੁੱਟ ਤੇ

 ਘੱਗਰ ਖਤਰੇ ਦੇ ਨਿਸ਼ਾਨ ਤੋਂ ਸਿਰਫ ਚਾਰ ਫੁੱਟ ਛੇ ਇੰਚ ਤੇ ਹੈ ਪਾਣੀ ਦਾ ਵਹਾ 

 ਪਹਾੜੀ ਇਲਾਕੇ ਅਤੇ ਮੈਦਾਨੀ ਇਲਾਕਿਆਂ ਵਿੱਚ ਪੈ ਰਹੇ ਲਗਾਤਾਰ ਪੰਜ ਘੰਟਿਆਂ ਤੋਂ ਮੀਹ ਨੇ ਘੱਗਰ ਦੇ ਆਲੇ ਦੁਆਲੇ ਦੇ ਪਿੰਡਾਂ ਦੀ ਚਿੰਤਾ ਵਧਾਈ

Aug 31, 2025 10:19 AM

ਭਾਖੜਾ ਡੈਮ ਦਾ ਪਾਣੀ ਦਾ ਪੱਧਰ

  • ਭਾਖੜਾ ਡੈਮ ਦੀ ਗੋਵਿੰਦ ਸਾਗਰ ਝੀਲ ਦਾ ਖ਼ਤਰੇ ਦਾ ਨਿਸ਼ਾਨ 1680 ਫੁੱਟ ਹੈ। ਪਰ ਭਾਖੜਾ ਡੈਮ ਅਜੇ ਵੀ ਖ਼ਤਰੇ ਦੇ ਨਿਸ਼ਾਨ ਤੋਂ 7.38 ਫੁੱਟ ਹੇਠਾਂ ਹੈ।
  • ਭਾਖੜਾ ਡੈਮ ਦੇ ਚਾਰੋਂ ਫਲੱਡ ਗੇਟ ਚਾਰ-ਚਾਰ ਫੁੱਟ ਖੋਲ੍ਹ ਦਿੱਤੇ ਗਏ ਹਨ।
  • ਭਾਖੜਾ ਡੈਮ ਦਾ ਅੱਜ ਪਾਣੀ ਦਾ ਪੱਧਰ 1672.62 ਫੁੱਟ ਹੈ।
  • ਭਾਖੜਾ ਡੈਮ ਵਿੱਚ ਪਾਣੀ ਦਾ ਪ੍ਰਵਾਹ, 64081 ਕਿਊਸਿਕ
  • ਭਾਖੜਾ ਡੈਮ ਤੋਂ ਟਰਬਾਈਨਾਂ ਅਤੇ ਫਲੱਡ ਗੇਟਾਂ ਰਾਹੀਂ ਪਾਣੀ ਛੱਡਿਆ ਜਾ ਰਿਹਾ ਹੈ, 54356 ਕਿਊਸਿਕ
  • ਨੰਗਲ ਡੈਮ ਤੋਂ ਵੱਖ-ਵੱਖ ਨਹਿਰਾਂ ਅਤੇ ਸਤਲੁਜ ਦਰਿਆ ਵਿੱਚ ਪਾਣੀ ਛੱਡਿਆ ਜਾ ਰਿਹਾ ਹੈ
  • ਨੰਗਲ ਹਾਈਡਲ ਨਹਿਰ ਦਾ ਪਾਣੀ ਦਾ ਪੱਧਰ, 12500 ਕਿਊਸਿਕ
  • ਆਨੰਦਪੁਰ ਹਾਈਡਲ ਨਹਿਰ ਦਾ ਪਾਣੀ ਦਾ ਪੱਧਰ, 10150 ਕਿਊਸਿਕ
  • ਸਤਲੁਜ ਦਰਿਆ ਵਿੱਚ 31950 ਕਿਊਸਿਕ ਪਾਣੀ ਵਗ ਰਿਹਾ ਹੈ,

Aug 31, 2025 09:53 AM

ਪੰਜਾਬ ‘ਚ ਫਿਰ ਬਰਸਾਤ ਸ਼ੁਰੂ, ਹੜ੍ਹਾਂ ਦੀ ਹੋਰ ਵਧੇਗੀ ਮਾਰ !

  • ਭਾਖੜਾ ਡੈਮ ਦੀ ਗੋਵਿੰਦ ਸਾਗਰ ਝੀਲ ਦਾ ਖ਼ਤਰੇ ਦਾ ਨਿਸ਼ਾਨ 1680 ਫੁੱਟ ਹੈ। ਪਰ ਭਾਖੜਾ ਡੈਮ ਅਜੇ ਵੀ ਖ਼ਤਰੇ ਦੇ ਨਿਸ਼ਾਨ ਤੋਂ 7.38 ਫੁੱਟ ਹੇਠਾਂ ਹੈ।
  • ਭਾਖੜਾ ਡੈਮ ਦੇ ਚਾਰੋਂ ਫਲੱਡ ਗੇਟ ਚਾਰ-ਚਾਰ ਫੁੱਟ ਖੋਲ੍ਹ ਦਿੱਤੇ ਗਏ ਹਨ।
  • ਭਾਖੜਾ ਡੈਮ ਦਾ ਅੱਜ ਪਾਣੀ ਦਾ ਪੱਧਰ 1672.62 ਫੁੱਟ ਹੈ।
  • ਭਾਖੜਾ ਡੈਮ ਵਿੱਚ ਪਾਣੀ ਦਾ ਪ੍ਰਵਾਹ, 64081 ਕਿਊਸਿਕ
  • ਭਾਖੜਾ ਡੈਮ ਤੋਂ ਟਰਬਾਈਨਾਂ ਅਤੇ ਫਲੱਡ ਗੇਟਾਂ ਰਾਹੀਂ ਪਾਣੀ ਛੱਡਿਆ ਜਾ ਰਿਹਾ ਹੈ, 54356 ਕਿਊਸਿਕ
  • ਨੰਗਲ ਡੈਮ ਤੋਂ ਵੱਖ-ਵੱਖ ਨਹਿਰਾਂ ਅਤੇ ਸਤਲੁਜ ਦਰਿਆ ਵਿੱਚ ਪਾਣੀ ਛੱਡਿਆ ਜਾ ਰਿਹਾ ਹੈ
  • ਨੰਗਲ ਹਾਈਡਲ ਨਹਿਰ ਦਾ ਪਾਣੀ ਦਾ ਪੱਧਰ, 12500 ਕਿਊਸਿਕ
  • ਆਨੰਦਪੁਰ ਹਾਈਡਲ ਨਹਿਰ ਦਾ ਪਾਣੀ ਦਾ ਪੱਧਰ, 10150 ਕਿਊਸਿਕ
  • ਸਤਲੁਜ ਦਰਿਆ ਵਿੱਚ 31950 ਕਿਊਸਿਕ ਪਾਣੀ ਵਗ ਰਿਹਾ ਹੈ,

Aug 31, 2025 09:47 AM

ਪੰਜਾਬ ਦੇ ਮੁਹਾਲੀ ਵਿੱਚ ਪੈ ਰਿਹਾ ਮੀਂਹ

  • ਭਾਖੜਾ ਡੈਮ ਦੀ ਗੋਵਿੰਦ ਸਾਗਰ ਝੀਲ ਦਾ ਖ਼ਤਰੇ ਦਾ ਨਿਸ਼ਾਨ 1680 ਫੁੱਟ ਹੈ। ਪਰ ਭਾਖੜਾ ਡੈਮ ਅਜੇ ਵੀ ਖ਼ਤਰੇ ਦੇ ਨਿਸ਼ਾਨ ਤੋਂ 7.38 ਫੁੱਟ ਹੇਠਾਂ ਹੈ।
  • ਭਾਖੜਾ ਡੈਮ ਦੇ ਚਾਰੋਂ ਫਲੱਡ ਗੇਟ ਚਾਰ-ਚਾਰ ਫੁੱਟ ਖੋਲ੍ਹ ਦਿੱਤੇ ਗਏ ਹਨ।
  • ਭਾਖੜਾ ਡੈਮ ਦਾ ਅੱਜ ਪਾਣੀ ਦਾ ਪੱਧਰ 1672.62 ਫੁੱਟ ਹੈ।
  • ਭਾਖੜਾ ਡੈਮ ਵਿੱਚ ਪਾਣੀ ਦਾ ਪ੍ਰਵਾਹ, 64081 ਕਿਊਸਿਕ
  • ਭਾਖੜਾ ਡੈਮ ਤੋਂ ਟਰਬਾਈਨਾਂ ਅਤੇ ਫਲੱਡ ਗੇਟਾਂ ਰਾਹੀਂ ਪਾਣੀ ਛੱਡਿਆ ਜਾ ਰਿਹਾ ਹੈ, 54356 ਕਿਊਸਿਕ
  • ਨੰਗਲ ਡੈਮ ਤੋਂ ਵੱਖ-ਵੱਖ ਨਹਿਰਾਂ ਅਤੇ ਸਤਲੁਜ ਦਰਿਆ ਵਿੱਚ ਪਾਣੀ ਛੱਡਿਆ ਜਾ ਰਿਹਾ ਹੈ
  • ਨੰਗਲ ਹਾਈਡਲ ਨਹਿਰ ਦਾ ਪਾਣੀ ਦਾ ਪੱਧਰ, 12500 ਕਿਊਸਿਕ
  • ਆਨੰਦਪੁਰ ਹਾਈਡਲ ਨਹਿਰ ਦਾ ਪਾਣੀ ਦਾ ਪੱਧਰ, 10150 ਕਿਊਸਿਕ
  • ਸਤਲੁਜ ਦਰਿਆ ਵਿੱਚ 31950 ਕਿਊਸਿਕ ਪਾਣੀ ਵਗ ਰਿਹਾ ਹੈ,

Aug 31, 2025 09:20 AM

ਬਿਆਸ ਦਰਿਆ ਉਫਾਨ ’ਤੇ

ਬਿਆਸ ਦਰਿਆ ਉਫਾਨ ’ਤੇ

ਹੁਸ਼ਿਆਰਪੁਰ ਦੇ ਕਈ ਪਿੰਡ ਪਾਣੀ ਦੀ ਚਪੇਟ ’ਚ

ਪੌਂਗ ਡੈਮ ਅਤੇ ਚੱਕੀ ਦਰਿਆ ਦਾ ਪਾਣੀ ਬਿਆਸ ’ਚ ਛੱਡਣ ਕਾਰਨ ਵਧਿਆ ਲੈਵਲ 

ਅੱਧੀ ਦਰਜਨ ਤੋਂ ਵੱਧ ਪਿੰਡਾਂ ਨੂੰ ਝੱਲਣੀ ਪੈ ਰਹੀ ਪਾਣੀ ਦੀ ਮਾਰ

ਟਾਂਡਾ ਉੜਮੁੜ ਅਧੀਨ ਪੈਂਦੇ ਕਈ ਪਿੰਡਾਂ ਦੇ ਲੋਕ ਮੁਸ਼ਕਲ ’ਚ

Aug 31, 2025 09:13 AM

ਪੰਜਾਬ ਵਿੱਚ ਮੀਂਹ ਦਾ ਅਲਰਟ

  • ਪੰਜਾਬ ਵਿੱਚ 1-2 ਸਤੰਬਰ ਨੂੰ ਕਈ ਇਲਾਕਿਆਂ ਵਿੱਚ ਮੀਂਹ ਪੈਣ ਦੀ ਸੰਭਾਵਨਾ
  • 3 ਸਤੰਬਰ ਤੋਂ ਬਾਅਦ ਮੌਸਮ ਸਾਫ ਹੋਣ ਦੀ ਉਮੀਦ 
  • ਕਈ ਜ਼ਿਲਿਆਂ ਚ ਅੱਜ ਯੈਲੋ ਅਤੇ ਆਰੈਂਜ ਅਲਰਟ 

Aug 30, 2025 08:56 PM

ਰਾਵੀ ਦਰਿਆ ਦਾ ਵੱਡਾ ਕਹਿਰ, 14 ਥਾਂਵਾਂ 'ਤੇ ਧੁੱਸੀ ਬੰਨ੍ਹ ਨੂੰ ਨੁਕਸਾਨ

Punjab Floods Live Updates : ਪਿਛਲੇ ਕੁਝ ਦਿਨ ਪਹਿਲਾਂ ਰਾਵੀ ਦਰਿਆ ਵਿੱਚ ਵੱਧੇ ਪਾਣੀ ਦੇ ਪੱਧਰ ਕਾਰਨ ਜਿੱਥੇ ਰਾਵੀ ਦਰਿਆ ਦੇ ਨੇੜਲੇ ਕਰੀਬ 15 ਤੋਂ 16 ਕਿਲੋਮੀਟਰ ਦੂਰੀ ਤੱਕ ਇਲਾਕੇ ਵਿੱਚ ਹੜ ਦੀ ਮਾਰ ਹੇਠਾਂ ਆਏ ਲੱਗ ਕੇ ਅੰਦਰ ਵੱਡੇ ਪੱਧਰ ਤੇ ਆਉਣ ਜਾਣ ਵਾਲੀਆਂ ਸੜਕਾਂ ਤੇ ਬਣੀਆਂ ਪੁੱਲੀਆਂ ਅਤੇ ਧੁੱਸੀ ਬੰਨਾ  ਦਾ ਨੁਕਸਾਨ ਹੋਣ ਦੀ ਗੱਲ ਸਾਹਮਣੇ ਆਈ   ਜਿਸ ਕਾਰਨ ਰਾਵੀ ਦਰਿਆ ਦੇ ਨੇੜਲੇ ਇਲਾਕਿਆਂ ਵਿੱਚ ਤਾਂ ਰਾਵੀ ਦਰਿਆ ਦਾ ਬਹੁਤ ਵੱਡੇ ਪੱਧਰ ਤੇ ਕਹਿਰ ਵੇਖਣ ਨੂੰ ਮਿਲਿਆ ਸੀ, ਉਥੇ ਹੀ ਸੜਕਾਂ ਦਾ ਵੀ ਇਸ ਹੜ ਦੀ ਮਾਰ ਹੇਠਾਂ ਬੜੇ ਵੱਡੇ ਪੱਧਰ ਤੇ ਨੁਕਸਾਨ ਹੋਇਆ।

ਜਾਣਕਾਰੀ ਅਨੁਸਾਰ ਇਸ ਰਾਵੀ ਦਰਿਆ ਦੇ ਹੜ ਨਾਲ ਵੱਖ-ਵੱਖ ਜਗ੍ਹਾ ਤੇ 14 ਥਾਵਾਂ ਤੇ ਧੁੱਸੀ ਬੰਨਾ ਵਿੱਚ ਵੱਡੇ ਪਾੜ ਪਏ ਹਨ ਅਤੇ ਪਿੰਡ ਪੇਂਡੂ ਏਰੀਏ ਵਿੱਚ ਅਲੱਗ ਅਲੱਗ ਜਗ੍ਹਾ ਤੋਂ 200 ਤੋਂ ਵੱਧ ਪਿੰਡਾਂ ਦੀਆਂ ਪੁੱਲੀਆਂ ਨੂੰ ਨੁਕਸਾਨ ਹੋਇਆ, ਜਿਸ ਕਾਰਨ ਲੋਕਾਂ ਦਾ ਆਉਣਾ ਜਾਣਾ ਬਿਲਕੁਲ ਬੰਦ ਹੋ ਗਿਆ ਸੀ ਪਰ ਪ੍ਰਸ਼ਾਸਨ ਵੱਲੋਂ ਇਹਨਾਂ ਪਾੜਾ ਨੂੰ ਬੰਦ ਕਰਨ ਵਿੱਚ ਲਗਾਤਾਰ ਜੁੱਟਿਆ ਹੋਇਆ ਹੈ। ਇਸ ਤੋਂ ਇਲਾਵਾ ਕਈ ਸਮਾਜ ਸੇਵਕ ਜਥੇਬੰਦੀਆਂ ਵੀ ਦਿਨ ਰਾਤ ਜੁੱਟ ਕੇ ਪ੍ਰਸ਼ਾਸਨ ਨਾਲ ਇਹਨਾਂ ਪਾੜਾਂ ਨੂੰ ਬੰਦ ਕਰਨ ਦੇ ਕਾਰਜ ਵਿੱਚ ਲੱਗੀਆਂ ਹੋਈਆਂ ਸਨ ਗੱਲ ਕੀਤੀ ਜਾਵੇ ਤਾਂ ਇਹਨਾਂ ਪਾੜਾਂ ਕਰਕੇ ਹੀ ਬਹੁਤੇ ਪਿੰਡਾਂ ਵਿੱਚ ਹੜ ਦੀ ਸਥਿਤੀ ਬਣੀ ਸੀ ਅਤੇ ਪਿੰਡਾਂ ਨੂੰ ਪਾੜ ਪੈਣ ਕਾਰਨ ਨੁਕਸਾਨ ਪਹੁੰਚਿਆ

Aug 30, 2025 08:02 PM

ਪੀਸੀਐਸ (ਈਬੀ) ਅਫਸਰ ਐਸੋਸੀਏਸ਼ਨ ਨੇ ਹੜ੍ਹ ਰਾਹਤ ਲਈ ਯੋਗਦਾਨ ਪਾਉਣ ਲਈ ਮੁੱਖ ਮੰਤਰੀ ਰਾਹਤ ਫੰਡ ਵਿੱਚ ਇੱਕ ਦਿਨ ਦੀ ਤਨਖਾਹ ਦਾਨ ਕੀਤੀ

ਪੀਸੀਐਸ (ਈਬੀ) ਅਫਸਰ ਐਸੋਸੀਏਸ਼ਨ ਨੇ ਹੜ੍ਹ ਰਾਹਤ ਲਈ ਯੋਗਦਾਨ ਪਾਉਣ ਲਈ ਮੁੱਖ ਮੰਤਰੀ ਰਾਹਤ ਫੰਡ ਵਿੱਚ ਇੱਕ ਦਿਨ ਦੀ ਤਨਖਾਹ ਦਾਨ ਕੀਤੀ ਹੈ। ਪੀਸੀਐਸ (ਈਬੀ) ਅਫਸਰ ਐਸੋਸੀਏਸ਼ਨ ਵਲੋਂ ਰਾਜ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਹੜ੍ਹਾਂ ਦੀ ਸਥਿਤੀ ਦੀ ਸਮੀਖਿਆ ਕਰਨ ਲਈ ਬੁਲਾਈ ਗਈ ਮੀਟਿੰਗ ਦੌਰਾਨ ਐਸੋਸੀਏਸ਼ਨ ਨੇ ਕੁਝ ਜ਼ਿਲ੍ਹਿਆਂ ਵਿੱਚ ਹੜ੍ਹਾਂ ਦੀ ਗੰਭੀਰ ਸਥਿਤੀ ‘ਤੇ ਡੂੰਘੀ ਚਿੰਤਾ ਪ੍ਰਗਟਾਈ ਅਤੇ ਆਪਣੀ ਤਨਖਾਹ ਵਿੱਚੋਂ ਕੁਝ ਹਿੱਸਾ ਦਾਨ ਕਰਨ ਦਾ ਫ਼ੈਸਲਾ ਕੀਤਾ। 

ਐਸੋਸੀਏਸ਼ਨ ਦੇ ਮੈਂਬਰਾਂ ਨੇ ਕਿਹਾ ਕਿ ਰਾਜ ਦੀ ਸੇਵਾ ਵਿੱਚ ਹੋਣ ਕਰਕੇ, ਪੀਸੀਐਸ (ਈਬੀ) ਅਫਸਰ ਕਾਡਰ ਹਮੇਸ਼ਾ ਸੰਕਟ ਦੇ ਸਮੇਂ ਲੋਕਾਂ ਦੇ ਨਾਲ ਖੜ੍ਹਾ ਰਿਹਾ ਹੈ ਅਤੇ ਹੁਣ ਵੀ ਹੜ੍ਹ ਰਾਹਤ ਕਾਰਜਾਂ ਵਿੱਚ ਅਣਥੱਕ ਮਿਹਨਤ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ, ਜਿੱਥੇ ਪੰਜਾਬ ਭਰ ਦੇ ਅਧਿਕਾਰੀਆਂ ਵਲੋਂ ਜਾਨ-ਮਾਲ ਦੇ ਕਾਫ਼ੀ ਨੁਕਸਾਨ ਦੀ ਰਿਪੋਰਟ ਕੀਤੀ ਜਾ ਰਹੀ ਹੈ, ਅਜਿਹੀ ਮੌਜੂਦਾ ਸਥਿਤੀ ਦੀ ਗੰਭੀਰਤਾ ਨੂੰ ਧਿਆਨ ਵਿੱਚ ਰੱਖਦੇ ਹੋਏ, ਪੀਸੀਐਸ ਈਬੀ ਅਫਸਰ ਐਸੋਸੀਏਸ਼ਨ ਨੇ ਸਰਬਸੰਮਤੀ ਨਾਲ, ਸਾਰੇ ਅਧਿਕਾਰੀਆਂ ਦੀਆਂ ਭਾਵਨਾਵਾਂ ਦੀ ਨੁਮਾਇੰਦਗੀ ਕਰਨ ਵਾਲੇ ਕਾਰਜਕਾਰੀ  ਮੈਂਬਰਾਂ ਦੇ ਵਿਚਾਰਾਂ ਨੂੰ ਧਿਆਨ ਵਿੱਚ ਰੱਖਦੇ ਹੋਏ, ਪੰਜਾਬ ਸਰਕਾਰ ਅਤੇ ਲੋਕਾਂ ਨੂੰ ਆਪਣੀ ਸਰਕਾਰੀ ਡਿਊਟੀ ਤੋਂ ਇਲਾਵਾ ਪੂਰਾ ਸਮਰਥਨ ਦੇਣ ਦਾ ਫੈਸਲਾ ਕੀਤਾ।

Aug 30, 2025 06:35 PM

ਘਨੌਰ ਤੇ ਦੂਧਨਸਾਧਾਂ ਇਲਾਕਿਆਂ ‘ਚ ਘੱਗਰ ਤੇ ਟਾਂਗਰੀ ਨਦੀਆਂ ਦਾ ਪਾਣੀ ਵਧਣ ਕਾਰਨ ਲੋਕਾਂ ਨੂੰ ਨਦੀਆਂ ਦੇ ਨੇੜੇ ਨਾ ਜਾਣ ਦੀ ਸਲਾਹ

ਪਟਿਆਲਾ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਘਨੌਰ ਤੇ ਦੂਧਨਸਾਧਾਂ ਇਲਾਕਿਆਂ ਵਿੱਚ ਘੱਗਰ ਤੇ ਟਾਂਗਰੀ ਨਦੀਆਂ ‘ਚ ਪਾਣੀ ਦਾ ਪੱਧਰ ਵਧਣ ਕਾਰਨ ਨੇੜਲੇ ਪਿੰਡਾਂ ਦੇ ਲੋਕਾਂ ਨੂੰ ਸਲਾਹ ਦਿੱਤੀ ਗਈ ਹੈ ਕਿ ਉਹ ਨਦੀਆਂ ਦੇ ਨੇੜੇ ਨਾ ਜਾਣ ਅਤੇ ਆਪਣੇ ਬੱਚਿਆਂ ਤੇ ਮਵੇਸ਼ੀਆਂ ਨੂੰ ਵੀ ਪਾਣੀ ਦੇ ਵਹਾਅ ਨੇੜੇ ਨਾ ਜਾਣ ਦੇਣ। 

ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੇ ਦੱਸਿਆ ਕਿ ਘਨੌਰ ਦੇ ਪਿੰਡਾਂ ਊਂਟਸਰ, ਕਾਮੀ ਖੁਰਦ, ਚਮਾਰੂ, ਸਰਾਲਾ, ਵਿਖੇ ਖਾਸ ਨਜ਼ਰ ਰੱਖੀ ਜਾ ਰਹੀ ਹੈ।ਜਦਕਿ ਮਾੜੂ ਵਿਖੇ ਘੱਗਰ ਦੇ ਪਾਣੀ ਨਾਲ ਖੁਰਨ ਵਾਲੇ ਬੰਨ੍ਹ ਨੂੰ ਮਜ਼ਬੂਤ ਕੀਤਾ ਜਾ ਰਿਹਾ ਹੈ। ਇਸੇ ਤਰ੍ਹਾਂ ਘੱਗਰ ਨੇੜੇ ਲੱਗਦੇ ਸਬ ਡਵੀਜ਼ਨ ਦੂਧਨਸਾਧਾਂ ਦੇ ਪਿੰਡ ਭਸਮੜਾ, ਜਲਾਹ ਖੇੜੀ, ਖੇੜੀ ਰਾਜੂ ਸਿੰਘ ਵਿਖੇ ਵੀ ਘੱਗਰ ਦਾ ਪਾਣੀ ਵਧਿਆ ਹੋਇਆ ਹੈ, ਉਥੇ ਵੀ ਲਗਾਤਾਰ ਨਿਗਰਾਨੀ ਰੱਖੀ ਜਾ ਰਹੀ ਹੈ। ਇਸ ਤੋਂ ਇਲਾਵਾ ਟਾਂਗਰੀ ਨਦੀ ਦੇ ਕੰਢੇ ਲੱਗਦੇ ਪਿੰਡਾਂ ਮਹਿਮਦਪੁਰ ਰੁੜਕੀ, ਦੇਵੀ ਨਗਰ, ਹਰੀਗੜ੍ਹ, ਰੋਹੜ ਜਗੀਰ, ਲੇਹਲ ਜਾਗੀਰ, ਦੁੱਧਨ ਗੁਜਰਾਂ, ਅਦਾਲਤੀਵਾਲਾ, ਮੱਘਰ ਸਾਹਿਬ, ਮੋਹਲਗੜ੍ਹ ਦੇ ਨੀਵੇਂ ਪਾਸੇ, ਖਾਂਸਾ, ਰੱਤਾਖੇੜਾ, ਔਜਾਂ, ਖਤੌਲੀ, ਗਣੇਸ਼ਪੁਰ, ਖਰਾਬਗੜ੍ਹ, ਬੀਬੀਪੁਰ, ਜੋਧਪੁਰ, ਬੁਧਮੋਰ, ਸਾਦਿਕ ਪੁਰ ਬੀੜਾਂ ਦੇ ਵਸਨੀਕਾਂ ਨੂੰ ਸਾਵਧਾਨੀ ਵਰਤਣ ਸਮੇਤ ਦਰਿਆਈ ਖੇਤਰ ਦੇ ਨੇੜੇ ਨਾ ਜਾਣ ਲਈ ਕਿਹਾ ਗਿਆ ਹੈ।ਜਦਕਿ ਪਟਿਆਲਾ ਸਬ ਡਵੀਜ਼ਨ ਦੇ ਪਿੰਡ ਹਡਾਣਾ, ਪੁਰ ਅਤੇ ਸਿਰਕੱਪੜਾ ਵਿਖੇ ਵੀ ਨਜ਼ਰ ਰੱਖੀ ਜਾ ਰਹੀ ਹੈ।

ਡਾ. ਪ੍ਰੀਤੀ ਯਾਦਵ ਨੇ ਦੱਸਿਆ ਕਿ ਐਸ ਡੀ ਐਮ ਰਾਜਪੁਰਾ ਅਵਿਕੇਸ਼ ਗੁਪਤਾ, ਦੂਧਨ ਸਾਧਾਂ ਦੇ ਐਸ ਡੀ ਐਮ ਦੂਧਨਸਾਧਾਂ ਕਿਰਪਾਲਵੀਰ ਸਿੰਘ ਅਤੇ ਪਟਿਆਲਾ ਦੇ ਐਸ ਡੀ ਐਮ ਹਰਜੀਤ ਕੌਰ ਮਾਵੀ ਵੱਲੋਂ ਆਪਣੀਆਂ ਟੀਮਾਂ ਸਮੇਤ ਡਰੇਨੇਜ ਵਿਭਾਗ ਦੇ ਅਧਿਕਾਰੀਆਂ ਨੂੰ ਨਾਲ ਲੈ ਕੇ ਲਗਾਤਾਰ ਘੱਗਰ ਤੇ ਟਾਂਗਰੀ ਨਦੀਆਂ ਵਿੱਚ ਪਾਣੀ ਦੇ ਵਧੇ ਹੋਏ ਪੱਧਰ ਅਤੇ ਵਹਾਅ ‘ਤੇ ਨਿਗਰਾਨੀ ਰੱਖੀ ਜਾ ਰਹੀ ਹੈ। ਇਸ ਤੋਂ ਇਲਾਵਾ ਡਰੇਨੇਜ ਵਿਭਾਗ ਦੇ ਨਿਗਰਾਨ ਇੰਜੀਨੀਅਰ ਰਜਿੰਦਰ ਘਈ ਤੇ ਕਾਰਜਕਾਰੀ ਇੰਜੀਨੀਅਰ ਪ੍ਰਥਮ ਗੰਭੀਰ ਵੱਲੋਂ ਨਦੀਆਂ ਦੇ ਕਮਜ਼ੋਰ ਕਿਨਾਰਿਆਂ ਨੂੰ ਮਜ਼ਬੂਤ ਕਰਨ ਸਮੇਤ ਜਿੱਥੇ ਕਿਤੇ ਲੋੜ ਜਾਪ ਰਹੀ ਹੈ, ਉਥੇ ਵੀ ਬੰਨ੍ਹਾਂ ‘ਤੇ ਮਿੱਟੀ ਨਾਲ ਭਰੇ ਥੈਲਿਆਂ ਨਾਲ ਕਾਰਜ ਕੀਤੇ ਜਾ ਰਹੇ ਹਨ। ਲੋੜ ਮੁਤਾਬਕ ਜੰਬੋ ਬੈਗ ਤੇ ਹੋਰ ਸਮੱਗਰੀ ਵੀ ਤਿਆਰ ਕੀਤੀ ਗਈ ਹੈ।

ਡਿਪਟੀ ਕਮਿਸ਼ਨਰ ਨੇ ਜਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਹੜ੍ਹਾਂ ਬਾਬਤ ਕਿਸੇ ਵੀ ਕਿਸਮ ਦੀ ਕੋਈ ਅਫ਼ਵਾਹ ‘ਤੇ ਯਕੀਨ ਨਾ ਕਰਨ ਸਗੋਂ ਸਰਕਾਰੀ ਪੱਧਰ ‘ਤੇ ਅਧਿਕਾਰਤ ਸਰੋਤਾਂ ਰਾਹੀਂ ਦਿੱਤੀ ਜਾਣ ਵਾਲੀ ਸੂਚਨਾ ਉਪਰ ਹੀ ਧਿਆਨ ਦੇਣ ਜਾਂ ਪਟਿਆਲਾ ਜ਼ਿਲ੍ਹਾ ਪ੍ਰਸ਼ਾਸ਼ਨ ਦੇ ਹੜ੍ਹ ਕੰਟਰੋਲ ਰੂਮ ਨੰਬਰਾਂ 0175-2350550 ਤੇ 2358550 ‘ਤੇ ਸੰਪਰਕ ਕਰ ਸਕਦੇ ਹਨ। 

ਡਾ. ਪ੍ਰੀਤੀ ਯਾਦਵ ਨੇ ਹੋਰ ਕਿਹਾ ਕਿ ਪਟਿਆਲਾ ਨਦੀ ਵਿੱਚ ਪਾਣੀ ਆਉਣ ਦਾ ਕੋਈ ਖ਼ਦਸ਼ਾ ਨਹੀਂ ਹੈ, ਇਸ ਲਈ ਪਟਿਆਲਾ ਸ਼ਹਿਰ ਨਿਵਾਸੀਆਂ ਨੂੰ ਅਪੀਲ ਹੈ ਕਿ ਉਹ ਵੱਡੀ ਨਦੀ ਵਿੱਚ ਪਾਣੀ ਬਾਬਤ ਕਿਸੇ ਕਿਸਮ ਦੀ ਕਿਸੇ ਅਫ਼ਵਾਹ ਉਪਰ ਯਕੀਨ ਨਾ ਕਰਨ ਅਤੇ ਨਾ ਹੀ ਘਬਰਾਹਟ ਵਿੱਚ ਆਉਣ ਕਿਉਂਕਿ ਜ਼ਿਲ੍ਹਾ ਪ੍ਰਸ਼ਾਸਨ ਪੂਰੀ ਤਰ੍ਹਾਂ ਚੌਕਸ ਹੈ ਅਤੇ ਆਪਣੇ ਨਾਗਰਿਕਾਂ ਦੀ ਹਰ ਤਰ੍ਹਾਂ ਨਾਲ ਜਾਨ ਮਾਲ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਵਚਨਬੱਧ ਹੈ।

Aug 30, 2025 06:11 PM

ਦੋਆਬਾ ਕਿਸਾਨ ਕਮੇਟੀ ਪੰਜਾਬ ਨੇ ਹੜ੍ਹ ਪੀੜਤਾਂ ਲਈ ਜਾਰੀ ਕੀਤਾ ਹੈਲਪਲਾਈਨ ਨੰਬਰ

Punjab Floods Live Updates : ਪੰਜਾਬ ਵਿੱਚ ਹੜ੍ਹ ਪੀੜਤਾਂ ਲੋਕਾਂ ਦੀ ਮਦਦ ਕਰਨ ਲਈ ਦੋਆਬਾ ਕਿਸਾਨ ਕਮੇਟੀ ਪੰਜਾਬ ਆਈ ਅੱਗੇ

ਕਿਸਾਨ ਜੱਥੇਬੰਦੀ ਦੇ ਪ੍ਰਧਾਨ ਜੰਗਵੀਰ ਸਿੰਘ ਚੌਹਾਨ ਨੇ ਹੈਲਪ ਲਾਈਨ ਨੰਬਰ ਜਾਰੀ ਕੀਤਾ ਹੈ। 

ਹੜ੍ਹ ਪੀੜਤ ਲੋਕ ਹੈਲਪ ਲਾਈਨ ਨੰਬਰ 7305000003, 9464289305 ਤੇ ਕਾਲ ਕਰਕੇ ਕਿਸੇ ਵੀ ਤਰ੍ਹਾਂ ਦੀ ਮਦਦ ਮੰਗ ਸਕਦੇ ਹਨ।

Aug 30, 2025 04:49 PM

ਗਿਆਨੀ ਰਘਬੀਰ ਸਿੰਘ ਵੱਲੋਂ ਹੜ੍ਹ ਪ੍ਰਭਾਵਤ ਪਿੰਡਾਂ ਦਾ ਦੌਰਾ, ਕੀਤੀ ਅਰਦਾਸ

Punjab Floods : ਅਜਨਾਲਾ ਦੇ ਹੜ ਪ੍ਰਭਾਵਿਤ ਪਿੰਡ ਹਰੜ ਕਲਾ ਵਿਖੇ ਗਿਆਨੀ ਰਘਬੀਰ ਸਿੰਘ ਵੱਲੋਂ ਕੀਤੀ ਗਈ ਅਰਦਾਸ

ਸਿੱਖ ਕੌਮ ਹਮੇਸ਼ਾ ਸੇਵਾ ਲਈ ਅੱਗੇ - ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ

ਕੇਂਦਰ ਸਰਕਾਰ, ਪੰਜਾਬ ਲਈ ਸਪੈਸ਼ਲ ਪੈਕੇਜ਼ ਦੇਵੇ 

ਅਜਨਾਲਾ ਦੇ ਪਿੰਡ ਖਰੜ ਕਲਾ ਵਿੱਚ ਹੜ ਕਾਰਨ ਪ੍ਰਭਾਵਿਤ ਲੋਕਾਂ ਨੂੰ ਮਿਲਣ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਅਤੇ ਦਰਬਾਰ ਸਾਹਿਬ ਦੇ ਹੈਡ ਗ੍ਰੰਥੀ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਪਹੁੰਚੇ। 

ਇਸ ਮੌਕੇ ਉਹਨਾਂ ਨੇ ਗੁਰੂ ਸਾਹਿਬ ਚਰਣਾਂ ਵਿੱਚ ਅਰਦਾਸ ਕਰਕੇ ਹੜ ਤੋਂ ਪੈਦਾ ਹੋਈ ਤਬਾਹੀ ਤੋਂ ਪਿੰਡ ਵਾਸੀਆਂ ਨੂੰ ਛੁਟਕਾਰਾ ਮਿਲਣ ਅਤੇ ਉਹਨਾਂ ਦੇ ਘਰ-ਪਰਿਵਾਰ ਦੁਬਾਰਾ ਸੁਖੀ ਜੀਵਨ ਵੱਲ ਵਾਪਸ ਆਉਣ ਦੀ ਅਰਦਾਸ ਕੀਤੀ।

Aug 30, 2025 04:20 PM

Punjab Flood Live Updates :ਹੜ੍ਹ ਪੀੜਤਾਂ ਦੀ ਮਦਦ ਲਈ Ground Zero 'ਤੇ ਸੁਖਬੀਰ ਸਿੰਘ ਬਾਦਲ

 Punjab Flood Live Updates : ਹੜ੍ਹ ਪੀੜਤਾਂ ਦੀ ਮਦਦ ਲਈ Ground Zero 'ਤੇ ਸੁਖਬੀਰ ਸਿੰਘ ਬਾਦਲ

ਫਿਰੋਜ਼ਪੁਰ ਤੇ ਫਾਜ਼ਿਲਕਾ ਦੇ ਹੜ੍ਹ ਪ੍ਰਭਾਵਿਤ ਪਿੰਡਾਂ ਦਾ ਦੌਰਾ

ਫਾਜ਼ਿਲਕਾ ਦੇ ਪਿੰਡ ਮੁਹਾਰ ਜਮਸ਼ੇਰ 'ਚ ਲੋਕਾਂ ਨੇ ਸੁਣਾਇਆ ਦੁੱਖੜਾ

ਮੌਕੇ 'ਤੇ ਹੀ ਪਸ਼ੂਆਂ ਲਈ ਚਾਰਾ ਕਰਵਾਇਆ ਮੁਹੱਈਆ

ਸਰਕਾਰ ਬਣਨ 'ਤੇ ਬਣਾਵਾਂਗੇ ਪੱਕੇ ਬੰਨ੍ਹ - ਸੁਖਬੀਰ ਸਿੰਘ ਬਾਦਲ

Aug 30, 2025 04:18 PM

Punjab Flood Live Updates : ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਵਿਸ਼ੇਸ਼ ਤੌਰ ’ਤੇ ਪਹੁੰਚੇ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਸ. ਹਰਜਿੰਦਰ ਸਿੰਘ ਧਾਮੀ

Punjab Flood Live Updates  : ਡੇਰਾ ਬਾਬਾ ਨਾਨਕ, ਰਮਦਾਸ ਆਦਿ ਇਲਾਕਆਂ ਦੇ ਪਿੰਡਾਂ ਵਿਚ ਹੜ੍ਹਾਂ ਨੇ ਬਹੁਤ ਵੱਡੇ ਪੱਧਰ ਤੇ ਨੁਕਸਾਨ ਕੀਤਾ ਹੈ। ਜਿੱਥੇ ਇਨ੍ਹਾਂ ਇਲਾਕਿਆਂ ਵਿੱਚ ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਹੇਠ ਆਉਂਦੇ ਗੁਰਦੁਆਰਾ ਸਾਹਿਬਾਨ ਵੱਲੋਂ ਲੰਗਰ ਅਤੇ ਜ਼ਰੂਰੀ ਵਸਤਾਂ ਦੀਆਂ ਸੇਵਾਵਾਂ ਲਗਾਤਾਰ ਜਾਰੀ ਹਨ, ਓਥੇ ਅੱਜ ਸ਼੍ਰੋਮਣੀ ਕਮੇਟੀ ਪ੍ਰਧਾਨ  ਹਰਜਿੰਦਰ ਸਿੰਘ ਧਾਮੀ ਨੇ ਵਿਸ਼ੇਸ਼ ਤੌਰ ’ਤੇ ਹੜ੍ਹ ਪੀੜਤਾਂ ਦੇ ਦੁੱਖ ਨੂੰ ਵੰਡਾਉਣ ਲਈ ਇਨ੍ਹਾਂ ਇਲਾਕਿਆਂ ਦਾ ਦੌਰਾ ਕੀਤਾ ਅਤੇ ਚਲ ਰਹੀਆਂ ਸੇਵਾਵਾਂ ਦਾ ਜਾਇਜ਼ਾ ਲਿਆ। ਉਨ੍ਹਾਂ ਨੇ ਸ੍ਰੀ ਗੁਰੂ ਰਾਮਦਾਸ ਜੀ ਦੇ ਲੰਗਰਾਂ ਵਿੱਚੋਂ ਜਥਾਸ਼ਕਤ ਰਾਸ਼ਨ ਹੜ੍ਹ ਪੀੜਤਾਂ ਤੱਕ ਪਹੁੰਚਣ ਲਈ ਪ੍ਰਬੰਧਕਾਂ ਦੀ ਡਿਊਟੀ ਲਗਾਈ ਜਿਸ ਦੇ ਤਹਿਤ ਅੱਜ ਸੁੱਕੀ ਰਸਦ ਦੀਆਂ ਗੱਡੀਆਂ ਸ੍ਰੀ ਦਰਬਾਰ ਸਾਹਿਬ ਤੋਂ ਇਨ੍ਹਾਂ ਇਲਾਕਿਆਂ ਲਈ ਰਵਾਨਾ ਕੀਤੀਆਂ ਗਈਆਂ।

Aug 30, 2025 03:58 PM

Punjab Flood Live Updates : ਮੰਡ ਖੇਤਰ 'ਚ ਬਿਆਸ ਦਰਿਆ ਦੇ 6 ਥਾਂਵਾਂ ਤੋਂ ਆਰਜੀ ਬੰਨ੍ਹ ਟੁੱਟੇ

 Punjab Flood Live Updates : ਸੁਲਤਾਨਪੁਰ ਲੋਧੀ  'ਚ ਮੰਡ ਖੇਤਰ 'ਚ ਬਿਆਸ ਦਰਿਆ ਦੇ 6 ਥਾਂਵਾਂ ਤੋਂ ਆਰਜੀ ਬੰਨ੍ਹ ਟੁੱਟੇ

ਹਲਕੇ ਦੇ 50 ਤੋਂ ਵੱਧ ਪਿੰਡਾਂ 'ਚ ਪਾਣੀ ਦੀ ਮਾਰ

ਕਿਸਾਨਾਂ ਨੇ 13 ਤੋਂ 14 ਹਜ਼ਾਰ ਏਕੜ ਫਸਲ ਤਬਾਹ ਹੋਣ ਦਾ ਜਤਾਇਆ ਖਦਸ਼ਾ

ਮੇਨ ਧੁੱਸੀ ਬੰਨ੍ਹ 'ਤੇ ਲਗਾਤਾਰ ਵੱਧ ਰਿਹਾ ਪਾਣੀ ਦਾ ਦਬਾਅ

ਧੁੱਸੀ ਬੰਨ੍ਹ ਟੁੱਟਿਆ ਤਾਂ ਸੈਂਕੜੇ ਪਿੰਡ ਆਉਣਗੇ ਮਾਰ ਹੇਠ : ਕਿਸਾਨ

 

Aug 30, 2025 03:57 PM

Punjab Flood Live Updates : ਸੁਖਬੀਰ ਸਿੰਘ ਬਾਦਲ ਨੇ ਫਿਰੋਜ਼ਪੁਰ ਤੇ ਫਾਜ਼ਿਲਕਾ ਦੇ ਹੜ੍ਹ ਪ੍ਰਭਾਵਤ ਪਿੰਡਾਂ ਦਾ ਲਿਆ ਜਾਇਜ਼ਾ

Punjab Flood Live Updates : ਸੁਖਬੀਰ ਸਿੰਘ ਬਾਦਲ ਨੇ ਫਿਰੋਜ਼ਪੁਰ ਤੇ ਫਾਜ਼ਿਲਕਾ ਦੇ ਹੜ੍ਹ ਪ੍ਰਭਾਵਤ ਪਿੰਡਾਂ ਦਾ ਲਿਆ ਜਾਇਜ਼ਾ

ਫਾਜ਼ਿਲਕਾ ਦੇ ਪਿੰਡ ਮੁਹਾਰ ਜਮਸ਼ੇਰ 'ਚ ਲੋਕਾਂ ਨੇ ਸੁਣਾਇਆ ਦੁੱਖੜਾ

ਮੌਕੇ 'ਤੇ ਹੀ ਪਸ਼ੂਆਂ ਲਈ ਚਾਰਾ ਕਰਵਾਇਆ ਮੁਹੱਈਆ

ਅਕਾਲੀ ਦਲ ਦੇ ਪ੍ਰਧਾਨ ਵੱਲੋਂ ਸਰਕਾਰ ਬਣਨ 'ਤੇ ਪੱਕੇ ਬੰਨ੍ਹ ਬਣਾਉਣ ਦਾ ਐਲਾਨ

ਗਰੀਬ ਲੋਕਾਂ ਨੂੰ ਪੱਕੇ ਮਕਾਨ ਮੁਹੱਈਆ ਕਰਵਾਉਣ ਦਾ ਵੀ ਦਿੱਤਾ ਭਰੋਸਾ

Aug 30, 2025 02:24 PM

Punjab Flood Live Updates : ਸ੍ਰੀ ਮੁਕਤਸਰ ਸਾਹਿਬ ਦੇ ਨੇੜਲੇ ਪਿੰਡ ਅਟਾਰੀ ਵਿੱਚ ਆਇਆ ਬਰਸਾਤੀ ਪਾਣੀ

Punjab Flood Live Updates : ਸ੍ਰੀ ਮੁਕਤਸਰ ਸਾਹਿਬ ਦੇ ਨੇੜਲੇ ਪਿੰਡ ਅਟਾਰੀ ਵਿੱਚ ਆਇਆ ਬਰਸਾਤੀ ਪਾਣੀ

-ਪਿੰਡ ਵਾਸੀਆਂ ਨੂੰ ਸਤਾ ਰਿਹਾ ਡਰ

- 1200 ਤੋਂ 1300 ਏਕੜ ਫਸਲ ਬਰਸਾਤੀ ਪਾਣੀ ਦੀ ਮਾਰ ਹੇਠ

- ਲੋਕ ਬੋਲੇ ਬਾਦਲ ਸਾਹਿਬ ਆਏ ਸੀ ਹੱਲ ਕਰਾਇਆ ਸੀ ,ਉਸ ਤੋਂ ਬਾਅਦ ਕੋਈ ਨਹੀਂ ਆਇਆ

- ਪ੍ਰਸ਼ਾਸਨ ਡਰੇਨ ਦੀ ਸਫਾਈ ਕਰਨ ਦੇ ਲਈ ਪਹੁੰਚਿਆ ਲੇਕਿਨ ਸਫਾਈ ਦਾ ਨਾਮ ਕਰਕੇ ਚਲਾ ਗਿਆ

- ਬਰਸਾਤੀ ਪਾਣੀ ਤੇ ਡਰੇਨ ਦੇ ਕਾਰਨ ਲੋਕਾਂ ਦੇ ਘਰਾਂ ਤੱਕ ਪਾਣੀ ਪਹੁੰਚਣਾ ਹੋਇਆ ਸ਼ੁਰੂ

- ਪਿੰਡ ਵਾਸੀ ਪੈਂਦੇ ਸੱਤ ਤੋਂ ਅੱਠ ਘਰ ਪਾਣੀ ਦੀ ਮਾਰ ਹੇਠਾਂ

- ਪ੍ਰਸ਼ਾਸਨ ਨਹੀਂ ਦੇ ਰਿਹਾ ਧਿਆਨ ਜਦੋਂ ਹੋ ਗਿਆ ਪਿੰਡ ਵਾਸੀਆਂ ਦਾ ਨੁਕਸਾਨ ਉਦੋਂ ਪਹੁੰਚੇਗਾ ਪ੍ਰਸ਼ਾਸਨ

- ਪਹਿਲਾਂ ਦੀ ਇਸ ਪਿੰਡ ਦੇ ਵਿੱਚ ਪੰਜ ਫੁੱਟ ਆਇਆ ਸੀ ਪਾਣੀ

- ਹਰ ਸਾਲ ਪਿੰਡ ਵਾਸੀ ਕਹਿੰਦੇ ਹੜ ਦੀ ਬਣਦੀ ਸਥਿਤੀ ਨਹੀਂ ਦਿੰਦੀ  ਸਰਕਾਰ ਧਿਆਨ

- ਜੇਕਰ ਲਗਾਤਾਰ ਪੈਂਦੀ ਹੈ ਬਾਰਿਸ਼ ਤਾਂ ਹਾਲਾਤ ਇਸ ਤੋਂ ਵੀ ਜਿਆਦਾ ਹੋ ਸਕਦੇ ਨੇ ਖਰਾਬ

Aug 30, 2025 02:15 PM

Punjab Flood Live Updates : ਸੁਲਤਾਨਪੁਰ ਲੋਧੀ ਹਲਕੇ 'ਚ 5-6 ਜਗ੍ਹਾ ਆਰਜੀ ਬੰਨ ਟੁੱਟੇ, 13-14 ਹਜ਼ਾਰ ਏਕੜ ਫਸਲ ਤਬਾਹ

Punjab Flood Live Updates : ਸੁਲਤਾਨਪੁਰ ਲੋਧੀ ਮੰਡ ਖੇਤਰ ਵਿੱਚ ਬਿਆਸ ਦਰਿਆ ਦਾ ਕਹਿਰ ਜਾਰੀ ਹੈ। ਹੁਣ ਤੱਕ ਪੰਜ ਤੋਂ ਛੇ ਜਗ੍ਹਾਂ ਤੋਂ ਆਰਜੀ ਬੰਨ ਟੁੱਟਣ ਕਾਰਨ 13 ਤੋਂ 14 ਹਜ਼ਾਰ ਏਕੜ ਕਿਸਾਨਾਂ ਦੀਆਂ ਫਸਲਾਂ ਪੂਰੀ ਤਰ੍ਹਾਂ ਤਬਾਹ ਹੋ ਚੁੱਕੀਆਂ ਹਨ ਤੇ ਸੁਲਤਾਨਪੁਰ ਲੋਧੀ ਹਲਕੇ ਦੇ 50 ਤੋਂ ਵੱਧ ਪਿੰਡ ਹੜ ਦੀ ਮਾਰ ਹੇਠ ਆ ਚੁੱਕੇ ਹਨ। ਪਰ ਸਭ ਤੋਂ ਵੱਡਾ ਖਤਰਾ ਇਸ ਗੱਲ ਦਾ ਹੈ ਕਿ ਆਰਜੀ ਬੰਨਾਂ ਦੇ ਟੁੱਟਣ ਕਾਰਨ ਹੁਣ ਮੇਨ ਧੁੱਸੀ ਬੰਨ, ਜੋ ਕਿ ਸਰਕਾਰੀ ਬੰਨ ਹੈ, ਉਸ ’ਤੇ ਵੀ ਵੱਡਾ ਦਬਾਅ ਬਣ ਗਿਆ ਹੈ ਅਤੇ ਉਸਨੂੰ ਢਾਹ ਲੱਗਣੀ ਸ਼ੁਰੂ ਹੋ ਗਈ ਹੈ। ਲੋਕਾਂ ਦੀਆਂ ਅਪੀਲਾਂ ਤੇ ਚਿੰਤਾਵਾਂ ਵਧਦੀਆਂ ਜਾ ਰਹੀਆਂ ਹਨ ਕਿਉਂਕਿ ਜੇ ਇਹ ਮੇਨ ਧੁੱਸੀ ਬੰਨ ਵੀ ਟੁੱਟ ਗਿਆ ਤਾਂ ਸੈਂਕੜੇ ਪਿੰਡ ਹੋਰ ਹੜ ਦੀ ਲਪੇਟ ਵਿੱਚ ਆ ਜਾਣਗੇ ਤੇ ਲੱਖਾਂ ਏਕੜਾਂ ਵਿੱਚ ਫਸਲ ਬਰਬਾਦ ਹੋ ਜਾਵੇਗੀ। ਕਿਸਾਨ ਪਹਿਲਾਂ ਹੀ 2023 ਦੇ ਹੜਾਂ ਦੇ ਨੁਕਸਾਨ ਦਾ ਮੁਆਵਜ਼ਾ ਨਾ ਮਿਲਣ ਕਰਕੇ ਗੁੱਸੇ ਵਿੱਚ ਹਨ ਅਤੇ ਹੁਣ ਉਹ ਬਾਰ-ਬਾਰ ਸਰਕਾਰ ਨੂੰ ਪੁਕਾਰ ਰਹੇ ਹਨ ਕਿ “ਮੇਨ ਧੁੱਸੀ ਬੰਨ ਨੂੰ ਸੰਭਾਲ ਲਓ ਸਰਕਾਰ ਜੀ, ਨਹੀਂ ਤਾਂ ਇਸ ਵਾਰੀ ਦਾ ਕਹਿਰ ਸਭ ਕੁਝ ਮਿਟਾ ਦੇਵੇਗਾ।

Aug 30, 2025 01:28 PM

Punjab Flood Live Updates : ਅਬੋਹਰ ਵਿੱਚ ਇੱਕ ਘਰ ਦੀ ਛੱਤ ਡਿੱਗੀ

Punjab Flood Live Updates : ਅਬੋਹਰ ਦੇ ਢਾਣੀ ਸੁੱਚਾ ਸਿੰਘ ਵਿੱਚ ਇੱਕ ਘਰ ਦੀ ਛੱਤ ਡਿੱਗ ਗਈ। ਸ਼ੁੱਕਰਵਾਰ ਸਵੇਰੇ ਪਹਿਲਾਂ ਬਲਕਾਰ ਸਿੰਘ ਦੇ ਘਰ ਵਿੱਚ ਇੱਕ ਕਮਰੇ ਦੀ ਛੱਤ ਡਿੱਗ ਗਈ। ਪਰ ਅੱਜ ਦੁਪਹਿਰ ਦੂਜੇ ਕਮਰੇ ਦੀ ਛੱਤ ਵੀ ਡਿੱਗ ਗਈ। ਹਾਲਾਂਕਿ, ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਛੱਤ ਡਿੱਗਣ ਕਾਰਨ ਘਰ ਦਾ ਸਾਰਾ ਸਮਾਨ ਮਲਬੇ ਵਿੱਚ ਦੱਬ ਗਿਆ। ਇਸ ਘਟਨਾ ਦਾ ਅਸਰ ਗੁਆਂਢੀ ਘਰਾਂ 'ਤੇ ਵੀ ਪਿਆ ਹੈ। ਨੇੜਲੇ ਘਰਾਂ ਵਿੱਚ ਤਰੇੜਾਂ ਆ ਗਈਆਂ ਹਨ।

Aug 30, 2025 12:06 PM

Punjab Flood Live Updates : ਪੰਜਾਬ ਵਿੱਚੋਂ ਲੰਘਣ ਵਾਲੀਆਂ 47 ਰੇਲਗੱਡੀਆਂ ਰੱਦ

Punjab Flood Live Updates : ਜੰਮੂ-ਕਸ਼ਮੀਰ ਵਿੱਚ ਤਬਾਹੀ ਤੋਂ ਬਾਅਦ ਅੱਜ ਪੰਜਾਬ ਵਿੱਚੋਂ ਲੰਘਣ ਵਾਲੀਆਂ 51 ਰੇਲਗੱਡੀਆਂ ਪ੍ਰਭਾਵਿਤ ਹੋਈਆਂ ਹਨ। ਇਨ੍ਹਾਂ ਵਿੱਚੋਂ 47 ਰੇਲਗੱਡੀਆਂ ਪੂਰੀ ਤਰ੍ਹਾਂ ਰੱਦ ਕਰ ਦਿੱਤੀਆਂ ਗਈਆਂ ਹਨ। ਜਦੋਂ ਕਿ ਚਾਰ ਰੇਲਗੱਡੀਆਂ ਸੰਬਲਪੁਰ-ਜੰਮੂਤਵੀ ਤੋਂ ਅੰਬਾਲਾ ਕੈਂਟ, ਜੰਮੂ-ਤਵੀ ਵਾਰਾਣਸੀ ਤੋਂ ਅੰਬਾਲਾ ਕੈਂਟ ਅਤੇ ਜੰਮੂ ਤਵੀ-ਟਾਟਾ ਨਗਰ ਨੂੰ ਅੰਮ੍ਰਿਤਸਰ ਵਿਖੇ ਹੀ ਰੋਕ ਦਿੱਤਾ ਗਿਆ ਹੈ।

Aug 30, 2025 11:02 AM

Punjab Flood Live Updates : ਰਣਜੀਤ ਸਾਗਰ ਡੈਮ ਦੀ ਝੀਲ ਦੇ ਪਾਣੀ ਦਾ ਪੱਧਰ 524.900 ਮੀਟਰ ਤੱਕ ਪਹੁੰਚਿਆ

Punjab Flood Live Updates : ਰਣਜੀਤ ਸਾਗਰ ਡੈਮ ਦੀ ਝੀਲ ਦੇ ਪਾਣੀ ਦਾ ਪੱਧਰ 524.900 ਮੀਟਰ ਤੱਕ ਪਹੁੰਚਿਆ 

ਖ਼ਤਰੇ ਦਾ ਨਿਸ਼ਾਨ 527 ਮੀਟਰ ਹੈ

ਪਾਣੀ ਨੂੰ ਲਗਾਤਾਰ ਘਟਾਇਆ ਜਾ ਰਿਹਾ ਹੈ

ਸਪਿੱਲਵੇਅ ਗੇਟ ਅਜੇ ਵੀ ਖੁੱਲ੍ਹੇ ਹਨ

ਲਗਭਗ 50 ਹਜ਼ਾਰ ਕਿਊਸਿਕ ਪਾਣੀ ਸਿੱਧਾ ਰਾਵੀ ਦਰਿਆ ਵਿੱਚ ਛੱਡਿਆ ਜਾ ਰਿਹਾ 

ਸਥਿਤੀ ਅਜੇ ਵੀ ਕਾਬੂ ਹੇਠ 

Aug 30, 2025 11:00 AM

Punjab Flood Live Updates : ਪਠਾਨਕੋਟ ਵਿੱਚ 41.5 ਮਿਲੀਮੀਟਰ ਮੀਂਹ

Punjab Flood Live Updates : ਅੱਜ ਸਵੇਰੇ ਪੰਜਾਬ ਦੇ ਤਾਪਮਾਨ ਵਿੱਚ 0.3 ਡਿਗਰੀ ਦੀ ਗਿਰਾਵਟ ਦਰਜ ਕੀਤੀ ਗਈ ਹੈ। ਪਿਛਲੇ 24 ਘੰਟਿਆਂ ਵਿੱਚ ਪਠਾਨਕੋਟ ਵਿੱਚ 41.5 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ। ਇਸ ਤੋਂ ਇਲਾਵਾ ਮਾਨਸਾ ਵਿੱਚ 13 ਮਿਲੀਮੀਟਰ, ਅੰਮ੍ਰਿਤਸਰ ਵਿੱਚ 0.7 ਮਿਲੀਮੀਟਰ, ਫਰੀਦਕੋਟ ਵਿੱਚ 5 ਮਿਲੀਮੀਟਰ, ਬਠਿੰਡਾ ਵਿੱਚ 5.5 ਮਿਲੀਮੀਟਰ, ਫਿਰੋਜ਼ਪੁਰ ਵਿੱਚ 3.5 ਮਿਲੀਮੀਟਰ ਅਤੇ ਹੁਸ਼ਿਆਰਪੁਰ ਵਿੱਚ 2 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ।

Aug 30, 2025 10:50 AM

Punjab Flood Live Updates : ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਕੁਲਦੀਪ ਸਿੰਘ ਗੜਗੱਜ ਦਾ ਪੰਜਾਬੀਆਂ ਨੂੰ ਸੰਦੇਸ਼

 Punjab Flood Live Updates : ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਕੁਲਦੀਪ ਸਿੰਘ ਗੜਗੱਜ ਦਾ ਪੰਜਾਬੀਆਂ ਨੂੰ ਸੰਦੇਸ਼ 

ਸਮੂਹ ਪੰਜਾਬੀ ਇਸ ਔਖੀ ਘੜੀ 'ਚ ਇਕ-ਦੂਜੇ ਦਾ ਸਹਾਰਾ ਬਣਨ

'ਕੋਈ ਵੀ ਪੰਜਾਬੀ ਭੁੱਖਾ ਜਾਂ ਬੇਸਹਾਰਾ ਨਾ ਰਹੇ'

'ਹਰ ਪੀੜਤ ਪਰਿਵਾਰ ਨੂੰ ਛੱਤ ਅਤੇ ਸਹਾਰਾ ਮਿਲੇ'

'ਪੰਜਾਬੀਆਂ ਨੂੰ ਆਪਸੀ ਪਿਆਰ ਤੇ ਭਾਈਚਾਰੇ ਨਾਲ ਇਕ-ਦੂਜੇ ਦਾ ਸਾਥ ਦੇਣਾ ਪਵੇ'

'ਪੰਜਾਬ ਅੰਦਰ ਵਾਰ-ਵਾਰ ਇਹ ਹੜ੍ਹ ਕਿਉਂ ਆ ਰਹੇ ਹਨ, ਇਸ ਦੇ ਅਸਲ ਕਾਰਨ ਵੀ ਸਾਹਮਣੇ ਆਉਣੇ ਚਾਹੀਦੇ ਹਨ'

Aug 30, 2025 09:41 AM

cloudburst in Ramban : ਜੰਮੂ-ਕਸ਼ਮੀਰ ਦੇ ਰਿਆਸੀ 'ਚ ਲੈਂਡ ਸਲਾਈਡ ਕਾਰਨ 7 ਲੋਕਾਂ ਦੀ ਮੌਤ ,ਰਾਮਬਨ 'ਚ ਬੱਦਲ ਫਟਣ ਨਾਲ 3 ਲੋਕਾਂ ਦੀ ਮੌਤ , ਕਈ ਲਾਪਤਾ

cloudburst in Ramban : ਜੰਮੂ-ਕਸ਼ਮੀਰ ਦੇ ਰਾਮਬਨ ਜ਼ਿਲ੍ਹੇ ਦੇ ਰਾਜਗੜ੍ਹ ਇਲਾਕੇ ਵਿੱਚ ਭਾਰੀ ਮੀਂਹ ਅਤੇ ਉੱਪਰੀ ਇਲਾਕਿਆਂ ਵਿੱਚ ਬੱਦਲ ਫਟਣ ਕਾਰਨ ਇੱਕ ਵਾਰ ਫਿਰ ਹੜ੍ਹ ਵਰਗੀ ਸਥਿਤੀ ਪੈਦਾ ਹੋ ਗਈ ਹੈ। ਇਸ ਘਟਨਾ ਵਿੱਚ ਹੁਣ ਤੱਕ 3 ਲੋਕਾਂ ਦੀ ਮੌਤ ਦੀ ਪੁਸ਼ਟੀ ਹੋਈ ਹੈ, ਜਦੋਂ ਕਿ 5 ਲੋਕਾਂ ਦੇ ਲਾਪਤਾ ਹੋਣ ਦੀ ਖ਼ਬਰ ਹੈ। ਇਸ ਦੇ ਨਾਲ ਹੀ ਲਗਾਤਾਰ ਭਾਰੀ ਮੀਂਹ ਕਾਰਨ ਰਿਆਸੀ ਜ਼ਿਲ੍ਹੇ ਦੇ ਮਾਹੋਰ ਇਲਾਕੇ ਵਿੱਚ ਜ਼ਮੀਨ ਖਿਸਕਣ ਦੀਆਂ ਘਟਨਾਵਾਂ ਸਾਹਮਣੇ ਆਈਆਂ ਹਨ। ਸ਼ੁਰੂਆਤੀ ਰਿਪੋਰਟਾਂ ਅਨੁਸਾਰ ਮਲਬੇ ਵਿੱਚੋਂ ਹੁਣ ਤੱਕ 7 ਲਾਸ਼ਾਂ ਕੱਢੀਆਂ ਗਈਆਂ ਹਨ, ਜਦੋਂ ਕਿ ਕਈ ਲੋਕਾਂ ਦੇ ਦੱਬੇ ਹੋਣ ਦਾ ਖਦਸ਼ਾ ਹੈ।

Aug 30, 2025 09:21 AM

Punjab Flood Live Updates : ਹੜ ਦੀ ਚਪੇਟ 'ਚ ਅਜਨਾਲਾ ਦੇ ਪਿੰਡ, ਲੋਕਾਂ ਨੇ ਕਿਹਾ -5 ਸਾਲ ਪਿੱਛੇ ਚਲੇ ਜਾਵਾਂਗੇ, ਹੁਣ ਖਾਣ ਲਈ ਵੀ ਕੁਝ ਨਹੀਂ ਬਚਿਆ

Punjab Flood Live Updates :  ਅਜਨਾਲਾ ਹਲਕੇ ਦੇ ਕਈ ਪਿੰਡ ਇਸ ਸਮੇਂ ਹੜ ਕਾਰਨ ਗੰਭੀਰ ਮੁਸੀਬਤ ਦਾ ਸਾਹਮਣਾ ਕਰ ਰਹੇ ਹਨ। ਪਿੰਡ ਫੁੱਲੇ ਚੈੱਕ, ਕੋਟਲੀ ਕੋਰੋਟਾਣਾ, ਵੰਝਾਵਾਲ, ਨੰਗਲ ਅਤੇ ਕਮੀਰਪੁਰਾ ਵਿੱਚ ਦਰਿਆਵਾਂ ਦਾ ਪਾਣੀ ਦਾਖਲ ਹੋਣ ਨਾਲ ਲੋਕਾਂ ਦੀ ਜ਼ਿੰਦਗੀ ਉਜੜਦੀ ਨਜ਼ਰ ਆ ਰਹੀ ਹੈ। ਪਾਣੀ ਨੇ ਨਾ ਸਿਰਫ਼ ਘਰਾਂ ਵਿੱਚ ਦਾਖਲ ਹੋ ਕੇ ਲੋਕਾਂ ਦੀ ਰੋਜ਼ਾਨਾ ਦੀ ਜ਼ਿੰਦਗੀ ਮੁਸ਼ਕਲ ਬਣਾ ਦਿੱਤੀ ਹੈ, ਸਗੋਂ ਖੇਤਾਂ ਵਿੱਚ ਖੜ੍ਹੀਆਂ ਫਸਲਾਂ ਵੀ ਪੂਰੀ ਤਰ੍ਹਾਂ ਤਬਾਹ ਹੋ ਚੁੱਕੀਆਂ ਹਨ।

ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਇਹ ਹੜ ਉਨ੍ਹਾਂ ਨੂੰ ਪੰਜ ਸਾਲ ਪਿੱਛੇ ਧੱਕ ਦੇਵੇਗਾ ਕਿਉਂਕਿ ਸਾਰੀ ਮਿਹਨਤ ਨਾਲ ਖੜ੍ਹੀ ਕੀਤੀ ਖੇਤੀ ਪਾਣੀ ਵਿੱਚ ਡੁੱਬ ਗਈ ਹੈ। ਕਿਸਾਨਾਂ ਲਈ ਇਹ ਹੜ ਇੱਕ ਵੱਡੀ ਤਬਾਹੀ ਸਾਬਤ ਹੋ ਰਹੀ ਹੈ। ਹੁਣ ਖਾਣ ਲਈ ਵੀ ਕੁਝ ਨਹੀਂ ਬਚਿਆ," ਪਿੰਡ ਦੇ ਰਹਿਣ ਵਾਲੇ ਲੋਕ ਦੁੱਖ ਜਾਹਿਰ ਕਰਦੇ ਹੋਏ ਕਹਿੰਦੇ ਹਨ।

ਸਥਿਤੀ ਇਹ ਹੈ ਕਿ ਕਈ ਘਰਾਂ ਦੇ ਅੰਦਰ ਪਾਣੀ ਖੜ੍ਹਾ ਹੈ ਅਤੇ ਲੋਕਾਂ ਨੂੰ ਆਪਣੇ ਘਰ ਛੱਡਕੇ ਸੁਰੱਖਿਅਤ ਥਾਵਾਂ ਦੀ ਤਲਾਸ਼ ਕਰਨੀ ਪੈ ਰਹੀ ਹੈ। ਬੱਚਿਆਂ, ਔਰਤਾਂ ਅਤੇ ਬਜ਼ੁਰਗਾਂ ਲਈ ਹਾਲਾਤ ਹੋਰ ਵੀ ਮੁਸ਼ਕਲ ਬਣ ਗਏ ਹਨ। ਬਿਮਾਰੀਆਂ ਫੈਲਣ ਦਾ ਖ਼ਤਰਾ ਵਧ ਰਿਹਾ ਹੈ ਕਿਉਂਕਿ ਪੀਣ ਯੋਗ ਪਾਣੀ ਅਤੇ ਹੋਰ ਜ਼ਰੂਰੀ ਸਹੂਲਤਾਂ ਵੀ ਪ੍ਰਭਾਵਿਤ ਹੋ ਰਹੀਆਂ ਹਨ। ਲੋਕਾਂ ਨੇ ਸਰਕਾਰ ਅਤੇ ਪ੍ਰਸ਼ਾਸਨ ਤੋਂ ਤੁਰੰਤ ਮਦਦ ਦੀ ਅਪੀਲ ਕੀਤੀ ਹੈ। 

Aug 30, 2025 09:11 AM

Punjab Flood Live Updates : ਗਾਇਕ ਸਤਿੰਦਰ ਸਰਤਾਜ ਨੇ ਹੜ੍ਹ ਪੀੜਤਾਂ ਲਈ ਭੇਜਿਆ ਰਾਸ਼ਨ

Punjab Flood Live Updates :   ਪੰਜਾਬੀ ਗਾਇਕ ਸਤਿੰਦਰ ਸਰਤਾਜ ਨੇ ਆਪਣੀ ਤਰਫੋਂ 500 ਪਰਿਵਾਰਾਂ ਲਈ ਇੱਕ ਮਹੀਨੇ ਦਾ ਰਾਸ਼ਨ ਭੇਜਿਆ ਹੈ। ਅੰਮ੍ਰਿਤਸਰ ਦੀ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਅਤੇ ਉਨ੍ਹਾਂ ਦੇ ਵਲੰਟੀਅਰਾਂ ਦੀ ਟੀਮ ਲੋੜਵੰਦਾਂ ਨੂੰ ਰਾਸ਼ਨ ਪਹੁੰਚਾਉਣ ਬਾਰੇ ਗੱਲ ਕਰ ਰਹੀ ਹੈ।

Aug 30, 2025 09:09 AM

Punjab Flood Live Updates : 1 ਸਤੰਬਰ ਤੱਕ ਪੰਜਾਬ ਵਿੱਚ ਮੀਂਹ ਦੀ ਸੰਭਾਵਨਾ

Punjab Flood Live Updates : ਹੜ੍ਹਾਂ ਦੀ ਮਾਰ ਝੱਲ ਰਹੇ ਪੰਜਾਬ ਵਿੱਚ ਮੌਸਮ ਵਿਗਿਆਨ ਕੇਂਦਰ ਵੱਲੋਂ 1 ਸਤੰਬਰ ਤੱਕ ਇਹ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਹਿਮਾਚਲ ਪ੍ਰਦੇਸ਼ ਨਾਲ ਲੱਗਦੇ ਜ਼ਿਲ੍ਹਿਆਂ ਵਿੱਚ ਦੋ ਦਿਨਾਂ ਲਈ ਮੀਂਹ ਲਈ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਐਤਵਾਰ ਨੂੰ ਪਠਾਨਕੋਟ, ਹੁਸ਼ਿਆਰਪੁਰ, ਰੂਪਨਗਰ ਅਤੇ ਮੋਹਾਲੀ ਵਿੱਚ ਮੀਂਹ ਲਈ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਸੋਮਵਾਰ ਨੂੰ ਪਠਾਨਕੋਟ, ਹੁਸ਼ਿਆਰਪੁਰ ਅਤੇ ਨਵਾਂਸ਼ਹਿਰ ਵਿੱਚ ਮੀਂਹ ਲਈ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ।

Aug 30, 2025 09:09 AM

Punjab Flood Live Updates :ਪੰਜਾਬ 'ਚ ਅੱਜ ਮੀਂਹ ਲਈ Orange ਅਲਰਟ ਜਾਰੀ

Punjab Flood Live Updates : ਪੰਜਾਬ ਵਿੱਚ ਮੀਂਹ ਨੂੰ ਲੈ ਕੇ ਅੱਜ ਔਰੇਂਜ ਅਲਰਟ ਜਾਰੀ ਕੀਤਾ ਗਿਆ ਹੈ। ਇਹ ਅਲਰਟ ਪੰਜਾਬ ਦੇ ਪਠਾਨਕੋਟ, ਹੁਸ਼ਿਆਰਪੁਰ ਅਤੇ ਰੂਪਨਗਰ ਵਿੱਚ ਜਾਰੀ ਕੀਤਾ ਗਿਆ ਹੈ ਅਤੇ ਭਾਰੀ ਮੀਂਹ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ। ਇਸ ਦੇ ਨਾਲ ਹੀ ਗੁਰਦਾਸਪੁਰ, ਨਵਾਂਸ਼ਹਿਰ, ਫਤਿਹਗੜ੍ਹ ਸਾਹਿਬ ਅਤੇ ਪਟਿਆਲਾ ਵਿੱਚ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਦੂਜੇ ਪਾਸੇ ਕੱਲ੍ਹ ਪੰਜਾਬ ਦੇ ਕੁਝ ਜ਼ਿਲ੍ਹਿਆਂ ਵਿੱਚ ਮੀਂਹ ਪਿਆ, ਜਦੋਂ ਕਿ ਕਈ ਜ਼ਿਲ੍ਹਿਆਂ ਵਿੱਚ ਬੱਦਲਵਾਈ ਵੀ ਰਹੀ। ਜਿਸ ਕਾਰਨ ਤਾਪਮਾਨ ਵਿੱਚ 2.1 ਡਿਗਰੀ ਦੀ ਗਿਰਾਵਟ ਆਈ। ਜਿਸ ਤੋਂ ਬਾਅਦ ਸੂਬੇ ਦਾ ਤਾਪਮਾਨ ਆਮ ਨਾਲੋਂ 2.2 ਡਿਗਰੀ ਘੱਟ ਹੈ।

Punjab Flood Live Updates : ਪੰਜਾਬ ਵਿੱਚ ਰਾਵੀ ਦਰਿਆ ਦੇ ਪਾਣੀ ਦਾ ਪੱਧਰ ਲਗਾਤਾਰ ਵੱਧ ਰਿਹਾ ਹੈ। ਅੰਮ੍ਰਿਤਸਰ ਵਿੱਚ ਇਹ ਪਾਣੀ ਹੁਣ ਅਜਨਾਲਾ ਕਸਬੇ ਦੇ ਨੇੜੇ ਪਹੁੰਚ ਗਿਆ ਹੈ। ਰਾਤ ਨੂੰ ਇਹ ਪਾਣੀ ਹਰੜ ਕਲਾਂ ਪਿੰਡ ਦੇ ਨੇੜੇ ਪਹੁੰਚ ਗਿਆ। ਜਿਸ ਤੋਂ ਬਾਅਦ ਬਚਾਅ ਕਾਰਜ ਤੇਜ਼ ਕਰ ਦਿੱਤੇ ਗਏ ਹਨ। ਪੰਜਾਬੀ ਗਾਇਕ ਸਤਿੰਦਰ ਸਰਤਾਜ ਨੇ ਪ੍ਰਭਾਵਿਤ ਪਰਿਵਾਰਾਂ ਦੀ ਮਦਦ ਲਈ ਅੰਮ੍ਰਿਤਸਰ ਦੇ ਡੀਸੀ ਨੂੰ ਰਾਸ਼ਨ ਭੇਜਿਆ ਹੈ।

ਇਸ ਦੇ ਨਾਲ ਹੀ ਪਠਾਨਕੋਟ, ਗੁਰਦਾਸਪੁਰ, ਫਿਰੋਜ਼ਪੁਰ, ਅੰਮ੍ਰਿਤਸਰ, ਤਰਨਤਾਰਨ, ਫਾਜ਼ਿਲਕਾ, ਕਪੂਰਥਲਾ ਦੇ ਸੁਲਤਾਨਪੁਰ ਲੋਧੀ ਅਤੇ ਹੁਸ਼ਿਆਰਪੁਰ ਵਿੱਚ ਸਥਿਤੀ ਕਾਬੂ ਤੋਂ ਬਾਹਰ ਹੋਣ ਤੋਂ ਬਾਅਦ ਹੜ੍ਹ ਦਾ ਪ੍ਰਭਾਵ ਹੁਣ ਪਟਿਆਲਾ ਵਿੱਚ ਵੀ ਦੇਖਣ ਨੂੰ ਮਿਲ ਰਿਹਾ ਹੈ। ਪਿਛਲੇ ਕੁਝ ਦਿਨਾਂ ਵਿੱਚ ਚੰਡੀਗੜ੍ਹ ਦੀ ਸੁਖਨਾ ਝੀਲ ਤੋਂ ਛੱਡੇ ਗਏ ਪਾਣੀ ਦਾ ਪ੍ਰਭਾਵ ਪੰਜਾਬ-ਹਰਿਆਣਾ ਸਰਹੱਦ ਦੇ ਪਿੰਡਾਂ ਤੱਕ ਪਹੁੰਚਿਆ। ਘੱਗਰ ਦਰਿਆ ਦੇ ਓਵਰਫਲੋਅ ਕਾਰਨ ਪਟਿਆਲਾ ਦੇ ਕੁਝ ਪਿੰਡਾਂ ਦੇ ਖੇਤ ਪਾਣੀ ਵਿੱਚ ਡੁੱਬ ਗਏ ਹਨ।

ਇਸਦਾ ਪਾਣੀ ਖਜੂਰ ਮੰਡੀ ਪਿੰਡ, ਟਿਵਾਣਾ, ਸਾਧਨਪੁਰ, ਸਰਸੇਨੀ ਅਤੇ ਆਲੇ ਦੁਆਲੇ ਦੀਆਂ ਜ਼ਮੀਨਾਂ ਵਿੱਚ ਦਾਖਲ ਹੋ ਗਿਆ। ਖਜੂਰ ਮੰਡੀ ਤੋਂ ਇਹ ਪਾਣੀ ਹਰਿਆਣਾ ਦੀ ਟਾਂਗਰੀ ਨਦੀ ਵੱਲ ਵਗ ਰਿਹਾ ਹੈ। ਪਿੰਡ ਵਾਸੀ 2023 ਦੇ ਦ੍ਰਿਸ਼ ਬਾਰੇ ਸੋਚ ਕੇ ਡਰ ਗਏ ਹਨ। ਹਾਲਾਂਕਿ, ਪਿਛਲੇ ਦਿਨ ਦੀ ਸ਼ਾਮ ਤੱਕ ਪਾਣੀ ਥੋੜ੍ਹਾ ਘੱਟ ਗਿਆ ਸੀ।

ਇਸ ਦੇ ਨਾਲ ਹੀ ਪਾਕਿਸਤਾਨ ਵਿੱਚ ਹੜ੍ਹਾਂ ਤੋਂ ਪ੍ਰਭਾਵਿਤ ਨਾਰੋਵਾਲ ਦੇ ਗੁਰਦੁਆਰਾ ਸ਼੍ਰੀ ਕਰਤਾਰਪੁਰ ਸਾਹਿਬ ਵਿੱਚ ਸਫਾਈ ਮੁਹਿੰਮ ਸ਼ੁਰੂ ਕੀਤੀ ਗਈ ਹੈ। ਹਾਲ ਹੀ ਵਿੱਚ ਇੱਥੇ ਪਾਣੀ ਦਾ ਪੱਧਰ 10 ਫੁੱਟ ਤੱਕ ਵੱਧ ਗਿਆ ਸੀ ਪਰ ਸਥਾਨਕ ਮੁੱਖ ਮੰਤਰੀ ਮਰੀਅਮ ਨਵਾਜ਼ ਸ਼ਰੀਫ ਦੇ ਆਦੇਸ਼ਾਂ ਤੋਂ ਬਾਅਦ, ਹੁਣ ਪਾਣੀ ਨੂੰ ਪਰਿਸਰ ਤੋਂ ਹਟਾ ਦਿੱਤਾ ਗਿਆ ਹੈ ਅਤੇ ਸਫਾਈ ਦਾ ਕੰਮ ਚੱਲ ਰਿਹਾ ਹੈ।

ਪੰਜਾਬ 'ਚ ਅੱਜ ਮੀਂਹ ਲਈ Orange ਅਲਰਟ ਜਾਰੀ

ਪੰਜਾਬ ਵਿੱਚ ਮੀਂਹ ਨੂੰ ਲੈ ਕੇ ਅੱਜ ਔਰੇਂਜ ਅਲਰਟ ਜਾਰੀ ਕੀਤਾ ਗਿਆ ਹੈ। ਇਹ ਅਲਰਟ ਪੰਜਾਬ ਦੇ ਪਠਾਨਕੋਟ, ਹੁਸ਼ਿਆਰਪੁਰ ਅਤੇ ਰੂਪਨਗਰ ਵਿੱਚ ਜਾਰੀ ਕੀਤਾ ਗਿਆ ਹੈ ਅਤੇ ਭਾਰੀ ਮੀਂਹ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ। ਇਸ ਦੇ ਨਾਲ ਹੀ ਗੁਰਦਾਸਪੁਰ, ਨਵਾਂਸ਼ਹਿਰ, ਫਤਿਹਗੜ੍ਹ ਸਾਹਿਬ ਅਤੇ ਪਟਿਆਲਾ ਵਿੱਚ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਦੂਜੇ ਪਾਸੇ ਕੱਲ੍ਹ ਪੰਜਾਬ ਦੇ ਕੁਝ ਜ਼ਿਲ੍ਹਿਆਂ ਵਿੱਚ ਮੀਂਹ ਪਿਆ, ਜਦੋਂ ਕਿ ਕਈ ਜ਼ਿਲ੍ਹਿਆਂ ਵਿੱਚ ਬੱਦਲਵਾਈ ਵੀ ਰਹੀ। ਜਿਸ ਕਾਰਨ ਤਾਪਮਾਨ ਵਿੱਚ 2.1 ਡਿਗਰੀ ਦੀ ਗਿਰਾਵਟ ਆਈ। ਜਿਸ ਤੋਂ ਬਾਅਦ ਸੂਬੇ ਦਾ ਤਾਪਮਾਨ ਆਮ ਨਾਲੋਂ 2.2 ਡਿਗਰੀ ਘੱਟ ਹੈ।

Related Post