Punjab Floods 2025 Highlights : ਲਗਾਤਾਰ ਪੈ ਰਹੀ ਬਰਸਾਤ ਕਾਰਨ ਹਾਲਾਤਬਣੇ ਚਿੰਤਾਜਨਕ, ਭਾਖੜਾ ਡੈਮ ਦੇ ਫਲੱਡ ਗੇਟਾਂ ਨੂੰ 7 ਫੁੱਟ ਤੱਕ ਖੋਲ੍ਹਿਆ ਗਿਆ
Punjab Floods Live Updates : ਕੀਰਤਪੁਰ ਸਾਹਿਬ ਦੇ ਕੋਲ ਬੂੰਗਾ ਸਾਹਿਬ ਵਿਖੇ ਭਾਖੜਾ ਨਹਿਰ ਦੇ ਵਿੱਚ ਵੱਡਾ ਪਾੜ ਪੈ ਗਿਆ ਹੈ। ਨਹਿਰ ਦੇ ਨਾਲ ਬਣੀ ਹੋਈ ਪਟੜੀ ਨਹਿਰ ਦੇ ਵਿੱਚ ਧਸੀ ਗਈ ਤੇ ਇੱਕ ਵੱਡਾ ਪਾੜ ਪੈ ਗਿਆ ਹਾਲਾਂਕਿ ਇਹ ਪਟੜੀ ਨੂੰ ਪਿਆ ਪਾੜ ਪਟੜੀ ਦੇ ਨਾਲ ਲੱਗਦੇ ਖੇਤਾਂ ਵਾਲੇ ਪਾਸੇ ਪਿਆ ਹੈ ਜੇਕਰ ਇਹੀ ਪਾੜ ਨਹਿਰ ਦੇ ਦੂਸਰੇ ਪਾਸੇ ਪਿਆ ਹੁੰਦਾ ਤਾਂ ਉਧਰਲੇ ਪਾਸੇ ਹੋਰ ਜਿਆਦਾ ਨੁਕਸਾਨ ਦਾ ਖਤਰਾ ਹੋ ਸਕਦਾ ਸੀ।
ਹਾਲਾਂਕਿ ਇਸ ਜਿੱਧਰਲੇ ਪਾਸੇ ਹੁਣ ਪਾੜ ਪਿਆ ਹੈ ਇਹ ਰਸਤਾ ਦਰਜਨਾ ਪਿੰਡਾਂ ਨੂੰ ਆਪਸ ਵਿੱਚ ਜੋੜਦਾ ਹੈ ਸਵੇਰ ਤੋਂ ਹੀ ਇਸ ਪਟੜੀ ਤੇ ਪਾੜ ਪੈਣਾ ਸ਼ੁਰੂ ਹੋ ਗਿਆ ਸੀ, ਜਿਸ ਦੀ ਸੂਚਨਾ ਪਿੰਡ ਵਾਸੀਆਂ ਨੇ ਨਹਿਰੀ ਵਿਭਾਗ ਅਤੇ ਪ੍ਰਸ਼ਾਸਨ ਨੂੰ ਦੇ ਦਿੱਤੀ ਸੀ ਤਾਂ ਸਵੇਰੇ ਹੀ ਪ੍ਰਸ਼ਾਸਨ ਨੇ ਆ ਕੇ ਮੌਕਾ ਦੇਖਿਆ ਤੇ ਹੁਣ ਜਦੋਂ ਨਹਿਰ ਦੀ ਇਹ ਪਟੜੀ ਜਿਆਦਾ ਧਸ ਗਈ ਤੇ ਪਾੜ ਜਿਆਦਾ ਲੰਬਾ ਪੈ ਗਿਆ ਤਾਂ ਪਿੰਡ ਵਾਸੀਆਂ ਨੇ ਆਪਣੇ ਸਹਿਯੋਗ ਨਾਲ ਮਿੱਟੀ ਦੀਆਂ ਟਰਾਲੀਆਂ ਭਰ ਕੇ ਇਸ ਪਟੜੀ ਦੇ ਉੱਪਰ ਰੱਖ ਲਈਆਂ ਹੈ ਹੁਣ ਪ੍ਰਸ਼ਾਸਨ ਜਿਸ ਹਿਸਾਬ ਨਾਲ ਕਹੇਗਾ ਮਿੱਟੀ ਨਾਲ ਬੋਰੀਆਂ ਭਰ ਕੇ ਇਸ ਪਟੜੀ ਤੇ ਹੋਏ ਪਾੜ ਨੂੰ ਭਰਿਆ ਜਾਵੇਗਾ ਹਾਲਾਂਕਿ ਸਵੇਰ ਤੋਂ ਹੀ ਹੋ ਰਹੀ ਬਰਸਾਤ ਹੁਣ ਇਸ ਟਾਈਮ ਰੁਕੀ ਹੋਈ ਹੈ ਪਰ ਹਾਲੇ ਵੀ ਪਿੰਡ ਵਾਸੀਆਂ ਨੇ ਕਿਹਾ ਹੈ ਕਿ ਜੇਕਰ ਇਸ ਪਾਰਟ ਨੂੰ ਸਮਾਂ ਰਹਿਣ ਦੇ ਨਾਂ ਭਰਿਆ ਗਿਆ ਤਾਂ ਇਹ ਪਾਰਟ ਜਿਹੜਾ ਹੈ ਹੋਰ ਵਧ ਸਕਦਾ ਹੈ।
Punjab Floods Live Updates : ਲੋਕਾਂ ਨੇ ਪ੍ਰਸ਼ਾਸਨ ਤੇ ਸਰਕਾਰਾਂ ਦੀ ਲਾਪਰਵਾਹੀ ਦੱਸੀ
ਚਾਰੇ, ਖਾਣ-ਪੀਣ ਤੇ ਸਹੂਲਤਾਂ ਦੀ ਭਾਰੀ ਕਮੀ
ਪਿੰਡ ਵਾਸੀਆਂ ਕਿਹਾ ਕਿ ਰੋਜੀ-ਰੋਟੀ ਕਮਾਉਣ ਵਾਲੇ ਘਰ ਬੈਠੇ ਹੋਏ ਹਨ ਤੇ ਬੇਹੀਆਂ-ਸੁੱਕੀਆਂ ਰੋਟੀਆਂ ਖਾ ਕੇ ਵੀ ਗੁਜ਼ਾਰਾ ਕਰ ਰਹੇ ਹਾਂ।
ਸੇਵਾ ਸੰਸਥਾਵਾਂ ਦੇ ਨਾਲ ਲੋਕਾਂ ਦੀ ਅਪੀਲ, ਸਹਾਇਤਾ ਘਰ-ਘਰ ਤੱਕ ਪਹੁੰਚੇ
Punjab Floods Live Update : ਮਕਰੋੜ ਸਾਹਿਬ ਦੇ ਗੁਰਦੁਆਰਾ ਸਾਹਿਬ ਵਿੱਚੋਂ ਕੀਤੀ ਗਈ ਅਨਾਉਂਸਮੈਂਟ
ਪਿਛਲੇ ਸਾਲ ਇਸੇ ਜਗ੍ਹਾ ਤੇ 150 ਫੁੱਟ ਪਿਆ ਸੀ ਪਾੜ
ਉਸ ਟਾਈਮ ਇਸ ਪਾੜ ਨੂੰ ਪੂਰਨ ਲਈ ਰੇਤਲੀ ਮਿੱਟੀ ਵਰਤੀ ਗਈ ਸੀ
ਪਿੰਡ ਵਾਸੀ ਨੇ ਕਿਹਾ ਰੇਸਲੀ ਮਿੱਟੀ ਨਾਲ ਬੰਨਿਆ ਪਾੜ ਕਦੇ ਵੀ ਨੀਚੇ ਵੱਲ ਢਲਕ ਸਕਦਾ ਹੈ
ਪਿੰਡ ਵਾਸੀਆਂ ਨੇ ਕਿਹਾ ਜੇਕਰ ਟਾਈਮ ਰਹਿੰਦੇ ਇਸ ਨੂੰ ਨਾ ਸੰਭਾਲਿਆ ਗਿਆ ਤਾਂ ਹੋ ਸਕਦਾ ਵੱਡਾ ਨੁਕਸਾਨ
ਸ੍ਰੋਮਣੀ ਅਕਾਲੀ ਦਲ ਬਾਦਲ ਦੇ ਹਲਕਾ ਨਕੋਦਰ ਤੋਂ ਇੰਚਾਰਜ ਐਡਵੋਕੇਟ ਰਾਜ ਕਮਲ ਸਿੰਘ ਭੁੱਲਰ ਤੇ ਪਿੰਡ ਵਾਸੀਆਂ ਵੱਲੋ ਬਿਲਗਾ ਦੇ ਪਿੰਡ ਸੰਗੋਵਾਲ ਤੇ ਬਣ ਨੂੰ ਬਚਾਉਣ ਦੀ ਕੋਸ਼ਿਸ ਕੀਤੀ ਜਾ ਰਹੀ ਹੈ। ਸਤਲੁਜ ਦਰਿਆ ਦੇ ਪਾਣੀ ਦੀ ਰਫਤਾਰ ’ਚ ਤੇਜ਼ੀ ਹੋ ਗਈ ਹੈ। ਜੇਕਰ ਬਣ ਟੁੱਟਿਆ ਤਾਂ ਕਈ ਪਿੰਡਾਂ ਨੂੰ ਨੁਕਸਾਨ ਹੋਵੇਗਾ ।

ਰਾਜਪੁਰਾ ਵਿੱਚ ਮੀਂਹ ਕਾਰਨ ਰਾਜਪੁਰਾ ਦੀ ਅੰਬਾਲਾ, ਦਿੱਲੀ, ਚੰਡੀਗੜ੍ਹ ਨੂੰ ਜਾਣ ਵਾਲੀ ਸਰਵਿਸ ਰੋਡ 'ਤੇ ਵੱਡੇ-ਵੱਡੇ ਡੂੰਘੇ ਟੋਏ ਪੈ ਗਏ ਹਨ, ਜਿਸ ਵਿੱਚ ਪਾਣੀ ਇਕੱਠਾ ਹੋ ਜਾਂਦਾ ਹੈ ਅਤੇ ਉਨ੍ਹਾਂ ਵੱਲ ਕੋਈ ਧਿਆਨ ਨਹੀਂ ਦਿੱਤਾ ਜਾਂਦਾ, ਜਿਸ ਕਾਰਨ ਸੜਕ ਹਾਦਸੇ ਵਾਪਰਦੇ ਰਹਿੰਦੇ ਹਨ, ਪਰ ਪ੍ਰਸ਼ਾਸਨ ਅੱਖਾਂ ਮੀਟ ਰਿਹਾ ਹੈ ਜਾਂ ਕਿਸੇ ਵੱਡੇ ਹਾਦਸੇ ਦੀ ਉਡੀਕ ਕਰ ਰਿਹਾ ਹੈ। NHAI ਟੋਲ ਵਜੋਂ ਪੈਸੇ ਲੈਂਦਾ ਹੈ, ਪਰ ਸੜਕਾਂ ਦੀ ਦੇਖਭਾਲ ਜਾਂ ਮੁਰੰਮਤ ਨਹੀਂ ਕਰਵਾ ਰਿਹਾ।
ਕੀਰਤਪੁਰ ਸਾਹਿਬ ਦੇ ਨਜ਼ਦੀਕ ਬੂੰਗਾ ਸਾਹਿਬ ਵਿਖੇ ਭਾਖੜਾ ਨਹਿਰ ਦੇ ਵਿੱਚ ਪਿਆ ਵੱਡਾ ਪਾੜ, ਨਹਿਰ ਦੇ ਨਾਲ ਬਣੀ ਹੋਈ ਪਟੜੀ ਨਹਿਰ ਦੇ ਵਿੱਚ ਧੱਸੀ।
ਪੰਜਾਬ ਦੇ ਬਹੁਤ ਸਾਰੇ ਇਲਾਕਿਆਂ ਅੰਦਰ ਹੜ੍ਹਾਂ ਕਾਰਨ ਹੋਈ ਤਬਾਹੀ ਨਾਲ ਲੋਕਾਂ ਦੇ ਹੋਏ ਵੱਡੇ ਨੁਕਸਾਨ ਦੇ ਮੱਦੇਨਜ਼ਰ ਸ਼੍ਰੋਮਣੀ ਕਮੇਟੀ ਮੁਲਾਜ਼ਮ ਵੀ ਮਦਦ ਲਈ ਅੱਗੇ ਆਏ ਹਨ। ਇਸੇ ਤਹਿਤ ਹੀ ਮੁਲਾਜ਼ਮਾਂ ਵੱਲੋਂ ਇਕ ਦਿਨ ਦੀ ਤਨਖ਼ਾਹ ਸ਼੍ਰੋਮਣੀ ਕਮੇਟੀ ਵੱਲੋਂ ਕੀਤੀਆਂ ਜਾ ਰਹੀਆਂ ਰਾਹਤ ਸੇਵਾਵਾਂ ਵਿਚ ਦੇਣ ਦਾ ਫੈਸਲਾ ਕੀਤਾ ਹੈ।
ਇਸ ਸਬੰਧੀ ਗੱਲ ਕਰਦਿਆਂ ਸ਼੍ਰੋਮਣੀ ਕਮੇਟੀ ਦੇ ਸਕੱਤਰ ਪ੍ਰਤਾਪ ਸਿੰਘ ਨੇ ਕਿਹਾ ਕਿ ਇਸ ਦੁੱਖ ਦੀ ਘੜੀ ਸਿੱਖ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੜ੍ਹ ਆਉਣ ਦੇ ਪਹਿਲੇ ਦਿਨ ਤੋਂ ਨਿਰੰਤਰ ਸੇਵਾ ਨਿਭਾ ਰਹੀ ਹੈ। ਸੰਸਥਾ ਦੇ ਮੁਲਾਜ਼ਮ ਖ਼ੁਦ ਪੀੜਤਾਂ ਤੱਕ ਪਹੁੰਚ ਕੇ ਸੇਵਾਵਾਂ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਕਿਸੇ ਵੀ ਕੁਦਰਤੀ ਆਫ਼ਤ ਸਮੇਂ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮਾਂ ਨੇ ਵੱਡੀਆਂ ਸੇਵਾਵਾਂ ਨਿਭਾਈਆਂ ਹਨ। ਵੱਖ-ਵੱਖ ਸਮੇਂ ਆਈਆਂ ਕੁਦਰਤੀ ਆਫ਼ਤਾਂ ਮੌਕੇ ਸ਼੍ਰੋਮਣੀ ਕਮੇਟੀ ਮੁਲਾਜ਼ਮ ਜਿਥੇ ਪੀੜਤ ਇਲਾਕਿਆਂ ਵਿਚ ਖ਼ੁਦ ਪਹੁੰਚ ਕੇ ਸੇਵਾ ਕਰਦੇ ਹਨ, ਉਥੇ ਹੀ ਹਰ ਵਾਰ ਆਪਣੀ ਤਨਖਾਹ ਵਿੱਚੋਂ ਵੀ ਲੋੜਵੰਦਾਂ ਲਈ ਸਹਾਇਤਾ ਕਰਦੇ ਆ ਰਹੇ ਹਨ।
ਮਾਛੀਵਾੜਾ ਸਾਹਿਬ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਿਰਦੇਸ਼ਾਂ ’ਤੇ ਇਤਿਹਾਸਕ ਗੁਰਦੁਆਰਾ ਸ੍ਰੀ ਚਰਨ ਕੰਵਲ ਸਾਹਿਬ ਮਾਛੀਵਾਡ਼ਾ ਤੋਂ ਹਡ਼੍ਹਾਂ ਦੇ ਮੱਦੇਨਜ਼ਰ ਸਤਲੁਜ ਦਰਿਆ ਦੇ ਧੁੱਸੀ ਬੰਨ੍ਹ ’ਤੇ ਲੰਗਰ ਦੀ ਸੇਵਾ ਕੀਤੀ ਜਾ ਰਹੀ ਹੈ। ਕਥਾਵਾਚਕ ਬਚਿੱਤਰ ਸਿੰਘ ਨੇ ਦੱਸਿਆ ਕਿ ਸ਼੍ਰੋਮਣੀ ਕਮੇਟੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦੇ ਨਿਰਦੇਸ਼ ਹਨ ਕਿ ਜਿੱਥੇ ਕਿਤੇ ਵੀ ਹਡ਼੍ਹਾਂ ਦੌਰਾਨ ਲੰਗਰ ਦੀ ਜ਼ਰੂਰਤ ਪੈਂਦੀ ਹੈ ਤਾਂ ਉੱਥੇ ਤੁਰੰਤ ਰਾਸ਼ਨ ਸਮੱਗਰੀ ਪਹੁੰਚਾਈ ਜਾਵੇ। ਉਨ੍ਹਾਂ ਕਿਹਾ ਕਿ ਧੁੱਲੇਵਾਲ ਵਿਖੇ ਪਿਛਲੇ 7 ਦਿਨ ਤੋਂ ਧੁੱਸੀ ਬੰਨ੍ਹ ਨੂੰ ਬਚਾਉਣ ਲਈ ਜੋ ਲੋਕ ਕੰਮ ਕਰੇ ਹਨ ਅਤੇ ਪ੍ਰਸ਼ਾਸਨ ਲਈ ਲੰਗਰ ਵਰਤਾਇਆ ਜਾ ਰਿਹਾ ਹੈ। ਇਸ ਤੋਂ ਇਲਾਵਾ ਹੋਰ ਵੀ ਜਿੱਥੇ ਕਿਤੇ ਜ਼ਰੂਰਤ ਪੈਂਦੀ ਹੈ ਤਾਂ ਸੇਵਾਦਾਰ ਪਹੁੰਚ ਰਹੇ ਹਨ।
ਤਰਨਤਾਰਨ ਦੇ ਪਿੰਡ ਮਰੜ ਵਿਖੇ ਬਿਆਸ ਦਰਿਆ ਵੱਲੋਂ ਪਿੰਡ ਨੂੰ ਲਗਾਈ ਢਾਹ ਮਾਮਲੇ ਵਿੱਚ ਸੰਗਤਾਂ ਵੱਲੋਂ ਪ੍ਰਸ਼ਾਸਨ ਦੀ ਮਦਦ ਨਾਲ ਪਿੰਡ ਨੂੰ ਬਚਾਉਣ ਲਈ ਆਰਜ਼ੀ ਬੰਨ ਬਣਾਉਣ ਦਾ ਕੰਮ ਚੋਥੋ ਦਿਨ ਵੀ ਲਗਾਤਾਰ ਜਾਰੀ ਹੈ। ਦੱਸ ਦਈਏ ਕਿ ਅੱਜ ਸਵੇਰੇ ਦਰਿਆ ਵੱਲੋਂ ਪਿੰਡ ਵਾਲੇ ਪਾਸੇ ਢਾਹੇ ਨੂੰ ਮੁੜ ਢਾਹ ਲਗਾਈ। ਹੁਣ ਤੱਕ 450 ਫੁੱਟ ਤੱਕ ਪਿੰਡ ਵਾਲੇ ਪਾਸੇ ਨੂੰ ਢਾਹ ਲਗਾ ਚੁੱਕਾ ਹੈ।
ਪਿਛਲੇ ਕਈ ਦਿਨਾਂ ਤੋ ਪੰਜਾਬ ਹਿਮਾਚਲ ਅਤੇ ਜੰਮੂ ਕਸ਼ਮੀਰ ਵਿਚ ਹੋ ਰਹੀ ਬਾਰਿਸ਼ ਦੇ ਚੱਲਦਿਆਂ ਡੈਮਾਂ ਅਤੇ ਦਰਿਆਵਾਂ ਵਿਚ ਵਧੇ ਪਾਣੀ ਦੇ ਪੱਧਰ ਨਾਲ ਕੁਝ ਥਾਵਾਂ ਦੇ ਹੜ੍ਹ ਆ ਗਏ ਅਤੇ ਕਈ ਥਾਵਾਂ ’ਤੇ ਹੜ੍ਹਾਂ ਜਿਹੀ ਸਥਿਤੀ ਬਣੀ ਹੋਈ ਹੈ ਜਿਸ ਨਾਲ ਫਸਲਾਂ ਸਮੇਤ ਹੋਰ ਕਈ ਤਰ੍ਹਾਂ ਨਾਲ ਮਾਲੀ ਨੁਕਸਾਨ ਹੋ ਚੁੱਕਾ ਹੈ ਇਸ ਦੇ ਚੱਲਦਿਆਂ ਅੱਜ ਹਰੀਕੇ ਦਰਿਆ ਦੇ ਅਗਲੇ ਪਾਸੇ ਪੈਂਦੇ ਇਲਾਕਿਆਂ ਵਿਚ ਪਾਣੀ ਦੀ ਮਾਰ ਹੇਠ ਆਏ ਕਿਸਾਨਾ ਦੀ ਸਥਿਤੀ ਦਾ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਵੱਲੋਂ ਹਰੀਕੇ ਪੁੱਲ ਦਾ ਦੌਰਾ ਕੀਤਾ ਗਿਆ ਹੈ।
ਲਗਾਤਾਰ ਮੀਂਹ ਪੈਣ ਨਾਲ ਜਿੱਥੇ ਪੰਜਾਬ ਦੇ ਕਈ ਇਲਾਕਿਆਂ 'ਚ ਹੜ੍ਹਾਂ ਦਾ ਖਤਰਾ ਬਣਿਆ ਹੋਇਆ ਹੈ, ਉੱਥੇ ਹੀ ਅੰਮ੍ਰਿਤਸਰ ਦੇ ਸੁਨਿਆਰੇ ਵਾਲੇ ਖੂਹ ਇਲਾਕੇ 'ਚ ਇੱਕ ਪੁਰਾਣੀ ਬਿਲਡਿੰਗ ਡਿੱਗਣ ਦੀ ਖ਼ਬਰ ਸਾਹਮਣੇ ਆਈ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਬਿਲਡਿੰਗ ਲਗਭਗ 100 ਸਾਲ ਪੁਰਾਣੀ ਸੀ ਅਤੇ ਪਿਛਲੇ 15 ਸਾਲ ਤੋਂ ਖਾਲੀ ਪਈ ਸੀ।
ਮਹੱਲਾ ਨਿਵਾਸੀਆਂ ਨੇ ਰੋਸ ਜ਼ਾਹਿਰ ਕਰਦਿਆਂ ਕਿਹਾ ਕਿ ਜੇਕਰ ਇਹ ਇਮਾਰਤ ਰਾਤ ਦੀ ਬਜਾਏ ਸਵੇਰੇ ਡਿੱਗਦੀ ਤਾਂ ਵੱਡਾ ਨੁਕਸਾਨ ਹੋ ਸਕਦਾ ਸੀ ਕਿਉਂਕਿ ਇਸ ਦੇ ਨੇੜੇ ਹੀ ਦੋ ਸਕੂਲ ਅਤੇ ਇੱਕ ਸਰਕਾਰੀ ਹਸਪਤਾਲ ਮੌਜੂਦ ਹਨ। ਜਿੱਥੇ ਹਰ ਵੇਲੇ ਲੋਕਾਂ ਦੀ ਆਵਾਜਾਈ ਰਹਿੰਦੀ ਹੈ। ਮਕਾਨ ਮਾਲਕ ਦਾ ਕਹਿਣਾ ਹੈ ਕਿ ਇਮਾਰਤ ਨਾਲ ਸਬੰਧਤ ਕੁਝ ਝਗੜਾ ਚੱਲ ਰਿਹਾ ਹੈ ,ਜਿਸ ਕਰਕੇ ਉਹ ਇਸ ਨੂੰ ਸਹੀ ਨਹੀਂ ਕਰਵਾ ਸਕੇ
ਤਹਿਸੀਲ ਬਾਬਾ ਬਕਾਲਾ ਸਾਹਿਬ ਦੇ ਨਜ਼ਦੀਕੀ ਪਿੰਡ ਸਠਿਆਲਾ ਵਿਖੇ ਗਰੀਬ ਪਰਿਵਾਰ ਦੇ ਮਕਾਨ ਦੀ ਡਿੱਗੀ ਛੱਤ
11 ਸਾਲਾਂ ਲੜਕੀ ਰਮਨਪ੍ਰੀਤ ਕੌਰ ਦੀ ਹੋਈ ਮੌਤ ,ਪਰਿਵਾਰ ਦੇ ਤਿੰਨ ਮੈਂਬਰ ਹੋਰ ਹੋਏ ਜ਼ਖਮੀ
.ਸਾਰਿਆਂ ਨੂੰ ਸਿਵਲ ਹਸਪਤਾਲ ਬਾਬਾ ਬਕਾਲਾ ਸਾਹਿਬ ਵਿਖੇ ਕਰਵਾਇਆ ਗਿਆ ਭਰਤੀ
ਬੀਤੇ 48 ਘੰਟੇ ਤੋਂ ਹੋਰ ਰਹੀ ਭਾਰੀ ਬਾਰਿਸ਼ ਕਾਰਨ ਵਾਪਰਿਆ ਹਾਦਸਾ
ਛੱਤ ਹੇਠਾਂ ਰੋਟੀ ਪਕਾ ਰਹੀ ਲੜਕੀ ਵੀ ਜ਼ਖਮੀ
ਫਿਲੌਰ ਸਤਲੁਜ ਦਰਿਆ ਵਿੱਚ ਸੋਮਵਾਰ ਸ਼ਾਮ ਤੋਂ ਬਾਅਦ ਪਾਣੀ ਦਾ ਪੱਧਰ ਵਧ ਗਿਆ ਹੈ ਜਿਸ ਵਿੱਚ ਅਲਰਟ ਲੈਵਲ ਤੋਂ ਉਪਰ ਪਾਣੀ ਆ ਚੁੱਕਾ ਹੈ ਅਤੇ ਇਸ ਨਾਲ ਫਲੋਰ ਦਾ ਸ਼ਨੀ ਗਾਂ ਮੰਦਰ ਪਾਣੀ ਦੀ ਮਾਰ ਹੇਠਾਂ ਆ ਚੁੱਕਾ ਹੈ ਮੰਦਰ ਵਿੱਚ ਪਾਣੀ ਦਾਖਲ ਹੋ ਗਿਆ ਤੇ ਮੰਦਰ ਨੂੰ ਖਾਲੀ ਕਰਵਾ ਦਿੱਤਾ ਗਿਆ ਇਸ ਦੇ ਨਾਲ ਹੀ ਫਸਣਾ ਵੀ ਡੁੱਬ ਗਈਆਂ ਹਨ। ਇਸੇ ਤਰਾਂ ਫਗਵਾੜਾ ਦੇ ਪਿੰਡ ਮਲਕਪੁਰ ਵਿੱਚ ਵੀ ਕਿਸਾਨਾਂ ਦੀ 70% ਪ੍ਰਤੀਸ਼ਤ ਫਸਲਾਂ ਪਾਣੀ ਵਿੱਚ ਡੁੱਬ ਗਈਆਂ ਹਨ
ਪੰਜਾਬ ਦੇ ਕੈਬਿਨੇਟ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਆਪਣੇ ਹਲਕਾ ਖੰਨਾ ਨੂੰ ਹੜ੍ਹਾਂ ਤੋਂ ਬਚਾਉਣ ਲਈ ਕੀਤੇ ਪ੍ਰਬੰਧਾਂ ਦਾ ਜਾਇਜਾ ਲਿਆ ਅਤੇ ਕੇਂਦਰ ਸਣੇ ਗੁਆਂਢੀ ਸੂਬਿਆਂ ’ਤੇ ਇਲਜ਼ਾਮ ਪਾਇਆ।
ਬਠਿੰਡਾ ਦੇ ਆਦਰਸ਼ ਨਗਰ 'ਚ ਲਗਾਤਾਰ ਪੈ ਰਹੇ ਮੀਂਹ ਕਾਰਨ ਇੱਕ ਵਿਧਵਾ ਔਰਤ ਦਾ ਮਕਾਨ ਡਿੱਗ ਗਿਆ ਹੈ। ਵਿਧਵਾ ਔਰਤ ਲੋਕਾਂ ਦੇ ਘਰਾਂ 'ਚ ਕੰਮ ਕਰਕੇ ਗੁਜ਼ਾਰਾ ਕਰਦੀ ਹੈ। ਘਰ ਦਾ ਕੀਮਤੀ ਸਮਾਨ ਮਕਾਨ ਡਿੱਗਣ ਕਾਰਨ ਮਲਵੇ ਹੇਠ ਆ ਗਿਆ ਹੈ। ਵਿਧਵਾ ਔਰਤ ਨੇ ਪ੍ਰਸ਼ਾਸਨ ਨੂੰ ਆਰਥਿਕ ਮਦਦ ਦੀ ਗੁਹਾਰ ਲਗਾਈ ਹੈ।
ਘੱਗਰ ਨਦੀ ਹੜ੍ਹਾਂ ਨਾਲ ਭਰੀ ਹੋਈ ਹੈ ਅਤੇ ਇਸ ਨਾਲ ਜੁੜਦੀ ਹੈ। ਸਮਾਣਾ ਅਤੇ ਸਤਰਾਣਾ ਬਲਾਕਾਂ ਦੇ 25 ਪਿੰਡ ਇਸ ਨਦੀ ਦੇ ਨਾਲ-ਨਾਲ ਵਸੇ ਹੋਏ ਹਨ, ਜਿਸ ਕਾਰਨ ਕਿਸਾਨ ਚਿੰਤਤ ਹਨ। ਛੱਪਰ ਹੇੜੀ, ਛੰਨਾ, ਹਰਚੰਦਰਪੁਰਾ, ਬਾਦਸ਼ਾਹਪੁਰ ਆਦਿ ਪਿੰਡਾਂ ਦੇ ਅੰਦਰਲੇ ਸਕੂਲਾਂ ਵਿੱਚ, ਉਹ ਨਦੀ ਦੇ ਫੈਲਣ ਦੇ ਤਰੀਕੇ ਤੋਂ ਘਬਰਾਏ ਹੋਏ ਹਨ। ਪ੍ਰਸ਼ਾਸਨ ਨੇ ਅਪ੍ਰੈਲ ਵਿੱਚ ਘੱਗਰ ਦੀ ਸਫਾਈ ਸ਼ੁਰੂ ਕਰਨੀ ਸੀ। ਪਿਛਲੇ 35-35 ਸਾਲਾਂ ਤੋਂ ਸਥਿਤੀ ਅਜਿਹੀ ਹੀ ਹੈ। ਇਹ ਕਿਸਾਨਾਂ ਦਾ ਕਹਿਣਾ ਹੈ।
ਲਗਾਤਾਰ ਪੈ ਰਹੇ ਮੀਂਹ ਕਾਰਨ ਬਠਿੰਡਾ ਦੇ ਆਦਰਸ਼ ਨਗਰ 'ਚ ਵਿਧਵਾ ਔਰਤ ਦਾ ਡਿੱਗਿਆ ਮਕਾਨ
ਲੋਕਾਂ ਦੇ ਘਰਾਂ 'ਚ ਕੰਮ ਕਰਕੇ ਗੁਜ਼ਾਰਾ ਕਰਦੀ ਹੈ ਵਿਧਵਾ ਔਰਤ
ਮਕਾਨ ਡਿੱਗਣ ਕਾਰਨ ਆਇਆ ਮਲਵੇ ਹੇਠਾਂ ਆਇਆ ਕੀਮਤੀ ਸਮਾਨ
ਵਿਧਵਾ ਔਰਤ ਨੇ ਪ੍ਰਸ਼ਾਸਨ ਨੂੰ ਆਰਥਿਕ ਮਦਦ ਦੀ ਲਗਾਈ ਗੁਹਾਰ
ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਅੱਜ ਸਵੇਰੇ ਹੜ੍ਹ ਪ੍ਰਭਾਵਿਤ ਫਿਰੋਜ਼ਪੁਰ ਦੇ ਆਪਣੇ ਦੌਰੇ ਦੌਰਾਨ ਉੱਚ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਮੌਜੂਦਾ ਹੜ੍ਹ ਸਥਿਤੀ ਦਾ ਜਾਇਜ਼ਾ ਲਿਆ।
ਉਨ੍ਹਾਂ ਨੇ ਰਾਹਤ ਕਾਰਜਾਂ ਦੀ ਗਤੀ, ਪ੍ਰਭਾਵਿਤ ਪਰਿਵਾਰਾਂ ਦੇ ਪੁਨਰਵਾਸ ਲਈ ਕੀਤੇ ਗਏ ਪ੍ਰਬੰਧਾਂ ਬਾਰੇ ਚਰਚਾ ਕੀਤੀ ਅਤੇ ਅਧਿਕਾਰੀਆਂ ਨੂੰ ਜ਼ਿਲ੍ਹੇ ਦੇ ਸਾਰੇ ਹੜ੍ਹ ਪ੍ਰਭਾਵਿਤ ਖੇਤਰਾਂ ਵਿੱਚ ਸਮੇਂ ਸਿਰ ਸਹਾਇਤਾ ਅਤੇ ਪ੍ਰਭਾਵਸ਼ਾਲੀ ਤਾਲਮੇਲ ਨੂੰ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ।
SGPC ਮੈਂਬਰ ਬਲਜੀਤ ਸਿੰਘ ਜਲਾਲਉਸਮਾ ਨੇ ਸਾਥੀਆਂ ਸਮੇਤ ਹੜ੍ਹ ਪੀੜਤਾਂ ਨੂੰ ਰਾਸ਼ਨ ਸਮਗਰੀ ਦੇ ਵੰਡੇ ਪੈਕਟ
ਹਲਕਾ ਬਾਬਾ ਬਕਾਲਾ ਸਾਹਿਬ ਦੇ ਵੱਖ -ਵੱਖ ਪਿੰਡਾਂ 'ਚ ਆਏ ਹੜ੍ਹਾਂ ਦੀ ਸਥਿਤੀ ਦਾ ਵੀ ਲਿਆ ਜਾਇਜ਼ਾ
ਬੇਜ਼ੁਬਾਨ ਪਸ਼ੂਆਂ ਲਈ ਚਾਰਾ, ਚੋਕਰ ਤੋਂ ਇਲਾਵਾ ਰਹਿਣ ਬਸੇਰੇ ਲਈ ਤਰਪਾਲਾ ਵੀ ਵੰਡੀਆਂ
ਪੰਜਾਬ ਸਰਕਾਰ ਦਾ ਕੋਈ ਵੀ ਮੰਤਰੀ ਤੇ ਅਧਿਕਾਰੀ ਪੀੜਤ ਪਰਿਵਾਰਾਂ ਦੀ ਸਾਰ ਲੈਣ ਲਈ ਪਹੁੰਚਿਆ : ਜਲਾਲਉਸਮਾ
'ਇਸ ਖੇਤਰ ਵਿੱਚ ਬਿਆਜ ਦਰਿਆ ਦੀ ਮਾਰ ਹੇਠ ਕਿਸਾਨਾਂ ਦੀ ਸੈਂਕੜੇ ਏਕੜ ਫਸਲ ਪਾਣੀ ਡੁੱਬ ਚੁੱਕੀ ਹੈ'
ਖਤਰੇ ਦੇ ਨਿਸ਼ਾਨ ਤੋਂ 3 ਫੁੱਟ ਹੇਠਾਂ ਭਾਖੜਾ ਡੈਮ 'ਚ ਪਾਣੀ ਦਾ ਪੱਧਰ
ਭਾਖੜਾ ਡੈਮ 'ਚ 1680 ਫੁੱਟ 'ਤੇ ਹੈ ਖਤਰੇ ਦਾ ਨਿਸ਼ਾਨ
ਭਾਖੜਾ ਡੈਮ ਦੇ ਚਾਰੋਂ ਫਲੱਡ ਗੇਟ ਚਾਰ -ਚਾਰ ਫੁੱਟ ਤੱਕ ਖੋਲੇ ਗਏ
ਅੱਜ ਭਾਖੜਾ ਡੈਮ 'ਚ ਪਾਣੀ ਦੀ ਆਮਦ 107565 ਕਿਉੰਸਿਕ
ਰਣਜੀਤ ਸਾਗਰ ਡੈਮ 'ਚ ਪਾਣੀ ਦਾ ਪੱਧਰ ਇਸ ਵੇਲੇ 524.800 ਮੀਟਰ ਦੇ ਨੇੜੇ
ਰਣਜੀਤ ਸਾਗਰ ਡੈਮ 'ਚ 527 ਮੀਟਰ 'ਤੇ ਖ਼ਤਰੇ ਦਾ ਨਿਸ਼ਾਨ
ਡੈਮ ਦੇ ਪਾਣੀ ਦੇ ਪੱਧਰ ਨੂੰ ਕੰਟਰੋਲ ਕਰਨ ਲਈ 3 ਸਪਿਲਵੇਅ ਗੇਟ ਅਜੇ ਵੀ ਖੁੱਲ੍ਹੇ
ਸ਼੍ਰੋਮਣੀ ਅਕਾਲੀ ਦਲ ਵੱਲੋਂ ਜਲੰਧਰ ’ਚ ਹੜ੍ਹ ਰਾਹਤ ਕੇਂਦਰ ਸਥਾਪਤ
ਯੂਥ ਅਕਾਲੀ ਦਲ ਦੇ ਨੌਜਵਾਨਾਂ ਵੱਲੋਂ ਹੜ੍ਹ ਪੀੜਤਾਂ ਤੱਕ ਪਹੁੰਚਾਈ ਜਾਏਗੀ ਰਾਹਤ ਸਮੱਗਰੀ
ਰਾਹਤ ਕਾਰਜਾਂ ਵਿੱਚ ਯੋਗਦਾਨ ਪਾਉਣ ਲਈ ਜਾਂ ਫਿਰ ਹੜ੍ਹ ਪ੍ਰਭਾਵਿਤ ਲੋਕਾਂ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਲੋੜ ਹੈ ਤਾਂ
ਇਨ੍ਹਾਂ ਹੈਲਪਲਾਈਨ ਨੰਬਰ ਉੱਤੇ ਸੰਪਰਕ ਕਰ ਸਕਦਾ।
91-81958 22222
91-9501287100
ਭਾਰੀ ਮੀਂਹ ਦੀ ਭਵਿੱਖਵਾਣੀ ਨੂੰ ਲੈ ਕੇ ਲੁਧਿਆਣਾ ਦੇ ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ ਨੇ ਜਾਰੀ ਕੀਤੇ ਹੁਕਮ
ਬੁੱਢੇ ਨਾਲੇ ਦੇ ਆਲੇ ਦੁਆਲੇ 3 ਤੋਂ 4 ਹਜ਼ਾਰ ਦੇ ਕਰੀਬ ਹੈ ਡਾਇਗ ਇੰਡਸਟਰੀ
Punjab Flood Live Updates : ਪੰਜਾਬ ਵਿਚ ਪਿਛਲੇ 2 ਦਿਨਾਂ ਤੋਂ ਭਾਰੀ ਮੀਂਹ ਕਾਰਨ ਸਤਲੁਜ ਦਰਿਆ ਵਿਚ ਪਾਣੀ ਦੇ ਪੱਧਰ ਵਿਚ ਬੇਤਹਾਸਾ ਵਾਧਾ ਹੋਇਆ ਹੈ। ਜਾਣਕਾਰੀ ਅਨੁਸਾਰ ਸਤਲੁਜ ਦਰਿਆ ਵਿਚ ਪਹਿਲਾਂ 50 ਤੋਂ 70 ਹਜ਼ਾਰ ਕਿਉਸਿਕ ਪਾਣੀ ਵਗ ਰਿਹਾ ਸੀ, ਜੋ ਕਿ ਹੁਣ ਭਾਰੀ ਮੀਂਹ 1.25 ਲੱਖ ਕਿਉਸਿਕ ਤੱਕ ਪੁੱਜ ਗਿਆ ਹੈ ਅਤੇ ਜੇਕਰ ਪਾਣੀ ਦਾ ਪੱਧਰ ਹੋਰ ਵਧਿਆ ਤਾਂ ਧੁੱਸੀ ਬੰਨ੍ਹ ਟੁੱਟਣ ਦਾ ਖ਼ਤਰਾ ਮੰਡਰਾਉਣ ਲੱਗ ਜਾਵੇਗਾ। ਮਾਛੀਵਾੜਾ ਸਾਹਿਬ ਨੇੜੇ ਵਗਦੇ ਸਤਲੁਜ ਦਰਿਆ ਦੇ ਧੁੱਸੀ ਬੰਨ੍ਹ ਦਾ ਜਦੋਂ ਜਾਇਜ਼ਾ ਲਿਆ ਗਿਆ ਤਾਂ ਇੱਥੇ ਪਾਣੀ ਦਾ ਪੱਧਰ ਵਧਣ ਕਾਰਨ ਜੋ ਪਹਿਲਾਂ ਜ਼ਮੀਨ ਨੂੰ ਖੋਰਾ ਲਗਾਉਣ ਲਈ ਬੋਰੀਆਂ ਦਾ ਬੰਨ੍ਹ ਲਗਾਇਆ ਗਿਆ ਸੀ ,ਉਹ ਵਹਿ ਗਿਆ।
ਅੱਜ ਵਰ੍ਹਦੇ ਮੀਂਹ ਵਿਚ ਹਲਕਾ ਸਮਰਾਲਾ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਮੁੱਖ ਸੇਵਾਦਾਰ ਪਰਮਜੀਤ ਸਿੰਘ ਢਿੱਲੋਂ ਸਤਲੁਜ ਦਰਿਆ ਦੇ ਧੁੱਸੀ ਬੰਨ੍ਹ ’ਤੇ ਪੁੱਜੇ। ਉਨ੍ਹਾਂ ਪਿੰਡ ਵਾਸੀਆਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਨਿਰਦੇਸ਼ ਹਨ ਕਿ ਹੜ੍ਹਾਂ ਵਰਗੀ ਸਥਿਤੀ ਵਿਚ ਪੀੜਤ ਲੋਕਾਂ ਦੀ ਹਰ ਸੰਭਵ ਸਹਾਇਤਾ ਕੀਤੀ ਜਾਵੇ। ਨ੍ਹਾਂ ਕਿਹਾ ਕਿ ਫਿਲਹਾਲ ਸਥਿਤੀ ਕਾਬੂ ਵਿਚ ਹੈ ਅਤੇ ਪ੍ਰਮਾਤਮਾ ਅੱਗੇ ਅਰਦਾਸ ਕਰਦੇ ਹਨ ਕਿ ਕੋਈ ਅਣਸੁਖਾਵੀ ਘਟਨਾ ਨਾ ਵਾਪਰੇ।
Punjab Flood Live Updates : ਪੰਜਾਬ ਦੇ ਕਈ ਜਿਲ੍ਹਿਆਂ 'ਚ ਹੜ੍ਹਾਂ ਦੀ ਭਿਆਨਕ ਸਥਿਤੀ ਕਾਰਨ ਹੋ ਰਹੇ ਭਾਰੀ ਜਾਨੀ ਅਤੇ ਮਾਲੀ ਨੁਕਸਾਨ ਤੋਂ ਸੂਬੇ ਨੂੰ ਸੁਰੱਖਿਅਤ ਰੱਖਣ ਦੇ ਮੰਤਵ ਨਾਲ ਅੱਜ ਸਿੱਖ ਕੌਮ ਦੇ ਚੌਥੇ ਤਖ਼ਤ,ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਵੱਡੀ ਗਿਣਤੀ ਸੰਗਤਾਂ ਵੱਲੋਂ ਅਰਦਾਸ ਕੀਤੀ ਗਈ ਹੈ। ਅਰਦਾਸ ਤਖ਼ਤ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਗੁਰਜੰਟ ਸਿੰਘ ਨੇ ਕੀਤੀ ਜਦੋਂਕਿ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਬਾਬਾ ਟੇਕ ਸਿੰਘ ਨੇ ਵਿਸ਼ੇਸ਼ ਤੌਰ 'ਤੇ ਸ਼ਮੂਲੀਅਤ ਕੀਤੀ।
ਅਰਦਾਸ ਉਪਰੰਤ ਸੰਬੋਧਨ ਦੌਰਾਨ ਸਿੰਘ ਸਾਹਿਬ ਨੇ ਸੰਗਤਾਂ ਨੂੰ ਹੜ੍ਹ ਪੀੜਤਾਂ ਦੀ ਹਰ ਸੰਭਵ ਮਦਦ ਕਰਨ ਅਤੇ ਦਸਵੰਧ ਕੱਢਣ ਦੀ ਅਪੀਲ ਕੀਤੀ। ਸਿੰਘ ਸਾਹਿਬ ਨੇ ਕਿਹਾ ਕਿ ਤਖ਼ਤ ਸਾਹਿਬ ਪਰਬੰਧਕਾਂ ਵੱਲੋਂ ਵੀ ਹੜ੍ਹ ਪੀੜਿਤਾਂ ਦੀ ਮਦੱਦ ਦੇ ਕਾਰਜ ਅਰੰਭੇ ਜਾ ਰਹੇ ਹਨ।
Punjab Floods Live Updates : ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਚਰਨ ਛੌਅ ਪ੍ਰਾਪਤ ਧਰਤੀ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਕਰਤਾਰਪੁਰ ਸਾਹਿਬ ਪਾਕਿਸਤਾਨ ਵਿਖੇ ਪਿਛਲੇ ਦਿਨੀ ਆਏ ਭਾਰੀ ਹੜਾਂ ਦਾ ਪਾਣੀ ਗੁਰਦੁਆਰਾ ਸਾਹਿਬ ਦੇ ਕੰਪਲੈਕਸ ਦੇ ਆਲੇ ਦੁਆਲੇ ਲਥਨ ਤੋਂ ਬਾਅਦ ਕੀਤੀ ਗਈ ਸੇਵਾ ਸੰਭਾਲ ਤੋਂ ਬਾਅਦ ਅੱਜ ਗੁਰਦੁਆਰਾ ਸਾਹਿਬ ਵਿਖੇ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਮੁੜ ਪ੍ਰਕਾਸ਼ ਕੀਤਾ ਗਿਆ ਹੈ I
ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਨਾਰੋਵਾਲ ਪਾਕਿਸਤਾਨ ਵਿਖੇ ਦੂਸਰੀ ਮੰਜ਼ਿਲ ਤੇ ਸੁਸ਼ੋਭਿਤ ਗੁਰੂ ਗ੍ਰੰਥ ਸਾਹਿਬ ਜੀ ਦੇ ਸੁਖ ਆਸਨ ਅਸਥਾਨ ਤੋ ਕੁਝ ਦਿਨਾਂ ਬਾਅਦ ਅੱਜ ਸਵੇਰੇ ਗੁਰਦੁਆਰਾ ਸਾਹਿਬ ਵਿਖੇ ਪ੍ਰਕਾਸ਼ ਕਰਨ ਲਈ ਸੇਵਾ ਸੰਭਾਲ ਗੁਰਦੁਆਰਾ ਸਾਹਿਬ ਦੇ ਮੁੱਖ ਗ੍ਰੰਥੀ ਭਾਈ ਗੋਬਿੰਦ ਸਿੰਘ ਤੇ ਉਥੋਂ ਦੀਆਂ ਸੰਗਤਾਂ ਵੱਲੋਂ ਕੀਤੀ ਗਈ I
Punjab Floods Live Updates : ਬਾਲੀਵੁੱਡ ਅਦਾਕਾਰਾ ਅਤੇ ਪੰਜਾਬ ਕਿੰਗਜ਼ ਦੀ ਮਾਲਕ ਪ੍ਰੀਤੀ ਜ਼ਿੰਟਾ ਨੇ ਪੰਜਾਬ 'ਚ ਆਏ ਹੜ੍ਹਾਂ 'ਤੇ ਦੁੱਖ ਜ਼ਾਹਰ ਕੀਤਾ ਹੈ। ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਪੋਸਟ ਸਾਂਝੀ ਕਰਦਿਆਂ ਉਸ ਨੇ ਲਿਖਿਆ, ''ਪੰਜਾਬ ਵਿੱਚ ਹੜ੍ਹਾਂ ਅਤੇ ਆਲੇ ਦੁਆਲੇ ਹੋਈ ਤਬਾਹੀ ਬਾਰੇ ਸੁਣ ਕੇ ਦਿਲ ਦੁਖੀ ਹੋ ਗਿਆ। ਪ੍ਰਭਾਵਿਤ ਸਾਰਿਆਂ ਲਈ ਮੇਰੇ ਵਿਚਾਰ ਅਤੇ ਪ੍ਰਾਰਥਨਾਵਾਂ। ਸਾਰਿਆਂ ਨੂੰ ਸੁਰੱਖਿਅਤ ਰੱਖੋ। ਰਬ ਰਾਖਾ ???? #PunjabFloods ''
Punjab Floods Live Updates : ਪੰਜਾਬ ਦੇ ਮਸ਼ਹੂਰ ਪੰਜਾਬੀ ਕਲਾਕਾਰ ਆਰ. ਨੈਤ ਦੇਰ ਸ਼ਾਮ ਸਬ ਡਿਵੀਜ਼ਨ ਭੁਲੱਥ ਦੇ ਮੰਡ ਖੇਤਰ ਕੂਕਾ ਮੰਡ ਵਿਖੇ ਪੁੱਜੇ ਅਤੇ ਉਥੋਂ ਉਹਨਾਂ ਵੱਲੋਂ ਰਾਹਤ ਸਮਗਰੀ ਵੰਡੀ ਗਈ।
Rahul Gandhi on Punjab Floods : ਪੰਜਾਬ ਵਿੱਚ ਹੜ੍ਹਾਂ ਨਾਲ ਤਬਾਹੀ 'ਤੇ ਕਾਂਗਰਸ ਦੇ ਸੀਨੀਅਰ ਆਗੂ ਰਾਹੁਲ ਗਾਂਧੀ ਨੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਭਿਆਨਕ ਹੜ੍ਹਾਂ ਕਾਰਨ ਹੋਇਆ ਜਾਨੀ ਨੁਕਸਾਨ ਅਤੇ ਵਿਆਪਕ ਤਬਾਹੀ ਬਹੁਤ ਹੀ ਦੁਖਦਾਈ ਅਤੇ ਦਰਦਨਾਕ ਹੈ।
ਉਨ੍ਹਾਂ ਨੇ ਕਿਹਾ ਕਿ ਮੈਂ ਦੁਖੀ ਪਰਿਵਾਰਾਂ ਪ੍ਰਤੀ ਆਪਣੀ ਡੂੰਘੀ ਸੰਵੇਦਨਾ ਪ੍ਰਗਟ ਕਰਦਾ ਹਾਂ ਅਤੇ ਫਸੇ ਸਾਰੇ ਲੋਕਾਂ ਦੀ ਸੁਰੱਖਿਆ ਲਈ ਪ੍ਰਾਰਥਨਾ ਕਰਦਾ ਹਾਂ।
ਮੈਂ ਕੇਂਦਰ ਅਤੇ ਰਾਜ ਸਰਕਾਰਾਂ ਨੂੰ ਰਾਹਤ ਅਤੇ ਬਚਾਅ ਕਾਰਜਾਂ ਵਿੱਚ ਹੋਰ ਤੇਜ਼ੀ ਅਤੇ ਤਾਕਤ ਲਿਆਉਣ ਦੀ ਅਪੀਲ ਕਰਦਾ ਹਾਂ। ਤਬਾਹੀ ਦੀ ਤੀਬਰਤਾ ਨੂੰ ਦੇਖਦੇ ਹੋਏ, ਸਰਕਾਰ ਨੂੰ ਮਿਸ਼ਨ ਮੋਡ ਵਿੱਚ ਕੰਮ ਕਰਨਾ ਪਵੇਗਾ।
ਕਿਸਾਨਾਂ, ਮਜ਼ਦੂਰਾਂ, ਪਸ਼ੂ ਪਾਲਕਾਂ ਅਤੇ ਆਮ ਨਾਗਰਿਕਾਂ ਨੂੰ ਤੁਰੰਤ ਅਤੇ ਪ੍ਰਭਾਵਸ਼ਾਲੀ ਸਹਾਇਤਾ ਮਿਲਣੀ ਚਾਹੀਦੀ ਹੈ।
ਕਾਂਗਰਸ ਆਗੂਆਂ ਅਤੇ ਵਰਕਰਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਇਸ ਸਮੇਂ ਰਾਹਤ ਕਾਰਜਾਂ ਨੂੰ ਆਪਣੀ ਪਹਿਲੀ ਤਰਜੀਹ ਦੇਣ - ਇਹ ਤੁਹਾਡੀ ਇੱਕੋ ਇੱਕ ਜ਼ਿੰਮੇਵਾਰੀ ਹੈ। ਸਾਨੂੰ ਪੰਜਾਬ ਦੇ ਲੋਕਾਂ ਨਾਲ ਹੱਥ, ਫੜਨਾ ਚਾਹੀਦਾ ਹੈ।
ਗੁਰਦਾਸਪੁਰ ਦੇ ਜ਼ਿਲ੍ਹੇ ਦੇ 7 ਪਿੰਡ ਜੋ ਰਾਵੀ ਦਰਿਆ ਦੇ ਮਕੋੜਾ ਪੱਤਣ ਤੋਂ ਪਾਰ ਪੈਦੇ ਹਨ। ਜ਼ਿਲ੍ਹੇ ਵਿੱਚ ਆਏ ਹੜ੍ਹਾਂ ਦੌਰਾਨ ਇਨ੍ਹਾਂ ਪਿੰਡਾਂ ਦਾ ਸੰਪਰਕ ਦੇਸ ਨਾਲੋਂ ਟੁੱਟ ਗਿਆ ਸੀ ਅਤੇ ਇਹ ਪਿੰਡ ਪੂਰੀ ਤਰ੍ਹਾਂ ਦੇਸ਼ ਨਾਲੋਂ ਟੁੱਟ ਗਏ ਸਨ। ਅੱਜ ਕਾਫੀ ਦਿਨਾਂ ਬਾਅਦ ਜਦੋਂ ਪਾਣੀ ਦਾ ਲੇਵਲ ਘੱਟ ਹੋਇਆ ਤਾਂ ਇਨ੍ਹਾਂ 7 ਪਿੰਡਾਂ ਵਾਸਤੇ NDRF ਦੀਆ ਟੀਮਾਂ ਵਲੋਂ ਪ੍ਰਸਾਸਨ ਦੀ ਮਦਦ ਨਾਲ ਦਰਿਆ ਦੇ ਪਾਰ ਬੇੜਿਆ ਰਾਹੀ ਖਾਨ ਪੀਣ ਦਾ ਸਾਮਾਨ ਅਤੇ ਪਸ਼ੂਆਂ ਦਾ ਚਾਰਾ ਵਗੈਰਾ ਭੇਜਿਆ ਗਿਆ।
ਇਸ ਮੌਕੇ NDRF ਦੇ ਡਿੱਪਟੀ ਕਮਾਂਡਰ ਦੀਪਕ ਸਿੰਘ ਹੁਰਾ ਨੇ ਦੱਸਿਆ ਕੇ ਇਨ੍ਹਾਂ 7 ਪਿੰਡਾਂ ਦੇ ਲੋਕ ਜੋ ਹੜ੍ਹਾ ਦੌਰਾਨ ਪਾਣੀ ਵਿੱਚ ਘਿਰ ਗਏ ਸਨ ਅਤੇ ਇਨ੍ਹਾਂ ਨੂੰ ਕੋਈ ਵੀ ਰਾਹਤ ਸਮੱਗਰੀ ਨਹੀ ਪਹੁਚਾਈ ਗਈ ਸੀ ਹੁਣ ਸਾਡੀਆ ਟੀਮਾਂ ਇਨਾਂ ਪਿੰਡਾਂ ਵਿੱਚ ਪਹੁੰਚ ਰਹਿਆ ਹਨ ਅਤੇ ਇਨ੍ਹਾਂ ਵਾਸਤੇ ਖਾਣ ਪੀਣ ਦਾ ਸਾਮਾਨ ਅਤੇ ਪਸੂਆਂ ਦਾ ਚਾਰਾ ਇਨਾਂ ਤੱਕ ਪਹੁਚਾਈਆ ਜਾ ਰਿਹਾ ਹੈ ਅਤੇ ਜੇ ਕੋਈ ਇਨ੍ਹਾਂ ਪਿੰਡਾਂ ਵਿੱਚੋ ਇਸ ਪਾਰ ਆਓਣਾ ਚਾਹੇਗਾ ਤਾਂ ਉਸ ਨੂੰ ਵੀ ਲਿਆਦਾ ਜਾਵੇਗਾ ਅਤੇ ਜਿਸ ਵੀ ਚੀਜ਼ ਦੀ ਉਨ੍ਹਾਂ ਨੂੰ ਜਰੂਰਤ ਹੋਈ ਇਨਾਂ ਤੱਕ ਪਹੁਚਾਈ ਜਾਵੇਗੀ।
ਇਸ ਤਰ੍ਹਾਂ ਹੁਣ ਇਹ ਪਿੰਡ ਦੇਸ ਨਾਲ ਦੁਬਾਰਾ ਜੁੜ ਗਏ ਹਨ, ਉੱਥੇ ਹੀ ਇਸ ਮੋਕੇ NDRF ਵਲੋਂ ਦਰਿਆ ਪਾਰ ਤੋਂ ਲਿਆਦੇ ਗਏ ਲੋਕਾਂ ਸੁਖਵਿੰਦਰ ਸਿੰਘ ਕੁਲਦੀਪ ਸਿੰਘ ਗੁਰਨਾਮ ਸਿੰਘ ਨੇ ਦੱਸਿਆ ਕੇ ਅਸੀ ਇਸ ਇਨ੍ਹਾਂ ਹੜਾ ਵਿੱਚ ਇਨ੍ਹਾਂ ਪਿੰਡਾਂ ਵਿੱਚ ਫਸ ਗਏ ਸੀ, ਹੁਣ ਸਾਨੂੰ NDRF ਦੇ ਅਦਿਕਾਰੀਆ ਵੱਲ ਕੱਢ ਕੇ ਇਸ ਪਾਰ ਲਿਆਂਦਾ ਗਿਆ ਹੈ ਇਸ ਕਰਕੇ ਅਸੀ ਇਨ੍ਹਾਂ ਦਾ ਬਹੁਤ ਧੰਨਵਾਦ ਕਰਦੇ ਹਾਂ।
Punjab Floods Live Update : ਮੌਸਮ ਵਿਭਾਗ ਵੱਲੋਂ ਜਾਰੀ ਕੀਤੀ ਗਈ ਚੇਤਾਵਨੀ ਨੂੰ ਧਿਆਨ ਵਿੱਚ ਰੱਖਦਿਆਂ, ਡਿਪਟੀ ਕਮਿਸ਼ਨਰ ਵਰਜੀਤ ਵਾਲੀਆ ਅਤੇ ਐਸਐਸਪੀ ਗੁਲਨੀਤ ਸਿੰਘ ਖੁਰਾਣਾ ਨੇ ਅੱਜ ਸਤਲੁਜ ਦਰਿਆ ਨਾਲ ਲੱਗਦੇ ਕਈ ਪਿੰਡਾਂ ਦਾ ਦੌਰਾ ਕਰਕੇ ਹਾਲਾਤਾਂ ਦਾ ਜਾਇਜ਼ਾ ਲਿਆ।
ਪੰਜਾਬ ਦੇ ਰਾਜਪਾਲ 1 ਤੋਂ 4 ਸਤੰਬਰ ਤੱਕ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰ ਰਹੇ ਹਨ। ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਅੱਜ ਦੁਪਹਿਰ ਪੰਜਾਬ ਦੇ ਹੜ੍ਹ ਪ੍ਰਭਾਵਿਤ ਜ਼ਿਲ੍ਹਿਆਂ ਦਾ ਦੌਰਾ ਸ਼ੁਰੂ ਕਰਨ ਲਈ ਸੜਕ ਰਾਹੀਂ ਫਿਰੋਜ਼ਪੁਰ ਲਈ ਰਵਾਨਾ ਹੋਏ।
ਦੌਰੇ ਦੇ ਪ੍ਰੋਗਰਾਮ ਅਨੁਸਾਰ, ਰਾਜਪਾਲ 2 ਸਤੰਬਰ ਨੂੰ ਫਿਰੋਜ਼ਪੁਰ ਅਤੇ ਤਰਨਤਾਰਨ, 3 ਸਤੰਬਰ ਨੂੰ ਅੰਮ੍ਰਿਤਸਰ, ਗੁਰਦਾਸਪੁਰ ਅਤੇ ਪਠਾਨਕੋਟ ਅਤੇ 4 ਸਤੰਬਰ ਨੂੰ ਹੁਸ਼ਿਆਰਪੁਰ ਅਤੇ ਸ੍ਰੀ ਆਨੰਦਪੁਰ ਸਾਹਿਬ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰਨਗੇ।
ਆਪਣੇ ਦੌਰੇ ਦੌਰਾਨ, ਸ਼੍ਰੀ ਕਟਾਰੀਆ ਪ੍ਰਭਾਵਿਤ ਲੋਕਾਂ ਨਾਲ ਮੁਲਾਕਾਤ ਕਰਨਗੇ ਅਤੇ ਸਬੰਧਤ ਜ਼ਿਲ੍ਹਿਆਂ ਵਿੱਚ ਚੱਲ ਰਹੇ ਰਾਹਤ ਅਤੇ ਪੁਨਰਵਾਸ ਉਪਾਵਾਂ ਦਾ ਜਾਇਜ਼ਾ ਲੈਣਗੇ।
ਪਿਛਲੇ ਦਿਨਾਂ ਤੋਂ ਰਾਵੀ ਦਰਿਆ ਵਿੱਚ ਆਏ ਹੜ ਅਤੇ ਧੁੱਸੀ ਬੰਨ ਟੁੱਟਣ ਨਾਲ ਅਜਨਾਲਾ ਵਿਧਾਨ ਸਭਾ ਹਲਕਾ ਅਜਨਾਲਾ ਦੇ ਕਰੀਬ 70-75 ਪਿੰਡ ਇਸਦੀ ਮਾਰ ਹੇਠ ਆਏ ਜਿਸ ਤੇ ਚਲਦਿਆਂ ਹੁਣ ਰੋਟਰੀ ਕਲੱਬ ਅੰਮ੍ਰਿਤਸਰ ਤੇ ਲੇਖਕ ਮੰਚ ਵੱਲੋਂ ਇੱਕ ਪਿੰਡ ਨੂੰ ਗੋਦ ਲੈਣ ਅਤੇ ਉਸਦੀ ਦੇਖਭਾਲ ਕਰਨ ਦਾ ਐਲਾਨ ਕੀਤਾ ਗਿਆ ਹੈ।
Bibi Kaulan Ji Charitable Hospital : ਬੀਬੀ ਕੌਲਾਂ ਜੀ ਚੈਰੀਟੇਬਲ ਹਸਪਤਾਲ ਵੱਲੋਂ ਭਾਈ ਗੁਰਇਕਬਾਲ ਸਿੰਘ ਅਤੇ ਭਾਈ ਹਰਵਿੰਦਰਪਾਲ ਸਿੰਘ ਲਿਟਲ ਦੀ ਅਗਵਾਈ ਹੇਠ ਹੜ ਪੀੜਤਾਂ ਲਈ ਰਾਹਤ ਸਮੱਗਰੀ ਦੀ ਤੀਜੀ ਖੇਪ ਅੱਜ ਰਵਾਨਾ ਕੀਤੀ ਗਈ। ਭਾਈ ਲਿਟਲ ਨੇ ਦੱਸਿਆ ਕਿ ਸੰਗਤਾਂ ਦੇ ਸਹਿਯੋਗ ਨਾਲ ਤਕਰੀਬਨ 2 ਹਜ਼ਾਰ ਲੰਗਰ ਪੈਕਟ ਤਿਆਰ ਕਰਕੇ ਭੇਜੇ ਗਏ ਹਨ।

a
ਉਹਨਾਂ ਦੱਸਿਆ ਕਿ ਕੱਲ ਮਿਤੀ 2 ਸਤੰਬਰ ਨੂੰ ਖਾਸ ਤੌਰ ‘ਤੇ ਪਸ਼ੂਆਂ ਲਈ ਚਾਰਾ, ਚੋਕਰ ਅਤੇ ਤਰਪਾਲਾਂ ਵੀ ਭੇਜੀਆਂ ਜਾਣਗੀਆਂ। ਇਸ ਮੌਕੇ ਅੰਮ੍ਰਿਤਸਰ ਹਲਕਾ ਦੱਖਣੀ ਦੇ ਐਮਐਲਏ ਡਾ. ਇੰਦਰਬੀਰ ਸਿੰਘ ਨਿੱਜਰ ਦੇ ਨੁਮਾਇੰਦੇ ਓ.ਐਸ. ਡੀ ਮਨਪ੍ਰੀਤ ਸਿੰਘ, ਨੇ ਖੁਦ ਹਾਜ਼ਰ ਹੋ ਕੇ ਸੇਵਾ ਵਿੱਚ ਭਾਗ ਲਿਆ ਅਤੇ ਸੰਸਥਾ ਵੱਲੋਂ ਚੱਲ ਰਹੇ ਕਾਰਜਾਂ ਦੀ ਸਰਾਹਨਾ ਕਰਦੇ ਹੋਏ ਹੜ੍ਹ ਪੀੜਤਾ ਲਈ ਰਾਸ਼ਨ ਦੀਆਂ ਗੱਡੀਆਂ ਰਵਾਨਾ ਕੀਤੀਆਂ। ਉਹਨਾਂ ਨੇ ਭਾਈ ਸਾਹਿਬ ਦਾ ਧੰਨਵਾਦ ਵੀ ਕੀਤਾ ਅਤੇ ਵਲੰਟੀਅਰ ਗੁਰਪ੍ਰੀਤ ਸਿੰਘ ਚਾਹਤ ਨਾਲ ਵਿਸ਼ੇਸ਼ ਗੱਲਬਾਤ ਕੀਤੀ। ਮਨਪ੍ਰੀਤ ਸਿੰਘ ਨੇ ਕਿਹਾ ਕਿ ਡਾਕਟਰ ਨਿੱਜਰ ਜੀਂ ਦੀਆਂ ਟੀਮਾਂ ਹੜ੍ਹ ਪੀੜਤਾ ਦੇ ਰਾਹਤ ਕਾਰਜਾ ਲਈ ਜੁੱਟੀਆਂ ਹੋਈਆਂ ਹਨ ਅਤੇ ਗੱਲਬਾਤ ਦੌਰਾਨ ਪ੍ਰਸ਼ਾਸਨਕ ਕਾਰਜਾਂ, ਕੈਂਪਾਂ ਅਤੇ ਇਲਾਕਿਆਂ ਬਾਰੇ ਵੀ ਜਾਣਕਾਰੀ ਸਾਂਝੀ ਕੀਤੀ ਗਈ।
ਇਸ ਮੌਕੇ ਉਕਾਂਰ ਸਿੰਘ, ਦਲਬੀਰ ਸਿੰਘ, ਪਰਮਜੀਤ ਸਿੰਘ (ਹਸਪਤਾਲ), ਸਰਵਣ ਸਿੰਘ ਚੱਟਾਵੱਡ, ਪਰਮਜੀਤ ਸਿੰਘ, ਸ਼ੁਰਿੰਦਰ ਸਿੰਘ ਰਿੰਕੂ, ਭੁਪਿੰਦਰ ਸਿੰਘ ਅਤੇ ਮਨਪ੍ਰੀਤ ਸਿੰਘ ਤਬਲਾ ਵਾਦਕ ਸਮੇਤ ਟੀਮ ਦੇ ਮੈਂਬਰ ਹਾਜ਼ਰ ਸਨ।
Punjab Floods Live Update : ਐਸਏਐਸ ਨਗਰ ਜ਼ਿਲ੍ਹੇ ਵਿੱਚ ਹੜ੍ਹਾਂ ਦੀ ਸਥਿਤੀ ਬਾਰੇ, ਮੋਹਾਲੀ ਦੇ ਡਿਪਟੀ ਕਮਿਸ਼ਨਰ ਕੋਮਲ ਮਿੱਤਲ ਦਾ ਕਹਿਣਾ ਹੈ, "ਮੋਹਾਲੀ ਵਿੱਚ ਸਥਿਤੀ ਆਮ ਹੈ... ਘੱਗਰ ਦਾ ਪਾਣੀ ਦਾ ਪੱਧਰ ਸਵੇਰੇ ਵਧਿਆ ਸੀ, ਪਰ ਉਦੋਂ ਤੋਂ ਹੇਠਾਂ ਆ ਰਿਹਾ ਹੈ... ਸੁਖਨਾ ਡੈਮ ਤੋਂ ਸਵੇਰੇ ਪਾਣੀ ਛੱਡਿਆ ਗਿਆ ਸੀ, ਪਰ ਹੁਣ ਇੱਕ ਗੇਟ ਬੰਦ ਕਰ ਦਿੱਤਾ ਗਿਆ ਹੈ... ਸਾਡੀਆਂ ਟੀਮਾਂ ਘੱਗਰ ਨਦੀ ਦੇ ਨਾਲ ਲੱਗਦੇ ਬੰਨ੍ਹਾਂ ਦੀ ਲਗਾਤਾਰ ਨਿਗਰਾਨੀ ਕਰ ਰਹੀਆਂ ਹਨ... ਪ੍ਰਸ਼ਾਸਨ ਕਿਸੇ ਵੀ ਤਰ੍ਹਾਂ ਦੀ ਸਥਿਤੀ ਨਾਲ ਨਜਿੱਠਣ ਲਈ ਤਿਆਰ ਹੈ..."
ਲਗਾਤਾਰ ਹੋ ਰਹੀ ਬਰਸਾਤ ਨੇ ਜਿੱਥੇ ਆਮ ਜਨ ਜੀਵਨ ਅਸਤ ਵਿਅਸਤ ਕੀਤਾ ਹੈ ਉੱਥੇ ਹੀ ਜੇਕਰ ਸੂਬੇ ਅੰਦਰ ਵਗ ਰਹੇ ਉਹਨਾਂ ਦੀਆਂ ਨਾਲਿਆਂ ਤੇ ਨਹਿਰਾਂ ਦੀ ਗੱਲ ਕੀਤੀ ਜਾਵੇ ਤਾਂ ਸਾਰੇ ਪਾਣੀ ਦੇ ਨਾਲ ਖਰਚਾ ਖੱਚ ਭਰਿਆ ਆ ਰਹੇ ਹਨ। ਤੇ ਖਾਸ ਤੌਰ ਤੇ ਜੇਕਰ ਨਹਿਰਾਂ ਦੀ ਗੱਲ ਕੀਤੀ ਜਾਵੇ ਤਾਂ ਜਿਸ ਤਰੀਕੇ ਨਾਲ ਨਹਿਰਾਂ ਵਿੱਚ ਪਾਣੀ ਦੀ ਆਮਦ ਬੇਹਦ ਜਿਆਦਾ ਸੀ ਉਸ ਦੇ ਨਾਲ ਅੱਜ ਸਵੇਰੇ ਸ੍ਰੀ ਅਨੰਦਪੁਰ ਸਾਹਿਬ ਦੇ ਪਿੰਡ ਬੱਡਲ ਦੇ ਨਜ਼ਦੀਕ ਦੋ ਥਾਵਾਂ ਤੇ ਨਹਿ ਤੇ ਨਾਲ ਬਣੀ ਹੋਈ ਪਟੜੀ ਦੇ ਪਾਸਿਆਂ ਤੋਂ ਮਿੱਟੀ ਖੁਰਨੀ ਸ਼ੁਰੂ ਹੋਈ ਜਿਸ ਨਾਲ ਪ੍ਰਸ਼ਾਸਨ ਇੱਕਦਮ ਹਰਕਤ ਵਿੱਚ ਆਇਆ ਤੇ ਲੋਕਾਂ ਦੀ ਮਦਦ ਦੇ ਨਾਲ ਉਸਨੂੰ ਅੱਗੇ ਖੁਰਨ ਤੋਂ ਰੋਕਿਆ ਗਿਆ। ਪਾਸੇ ਤੁਹਾਨੂੰ ਦੱਸ ਦੀਏ ਕਿ ਇਹ ਤਸਵੀਰਾਂ ਕੀਰਤਪੁਰ ਸਾਹਿਬ ਦੇ ਨਜ਼ਦੀਕ ਡਾਢੀ ਪਿੰਡ ਦੀਆਂ ਹਨ ਜਿੱਥੇ ਨਹਿਰ ਦੀਆਂ ਕੁਝ ਸਲੈਬਾਂ ਬੈਠਣ ਦੇ ਚਲਦਿਆਂ ਨਹਿਰ ਵਿੱਚ ਪਾੜ ਪੈਣ ਦਾ ਖਤਰਾ ਹੈ ਜਿਸ ਨੂੰ ਲੈ ਕੇ ਸਥਾਨਕ ਲੋਕ ਕਾਫੀ ਚਿੰਤਤ ਨਜ਼ਰ ਆ ਰਹੇ ਹਨ। ਇਸੇ ਦੇ ਚੱਲਦਿਆਂ ਬੀਬੀਐਮਬੀ ਵੱਲੋਂ ਸ੍ਰੀ ਅਨੰਦਪੁਰ ਸਾਹਿਬ ਹਾਈਡਲ ਚੈਨਲ ਨਹਿਰ ਵਿੱਚ ਪਾਣੀ ਨੂੰ ਬਿਲਕੁਲ ਬੰਦ ਕੀਤਾ ਗਿਆ ਹੈ ਅਤੇ ਦੂਜੇ ਪਾਸੇ ਨੰਗਲ ਹਾਈਡਲ ਚੈਨਲ ਵਿੱਚੋਂ ਪਾਣੀ ਦੀ ਮਾਤਰਾ ਨੂੰ ਘੱਟ ਕੀਤਾ ਗਿਆ ਹੈ ਤੇ ਕੇਵਲ 7000 ਕਿਉ ਸਿਕ ਪਾਣੀ ਹੀ ਇਸ ਨਹਿਰ ਵਿੱਚ ਛੱਡਿਆ ਜਾ ਰਿਹਾ, ਤਾਂ ਜੋ ਨਹਿਰਾਂ ਤੇ ਕਿਸੇ ਤਰੀਕੇ ਦਾ ਕੋਈ ਦਬਾਅ ਨਾ ਪਵੇ ਤੇ ਜੇਕਰ ਕਿਤੇ ਥੋੜੀ ਬਹੁਤੀ ਰਿਪੇਅਰ ਦੀ ਲੋੜ ਹੈ ਤਾਂ ਉਸਦੀ ਰਿਪੇਅਰ ਦੀ ਪ੍ਰਾਥਮਿਕਤਾ ਦੇ ਆਧਾਰ ਤੇ ਕੀਤੀ ਜਾ ਸਕੇ। ਦੂਜੇ ਪਾਸੇ ਮੌਕੇ ਤੇ ਕਾਰ ਸੇਵਾ ਕਿਲਾ ਅਨੰਦਗੜ੍ਹ ਸਾਹਿਬ ਦੇ ਮੁੱਖ ਪ੍ਰਬੰਧਕ ਸੰਤ ਬਾਬਾ ਸਤਨਾਮ ਸਿੰਘ ਜੀ ਆਪਣੀ ਪੂਰੀ ਟੀਮ ਨਾਲ ਪੁੱਜ ਗਏ ਕਿਉਂਕਿ ਪਿੰਡ ਬਡਲ ਵਿਖੇ ਹੋਏ ਨੁਕਸਾਨ ਨੂੰ ਰੋਕਣ ਲਈ ਬਾਬਾ ਜੀ ਵੱਲੋਂ ਆਪਣੀ ਪੂਰੀ ਟੀਮ ਨਾਲ ਮੌਕੇ ਤੇ ਪੁੱਜ ਕੇ ਸੇਵਾ ਕੀਤੀ ਗਈ ਉਸੇ ਤਰ੍ਹਾਂ ਡਾਢੀ ਵਿਖੇ ਵੀ ਬਾਬਾ ਜੀ ਆਪਣੇ ਸਾਥੀਆਂ ਸਮੇਤ ਪੁੱਜੇ ਤੇ ਉਹਨਾਂ ਵੱਲੋਂ ਰਾਹਤ ਕਾਰਜ ਸ਼ੁਰੂ ਕੀਤੇ ਗਏ।

ਨਹਿਰਾਂ ਵਿੱਚੋਂ ਘਟਾਏ ਗਏ ਪਾਣੀ ਨੂੰ ਬੀਬੀਐਮਬੀ ਵੱਲੋਂ ਸਤਲੁਜ ਦਰਿਆ ਵਿੱਚ ਛੱਡਿਆ ਗਿਆ ਹੈ ਜਿਸ ਨਾਲ ਸਤਲੁਜ ਦਰਿਆ ਵਿੱਚ ਪਾਣੀ ਦੀ ਮਾਤਰਾ ਵੱਧ ਚੁੱਕੀ ਹੈ ਪ੍ਰੰਤੂ ਪਿਛਲੇ ਦੋ ਘੰਟੇ ਤੋਂ ਇਲਾਕਿਆਂ ਅੰਦਰ ਬਾਰਿਸ਼ ਰੁਕੀ ਹੋਈ ਹੈ ਤੇ ਉਮੀਦ ਕੀਤੀ ਜਾ ਰਹੀ ਹੈ ਕਿ ਸਥਿਤੀ ਹੋਰ ਜਿਆਦਾ ਖਰਾਬ ਨਹੀਂ ਹੋਵੇਗੀ।
ਪੌਂਗ ’ਚ ਪਾਣੀ ਘਟਿਆ ਪਰ ਹੁਣ ਭਾਖੜਾ ਡਰਾਉਣ ਲੱਗਿਆ
ਹਲਕਾ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਦਾ ਬੇਟਾ ਖੁਸ਼ਪਾਲ ਸਿੰਘ ਧਾਲੀਵਾਲ ਟਰੈਕਟਰ ਤੋਂ ਹੇਠਾਂ ਡਿੱਗ ਗਿਆ। ਦੱਸਿਆ ਜਾ ਰਿਹਾ ਹੈ ਕਿ ਖੁਸ਼ਪਾਲ ਸਿੰਘ ਧਾਲੀਵਾਲ ਵੱਲੋਂ ਪਿੰਡ ’ਚ ਰਾਹਤ ਸਮੱਗਰੀ ਵੰਡੀ ਜਾ ਰਹੀ ਸੀ। ਇਸ ਹਾਦਸੇ ’ਚ ਉਨ੍ਹਾਂ ਦੀ ਜਾਨ ਬਚ ਗਈ ਹੈ।
ਕਈ ਦਿਨਾਂ ਤੋਂ ਬਰਸਾਤ ਪੈ ਰਹੀ ਹੈ ਹੈ ਘੱਗਰ ਦਰਿਆ ਦੀ ਸਫਾਈ ਨਾ ਹੋਣ ਕਾਰਨ ਪਾਣੀ ਦਾ ਲੈਵਲ ਜਿਸਦਾ ਜਾਇਜਾ ਲੈਣ ਵਾਸਤੇ ਸਰਦਾਰ ਸੁਖਬੀਰ ਸਿੰਘ ਬਾਦਲ ਘੱਗਰ ਦਰਿਆ ਦੇ ਪਹੁੰਚੇ ਸਨ ਉਹਨਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਲੋਕਾਂ ਦੀ ਸੁਰੱਖਿਆ ਦਾ ਲੱਖਾਂ ਏਕੜ ਜਮੀਨ ਪਾਣੀ ਦੀ ਭੇਟ ਚੜ ਗਈ ਹੈ ਵੱਡੀ ਗਿਣਤੀ ਵਿੱਚ ਅਕਾਲੀ ਵਰਕਰ ਇਸ ਮੌਕੇ ਹਾਜ਼ਰ ਸਨ
Sukhbir Singh Badal in Rajpura : ਕਈ ਦਿਨਾਂ ਤੋਂ ਬਰਸਾਤ ਪੈ ਰਹੀ ਹੈ ਹੈ ਘੱਗਰ ਦਰਿਆ ਦੀ ਸਫਾਈ ਨਾ ਹੋਣ ਕਾਰਨ ਪਾਣੀ ਦਾ ਲੈਵਲ ਜਿਸਦਾ ਜਾਇਜਾ ਲੈਣ ਵਾਸਤੇ ਸਰਦਾਰ ਸੁਖਬੀਰ ਸਿੰਘ ਬਾਦਲ ਘੱਗਰ ਦਰਿਆ ਦੇ ਪਹੁੰਚੇ ਸਨ ਉਹਨਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਲੋਕਾਂ ਦੀ ਸੁਰੱਖਿਆ ਦਾ ਲੱਖਾਂ ਏਕੜ ਜਮੀਨ ਪਾਣੀ ਦੀ ਭੇਟ ਚੜ ਗਈ ਹੈ ਵੱਡੀ ਗਿਣਤੀ ਵਿੱਚ ਅਕਾਲੀ ਵਰਕਰ ਇਸ ਮੌਕੇ ਹਾਜ਼ਰ ਸਨ।

ਪੰਜਾਬੀ ਐਮੀ ਵਿਰਕ ਵੀ ਆਏ ਹੜ੍ਹ ਪੀੜਤਾਂ ਲਈ ਅੱਗੇ, 200 ਘਰਾਂ ਨੂੰ ਗੋਦ ਲੈਣ ਦਾ ਕੀਤਾ ਐਲਾਨ
ਕਿਹਾ - ਸਾਡਾ ਦਿਲ ਪੰਜਾਬ 'ਚ ਆਏ ਹੜ੍ਹਾਂ ਕਾਰਨ ਤਬਾਹੀ ਨੂੰ ਦੇਖ ਕੇ ਬਹੁਤ ਦੁਖੀ ਹੈ
ਪੰਜਾਬੀ ਗਾਇਕ ਅਤੇ ਅਦਾਕਾਰ ਦਿਲਜੀਤ ਦੋਸਾਂਝ ਨੇ ਆਪਣੀ ਸਾਂਝ ਫਾਊਂਡੇਸ਼ਨ ਰਾਹੀਂ ਗੁਰਦਾਸਪੁਰ ਅਤੇ ਅੰਮ੍ਰਿਤਸਰ ਦੇ 10 ਹੜ੍ਹ ਪ੍ਰਭਾਵਿਤ ਪਿੰਡਾਂ ਨੂੰ ਗੋਦ ਲਿਆ ਹੈ। ਫਾਊਂਡੇਸ਼ਨ ਨੇ ਤਿੰਨ-ਪੜਾਅ ਦੀ ਰਾਹਤ ਯੋਜਨਾ ਬਣਾਈ ਹੈ। ਪਹਿਲੇ ਪੜਾਅ ਵਿੱਚ, ਸੋਲਰ ਲਾਈਟਾਂ, ਤਰਪਾਲਾਂ ਅਤੇ ਦਵਾਈਆਂ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ; ਦੂਜੇ ਪੜਾਅ ਵਿੱਚ, ਪ੍ਰਭਾਵਿਤ ਪਿੰਡਾਂ ਦਾ ਸਰਵੇਖਣ ਕੀਤਾ ਜਾਵੇਗਾ ਅਤੇ ਲੋੜ ਅਨੁਸਾਰ ਮਦਦ ਪ੍ਰਦਾਨ ਕੀਤੀ ਜਾਵੇਗੀ; ਤੀਜੇ ਪੜਾਅ ਵਿੱਚ, ਘਰਾਂ ਦਾ ਮੁੜ ਨਿਰਮਾਣ ਕੀਤਾ ਜਾਵੇਗਾ, ਕਿਸਾਨਾਂ ਅਤੇ ਪਸ਼ੂ ਪਾਲਕਾਂ ਨੂੰ ਸਹਾਇਤਾ ਦਿੱਤੀ ਜਾਵੇਗੀ ਅਤੇ ਸਹੂਲਤਾਂ ਬਹਾਲ ਕੀਤੀਆਂ ਜਾਣਗੀਆਂ।
ਮਲੇਰਕੋਟਲਾ ’ਚ ਹਰੇ ਮਟਰ 400 ਰੁਪਏ ਕਿਲੋ ਹੋ ਗਿਆ ਹੈ। ਜਦਕਿ ਪਾਲਕ ਦੀ ਗੁੱਛੀ ਜੋ ਪਹਿਲਾਂ ਪੰਜ ਰੁਪਏ ਸੀ ਹੁਣ ਚਾਲੀ ਰੁਪਏ ਦੀ ਹੋ ਗਈ ਹੈ। ਇਸ ਤੋਂ ਇਲਾਵਾ ਸ਼ਿਮਲਾ ਮਿਰਚ 100 ਰੁਪਏ ਮਹਿੰਗੀ ਹੋ ਗਈ। ਇਸ ਤੋਂ ਇਲਾਵਾ ਸਬਜ਼ੀਆਂ ਦੀਆਂ ਕੀਮਤਾਂ ਮੀਂਹ ਕਾਰਨ ਵਧ ਗਈਆਂ ਹਨ। ਦੱਸ ਦਈਏ ਕਿ ਸਭ ਤੋਂ ਵੱਧ ਸਬਜ਼ੀ ਮਲੇਰਕੋਟਲਾ ’ਚ ਪੈਦਾ ਹੁੰਦੀ ਹੈ। ਮਲੇਰਕੋਟਲਾ ਤੋਂ ਬਾਹਰਲੇ ਸ਼ਹਿਰਾਂ ਪਿੰਡਾਂ ’ਚ ਇਸ ਤੋਂ ਹੋਰ ਵੀ ਜਿਆਦਾ ਕੀਮਤਾਂ ਹੋਣਗੇ।
ਨਾਭਾ ਵਿਖੇ ਇੱਕ ਘੰਟੇ ਦੇ ਮੀਂਹ ਨੇ ਲੋਕਾਂ ਦੇ ਘਰਾਂ ’ਚ ਪਾਣੀ ਵੜ੍ਹ ਗਿਆ ਹੈ। ਸਥਾਨਕ ਨਿਵਾਸੀਆਂ ਨੇ ਨਗਰ ਕੌਂਸਲ ਨਾਭਾ ਦੀ ਸਫਾਈ ਪ੍ਰਬੰਧਾਂ ’ਤੇ ਵੱਡੇ ਸਵਾਲ ਚੁੱਕੇ ਹਨ। ਲੋਕ ਪਾਣੀ ਨਾਲ ਪਰੇਸ਼ਾਨ ਹੋ ਰਹੇ ਹਨ ਜਦਕਿ ਇੱਕ ਘੰਟੇ ਦੀ ਬਰਸਾਤ ਤੋਂ ਬਾਅਦ ਹੀ ਮੀਹ ਰੁਕ ਗਿਆ ਜੇਕਰ ਪੰਜਾਬ ਦੇ ਹੋਰ ਹਿੱਸਿਆਂ ਵਾਂਗ ਹੋਰ ਮੀਂਹ ਪੈਂਦਾ ਤਾਂ ਲੋਕਾਂ ਦਾ ਵੱਡਾ ਨੁਕਸਾਨ ਹੋ ਸਕਦਾ ਸੀ ਸ਼ਹਿਰ ਦੇ ਹੇਠਲੇ ਇਲਾਕਿਆਂ ਵਿੱਚ ਰਹਿਣ ਵਾਲੇ ਲੋਕਾਂ ਦਾ ਵੱਡਾ ਨੁਕਸਾਨ ਹੋਣ ਦੀ ਜਾਣਕਾਰੀ ਸਾਹਮਣੇ ਆ ਰਹੀ ਹੈ।
Punjab Floods : 747 ਹੋਇਆ ਪਾਣੀ ਦਾ ਪੱਧਰ ,,,,748 ਫੁੱਟ ਹੈ ਘੱਗਰ ਵਿੱਚ ਖਤਰੇ ਦਾ ਨਿਸ਼ਾਨ,, 29 ਦੀ ਸ਼ਾਮ ਦੇ ਖੋਲ੍ਹੇ ਗਏ ਨੇ ਸੁਖਨਾ ਲੇਕ ਤੋਂ ਫਲੱਡ ਗੇਟ ਜਿਹਨਾਂ ਦਾ ਪਾਣੀ ਲਗਾਤਾਰ ਪਹੁੰਚ ਰਿਹਾ..
ਖਨੌਰੀ ਲੈਵਲ ਦੇ ਉੱਪਰ ਪ੍ਰਸ਼ਾਸਨ ਦੀ ਵੱਡੀ ਲਾਪਰਵਾਹੀ ਘਾ ਫੂਸ ਦੇ ਨਾਲ ਲੱਗੀ ਡਾਫ,ਖਨੌਰੀ ਦੇ ਵਿੱਚ ਭਾਖੜਾ ਦੇ ਹੇਠਾਂ ਦੀ ਕਰੋਸ ਕਰਦਾ ਹੈ ਘੱਗਰ
ਕਿਸਾਨਾਂ ਦਾ ਕਹਿਣਾ ਕੀ ਪਿੰਡਾਂ ਦੇ ਵਿੱਚ ਬਣਿਆ ਡਰ ਦਾ ਮਾਹੌਲ, ਪਰ ਪ੍ਰਸ਼ਾਸਨ ਦਾ ਨਹੀਂ ਕੋਈ ਧਿਆਨ
ਜੇਕਰ ਫੂਸ ਨੂੰ ਜਲਦ ਨਾ ਕੱਢਿਆ ਗਿਆ ਤਾਂ ਇਸ ਦੀ ਵਜਹਾ ਨਾਲ ਪਿੱਛੇ ਟੁੱਟ ਸਕਦੇ ਨੇ ਘੱਗਰ ਦੇ ਕਿਨਾਰੇ
ਜਿਸ ਤਰੀਕੇ ਨਾਲ ਕੱਲ ਸੁਖਨਾ ਲੇਕ ਤੋਂ ਪਾਣੀ ਓਵਰ ਫਲੋ ਹੋਣ ਕਾਰਨ ਸਾਰੇ ਫਲੱਡ ਗੇਟ ਖੋਲ੍ਹੇ ਗਏ ਸਨ ਤਾਂ ਹੁਣ ਘੱਗਰ ਕਰੇਗਾ 2023 ਵਾਂਗ ਸੰਗਰੂਰ ਵਿੱਚ ਵੱਡਾ ਨੁਕਸਾਨ
ਮੂਨਕ ਖਨੌਰੀ ਇਲਾਕੇ ਦੇ ਕਿਸਾਨਾਂ ਦੀ ਵਧੀ ਚਿੰਤਾ,, ਕਿਉਂਕਿ 2023 ਵਿੱਚ ਕਈ ਪਿੰਡਾਂ ਦਾ ਹੋਇਆ ਸੀ ਨੁਕਸਾਨ,,ਹਜਾਰਾਂ ਏਕੜ ਕਿਸਾਨਾਂ ਦੀਆਂ ਫਸਲਾਂ ਹੋਈਆਂ ਸਨ ਬਰਬਾਦ
Punjab Flood Live Updates : ਨਾਭਾ ਵਿਖੇ ਇੱਕ ਘੰਟੇ ਦੇ ਮੀਂਹ ਨਾਲ ਲੋਕਾਂ ਦੇ ਘਰਾਂ 'ਚ ਪਾਣੀ ਵੜ ਗਿਆ ਹੈ। ਤਸਵੀਰਾਂ ਵਿੱਚ ਵੇਖਿਆ ਜਾ ਸਕਦਾ ਹੈ ਕਿ ਕਿਸ ਤਰ੍ਹਾਂ ਲੋਕਾਂ ਦੇ ਘਰਾਂ ਵਿੱਚ ਪਾਣੀ ਵੜ ਰਿਹਾ ਹੈ ਤੇ ਲੋਕ ਪਾਣੀ ਨਾਲ ਪਰੇਸ਼ਾਨ ਹੋ ਰਹੇ ਹਨ ਜਦਕਿ ਇੱਕ ਘੰਟੇ ਦੀ ਬਰਸਾਤ ਤੋਂ ਬਾਅਦ ਹੀ ਮੀਹ ਰੁਕ ਗਿਆ ਜੇਕਰ ਪੰਜਾਬ ਦੇ ਹੋਰ ਹਿੱਸਿਆਂ ਵਾਂਗ ਹੋਰ ਮੀਂਹ ਪੈਂਦਾ ਤਾਂ ਲੋਕਾਂ ਦਾ ਵੱਡਾ ਨੁਕਸਾਨ ਹੋ ਸਕਦਾ ਸੀ। ਸ਼ਹਿਰ ਦੇ ਹੇਠਲੇ ਇਲਾਕਿਆਂ ਵਿੱਚ ਰਹਿਣ ਵਾਲੇ ਲੋਕਾਂ ਦਾ ਵੱਡਾ ਨੁਕਸਾਨ ਹੋਣ ਦੀ ਜਾਣਕਾਰੀ ਸਾਹਮਣੇ ਆ ਰਹੀ ਹੈ। ਸਥਾਨਕ ਨਿਵਾਸੀਆਂ ਨੇ ਨਗਰ ਕੌਂਸਲ ਨਾਭਾ ਦੀ ਸਫਾਈ ਪ੍ਰਬੰਧਾਂ 'ਤੇ ਸਵਾਲ ਚੁੱਕੇ ਹਨ।
Punjab Flood Live Updates : ਪਿਛਲੇ ਕਈ ਦਿਨ ਤੋਂ ਪੈ ਰਹੇ ਮੀਂਹ ਕਾਰਨ ਫਾਜ਼ਿਲਕਾ ਦੇ ਸਰਹੱਦੀ ਇਲਾਕੇ ਵਿੱਚ ਹੜ੍ਹ ਆ ਗਿਆ ਹੈ। ਜਿਸ ਕਾਰਨ ਢਾਣੀ ਸੁਹਾਵਾ ਸਿੰਘ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 2 ਪਵਿੱਤਰ ਸਰੂਪ ਰੱਖੇ ਹੋਏ ਸਨ। ਜਿਨ੍ਹਾਂ ਨੂੰ ਹੁਣ ਕਲਗੀਧਰ ਟਰੱਸਟ ਬੜੂ ਸਾਹਿਬ ਹਿਮਾਚਲ ਪ੍ਰਦੇਸ਼ ਦੀ ਟੀਮ ਵੱਲੋਂ ਚਲਾਈ ਗਈ ਕਿਸ਼ਤੀ ਰਾਹੀਂ ਸੁਰੱਖਿਅਤ ਥਾਵਾਂ 'ਤੇ ਲਿਜਾਇਆ ਗਿਆ ਹੈ।
ਹੜ੍ਹ ਪ੍ਰਭਾਵਿਤ ਇਲਾਕੇ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 2 ਪਵਿੱਤਰ ਸਰੂਪ ਨੂੰ ਸੰਸਥਾ ਦੇ ਸੇਵਾਦਾਰਾਂ ਵੱਲੋਂ ਸ਼ਬਦ ਕੀਰਤਨ ਕਰਦੇ ਹੋਏ ਕਿਸ਼ਤੀ ਰਾਹੀਂ ਸੁਰੱਖਿਅਤ ਥਾਵਾਂ 'ਤੇ ਲਿਆਂਦਾ ਗਿਆ। ਜਾਣਕਾਰੀ ਦਿੰਦੇ ਹੋਏ ਸੇਵਾਦਾਰ ਸੁਖਜਿੰਦਰ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਦੱਸਿਆ ਗਿਆ ਸੀ ਕਿ ਫਾਜ਼ਿਲਕਾ ਵਿੱਚ ਸਤਲੁਜ ਦਰਿਆ ਦੇ ਦੂਜੇ ਪਾਸੇ ਢਾਣੀ ਸੁਹਾਵਾ ਸਿੰਘ ਹੈ। ਜਿੱਥੇ ਪਾਣੀ ਨੇ ਢਾਣੀ ਨੂੰ ਚਾਰੇ ਪਾਸਿਓਂ ਘੇਰ ਲਿਆ ਹੈ ਅਤੇ ਉੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦੋ ਪਵਿੱਤਰ ਸਰੂਪ ਹਨ।
Punjab Flood Live Updates : ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਅੱਜ ਕਿਹਾ ਕਿ ਭਗਵੰਤ ਮਾਨ ਸਰਕਾਰ ਨੇ ਹੜ੍ਹਾਂ ਦੀ ਜ਼ਿੰਮੇਵਾਰੀ ਲੈਣ ਦੀ ਬਜਾਏ ਅਧਿਕਾਰੀਆਂ 'ਤੇ ਦੋਸ਼ ਲਗਾ ਕੇ ਡੈਮੇਜ ਕੰਟਰੋਲ ਦੀ ਕਵਾਇਦ ਸ਼ੁਰੂ ਕਰ ਦਿੱਤੀ ਹੈ।
ਉਨ੍ਹਾਂ ਕਿਹਾ ਕਿ ਅਸੀਂ ਸਾਰਿਆਂ ਨੇ ਦੇਖਿਆ ਹੈ ਕਿ ਕਿਵੇਂ 'ਆਪ' ਵਿਧਾਇਕ ਹੁਣ ਦਾਅਵਾ ਕਰ ਰਹੇ ਹਨ ਕਿ ਇਹ ਅਧਿਕਾਰੀਆਂ ਦੀ ਗ਼ਲਤੀ ਸੀ ਅਤੇ ਬਰਿੰਦਰ ਕੁਮਾਰ ਗੋਇਲ ਨੇ ਵੀ ਕਿਹਾ ਕਿ ਉਹ ਗ਼ਲਤ ਅਧਿਕਾਰੀਆਂ ਨੂੰ ਮੁਅੱਤਲ ਕਰ ਦੇਣਗੇ। ਪਰ ਪੰਜਾਬ ਦੇ ਲੋਕ ਇੱਕ ਸਾਧਾਰਨ ਸਵਾਲ ਪੁੱਛ ਰਹੇ ਹਨ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਪਹਿਲੀ ਹੜ੍ਹ ਕੰਟਰੋਲ ਮੀਟਿੰਗ 5 ਜੂਨ ਨੂੰ ਹੀ ਕਿਉਂ ਬੁਲਾਈ ਜਦੋਂ ਕਿ ਭਾਰਤੀ ਮੌਸਮ ਵਿਭਾਗ ਨੇ ਮਈ ਦੇ ਸ਼ੁਰੂ ਵਿੱਚ ਹੀ ਭਾਰੀ ਬਾਰਸ਼ ਦੀ ਚੇਤਾਵਨੀ ਜਾਰੀ ਕਰ ਦਿੱਤੀ ਸੀ? ਬਾਜਵਾ ਨੇ ਪੁੱਛਿਆ।
Punjab Flood Live Updates : ਫਗਵਾੜਾ : ਲਗਾਤਾਰ ਹੋ ਰਹੀ ਬਾਰਿਸ਼ ਅਤੇ ਮੌਸਮ ਵਿਭਾਗ ਵੱਲੋਂ ਜਾਰੀ ਕੀਤੀ ਗਈ ਭਵਿੱਖਬਾਣੀ ਦੇ ਮੱਦੇਨਜ਼ਰ, ਫਗਵਾੜਾ ਦੇ ਵਧੀਕ ਡਿਪਟੀ ਕਮਿਸ਼ਨਰ ਡਾ. ਅਕਸ਼ਿਤਾ ਗੁਪਤਾ (ਆਈ.ਏ.ਐਸ.) ਨੇ ਫਗਵਾੜਾ ਦੇ ਵਸਨੀਕਾਂ ਲਈ ਇੱਕ ਐਡਵਾਈਜ਼ਰੀ ਜਾਰੀ ਕੀਤੀ ਹੈ।
ਡਾ. ਗੁਪਤਾ ਨੇ ਕਿਹਾ ਕਿ ਲਗਾਤਾਰ ਬਾਰਿਸ਼ ਕਾਰਨ ਨਦੀਆਂ, ਨਹਿਰਾਂ ਅਤੇ ਨੀਵੇਂ ਇਲਾਕਿਆਂ ਦੀ ਸਥਿਤੀ ਨਾਜ਼ੁਕ ਹੈ। ਉਨ੍ਹਾਂ ਨੇ ਜਨਤਾ ਨੂੰ ਅਪੀਲ ਕੀਤੀ ਕਿ ਉਹ ਪਿੰਡਾਂ ਵਿੱਚ ਕੱਚੀਆਂ ਸੜਕਾਂ, ਅਸਥਾਈ ਰਸਤੇ ਅਤੇ ਨਾਲੀਆਂ/ਨਦੀਆਂ ਦੇ ਨੇੜੇ ਦੇ ਖੇਤਰਾਂ ਦੀ ਵਰਤੋਂ ਕਰਨ ਤੋਂ ਬਚਣ ਅਤੇ ਬੇਲੋੜੀ ਯਾਤਰਾ ਤੋਂ ਬਚਣ।
ਉਨ੍ਹਾਂ ਨੇ ਵਸਨੀਕਾਂ ਨੂੰ ਸੁਚੇਤ ਰਹਿਣ ਅਤੇ ਜ਼ਰੂਰੀ ਸਾਵਧਾਨੀਆਂ ਵਰਤਣ ਦੀ ਅਪੀਲ ਕੀਤੀ:
* ਇਹ ਯਕੀਨੀ ਬਣਾਓ ਕਿ ਛੱਤਾਂ 'ਤੇ ਪਾਣੀ ਨਾ ਖੜ੍ਹਾ ਹੋਵੇ।
* ਬਹੁਤ ਕਮਜ਼ੋਰ ਹਾਲਤ ਵਾਲੇ ਘਰਾਂ ਦੀ ਰਿਪੋਰਟ ਅਧਿਕਾਰੀਆਂ ਨੂੰ ਕਰੋ ਤਾਂ ਜੋ ਸੁਰੱਖਿਆ ਪ੍ਰਬੰਧ ਕੀਤੇ ਜਾ ਸਕਣ।
* ਹੜ੍ਹ ਕਾਰਨ ਹੋਣ ਵਾਲੇ ਨੁਕਸਾਨ ਨੂੰ ਰੋਕਣ ਲਈ ਪਸ਼ੂਆਂ ਨੂੰ ਉੱਚੀਆਂ ਅਤੇ ਸੁਰੱਖਿਅਤ ਥਾਵਾਂ 'ਤੇ ਰੱਖੋ।
* ਕਮਜ਼ੋਰ ਖੇਤਰਾਂ ਵਿੱਚ ਸਾਵਧਾਨ ਰਹੋ ਅਤੇ ਖਾਲੀ ਕਰਵਾਉਣ ਦੀ ਸਥਿਤੀ ਵਿੱਚ ਜ਼ਰੂਰੀ ਚੀਜ਼ਾਂ ਤਿਆਰ ਰੱਖੋ।
ਏਡੀਸੀ ਨੇ ਅੱਗੇ ਦੱਸਿਆ ਕਿ:
* ਫਗਵਾੜਾ ਵਿਖੇ ਇੱਕ ਕੰਟਰੋਲ ਰੂਮ ਸਥਾਪਤ ਕੀਤਾ ਗਿਆ ਹੈ ਜੋ ਐਮਰਜੈਂਸੀ ਸਥਿਤੀਆਂ ਲਈ 24×7 ਕੰਮ ਕਰੇਗਾ।
* ਨਾਗਰਿਕਾਂ ਦੀ ਸਹਾਇਤਾ ਲਈ ਇੱਕ ਹੈਲਪਲਾਈਨ ਨੰਬਰ (01824-260794) ਉਪਲਬਧ ਹੋਵੇਗਾ।
* ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪਾਣੀ ਭਰਨ ਅਤੇ ਹੜ੍ਹ ਪ੍ਰਭਾਵਿਤ ਖੇਤਰਾਂ ਦੀ ਲਗਾਤਾਰ ਨਿਗਰਾਨੀ ਕੀਤੀ ਜਾ ਰਹੀ ਹੈ।
* ਸਾਰੇ ਪਿੰਡਾਂ ਨੂੰ ਅਲਰਟ 'ਤੇ ਰੱਖਿਆ ਗਿਆ ਹੈ ਅਤੇ ਪੰਚਾਇਤਾਂ ਨੂੰ ਨੇੜਿਓਂ ਨਜ਼ਰ ਰੱਖਣ ਦੇ ਨਿਰਦੇਸ਼ ਦਿੱਤੇ ਗਏ ਹਨ।
* ਪ੍ਰਸ਼ਾਸਨ ਰਾਹਤ ਅਤੇ ਨਿਕਾਸੀ ਕਾਰਜਾਂ ਲਈ ਪੂਰੀ ਤਰ੍ਹਾਂ ਤਿਆਰ ਹੈ ਅਤੇ ਲੋਕਾਂ ਨੂੰ ਕਿਸੇ ਵੀ ਐਮਰਜੈਂਸੀ ਦੀ ਸਥਿਤੀ ਵਿੱਚ ਤੁਰੰਤ ਸੰਪਰਕ ਕਰਨ ਲਈ ਅਪੀਲ ਕਰਦਾ ਹੈ।
Punjab Floods Live Updates : ਪੰਜਾਬ ਸਰਕਾਰ ਨੇ ਸੂਬੇ 'ਚ ਹੜ੍ਹਾਂ ਨੂੰ ਲੈ ਕੇ ਜਾਰੀ ਕੀਤਾ ਪਹਿਲਾ ਮੀਡੀਆ ਬੁਲੇਟਿਨ

Punjab Flood Live Updates : ਅੰਮ੍ਰਿਤਸਰ ਦੇ ਕਸਬਾ ਸਠਿਆਲਾ ਦੇ ਇਕ ਗਰੀਬ ਪਰਿਵਾਰ ਦੇ ਘਰ ਮਕਾਨ ਦੀ ਛੱਤ ਡਿੱਗ ਗਈ ਹੈ। ਪੀੜਤ ਪਰਿਵਾਰ ਦੇ ਮੈਂਬਰ ਨੇ ਦੱਸਿਆ ਘਰ ਦੇ ਮਕਾਨ ਦੀਆਂ ਛੱਤਾਂ ਬਚਾਉਣ ਵਾਸਤੇ ਤਰਪਾਲਾਂ ਵੀ ਪਾਈਆਂ ਸਨ ਪਰ ਰਾਤ ਤੋਂ ਲਗਾਤਾਰ ਬਾਰਿਸ਼ ਪੈਣ ਕਰਕੇ ਘਰ ਦੇ ਮਕਾਨ ਦੀ ਛੱਤ ਡਿੱਗ ਪਈ ਹੈ ਪਰ ਜਾਨੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ ਹੈ ਅਤੇ ਪੀੜਤ ਪਰਿਵਾਰ ਨੇ ਜ਼ਿਲ੍ਹਾ ਪ੍ਰਸ਼ਾਸਨ ਪਾਸੋਂ ਮੰਗ ਕੀਤੀ ਹੈ ਕਿ ਉਨ੍ਹਾਂ ਦੀ ਮਾਲੀ ਸਹਾਇਤਾ ਕੀਤੀ ਜਾਵੇ।
ਮੈਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੱਤਰ ਲਿਖਿਆ ਹੈ ਅਤੇ ਉਨ੍ਹਾਂ ਨੂੰ ਅਪੀਲ ਕੀਤੀ ਹੈ ਕਿ ਪੰਜਾਬ ਲਈ ਇੱਕ ਵਿਸ਼ੇਸ਼ ਪੈਕੇਜ ਜਾਰੀ ਕੀਤਾ ਜਾਵੇ ਅਤੇ ਨਾਲ ਹੀ ਰਾਹਤ ਕਾਰਜਾਂ ਨੂੰ ਸੁਚਾਰੂ ਬਣਾਉਣ ਲਈ ਐਨਡੀਆਰਐਫ ਅਤੇ ਫੌਜ ਦੇ ਜਵਾਨਾਂ ਅਤੇ ਉਪਕਰਣਾਂ ਦੀ ਡੈਪੂਟੇਸ਼ਨ ਵਧਾਈ ਜਾਵੇ।
Punjab Flood Live Updates : ਸੁਖਨਾ ਹੈਡਵਰਕਸ ਵੱਲੋਂ ਸੁਖਨਾ ਚੋਅ ਵਿੱਚ ਵਾਧੂ ਪਾਣੀ ਛੱਡਣ ਦੇ ਮੱਦੇਨਜ਼ਰ ਅੱਜ ਜ਼ਿਲ੍ਹਾ ਐਸ.ਏ.ਐਸ. ਨਗਰ ਦੇ ਡਿਪਟੀ ਕਮਿਸ਼ਨਰ ਕੋਮਲ ਮਿੱਤਲ ਨੇ ਜ਼ੀਰਕਪੁਰ ਦੇ ਸੁਖਨਾ ਚੋਅ ਦੇ ਬਲਟਾਣਾ ਪੁਲ ਦਾ ਦੌਰਾ ਕਰਕੇ ਪ੍ਰਬੰਧਾਂ ਦੀ ਸਮੀਖਿਆ ਕੀਤੀ। ਉਨ੍ਹਾਂ ਕਿਹਾ ਕਿ ਸਾਵਧਾਨੀ ਦੇ ਤੌਰ ’ਤੇ ਸੁਖਨਾ ਚੋਅ ’ਤੇ ਬਲਟਾਣਾ ਪੁਲ ਅਤੇ ਘੱਗਰ ਦਰਿਆ ਦੇ ਮੁਬਾਰਕਪੁਰ ਕਾਜ਼ਵੇਅ ’ਤੇ ਆਵਾਜਾਈ ਰੋਕ ਦਿੱਤੀ ਗਈ ਹੈ ਤਾਂ ਜੋ ਕਿਸੇ ਵੀ ਅਣਸੁਖਾਵੀਂ ਘਟਨਾ ਤੋਂ ਬਚਿਆ ਜਾ ਸਕੇ।
ਡਿਪਟੀ ਕਮਿਸ਼ਨਰ ਕੋਮਲ ਮਿੱਤਲ ਨੇ ਦੱਸਿਆ ਕਿ ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ) ਅਨਮੋਲ ਸਿੰਘ ਧਾਲੀਵਾਲ ਨੂੰ ਜ਼ੀਰਕਪੁਰ ਅਤੇ ਡੇਰਾਬੱਸੀ ਸਮੇਤ ਸ਼ਹਿਰੀ ਇਲਾਕਿਆਂ ਵਿੱਚੋਂ ਲੰਘਦੇ ਨਦੀਆਂ/ਨਾਲਿਆਂ ਚ ਪਾਣੀ ਦੇ ਪ੍ਰਵਾਹ ਦੀ ਨਿਗਰਾਨੀ ਅਤੇ ਆਰਜ਼ੀ ਤੌਰ ਤੇ ਆਵਾਜਾਈ ਰੋਕਣ ਲਈ ਤਾਇਨਾਤ ਕੀਤਾ ਗਿਆ ਹੈ।
Punjab Flood Live Updates : ਲੁਧਿਆਣਾ ਦੇ ਚੌੜਾ ਬਾਜ਼ਾਰ ਵਿੱਚ ਦੋ ਮੰਜ਼ਿਲਾ ਇਮਾਰਤ ਡਿੱਗਣ ਕਾਰਨ ਵੱਡਾ ਹਾਦਸਾ ਟਲਿਆ, ਇਲਾਕੇ ਦੀ ਬਿਜਲੀ ਸਪਲਾਈ ਕੱਟੀ ਗਈ, ਜਾਨੀ ਨੁਕਸਾਨ ਤੋਂ ਬਚਾਅ, ਲੋਕਾਂ ਅਨੁਸਾਰ ਇਮਾਰਤ ਵਿੱਚ ਕੋਈ ਪਰਿਵਾਰ ਨਹੀਂ ਰਹਿੰਦਾ ਸੀ, ਖੰਡਰ ਹਾਲਤ ਵਿੱਚ ਪਈ, ਲਗਾਤਾਰ ਮੀਂਹ ਕਾਰਨ ਹਾਦਸਾ ਵਾਪਰਿਆ
Punjab Flood Live Updates : ਬੀਬੀਐਮਬੀ ਪ੍ਰਸ਼ਾਸਨ ਦੇ ਵੱਲੋਂ ਨੰਗਲ ਡੈਮ ਤੋਂ ਅਨੰਦਪੁਰ ਹਾਈਡਲ ਨਹਿਰ ਦੇ ਪਾਣੀ ਨੂੰ ਨਿੱਲ ਕੀਤਾ ਗਿਆ ਹੈ। ਨੰਗਲ ਹਾਈਡਲ ਨਹਿਰ ਦੇ ਵਿੱਚ ਵੀ ਪਾਣੀ ਨੂੰ ਘਟਾ ਕੇ 7000 ਕਿਊਸਿਕ ਕਰ ਦਿੱਤਾ ਹੈ
ਜਦੋਂ ਕਿ ਨੰਗਲ ਡੈਮ ਤੋਂ ਹੀ ਸਤਲੁਜ ਦਰਿਆ ਦੇ ਵਿੱਚ ਪਾਣੀ ਦੀ ਮਾਤਰਾ ਨੂੰ ਵਧਾ ਕੇ ਇਕ ਵਜੇ ਦੇ ਕਰੀਬ 40,000 ਕਿਊਸਿਕ ਪਾਣੀ ਛੱਡਿਆ ਜਾ ਰਿਹਾ ਹੈ ਦੱਸਿਆ ਜਾ ਰਿਹਾ ਹੈ ਕਿ ਦੋ ਵਜੇ ਦੇ ਕਰੀਬ ਨੰਗਲ ਡੈਮ ਤੋਂ ਸਤਲੁਜ ਦਰਿਆ ਦੇ ਵਿੱਚ ਪਾਣੀ 44000 ਕਿਊਸਿਕ ਪਾਣੀ ਦੇ ਵਿੱਚ ਵਾਧਾ ਕੀਤਾ ਜਾਵੇਗਾ
ਨਹਿਰਾਂ ਵਿੱਚ ਪਾਣੀ ਘਟਾਉਣ ਦਾ ਫੈਸਲਾ ਇੱਕ - ਦੋ ਥਾਵਾਂ ਤੇ ਨਹਿਰਾਂ ਨਾਲ ਲੱਗੇ ਮਿੱਟੀ ਦੇ ਡੰਗੇਆ ਤੋਂ ਮਿੱਟੀ ਖੁਰਨ ਦੇ ਚਲਦਿਆਂ ਲਿਆ ਗਿਆ । ਬੀਬੀਐਮਬੀ ਦੀਆਂ ਨਹਿਰਾਂ ਨੂੰ ਕੋਈ ਖਤਰਾ ਨਾ ਪੁਜੇ ਇਸ ਕਰਕੇ ਇੱਕ ਨਹਿਰ ਦੇ ਵਿੱਚ ਪਾਣੀ ਦੀ ਮਾਤਰਾ ਨੂੰ ਘਟਾਇਆ ਗਿਆ ਤੇ ਦੂਜੀ ਨਹਿਰ ਵਿੱਚ ਪਾਣੀ ਬਿਲਕੁਲ ਬੰਦ ਕੀਤਾ ਗਿਆ ਹੈ।
Punjab Flood Live Updates : ਸ੍ਰੀ ਹਰਿਮੰਦਰ ਸਾਹਿਬ ਵਿੱਚ ਪਾਣੀ ਭਰਨ ਦੀਆਂ ਅਫਵਾਹਾਂ ਝੂਠੀਆਂ ਹਨ। ਹੈੱਡ ਗ੍ਰੰਥੀ ਗਿਆਨੀ ਰਘਬੀਰ ਸਿੰਘ ਨੇ ਸੰਗਤਾਂ ਨੂੰ ਅਪੀਲ ਕੀਤੀ ਹੈ ਕਿ ਸ੍ਰੀ ਹਰਿਮੰਦਰ ਸਾਹਿਬ ਦੀ ਪਰਿਕਰਮਾ ਵਿੱਚ ਪਾਣੀ ਨਹੀਂ ਭਰਿਆ ਹੈ। ਲੋਕਾਂ ਨੂੰ ਅਫਵਾਹਾਂ 'ਤੇ ਵਿਸ਼ਵਾਸ ਨਹੀਂ ਕਰਨਾ ਚਾਹੀਦਾ ਅਤੇ ਨਾ ਹੀ ਅਜਿਹੀਆਂ ਅਫਵਾਹਾਂ ਫੈਲਾਉਣੀਆਂ ਚਾਹੀਦੀਆਂ ਹਨ।
Punjab Flood Live Updates : ਪੰਜਾਬ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੱਤਰ ਲਿਖ ਕੇ ਪੰਜਾਬ ਲਈ ਤੁਰੰਤ ਹੜ੍ਹ ਰਾਹਤ ਪੈਕੇਜ ਦੀ ਮੰਗ ਕੀਤੀ ਹੈ। ਪੱਤਰ ਵਿੱਚ ਕਿਹਾ ਗਿਆ ਹੈ ਕਿ ਸੂਬੇ ਦੇ 23 ਜ਼ਿਲ੍ਹਿਆਂ ਵਿੱਚੋਂ ਜ਼ਿਆਦਾਤਰ ਪ੍ਰਭਾਵਿਤ ਹਨ ਅਤੇ ਗੁਰਦਾਸਪੁਰ, ਕਪੂਰਥਲਾ, ਅੰਮ੍ਰਿਤਸਰ, ਪਠਾਨਕੋਟ, ਫਿਰੋਜ਼ਪੁਰ, ਪਟਿਆਲਾ, ਹੁਸ਼ਿਆਰਪੁਰ, ਸੰਗਰੂਰ ਅਤੇ ਬਰਨਾਲਾ ਸਭ ਤੋਂ ਵੱਧ ਪ੍ਰਭਾਵਿਤ ਹੋਏ ਹਨ। ਹੁਣ ਤੱਕ 26 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 1300 ਤੋਂ ਵੱਧ ਪਿੰਡ ਪ੍ਰਭਾਵਿਤ ਹੋਏ ਹਨ। ਝੋਨੇ ਦੀਆਂ ਫਸਲਾਂ ਤਬਾਹ ਹੋ ਰਹੀਆਂ ਹਨ ਅਤੇ ਖੇਤੀਬਾੜੀ ਵਾਲੀ ਜ਼ਮੀਨ ਮਿੱਟੀ ਨਾਲ ਭਰ ਗਈ ਹੈ। ਵੜਿੰਗ ਨੇ ਕਿਸਾਨਾਂ ਲਈ ਮੁਫ਼ਤ ਖਾਦ ਅਤੇ ਤੁਰੰਤ ਵਿੱਤੀ ਪੈਕੇਜ ਦੀ ਮੰਗ ਕੀਤੀ ਹੈ।
Punjab Flood Live Updates : ਪਿਛਲੇ ਕਈ ਦਿਨਾਂ ਤੋਂ ਪੰਜਾਬ 'ਚ ਲਗਾਤਾਰ ਮੀਂਹ ਪੈ ਰਿਹਾ ਹੈ, ਜਿਸ ਕਾਰਨ ਕਈ ਇਲਾਕੇ ਹੜ੍ਹ ਦੀ ਲਪੇਟ 'ਚ ਆ ਗਏ ਹਨ। ਕਈ ਪਿੰਡਾਂ ਦੇ ਪਿੰਡ ਪਾਣੀ ਨੇ ਤਬਾਹ ਕਰ ਦਿੱਤੇ ਹਨ। ਪੰਜਾਬ ਦੇ 9 ਜ਼ਿਲ੍ਹੇ ਹੜ੍ਹਾਂ ਤੋਂ ਪ੍ਰਭਾਵਿਤ ਹਨ। ਇਨ੍ਹਾਂ ਵਿੱਚ ਫਾਜ਼ਿਲਕਾ, ਫਿਰੋਜ਼ਪੁਰ, ਕਪੂਰਥਲਾ, ਪਠਾਨਕੋਟ, ਤਰਨਤਾਰਨ, ਹੁਸ਼ਿਆਰਪੁਰ, ਮੋਗਾ, ਗੁਰਦਾਸਪੁਰ ਅਤੇ ਬਰਨਾਲਾ ਸ਼ਾਮਲ ਹਨ। ਸਰਕਾਰੀ ਅੰਕੜਿਆਂ ਅਨੁਸਾਰ ਹੁਣ ਤੱਕ 1312 ਪਿੰਡ ਹੜ੍ਹਾਂ ਤੋਂ ਪ੍ਰਭਾਵਿਤ ਹੋਏ ਹਨ।
ਇਸ ਸਬੰਧੀ ਅੱਜ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਅਤੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਗੱਲਬਾਤ ਕੀਤੀ ਹੈ। ਫ਼ੋਨ 'ਤੇ ਗੱਲਬਾਤ ਦੌਰਾਨ ਰਾਜਪਾਲ ਅਤੇ ਮੁੱਖ ਮੰਤਰੀ ਨੇ ਗ੍ਰਹਿ ਮੰਤਰੀ ਨੂੰ ਮੌਜੂਦਾ ਸਥਿਤੀ ਅਤੇ ਹੜ੍ਹ ਪ੍ਰਭਾਵਿਤ ਲੋਕਾਂ ਦੇ ਬਚਾਅ ਅਤੇ ਰਾਹਤ ਲਈ ਪ੍ਰਸ਼ਾਸਨ ਵੱਲੋਂ ਚੁੱਕੇ ਗਏ ਕਦਮਾਂ ਬਾਰੇ ਜਾਣਕਾਰੀ ਦਿੱਤੀ। ਅਮਿਤ ਸ਼ਾਹ ਨੇ ਭਰੋਸਾ ਦਿੱਤਾ ਕਿ ਹੜ੍ਹ ਨਾਲ ਨਜਿੱਠਣ ਲਈ ਹਰ ਸੰਭਵ ਮਦਦ ਮੁਹੱਈਆ ਕਰਵਾਈ ਜਾਵੇਗੀ
ਐਸਡੀਐਮ ਮੂਨਕ ਸੂਬਾ ਸਿੰਘ ਨੇ ਜਾਣਕਾਰੀ ਦਿੰਦਿਆ ਦੱਸਿਆ ਹਿਮਾਚਲ ਚੰਡੀਗੜ੍ਹ ਤੇ ਕਾਂਡਰੀ ਮਾਰਕੰਡਾ ਵਿੱਚ ਪਾਣੀ ਦਾ ਪੱਧਰ ਵਧਣ ਕਰਕੇ ਤਾਂ ਖਨੌਰੀ ਘੱਗਰ ਦਰਿਆ ਵਿੱਚ ਵੀ ਪੱਧਰ ਵਧਣਾ ਸ਼ੁਰੂ ਹੋ ਗਿਆ ਅੱਜ ਪਾਣੀ ਦਾ ਪੱਧਰ 746.6 ਫੁੱਟ ਹੋ ਗਿਆ ਜਦਕਿ ਖਤਰੇ ਦਾ ਨਿਸ਼ਾਨ 748 ਫੁੱਟ ਹੈ। ਐਸਡੀਐਮ ਸੂਬਾ ਸਿੰਘ ਨੇ ਦੱਸਿਆ ਹੈ ਕਿ ਪਿਛਲੇ ਵਾਰੀ ਜਦੋਂ ਜਿੱਥੇ-ਜਿੱਥੇ ਵੀਕ ਪੁਆਇੰਟਾਂ ਤੇ ਬ੍ਰੀਚ ਹੋਈ ਸੀ ਉਸ ਥਾਵਾਂ ਦੇ ਉੱਤੇ ਸਾਡੀਆਂ ਟੀਮਾਂ ਲਗਾ ਦਿੱਤੀਆਂ ਗਈਆਂ ਹਨ ਜਿੱਥੇ ਵੀ ਕੋਈ ਨੱਕਾ ਕਮਜ਼ੋਰ ਲੱਗਦਾ ਹੈ ਤਾਂ ਉੱਥੇ ਮੌਕੇ ’ਤੇ ਹੀ ਕੰਮ ਕੀਤਾ ਜਾਂਦਾ ਹੈ। ਉਨ੍ਹਾਂ ਨੇ ਦੱਸਿਆ ਹੈ ਕਿ ਸਾਡੇ ਵੱਲੋਂ ਮਿੱਟੀ ਦੇ ਬੈਗ ਭਰ ਕੇ ਤਿਆਰ ਕੀਤੇ ਗਏ ਹਨ ਤਾਂ ਜੋ ਜੇਕਰ ਕੋਈ ਅਣਹੋਨੀ ਹੁੰਦੀ ਹੈ ਤਾਂ ਉੱਥੇ ਮੌਕੇ ’ਤੇ ਹੀ ਕਾਬੂ ਕੀਤਾ ਜਾ ਸਕੇ। ਉਨ੍ਹਾਂ ਨੇ ਕਿਹਾ ਡਰੇਨਜ਼ ਵਿਭਾਗ ਵੱਲੋਂ ਵੱਖ-ਵੱਖ ਜਗ੍ਹਾ ਉੱਤੇ ਮਸ਼ੀਨਾਂ ਲਗਾਈਆਂ ਗਈਆਂ ਹਨ ਜੇ ਕਿਤੇ ਕੋਈ ਦਿੱਕਤ ਆਉਂਦੀ ਹੈ ਤਾਂ ਉਸਨੂੰ ਨਜਿੱਠਣ ਲਈ ਪੂਰੀ ਤਿਆਰੀ ਕੀਤੀ ਹੋਈ ਹੈ।
Punjab Flood Live Updates : ਚੰਡੀਗੜ੍ਹ ਸਮੇਤ ਟ੍ਰਾਈਸਿਟੀ ਦੇ ਕਈ ਇਲਾਕਿਆਂ ਵਿੱਚ ਭਾਰੀ ਮੀਂਹ ਪੈ ਰਿਹਾ ਹੈ। ਸੁਖਨਾ ਲੇਕ ਦੇ 2 ਫਲੱਡ ਗੇਟ ਤਿੰਨ ਇੰਚ ਖੋਲ੍ਹੇ ਗਏ ਹਨ। ਪਹਾੜੀ ਇਲਾਕਿਆਂ ਵਿੱਚ ਭਾਰੀ ਮੀਂਹ ਕਾਰਨ ਘੱਗਰ ਨਦੀ ਦਾ ਪਾਣੀ ਦਾ ਪੱਧਰ ਵਧ ਗਿਆ ਹੈ ਅਤੇ ਇਹ ਖ਼ਤਰੇ ਦੇ ਨਿਸ਼ਾਨ ਦੇ ਨੇੜੇ ਪਹੁੰਚ ਗਿਆ ਹੈ। ਜ਼ੀਰਕਪੁਰ ਦੇ ਮੁਬਾਰਕਪੁਰ ਇਲਾਕੇ ਵਿੱਚ, ਪਾਣੀ ਕਾਜ਼ਵੇਅ ਦੇ ਉੱਪਰੋਂ ਵਹਿ ਰਿਹਾ ਸੀ, ਇਸ ਲਈ ਸੜਕ ਬੰਦ ਕਰ ਦਿੱਤੀ ਗਈ ਅਤੇ ਉੱਥੇ ਰਹਿਣ ਵਾਲੀਆਂ ਕਲੋਨੀਆਂ ਨੂੰ ਖਾਲੀ ਕਰਵਾ ਦਿੱਤਾ ਗਿਆ।
Punjab Flood Live Updates : ਰਾਵੀ ਦਰਿਆ ਵਿੱਚ ਆਏ ਹੜਾਂ ਚ ਰੁੜੇ ਸਰਹੱਦੀ ਪਿੰਡ ਮਾਛੀਵਾਹਲੇ ਦੇ ਕਿਸਾਨ ਦੀ ਚਾਰ ਦਿਨਾਂ ਬਾਅਦ ਮਿਲੀ ਲਾਸ਼
ਪਾਣੀ ਵਿੱਚੋਂ ਬਾਹਰ ਨਿਕਲਣ ਸਮੇਂ ਤੇਜ ਵਹਾਅ ਵਿੱਚ ਰੁੜ ਗਏ ਸਨ ਕਿਸਾਨ ਅਜੀਤ ਸਿੰਘ
ਮਾਨਸਾ ਦੇ ਪਿੰਡ ਚੈਨੇ ਵਾਲਾ 'ਚ ਮੀਂਹ ਕਾਰਨ ਵਾਪਰਿਆ ਵੱਡਾ ਹਾਦਸਾ
ਘਰ ਦੀ ਛੱਤ ਡਿੱਗਣ ਕਾਰਨ ਚਾਚੇ -ਭਤੀਜੇ ਦੀ ਹੋਈ ਮੌਤ
ਮਜ਼ਦੂਰੀ ਕਰਕੇ ਆਪਣਾ ਗੁਜ਼ਾਰਾ ਕਰਦਾ ਸੀ ਪਰਿਵਾਰ
ਲੋਕਾਂ ਦੇ ਘਰਾਂ 'ਚ ਵੜਿਆ ਪਾਣੀ ,ਕਈ ਇਲਾਕੇ ਪਾਣੀ 'ਚ ਡੁੱਬੇ
ਇਲਾਕਿਆਂ 'ਚ 3-3 ਫੁੱਟ ਭਰਿਆ ਪਾਣੀ
ਦਮੋਰੀਆ ਪੁਲ ਨੇੜੇ ਕੰਧ ਡਿੱਗਣ ਕਾਰਨ ਕਈ ਗੱਡੀਆਂ ਨੁਕਸਾਨੀਆਂ ਗਈਆਂ
ਟਰੈਕਟਰ ਨਾਲ ਟਕਰਾਉਣ ਕਾਰਨ ਹਾਦਸੇ ਦਾ ਸ਼ਿਕਾਰ ਹੋਈ ਬੱਸ
ਇੱਕ ਦੀ ਮੌਤ ,8 ਜਾਣੇ ਜ਼ਖਮੀ
ਜ਼ਖਮੀਆਂ ਨੂੰ ਹਸਪਤਾਲ ਟਾਂਡਾ ਅਤੇ ਦਸੂਆ ਕੀਤਾ ਗਿਆ ਰੈਫਰ
ਸੀਵਰੇਜ ਸਿਸਟਮ ਹੋਇਆ ਪੂਰੀ ਤਰ੍ਹਾਂ ਠੱਪ
ਗੋਡੇ-ਗੋਡੇ ਪਾਣੀ ਨਾਲ ਭਰਿਆ ਸਰਕਾਰੀ ਹਸਪਤਾਲ
ਬਿਮਾਰੀਆਂ ਖ਼ਤਮ ਕਰਨ ਵਾਲਾ ਹਸਪਤਾਲ ਬਣਿਆ ਬਿਮਾਰੀਆਂ ਦਾ ਘਰ
ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਕੀਤਾ ਐਲਾਨ
'ਕਾਲਜਾਂ ਅਤੇ ਯੂਨੀਵਰਸਿਟੀਆਂ ਦੇ ਹੋਸਟਲਾਂ 'ਚ ਰਹਿ ਰਹੇ ਵਿਦਿਆਰਥੀਆਂ ਦੀ ਦੇਖਭਾਲ ਦੀ ਪੂਰੀ ਜ਼ਿੰਮੇਵਾਰੀ ਸੰਬੰਧਿਤ ਪ੍ਰਬੰਧਕਾਂ ਦੀ ਹੋਵੇਗੀ'
ਪੰਜਾਬ ’ਚ ਲਗਾਤਾਰ ਹੋ ਰਹੀ ਭਾਰੀ ਬਾਰਸ਼ ਅਤੇ ਵੱਖ-ਵੱਖ ਜ਼ਿਲ੍ਹਿਆਂ ’ਚ ਹੜ੍ਹਾਂ ਦੇ ਮੱਦੇਨਜ਼ਰ ਲਿਆ ਫ਼ੈਸਲਾ
ਕੋਈ ਐਸਾ ਇਲਾਕਾ ਨਹੀਂ ,ਜਿੱਥੇ ਮੀਂਹ ਨਹੀਂ ਪਿਆ
ਪਿਛਲੇ 6 ਘੰਟੇ ਤੋਂ ਰੁਕ ਰੁਕ ਹੋ ਰਹੀ ਬਾਰਿਸ਼
ਲੋਕਾਂ ਦੇ ਘਰਾਂ ਦੇ ਬੈੱਡਰੂਮ ਤੱਕ ਪਹੁੰਚਿਆ ਪਾਣੀ
ਜਲੰਧਰ ਦੇ ਡੀਸੀ ਨੇ ਹੈਲਪਲਾਈਨ ਨੰਬਰ ਕੀਤਾ ਜਾਰੀ
'ਸ੍ਰੀ ਦਰਬਾਰ ਸਾਹਿਬ ਦੀ ਪਰਿਕਰਮਾ ਅੰਦਰ 2-2 ਫੁੱਟ ਪਾਣੀ ਭਰਨ ਦੀਆਂ ਸੋਸ਼ਲ ਮੀਡੀਆ 'ਤੇ ਫੈਲਾਈਆਂ ਜਾ ਰਹੀਆਂ ਝੂਠੀਆਂ ਅਫਵਾਹਾਂ '
'ਸ੍ਰੀ ਦਰਬਾਰ ਸਾਹਿਬ ਦੀ ਪਰਿਕਰਮਾ 'ਚ ਇੱਕ ਬੂੰਦ ਵੀ ਪਾਣੀ ਦੀ ਨਹੀਂ ਹੈ'
'ਸੰਗਤਾਂ ਪਹਿਲਾਂ ਵਾਂਗ ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨ ਕਰਨ ਆ ਰਹੀਆਂ ਹਨ'
ਫ਼ਿਲਮ ਦੀ ਪਹਿਲੇ ਦਿਨ ਦੀ ਕਮਾਈ ਹੜ੍ਹ ਰਾਹਤ ਲਈ ਦਾਨ ਕੀਤੀ ਜਾਵੇਗੀ
ਇਹ ਪ੍ਰਮੋਸ਼ਨ ਨਹੀਂ, ਇਹ ਮਨੁੱਖਤਾ ਦਾ ਫਰਜ਼ ਹੈ : ਰਾਜ ਕੁੰਦਰਾ
ਉਨ੍ਹਾਂ ਸਾਰਿਆਂ ਨੂੰ ਇਕੱਠੇ ਹੋ ਕੇ ਪੰਜਾਬ ਦੇ ਹੜ੍ਹ ਪੀੜਤਾਂ ਦੀ ਮਦਦ ਕਰਨ ਦੀ ਕੀਤੀ ਅਪੀਲ
ਘੱਗਰ ਦਾ ਪਾਣੀ ਖਤਰੇ ਦੇ ਨਿਸ਼ਾਨ ਤੋਂ ਮਹਿਜ 2 ਫੁੱਟ ਹੇਠਾਂ
ਬੀਤੀ ਰਾਤ ਮੀਂਹ ਪੈਣ ਕਾਰਨ ਘੱਗਰ ਦੇ ਪਾਣੀ ਦਾ ਪੱਧਰ 2 ਫੁੱਟ ਵਧਿਆ
ਇਸ ਤੋਂ ਇਲਾਵਾ 5 ਲੱਖ ਰੁਪਏ ਦੀਆਂ ਦਵਾਈਆਂ ਵੀ ਭੇਜਣਗੇ ਗਾਇਕ
Desirocks.com.au ਆਸਟਰੇਲੀਆਂ ਵੱਲੋਂ ਵੀ ਜਲਦ ਭੇਜੀ ਜਾਵੇਗੀ ਰਾਹਤ ਟੀਮ
ਬੀਤੀ ਰਾਤ ਮੀਂਹ ਪੈਣ ਕਾਰਨ ਘੱਗਰ ਦੇ ਪਾਣੀ ਦਾ ਪੱਧਰ 2 ਫੁੱਟ ਵਧਿਆ
ਭਾਖੜਾ ਡੈਮ 'ਚ ਅੱਜ 1674.01 ਫੁੱਟ ਪਹੁੰਚਿਆ ਪਾਣੀ ਦਾ ਪੱਧਰ
ਭਾਖੜਾ ਡੈਮ ਦਾ ਪਾਣੀ ਖਤਰੇ ਦੇ ਨਿਸ਼ਾਨ ਨੇੜੇ 1680 ਫੁੱਟ ਤੱਕ ਪਹੁੰਚਿਆ
ਗੋਬਿੰਦ ਸਾਗਰ ਝੀਲ 'ਚ ਵੀ ਪਾਣੀ ਦੀ ਆਮਦ 81,065 ਕਿਉਸਿਕ
55,867 ਕਿਉਸਿਕ ਛੱਡਿਆ ਜਾ ਰਿਹਾ ਪਾਣੀ
ਇਸ ਤੋਂ ਪਹਿਲਾਂ ਪੰਜਾਬ ਦੇ ਸਮੂਹ ਸਕੂਲਾਂ ਵਿੱਚ 3 ਸਤੰਬਰ ਤੱਕ ਛੁੱਟੀਆਂ ਕਰਨ ਦਾ ਕੀਤਾ ਗਿਆ ਸੀ ਐਲਾਨ
Punjab Floods Live Updates : ਹੜ੍ਹਾਂ ਨਾਲ ਹੋਏ ਨੁਕਸਾਨ ਦੇ ਜਾਇਜ਼ੇ ਲਈ ਕੇਂਦਰੀ ਟੀਮਾਂ ਦਾ ਗਠਨ
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੰਤਰ-ਮੰਤਰਾਲਾ ਕੇਂਦਰੀ ਦਲ ਦਾ ਕੀਤਾ ਗਠਨ
ਟੀਮਾਂ ਵੱਲੋਂ ਹਿਮਾਚਲ ਪ੍ਰਦੇਸ਼, ਉਤਰਾਖੰਡ, ਪੰਜਾਬ ਤੇ ਜੰਮੂ-ਕਸ਼ਮੀਰ ਦਾ ਕੀਤਾ ਜਾਵੇਗਾ ਦੌਰਾ
ਹੜ੍ਹਾਂ, ਬੱਦਲ ਫਟਣ ਅਤੇ ਲੈਂਡਸਲਾਈਡ ਨਾਲ ਹੋਏ ਨੁਕਸਾਨ ਦਾ ਲਿਆ ਜਾਵੇਗਾ ਜਾਇਜ਼ਾ
ਅਗਲੇ
ਅਗਲੇ ਹਫ਼ਤੇ ਪੰਜਾਬ 'ਚ ਨੁਕਸਾਨ ਦਾ ਜਾਇਜ਼ਾ ਲੈ ਸਕਦੀਆਂ ਹਨ ਟੀਮਾਂ
Punjab Floods Live Updates : ਖਰਾਬ ਮੌਸਮ ਤੇ ਲੈਂਡਸਲਾਈਡ ਦੇ ਚਲਦੇ ਸਾਰੀਆਂ ਆਨਲਾਈਨ ਬੁਕਿੰਗਾਂ ਰੱਦ
ਸ਼੍ਰੀ ਮਾਤਾ ਵੈਸ਼ਨੋ ਦੇਵੀ ਸ਼ਰਾਈਨ ਬੋਰਡ ਨੇ 100 ਫ਼ੀਸਦੀ ਰਿਫੰਡ ਦਾ ਦਿੱਤਾ ਭਰੋਸਾ
ਯਾਤਰਾ ਦੇ ਸ਼ੁਰੂ ਨਾ ਹੋਣ ਤੱਕ ਰੱਦ ਰਹਿਣਗੀਆਂ ਹਰ ਤਰ੍ਹਾਂ ਦੀਆਂ ਬੁਕਿੰਗਾਂ : ਬੋਰਡ
SMVDSB ਨੇ ਸਹਾਇਤਾ ਲਈ ਜਾਰੀ ਕੀਤੇ ਨੰਬਰ - 18001807212/ 91 9906019494
Punjab Floods Live Updates : ਅਜਨਾਲਾ ਦੇ ਪਿੰਡ ਕਮੀਰਪੁਰਾ ਵਿੱਚ ਫਸਿਆ ਇੱਕ ਪਰਿਵਾਰ ਪੰਜਾਬ ਸਰਕਾਰ ਕੋਲੋਂ ਮੰਗ ਰਿਹਾ ਇਹ ਮਦਦ
ਕਿਹਾ - ਛੋਟੇ ਛੋਟੇ ਬੱਚਿਆਂ ਨਾਲ ਘਰ ਦੀ ਛੱਤ ਤੇ ਹੈ ਕੈਦ ਕਰ ਅੰਦਰ ਹੈ 6-6 ਫੁੱਟ ਪਾਣੀ
ਹੁਣ ਤੱਕ ਕੋਈ ਵੀ ਮਦਦ ਕਰ ਲਈ ਨਹੀਂ ਪਹੁੰਚਿਆ ਉਥੋਂ ਤੱਕ

Punjab Floods Live Updates : ਪੌਂਗ ਡੈਮ 'ਚ ਘਟਿਆ ਪਾਣੀ, ਖਤਰੇ ਦੇ ਨਿਸ਼ਾਨ ਦੇ ਬਰਾਬਰ ਆਇਆ
ਪਹਿਲਾਂ ਖਤਰੇ ਦੇ ਨਿਸ਼ਾਨ 1390 ਤੋਂ ਉਪਰ 1391 ਫੁੱਟ ਚੱਲ ਰਿਹਾ ਸੀ ਪਾਣੀ ਦਾ ਪੱਧਰ
ਢਿੱਲਵਾਂ ਬਿਆਸ ਦਰਿਆ 'ਚ 15000 ਕਿਊਸਿਕ ਛੱਡਿਆ ਜਾ ਰਿਹਾ ਪਾਣੀ
ਹਰੀਕੇ 'ਚ ਬਿਆਸ ਦਰਿਆ 'ਚ ਮੌਜੂਦਾ ਸਮੇਂ 2.21 ਲੱਖ ਕਿਊਸਿਕ ਪਾਣੀ
ਭਾਖੜਾ, ਰਣਜੀਤ ਸਾਗਰ, ਪੌਂਗ ਅਤੇ ਸ਼ਾਹਪੁਰ ਡੈਮ 'ਚ ਸ਼ਾਮ 5 ਵਜੇ ਤੱਕ ਸਥਿਤੀ ਕੰਟਰੋਲ ਹੇਠ ਆਈ
ਸਵੇਰ ਤੋਂ ਹੀ ਲਗਾਤਾਰ ਹੋਰ ਵੀ ਬਰਸਾਤ ਦੇ ਕਰਕੇ ਭਾਖੜਾ ਡੈਮ ਦੇ ਬਿਲਕੁਲ ਕੋਲ ਭਾਖੜਾ ਡੈਮ - ਨੈਣਾ ਦੇਵੀ ਰੋਡ 'ਤੇ ਭਾਰੀ ਲੈਂਡ ਸਲਾਈਡਿੰਗ ਹੋਈ ਹੈ, ਜਿਸ ਨੂੰ ਬੀਬੀਐਮਬੀ ਪ੍ਰਸ਼ਾਸਨ ਦੇ ਵੱਲੋਂ ਰਸਤਾ ਸਾਫ ਕੀਤਾ ਜਾ ਰਿਹਾ ਹੈ ਤਾਂ ਜੋ ਆਉਣ ਜਾਣ ਦੇ ਵਿੱਚ ਕੋਈ ਦਿੱਕਤ ਪਰੇਸ਼ਾਨੀ ਨਾ ਹੋਵੇ।
ਹਾਲਾਂਕਿ ਲੈਂਡ ਸਲਾਈਡਿੰਗ ਦੇ ਨਾਲ ਇੱਕ ਘੰਟੇ ਦੇ ਕਰੀਬ ਰਸਤਾ ਜਾਮ ਰਿਹਾ ਪਰ ਬੀਬੀਐਮਬੀ ਦੇ ਵੱਲੋਂ ਇਸ ਰਸਤੇ ਨੂੰ ਸਾਫ ਕਰਕੇ ਆਵਾਜਾਈ ਦੇ ਲਈ ਖੋਲ ਦਿੱਤਾ ਗਿਆ ਹੈ।
Punjab Floods Live Updates : ਘੱਗਰ 'ਚ ਵੱਧ ਰਿਹਾ ਪਾਣੀ ਦਾ ਪੱਧਰ, ਪਾਣੀ ਦੀ ਮਾਰ ਹੇਠ ਪੰਜਾਬ, Ground Zero ਤੋਂ ਦੇਖੋ ਤਸਵੀਰਾਂ
ਤਾਰਾ ਫੀਡ ਨੇ 30 ਲੱਖ ਰੁਪਏ ਦੇ ਕਰੀਬ ਪਸ਼ੂਆਂ ਲਈ ਫੀਡ ਦੇ ਟਰੱਕ ਵੱਖ-ਵੱਖ ਹੜ੍ਹ ਪ੍ਰਭਾਵਤ ਪਿੰਡਾਂ 'ਚ ਭੇਜੇ।
Punjab Floods : ਪਿਛਲੇ ਕਈ ਦਿਨਾਂ ਤੋਂ ਹੜ੍ਹਾਂ ਦੀ ਮਾਰ ਝੱਲ ਰਹੇ ਲੋਕਾਂ ਲਈ ਨਿਰੰਤਰ ਸੇਵਾ ਕਾਰਜ ਨਿਭਾ ਰਹੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ (Sarbat Da Bhala Trust) ਦੇ ਬਾਨੀ ਡਾ. ਐਸ.ਪੀ.ਸਿੰਘ ਓਬਰਾਏ (Sp Singh Oberoi) ਵੱਲੋਂ ਭੇਜਿਆ ਗਿਆ 20 ਟਨ ਪਸ਼ੂ-ਚਾਰਾ ਅੱਜ ਅਜਨਾਲਾ ਖੇਤਰ ਦੇ ਹੜ੍ਹ ਪੀੜਤ ਪਸ਼ੂ ਪਾਲਕਾਂ ਨੂੰ ਵੰਡਿਆ ਗਿਆ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਡਾ.ਐਸ.ਪੀ. ਓਬਰਾਏ ਨੇ ਕਿਹਾ ਕਿ ਪੰਜਾਬ ਇਸ ਵੇਲੇ ਬਹੁਤ ਹੀ ਮੁਸ਼ਕਿਲ ਦੌਰ ਵਿੱਚੋਂ ਗੁਜ਼ਰ ਰਿਹਾ ਹੈ, ਇਸ ਲਈ ਸਾਡਾ ਸਾਰਿਆਂ ਦਾ ਖਾਸ ਕਰਕੇ ਐਨਆਰਆਈ ਭਰਾਵਾਂ ਦਾ ਵੱਡਾ ਫਰਜ਼ ਬਣਦਾ ਹੈ ਕਿ ਅਸੀਂ ਹੜ੍ਹ ਤੋਂ ਪ੍ਰਭਾਵਿਤ ਆਪਣੇ ਲੋਕਾਂ ਦੀ ਮਦਦ ਲਈ ਅੱਗੇ ਆਈਏ। ਉਨ੍ਹਾਂ ਕਿਹਾ ਕਿ ਉਨ੍ਹਾਂ ਵੱਲੋਂ ਪੰਜਾਬ ਦੇ ਸਮੁੱਚੇ ਹੜ੍ਹ ਪ੍ਰਭਾਵਿਤ ਇਲਾਕਿਆਂ ਅੰਦਰ ਆਪਣੀਆਂ ਸੇਵਾ ਕਾਰਜ ਨਿਰੰਤਰ ਚਲਾਏ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਇਸ ਤਹਿਤ ਹੀ ਅੱਜ ਉਨ੍ਹਾਂ ਦੀ ਟਰੱਸਟ ਦੇ ਪੰਜਾਬ ਪ੍ਰਧਾਨ ਸੁਖਜਿੰਦਰ ਸਿੰਘ ਹੇਰ,ਜਨਰਲ ਸਕੱਤਰ ਮਨਪ੍ਰੀਤ ਸਿੰਘ ਸੰਧੂ ਚਮਿਆਰੀ ਦੀ ਮੌਜੂਦਗੀ ਵਿਚ ਰਮਦਾਸ, ਚਮਿਆਰੀ, ਜੱਸੜ, ਗੱਗੋਮਾਹਲ, ਮੰਦਰਾਂਵਾਲੀ, ਧੰਗਈ, ਸਿੰਘੋਕੇ, ਨਵਾਂ ਪਿੰਡ, ਹਰੜ ਕਲਾਂ, ਹਰੜ ਖੁਰਦ ਤੇ ਅਜਨਾਲਾ ਆਦਿ ਸਮੇਤ ਹੋਰਨਾਂ ਪਿੰਡਾਂ ਦੇ ਪ੍ਰਭਾਵਿਤ ਪਸ਼ੂ ਪਾਲਕਾਂ ਨੂੰ 20 ਟਨ ਸੁੱਕਾ ਚਾਰਾ ਵਰ੍ਹਦੇ ਮੀਂਹ ਵਿੱਚ ਵੰਡਿਆ ਗਿਆ ਹੈ। ਉਨ੍ਹਾਂ ਕਿਹਾ ਕਿ ਹਾਲਾਤ ਬਿਹਤਰ ਹੋਣ ਤੱਕ ਉਹ ਪ੍ਰਸ਼ਾਸਨ ਤੇ ਲੋਕਾਂ ਨੂੰ ਹਰ ਪੱਖ ਤੋਂ ਸਹਿਯੋਗ ਦੇਣਗੇ।
ਇਸ ਦੌਰਾਨ ਵੱਖ-ਵੱਖ ਹੜ੍ਹ ਪ੍ਰਭਾਵਿਤ ਪਿੰਡਾਂ ਦੇ ਸਰਪੰਚਾਂ ਤੋਂ ਇਲਾਵਾ ਪਸ਼ੂਆਂ ਚਾਰਾ ਪ੍ਰਾਪਤ ਕਰਨ ਵਾਲੇ ਕਿਸਾਨਾਂ ਵੱਲੋਂ ਡਾ. ਉਬਰਾਏ ਦਾ ਇਸ ਔਖੀ ਘੜੀ ਵੇਲੇ ਉਨ੍ਹਾਂ ਦੀ ਮਦਦ ਕਰਨ ਲਈ ਵਿਸ਼ੇਸ਼ ਤੌਰ 'ਤੇ ਧੰਨਵਾਦ ਵੀ ਕੀਤਾ ਗਿਆ।
Punjab Flood Breaking : ਹੜਾਂ ਦੀ ਮਾਰ ਝੱਲ ਰਿਹਾ ਪੰਜਾਬ ਹਜੇ ਹੋਰ ਡੁੱਬੇਗਾ
ਪੰਜਾਬ ਦੇ ਸਕੂਲ ਬੰਦ, Alert ਜਾਰੀ
ਡੈਮਾਂ ਵਿੱਚ ਵਧਿਆ ਪਾਣੀ, ਦਰਿਆ ਮੁੜ ਉਫਾਨ 'ਤੇ
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਜ਼ਿਲਾ ਗੁਰਦਾਸਪੁਰ ਦੇ ਹੜ ਪ੍ਰਭਾਵਿਤ ਖੇਤਰਾਂ ਦਾ ਦੌਰਾ ਕੀਤਾ ਗਿਆ। ਇਸ ਮੌਕੇ ਉਹਨਾਂ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਨੂੰ ਵੱਧ ਤੋਂ ਵੱਧ ਹੜ੍ਹ ਪ੍ਰਭਾਵਿਤ ਪੀੜਤਾਂ ਦੇ ਲਈ ਰਾਹਤ ਸਮੱਗਰੀ ਦੇ ਇੰਤਜ਼ਾਮ ਦਾ ਆਦੇਸ਼ ਜਾਰੀ ਕੀਤਾ ਸੀ, ਜਿਸ ਦੇ ਚਲਦਿਆਂ ਦੀਨਾਨਗਰ ਦੇ ਕਸਬਾ ਕਾਲੜੀ ਵਿਖੇ ਅਕਾਲੀ ਵਰਕਰ ਦਲਬੀਰ ਸਿੰਘ ਭਟੋਆ ਦੀ ਅਗਵਾਈ ਹੇਠ ਸੈਂਕੜੇ ਟਰਾਲੀਆਂ ਰਾਹਤ ਸਮਗਰੀ ਦੀਆਂ ਜਿਸ ਵਿੱਚ ਦੁੱਧ ਪਸ਼ੂਆਂ ਦਾ ਚਾਰਾ ਅਤੇ ਰਸਤੇ ਦੀ ਸਾਂਭ ਸੰਭਾਲ ਵਾਸਤੇ ਘਟਕਾ ਇੱਟਾਂ ਰੋੜੇ ਦਾ ਇੰਤਜ਼ਾਮ ਕਰਕੇ ਰੱਖਿਆ ਗਿਆ ਸੀ, ਜਿਸ ਨੂੰ ਕਿ ਹਰੀ ਝੰਡੀ ਦੇ ਕੇ ਸੁਖਬੀਰ ਸਿੰਘ ਬਾਦਲ ਵੱਲੋਂ ਰਵਾਨਾ ਕੀਤਾ ਗਿਆ।
ਇਸ ਮੌਕੇ ਸੁਖਬੀਰ ਸਿੰਘ ਬਾਦਲ ਨੇ ਸਾਡੇ ਸਹਿਯੋਗੀ ਰਵੀ ਬਖਸ਼ ਸਿੰਘ ਅਰਸ਼ੀ ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਕਿਹਾ ਕਿ ਉਹ ਅਪੀਲ ਕਰਦੇ ਹਨ ਅਕਾਲੀ ਵਰਕਰਾਂ ਨੂੰ ਕਿ ਵੱਧ ਤੋਂ ਵੱਧ ਲੋਕਾਂ ਦੀ ਸੇਵਾ ਕੀਤੀ ਜਾਵੇ ਜਿਵੇਂ ਇੱਥੇ ਰਾਹਤ ਸਮਗਰੀ ਵੰਡੀ ਗਈ ਹੈ ਇਸੇ ਤਰ੍ਹਾਂ ਹੀ ਹਰ ਹਲਕੇ ਵਿੱਚ ਜਿੱਥੇ ਵੀ ਹੜ ਪ੍ਰਭਾਵਿਤ ਖੇਤਰ ਹੈ ਉਥੇ ਵੱਧ ਤੋਂ ਵੱਧ ਰਾਸ ਸਮਗਰੀ ਪਹੁੰਚਾਈ ਜਾਵੇ।
ਹਿਮਾਚਲ ਪ੍ਰਦੇਸ਼ 'ਚ ਲਗਾਤਾਰ ਹੋ ਰਹੀ ਭਾਰੀ ਬਾਰਿਸ਼ ਕਾਰਨ ਪੰਜਾਬ ਦੇ ਡੈਮਾਂ ਵਿੱਚ ਪਾਣੀ ਦਾ ਪੱਧਰ ਵਧ ਰਿਹਾ ਹੈ। ਭਾਖੜਾ ਡੈਮ ਦੇ ਪਿੱਛੇ ਬਣੀ ਗੋਬਿੰਦ ਸਾਗਰ ਝੀਲ ਵਿਚ ਵੀ ਪਾਣੀ ਦੀ ਮਾਤਰਾ ਲਗਾਤਾਰ ਵਧ ਰਹੀ ਹੈ।
ਸਾਡੇ ਸਹਿਯੋਗੀ ਬੀਐਸ ਚਾਨਾ ਨੇ ਅੱਜ ਗੋਬਿੰਦ ਸਾਗਰ ਝੀਲ ਤੋਂ ਹਾਲਾਤ ਦੀ ਮੈਦਾਨੀ ਰਿਪੋਰਟ ਦਿੱਤੀ। ਉਨ੍ਹਾਂ ਦੱਸਿਆ ਕਿ ਭਾਖੜਾ ਡੈਮ ਵਿੱਚ ਅੱਜ ਪਾਣੀ ਦਾ ਪੱਧਰ 1672.62 ਫੁੱਟ 'ਤੇ ਪਹੁੰਚ ਗਿਆ ਹੈ। ਇਹ ਪੱਧਰ ਮੌਸਮ ਵਿਭਾਗ ਵੱਲੋਂ ਕੀਤੀ ਗਈ ਭਵਿੱਖਬਾਣੀ ਅਨੁਸਾਰ ਹੌਲੀ-ਹੌਲੀ ਹੋਰ ਵਧਣ ਦੀ ਸੰਭਾਵਨਾ ਰੱਖਦਾ ਹੈ।
ਭਾਖੜਾ ਡੈਮ ਦੇ ਫਲੱਡ ਗੇਟ 4-4 ਫੁੱਟ ਤੱਕ ਖੋਲ੍ਹੇ ਗਏ ਹਨ ਤਾਂ ਜੋ ਪਾਣੀ ਦਾ ਦਬਾਅ ਕੰਟਰੋਲ 'ਚ ਰੱਖਿਆ ਜਾ ਸਕੇ। ਹਾਲਾਂਕਿ ਮੌਜੂਦਾ ਸਥਿਤੀ 'ਤੇ ਨਿਗਰਾਨੀ ਜਾਰੀ ਹੈ ।
ਦੂਜੇ ਪਾਸੇ, ਪੰਜਾਬ ਵਿੱਚ ਅੱਜ ਸਵੇਰੇ ਤੋਂ ਲਗਾਤਾਰ ਹੋ ਰਹੀ ਬਾਰਿਸ਼ ਦੇ ਮੱਦੇਨਜ਼ਰ ਮੰਤਰੀ ਹਰਜੋਤ ਸਿੰਘ ਬੈਂਸ ਵੱਲੋਂ ਸਾਰੇ ਸਕੂਲਾਂ ਵਿੱਚ 3 ਸਤੰਬਰ ਤੱਕ ਛੁੱਟੀਆਂ ਐਲਾਨੀਆਂ ਗਈਆਂ ਹਨ।
ਦੂਜੇ ਪਾਸੇ ਪ੍ਰਸ਼ਾਸਨ ਵੱਲੋਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਕਿ ਲੋਕ ਸਤਲੁਜ ਨਦੀ ਦੇ ਨਿਕਟ ਨਾ ਜਾਣ।
ਹਾਲਾਤ ਉਤੇ ਸਾਵਧਾਨੀ ਅਤੇ ਨਿਗਰਾਨੀ ਜਾਰੀ ਹੈ। ਅਸੀਂ ਵੀ ਤੁਹਾਨੂੰ ਅਪੀਲ ਕਰਦੇ ਹਾਂ ਕਿ ਸਰਕਾਰੀ ਹਦਾਇਤਾਂ ਦੀ ਪਾਲਣਾ ਕਰੋ, ਫੇਕ ਖ਼ਬਰਾਂ ਤੋਂ ਬਚੋ ਅਤੇ ਅਸਲੀ ਜਾਣਕਾਰੀ ਲਈ ਸਾਡੇ ਨਾਲ ਬਣੇ ਰਹੋ।
ਮਾਨਸਾ ਜ਼ਿਲ੍ਹੇ ਦੇ ਪਿੰਡ ਜਵਾਹਰਕੇ ਵਿਖੇ ਬਾਰਿਸ਼ ਦੇ ਦੌਰਾਨ ਸਵੇਰ ਸਮੇਂ ਆਪਣੇ ਖੇਤਾਂ ਦੇ ਵਿੱਚ ਗੇੜਾ ਮਾਰਨ ਦੇ ਲਈ ਸਾਈਕਲ ਤੇ ਸਵਾਰ ਜਾ ਰਹੇ ਕਿਸਾਨ ਦੇ ਉੱਪਰ ਭੱਠਾਂ ਮਾਲਕਾਂ ਵੱਲੋਂ ਕੱਚੀਆਂ ਇੱਟਾਂ ਦੇ ਭਰ ਕੇ ਰੱਖੇ ਗੋਦਾਮ ਦੀ ਦੀਵਾਰ ਡਿੱਗਣ ਕਾਰਨ ਮੌਤ ਹੋ ਗਈ ਹੈ ਮ੍ਰਿਤਕ ਕਿਸਾਨ ਜਗਜੀਵਨ ਸਿੰਘ 58 ਸਾਲਾਂ ਜਦੋਂ ਸਵੇਰ ਸਮੇਂ ਆਪਣੀ ਖੇਤਾਂ ਵੱਲ ਜਾ ਰਿਹਾ ਸੀ ਤਾਂ ਦੀਵਾਰ ਡਿੱਗਣ ਦੀ ਪੂਰੀ ਘਟਨਾ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋ ਚੁੱਕੀ ਹੈ ਪਿੰਡ ਜਵਾਹਰਕੇ ਦੇ ਵਿਅਕਤੀਆਂ ਨੇ ਦੱਸਿਆ ਕਿ ਭੱਠਾ ਮਾਲਕ ਨੂੰ ਇਸ ਤੋਂ ਪਹਿਲਾਂ ਵੀ ਕਈ ਵਾਰ ਕਿਹਾ ਗਿਆ ਸੀ ਕਿ ਇਹ ਦੀਵਾਰ ਕਿਸੇ ਵੀ ਸਮੇਂ ਡਿੱਗ ਸਕਦੀ ਹੈ ਅਤੇ ਕਿਸੇ ਹਾਦਸੇ ਦਾ ਕਾਰਨ ਬਣ ਸਕਦੀ ਹੈ ਪਰ ਉਨਾ ਵੱਲੋਂ ਇਸ ਵੱਲ ਕੋਈ ਵੀ ਧਿਆਨ ਨਹੀਂ ਦਿੱਤਾ ਗਿਆ ਜਿਸ ਕਾਰਨ ਅੱਜ ਸਵੇਰ ਦੇ ਸਮੇਂ ਇੱਕ ਸਾਈਕਲ ਸਵਾਰ ਵਿਅਕਤੀ ਇਸ ਦੀਵਾਰ ਦੇ ਥੱਲੇ ਆ ਗਿਆ ਅਤੇ ਉਸ ਦੀ ਮੌਤ ਹੋ ਗਈ ਹੈ
ਲਗਾਤਾਰ ਹਿਮਾਚਲ ਵਿੱਚ ਹੋ ਰਹੀ ਬਰਸਾਤ ਦੇ ਨਾਲ ਪੰਜਾਬ ਦੇ ਡੈਮਾਂ ਦਾ ਪੱਧਰ ਵੱਧ ਰਿਹਾ, ਸਾਡੇ ਸਹਿਯੋਗੀ ਬੀਐਸ ਚਾਨਾ ਨੇ ਭਾਖੜਾ ਡੈਮ ਦੇ ਪਿੱਛੇ ਬਣੀ ਗੋਬਿੰਦ ਸਾਗਰ ਝੀਲ ਤੇ ਜਾ ਕੇ ਉਥੋਂ ਦੇ ਹਾਲਾਤ ਜਾਣੇ ਤੇ ਭਾਖੜਾ ਡੈਮ ਵਿੱਚ ਅੱਜ ਦੇ ਪਾਣੀ ਦੇ ਪੱਧਰ ਸਬੰਧੀ ਜਾਣਕਾਰੀ ਦਿੱਤੀ, ਲਗਾਤਾਰ ਪੰਜਾਬ ਦੇ ਵਿੱਚ ਵੀ ਅੱਜ ਸਵੇਰ ਤੋਂ ਬਾਰਿਸ਼ ਹੋ ਰਹੀ ਹੈ ਜਿਸ ਦੇ ਚਲਦੇ ਆਂ ਮੰਤਰੀ ਹਰਜੋਤ ਬੈਂਸ ਵੱਲੋਂ ਪੰਜਾਬ ਦੇ ਸਕੂਲਾਂ ਵਿੱਚ ਛੁੱਟੀਆਂ ਕੀਤੀਆਂ ਗਈਆਂ ਹਨ ਅਤੇ ਦੂਜੇ ਪਾਸੇ ਜੇਕਰ ਭਾਖੜਾ ਡੈਮ ਦੀ ਗੱਲ ਕੀਤੀ ਜਾਵੇ ਤਾਂ ਭਾਖੜਾ ਡੈਮ ਵਿੱਚ ਵੀ ਪਾਣੀ ਦਾ ਪੱਧਰ ਲਗਾਤਾਰ ਵੱਧ ਰਿਹਾ। ਹਾਲਾਂਕਿ ਭਾਖੜਾ ਡੈਮ ਦੇ ਫਲੱਡ ਗੇਟ ਚਾਰ-ਚਾਰ ਫੁੱਟ ਖੋਲੇ ਗਏ ਹਨ। ਪ੍ਰੰਤੂ ਜਿਸ ਤਰੀਕੇ ਦੇ ਨਾਲ ਬਾਰਿਸ਼ ਦੀ ਪ੍ਰਡਿਕਸ਼ਨ ਹੈ ਤੇ ਜਿਸ ਤਰੀਕੇ ਦੇ ਨਾਲ ਲਗਾਤਾਰ ਗੋਬਿੰਦ ਸਾਗਰ ਝੀਲ ਵਿੱਚ ਪਾਣੀ ਦਾ ਪੱਧਰ ਵੱਧ ਰਿਹਾ ਹੈ ਉਸ ਨਾਲ ਕਿਤੇ ਨਾ ਕਿਤੇ ਸਤਲੁਜ ਕਿਨਾਰੇ ਵਸੇ ਲੋਕਾਂ ਦੇ ਚਿਹਰਿਆਂ ਤੇ ਡਰ ਝਲਕ ਰਿਹਾ ਹੈ।,
ਸਿੱਖਿਆ ਮੰਤਰੀ ਹਰਜੋਤ ਬੈਂਸ ਨੇ ਐਕਸ ’ਤੇ ਕਿਹਾ ਕਿ ਮਾਨਯੋਗ ਮੁੱਖ ਮੰਤਰੀ ਪੰਜਾਬ ਸ੍:ਭਗਵੰਤ ਸਿੰਘ ਮਾਨ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਪੰਜਾਬ ਵਿੱਚ ਹੜ੍ਹਾਂ ਦੀ ਸਥਿਤੀ ਨੂੰ ਧਿਆਨ ਵਿੱਚ ਰੱਖਦੇ ਹੋਏ ਸੂਬੇ ਦੇ ਸਾਰੇ ਸਰਕਾਰੀ/ਏਡਿਡ /ਮਾਨਤਾ ਪ੍ਰਾਪਤ ਅਤੇ ਪ੍ਰਾਈਵੇਟ ਸਕੂਲਾਂ ਵਿੱਚ ਮਿਤੀ 3 ਸਤੰਬਰ 2025 ਤੱਕ ਛੁੱਟੀਆਂ ਕੀਤੀਆਂ ਜਾਂਦੀਆਂ ਹਨ | ਮਾਪਿਆਂ ਅਤੇ ਵਿਦਿਆਰਥੀਆਂ ਨੂੰ ਬੇਨਤੀ ਹੈ ਕਿ ਸੁਰੱਖਿਆ ਨੂੰ ਪਹਿਲ ਦੇਣ ਤੇ ਪ੍ਰਸ਼ਾਸਨ ਵੱਲੋਂ ਦਿੱਤੀਆਂ ਹਦਾਇਤਾਂ ਦੀ ਪਾਲਣਾ ਕਰਨ।
ਮਾਨਯੋਗ ਮੁੱਖ ਮੰਤਰੀ ਪੰਜਾਬ ਸ੍:ਭਗਵੰਤ ਸਿੰਘ ਮਾਨ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਪੰਜਾਬ ਵਿੱਚ ਹੜ੍ਹਾਂ ਦੀ ਸਥਿਤੀ ਨੂੰ ਧਿਆਨ ਵਿੱਚ ਰੱਖਦੇ ਹੋਏ ਸੂਬੇ ਦੇ ਸਾਰੇ ਸਰਕਾਰੀ/ਏਡਿਡ /ਮਾਨਤਾ ਪ੍ਰਾਪਤ ਅਤੇ ਪ੍ਰਾਈਵੇਟ ਸਕੂਲਾਂ ਵਿੱਚ ਮਿਤੀ 3 ਸਤੰਬਰ 2025 ਤੱਕ ਛੁੱਟੀਆਂ ਕੀਤੀਆਂ ਜਾਂਦੀਆਂ ਹਨ |
— Harjot Singh Bains (@harjotbains) August 31, 2025
???? ਮਾਪਿਆਂ ਅਤੇ ਵਿਦਿਆਰਥੀਆਂ ਨੂੰ ਬੇਨਤੀ ਹੈ ਕਿ…
ਪੰਜਾਬ ਵਿੱਚ ਮੌਸਮ ਦੇ ਮਿਜਾਜ਼ ਨੂੰ ਦੇਖਦੇ ਹੋਏ ਇੱਕ ਵਾਰ ਫਿਰ ਪੰਜਾਬ ਸਰਕਾਰ ਵੱਲੋਂ ਸਕੂਲਾਂ ਦੇ ਵਿੱਚ ਛੁੱਟੀਆਂ ਨੂੰ ਵਧਾਉਣ ਦਾ ਫੈਸਲਾ ਲਿਆ ਗਿਆ ਤੇ ਹੁਣ ਇਹ ਛੁੱਟੀਆਂ ਵਧਾ ਕੇ ਪੰਜਾਬ ਦੇ ਸਰਕਾਰੀ ਤੇ ਪ੍ਰਾਈਵੇਟ ਸਕੂਲਾਂ ਚ 3 ਸਤੰਬਰ ਤੱਕ ਛੁੱਟੀਆਂ ਦਾ ਕੀਤਾ ਗਿਆ ਐਲਾਨ
ਸਮਾਣਾ ਵਿੱਚ ਘੱਗਰ ਨਦੀ ਦੇ ਪਾਣੀ ਦਾ ਪੱਧਰ ਵਧਿਆ। ਸਪਰੇਹੰਡੀ, ਛੰਨਾ, ਰਤਨ ਲੇਡੀ ਪਿੰਡਾਂ ਵਿੱਚ ਘੱਗਰ ਨਦੀ ਦਾ ਪਾਣੀ ਕਿਸਾਨਾਂ ਦੇ ਖੇਤਾਂ ਵਿੱਚ ਵੜ ਗਿਆ। ਕਿਸਾਨ ਚਿੰਤਤ ਹਨ। ਸਵੇਰ ਤੋਂ ਹੀ ਮੀਂਹ ਪੈ ਰਿਹਾ ਹੈ। ਇਹ ਕਿਸਾਨਾਂ ਲਈ ਮੁਸੀਬਤ ਬਣ ਗਿਆ ਹੈ। ਪ੍ਰਸ਼ਾਸਨ ਦੇ ਅਧਿਕਾਰੀ ਪ੍ਰਭਾਵਿਤ ਖੇਤਰ ਦਾ ਦੌਰਾ ਕਰ ਰਹੇ ਹਨ। ਉਨ੍ਹਾਂ ਕਿਸਾਨਾਂ ਨੂੰ ਕਿਹਾ ਕਿ ਸਰਕਾਰ ਹਰ ਸੰਭਵ ਮਦਦ ਕਰੇਗੀ।
ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੇ ਨਿਰਦੇਸ਼ਾਂ 'ਤੇ ਮੁੱਖ ਸਕੱਤਰ ਪੰਜਾਬ ਕੇ.ਏ.ਪੀ ਸਿਨਹਾ ਨੇ ਅੱਜ ਅੰਮ੍ਰਿਤਸਰ ਜ਼ਿਲ੍ਹੇ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਅਜਨਾਲਾ ਅਤੇ ਰਮਦਾਸ ਦਾ ਦੌਰਾ ਕੀਤਾ। ਇਸੇ ਦੌਰਾਨ ਉਹਨਾਂ ਨੇ ਪਿੰਡ ਚਮਿਆਰੀ ਵਿਖੇ ਬਣਾਏ ਗਏ ਰਾਹਤ ਕੇਂਦਰ ਵਿੱਚ ਕੀਤੇ ਗਏ ਪ੍ਰਬੰਧਾਂ ਦਾ ਜਾਇਜ਼ਾ ਵੀ ਲਿਆ। ਇਸ ਮੌਕੇ ਜਲ ਸਰੋਤ ਵਿਭਾਗ ਦੇ ਪ੍ਰਮੁੱਖ ਸਕੱਤਰ ਕ੍ਰਿਸ਼ਨ ਕੁਮਾਰ, ਪੰਜਾਬ ਸਰਕਾਰ ਦੀ ਤਰਫੋਂ ਜ਼ਿਲ੍ਹੇ ਵਿੱਚ ਰਾਹਤ ਕੰਮਾਂ ਲਈ ਤੈਨਾਤ ਕੀਤੇ ਗਏ ਪ੍ਰਬੰਧਕੀ ਸਕੱਤਰ ਪੱਧਰ ਦੇ ਅਧਿਕਾਰੀ ਜਿਨਾਂ ਵਿੱਚ ਸ੍ਰੀ ਕਮਲ ਕਿਸ਼ੋਰ ਯਾਦਵ, ਸ੍ਰੀ ਵਰਨ ਰੂਜ਼ਮ ਅਤੇ ਸ੍ਰੀ ਬਸੰਤ ਗਰਗ ਸ਼ਾਮਿਲ ਹਨ, ਡਿਪਟੀ ਕਮਿਸ਼ਨਰ ਸ੍ਰੀਮਤੀ ਸਾਕਸ਼ੀ ਸਾਹਨੀ, ਜ਼ਿਲਾ ਪੁਲਿਸ ਮੁਖੀ ਸ ਮਨਿੰਦਰ ਸਿੰਘ, ਡਿਪਟੀ ਕਮਾਂਡਰ ਅਨਿਲ ਤਾਲਕੁਤਰਾ ਐਨਡੀਆਰਐਫ, ਕਰਨਲ ਰੋਬਿਨ ਐਥਨੀ ਅਤੇ ਹੋਰ ਅਧਿਕਾਰੀ ਵੀ ਹਾਜ਼ਰ ਸਨ।
ਮਰਹੂਮ ਪ੍ਰਕਾਸ਼ ਸਿੰਘ ਬਾਦਲ ਨੂੰ ਯਾਦ ਕਰਦਿਆਂ ਭਾਵੁਕ ਹੋਈ ਮਹਿਲਾ
ਕਿਹਾ- ਅਕਾਲੀ ਦਲ ਤੋਂ ਬਿਨ੍ਹਾਂ ਕੋਈ ਹੋਰ ਸਾਡੀ ਨਹੀਂ ਲੈ ਰਿਹਾ ਸਾਰ
' ਮਾਨ ਸਰਕਾਰ ਦੇ ਕਿਸੇ ਵੀ ਅਧਿਕਾਰੀ ਨੇ ਨਹੀਂ ਪੁੱਛਿਆ ਸਾਡਾ ਹਾਲ'
'2027 ਚ ਅਸੀਂ ਝਾੜੂ ’ਤੇ ਝਾੜੂ ਫੇਰ ਦੇਵਾਂਗੇ'
आज पंजाब में लोग बाढ़ से परेशान हैं। ऐसे मौक़े पर Punjab के Super CM ग़ायब हो गए हैं…
— Swati Maliwal (@SwatiJaiHind) August 31, 2025
Dummy CM की हालत ख़ुद देख लें…
प्रभारी-सह प्रभारी से ट्वीट तक नहीं हुआ
बाक़ी जो बचे हैं वो Boat-tractor पर चढ़कर Reels बना रहे हैं… pic.twitter.com/SV762RkWbM
ਕਪੂਰਥਲਾ ਦੇ ਮੰਡ ਮੁੜ ਪਾਣੀ ਦਾ ਪੱਧਰ ਵਧੀਆ
ਕੁਝ ਰਾਹਤ ਮਿਲਦੀ ਨਜ਼ਰ ਨਹੀਂ ਆ ਰਹੀ
ਦੂਜੇ ਪਾਸੇ ਬਾਰਿਸ਼ ਨੇ ਹੋਰ ਚਿੰਤਾ ਵਧਾ ਕੇ ਰੱਖ ਦਿੱਤੀ ਹੈ
ਸਰਕਾਰ ਵਲੋਂ ਸਿਰਫ ਹੜ ਪ੍ਰਭਾਵਿਤ ਏਰੀਆ ਦੇ ਲੋਕਾਂ ਲਈ ਬਿਆਨਬਾਜ਼ੀ ਕੀਤੀ ਜਾ ਰਹੀ ਹੈ ਪਰ ਅਫਸੋਸ ਕੀ ਰਾਹਤ ਕਿਸੇ ਪਾਸਿਓ ਨਿਕਲਦੀ ਨਜ਼ਰ ਨਹੀਂ ਆ ਰਹੀ
ਘੱਗਰ ਦਾ ਪਾਣੀ ਵਧ ਕੇ ਹੋਇਆ 743. 4
ਬੀਤੀ ਰਾਤ ਦੌਰਾਨ ਪਾਣੀ ਦਾ ਪੱਧਰ ਤਿੰਨ ਫੁੱਟ ਚਾਰ ਇੰਚ ਵਧਿਆ
ਘੱਗਰ ਦਾ ਖਤਰੇ ਦਾ ਇਨਸਾਨ ਹੈ 748 ਫੁੱਟ ਤੇ
ਘੱਗਰ ਖਤਰੇ ਦੇ ਨਿਸ਼ਾਨ ਤੋਂ ਸਿਰਫ ਚਾਰ ਫੁੱਟ ਛੇ ਇੰਚ ਤੇ ਹੈ ਪਾਣੀ ਦਾ ਵਹਾ
ਪਹਾੜੀ ਇਲਾਕੇ ਅਤੇ ਮੈਦਾਨੀ ਇਲਾਕਿਆਂ ਵਿੱਚ ਪੈ ਰਹੇ ਲਗਾਤਾਰ ਪੰਜ ਘੰਟਿਆਂ ਤੋਂ ਮੀਹ ਨੇ ਘੱਗਰ ਦੇ ਆਲੇ ਦੁਆਲੇ ਦੇ ਪਿੰਡਾਂ ਦੀ ਚਿੰਤਾ ਵਧਾਈ
ਬਿਆਸ ਦਰਿਆ ਉਫਾਨ ’ਤੇ
ਹੁਸ਼ਿਆਰਪੁਰ ਦੇ ਕਈ ਪਿੰਡ ਪਾਣੀ ਦੀ ਚਪੇਟ ’ਚ
ਪੌਂਗ ਡੈਮ ਅਤੇ ਚੱਕੀ ਦਰਿਆ ਦਾ ਪਾਣੀ ਬਿਆਸ ’ਚ ਛੱਡਣ ਕਾਰਨ ਵਧਿਆ ਲੈਵਲ
ਅੱਧੀ ਦਰਜਨ ਤੋਂ ਵੱਧ ਪਿੰਡਾਂ ਨੂੰ ਝੱਲਣੀ ਪੈ ਰਹੀ ਪਾਣੀ ਦੀ ਮਾਰ
ਟਾਂਡਾ ਉੜਮੁੜ ਅਧੀਨ ਪੈਂਦੇ ਕਈ ਪਿੰਡਾਂ ਦੇ ਲੋਕ ਮੁਸ਼ਕਲ ’ਚ
Punjab Floods Live Updates : ਪਿਛਲੇ ਕੁਝ ਦਿਨ ਪਹਿਲਾਂ ਰਾਵੀ ਦਰਿਆ ਵਿੱਚ ਵੱਧੇ ਪਾਣੀ ਦੇ ਪੱਧਰ ਕਾਰਨ ਜਿੱਥੇ ਰਾਵੀ ਦਰਿਆ ਦੇ ਨੇੜਲੇ ਕਰੀਬ 15 ਤੋਂ 16 ਕਿਲੋਮੀਟਰ ਦੂਰੀ ਤੱਕ ਇਲਾਕੇ ਵਿੱਚ ਹੜ ਦੀ ਮਾਰ ਹੇਠਾਂ ਆਏ ਲੱਗ ਕੇ ਅੰਦਰ ਵੱਡੇ ਪੱਧਰ ਤੇ ਆਉਣ ਜਾਣ ਵਾਲੀਆਂ ਸੜਕਾਂ ਤੇ ਬਣੀਆਂ ਪੁੱਲੀਆਂ ਅਤੇ ਧੁੱਸੀ ਬੰਨਾ ਦਾ ਨੁਕਸਾਨ ਹੋਣ ਦੀ ਗੱਲ ਸਾਹਮਣੇ ਆਈ ਜਿਸ ਕਾਰਨ ਰਾਵੀ ਦਰਿਆ ਦੇ ਨੇੜਲੇ ਇਲਾਕਿਆਂ ਵਿੱਚ ਤਾਂ ਰਾਵੀ ਦਰਿਆ ਦਾ ਬਹੁਤ ਵੱਡੇ ਪੱਧਰ ਤੇ ਕਹਿਰ ਵੇਖਣ ਨੂੰ ਮਿਲਿਆ ਸੀ, ਉਥੇ ਹੀ ਸੜਕਾਂ ਦਾ ਵੀ ਇਸ ਹੜ ਦੀ ਮਾਰ ਹੇਠਾਂ ਬੜੇ ਵੱਡੇ ਪੱਧਰ ਤੇ ਨੁਕਸਾਨ ਹੋਇਆ।
ਜਾਣਕਾਰੀ ਅਨੁਸਾਰ ਇਸ ਰਾਵੀ ਦਰਿਆ ਦੇ ਹੜ ਨਾਲ ਵੱਖ-ਵੱਖ ਜਗ੍ਹਾ ਤੇ 14 ਥਾਵਾਂ ਤੇ ਧੁੱਸੀ ਬੰਨਾ ਵਿੱਚ ਵੱਡੇ ਪਾੜ ਪਏ ਹਨ ਅਤੇ ਪਿੰਡ ਪੇਂਡੂ ਏਰੀਏ ਵਿੱਚ ਅਲੱਗ ਅਲੱਗ ਜਗ੍ਹਾ ਤੋਂ 200 ਤੋਂ ਵੱਧ ਪਿੰਡਾਂ ਦੀਆਂ ਪੁੱਲੀਆਂ ਨੂੰ ਨੁਕਸਾਨ ਹੋਇਆ, ਜਿਸ ਕਾਰਨ ਲੋਕਾਂ ਦਾ ਆਉਣਾ ਜਾਣਾ ਬਿਲਕੁਲ ਬੰਦ ਹੋ ਗਿਆ ਸੀ ਪਰ ਪ੍ਰਸ਼ਾਸਨ ਵੱਲੋਂ ਇਹਨਾਂ ਪਾੜਾ ਨੂੰ ਬੰਦ ਕਰਨ ਵਿੱਚ ਲਗਾਤਾਰ ਜੁੱਟਿਆ ਹੋਇਆ ਹੈ। ਇਸ ਤੋਂ ਇਲਾਵਾ ਕਈ ਸਮਾਜ ਸੇਵਕ ਜਥੇਬੰਦੀਆਂ ਵੀ ਦਿਨ ਰਾਤ ਜੁੱਟ ਕੇ ਪ੍ਰਸ਼ਾਸਨ ਨਾਲ ਇਹਨਾਂ ਪਾੜਾਂ ਨੂੰ ਬੰਦ ਕਰਨ ਦੇ ਕਾਰਜ ਵਿੱਚ ਲੱਗੀਆਂ ਹੋਈਆਂ ਸਨ ਗੱਲ ਕੀਤੀ ਜਾਵੇ ਤਾਂ ਇਹਨਾਂ ਪਾੜਾਂ ਕਰਕੇ ਹੀ ਬਹੁਤੇ ਪਿੰਡਾਂ ਵਿੱਚ ਹੜ ਦੀ ਸਥਿਤੀ ਬਣੀ ਸੀ ਅਤੇ ਪਿੰਡਾਂ ਨੂੰ ਪਾੜ ਪੈਣ ਕਾਰਨ ਨੁਕਸਾਨ ਪਹੁੰਚਿਆ
ਪੀਸੀਐਸ (ਈਬੀ) ਅਫਸਰ ਐਸੋਸੀਏਸ਼ਨ ਨੇ ਹੜ੍ਹ ਰਾਹਤ ਲਈ ਯੋਗਦਾਨ ਪਾਉਣ ਲਈ ਮੁੱਖ ਮੰਤਰੀ ਰਾਹਤ ਫੰਡ ਵਿੱਚ ਇੱਕ ਦਿਨ ਦੀ ਤਨਖਾਹ ਦਾਨ ਕੀਤੀ ਹੈ। ਪੀਸੀਐਸ (ਈਬੀ) ਅਫਸਰ ਐਸੋਸੀਏਸ਼ਨ ਵਲੋਂ ਰਾਜ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਹੜ੍ਹਾਂ ਦੀ ਸਥਿਤੀ ਦੀ ਸਮੀਖਿਆ ਕਰਨ ਲਈ ਬੁਲਾਈ ਗਈ ਮੀਟਿੰਗ ਦੌਰਾਨ ਐਸੋਸੀਏਸ਼ਨ ਨੇ ਕੁਝ ਜ਼ਿਲ੍ਹਿਆਂ ਵਿੱਚ ਹੜ੍ਹਾਂ ਦੀ ਗੰਭੀਰ ਸਥਿਤੀ ‘ਤੇ ਡੂੰਘੀ ਚਿੰਤਾ ਪ੍ਰਗਟਾਈ ਅਤੇ ਆਪਣੀ ਤਨਖਾਹ ਵਿੱਚੋਂ ਕੁਝ ਹਿੱਸਾ ਦਾਨ ਕਰਨ ਦਾ ਫ਼ੈਸਲਾ ਕੀਤਾ।
ਐਸੋਸੀਏਸ਼ਨ ਦੇ ਮੈਂਬਰਾਂ ਨੇ ਕਿਹਾ ਕਿ ਰਾਜ ਦੀ ਸੇਵਾ ਵਿੱਚ ਹੋਣ ਕਰਕੇ, ਪੀਸੀਐਸ (ਈਬੀ) ਅਫਸਰ ਕਾਡਰ ਹਮੇਸ਼ਾ ਸੰਕਟ ਦੇ ਸਮੇਂ ਲੋਕਾਂ ਦੇ ਨਾਲ ਖੜ੍ਹਾ ਰਿਹਾ ਹੈ ਅਤੇ ਹੁਣ ਵੀ ਹੜ੍ਹ ਰਾਹਤ ਕਾਰਜਾਂ ਵਿੱਚ ਅਣਥੱਕ ਮਿਹਨਤ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ, ਜਿੱਥੇ ਪੰਜਾਬ ਭਰ ਦੇ ਅਧਿਕਾਰੀਆਂ ਵਲੋਂ ਜਾਨ-ਮਾਲ ਦੇ ਕਾਫ਼ੀ ਨੁਕਸਾਨ ਦੀ ਰਿਪੋਰਟ ਕੀਤੀ ਜਾ ਰਹੀ ਹੈ, ਅਜਿਹੀ ਮੌਜੂਦਾ ਸਥਿਤੀ ਦੀ ਗੰਭੀਰਤਾ ਨੂੰ ਧਿਆਨ ਵਿੱਚ ਰੱਖਦੇ ਹੋਏ, ਪੀਸੀਐਸ ਈਬੀ ਅਫਸਰ ਐਸੋਸੀਏਸ਼ਨ ਨੇ ਸਰਬਸੰਮਤੀ ਨਾਲ, ਸਾਰੇ ਅਧਿਕਾਰੀਆਂ ਦੀਆਂ ਭਾਵਨਾਵਾਂ ਦੀ ਨੁਮਾਇੰਦਗੀ ਕਰਨ ਵਾਲੇ ਕਾਰਜਕਾਰੀ ਮੈਂਬਰਾਂ ਦੇ ਵਿਚਾਰਾਂ ਨੂੰ ਧਿਆਨ ਵਿੱਚ ਰੱਖਦੇ ਹੋਏ, ਪੰਜਾਬ ਸਰਕਾਰ ਅਤੇ ਲੋਕਾਂ ਨੂੰ ਆਪਣੀ ਸਰਕਾਰੀ ਡਿਊਟੀ ਤੋਂ ਇਲਾਵਾ ਪੂਰਾ ਸਮਰਥਨ ਦੇਣ ਦਾ ਫੈਸਲਾ ਕੀਤਾ।
ਪਟਿਆਲਾ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਘਨੌਰ ਤੇ ਦੂਧਨਸਾਧਾਂ ਇਲਾਕਿਆਂ ਵਿੱਚ ਘੱਗਰ ਤੇ ਟਾਂਗਰੀ ਨਦੀਆਂ ‘ਚ ਪਾਣੀ ਦਾ ਪੱਧਰ ਵਧਣ ਕਾਰਨ ਨੇੜਲੇ ਪਿੰਡਾਂ ਦੇ ਲੋਕਾਂ ਨੂੰ ਸਲਾਹ ਦਿੱਤੀ ਗਈ ਹੈ ਕਿ ਉਹ ਨਦੀਆਂ ਦੇ ਨੇੜੇ ਨਾ ਜਾਣ ਅਤੇ ਆਪਣੇ ਬੱਚਿਆਂ ਤੇ ਮਵੇਸ਼ੀਆਂ ਨੂੰ ਵੀ ਪਾਣੀ ਦੇ ਵਹਾਅ ਨੇੜੇ ਨਾ ਜਾਣ ਦੇਣ।
ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੇ ਦੱਸਿਆ ਕਿ ਘਨੌਰ ਦੇ ਪਿੰਡਾਂ ਊਂਟਸਰ, ਕਾਮੀ ਖੁਰਦ, ਚਮਾਰੂ, ਸਰਾਲਾ, ਵਿਖੇ ਖਾਸ ਨਜ਼ਰ ਰੱਖੀ ਜਾ ਰਹੀ ਹੈ।ਜਦਕਿ ਮਾੜੂ ਵਿਖੇ ਘੱਗਰ ਦੇ ਪਾਣੀ ਨਾਲ ਖੁਰਨ ਵਾਲੇ ਬੰਨ੍ਹ ਨੂੰ ਮਜ਼ਬੂਤ ਕੀਤਾ ਜਾ ਰਿਹਾ ਹੈ। ਇਸੇ ਤਰ੍ਹਾਂ ਘੱਗਰ ਨੇੜੇ ਲੱਗਦੇ ਸਬ ਡਵੀਜ਼ਨ ਦੂਧਨਸਾਧਾਂ ਦੇ ਪਿੰਡ ਭਸਮੜਾ, ਜਲਾਹ ਖੇੜੀ, ਖੇੜੀ ਰਾਜੂ ਸਿੰਘ ਵਿਖੇ ਵੀ ਘੱਗਰ ਦਾ ਪਾਣੀ ਵਧਿਆ ਹੋਇਆ ਹੈ, ਉਥੇ ਵੀ ਲਗਾਤਾਰ ਨਿਗਰਾਨੀ ਰੱਖੀ ਜਾ ਰਹੀ ਹੈ। ਇਸ ਤੋਂ ਇਲਾਵਾ ਟਾਂਗਰੀ ਨਦੀ ਦੇ ਕੰਢੇ ਲੱਗਦੇ ਪਿੰਡਾਂ ਮਹਿਮਦਪੁਰ ਰੁੜਕੀ, ਦੇਵੀ ਨਗਰ, ਹਰੀਗੜ੍ਹ, ਰੋਹੜ ਜਗੀਰ, ਲੇਹਲ ਜਾਗੀਰ, ਦੁੱਧਨ ਗੁਜਰਾਂ, ਅਦਾਲਤੀਵਾਲਾ, ਮੱਘਰ ਸਾਹਿਬ, ਮੋਹਲਗੜ੍ਹ ਦੇ ਨੀਵੇਂ ਪਾਸੇ, ਖਾਂਸਾ, ਰੱਤਾਖੇੜਾ, ਔਜਾਂ, ਖਤੌਲੀ, ਗਣੇਸ਼ਪੁਰ, ਖਰਾਬਗੜ੍ਹ, ਬੀਬੀਪੁਰ, ਜੋਧਪੁਰ, ਬੁਧਮੋਰ, ਸਾਦਿਕ ਪੁਰ ਬੀੜਾਂ ਦੇ ਵਸਨੀਕਾਂ ਨੂੰ ਸਾਵਧਾਨੀ ਵਰਤਣ ਸਮੇਤ ਦਰਿਆਈ ਖੇਤਰ ਦੇ ਨੇੜੇ ਨਾ ਜਾਣ ਲਈ ਕਿਹਾ ਗਿਆ ਹੈ।ਜਦਕਿ ਪਟਿਆਲਾ ਸਬ ਡਵੀਜ਼ਨ ਦੇ ਪਿੰਡ ਹਡਾਣਾ, ਪੁਰ ਅਤੇ ਸਿਰਕੱਪੜਾ ਵਿਖੇ ਵੀ ਨਜ਼ਰ ਰੱਖੀ ਜਾ ਰਹੀ ਹੈ।
ਡਾ. ਪ੍ਰੀਤੀ ਯਾਦਵ ਨੇ ਦੱਸਿਆ ਕਿ ਐਸ ਡੀ ਐਮ ਰਾਜਪੁਰਾ ਅਵਿਕੇਸ਼ ਗੁਪਤਾ, ਦੂਧਨ ਸਾਧਾਂ ਦੇ ਐਸ ਡੀ ਐਮ ਦੂਧਨਸਾਧਾਂ ਕਿਰਪਾਲਵੀਰ ਸਿੰਘ ਅਤੇ ਪਟਿਆਲਾ ਦੇ ਐਸ ਡੀ ਐਮ ਹਰਜੀਤ ਕੌਰ ਮਾਵੀ ਵੱਲੋਂ ਆਪਣੀਆਂ ਟੀਮਾਂ ਸਮੇਤ ਡਰੇਨੇਜ ਵਿਭਾਗ ਦੇ ਅਧਿਕਾਰੀਆਂ ਨੂੰ ਨਾਲ ਲੈ ਕੇ ਲਗਾਤਾਰ ਘੱਗਰ ਤੇ ਟਾਂਗਰੀ ਨਦੀਆਂ ਵਿੱਚ ਪਾਣੀ ਦੇ ਵਧੇ ਹੋਏ ਪੱਧਰ ਅਤੇ ਵਹਾਅ ‘ਤੇ ਨਿਗਰਾਨੀ ਰੱਖੀ ਜਾ ਰਹੀ ਹੈ। ਇਸ ਤੋਂ ਇਲਾਵਾ ਡਰੇਨੇਜ ਵਿਭਾਗ ਦੇ ਨਿਗਰਾਨ ਇੰਜੀਨੀਅਰ ਰਜਿੰਦਰ ਘਈ ਤੇ ਕਾਰਜਕਾਰੀ ਇੰਜੀਨੀਅਰ ਪ੍ਰਥਮ ਗੰਭੀਰ ਵੱਲੋਂ ਨਦੀਆਂ ਦੇ ਕਮਜ਼ੋਰ ਕਿਨਾਰਿਆਂ ਨੂੰ ਮਜ਼ਬੂਤ ਕਰਨ ਸਮੇਤ ਜਿੱਥੇ ਕਿਤੇ ਲੋੜ ਜਾਪ ਰਹੀ ਹੈ, ਉਥੇ ਵੀ ਬੰਨ੍ਹਾਂ ‘ਤੇ ਮਿੱਟੀ ਨਾਲ ਭਰੇ ਥੈਲਿਆਂ ਨਾਲ ਕਾਰਜ ਕੀਤੇ ਜਾ ਰਹੇ ਹਨ। ਲੋੜ ਮੁਤਾਬਕ ਜੰਬੋ ਬੈਗ ਤੇ ਹੋਰ ਸਮੱਗਰੀ ਵੀ ਤਿਆਰ ਕੀਤੀ ਗਈ ਹੈ।
ਡਿਪਟੀ ਕਮਿਸ਼ਨਰ ਨੇ ਜਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਹੜ੍ਹਾਂ ਬਾਬਤ ਕਿਸੇ ਵੀ ਕਿਸਮ ਦੀ ਕੋਈ ਅਫ਼ਵਾਹ ‘ਤੇ ਯਕੀਨ ਨਾ ਕਰਨ ਸਗੋਂ ਸਰਕਾਰੀ ਪੱਧਰ ‘ਤੇ ਅਧਿਕਾਰਤ ਸਰੋਤਾਂ ਰਾਹੀਂ ਦਿੱਤੀ ਜਾਣ ਵਾਲੀ ਸੂਚਨਾ ਉਪਰ ਹੀ ਧਿਆਨ ਦੇਣ ਜਾਂ ਪਟਿਆਲਾ ਜ਼ਿਲ੍ਹਾ ਪ੍ਰਸ਼ਾਸ਼ਨ ਦੇ ਹੜ੍ਹ ਕੰਟਰੋਲ ਰੂਮ ਨੰਬਰਾਂ 0175-2350550 ਤੇ 2358550 ‘ਤੇ ਸੰਪਰਕ ਕਰ ਸਕਦੇ ਹਨ।
ਡਾ. ਪ੍ਰੀਤੀ ਯਾਦਵ ਨੇ ਹੋਰ ਕਿਹਾ ਕਿ ਪਟਿਆਲਾ ਨਦੀ ਵਿੱਚ ਪਾਣੀ ਆਉਣ ਦਾ ਕੋਈ ਖ਼ਦਸ਼ਾ ਨਹੀਂ ਹੈ, ਇਸ ਲਈ ਪਟਿਆਲਾ ਸ਼ਹਿਰ ਨਿਵਾਸੀਆਂ ਨੂੰ ਅਪੀਲ ਹੈ ਕਿ ਉਹ ਵੱਡੀ ਨਦੀ ਵਿੱਚ ਪਾਣੀ ਬਾਬਤ ਕਿਸੇ ਕਿਸਮ ਦੀ ਕਿਸੇ ਅਫ਼ਵਾਹ ਉਪਰ ਯਕੀਨ ਨਾ ਕਰਨ ਅਤੇ ਨਾ ਹੀ ਘਬਰਾਹਟ ਵਿੱਚ ਆਉਣ ਕਿਉਂਕਿ ਜ਼ਿਲ੍ਹਾ ਪ੍ਰਸ਼ਾਸਨ ਪੂਰੀ ਤਰ੍ਹਾਂ ਚੌਕਸ ਹੈ ਅਤੇ ਆਪਣੇ ਨਾਗਰਿਕਾਂ ਦੀ ਹਰ ਤਰ੍ਹਾਂ ਨਾਲ ਜਾਨ ਮਾਲ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਵਚਨਬੱਧ ਹੈ।
Punjab Floods Live Updates : ਪੰਜਾਬ ਵਿੱਚ ਹੜ੍ਹ ਪੀੜਤਾਂ ਲੋਕਾਂ ਦੀ ਮਦਦ ਕਰਨ ਲਈ ਦੋਆਬਾ ਕਿਸਾਨ ਕਮੇਟੀ ਪੰਜਾਬ ਆਈ ਅੱਗੇ
ਕਿਸਾਨ ਜੱਥੇਬੰਦੀ ਦੇ ਪ੍ਰਧਾਨ ਜੰਗਵੀਰ ਸਿੰਘ ਚੌਹਾਨ ਨੇ ਹੈਲਪ ਲਾਈਨ ਨੰਬਰ ਜਾਰੀ ਕੀਤਾ ਹੈ।
ਹੜ੍ਹ ਪੀੜਤ ਲੋਕ ਹੈਲਪ ਲਾਈਨ ਨੰਬਰ 7305000003, 9464289305 ਤੇ ਕਾਲ ਕਰਕੇ ਕਿਸੇ ਵੀ ਤਰ੍ਹਾਂ ਦੀ ਮਦਦ ਮੰਗ ਸਕਦੇ ਹਨ।
Punjab Floods : ਅਜਨਾਲਾ ਦੇ ਹੜ ਪ੍ਰਭਾਵਿਤ ਪਿੰਡ ਹਰੜ ਕਲਾ ਵਿਖੇ ਗਿਆਨੀ ਰਘਬੀਰ ਸਿੰਘ ਵੱਲੋਂ ਕੀਤੀ ਗਈ ਅਰਦਾਸ
ਸਿੱਖ ਕੌਮ ਹਮੇਸ਼ਾ ਸੇਵਾ ਲਈ ਅੱਗੇ - ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ
ਕੇਂਦਰ ਸਰਕਾਰ, ਪੰਜਾਬ ਲਈ ਸਪੈਸ਼ਲ ਪੈਕੇਜ਼ ਦੇਵੇ
ਅਜਨਾਲਾ ਦੇ ਪਿੰਡ ਖਰੜ ਕਲਾ ਵਿੱਚ ਹੜ ਕਾਰਨ ਪ੍ਰਭਾਵਿਤ ਲੋਕਾਂ ਨੂੰ ਮਿਲਣ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਅਤੇ ਦਰਬਾਰ ਸਾਹਿਬ ਦੇ ਹੈਡ ਗ੍ਰੰਥੀ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਪਹੁੰਚੇ।
ਇਸ ਮੌਕੇ ਉਹਨਾਂ ਨੇ ਗੁਰੂ ਸਾਹਿਬ ਚਰਣਾਂ ਵਿੱਚ ਅਰਦਾਸ ਕਰਕੇ ਹੜ ਤੋਂ ਪੈਦਾ ਹੋਈ ਤਬਾਹੀ ਤੋਂ ਪਿੰਡ ਵਾਸੀਆਂ ਨੂੰ ਛੁਟਕਾਰਾ ਮਿਲਣ ਅਤੇ ਉਹਨਾਂ ਦੇ ਘਰ-ਪਰਿਵਾਰ ਦੁਬਾਰਾ ਸੁਖੀ ਜੀਵਨ ਵੱਲ ਵਾਪਸ ਆਉਣ ਦੀ ਅਰਦਾਸ ਕੀਤੀ।
Punjab Flood Live Updates : ਹੜ੍ਹ ਪੀੜਤਾਂ ਦੀ ਮਦਦ ਲਈ Ground Zero 'ਤੇ ਸੁਖਬੀਰ ਸਿੰਘ ਬਾਦਲ
ਫਿਰੋਜ਼ਪੁਰ ਤੇ ਫਾਜ਼ਿਲਕਾ ਦੇ ਹੜ੍ਹ ਪ੍ਰਭਾਵਿਤ ਪਿੰਡਾਂ ਦਾ ਦੌਰਾ
ਫਾਜ਼ਿਲਕਾ ਦੇ ਪਿੰਡ ਮੁਹਾਰ ਜਮਸ਼ੇਰ 'ਚ ਲੋਕਾਂ ਨੇ ਸੁਣਾਇਆ ਦੁੱਖੜਾ
ਮੌਕੇ 'ਤੇ ਹੀ ਪਸ਼ੂਆਂ ਲਈ ਚਾਰਾ ਕਰਵਾਇਆ ਮੁਹੱਈਆ
ਸਰਕਾਰ ਬਣਨ 'ਤੇ ਬਣਾਵਾਂਗੇ ਪੱਕੇ ਬੰਨ੍ਹ - ਸੁਖਬੀਰ ਸਿੰਘ ਬਾਦਲ
Punjab Flood Live Updates : ਡੇਰਾ ਬਾਬਾ ਨਾਨਕ, ਰਮਦਾਸ ਆਦਿ ਇਲਾਕਆਂ ਦੇ ਪਿੰਡਾਂ ਵਿਚ ਹੜ੍ਹਾਂ ਨੇ ਬਹੁਤ ਵੱਡੇ ਪੱਧਰ ਤੇ ਨੁਕਸਾਨ ਕੀਤਾ ਹੈ। ਜਿੱਥੇ ਇਨ੍ਹਾਂ ਇਲਾਕਿਆਂ ਵਿੱਚ ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਹੇਠ ਆਉਂਦੇ ਗੁਰਦੁਆਰਾ ਸਾਹਿਬਾਨ ਵੱਲੋਂ ਲੰਗਰ ਅਤੇ ਜ਼ਰੂਰੀ ਵਸਤਾਂ ਦੀਆਂ ਸੇਵਾਵਾਂ ਲਗਾਤਾਰ ਜਾਰੀ ਹਨ, ਓਥੇ ਅੱਜ ਸ਼੍ਰੋਮਣੀ ਕਮੇਟੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਵਿਸ਼ੇਸ਼ ਤੌਰ ’ਤੇ ਹੜ੍ਹ ਪੀੜਤਾਂ ਦੇ ਦੁੱਖ ਨੂੰ ਵੰਡਾਉਣ ਲਈ ਇਨ੍ਹਾਂ ਇਲਾਕਿਆਂ ਦਾ ਦੌਰਾ ਕੀਤਾ ਅਤੇ ਚਲ ਰਹੀਆਂ ਸੇਵਾਵਾਂ ਦਾ ਜਾਇਜ਼ਾ ਲਿਆ। ਉਨ੍ਹਾਂ ਨੇ ਸ੍ਰੀ ਗੁਰੂ ਰਾਮਦਾਸ ਜੀ ਦੇ ਲੰਗਰਾਂ ਵਿੱਚੋਂ ਜਥਾਸ਼ਕਤ ਰਾਸ਼ਨ ਹੜ੍ਹ ਪੀੜਤਾਂ ਤੱਕ ਪਹੁੰਚਣ ਲਈ ਪ੍ਰਬੰਧਕਾਂ ਦੀ ਡਿਊਟੀ ਲਗਾਈ ਜਿਸ ਦੇ ਤਹਿਤ ਅੱਜ ਸੁੱਕੀ ਰਸਦ ਦੀਆਂ ਗੱਡੀਆਂ ਸ੍ਰੀ ਦਰਬਾਰ ਸਾਹਿਬ ਤੋਂ ਇਨ੍ਹਾਂ ਇਲਾਕਿਆਂ ਲਈ ਰਵਾਨਾ ਕੀਤੀਆਂ ਗਈਆਂ।
Punjab Flood Live Updates : ਸੁਲਤਾਨਪੁਰ ਲੋਧੀ 'ਚ ਮੰਡ ਖੇਤਰ 'ਚ ਬਿਆਸ ਦਰਿਆ ਦੇ 6 ਥਾਂਵਾਂ ਤੋਂ ਆਰਜੀ ਬੰਨ੍ਹ ਟੁੱਟੇ
ਹਲਕੇ ਦੇ 50 ਤੋਂ ਵੱਧ ਪਿੰਡਾਂ 'ਚ ਪਾਣੀ ਦੀ ਮਾਰ
ਕਿਸਾਨਾਂ ਨੇ 13 ਤੋਂ 14 ਹਜ਼ਾਰ ਏਕੜ ਫਸਲ ਤਬਾਹ ਹੋਣ ਦਾ ਜਤਾਇਆ ਖਦਸ਼ਾ
ਮੇਨ ਧੁੱਸੀ ਬੰਨ੍ਹ 'ਤੇ ਲਗਾਤਾਰ ਵੱਧ ਰਿਹਾ ਪਾਣੀ ਦਾ ਦਬਾਅ
ਧੁੱਸੀ ਬੰਨ੍ਹ ਟੁੱਟਿਆ ਤਾਂ ਸੈਂਕੜੇ ਪਿੰਡ ਆਉਣਗੇ ਮਾਰ ਹੇਠ : ਕਿਸਾਨ
Punjab Flood Live Updates : ਸੁਖਬੀਰ ਸਿੰਘ ਬਾਦਲ ਨੇ ਫਿਰੋਜ਼ਪੁਰ ਤੇ ਫਾਜ਼ਿਲਕਾ ਦੇ ਹੜ੍ਹ ਪ੍ਰਭਾਵਤ ਪਿੰਡਾਂ ਦਾ ਲਿਆ ਜਾਇਜ਼ਾ
ਫਾਜ਼ਿਲਕਾ ਦੇ ਪਿੰਡ ਮੁਹਾਰ ਜਮਸ਼ੇਰ 'ਚ ਲੋਕਾਂ ਨੇ ਸੁਣਾਇਆ ਦੁੱਖੜਾ
ਮੌਕੇ 'ਤੇ ਹੀ ਪਸ਼ੂਆਂ ਲਈ ਚਾਰਾ ਕਰਵਾਇਆ ਮੁਹੱਈਆ
ਅਕਾਲੀ ਦਲ ਦੇ ਪ੍ਰਧਾਨ ਵੱਲੋਂ ਸਰਕਾਰ ਬਣਨ 'ਤੇ ਪੱਕੇ ਬੰਨ੍ਹ ਬਣਾਉਣ ਦਾ ਐਲਾਨ
ਗਰੀਬ ਲੋਕਾਂ ਨੂੰ ਪੱਕੇ ਮਕਾਨ ਮੁਹੱਈਆ ਕਰਵਾਉਣ ਦਾ ਵੀ ਦਿੱਤਾ ਭਰੋਸਾ
Punjab Flood Live Updates : ਸ੍ਰੀ ਮੁਕਤਸਰ ਸਾਹਿਬ ਦੇ ਨੇੜਲੇ ਪਿੰਡ ਅਟਾਰੀ ਵਿੱਚ ਆਇਆ ਬਰਸਾਤੀ ਪਾਣੀ
-ਪਿੰਡ ਵਾਸੀਆਂ ਨੂੰ ਸਤਾ ਰਿਹਾ ਡਰ
- 1200 ਤੋਂ 1300 ਏਕੜ ਫਸਲ ਬਰਸਾਤੀ ਪਾਣੀ ਦੀ ਮਾਰ ਹੇਠ
- ਲੋਕ ਬੋਲੇ ਬਾਦਲ ਸਾਹਿਬ ਆਏ ਸੀ ਹੱਲ ਕਰਾਇਆ ਸੀ ,ਉਸ ਤੋਂ ਬਾਅਦ ਕੋਈ ਨਹੀਂ ਆਇਆ
- ਪ੍ਰਸ਼ਾਸਨ ਡਰੇਨ ਦੀ ਸਫਾਈ ਕਰਨ ਦੇ ਲਈ ਪਹੁੰਚਿਆ ਲੇਕਿਨ ਸਫਾਈ ਦਾ ਨਾਮ ਕਰਕੇ ਚਲਾ ਗਿਆ
- ਬਰਸਾਤੀ ਪਾਣੀ ਤੇ ਡਰੇਨ ਦੇ ਕਾਰਨ ਲੋਕਾਂ ਦੇ ਘਰਾਂ ਤੱਕ ਪਾਣੀ ਪਹੁੰਚਣਾ ਹੋਇਆ ਸ਼ੁਰੂ
- ਪਿੰਡ ਵਾਸੀ ਪੈਂਦੇ ਸੱਤ ਤੋਂ ਅੱਠ ਘਰ ਪਾਣੀ ਦੀ ਮਾਰ ਹੇਠਾਂ
- ਪ੍ਰਸ਼ਾਸਨ ਨਹੀਂ ਦੇ ਰਿਹਾ ਧਿਆਨ ਜਦੋਂ ਹੋ ਗਿਆ ਪਿੰਡ ਵਾਸੀਆਂ ਦਾ ਨੁਕਸਾਨ ਉਦੋਂ ਪਹੁੰਚੇਗਾ ਪ੍ਰਸ਼ਾਸਨ
- ਪਹਿਲਾਂ ਦੀ ਇਸ ਪਿੰਡ ਦੇ ਵਿੱਚ ਪੰਜ ਫੁੱਟ ਆਇਆ ਸੀ ਪਾਣੀ
- ਹਰ ਸਾਲ ਪਿੰਡ ਵਾਸੀ ਕਹਿੰਦੇ ਹੜ ਦੀ ਬਣਦੀ ਸਥਿਤੀ ਨਹੀਂ ਦਿੰਦੀ ਸਰਕਾਰ ਧਿਆਨ
- ਜੇਕਰ ਲਗਾਤਾਰ ਪੈਂਦੀ ਹੈ ਬਾਰਿਸ਼ ਤਾਂ ਹਾਲਾਤ ਇਸ ਤੋਂ ਵੀ ਜਿਆਦਾ ਹੋ ਸਕਦੇ ਨੇ ਖਰਾਬ
Punjab Flood Live Updates : ਸੁਲਤਾਨਪੁਰ ਲੋਧੀ ਮੰਡ ਖੇਤਰ ਵਿੱਚ ਬਿਆਸ ਦਰਿਆ ਦਾ ਕਹਿਰ ਜਾਰੀ ਹੈ। ਹੁਣ ਤੱਕ ਪੰਜ ਤੋਂ ਛੇ ਜਗ੍ਹਾਂ ਤੋਂ ਆਰਜੀ ਬੰਨ ਟੁੱਟਣ ਕਾਰਨ 13 ਤੋਂ 14 ਹਜ਼ਾਰ ਏਕੜ ਕਿਸਾਨਾਂ ਦੀਆਂ ਫਸਲਾਂ ਪੂਰੀ ਤਰ੍ਹਾਂ ਤਬਾਹ ਹੋ ਚੁੱਕੀਆਂ ਹਨ ਤੇ ਸੁਲਤਾਨਪੁਰ ਲੋਧੀ ਹਲਕੇ ਦੇ 50 ਤੋਂ ਵੱਧ ਪਿੰਡ ਹੜ ਦੀ ਮਾਰ ਹੇਠ ਆ ਚੁੱਕੇ ਹਨ। ਪਰ ਸਭ ਤੋਂ ਵੱਡਾ ਖਤਰਾ ਇਸ ਗੱਲ ਦਾ ਹੈ ਕਿ ਆਰਜੀ ਬੰਨਾਂ ਦੇ ਟੁੱਟਣ ਕਾਰਨ ਹੁਣ ਮੇਨ ਧੁੱਸੀ ਬੰਨ, ਜੋ ਕਿ ਸਰਕਾਰੀ ਬੰਨ ਹੈ, ਉਸ ’ਤੇ ਵੀ ਵੱਡਾ ਦਬਾਅ ਬਣ ਗਿਆ ਹੈ ਅਤੇ ਉਸਨੂੰ ਢਾਹ ਲੱਗਣੀ ਸ਼ੁਰੂ ਹੋ ਗਈ ਹੈ। ਲੋਕਾਂ ਦੀਆਂ ਅਪੀਲਾਂ ਤੇ ਚਿੰਤਾਵਾਂ ਵਧਦੀਆਂ ਜਾ ਰਹੀਆਂ ਹਨ ਕਿਉਂਕਿ ਜੇ ਇਹ ਮੇਨ ਧੁੱਸੀ ਬੰਨ ਵੀ ਟੁੱਟ ਗਿਆ ਤਾਂ ਸੈਂਕੜੇ ਪਿੰਡ ਹੋਰ ਹੜ ਦੀ ਲਪੇਟ ਵਿੱਚ ਆ ਜਾਣਗੇ ਤੇ ਲੱਖਾਂ ਏਕੜਾਂ ਵਿੱਚ ਫਸਲ ਬਰਬਾਦ ਹੋ ਜਾਵੇਗੀ। ਕਿਸਾਨ ਪਹਿਲਾਂ ਹੀ 2023 ਦੇ ਹੜਾਂ ਦੇ ਨੁਕਸਾਨ ਦਾ ਮੁਆਵਜ਼ਾ ਨਾ ਮਿਲਣ ਕਰਕੇ ਗੁੱਸੇ ਵਿੱਚ ਹਨ ਅਤੇ ਹੁਣ ਉਹ ਬਾਰ-ਬਾਰ ਸਰਕਾਰ ਨੂੰ ਪੁਕਾਰ ਰਹੇ ਹਨ ਕਿ “ਮੇਨ ਧੁੱਸੀ ਬੰਨ ਨੂੰ ਸੰਭਾਲ ਲਓ ਸਰਕਾਰ ਜੀ, ਨਹੀਂ ਤਾਂ ਇਸ ਵਾਰੀ ਦਾ ਕਹਿਰ ਸਭ ਕੁਝ ਮਿਟਾ ਦੇਵੇਗਾ।
Punjab Flood Live Updates : ਅਬੋਹਰ ਦੇ ਢਾਣੀ ਸੁੱਚਾ ਸਿੰਘ ਵਿੱਚ ਇੱਕ ਘਰ ਦੀ ਛੱਤ ਡਿੱਗ ਗਈ। ਸ਼ੁੱਕਰਵਾਰ ਸਵੇਰੇ ਪਹਿਲਾਂ ਬਲਕਾਰ ਸਿੰਘ ਦੇ ਘਰ ਵਿੱਚ ਇੱਕ ਕਮਰੇ ਦੀ ਛੱਤ ਡਿੱਗ ਗਈ। ਪਰ ਅੱਜ ਦੁਪਹਿਰ ਦੂਜੇ ਕਮਰੇ ਦੀ ਛੱਤ ਵੀ ਡਿੱਗ ਗਈ। ਹਾਲਾਂਕਿ, ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਛੱਤ ਡਿੱਗਣ ਕਾਰਨ ਘਰ ਦਾ ਸਾਰਾ ਸਮਾਨ ਮਲਬੇ ਵਿੱਚ ਦੱਬ ਗਿਆ। ਇਸ ਘਟਨਾ ਦਾ ਅਸਰ ਗੁਆਂਢੀ ਘਰਾਂ 'ਤੇ ਵੀ ਪਿਆ ਹੈ। ਨੇੜਲੇ ਘਰਾਂ ਵਿੱਚ ਤਰੇੜਾਂ ਆ ਗਈਆਂ ਹਨ।
Punjab Flood Live Updates : ਜੰਮੂ-ਕਸ਼ਮੀਰ ਵਿੱਚ ਤਬਾਹੀ ਤੋਂ ਬਾਅਦ ਅੱਜ ਪੰਜਾਬ ਵਿੱਚੋਂ ਲੰਘਣ ਵਾਲੀਆਂ 51 ਰੇਲਗੱਡੀਆਂ ਪ੍ਰਭਾਵਿਤ ਹੋਈਆਂ ਹਨ। ਇਨ੍ਹਾਂ ਵਿੱਚੋਂ 47 ਰੇਲਗੱਡੀਆਂ ਪੂਰੀ ਤਰ੍ਹਾਂ ਰੱਦ ਕਰ ਦਿੱਤੀਆਂ ਗਈਆਂ ਹਨ। ਜਦੋਂ ਕਿ ਚਾਰ ਰੇਲਗੱਡੀਆਂ ਸੰਬਲਪੁਰ-ਜੰਮੂਤਵੀ ਤੋਂ ਅੰਬਾਲਾ ਕੈਂਟ, ਜੰਮੂ-ਤਵੀ ਵਾਰਾਣਸੀ ਤੋਂ ਅੰਬਾਲਾ ਕੈਂਟ ਅਤੇ ਜੰਮੂ ਤਵੀ-ਟਾਟਾ ਨਗਰ ਨੂੰ ਅੰਮ੍ਰਿਤਸਰ ਵਿਖੇ ਹੀ ਰੋਕ ਦਿੱਤਾ ਗਿਆ ਹੈ।
Punjab Flood Live Updates : ਰਣਜੀਤ ਸਾਗਰ ਡੈਮ ਦੀ ਝੀਲ ਦੇ ਪਾਣੀ ਦਾ ਪੱਧਰ 524.900 ਮੀਟਰ ਤੱਕ ਪਹੁੰਚਿਆ
ਖ਼ਤਰੇ ਦਾ ਨਿਸ਼ਾਨ 527 ਮੀਟਰ ਹੈ
ਪਾਣੀ ਨੂੰ ਲਗਾਤਾਰ ਘਟਾਇਆ ਜਾ ਰਿਹਾ ਹੈ
ਸਪਿੱਲਵੇਅ ਗੇਟ ਅਜੇ ਵੀ ਖੁੱਲ੍ਹੇ ਹਨ
ਲਗਭਗ 50 ਹਜ਼ਾਰ ਕਿਊਸਿਕ ਪਾਣੀ ਸਿੱਧਾ ਰਾਵੀ ਦਰਿਆ ਵਿੱਚ ਛੱਡਿਆ ਜਾ ਰਿਹਾ
ਸਥਿਤੀ ਅਜੇ ਵੀ ਕਾਬੂ ਹੇਠ
Punjab Flood Live Updates : ਅੱਜ ਸਵੇਰੇ ਪੰਜਾਬ ਦੇ ਤਾਪਮਾਨ ਵਿੱਚ 0.3 ਡਿਗਰੀ ਦੀ ਗਿਰਾਵਟ ਦਰਜ ਕੀਤੀ ਗਈ ਹੈ। ਪਿਛਲੇ 24 ਘੰਟਿਆਂ ਵਿੱਚ ਪਠਾਨਕੋਟ ਵਿੱਚ 41.5 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ। ਇਸ ਤੋਂ ਇਲਾਵਾ ਮਾਨਸਾ ਵਿੱਚ 13 ਮਿਲੀਮੀਟਰ, ਅੰਮ੍ਰਿਤਸਰ ਵਿੱਚ 0.7 ਮਿਲੀਮੀਟਰ, ਫਰੀਦਕੋਟ ਵਿੱਚ 5 ਮਿਲੀਮੀਟਰ, ਬਠਿੰਡਾ ਵਿੱਚ 5.5 ਮਿਲੀਮੀਟਰ, ਫਿਰੋਜ਼ਪੁਰ ਵਿੱਚ 3.5 ਮਿਲੀਮੀਟਰ ਅਤੇ ਹੁਸ਼ਿਆਰਪੁਰ ਵਿੱਚ 2 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ।
Punjab Flood Live Updates : ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਕੁਲਦੀਪ ਸਿੰਘ ਗੜਗੱਜ ਦਾ ਪੰਜਾਬੀਆਂ ਨੂੰ ਸੰਦੇਸ਼
ਸਮੂਹ ਪੰਜਾਬੀ ਇਸ ਔਖੀ ਘੜੀ 'ਚ ਇਕ-ਦੂਜੇ ਦਾ ਸਹਾਰਾ ਬਣਨ
'ਕੋਈ ਵੀ ਪੰਜਾਬੀ ਭੁੱਖਾ ਜਾਂ ਬੇਸਹਾਰਾ ਨਾ ਰਹੇ'
'ਹਰ ਪੀੜਤ ਪਰਿਵਾਰ ਨੂੰ ਛੱਤ ਅਤੇ ਸਹਾਰਾ ਮਿਲੇ'
'ਪੰਜਾਬੀਆਂ ਨੂੰ ਆਪਸੀ ਪਿਆਰ ਤੇ ਭਾਈਚਾਰੇ ਨਾਲ ਇਕ-ਦੂਜੇ ਦਾ ਸਾਥ ਦੇਣਾ ਪਵੇ'
'ਪੰਜਾਬ ਅੰਦਰ ਵਾਰ-ਵਾਰ ਇਹ ਹੜ੍ਹ ਕਿਉਂ ਆ ਰਹੇ ਹਨ, ਇਸ ਦੇ ਅਸਲ ਕਾਰਨ ਵੀ ਸਾਹਮਣੇ ਆਉਣੇ ਚਾਹੀਦੇ ਹਨ'
cloudburst in Ramban : ਜੰਮੂ-ਕਸ਼ਮੀਰ ਦੇ ਰਾਮਬਨ ਜ਼ਿਲ੍ਹੇ ਦੇ ਰਾਜਗੜ੍ਹ ਇਲਾਕੇ ਵਿੱਚ ਭਾਰੀ ਮੀਂਹ ਅਤੇ ਉੱਪਰੀ ਇਲਾਕਿਆਂ ਵਿੱਚ ਬੱਦਲ ਫਟਣ ਕਾਰਨ ਇੱਕ ਵਾਰ ਫਿਰ ਹੜ੍ਹ ਵਰਗੀ ਸਥਿਤੀ ਪੈਦਾ ਹੋ ਗਈ ਹੈ। ਇਸ ਘਟਨਾ ਵਿੱਚ ਹੁਣ ਤੱਕ 3 ਲੋਕਾਂ ਦੀ ਮੌਤ ਦੀ ਪੁਸ਼ਟੀ ਹੋਈ ਹੈ, ਜਦੋਂ ਕਿ 5 ਲੋਕਾਂ ਦੇ ਲਾਪਤਾ ਹੋਣ ਦੀ ਖ਼ਬਰ ਹੈ। ਇਸ ਦੇ ਨਾਲ ਹੀ ਲਗਾਤਾਰ ਭਾਰੀ ਮੀਂਹ ਕਾਰਨ ਰਿਆਸੀ ਜ਼ਿਲ੍ਹੇ ਦੇ ਮਾਹੋਰ ਇਲਾਕੇ ਵਿੱਚ ਜ਼ਮੀਨ ਖਿਸਕਣ ਦੀਆਂ ਘਟਨਾਵਾਂ ਸਾਹਮਣੇ ਆਈਆਂ ਹਨ। ਸ਼ੁਰੂਆਤੀ ਰਿਪੋਰਟਾਂ ਅਨੁਸਾਰ ਮਲਬੇ ਵਿੱਚੋਂ ਹੁਣ ਤੱਕ 7 ਲਾਸ਼ਾਂ ਕੱਢੀਆਂ ਗਈਆਂ ਹਨ, ਜਦੋਂ ਕਿ ਕਈ ਲੋਕਾਂ ਦੇ ਦੱਬੇ ਹੋਣ ਦਾ ਖਦਸ਼ਾ ਹੈ।
Punjab Flood Live Updates : ਅਜਨਾਲਾ ਹਲਕੇ ਦੇ ਕਈ ਪਿੰਡ ਇਸ ਸਮੇਂ ਹੜ ਕਾਰਨ ਗੰਭੀਰ ਮੁਸੀਬਤ ਦਾ ਸਾਹਮਣਾ ਕਰ ਰਹੇ ਹਨ। ਪਿੰਡ ਫੁੱਲੇ ਚੈੱਕ, ਕੋਟਲੀ ਕੋਰੋਟਾਣਾ, ਵੰਝਾਵਾਲ, ਨੰਗਲ ਅਤੇ ਕਮੀਰਪੁਰਾ ਵਿੱਚ ਦਰਿਆਵਾਂ ਦਾ ਪਾਣੀ ਦਾਖਲ ਹੋਣ ਨਾਲ ਲੋਕਾਂ ਦੀ ਜ਼ਿੰਦਗੀ ਉਜੜਦੀ ਨਜ਼ਰ ਆ ਰਹੀ ਹੈ। ਪਾਣੀ ਨੇ ਨਾ ਸਿਰਫ਼ ਘਰਾਂ ਵਿੱਚ ਦਾਖਲ ਹੋ ਕੇ ਲੋਕਾਂ ਦੀ ਰੋਜ਼ਾਨਾ ਦੀ ਜ਼ਿੰਦਗੀ ਮੁਸ਼ਕਲ ਬਣਾ ਦਿੱਤੀ ਹੈ, ਸਗੋਂ ਖੇਤਾਂ ਵਿੱਚ ਖੜ੍ਹੀਆਂ ਫਸਲਾਂ ਵੀ ਪੂਰੀ ਤਰ੍ਹਾਂ ਤਬਾਹ ਹੋ ਚੁੱਕੀਆਂ ਹਨ।
ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਇਹ ਹੜ ਉਨ੍ਹਾਂ ਨੂੰ ਪੰਜ ਸਾਲ ਪਿੱਛੇ ਧੱਕ ਦੇਵੇਗਾ ਕਿਉਂਕਿ ਸਾਰੀ ਮਿਹਨਤ ਨਾਲ ਖੜ੍ਹੀ ਕੀਤੀ ਖੇਤੀ ਪਾਣੀ ਵਿੱਚ ਡੁੱਬ ਗਈ ਹੈ। ਕਿਸਾਨਾਂ ਲਈ ਇਹ ਹੜ ਇੱਕ ਵੱਡੀ ਤਬਾਹੀ ਸਾਬਤ ਹੋ ਰਹੀ ਹੈ। ਹੁਣ ਖਾਣ ਲਈ ਵੀ ਕੁਝ ਨਹੀਂ ਬਚਿਆ," ਪਿੰਡ ਦੇ ਰਹਿਣ ਵਾਲੇ ਲੋਕ ਦੁੱਖ ਜਾਹਿਰ ਕਰਦੇ ਹੋਏ ਕਹਿੰਦੇ ਹਨ।
ਸਥਿਤੀ ਇਹ ਹੈ ਕਿ ਕਈ ਘਰਾਂ ਦੇ ਅੰਦਰ ਪਾਣੀ ਖੜ੍ਹਾ ਹੈ ਅਤੇ ਲੋਕਾਂ ਨੂੰ ਆਪਣੇ ਘਰ ਛੱਡਕੇ ਸੁਰੱਖਿਅਤ ਥਾਵਾਂ ਦੀ ਤਲਾਸ਼ ਕਰਨੀ ਪੈ ਰਹੀ ਹੈ। ਬੱਚਿਆਂ, ਔਰਤਾਂ ਅਤੇ ਬਜ਼ੁਰਗਾਂ ਲਈ ਹਾਲਾਤ ਹੋਰ ਵੀ ਮੁਸ਼ਕਲ ਬਣ ਗਏ ਹਨ। ਬਿਮਾਰੀਆਂ ਫੈਲਣ ਦਾ ਖ਼ਤਰਾ ਵਧ ਰਿਹਾ ਹੈ ਕਿਉਂਕਿ ਪੀਣ ਯੋਗ ਪਾਣੀ ਅਤੇ ਹੋਰ ਜ਼ਰੂਰੀ ਸਹੂਲਤਾਂ ਵੀ ਪ੍ਰਭਾਵਿਤ ਹੋ ਰਹੀਆਂ ਹਨ। ਲੋਕਾਂ ਨੇ ਸਰਕਾਰ ਅਤੇ ਪ੍ਰਸ਼ਾਸਨ ਤੋਂ ਤੁਰੰਤ ਮਦਦ ਦੀ ਅਪੀਲ ਕੀਤੀ ਹੈ।
Punjab Flood Live Updates : ਪੰਜਾਬੀ ਗਾਇਕ ਸਤਿੰਦਰ ਸਰਤਾਜ ਨੇ ਆਪਣੀ ਤਰਫੋਂ 500 ਪਰਿਵਾਰਾਂ ਲਈ ਇੱਕ ਮਹੀਨੇ ਦਾ ਰਾਸ਼ਨ ਭੇਜਿਆ ਹੈ। ਅੰਮ੍ਰਿਤਸਰ ਦੀ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਅਤੇ ਉਨ੍ਹਾਂ ਦੇ ਵਲੰਟੀਅਰਾਂ ਦੀ ਟੀਮ ਲੋੜਵੰਦਾਂ ਨੂੰ ਰਾਸ਼ਨ ਪਹੁੰਚਾਉਣ ਬਾਰੇ ਗੱਲ ਕਰ ਰਹੀ ਹੈ।
Punjab Flood Live Updates : ਹੜ੍ਹਾਂ ਦੀ ਮਾਰ ਝੱਲ ਰਹੇ ਪੰਜਾਬ ਵਿੱਚ ਮੌਸਮ ਵਿਗਿਆਨ ਕੇਂਦਰ ਵੱਲੋਂ 1 ਸਤੰਬਰ ਤੱਕ ਇਹ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਹਿਮਾਚਲ ਪ੍ਰਦੇਸ਼ ਨਾਲ ਲੱਗਦੇ ਜ਼ਿਲ੍ਹਿਆਂ ਵਿੱਚ ਦੋ ਦਿਨਾਂ ਲਈ ਮੀਂਹ ਲਈ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਐਤਵਾਰ ਨੂੰ ਪਠਾਨਕੋਟ, ਹੁਸ਼ਿਆਰਪੁਰ, ਰੂਪਨਗਰ ਅਤੇ ਮੋਹਾਲੀ ਵਿੱਚ ਮੀਂਹ ਲਈ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਸੋਮਵਾਰ ਨੂੰ ਪਠਾਨਕੋਟ, ਹੁਸ਼ਿਆਰਪੁਰ ਅਤੇ ਨਵਾਂਸ਼ਹਿਰ ਵਿੱਚ ਮੀਂਹ ਲਈ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ।
Punjab Flood Live Updates : ਪੰਜਾਬ ਵਿੱਚ ਮੀਂਹ ਨੂੰ ਲੈ ਕੇ ਅੱਜ ਔਰੇਂਜ ਅਲਰਟ ਜਾਰੀ ਕੀਤਾ ਗਿਆ ਹੈ। ਇਹ ਅਲਰਟ ਪੰਜਾਬ ਦੇ ਪਠਾਨਕੋਟ, ਹੁਸ਼ਿਆਰਪੁਰ ਅਤੇ ਰੂਪਨਗਰ ਵਿੱਚ ਜਾਰੀ ਕੀਤਾ ਗਿਆ ਹੈ ਅਤੇ ਭਾਰੀ ਮੀਂਹ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ। ਇਸ ਦੇ ਨਾਲ ਹੀ ਗੁਰਦਾਸਪੁਰ, ਨਵਾਂਸ਼ਹਿਰ, ਫਤਿਹਗੜ੍ਹ ਸਾਹਿਬ ਅਤੇ ਪਟਿਆਲਾ ਵਿੱਚ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਦੂਜੇ ਪਾਸੇ ਕੱਲ੍ਹ ਪੰਜਾਬ ਦੇ ਕੁਝ ਜ਼ਿਲ੍ਹਿਆਂ ਵਿੱਚ ਮੀਂਹ ਪਿਆ, ਜਦੋਂ ਕਿ ਕਈ ਜ਼ਿਲ੍ਹਿਆਂ ਵਿੱਚ ਬੱਦਲਵਾਈ ਵੀ ਰਹੀ। ਜਿਸ ਕਾਰਨ ਤਾਪਮਾਨ ਵਿੱਚ 2.1 ਡਿਗਰੀ ਦੀ ਗਿਰਾਵਟ ਆਈ। ਜਿਸ ਤੋਂ ਬਾਅਦ ਸੂਬੇ ਦਾ ਤਾਪਮਾਨ ਆਮ ਨਾਲੋਂ 2.2 ਡਿਗਰੀ ਘੱਟ ਹੈ।
Punjab Flood Live Updates : ਪੰਜਾਬ ਵਿੱਚ ਰਾਵੀ ਦਰਿਆ ਦੇ ਪਾਣੀ ਦਾ ਪੱਧਰ ਲਗਾਤਾਰ ਵੱਧ ਰਿਹਾ ਹੈ। ਅੰਮ੍ਰਿਤਸਰ ਵਿੱਚ ਇਹ ਪਾਣੀ ਹੁਣ ਅਜਨਾਲਾ ਕਸਬੇ ਦੇ ਨੇੜੇ ਪਹੁੰਚ ਗਿਆ ਹੈ। ਰਾਤ ਨੂੰ ਇਹ ਪਾਣੀ ਹਰੜ ਕਲਾਂ ਪਿੰਡ ਦੇ ਨੇੜੇ ਪਹੁੰਚ ਗਿਆ। ਜਿਸ ਤੋਂ ਬਾਅਦ ਬਚਾਅ ਕਾਰਜ ਤੇਜ਼ ਕਰ ਦਿੱਤੇ ਗਏ ਹਨ। ਪੰਜਾਬੀ ਗਾਇਕ ਸਤਿੰਦਰ ਸਰਤਾਜ ਨੇ ਪ੍ਰਭਾਵਿਤ ਪਰਿਵਾਰਾਂ ਦੀ ਮਦਦ ਲਈ ਅੰਮ੍ਰਿਤਸਰ ਦੇ ਡੀਸੀ ਨੂੰ ਰਾਸ਼ਨ ਭੇਜਿਆ ਹੈ।
ਇਸ ਦੇ ਨਾਲ ਹੀ ਪਠਾਨਕੋਟ, ਗੁਰਦਾਸਪੁਰ, ਫਿਰੋਜ਼ਪੁਰ, ਅੰਮ੍ਰਿਤਸਰ, ਤਰਨਤਾਰਨ, ਫਾਜ਼ਿਲਕਾ, ਕਪੂਰਥਲਾ ਦੇ ਸੁਲਤਾਨਪੁਰ ਲੋਧੀ ਅਤੇ ਹੁਸ਼ਿਆਰਪੁਰ ਵਿੱਚ ਸਥਿਤੀ ਕਾਬੂ ਤੋਂ ਬਾਹਰ ਹੋਣ ਤੋਂ ਬਾਅਦ ਹੜ੍ਹ ਦਾ ਪ੍ਰਭਾਵ ਹੁਣ ਪਟਿਆਲਾ ਵਿੱਚ ਵੀ ਦੇਖਣ ਨੂੰ ਮਿਲ ਰਿਹਾ ਹੈ। ਪਿਛਲੇ ਕੁਝ ਦਿਨਾਂ ਵਿੱਚ ਚੰਡੀਗੜ੍ਹ ਦੀ ਸੁਖਨਾ ਝੀਲ ਤੋਂ ਛੱਡੇ ਗਏ ਪਾਣੀ ਦਾ ਪ੍ਰਭਾਵ ਪੰਜਾਬ-ਹਰਿਆਣਾ ਸਰਹੱਦ ਦੇ ਪਿੰਡਾਂ ਤੱਕ ਪਹੁੰਚਿਆ। ਘੱਗਰ ਦਰਿਆ ਦੇ ਓਵਰਫਲੋਅ ਕਾਰਨ ਪਟਿਆਲਾ ਦੇ ਕੁਝ ਪਿੰਡਾਂ ਦੇ ਖੇਤ ਪਾਣੀ ਵਿੱਚ ਡੁੱਬ ਗਏ ਹਨ।
ਇਸਦਾ ਪਾਣੀ ਖਜੂਰ ਮੰਡੀ ਪਿੰਡ, ਟਿਵਾਣਾ, ਸਾਧਨਪੁਰ, ਸਰਸੇਨੀ ਅਤੇ ਆਲੇ ਦੁਆਲੇ ਦੀਆਂ ਜ਼ਮੀਨਾਂ ਵਿੱਚ ਦਾਖਲ ਹੋ ਗਿਆ। ਖਜੂਰ ਮੰਡੀ ਤੋਂ ਇਹ ਪਾਣੀ ਹਰਿਆਣਾ ਦੀ ਟਾਂਗਰੀ ਨਦੀ ਵੱਲ ਵਗ ਰਿਹਾ ਹੈ। ਪਿੰਡ ਵਾਸੀ 2023 ਦੇ ਦ੍ਰਿਸ਼ ਬਾਰੇ ਸੋਚ ਕੇ ਡਰ ਗਏ ਹਨ। ਹਾਲਾਂਕਿ, ਪਿਛਲੇ ਦਿਨ ਦੀ ਸ਼ਾਮ ਤੱਕ ਪਾਣੀ ਥੋੜ੍ਹਾ ਘੱਟ ਗਿਆ ਸੀ।
ਇਸ ਦੇ ਨਾਲ ਹੀ ਪਾਕਿਸਤਾਨ ਵਿੱਚ ਹੜ੍ਹਾਂ ਤੋਂ ਪ੍ਰਭਾਵਿਤ ਨਾਰੋਵਾਲ ਦੇ ਗੁਰਦੁਆਰਾ ਸ਼੍ਰੀ ਕਰਤਾਰਪੁਰ ਸਾਹਿਬ ਵਿੱਚ ਸਫਾਈ ਮੁਹਿੰਮ ਸ਼ੁਰੂ ਕੀਤੀ ਗਈ ਹੈ। ਹਾਲ ਹੀ ਵਿੱਚ ਇੱਥੇ ਪਾਣੀ ਦਾ ਪੱਧਰ 10 ਫੁੱਟ ਤੱਕ ਵੱਧ ਗਿਆ ਸੀ ਪਰ ਸਥਾਨਕ ਮੁੱਖ ਮੰਤਰੀ ਮਰੀਅਮ ਨਵਾਜ਼ ਸ਼ਰੀਫ ਦੇ ਆਦੇਸ਼ਾਂ ਤੋਂ ਬਾਅਦ, ਹੁਣ ਪਾਣੀ ਨੂੰ ਪਰਿਸਰ ਤੋਂ ਹਟਾ ਦਿੱਤਾ ਗਿਆ ਹੈ ਅਤੇ ਸਫਾਈ ਦਾ ਕੰਮ ਚੱਲ ਰਿਹਾ ਹੈ।
ਪੰਜਾਬ 'ਚ ਅੱਜ ਮੀਂਹ ਲਈ Orange ਅਲਰਟ ਜਾਰੀ
ਪੰਜਾਬ ਵਿੱਚ ਮੀਂਹ ਨੂੰ ਲੈ ਕੇ ਅੱਜ ਔਰੇਂਜ ਅਲਰਟ ਜਾਰੀ ਕੀਤਾ ਗਿਆ ਹੈ। ਇਹ ਅਲਰਟ ਪੰਜਾਬ ਦੇ ਪਠਾਨਕੋਟ, ਹੁਸ਼ਿਆਰਪੁਰ ਅਤੇ ਰੂਪਨਗਰ ਵਿੱਚ ਜਾਰੀ ਕੀਤਾ ਗਿਆ ਹੈ ਅਤੇ ਭਾਰੀ ਮੀਂਹ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ। ਇਸ ਦੇ ਨਾਲ ਹੀ ਗੁਰਦਾਸਪੁਰ, ਨਵਾਂਸ਼ਹਿਰ, ਫਤਿਹਗੜ੍ਹ ਸਾਹਿਬ ਅਤੇ ਪਟਿਆਲਾ ਵਿੱਚ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਦੂਜੇ ਪਾਸੇ ਕੱਲ੍ਹ ਪੰਜਾਬ ਦੇ ਕੁਝ ਜ਼ਿਲ੍ਹਿਆਂ ਵਿੱਚ ਮੀਂਹ ਪਿਆ, ਜਦੋਂ ਕਿ ਕਈ ਜ਼ਿਲ੍ਹਿਆਂ ਵਿੱਚ ਬੱਦਲਵਾਈ ਵੀ ਰਹੀ। ਜਿਸ ਕਾਰਨ ਤਾਪਮਾਨ ਵਿੱਚ 2.1 ਡਿਗਰੀ ਦੀ ਗਿਰਾਵਟ ਆਈ। ਜਿਸ ਤੋਂ ਬਾਅਦ ਸੂਬੇ ਦਾ ਤਾਪਮਾਨ ਆਮ ਨਾਲੋਂ 2.2 ਡਿਗਰੀ ਘੱਟ ਹੈ।
- PTC NEWS