PTC News
Search
🔍 Search

Parvinder Jhota Murder Case : CBI ਵੱਲੋਂ ਮਾਨਸਾ ਦੇ ਮੈਡੀਕਲ ਸਟੋਰ ’ਤੇ Raid

ਮੈਡੀਕਲ ਸਟੋਰਾਂ ਦੇ ਆਸ-ਪਾਸ ਰਹਿਣ ਵਾਲੇ ਲੋਕਾਂ ਤੇ ਦੁਕਾਨਦਾਰਾਂ ਤੋਂ ਵੀ ਕੀਤੀ ਜਾ ਰਹੀ ਪੁੱਛਗਿੱਛ

By  Jaswinder Kaur October 24th 2026 12:42 PM

Parvinder Jhota Murder Case : ਪਰਵਿੰਦਰ ਝੋਟਾ ਕਤਲਕਾਂਡ ਮਾਮਲੇ ’ਚ ਸੀਬੀਆਈ (CBI) ਵੱਲੋਂ ਅੱਜ ਸਵੇਰੇ ਹੀ ਛਾਪੇਮਾਰੀ ਕੀਤੀ ਜਾ ਰਹੀ ਹੈ। ਸੀਬੀਆਈ ਟੀਮ ਵੱਲੋਂ ਸ਼ਹਿਰ ਦੇ ਰਾਮਬਾਗ਼ ਰੋਡ 'ਤੇ ਸਥਿਤ ਮਾਨਸਾ ਮੈਡੀਕਲ ਹਾਲ 'ਤੇ ਸੀਬੀਆਈ ਦੀ ਜਾਂਚ ਕਰੀਬ ਅੱਧੇ ਘੰਟੇ ਤੋਂ ਜਾਰੀ ਹੈ।

ਦੱਸਿਆ ਜਾ ਰਿਹਾ ਹੈ ਕਿ ਸਿਹਤ ਵਿਭਾਗ ਵੱਲੋਂ ਇਸ ਹੱਤਿਆਕਾਂਡ ਤੋਂ ਬਾਅਦ ਸ਼ਹਿਰ ਦੇ ਸੀਲ ਕੀਤੇ ਗਏ ਸਾਰੇ ਮੈਡੀਕਲ ਸਟੋਰਾਂ ਦੀ ਸੀਬੀਆਈ ਵੱਲੋਂ ਜਾਂਚ ਕੀਤੀ ਜਾਵੇਗੀ। ਝੋਟਾ ਦੇ ਕਤਲ ਤੋਂ ਬਾਅਦ ਸਿਹਤ ਵਿਭਾਗ ਵੱਲੋਂ ਸ਼ਹਿਰ ਦੇ ਰੇਲਵੇ ਫਾਟਕ ਅਤੇ ਬੱਸ ਸਟੈਂਡ ਖੇਤਰ ਵਿੱਚ ਚਾਰ ਮੈਡੀਕਲ ਸਟੋਰਾਂ ਨੂੰ ਸੀਲ ਕਰਨ ਤੋਂ ਇਲਾਵਾ ਦੋ ਦੇ ਲਾਇਸੈਂਸ ਮੁਅੱਤਲ (ਸਸਪੈਂਡ) ਕੀਤੇ ਜਾ ਚੁੱਕੇ ਹਨ।

ਇਹ ਵੀ ਪੜ੍ਹੋ : 

ਮਾਨ ਸਰਕਾਰ ਦੀ ਤੀਰਥ ਯਾਤਰਾ ਯੋਜਨਾ ਘਿਰੀ ਵਿਵਾਦਾਂ 'ਚ , ਕੌਮੀ ਮਨੁੱਖੀ ਅਧਿਕਾਰ ਕਮਿਸ਼ਨ ਨੇ ਲਿਆ ਨੋਟਿਸ

ਦਰਅਸਲ ਨਸ਼ਾ ਵਿਰੋਧੀ ਕਾਰਕੂਨ ਪਰਮਿੰਦਰ ਸਿੰਘ ਝੋਟਾ ਕਤਲ ਕੇਸ ਵਿੱਚ ਸੀਬੀਆਈ ਨੇ ਇੱਕ ਵਾਰ ਫਿਰ ਮਾਨਸਾ ਮੈਡੀਕਲ ਹਾਲ 'ਤੇ ਛਾਪਾ ਮਾਰਿਆ ਹੈ। ਰਿਪੋਰਟਾਂ ਅਨੁਸਾਰ ਸੀ ਬੀ ਆਈ 2 ਦਿਨ ਪਹਿਲਾਂ ਵੀ ਇਸੇ ਮੈਡੀਕਲ ਹਾਲ ਤੇ ਪਹੁੰਚੀ ਸੀ। ਉਸ ਸਮੇਂ, ਟੀਮ ਪੰਜਾਬ ਸਰਕਾਰ ਵੱਲੋਂ ਮੁਅੱਤਲ ਕੀਤੇ ਗਏ ਡਰੱਗ ਇੰਸਪੈਕਟਰ ਨਰੇਸ਼ ਕੁਮਾਰ ਨੂੰ ਵੀ ਆਪਣੇ ਨਾਲ ਲੈ ਕੇ ਆਈ ਸੀ ਅਤੇ ਦੁਕਾਨ ਤੋਂ ਪੁੱਛਗਿੱਛ ਕੀਤੀ ਸੀ।

ਅੱਜ ਸਵੇਰ ਸੀਬੀਆਈ ਟੀਮ ਇੱਕ ਵਾਰ ਫਿਰ ਮੈਡੀਕਲ ਹਾਲ ਪੁੱਜੀ ਹੈ ਅਤੇ ਦੁਕਾਨ ਦੇ ਮਾਲਕ ਤੋਂ ਪੁੱਛਗਿੱਛ ਕਰ ਰਹੀ ਹੈ। ਅਧਿਕਾਰੀਆਂ ਵੱਲੋਂ ਮੁੜ ਇਸੇ ਮੈਡੀਕਲ ਸਟੋਰ ਪਹੁੰਚਣ ਤੋਂ ਬਾਅਦ ਵੱਡਾ ਸਵਾਲ ਨਿਕਲਕੇ ਸਾਹਮਣੇ ਆ ਰਿਹਾ ਹੈ ਕਿ ਸੀਬੀਆਈ ਵਾਰ-ਵਾਰ ਉਸੇ ਮੈਡੀਕਲ ਹਾਲ ਦੀ ਜਾਂਚ ਕਿਉਂ ਕਰ ਰਹੀ ਹੈ?

ਹਾਲਾਂਕਿ ਹੁਣ ਤੱਕ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਕੀ ਜਾਂਚ ਦੌਰਾਨ ਕੋਈ ਨਵੀਂ ਜਾਣਕਾਰੀ ਸਾਹਮਣੇ ਆਈ ਹੈ, ਜਾਂ ਕੀ ਜਾਂਚ ਟੀਮ ਕਿਸੇ ਮਹੱਤਵਪੂਰਨ ਕੜੀ ਨੂੰ ਜੋੜਨ ਦੀ ਕੋਸ਼ਿਸ਼ ਕਰ ਰਹੀ ਹੈ? ਇਸ ਛਾਪੇਮਾਰੀ ਦੌਰਾਨ ਮਹੱਤਵਪੂਰਨ ਸਬੂਤ ਮਿਲਣ ਦੀ ਸੰਭਾਵਨਾ ਹੈ, ਪਰ ਇਸ ਸਮੇਂ ਸੀਬੀਆਈ ਨੇ ਅਧਿਕਾਰਤ ਤੌਰ 'ਤੇ ਕਿਸੇ ਵੀ ਮਹੱਤਵਪੂਰਨ ਸਬੂਤ ਦੀ ਖੋਜ ਦੀ ਪੁਸ਼ਟੀ ਨਹੀਂ ਕੀਤੀ ਹੈ।






















Related Post