PTC News
Search
🔍 Search

Parvinder Jhota Murder Case : ਅਸ਼ਵਨੀ ਕੁਮਾਰ ਦੀ ਦੁਕਾਨ ਨੂੰ ਢਾਉਣ ਦੇ ਮਾਮਲੇ ਵਿੱਚ ਮਾਨਸਾ ਪੁਲਿਸ ਦੀ ਕਾਰਵਾਈ,1500 ਦੇ ਕਰੀਬ ਅਣਪਛਾਤਿਆਂ ਤੇ ਮਾਮਲਾ ਦਰਜ

ਪੁਲਿਸ ਵਲੋਂ ਅਣਪਛਾਤਿਆਂ ਦੀ ਭਾਲ ਵੀ ਕਰ ਦਿੱਤੀ ਸ਼ੁਰੂ

By  Jaswinder Kaur November 4th 2026 01:44 PM

Parvinder Jhota Murder Case : ਪਰਵਿੰਦਰ ਸਿੰਘ ਝੋਟਾ ਦਾ ਗੋਲੀਆਂ ਮਾਰ ਕੇ ਕਤਲ ਕਰਨ ਵਾਲੇ ਅਸ਼ਵਨੀ ਕੁਮਾਰ ਦੀ ਦੁਕਾਨ ਨੂੰ ਢਾਉਣ ਤੋਂ ਬਾਅਦ ਅੱਗ ਦੇ ਹਵਾਲੇ ਕਰਨ ਅਤੇ ਉਸਦੀ ਤੋੜਫੋੜ ਕਰਨ ਦੇ ਮਾਮਲੇ ਦੇ ਵਿੱਚ ਵੱਡੀ ਕਾਰਵਾਈ ਕੀਤੀ ਗਈ ਹੈ। ਦੱਸ ਦਈਏ ਕਿ ਮਾਨਸਾ ਪੁਲਿਸ ਵੱਲੋਂ 1500 ਦੇ ਕਰੀਬ ਅਣਪਛਾਤਿਆਂ ’ਤੇ ਮਾਮਲਾ ਦਰਜ ਕੀਤਾ ਗਿਆ ਹੈ। ਇਸਦੇ ਨਾਲ ਹੀ ਪੁਲਿਸ ਵੱਲੋਂ ਮਾਮਲਾ ਦਰਜ ਕਰਨ ਮਗਰੋਂ ਅਣਪਛਾਤਿਆਂ ਦੀ ਭਾਲ ਵੀ ਸ਼ੁਰੂ ਕਰ ਦਿੱਤੀ ਗਈ ਹੈ। ਪੁਲਿਸ ਨੇ ਇਸ ਕਤਲਕਾਂਡ ਦੇ ਵਿੱਚ ਕਾਰਵਾਈ ਕਰਦੇ ਹੋਏ ਹੁੱਲੜਬਾਜਾਂ ’ਤੇ ਮਾਮਲਾ ਦਰਜ ਕੀਤਾ ਹੈ।

ਪੰਜਾਬ ਦੇ ਮਾਨਸਾ ਵਿੱਚ ਕਤਲ ਦੀ ਘਟਨਾ ਬਾਅਦ ਭੀੜ ਵੱਲੋਂ ਜੇਸੀਬੀ ਮਸ਼ੀਨ ਦੀ ਮਦਦ ਨਾਲ ਮੈਡੀਕਲ ਸਟੋਰ ਨੂੰ ਨੁਕਸਾਨ ਪਹੁੰਚਾਇਆ ਅਤੇ ਦੁਕਾਨ ਅੰਦਰ ਪਏ ਸਾਮਾਨ ਨੂੰ ਅੱਗ ਲਗਾ ਦਿੱਤੀ ਗਈ ਸੀ। ਇਸ ਮਾਮਲੇ ਵਿੱਚ ਥਾਣਾ ਸਿਟੀ-2 ਮਾਨਸਾ ਪੁਲਿਸ ਨੇ ਕਰੀਬ 1500 ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਐੱਫਆਈਆਰ ਦਰਜ ਕੀਤੀ ਹੈ।

ਇਹ ਵੀ ਪੜ੍ਹੋ : 

Daljit Singh Postmortem : 'ਪੋਸਟਮਾਰਟਮ ਇੱਥੇ ਹੋਵੇ ਜਾਂ ਨਾ ਹੋਵੇ, ਸਾਡਾ ਕੋਈ ਲੈਣ-ਦੇਣ ਨਹੀਂ'; ਸਿਆਸਤ ਨੇ ਦਿਲਜੀਤ ਸਿੰਘ ਦੇ ਪਿਤਾ ਨੂੰ ਕੀਤਾ ਨਿਰਾਸ਼

ਦੱਸ ਦਈਏ ਕਿ ਪਰਵਿੰਦਰ ਸਿੰਘ ਝੋਟਾ ਦੇ ਕਤਲਕਾਂਡ ਮਗਰੋਂ ਮਾਨਸਾ ਸ਼ਹਿਰ ਦੇ ਵਿੱਚ ਮਾਹੌਲ ਇਨਾਂ ਜਿਆਦਾ ਖਰਾਬ ਹੋ ਗਿਆ ਸੀ, ਕਈ ਅਣਪਛਾਤੇ ਲੋਕਾਂ ਵੱਲੋਂ ਆਪਣਾ ਚਿਹਰਾ ਢੱਕ ਕੇ ਅਤੇ ਹੱਥਾਂ ਦੇ ਵਿੱਚ ਤਲਵਾਰਾਂ ਗੰਡਾਸੇ ਲੈ ਕੇ ਮਾਨਸਾ ਦਾ ਮਾਹੌਲ ਖਰਾਬ ਕੀਤਾ ਗਿਆ। ਅਸ਼ਵਨੀ ਕੁਮਾਰ ਦੀ ਦੁਕਾਨ ਨੂੰ ਅੱਗ ਲਾਉਣ ਅਤੇ ਉਸਦੀ ਤੋੜ ਫੋੜ ਕਰਨ ਦੇ ਮਾਮਲੇ ਵਿੱਚ ਮਾਨਸਾ ਪੁਲਿਸ ਵੱਲੋਂ ਹੁਣ ਵੱਡੀ ਕਾਰਵਾਈ ਕੀਤੀ ਗਈ ਹੈ, ਜਿਸ ਤਹਿਤ 1500 ਦੇ ਕਰੀਬ ਅਣਪਛਾਤਿਆਂ ’ਤੇ ਮਾਮਲਾ ਦਰਜ ਕਰ ਲਿਆ ਗਿਆ ਹੈ।

ਪੁਲਿਸ ਦੀ ਐੱਫਆਈਆਰ ਅਨੁਸਾਰ 14 ਅਕਤੂਬਰ ਨੂੰ ਪਰਵਿੰਦਰ ਸਿੰਘ ਉਰਫ਼ ਝੋਟਾ ਪੁੱਤਰ ਭੀਮ ਸਿੰਘ, ਵਾਸੀ ਵਾਟਰ ਵਰਕਸ ਨੇੜੇ ਮਾਨਸਾ ਦੇ ਕਤਲ ਬਾਅਦ ਲੋਕਾਂ ਵਿੱਚ ਰੋਸ ਫੈਲ ਗਿਆ। ਇਸ ਤੋਂ ਬਾਅਦ ਗੁੱਸੇ ਵਿੱਚ ਆਈ ਭੀੜ ਰੇਲਵੇ ਫਾਟਕ ਦੇ ਨਜ਼ਦੀਕ ਸਥਿਤ ਗਰਗ ਮੈਡੀਕਲ ਹਾਲ ਪਹੁੰਚ ਗਈ। ਇਹ ਮੈਡੀਕਲ ਹਾਲ ਅਸ਼ਵਨੀ ਕੁਮਾਰ ਪੁੱਤਰ ਦੇਸਰਾਜ, ਵਾਸੀ ਵੀਰ ਨਗਰ ਮੁਹੱਲਾ, ਵਾਰਡ ਨੰਬਰ 19 ਮਾਨਸਾ ਵੱਲੋਂ ਚਲਾਇਆ ਜਾ ਰਿਹਾ ਸੀ।

ਐੱਫਆਈਆਰ ਵਿੱਚ ਦਰਜ ਪੁਲਿਸ ਦੇ ਬਿਆਨ ਅਨੁਸਾਰ ਭੀੜ ਵਿੱਚ ਕਰੀਬ 1500 ਲੋਕ ਸ਼ਾਮਲ ਸਨ। ਭੀੜ ਨੇ ਰਸਤੇ ਵਿੱਚੋਂ ਲੰਘ ਰਹੀ ਇੱਕ ਜੇਸੀਬੀ ਨੂੰ ਰੁਕਵਾਇਆ ਅਤੇ ਉਸ ਰਾਹੀਂ ਮੈਡੀਕਲ ਸਟੋਰ ਵਿੱਚ ਭੰਨ-ਤੋੜ ਕੀਤੀ। ਇਸ ਤੋਂ ਬਾਅਦ ਦੁਕਾਨ ਵਿੱਚ ਪਏ ਸਾਮਾਨ ਨੂੰ ਅੱਗ ਲਗਾ ਕੇ ਨੁਕਸਾਨ ਪਹੁੰਚਾਇਆ ਗਿਆ।

ਪੁਲਿਸ ਅਨੁਸਾਰ ਭੀੜ ਵਿੱਚ ਸ਼ਾਮਲ ਕੁਝ ਨੌਜਵਾਨ ਵੱਖ-ਵੱਖ ਇਲਾਕਿਆਂ ਤੋਂ ਆਏ ਹੋਏ ਦੱਸੇ ਜਾ ਰਹੇ ਹਨ, ਜਿਨ੍ਹਾਂ ਦੀ ਅਜੇ ਤੱਕ ਪਛਾਣ ਨਹੀਂ ਹੋ ਸਕੀ। ਥਾਣਾ ਸਿਟੀ-2 ਮਾਨਸਾ ਪੁਲਿਸ ਨੇ 15 ਅਕਤੂਬਰ 2026 ਨੂੰ ਰਾਤ 9 ਵੱਜ ਕੇ 54 ਮਿੰਟ ’ਤੇ ਐੱਫਆਈਆਰ ਨੰਬਰ 0270 ਦਰਜ ਕੀਤੀ। ਮਾਮਲੇ ਵਿੱਚ ਭਾਰਤੀ ਨਿਆਂ ਸੰਹਿਤਾ (ਬੀਐਨਐੱਸ) ਦੀਆਂ ਧਾਰਾਵਾਂ 326, 324(5), 191(2) ਅਤੇ 190 ਤਹਿਤ ਕਾਰਵਾਈ ਕੀਤੀ ਗਈ ਹੈ। ਐੱਫਆਈਆਰ ਵਿੱਚ ਫਿਲਹਾਲ ਸਾਰੇ ਮੁਲਜ਼ਮਾਂ ਨੂੰ ਅਣਪਛਾਤਾ ਦਰਸਾਇਆ ਗਿਆ ਹੈ। ਪੁਲਿਸ ਦਾ ਕਹਿਣਾ ਹੈ ਕਿ ਜਾਂਚ ਦੌਰਾਨ ਸਾਹਮਣੇ ਆਉਣ ਵਾਲੇ ਤੱਥਾਂ ਦੇ ਆਧਾਰ ’ਤੇ ਅਗਲੇਰੀ ਕਾਰਵਾਈ ਕੀਤੀ ਜਾਵੇਗੀ।

Related Post