Wed, Nov 4, 2026
Whatsapp

Civil Hospital Patti Scam : ਸਿਵਲ ਹਸਪਤਾਲ ਪੱਟੀ 'ਚ ਇੱਕ ਕਰੋੜ ਰੁਪਏ ਦਾ ਗਬਨ, ਆਡਿਟ ਦੌਰਾਨ ਹੋਇਆ ਖੁਲਾਸਾ, ਮੁਲਜ਼ਮ ਫ਼ਰਾਰ

Civil Hospital Patti Scam : ਕੰਪਿਊਟਰ ਆਪਰੇਟਰ ਵਜੋਂ ਕੰਮ ਕਰਦੇ ਰਹੇ ਗੁਰਿੰਦਰਪਾਲ ਸਿੰਘ ’ਤੇ ਉਕਤ ਰਕਮ ਵਿੱਚ ਗੜਬੜ ਕਰਨ ਦੇ ਦੋਸ਼ ਲੱਗੇ ਹਨ। ਮਾਮਲੇ ਦੀ ਭਿਣਕ ਪੈਣ ਤੋਂ ਬਾਅਦ ਸਬੰਧਤ ਆਪਰੇਟਰ ਦੇ ਡਿਊਟੀ ’ਤੇ ਨਾ ਆਉਣ ਅਤੇ ਉਸਦਾ ਮੋਬਾਈਲ ਫੋਨ ਬੰਦ ਹੋਣ ਦੀ ਗੱਲ ਵੀ ਸਾਹਮਣੇ ਆਈ ਹੈ।

Reported by:  PTC News Desk  Edited by:  KRISHAN KUMAR SHARMA -- November 04th 2026 11:31 AM -- Updated: November 04th 2026 11:35 AM
Civil Hospital Patti Scam : ਸਿਵਲ ਹਸਪਤਾਲ ਪੱਟੀ 'ਚ ਇੱਕ ਕਰੋੜ ਰੁਪਏ ਦਾ ਗਬਨ, ਆਡਿਟ ਦੌਰਾਨ ਹੋਇਆ ਖੁਲਾਸਾ, ਮੁਲਜ਼ਮ ਫ਼ਰਾਰ

Civil Hospital Patti Scam : ਸਿਵਲ ਹਸਪਤਾਲ ਪੱਟੀ 'ਚ ਇੱਕ ਕਰੋੜ ਰੁਪਏ ਦਾ ਗਬਨ, ਆਡਿਟ ਦੌਰਾਨ ਹੋਇਆ ਖੁਲਾਸਾ, ਮੁਲਜ਼ਮ ਫ਼ਰਾਰ

Civil Hospital Patti Scam : ਸਿਵਲ ਹਸਪਤਾਲ ਪੱਟੀ ਵਿਖੇ ਸਰਕਾਰੀ ਫੰਡਾਂ (Corruption in Governmet Funds) ਦੀ ਵਰਤੋਂ ਵਿੱਚ ਵੱਡੀਆਂ ਵਿੱਤੀ ਬੇਨਿਯਮੀਆਂ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਮੁੱਢਲੀ ਜਾਂਚ ਵਿੱਚ ਕਰੀਬ ਇੱਕ ਕਰੋੜ ਰੁਪਏ ਦੇ ਕਰੀਬ ਦੀ ਕਥਿਤ ਹੇਰਾਫੇਰੀ ਦਾ ਖੁਲਾਸਾ ਹੋਇਆ ਹੈ। ਇਸ ਮਾਮਲੇ ਵਿੱਚ ਹਸਪਤਾਲ ਵਿਖੇ ਆਊਟਸੋਰਸ ਕੰਪਨੀ ਰਾਹੀਂ ਕੰਪਿਊਟਰ ਆਪਰੇਟਰ ਵਜੋਂ ਕੰਮ ਕਰਦੇ ਰਹੇ ਗੁਰਿੰਦਰਪਾਲ ਸਿੰਘ ’ਤੇ ਉਕਤ ਰਕਮ ਵਿੱਚ ਗੜਬੜ ਕਰਨ ਦੇ ਦੋਸ਼ ਲੱਗੇ ਹਨ। ਮਾਮਲੇ ਦੀ ਭਿਣਕ ਪੈਣ ਤੋਂ ਬਾਅਦ ਸਬੰਧਤ ਆਪਰੇਟਰ ਦੇ ਡਿਊਟੀ ’ਤੇ ਨਾ ਆਉਣ ਅਤੇ ਉਸਦਾ ਮੋਬਾਈਲ ਫੋਨ ਬੰਦ ਹੋਣ ਦੀ ਗੱਲ ਵੀ ਸਾਹਮਣੇ ਆਈ ਹੈ। ਦੂਜੇ ਪਾਸੇ ਉਸਦੇ ਪਰਿਵਾਰ ਵੱਲੋਂ ਪੁਲਿਸ ਕੋਲ ਉਸਦੇ ਲਾਪਤਾ ਹੋਣ ਸਬੰਧੀ ਸ਼ਿਕਾਇਤ ਦਿੱਤੀ ਗਈ ਹੈ।

ਅਪ੍ਰੇਟਰ ਵੱਲੋਂ ਕਿਵੇਂ ਕੀਤਾ ਜਾਂਦਾ ਸੀ ਘਪਲਾ ?

ਜਾਣਕਾਰੀ ਮੁਤਾਬਕ, ਗੁਰਿੰਦਰਪਾਲ ਸਿੰਘ ਸਾਲ 2018 ਤੋਂ ਸਿਵਲ ਹਸਪਤਾਲ ਪੱਟੀ ਵਿੱਚ ਕੰਪਿਊਟਰ ਆਪਰੇਟਰ ਵਜੋਂ ਸੇਵਾਵਾਂ ਨਿਭਾਅ ਰਿਹਾ ਸੀ। ਉਸਦੇ ਮਾਪੇ ਵੀ ਇਸ ਹਸਪਤਾਲ ਵਿੱਚ ਲੈਬਾਰਟਰੀ ਟੈਕਨੀਸ਼ੀਅਨ ਵਜੋਂ ਕੰਮ ਕਰ ਚੁੱਕੇ ਹਨ। ਦੋਸ਼ਾਂ ਅਨੁਸਾਰ, ਆਪਰੇਟਰ ਨੇ ਹਸਪਤਾਲ ਦੇ ਕਰਮਚਾਰੀਆਂ ਦੀਆਂ ਤਨਖਾਹਾਂ ਅਤੇ ਹੋਰ ਖਰਚਿਆਂ ਨਾਲ ਸਬੰਧਤ ਵਿੱਤੀ ਰਿਕਾਰਡ ਦੀ ਜ਼ਿੰਮੇਵਾਰੀ ਆਪਣੇ ਹੱਥ ਵਿੱਚ ਲੈ ਲਈ ਸੀ। ਇਸੇ ਦੌਰਾਨ ਕਥਿਤ ਤੌਰ ’ਤੇ ਜਾਅਲੀ ਆਈਡੀਜ਼ ਤਿਆਰ ਕਰਕੇ ਸਰਕਾਰੀ ਰਕਮ ਵਿੱਚ ਹੇਰਾਫੇਰੀ ਕੀਤੀ ਜਾਂਦੀ ਰਹੀ। ਉਸਦਾ ਜੱਦੀ ਪਿੰਡ ਘਰਿਆਲਾ ਦੱਸਿਆ ਜਾ ਰਿਹਾ ਹੈ।

ਆਡਿਟ ਦੌਰਾਨ ਹੋਇਆ ਘਪਲੇ ਦਾ ਖੁਲਾਸਾ (Scam)

ਦੱਸਿਆ ਜਾਂਦਾ ਹੈ ਕਿ ਸਿਹਤ ਵਿਭਾਗ ਦੀ ਆਡਿਟ ਟੀਮ ਵੱਲੋਂ ਕਰੀਬ ਪੰਜ ਦਿਨ ਪਹਿਲਾਂ ਸਿਵਲ ਹਸਪਤਾਲ ਪੱਟੀ ਦੇ ਵਿੱਤੀ ਰਿਕਾਰਡ ਦੀ ਜਾਂਚ ਕੀਤੀ ਗਈ ਸੀ। ਇਸ ਜਾਂਚ ਦੌਰਾਨ ਲਗਭਗ ਇੱਕ ਕਰੋੜ ਰੁਪਏ ਦੀਆਂ ਬੇਨਿਯਮੀਆਂ ਸਾਹਮਣੇ ਆਈਆਂ। ਜਦੋਂ ਵਿਭਾਗੀ ਪੱਧਰ ’ਤੇ ਰਿਕਾਰਡ ਦੀ ਹੋਰ ਬਾਰੀਕੀ ਨਾਲ ਪੜਤਾਲ ਕੀਤੀ ਗਈ ਤਾਂ ਮਾਮਲੇ ਨਾਲ ਜੁੜੇ ਕਈ ਅਹਿਮ ਤੱਥ ਸਾਹਮਣੇ ਆਉਣ ਲੱਗੇ। ਮੁੱਢਲੇ ਦੋਸ਼ਾਂ ਮੁਤਾਬਕ ਇਹ ਗੜਬੜੀ ਲਗਭਗ ਛੇ ਸਾਲਾਂ ਤੋਂ ਚੱਲ ਰਹੀ ਸੀ ਅਤੇ ਜਾਅਲੀ ਆਈਡੀਜ਼ ਰਾਹੀਂ ਸਰਕਾਰੀ ਖਾਤਿਆਂ ਵਿੱਚੋਂ ਰਕਮ ਕਢਵਾਉਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ।

ਇਸ ਮਾਮਲੇ ਨੇ ਸਿਹਤ ਵਿਭਾਗ ਦੀ ਕਾਰਜਪ੍ਰਣਾਲੀ ’ਤੇ ਵੀ ਸਵਾਲ ਖੜ੍ਹੇ ਕਰ ਦਿੱਤੇ ਹਨ। ਕਿਉਂਕਿ ਪਿਛਲੇ ਕਈ ਸਾਲਾਂ ਦੌਰਾਨ ਵਿਭਾਗ ਦੀਆਂ ਆਡਿਟ ਟੀਮਾਂ ਵੱਲੋਂ ਸਮੇਂ-ਸਮੇਂ ’ਤੇ ਹਸਪਤਾਲ ਦੇ ਰਿਕਾਰਡ ਦੀ ਜਾਂਚ ਕੀਤੀ ਜਾਂਦੀ ਰਹੀ ਹੈ, ਪਰ ਇੰਨੀ ਵੱਡੀ ਰਕਮ ਦੀਆਂ ਕਥਿਤ ਬੇਨਿਯਮੀਆਂ ਦਾ ਪਤਾ ਹੁਣ ਲੱਗਿਆ ਹੈ। ਇਸ ਲਈ ਜਾਂਚ ਦੌਰਾਨ ਇਹ ਪਹਿਲੂ ਵੀ ਮਹੱਤਵਪੂਰਨ ਰਹੇਗਾ ਕਿ ਵਿੱਤੀ ਰਿਕਾਰਡ ਦੀ ਨਿਗਰਾਨੀ ਕਰਨ ਵਾਲੇ ਹੋਰ ਅਧਿਕਾਰੀਆਂ ਜਾਂ ਕਰਮਚਾਰੀਆਂ ਦੀ ਕੋਈ ਭੂਮਿਕਾ ਤਾਂ ਨਹੀਂ ਰਹੀ।

ਮੁੱਢਲੇ ਆਡਿਟ ਵਿੱਚ ਇੱਕ ਕਰੋੜ ਦੀਆਂ ਬੇਨਿਯਮੀਆਂ ਸਾਹਮਣੇ ਆਈਆਂ : ਸਿਵਲ ਸਰਜਨ

ਸਿਵਲ ਸਰਜਨ ਡਾ. ਸੰਦੀਪ ਧਵਨ ਨੇ ਦੱਸਿਆ ਕਿ ਸਿਹਤ ਵਿਭਾਗ ਦੀ ਆਡਿਟ ਟੀਮ ਵੱਲੋਂ ਕੀਤੀ ਮੁੱਢਲੀ ਜਾਂਚ ਦੌਰਾਨ ਸਿਵਲ ਹਸਪਤਾਲ ਪੱਟੀ ਵਿੱਚ ਕਰੀਬ ਇੱਕ ਕਰੋੜ ਰੁਪਏ ਦੀਆਂ ਵਿੱਤੀ ਬੇਨਿਯਮੀਆਂ ਸਾਹਮਣੇ ਆਈਆਂ ਹਨ। ਉਨ੍ਹਾਂ ਕਿਹਾ ਕਿ ਮਾਮਲੇ ਦੀ ਵਿਸਥਾਰਤ ਜਾਂਚ ਤੋਂ ਬਾਅਦ ਹੀ ਹੇਰਾਫੇਰੀ ਦੀ ਅਸਲ ਰਕਮ ਅਤੇ ਇਸ ਵਿੱਚ ਸ਼ਾਮਲ ਹੋਰ ਵਿਅਕਤੀਆਂ ਦੀ ਭੂਮਿਕਾ ਸਪੱਸ਼ਟ ਹੋ ਸਕੇਗੀ। ਵਿਭਾਗ ਦੇ ਉੱਚ ਅਧਿਕਾਰੀਆਂ ਨੂੰ ਮਾਮਲੇ ਬਾਰੇ ਜਾਣੂ ਕਰਵਾ ਦਿੱਤਾ ਗਿਆ ਹੈ ਅਤੇ ਅਗਲੀ ਕਾਨੂੰਨੀ ਕਾਰਵਾਈ ਲਈ ਕੇਸ ਪੁਲਿਸ ਨੂੰ ਭੇਜਿਆ ਜਾ ਰਿਹਾ ਹੈ।

ਇਹ ਵੀ ਪੜ੍ਹੋ...ED Moga Raid : 'ਆਪ' ਵਿਧਾਇਕਾ ਡਾ. ਅਮਨਦੀਪ ਕੌਰ ਦੇ ਘਰ ਈਡੀ ਦੀ ਰੇਡ

- PTC NEWS

Electrical Saftey authority
Chandigarh Group of Colleges

Top News view more...

Latest News view more...

PTC NETWORK
PTC NETWORK