Daljit Singh Postmortem : 'ਪੋਸਟਮਾਰਟਮ ਇੱਥੇ ਹੋਵੇ ਜਾਂ ਨਾ ਹੋਵੇ, ਸਾਡਾ ਕੋਈ ਲੈਣ-ਦੇਣ ਨਹੀਂ'; ਸਿਆਸਤ ਨੇ ਦਿਲਜੀਤ ਸਿੰਘ ਦੇ ਪਿਤਾ ਨੂੰ ਕੀਤਾ ਨਿਰਾਸ਼
Diljit Singh Death Case Update : ਮਾਨਸਾ ਦੇ ਪਿੰਡ ਭੰਮੇ ਕਲਾਂ ਦੇ ਦਲਜੀਤ ਸਿੰਘ ਦੀ ਮੌਤ ਦੇ ਮਾਮਲੇ ਵਿੱਚ ਮ੍ਰਿਤਕ ਦੇਹ ਦੇ ਪੋਸਟਮਾਰਟਮ ਅਤੇ ਸਸਕਾਰ ਨੂੰ ਲੈ ਕੇ ਪੁਲਿਸ ਤੇ ਪਰਿਵਾਰ ਵਿੱਚ ਲਗਾਤਾਰ ਖਿੱਚੋਤਾਣ ਚੱਲ ਰਹੀ ਹੈ। ਪੋਸਟਮਾਰਟਮ ਤੇ ਸਸਕਾਰ ਸਬੰਧੀ ਪੰਜਾਬ-ਹਰਿਆਣਾ ਹਾਈਕੋਰਟ 'ਚ ਵੀ ਪਟੀਸ਼ਨ ਪਾਈ ਹੋਈ। ਬੀਤੇ ਦਿਨ ਹਾਈਕੋਰਟ ਨੇ ਪੰਜਾਬ ਪੁਲਿਸ (Punjab Police) ਨੂੰ ਚੰਡੀਗੜ੍ਹ ਵਿੱਚ ਹੀ ਪੋਸਟਮਾਰਟਮ ਤੇ ਸਸਕਾਰ ਕਰਨ ਸਬੰਧੀ ਨਿਰਦੇਸ਼ ਵੀ ਦਿੱਤੇ ਸਨ।
ਪੁੱਤ ਦੀ ਲਾਸ਼ 'ਤੇ ਸਿਆਸਤ ਨੇ ਦਿਲਜੀਤ ਸਿੰਘ ਦੇ ਪਿਤਾ ਨੂੰ ਨਿਰਾਸ਼ ਕੀਤਾ (Daljit Singh Postmortem)
ਹਾਲਾਂਕਿ, ਦਲਜੀਤ ਸਿੰਘ ਦੀ ਮ੍ਰਿਤਕ ਦੇਹ ਦੇ ਪੋਸਟਮਾਰਟਮ ਅਤੇ ਸਸਕਾਰ 'ਤੇ ਚੱਲ ਰਹੀ ਇਸ ਸਿਆਸੀ ਖਿੱਚੋਤਾਣ ਨੇ ਇੱਕ ਪਿਤਾ ਨੂੰ ਨਿਰਾਸ਼ ਕਰਕੇ ਰੱਖ ਦਿੱਤਾ ਹੈ। ਪਿਤਾ ਜਰਨੈਲ ਸਿੰਘ ਨੇ ਪੋਸਟਮਾਰਟਮ ਨੂੰ ਲੈ ਕੇ ਕਿਹਾ ਕਿ ਅਸੀਂ ਹੁਣ ਇਸ ਥਾਂ ਤੋਂ ਆਪਣੇ ਪਿੰਡ ਲਈ ਰਵਾਨਾ ਹੋ ਰਹੇ ਹਾਂ, ਪੋਸਟਮਾਰਟਮ ਇੱਥੇ ਹੋਵੇ ਜਾਂ ਨਾ ਹੋਵੇ, ਪਰ ਸਾਡਾ ਕੋਈ ਲੈਣ-ਦੇਣ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ ਨਾ ਹੀ ਅਸੀ ਕੋਈ ਪਟੀਸ਼ਨ ਪਾਈ ਹੈ, ਜਿਸ ਨੇ ਪਟੀਸ਼ਨ ਪਾਈ ਹੈ, ਉਹੀ ਪੋਸਟਮਾਰਟਮ ਅਤੇ ਸੰਸਕਾਰ ਹੁਣ ਕਰਵਾਵੇਗਾ। ਉਹਨਾਂ ਨੇ ਇਹ ਵੀ ਕਿਹਾ ਹੈ ਕਿ ਜੇਕਰ ਸੰਸਕਾਰ ਚੰਡੀਗੜ੍ਹ ਦੇ ਵਿੱਚ ਹੁੰਦਾ ਹੈ ਤਾਂ ਉਹ ਸੰਸਕਾਰ 'ਚ ਸ਼ਾਮਿਲ ਨਹੀਂ ਹੋਣਗੇ। ਉਨ੍ਹਾਂ ਨੇ ਕਿਹਾ ਕਿ ਉਹ ਚਾਹੁੰਦੇ ਹਨ ਕਿ ਸੰਸਕਾਰ ਪਿੰਡ ਹੀ ਹੋਵੇ, ਪਰ ਜੋ ਕੋਰਟ ਦੇ ਹੁਕਮ ਹਨ ਓਹ ਵੀ ਠੀਕ।
ਦਲਜੀਤ ਸਿੰਘ ਦੇ ਪਿਤਾ ਜਰਨੈਲ ਸਿੰਘ ਦਾ ਕਹਿਣਾ ਹੈ ਕਿ ਪਹਿਲਾਂ ਪੋਸਟਮਾਰਟਮ ਏਮਜ਼ 'ਚ ਹੋ ਚੁੱਕਿਆ ਹੈ ਪਰ ਜੇਕਰ ਹੁਣ ਇੱਥੇ ਵੀ ਉਹ ਕਰਵਾਉਣਾ ਚਾਹੁੰਦੇ ਹਨ ਤਾਂ ਕੋਈ ਇਤਰਾਜ਼ ਨਹੀਂ। ਉਹਨਾਂ ਨੇ ਇਹ ਵੀ ਆਖਿਆ ਹੈ ਕਿ ਦਲਜੀਤ ਦੀ ਭੈਣ ਅਮਰਜੀਤ ਕੌਰ, ਇੱਥੇ ਆ ਰਹੀ ਹੈ ਜਾਂ ਨਹੀਂ ਆ ਰਹੀ, ਉਹਨਾਂ ਨੂੰ ਇਸ ਬਾਰੇ ਕੋਈ ਵੀ ਜਾਣਕਾਰੀ ਨਹੀਂ ਹੈ। ਪਰ ਉਹ ਹੁਣ ਇਸ ਥਾਂ ਤੋਂ ਆਪਣੇ ਪਿੰਡ ਲਈ ਰਵਾਨਾ ਹੋ ਰਹੇ ਹਨ।
ਅਦਾਲਤ ਨੇ ਪੁਲਿਸ ਨੂੰ ਜਾਰੀ ਕੀਤੇ ਸਨ ਇਹ ਨਿਰਦੇਸ਼ (High Court Order in Daljit Postmortem)
ਬੀਤੇ ਦਿਨ ਮੰਗਲਵਾਰ ਨੂੰ ਸੁਣਵਾਈ ਦੌਰਾਨ ਅਦਾਲਤ ਨੇ ਨਿਰਦੇਸ਼ ਦਿੱਤੇ ਸਨ ਕਿ ਮ੍ਰਿਤਕ ਦਲਜੀਤ ਸਿੰਘ ਦੀ ਲਾਸ਼ ਦਾ ਪੋਸਟਮਾਰਟਮ ਪੀ.ਜੀ.ਆਈ. ਚੰਡੀਗੜ੍ਹ ਵਿਖੇ ਕੀਤਾ ਜਾਵੇ। ਇਸ ਤੋਂ ਬਾਅਦ ਅਦਾਲਤ ਦੇ ਹੁਕਮਾਂ ਮੁਤਾਬਕ 15 ਘੰਟਿਆਂ 'ਚ ਪੀ. ਜੀ. ਆਈ. ਨੂੰ ਦਲਜੀਤ ਦੀ ਲਾਸ਼ ਸੌਂਪਣੀ ਪਵੇਗੀ ਅਤੇ ਇਸ ਤੋਂ ਬਾਅਦ ਅਦਾਲਤ ਨੂੰ ਪੋਸਟਮਾਰਟਮ ਦੀ ਰਿਪੋਰਟ ਸੌਂਪੀ ਜਾਵੇਗੀ। ਫਿਰ ਸਸਕਾਰ ਚੰਡੀਗੜ੍ਹ ਦੇ ਸੈਕਟਰ 25 ਦੇ ਸ਼ਮਸ਼ਾਨਘਾਟ ਵਿਚ ਕੀਤਾ ਜਾਵੇਗਾ।
ਇਹ ਵੀ ਪੜ੍ਹੋ...'ਆਪ' ਵਿਧਾਇਕਾ ਡਾ. ਅਮਨਦੀਪ ਕੌਰ ਦੇ ਘਰ ਈਡੀ ਦੀ ਰੇਡ, ਪਤੀ ਸਮੇਤ ਪਰਿਵਾਰਕ ਮੈਂਬਰਾਂ ਦੀਆਂ 7 ਥਾਂਵਾਂ 'ਤੇ ਵੀ ਰੇਡ
- PTC NEWS