ਲੋਕਾਂ ਦੇ ਹੱਥੀ ਚੜੇ ਲੁਟੇਰੇ, ਚਾੜਿਆ ਕੁਟਾਪਾ ਵੀਡੀਓ ਵਾਇਰਲ

By  Aarti December 4th 2022 03:11 PM -- Updated: December 4th 2022 03:13 PM

ਲੁਧਿਆਣਾ, 4 ਦਸੰਬਰ: ਪੰਜਾਬ ਵਿੱਚ ਲਗਾਤਾਰ ਲੁੱਟਖੋਹ ਅਤੇ ਕਤਲ ਦੀਆਂ ਵਾਰਦਾਤਾਂ ਵਿੱਚ ਇਜਾਫਾ ਹੋ ਰਿਹਾ ਹੈ। ਜਿਸ ਕਾਰਨ ਆਮ ਲੋਕਾਂ ਦਾ ਘਰੋਂ ਬਾਹਰ ਨਿਕਲਣਾ ਔਖਾ ਹੋਇਆ ਪਿਆ ਹੈ। ਪੁਲਿਸ ਵੱਲੋਂ ਕਾਰਵਾਈ ਕਰਨ ਦੀ ਗੱਲ ਆਖ ਕੇ ਪੱਲਾ ਝਾੜ ਦਿੱਤਾ ਜਾਂਦਾ ਹੈ, ਪਰ ਕਤਲ ਅਤੇ ਲੁੱਟਖੋਹ ਦੀਆਂ ਵਾਰਦਾਤਾਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ ਹਨ। ਪਰ ਹੁਣ ਲੋਕਾਂ ਵੱਲੋਂ ਲੁਟੇਰਿਆ ਖਿਲਾਫ਼ ਵੱਡੀ ਕਾਰਵਾਈ ਕੀਤੀ ਗਈ ਹੈ। 


ਦੱਸ ਦਈਏ ਕਿ ਲੁਧਿਆਣਾ ਵਿੱਚ ਲੁੱਟਖੋਹ ਦੀ ਦੋ ਵਾਰਦਾਤਾਂ ਸਾਹਮਣੇ ਆਈਆਂ ਹਨ ਜਿਨ੍ਹਾਂ ਦੇ ਖਿਲਾਫ ਲੋਕਾਂ ਨੇ ਵੱਡਾ ਕਦਮ ਚੁੱਕਿਆ। ਲੋਕਾਂ ਨੇ ਲੁਟੇਰਿਆਂ ਨੂੰ ਕਾਬੂ ਕਰ ਉਨ੍ਹਾਂ ਦਾ ਕੁਟਾਪਾ ਚਾੜਿਆਹੈ। ਜ਼ਿਲ੍ਹੇ ਦੇ ਸ਼ਿਵਾ ਜੀ ਨਗਰ ਵਿਖੇ ਬੀਤੇ ਦਿਨ ਇੱਕ ਬਜ਼ੁਰਗ ਦੀ ਕੰਨ ਦੀ ਵਾਲੀਆ ਖੋਹ ਕੇ ਭੱਜਣ ਦੀ ਕੋਸ਼ਿਸ਼ ਕੀਤੀ ਪਰ ਲੁਟੇਰਿਆ ਨੂੰ ਲੋਕਾਂ ਨੇ ਕਾਬੂ ਕਰ ਲਿਆ ਅਤੇ ਉਸ ਨੂੰ ਕੁੱਟਿਆ। 

ਉੱਥੇ ਹੀ ਦੂਜੇ ਪਾਸੇ ਸ਼ਹਿਰ ਦੇ ਹੀ ਭਗਤ ਸਿੰਘ ਕਾਲੋਨੀ ਵਿਖੇ ਦੋ ਲੁਟੇਰਿਆ ਨੂੰ ਲੋਕਾਂ ਨੇ ਕਾਬੂ ਕਰ ਲਿਆ। ਮਿਲੀ ਜਾਣਖਾਰੀ ਮੁਤਾਬਿਕ ਲੁਟੇਰੇ ਕਿਸੇ ਮਜ਼ਦੂਰ ਦਾ ਮੋਬਾਇਲ ਖੋਕ ਭੱਜ ਰਹੇ ਸੀ ਜਿਨ੍ਹਾਂ ਦਾ ਪਿੱਛਾ ਕਰਕੇ ਲੋਕਾਂ ਨੇ ਦੋਵੇਂ ਲੁਟੇਰਿਆ ਨੂੰ ਕਾਬੂ ਕਰ ਲਿਆ ਅਤੇ ਲੋਕਾਂ ਨੇ ਬਦਮਾਸ਼ਾਂ ਕੋਲੋਂ ਮੋਬਾਇਲ ਵੀ ਬਰਾਮਦ ਕਰ ਲਿਆ ਅਤੇ ਵਿਅਕਤੀ ਨੂੰ ਵਾਪਸ ਵੀ ਕਰ ਦਿੱਤਾ। 

ਇਹ ਵੀ ਪੜੋ: ਤਰਨਤਾਰਨ 'ਚ ਤਿੰਨ ਕਿਲੋ ਹੈਰੋਇਨ ਸਮੇਤ ਡਰੋਨ ਬਰਾਮਦ

- ਰਿਪੋਰਟਰ ਨਵੀਨ ਸ਼ਰਮਾ ਦੇ ਸਹਿਯੋਗ ਨਾਲ

Related Post