PM Modi meets Nokia CEO: PM Modi ਨੇ ਨੋਕੀਆ ਦੇ CEO ਨਾਲ ਕੀਤੀ ਮੁਲਾਕਾਤ

ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਮਵਾਰ ਨੂੰ ਰਾਸ਼ਟਰੀ ਰਾਜਧਾਨੀ 'ਚ ਦੂਰਸੰਚਾਰ ਕੰਪਨੀ ਨੋਕੀਆ ਸੀਈਓ ਪੇੱਕਾ ਲੁੰਡਮਾਰਕ ਨਾਲ ਮੁਲਾਕਾਤ ਕੀਤੀ। ਪੀਐਮ ਮੋਦੀ ਨੇ ਬੈਠਕ ਤੋਂ ਬਾਅਦ ਟਵੀਟ ਕੀਤਾ, ਸ੍ਰੀਮਾਨ ਪੇੱਕਾ ਲੁੰਡਮਾਰਕ ਦੇ ਨਾਲ ਇੱਕ ਲਾਭਦਾਇਕ ਬੈਠਕ, ਜਿਸ 'ਚ ਅਸੀਂ ਸਮਾਜ ਦੇ ਕਲਿਆਣ ਲਈ ਤਕਨੀਕੀ ਨਾਲ ਸਬੰਧਿਤ ਪਹਿਲੂਆਂ 'ਤੇ ਚਰਚਾ ਕੀਤੀ।

By  Ramandeep Kaur March 14th 2023 09:46 AM -- Updated: March 14th 2023 10:00 AM

ਨਵੀਂ ਦਿੱਲੀ :  ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਮਵਾਰ ਨੂੰ ਰਾਸ਼ਟਰੀ ਰਾਜਧਾਨੀ 'ਚ ਦੂਰਸੰਚਾਰ ਕੰਪਨੀ ਨੋਕੀਆ ਸੀਈਓ ਪੇੱਕਾ ਲੁੰਡਮਾਰਕ ਨਾਲ ਮੁਲਾਕਾਤ ਕੀਤੀ। ਪੀਐਮ ਮੋਦੀ ਨੇ ਬੈਠਕ ਤੋਂ ਬਾਅਦ ਟਵੀਟ ਕੀਤਾ, ਸ੍ਰੀਮਾਨ ਪੇੱਕਾ ਲੁੰਡਮਾਰਕ ਦੇ ਨਾਲ ਇੱਕ ਲਾਭਦਾਇਕ ਬੈਠਕ, ਜਿਸ 'ਚ ਅਸੀਂ ਸਮਾਜ ਦੇ ਕਲਿਆਣ ਲਈ ਤਕਨੀਕੀ ਨਾਲ ਸਬੰਧਿਤ ਪਹਿਲੂਆਂ 'ਤੇ ਚਰਚਾ ਕੀਤੀ। ਅਸੀਂ ਅਗਲੀ ਪੀੜ੍ਹੀ ਦੇ ਡਿਜ਼ੀਟਲ ਬੁਨਿਆਦੀ ਢਾਂਚੇ ਦੀ ਉਸਾਰੀ 'ਚ ਭਾਰਤ ਦੀ ਤਰੱਕੀ 'ਤੇ ਵੀ ਚਰਚਾ ਕੀਤੀ। 



ਪ੍ਰਧਾਨ ਮੰਤਰੀ ਨੇ ਲੁੰਡਮਾਰਕ ਦੇ ਟਵੀਟ ਨੂੰ ਵੀ ਟੈਗ ਕੀਤਾ,  ਜਿਸ 'ਚ ਨੋਕੀਆ ਸੀਈਓ ਨੇ ਕਿਹਾ,  ਪੀਐਮਓ ਇੰਡੀਆ 'ਚ ਪ੍ਰਧਾਨ ਮੰਤਰੀ ਮੋਦੀ ਨਾਲ ਮਿਲਣਾ ਸੁਭਾਗ ਦੀ ਗੱਲ ਹੈ ਅਤੇ ਚਰਚਾ ਕੀਤੀ ਕਿ ਭਾਰਤ ਦੀ 5ਜੀ ਯਾਤਰਾ ਅਤੇ ਡਿਜ਼ੀਟਲ ਤਬਦੀਲੀ ਦੇ ਅਗਲੇ ਪੜਾਅ 'ਚ ਨੋਕੀਆ ਕਿਵੇਂ ਯੋਗਦਾਨ ਦੇ ਰਿਹਾ ਹੈ ਅਤੇ ਇਹ ਵੀ ਕਿ ਅਸੀਂ ਭਾਰਤ ਦੀਆਂ 6ਜੀ ਇੱਛਾਵਾਂ ਦਾ ਕਿਵੇਂ ਸਮਰਥਨ ਕਰਨ ਦਾ ਇਰਾਦਾ ਰੱਖਦੇ ਹਨ ।

ਇਹ ਵੀ ਪੜ੍ਹੋ: Weather Update Today: ਮੌਸਮ ਵਿਭਾਗ ਵੱਲੋ ਆਉਣ ਵਾਲੇ ਦਿਨਾਂ ’ਚ ਇਨ੍ਹਾਂ ਸੂਬਿਆਂ ’ਚ ਮੀਂਹ ਦਾ ਅਲਰਟ !

Related Post