Fake Registration Case: ਜਾਅਲੀ ਰਜਿਸਟਰੀ ਕਰਵਾਉਣ ਆਏ ਬਜ਼ੁਰਗ ਜੋੜੇ ਨੂੰ ਪੁਲਿਸ ਨੇ ਕੀਤਾ ਕਾਬੂ

ਅੰਮ੍ਰਿਤਸਰ ’ਚ ਪੁਲਿਸ ਵੱਲੋਂ ਜਾਅਲੀ ਰਜਿਸਟਰੀ ਕਰਵਾਉਣ ਆਏ ਇੱਕ ਬਜ਼ੁਰਗ ਜੋੜੇ ਨੂੰ ਕਾਬੂ ਕੀਤਾ ਗਿਆ ਹੈ। ਫਿਲਹਾਲ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

By  Aarti April 6th 2023 04:10 PM

ਮਨਿੰਦਰ ਮੋਂਗਾ (ਅੰਮ੍ਰਿਤਸਰ, 6 ਅਪ੍ਰੈਲ): ਅੰਮ੍ਰਿਤਸਰ ’ਚ ਪੁਲਿਸ ਵੱਲੋਂ ਜਾਅਲੀ ਰਜਿਸਟਰੀ ਕਰਵਾਉਣ ਆਏ ਇੱਕ ਬਜ਼ੁਰਗ ਜੋੜੇ ਨੂੰ  ਕਾਬੂ ਕੀਤੇ ਜਾਣ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਮੁਤਾਬਿਕ ਤਹਿਸੀਲਦਾਰ ਦਫ਼ਤਰ ਵਿਖੇ ਇੱਕ ਬਜ਼ੁਰਗ ਜੋੜਾ ਨਕਲੀ ਪਾਵਰ ਅਟਾਰਨੀ ਬਣਾਉਣ ਦੌਰਾਨ ਆਪਣੀ ਜਾਣਕਾਰੀ ਦੇਣ ਸਬੰਧੀ ਥਿਰਕਣ ’ਤੇ ਤਹਿਸੀਲਦਾਰ ਅਜੇ ਸ਼ਰਮਾ ਨੇ ਉਨ੍ਹਾਂ ਨੂੰ ਪੁਲਿਸ ਹਵਾਲੇ ਕੀਤਾ। ਫਿਲਹਾਲ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।  


ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਤਹਿਸੀਲਦਾਰ ਅੰਮ੍ਰਿਤਸਰ ਨੇ ਦੱਸਿਆ ਕਿ ਸਾਡੇ ਕੋਲ ਅੱਜ ਦਿੱਲੀ ਤੋਂ ਇੱਕ ਬ਼ਜ਼ੁਰਗ ਜੋੜਾ ਪਹੁੰਚਿਆ ਸੀ ਜਿਸ ਵਿਚ ਪਰਵਿੰਦਰ ਕੌਰ ਪਤਨੀ ਮਨਜੀਤ ਸਿੰਘ ਵਲੋ ਪਿੰਡ ਹੇਰ ਦਾ ਹਵਾਲਾ ਦਿੰਦਿਆ ਆਪਣੇ ਆਪ ਨੂੰ ਦਿੱਲੀ ਦੇ ਬੱਸ ਸਟੈਂਡ ਨਜ਼ਦੀਕ ਦੇ ਦੱਸਿਆ ਪਰ ਜਦੋ ਉਹਨਾਂ ਵਲੋ ਦਿੱਤੀ ਜਾਣਕਾਰੀ ਸਬੰਧੀ ਤੱਥ ਝੂਠੇ ਲੱਗੇ ਤਾਂ ਉਹਨਾਂ ਨੂੰ ਪੁਲਿਸ ਹਵਾਲੇ ਕੀਤਾ ਗਿਆ।

ਉਨ੍ਹਾਂ ਇਹ ਵੀ ਦੱਸਿਆ ਕਿ ਫਿਲਹਾਲ ਇਹ ਮਾਮਲਾ ਅੰਮ੍ਰਿਤਸਰ ਦੇ ਡੀਸੀ ਅਤੇ ਪੁਲਿਸ ਕਮਿਸ਼ਨਰ ਦੇ ਧਿਆਨ ਚ ਲਿਆਂਦਾ ਗਿਆ ਹੈ। ਜਿਨ੍ਹਾਂ ਨੇ ਦੱਸਿਆ ਕਿ ਲੈਂਡ ਮਾਫੀਆ ਆਏ ਦਿਨ ਅਜਿਹੀ ਹਰਕਤਾਂ ਕਰਦਾ ਰਹਿੰਦਾ ਹੈ। 

ਇਹ ਵੀ ਪੜ੍ਹੋ: Canada 'ਚ ਹਿੰਦੂ ਮੰਦਰ 'ਤੇ ਹਮਲਾ, ਭੰਨਤੋੜ ਕਰ ਕੰਧਾਂ 'ਤੇ ਲਿਖੇ ਗਏ ਭਾਰਤ ਵਿਰੋਧੀ ਨਾਅਰੇ

Related Post