ਚੰਡੀਗੜ੍ਹ ਗੈਂਗਰੇਪ ਮਾਮਲੇ 'ਚ ਫ਼ਰਾਰ ਮੁੱਖ ਮੁਲਜ਼ਮ ਨੂੰ ਪੁਲਿਸ ਨੇ ਦਬੋਚਿਆ

ਹਿਮਾਚਲ ਪ੍ਰਦੇਸ਼ ਦੇ ਸ਼ਿਮਲਾ ਦੀ ਰਹਿਣ ਵਾਲੀ 26 ਸਾਲਾ ਲੜਕੀ ਨਾਲ ਚੰਡੀਗੜ੍ਹ 'ਚ ਗੈਂਗਰੇਪ ਮਾਮਲੇ 'ਚ ਪੁਲਿਸ ਨੇ ਫ਼ਰਾਰ ਮੁੱਖ ਮੁਲਜ਼ਮ ਸੰਨੀ ਨੂੰ ਗ੍ਰਿਫਤਾਰ ਕਰ ਲਿਆ ਹੈ। ਉਸ ਨੂੰ ਅੱਜ ਚੰਡੀਗੜ੍ਹ ਜ਼ਿਲ੍ਹਾ ਅਦਾਲਤ ਵਿੱਚ ਡਿਊਟੀ ਮੈਜਿਸਟਰੇਟ ਦੇ ਸਾਹਮਣੇ ਪੇਸ਼ ਕੀਤਾ ਜਾਵੇਗਾ। ਮਾਮਲੇ ਦੇ ਦੂਜੇ ਮੁਲਜ਼ਮ ਪਰਵਿੰਦਰ ਨੂੰ ਪਹਿਲਾਂ ਹੀ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ।

By  Jasmeet Singh December 29th 2022 03:11 PM

ਚੰਡੀਗੜ੍ਹ, 29 ਦਸੰਬਰ: ਹਿਮਾਚਲ ਪ੍ਰਦੇਸ਼ ਦੇ ਸ਼ਿਮਲਾ ਦੀ ਰਹਿਣ ਵਾਲੀ 26 ਸਾਲਾ ਲੜਕੀ ਨਾਲ ਚੰਡੀਗੜ੍ਹ 'ਚ ਗੈਂਗਰੇਪ ਮਾਮਲੇ 'ਚ ਪੁਲਿਸ ਨੇ ਫ਼ਰਾਰ ਮੁੱਖ ਮੁਲਜ਼ਮ ਸੰਨੀ ਨੂੰ ਗ੍ਰਿਫਤਾਰ ਕਰ ਲਿਆ ਹੈ। ਉਸ ਨੂੰ ਅੱਜ ਚੰਡੀਗੜ੍ਹ ਜ਼ਿਲ੍ਹਾ ਅਦਾਲਤ ਵਿੱਚ ਡਿਊਟੀ ਮੈਜਿਸਟਰੇਟ ਦੇ ਸਾਹਮਣੇ ਪੇਸ਼ ਕੀਤਾ ਜਾਵੇਗਾ। ਮਾਮਲੇ ਦੇ ਦੂਜੇ ਮੁਲਜ਼ਮ ਪਰਵਿੰਦਰ ਨੂੰ ਪਹਿਲਾਂ ਹੀ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ।

ਇਹ ਵੀ ਪੜ੍ਹੋ: ਪੰਜਾਬ ਯੂਨੀਵਰਸਿਟੀ ਦਾ ਵਿਦਿਆਰਥੀ ਕੋਰੋਨਾ ਪਾਜ਼ੀਟਿਵ, ਅਮਰੀਕਾ ਤੋਂ ਪਰਤਿਆ ਸੀ ਨੌਜਵਾਨ

ਜਾਣਕਾਰੀ ਅਨੁਸਾਰ ਮੁਲਜ਼ਮ ਸੰਨੀ ਮੁਹਾਲੀ ਦਾ ਰਹਿਣ ਵਾਲਾ ਹੈ ਅਤੇ ਉਸ ਖ਼ਿਲਾਫ਼ ਪਹਿਲਾਂ ਵੀ ਪੰਜਾਬ ਵਿੱਚ ਕੇਸ ਦਰਜ ਹੈ। ਪੁਲਿਸ ਉਸ ਦੇ ਅਪਰਾਧਿਕ ਇਤਿਹਾਸ ਦਾ ਵੀ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ।

ਮੁਹਾਲੀ ਦੇ ਸ਼ਾਹੀ ਮਾਜਰਾ 'ਚ ਕਿਰਾਏ 'ਤੇ ਰਹਿ ਰਹੀ ਪੀੜਤਾ ਨੂੰ ਚੰਡੀਗੜ੍ਹ ਦੇ ਸੈਕਟਰ 39 ਸਥਿਤ ਘਰ 'ਚ ਮੁਲਜ਼ਮਾਂ ਨੇ ਬੰਧਕ ਬਣਾ ਕੇ ਰੱਖਿਆ ਹੋਇਆ ਸੀ। ਇੱਥੇ ਹੀ ਮੁਲਜ਼ਮ ਸੰਨੀ ਅਤੇ ਉਸ ਦੇ ਸਾਥੀ ਸਿਰਸਾ ਵਾਸੀ ਪਰਵਿੰਦਰ ਨੇ ਪੀੜਤਾ ਨਾਲ ਸਮੂਹਿਕ ਬਲਾਤਕਾਰ ਕੀਤਾ।

ਪੀੜਤਾ ਆਪਣੀਆਂ ਸਹੇਲੀਆਂ ਸਮੇਤ ਨੌਕਰੀ ਦੀ ਤਲਾਸ਼ 'ਚ ਮੁਹਾਲੀ ਆਈ ਸੀ ਅਤੇ ਮੁਹਾਲੀ 'ਚ ਹੀ ਕਿਰਾਏ 'ਤੇ ਰਹਿ ਰਹੀ ਸੀ। ਪੀੜਤਾ ਇਕ ਮਹੀਨਾ ਪਹਿਲਾਂ ਹੀ ਮੁਹਾਲੀ ਦੇ ਸ਼ਾਹੀ ਮਾਜਰਾ 'ਚ ਆਪਣੀ ਸਹੇਲੀ ਨਾਲ ਰਹਿਣ ਲੱਗੀ ਸੀ। ਮੁਲਜ਼ਮ ਸੰਨੀ ਪੀੜਤਾ ਨੂੰ ਸਵਾਰੀ 'ਤੇ ਲਿਜਾਣ ਦੇ ਬਹਾਨੇ ਆਪਣੇ ਨਾਲ ਸੈਕਟਰ 39 ਦੇ ਘਰ ਲੈ ਗਿਆ। ਇੱਥੇ ਆਪਣੇ ਦੋਸਤ ਪਰਵਿੰਦਰ ਨਾਲ ਮਿਲ ਕੇ ਪੀੜਤਾ ਨੂੰ ਬੰਦੀ ਬਣਾ ਲਿਆ ਅਤੇ ਦੋਵਾਂ ਨੇ ਉਸ ਨਾਲ ਸਮੂਹਿਕ ਬਲਾਤਕਾਰ ਕੀਤਾ।

ਪੀੜਤ ਕਰੀਬ 4 ਦਿਨ ਤੱਕ ਉਨ੍ਹਾਂ ਦੀ ਕੈਦ ਵਿੱਚ ਰਹੀ ਅਤੇ ਕਿਸੇ ਤਰ੍ਹਾਂ ਫ਼ਰਾਰ ਹੋਣ 'ਚ ਸਫ਼ਲ ਰਹੀ। ਜਿਸ ਤੋਂ ਬਾਅਦ ਉਸਨੇ ਸੈਕਟਰ 39 ਸਥਿਤ ਪੁਲਿਸ ਥਾਣੇ ਪਹੁੰਚ ਸ਼ਿਕਾਇਤ ਦਰਜ ਕਰਵਾਈ। ਜਿਸ ਤੋਂ ਬਾਅਦ ਸੈਕਟਰ 39 ਥਾਣੇ ਦੀ ਪੁਲਿਸ ਨੇ ਛਾਪਾ ਮਾਰ ਕੇ ਪਰਵਿੰਦਰ ਨੂੰ ਗ੍ਰਿਫ਼ਤਾਰ ਕਰ ਲਿਆ। ਪਰਵਿੰਦਰ ਸੈਕਟਰ 39 ਦੇ ਉਸ ਘਰ ਵਿੱਚ ਰਹਿੰਦਾ ਸੀ ਜਿੱਥੇ ਇਹ ਘਟਨਾ ਵਾਪਰੀ। ਸੰਨੀ ਪੀੜਤਾ ਨੂੰ ਬਾਹਰ ਘੁੰਮਣ ਦੇ ਬਹਾਨੇ ਇੱਥੇ ਲੈ ਕੇ ਆਇਆ ਸੀ। ਪੀੜਤਾ ਦੀ ਸ਼ਿਕਾਇਤ 'ਤੇ ਸੈਕਟਰ 39 ਥਾਣਾ ਪੁਲਿਸ ਨੇ ਉਸ ਨੂੰ ਬੰਧਕ ਬਣਾ ਕੇ ਰੱਖਣ ਅਤੇ ਜਬਰ-ਜ਼ਨਾਹ ਕਰਨ ਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ।

ਇਹ ਵੀ ਪੜ੍ਹੋ: ਨੰਗਲ ਦੇ ਜੰਗਲਾਂ 'ਚੋਂ ਤੇਂਦੂਏ ਦੇ ਬੱਚੇ ਦੀ ਲਾਸ਼ ਮਿਲਣ ਨਾਲ ਫੈਲੀ ਸਨਸਨੀ, ਜੰਗਲਾਤ ਵਿਭਾਗ ਜਾਂਚ 'ਚ ਜੁਟਿਆ

ਪੀੜਤਾ ਦੇ ਡਿਊਟੀ ਮੈਜਿਸਟ੍ਰੇਟ ਸਾਹਮਣੇ ਸੀਆਰਪੀਸੀ 164 ਤਹਿਤ ਬਿਆਨ ਦਰਜ ਕਰਵਾਏ ਗਏ ਹਨ। ਦੂਜੇ ਪਾਸੇ ਮੁਲਜ਼ਮ ਪਰਵਿੰਦਰ ਸਿੰਘ ਨੂੰ ਪਹਿਲਾਂ ਹੀ ਅਦਾਲਤ ਵਿੱਚ ਪੇਸ਼ ਕਰਕੇ ਬੁੜੈਲ ਜੇਲ੍ਹ ਭੇਜ ਦਿੱਤਾ ਗਿਆ ਹੈ। ਪੁਲਿਸ ਅਨੁਸਾਰ ਦੋਵੇਂ ਮੁਲਜ਼ਮ ਪੰਜਾਬ ਦੇ ਰਹਿਣ ਵਾਲੇ ਹਨ। ਪੀੜਤਾ ਦਾ ਮੈਡੀਕਲ ਕਰਵਾਉਣ ਤੋਂ ਬਾਅਦ ਹੁਣ ਉਹ ਆਪਣੇ ਪਰਿਵਾਰ ਕੋਲ ਹੈ।

- ਰਿਪੋਰਟਰ ਅੰਕੁਸ਼ ਮਹਾਜਨ ਦੇ ਸਹਿਯੋਗ ਨਾਲ

Related Post