ਬੈਂਕ ਮੁਲਾਜ਼ਮ ਨੂੰ ਅਗਵਾ ਕਰਨ, ਨਜਾਇਜ਼ ਹਿਰਾਸਤ ਤੇ ਗਾਇਬ ਕਰਨ ਦੇ ਮਾਮਲੇ ਚ ਪੁਲਿਸ ਮੁਲਾਜ਼ਮ ਦੋਸ਼ੀ ਕਰਾਰ
ਇਹ ਮਾਮਲਾ 2 ਜੂਨ 1992 ਦਾ ਹੈ ਜਦੋਂ ਅੰਮ੍ਰਿਤਸਰ ਦੀ ਲਾਰੈਂਸ ਰੋਡ 'ਤੇ ਸਥਿਤ ਕੋਠੀ ਨੰਬਰ 2 'ਚੋਂ 6 ਲੋਕਾਂ ਨੂੰ ਇੰਸਪੈਕਟਰ ਗੁਰਦੇਵ ਸਿੰਘ ਸੀ.ਆਈ.ਏ ਸਟਾਫ ਤਰਨਾਤਰਨ ਦੀ ਅਗਵਾਈ ਹੇਠ ਚੁੱਕਿਆ ਗਿਆ ਸੀ।

ਅੰਮ੍ਰਿਤਸਰ: ਇਹ ਮਾਮਲਾ 2 ਜੂਨ 1992 ਦਾ ਹੈ ਜਦੋਂ ਅੰਮ੍ਰਿਤਸਰ ਦੀ ਲਾਰੈਂਸ ਰੋਡ 'ਤੇ ਸਥਿਤ ਕੋਠੀ ਨੰਬਰ 2 'ਚੋਂ 6 ਲੋਕਾਂ ਨੂੰ ਇੰਸਪੈਕਟਰ ਗੁਰਦੇਵ ਸਿੰਘ ਸੀ.ਆਈ.ਏ ਸਟਾਫ ਤਰਨਾਤਰਨ ਦੀ ਅਗਵਾਈ ਹੇਠ ਚੁੱਕਿਆ ਗਿਆ ਸੀ। ਬਾਅਦ 'ਚ ਇੱਕ ਇੱਕ ਕਰਕੇ 5 ਲੋਕਾਂ ਨੂੰ ਰਿਹਾ ਕਰ ਦਿੱਤਾ ਗਿਆ ਪਰ ਅੰਮ੍ਰਿਤਸਰ ਦੇ ਸੈਂਟਰਲ ਕੋ ਅਪ੍ਰੇਟਿਵ ਬੈਂਕ ਦੇ ਮੁਲਾਜ਼ਮ ਕੁਲਦੀਪ ਸਿੰਘ ਨੂੰ ਰਿਹਾ ਨਹੀਂ ਕੀਤਾ ਗਿਆ, ਜੋ ਬਾਅਦ 'ਚ ਗਾਇਬ ਹੋ ਗਿਆ। ਲੰਬੇ ਸਮੇਂ ਦੀ ਜਾਂਚ ਤੇ ਕੇਸ ਚਲਣ ਤੋਂ ਬਾਅਦ ਅੱਜ ਸੀ.ਬੀ.ਆਈ ਅਦਾਲਤ ਮੋਹਾਲੀ ਵੱਲੋਂ ਵੱਡਾ ਫੈਸਲਾ ਸੁਣਾਇਆ ਗਿਆ। ਦੱਸ ਦੇਈਏ ਕਿ ਇਸ ਮਾਮਲੇ ਦੇ ਚਲਦਿਆਂ ਇੰਸਪੈਕਟਰ ਗੁਰਦੇਵ ਸਿੰਘ ਦੀ ਤਾਂ ਮੌਤ ਹੋ ਚੁਕੀ ਹੈ ਜਦਕਿ ਇੰਸਪੈਕਟਰ ਸੂਬਾ ਸਿੰਘ ਤੇ ਸਬ ਇੰਸਪੈਕਟਰ ਝੀਰਮਲ ਸਿੰਘ ਨੂੰ ਸਜ਼ਾ ਸੁਣਾ ਦਿੱਤੀ ਗਈ ਹੈ। ਸੂਬਾ ਸਿੰਘ ਨੂੰ ਜਾਅਲੀ ਸਬੂਤ ਤਿਆਰ ਕਰਨ ਲਈ 3 ਸਾਲ ਅਤੇ ਸਾਜਿਸ਼ ਰਚਣ ਲਈ 2 ਸਾਲ ਦੀ ਸਜ਼ਾ ਜਦਕਿ ਝਿਰਮਲ ਸਿੰਘ ਨੂੰ ਅਗਵਾ ਕਰਨ ਲਈ 5 ਸਾਲ ਅਤੇ ਸਾਜਿਸ਼ ਰਚਣ ਲਈ 2 ਸਾਲ ਅਤੇ ਸਬੂਤ ਮਿਟਾਉਣ ਲਈ 9 ਮਹੀਨੇ ਦੀ ਸਜ਼ਾ ਸੁਣਾਈ ਗਈ ਹੈ।