ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਭਰਾ ਤੇ ਪਰਿਵਾਰ ਸੜਕ ਹਾਦਸੇ 'ਚ ਜ਼ਖਮੀ

ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਭਰਾ ਪ੍ਰਹਿਲਾਦ ਦਾਮੋਦਰ ਦਾਸ ਮੋਦੀ ਅਤੇ ਉਨ੍ਹਾਂ ਦਾ ਪਰਿਵਾਰ ਮੰਗਲਵਾਰ ਨੂੰ ਕਰਨਾਟਕ ਦੇ ਮੈਸੂਰ ਜ਼ਿਲੇ ਦੇ ਕਦਾਕੋਲਾ ਪਿੰਡ ਨੇੜੇ ਹਾਦਸੇ ਦਾ ਸ਼ਿਕਾਰ ਹੋ ਗਿਆ। ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਦਾਮੋਦਰ ਦਾਸ ਆਪਣੇ ਪਰਿਵਾਰ ਸਮੇਤ ਕਾਰ 'ਚ ਬੈਂਗਲੁਰੂ ਤੋਂ ਸੈਰ-ਸਪਾਟਾ ਸਥਾਨ ਬਾਂਦੀਪੁਰ ਜਾ ਰਹੇ ਸਨ।

By  Jasmeet Singh December 27th 2022 07:06 PM -- Updated: December 27th 2022 07:07 PM

ਮੈਸੂਰ, 27 ਦਸੰਬਰ: ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਭਰਾ ਪ੍ਰਹਿਲਾਦ ਦਾਮੋਦਰ ਦਾਸ ਮੋਦੀ ਅਤੇ ਉਨ੍ਹਾਂ ਦਾ ਪਰਿਵਾਰ ਮੰਗਲਵਾਰ ਨੂੰ ਕਰਨਾਟਕ ਦੇ ਮੈਸੂਰ ਜ਼ਿਲੇ ਦੇ ਕਦਾਕੋਲਾ ਪਿੰਡ ਨੇੜੇ ਹਾਦਸੇ ਦਾ ਸ਼ਿਕਾਰ ਹੋ ਗਿਆ। ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਦਾਮੋਦਰ ਦਾਸ ਆਪਣੇ ਪਰਿਵਾਰ ਸਮੇਤ ਕਾਰ 'ਚ ਬੈਂਗਲੁਰੂ ਤੋਂ ਸੈਰ-ਸਪਾਟਾ ਸਥਾਨ ਬਾਂਦੀਪੁਰ ਜਾ ਰਹੇ ਸਨ।

ਖਬਰਾਂ ਮੁਤਾਬਕ ਡਰਾਈਵਰ ਨੇ ਕੰਟਰੋਲ ਗੁਆ ਦਿੱਤਾ ਅਤੇ ਕਾਰ ਸੜਕ ਦੇ ਡਿਵਾਈਡਰ ਨਾਲ ਜਾ ਟਕਰਾਈ। ਹਾਦਸੇ 'ਚ 70 ਸਾਲਾ ਦਾਮੋਦਰ ਮੋਦੀ ਦੀ ਠੋਡੀ 'ਤੇ ਸੱਟ ਲੱਗੀ ਹੈ। ਉਨ੍ਹਾਂ ਦੇ 40 ਸਾਲਾ ਪੁੱਤਰ ਮੇਹੁਲ ਪਹਿਲਾਦ ਮੋਦੀ, ਨੂੰਹ ਜਿੰਦਲ ਮੋਦੀ ਅਤੇ ਉਨ੍ਹਾਂ ਦਾ ਛੇ ਸਾਲਾ ਪੋਤਾ ਮੈਨਤ ਮੇਹੁਲ ਮੋਦੀ ਵੀ ਜ਼ਖ਼ਮੀ ਹੋ ਗਿਆ ਜਦਕਿ ਡਰਾਈਵਰ ਵੀ ਜ਼ਖ਼ਮੀ ਹੋ ਗਿਆ। ਹਾਲਾਂਕਿ ਏਅਰਬੈਗ ਸਹੀ ਸਮੇਂ 'ਤੇ ਖੁਲ੍ਹਣ ਕਰਕੇ ਵੱਡਾ ਹਾਦਸਾ ਹੋਣੋਂ ਟਲ ਗਿਆ। ਹਾਸਿਲ ਜਾਣਕਾਰੀ ਮੁਤਾਬਕ ਕਾਰ ਦਾ ਅਗਲਾ ਹਿੱਸਾ ਪੂਰੀ ਤਰ੍ਹਾਂ ਨੁਕਸਾਨਿਆ ਗਿਆ।


ਮੈਸੂਰ ਪੁਲਿਸ ਸੁਪਰਡੈਂਟ ਸੀਮਾ ਲਟਕਰ ਅਤੇ ਹੋਰ ਅਧਿਕਾਰੀਆਂ ਨੇ ਮੌਕੇ 'ਤੇ ਪਹੁੰਚ ਕੇ ਤਫਤੀਸ਼ ਵੀ ਕੀਤੀ। ਮੈਸੂਰ ਸਾਊਥ ਪੁਲਿਸ ਸਟੇਸ਼ਨ 'ਚ ਇਸ ਬਾਬਤ ਸ਼ਿਕਾਇਤ ਵੀ ਦਰਜ ਕਰਵਾਈ ਗਈ ਹੈ। ਸਾਰੇ ਜ਼ਖ਼ਮੀਆਂ ਨੂੰ ਜੇਐਸਐਸ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਹਸਪਤਾਲ ਦੇ ਸੁਪਰਡੈਂਟ ਡਾਕਟਰ ਮਧੂ ਨੇ ਦੱਸਿਆ ਕਿ ਸਾਰੇ ਜ਼ਖਮੀ ਖਤਰੇ ਤੋਂ ਬਾਹਰ ਹਨ। ਹਾਲਾਂਕਿ ਪ੍ਰਹਿਲਾਦ ਮੋਦੀ ਦੇ ਪੋਤੇ ਦੇ ਸਿਰ ਦੇ ਖੱਬੇ ਪਾਸੇ ਸੱਟ ਲੱਗੀ ਹੈ।

Related Post