Pune Porsche Car Accident: ਪੁਣੇ ਪੋਰਸ਼ ਕਾਂਡ ਚ ਵੱਡੀ ਕਾਰਵਾਈ, ਡਾਕਟਰ ਸਮੇਤ ਦੋ ਗ੍ਰਿਫਤਾਰ, ਇਹ ਹੈ ਮਾਮਲਾ

ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਇਕ ਸੀਨੀਅਰ ਪੁਲਿਸ ਅਧਿਕਾਰੀ ਨੇ ਕਿਹਾ ਕਿ ਸਾਸੂਨ ਹਸਪਤਾਲ ਦੇ ਫੋਰੈਂਸਿਕ ਵਿਭਾਗ ਦੇ ਮੁਖੀ ਅਤੇ ਇਕ ਹੋਰ ਡਾਕਟਰ ਨੂੰ ਸਬੂਤਾਂ ਨਾਲ ਛੇੜਛਾੜ ਦੇ ਦੋਸ਼ ਵਿਚ ਗ੍ਰਿਫਤਾਰ ਕੀਤਾ ਗਿਆ ਹੈ।

By  Aarti May 27th 2024 10:46 AM

Pune Porsche Car Accident: ਪੁਣੇ ਪੋਰਸ਼ ਕਾਂਡ 'ਚ ਪੁਲਿਸ ਨੇ ਵੱਡੀ ਕਾਰਵਾਈ ਕੀਤੀ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਸਬੂਤਾਂ ਨਾਲ ਛੇੜਛਾੜ ਦੇ ਦੋਸ਼ 'ਚ ਡਾਕਟਰ ਅਤੇ ਫੋਰੈਂਸਿਕ ਵਿਭਾਗ ਦੇ ਮੁਖੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਖੂਨ ਦੇ ਸੈਂਪਲ ਬਦਲੇ ਗਏ ਸਨ। ਹਾਲਾਂਕਿ ਅਜੇ ਤੱਕ ਇਸ ਸਬੰਧੀ ਪੁਲਿਸ ਵੱਲੋਂ ਅਧਿਕਾਰਤ ਤੌਰ 'ਤੇ ਕੁਝ ਨਹੀਂ ਕਿਹਾ ਗਿਆ ਹੈ। ਹੁਣ ਤੱਕ ਪੁਲਿਸ ਨੇ ਨਾਬਾਲਿਗ ਮੁਲਜ਼ਮ ਦੇ ਪਿਤਾ ਅਤੇ ਦਾਦੇ ਨੂੰ ਗ੍ਰਿਫਤਾਰ ਕਰ ਲਿਆ ਹੈ।

ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਇਕ ਸੀਨੀਅਰ ਪੁਲਿਸ ਅਧਿਕਾਰੀ ਨੇ ਕਿਹਾ ਕਿ ਸਾਸੂਨ ਹਸਪਤਾਲ ਦੇ ਫੋਰੈਂਸਿਕ ਵਿਭਾਗ ਦੇ ਮੁਖੀ ਅਤੇ ਇਕ ਹੋਰ ਡਾਕਟਰ ਨੂੰ ਸਬੂਤਾਂ ਨਾਲ ਛੇੜਛਾੜ ਦੇ ਦੋਸ਼ ਵਿਚ ਗ੍ਰਿਫਤਾਰ ਕੀਤਾ ਗਿਆ ਹੈ। ਖਾਸ ਗੱਲ ਇਹ ਹੈ ਕਿ ਨਾਬਾਲਿਗ ਦੋਸ਼ੀ ਨੂੰ ਮੈਡੀਕਲ ਜਾਂਚ ਲਈ ਇਸ ਹਸਪਤਾਲ ਲਿਜਾਇਆ ਗਿਆ ਸੀ। ਐਤਵਾਰ ਤੜਕੇ ਕਰੀਬ 3 ਵਜੇ ਵਾਪਰੇ ਇਸ ਹਾਦਸੇ 'ਚ ਮੱਧ ਪ੍ਰਦੇਸ਼ ਦੇ ਰਹਿਣ ਵਾਲੇ ਦੋ ਇੰਜੀਨੀਅਰਾਂ ਦੀ ਮੌਤ ਹੋ ਗਈ।

ਰਿਪੋਰਟ 'ਚ ਸੂਤਰਾਂ ਦੇ ਹਵਾਲੇ ਤੋਂ ਕਿਹਾ ਗਿਆ ਹੈ ਕਿ ਨਾਬਾਲਿਗ ਨੂੰ 19 ਮਈ ਨੂੰ ਸਵੇਰੇ 11 ਵਜੇ ਹਸਪਤਾਲ ਲਿਆਂਦਾ ਗਿਆ ਸੀ। ਇੱਥੇ ਸ਼ੁਰੂਆਤੀ ਖੂਨ ਦੇ ਨਮੂਨੇ ਵਿੱਚ ਖੂਨ ਨਹੀਂ ਮਿਲਿਆ, ਜਿਸ ਕਾਰਨ ਸ਼ੱਕ ਪੈਦਾ ਹੋਇਆ। ਰਿਪੋਰਟ ਦੇ ਮੁਤਾਬਿਕ ਖੂਨ ਦਾ ਸੈਂਪਲ ਕਿਸੇ ਹੋਰ ਵਿਅਕਤੀ ਦੇ ਸੈਂਪਲ ਨਾਲ ਬਦਲਿਆ ਗਿਆ ਸੀ ਜਿਸ ਨੇ ਸ਼ਰਾਬ ਨਹੀਂ ਪੀਤੀ ਸੀ। ਇਹ ਦੋਵੇਂ ਗ੍ਰਿਫਤਾਰੀਆਂ ਇਹ ਸੂਚਨਾ ਮਿਲਣ ਤੋਂ ਬਾਅਦ ਹੋਈਆਂ ਹਨ।

ਇਸ ਤੋਂ ਬਾਅਦ ਜਦੋਂ ਦੂਜੀ ਜਾਂਚ ਰਿਪੋਰਟ ਸਾਹਮਣੇ ਆਈ ਤਾਂ ਉਸ ਵਿੱਚ ਸ਼ਰਾਬ ਪਾਈ ਗਈ। ਇਸ ਤੋਂ ਬਾਅਦ ਜਾਂਚ 'ਚ ਲੱਗੇ ਅਧਿਕਾਰੀਆਂ ਨੂੰ ਸਰਕਾਰੀ ਹਸਪਤਾਲ ਦੇ ਡਾਕਟਰਾਂ 'ਤੇ ਸਬੂਤਾਂ ਨਾਲ ਛੇੜਛਾੜ ਦਾ ਸ਼ੱਕ ਹੋਇਆ। ਖਾਸ ਗੱਲ ਇਹ ਹੈ ਕਿ ਇਸ ਤੋਂ ਪਹਿਲਾਂ ਨਿਯਮਾਂ ਦੀ ਪਾਲਣਾ ਨਾ ਕਰਨ 'ਤੇ ਦੋ ਪੁਲਿਸ ਕਰਮਚਾਰੀਆਂ ਨੂੰ ਵੀ ਸਸਪੈਂਡ ਕੀਤਾ ਗਿਆ ਸੀ।

ਇਸ ਹਾਦਸੇ ਵਿੱਚ ਅਨੀਸ ਅਵਧੀਆ ਅਤੇ ਅਸ਼ਵਨੀ ਕੋਸ਼ਟਾ ਦੀ ਮੌਤ ਹੋ ਗਈ ਸੀ। ਦੋਵਾਂ ਦੀ ਉਮਰ 24 ਸਾਲ ਦੇ ਕਰੀਬ ਸੀ ਅਤੇ ਪੇਸ਼ੇ ਤੋਂ ਇੰਜੀਨੀਅਰ ਸਨ। ਦੱਸਿਆ ਜਾ ਰਿਹਾ ਹੈ ਕਿ ਹਾਦਸਾ ਐਤਵਾਰ ਸਵੇਰੇ ਕਰੀਬ 3 ਵਜੇ ਵਾਪਰਿਆ। ਇਸ ਦੌਰਾਨ ਅਵਧੀਆ ਅਤੇ ਕੋਸਥਾ ਦੋਪਹੀਆ ਵਾਹਨ 'ਤੇ ਜਾ ਰਹੇ ਸਨ ਕਿ ਉਨ੍ਹਾਂ ਨੂੰ ਇਕ ਤੇਜ਼ ਰਫਤਾਰ ਪੋਰਸ਼ ਕਾਰ ਨੇ ਟੱਕਰ ਮਾਰ ਦਿੱਤੀ। ਟੱਕਰ ਇੰਨੀ ਜ਼ਬਰਦਸਤ ਸੀ ਕਿ ਅਸ਼ਵਨੀ ਦੀ ਮੌਕੇ 'ਤੇ ਹੀ ਮੌਤ ਹੋ ਗਈ।

ਇਹ ਵੀ ਪੜ੍ਹੋ: Cyclone Remal Update: ਆਈਐਮਡੀ ਨੇ ਦਿੱਤੀ ਇੱਕ ਰਾਹਤ ਭਰੀ ਅਪਡੇਟ, ਕਮਜ਼ੋਰ ਹੋਣ ਵਾਲਾ ਹੈ ਚੱਕਰਵਾਤੀ ਤੂਫਾਨ ਰੇਮਾਲ

Related Post