Punjab Congress ’ਚ ਕਲੇਸ਼ ਵਿਚਾਲੇ ਚੰਨੀ ਧੜੇ ਨਾਲ ਭੁਪੇਸ਼ ਬਘੇਲ ਦੀ ਹੋਈ ਮੀਟਿੰਗ ਮਗਰੋਂ ਵੱਡਾ ਬਿਆਨ, ਕਿਹਾ- 2027 ਲਈ ਟਿਕਟ ਸਿਰਫ਼...

ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ, ਪੰਜਾਬ ਕਾਂਗਰਸ ਅੰਦਰੂਨੀ ਬਗਾਵਤ ਨਾਲ ਜੂਝ ਰਹੀ ਹੈ। ਇਸ ਬਗਾਵਤ ਦੀ ਅਗਵਾਈ ਸਾਬਕਾ ਮੁੱਖ ਮੰਤਰੀ ਅਤੇ ਸੰਸਦ ਮੈਂਬਰ ਚਰਨਜੀਤ ਚੰਨੀ ਨੇ ਕੀਤੀ ਹੈ। ਅੱਜ, ਚੰਨੀ ਨੇ ਪਾਰਟੀ ਦੇ ਸੂਬਾ ਇੰਚਾਰਜ ਭੁਪੇਸ਼ ਬਘੇਲ ਨਾਲ ਮੁਲਾਕਾਤ ਕੀਤੀ।

By  Aarti July 11th 2026 01:23 PM -- Updated: July 11th 2026 02:53 PM

Punjab Congress News : ਪੰਜਾਬ ਕਾਂਗਰਸ ਵਿੱਚ ਬਾਗ਼ੀ ਆਗੂਆਂ ਦੀ ਅਗਵਾਈ ਕਰ ਰਹੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਪਾਰਟੀ ਦੇ ਸੂਬਾ ਇੰਚਾਰਜ ਭੁਪੇਸ਼ ਬਘੇਲ ਵਿਚਕਾਰ ਦੋ ਘੰਟੇ ਦੀ ਮੀਟਿੰਗ ਹੋਈ।

ਮੈ ਸਾਰੇ ਆਗੂਆਂ ਦੀ ਗੱਲ ਹਾਈਕਮਾਨ ਤੱਕ ਪਹੁੰਚਾਵਾਂਗਾ- ਬਘੇਲ

ਮੀਟਿੰਗ ਤੋਂ ਬਾਅਦ, ਬਘੇਲ ਨੇ ਕਿਹਾ ਕਿ ਮੈਂ ਆਪਣੇ ਵਿਚਾਰ ਪ੍ਰਗਟ ਕਰਨ ਵਾਲੇ ਸਾਥੀਆਂ ਦੇ ਵਿਚਾਰਾਂ 'ਤੇ ਇੱਕ ਰਿਪੋਰਟ ਤਿਆਰ ਕਰਾਂਗਾ ਅਤੇ ਇਸਨੂੰ ਹਾਈ ਕਮਾਂਡ ਨੂੰ ਸੌਂਪਾਂਗਾ। ਉਨ੍ਹਾਂ ਦੁਹਰਾਇਆ ਕਿ ਹਾਈ ਕਮਾਂਡ ਦੇ ਫੈਸਲੇ 'ਤੇ ਕਿਸੇ ਨੂੰ ਕੋਈ ਇਤਰਾਜ਼ ਨਹੀਂ ਹੈ। ਮੀਟਿੰਗ ਤੋਂ ਬਾਅਦ, ਬਘੇਲ ਰਾਏਪੁਰ ਲਈ ਰਵਾਨਾ ਹੋ ਗਏ।

'ਜਿੱਤਣ ਦੇ ਲਾਇਕ ਸਾਰੇ ਆਗੂਆਂ ਨੂੰ ਮਿਲੇਗੀ ਟਿਕਟ' 

ਇਸ ਤੋਂ ਇਲਾਵਾ ਉਨ੍ਹਾਂ ਨੇ ਇਹ ਵੀ ਕਿਹਾ ਕਿ ਜਿੱਤਣ ਦੇ ਲਾਇਕ ਸਾਰੇ ਆਗੂਆਂ ਨੂੰ ਟਿਕਟ ਮਿਲੇਗੀ। ਮੀਟਿੰਗ ’ਚ ਸਾਰੇ ਆਗੂਆਂ ਨੇ ਆਪਣੀਆਂ ਗੱਲ੍ਹਾਂ ਰੱਖੀਆਂ। ਇਸ ਮੀਟਿੰਗ ’ਚ ਪ੍ਰਧਾਨ ਬਦਲਣ ਨੂੰ ਲੈਕੇ ਗੱਲ ਨਹੀਂ ਹੋਈ ਹੈ। 

ਚੰਨੀ ਧੜੇ ਦੇ ਵਿਧਾਇਕ ਮੀਟਿੰਗ ਲਈ ਰਾਣਾ ਗੁਰਜੀਤ ਦੇ ਘਰ ਪਹੁੰਚੇ ਸੀ। ਚੰਨੀ ਦੇ ਬਿਆਨ ਨੇ ਮੀਟਿੰਗ ਦੇ ਏਜੰਡੇ 'ਤੇ ਸਵਾਲ ਖੜ੍ਹੇ ਕੀਤੇ ਹਨ। ਆਲ ਇੰਡੀਆ ਕਾਂਗਰਸ ਕਮੇਟੀ ਦੇ ਸਕੱਤਰ-ਇੰਚਾਰਜ ਸੂਰਜ ਠਾਕੁਰ ਅਤੇ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਸਿੱਧੂ ਨੇ ਵੀ ਮੀਟਿੰਗ ਵਿੱਚ ਸ਼ਿਰਕਤ ਕੀਤੀ। 

ਸਾਬਕਾ ਉਪ ਮੁੱਖ ਮੰਤਰੀ ਅਤੇ ਸੰਸਦ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਸੱਦਾ ਦੇਣ ਦੀ ਕੀ ਲੋੜ ਹੈ? ਉਹ ਸੂਬਾ ਪ੍ਰਧਾਨ ਹਨ ਅਤੇ ਉਨ੍ਹਾਂ ਨੂੰ ਖੁਦ ਮੀਟਿੰਗ ਵਿੱਚ ਆਉਣਾ ਚਾਹੀਦਾ ਹੈ। ਇਸ ਦੌਰਾਨ, ਸੂਬਾ ਪ੍ਰਧਾਨ ਵੜਿੰਗ ਨੇ ਕਿਹਾ ਕਿ ਮੈਨੂੰ ਮੀਟਿੰਗ ਦਾ ਸੱਦਾ ਨਹੀਂ ਮਿਲਿਆ, ਇਸ ਲਈ ਮੈਂ ਸ਼ਾਮਲ ਨਹੀਂ ਹੋਵਾਂਗਾ ਵਿਧਾਇਕ ਪ੍ਰਗਟ ਸਿੰਘ ਨੇ ਕਿਹਾ ਕਿ ਇਹ ਵਿਚਾਰਾਂ ਦੇ ਮਤਭੇਦ ਦਾ ਮਾਮਲਾ ਹੈ, ਅਤੇ ਇਸਨੂੰ ਬਗਾਵਤ ਨਹੀਂ ਕਿਹਾ ਜਾਣਾ ਚਾਹੀਦਾ। ਜਦੋਂ ਸਾਰੇ ਸੀਨੀਅਰ ਆਗੂ ਮਿਲਦੇ ਹਨ, ਤਾਂ ਇੱਕ ਸਕਾਰਾਤਮਕ ਨਤੀਜਾ ਜ਼ਰੂਰ ਨਿਕਲੇਗਾ।

ਪ੍ਰਗਟ ਸਿੰਘ, ਚਰਨਜੀਤ ਸਿੰਘ ਚੰਨੀ, ਪ੍ਰਤਾਪ ਸਿੰਘ ਬਾਜਵਾ, ਸੰਗਤ ਸਿੰਘ ਗਿਲਜੀਆਂ, ਸੁਖਵਿੰਦਰ ਸਿੰਘ ਰੰਧਾਵਾ, ਭਾਰਤ ਭੂਸ਼ਣ ਆਸ਼ੂ, ਵਿਧਾਇਕ ਵਰਿੰਦਰ ਸਿੰਘ ਪੱਡਾ, ਅਰੁਣ ਚੌਧਰੀ ਤ੍ਰਿਪਤ ਬਾਜਵਾ, ਅਤੇ ਬਰਨਾਲਾ ਦੇ ਵਿਧਾਇਕ ਕੁਲਦੀਪ ਸਿੰਘ ਕਾਕਾ ਢਿੱਲੋਂ ਮੀਟਿੰਗ ਵਿੱਚ ਸ਼ਾਮਲ ਹੋਣ ਲਈ ਰਾਣਾ ਗੁਰਜੀਤ ਦੇ ਘਰ ਪਹੁੰਚੇ ਹਨ।

ਇਸ ਤੋਂ ਪਹਿਲਾਂ ਸ਼ੁੱਕਰਵਾਰ ਨੂੰ, ਚੰਨੀ ਬਘੇਲ ਨੂੰ ਨਹੀਂ ਮਿਲੇ। ਚੰਨੀ ਕੈਂਪ ਦੇ ਜ਼ਿਆਦਾਤਰ ਸੀਨੀਅਰ ਆਗੂ, ਜਿਨ੍ਹਾਂ ਵਿੱਚ ਸਾਬਕਾ ਮੰਤਰੀ, ਸੰਸਦ ਮੈਂਬਰ, ਵਿਧਾਇਕ ਅਤੇ ਸਾਬਕਾ ਵਿਧਾਇਕ ਸ਼ਾਮਲ ਹਨ, ਨੇ ਵੀ ਬਘੇਲ ਤੋਂ ਦੂਰੀ ਬਣਾਈ ਰੱਖੀ ਹੈ। ਸੂਬਾ ਇੰਚਾਰਜ ਨੇ ਖੁਦ ਚੰਨੀ ਨੂੰ ਫ਼ੋਨ ਕੀਤਾ ਅਤੇ ਚਾਹ 'ਤੇ ਉਨ੍ਹਾਂ ਨਾਲ ਮਿਲਣ ਦੀ ਇੱਛਾ ਪ੍ਰਗਟ ਕੀਤੀ, ਜਿਸ 'ਤੇ ਚੰਨੀ ਸਹਿਮਤ ਹੋ ਗਏ।

ਬਘੇਲ ਨੇ ਪਾਰਟੀ ਦਾ ਰੁਖ਼ ਸਪੱਸ਼ਟ ਕੀਤਾ

ਦੂਜੇ ਪਾਸੇ ਚੰਨੀ ਸਮਰਥਕਾਂ ਨੇ ਪਾਰਟੀ ਹਾਈਕਮਾਨ 'ਤੇ ਦਬਾਅ ਬਣਾਉਣਾ ਸ਼ੁਰੂ ਕਰ ਦਿੱਤਾ ਹੈ ਕਿ ਉਹ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਉਨ੍ਹਾਂ ਨੂੰ ਮੁੱਖ ਮੰਤਰੀ ਦਾ ਚਿਹਰਾ ਐਲਾਨਣ। ਹਾਲਾਂਕਿ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ ਨੂੰ ਲੈ ਕੇ ਵਧਦੇ ਦਬਾਅ ਦੇ ਵਿਚਕਾਰ, ਸੂਬਾ ਇੰਚਾਰਜ ਭੁਪੇਸ਼ ਬਘੇਲ ਨੇ ਚੰਨੀ ਨਾਲ ਪ੍ਰਸਤਾਵਿਤ ਮੁਲਾਕਾਤ ਤੋਂ ਪਹਿਲਾਂ ਪਾਰਟੀ ਦਾ ਰੁਖ਼ ਸਪੱਸ਼ਟ ਕੀਤਾ। ਉਨ੍ਹਾਂ ਸਪੱਸ਼ਟ ਤੌਰ 'ਤੇ ਕਿਹਾ ਕਿ ਕਾਂਗਰਸ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ ਦਾ ਐਲਾਨ ਨਹੀਂ ਕਰੇਗੀ ਅਤੇ ਨਾ ਹੀ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਬਦਲਿਆ ਜਾਵੇਗਾ।

ਇਹ ਵੀ ਪੜ੍ਹੋ : DIG Bhullar Case: CBI ਅਦਾਲਤ ਵੱਲੋਂ ਮੁਅੱਤਲ DIG ਭੁੱਲਰ ਤੇ ਸਾਥੀ ਸ਼ਾਰਦਾ ਖ਼ਿਲਾਫ਼ ਦੋਸ਼ ਤੈਅ

Related Post