PSEB 12th Result : ਪੰਜਾਬ ਸਿੱਖਿਆ ਬੋਰਡ ਨੇ 12ਵੀਂ ਕਲਾਸ ਦੇ ਨਤੀਜੇ ਐਲਾਨ, ਮਾਨਸਾ ਦੀ ਸੁਪਨੀਤ ਪਹਿਲੇ ਨੰਬਰ ਤੇ, ਜਾਣੋ ਨਤੀਜੇ ਕਿਵੇਂ ਕਰੀਏ ਚੈਕ ?

PSEB 12th Result : ਨਤੀਜਿਆਂ ਵਿੱਚ ਪਹਿਲੇ ਤਿੰਨ ਸਥਾਨਾਂ 'ਤੇ ਕੁੜੀਆਂ ਨੇ ਬਾਜ਼ੀ ਮਾਰੀ ਹੈ। ਤਿੰਨੇ ਕੁੜੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ 500 ਵਿਚੋਂ 500 ਨੰਬਰਾਂ ਨਾਲ 100 ਫ਼ੀਸਦੀ ਨਤੀਜਾ ਪ੍ਰਾਪਤ ਕੀਤਾ ਹੈ।

By  KRISHAN KUMAR SHARMA May 13th 2026 12:33 PM -- Updated: May 13th 2026 12:58 PM

PSEB 12th Result : ਪੰਜਾਬ ਸਕੂਲ ਸਿੱਖਿਆ ਬੋਰਡ ਨੇ 12ਵੀਂ ਕਲਾਸ ਦਾ ਨਤੀਜਿਆਂ ਦਾ ਐਲਾਨ ਕਰ ਦਿੱਤਾ ਹੈ। ਇਸ ਵਾਰ ਵੀ ਨਤੀਜਿਆਂ ਵਿੱਚ ਪਹਿਲੇ ਤਿੰਨ ਸਥਾਨਾਂ 'ਤੇ ਕੁੜੀਆਂ ਨੇ ਬਾਜ਼ੀ ਮਾਰੀ ਹੈ। ਤਿੰਨੇ ਕੁੜੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ 500 ਵਿਚੋਂ 500 ਨੰਬਰਾਂ ਨਾਲ 100 ਫ਼ੀਸਦੀ ਨਤੀਜਾ ਪ੍ਰਾਪਤ ਕੀਤਾ ਹੈ। (12th Result) 

ਵਿਦਿਆਰਥੀ ਇਹ ਨਤੀਜੇ ਸਿੱਖਿਆ ਵਿਭਾਗ ਦੀ ਅਧਿਕਾਰਤ ਵੈਬਸਾਈਟ WWW.PSEB.ac.in 'ਤੇ ਵੇਖ ਸਕਦੇ ਹਨ। ਸਿੱਖਿਆ ਵਿਭਾਗ ਦੇ ਅਧਿਕਾਰੀ ਨੇ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ 2026 ਦੀ ਪ੍ਰੀਖਿਆ ਵਿੱਚ ਕੁੱਲ ਦੋ ਲੱਖ 265,417 ਵਿਦਿਆਰਥੀਆਂ ਨੇ ਪ੍ਰੀਖਿਆ ਦਿੱਤੀ। ਜਿਨ੍ਹਾਂ ਵਿੱਚੋਂ 2 ਲੱਖ 42 ਹਜ਼ਾਰ 755 ਵਿਦਿਆਰਥੀ ਪਾਸ ਹੋਏ। ਪ੍ਰੀਖਿਆ ਦਾ ਨਤੀਜਾ 91.46 ਪ੍ਰਤੀਸ਼ਤ ਰਿਹਾ। ਪਹਿਲੇ ਤਿੰਨ ਸਥਾਨਾਂ 'ਤੇ ਮਾਨਸਾ ਦੇ ਗੁਰੂਕੁਲ ਅਕੈਡਮੀ ਪਬਲਿਕ ਸਕੂਲ, ਉੱਬਾ ਦੀ ਸੁਪਨੀਤ ਕੌਰ ਨੇ ਟਾਪ (Supneet Kaur Top in 12th result 2026) ਕੀਤਾ ਹੈ, ਜਦਕਿ ਲੁਧਿਆਣਾ ਤੋਂ ਬੀਸੀਐਮ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਦੀ ਸੋਹਣੀ ਚੌਹਾਨ ਨੇ ਦੂਜਾ ਸਥਾਨ ਅਤੇ ਲੁਧਿਆਣਾ ਦੇ ਤੇਜਾ ਸਿੰਘ ਸਵਤੰਤਰ ਮੈਮੋਰੀਅਲ ਸਕੂਲ ਸ਼ਿਮਲਾ ਪੁਰੀ ਦੀ ਦੀਵਾਂਸ਼ੀ ਨੇ ਤੀਜਾ ਸਥਾਨ ਪ੍ਰਾਪਤ ਕੀਤਾ ਹੈ।

ਤਿੰਨਾਂ ਨੇ 500 ਵਿੱਚੋਂ 500 ਅੰਕ ਪ੍ਰਾਪਤ ਕੀਤੇ ਹਨ। ਪਹਿਲਾ ਸਥਾਨ ਪ੍ਰਾਪਤ ਕਰਨ ਵਾਲੀ ਕੁੜੀ ਸਾਇੰਸ ਗਰੁੱਪ ਦੀ ਹੈ। ਜਦੋਂ ਕਿ ਦੂਜਾ ਅਤੇ ਤੀਜਾ ਸਥਾਨ ਪ੍ਰਾਪਤ ਕਰਨ ਵਾਲੀਆਂ ਕੁੜੀਆਂ ਹਿਊਮੈਨਿਟੀਜ਼ ਗਰੁੱਪ ਦੀਆਂ ਹਨ। ਇਹ ਸਾਰੀਆਂ ਖਿਡਾਰੀ ਵੀ ਹਨ।

12ਵੀਂ ਦਾ ਨਤੀਜਾ ਕਿਵੇਂ ਕਰੀਏ ਚੈਕ ਕਰੀਏ (How To Check 12th Result)

  • ਪੰਜਾਬ ਸਕੂਲ ਸਿੱਖਿਆ ਬੋਰਡ ਦੀ ਵੈੱਬਸਾਈਟ 'ਤੇ ਜਾਓ।
  • ਨਤੀਜਿਆਂ ਦਾ ਲਿੰਕ ਹੋਮ ਪੇਜ 'ਤੇ ਦਿੱਤਾ ਗਿਆ ਹੈ। ਇਸਨੂੰ ਖੋਲ੍ਹਣ ਤੋਂ ਬਾਅਦ, 12ਵੀਂ ਜਮਾਤ ਦੇ ਨਤੀਜੇ ਭਾਗ ਨੂੰ ਚੁਣੋ।
  • ਇਸ 'ਤੇ ਕਲਿੱਕ ਕਰੋ ਅਤੇ ਆਪਣਾ ਰੋਲ ਨੰਬਰ ਅਤੇ ਨਾਮ ਦਰਜ ਕਰੋ। ਫਿਰ ਤੁਹਾਡਾ ਨਤੀਜਾ ਖੁੱਲ੍ਹ ਜਾਵੇਗਾ।
  • ਤੁਸੀਂ ਇਸਨੂੰ ਸੇਵ ਕਰ ਸਕਦੇ ਹੋ ਜਾਂ ਡਾਊਨਲੋਡ ਕਰਕੇ ਪ੍ਰਿੰਟ ਕਰ ਸਕਦੇ ਹੋ।

ਜੇਕਰ ਕਿਸੇ ਵੀ ਵਿਦਿਆਰਥੀ ਨੂੰ ਨਤੀਜੇ ਦੇਖਣ ਵਿੱਚ ਮੁਸ਼ਕਲ ਆਉਂਦੀ ਹੈ, ਤਾਂ ਉਹ ਸਿੱਖਿਆ ਵਿਭਾਗ ਵੱਲੋਂ ਜਾਰੀ ਹੈਲਪਲਾਈਨ ਨੰਬਰ 95491-61161 'ਤੇ ਸੰਪਰਕ ਕਰ ਸਕਦੇ ਹਨ।

Related Post