Barnala Lathicharge : ਸਫ਼ਾਈ ਕਾਮਿਆਂ ਵੱਲੋਂ ਪੰਜਾਬ ਬੰਦ ਦਾ ਐਲਾਨ ! 27 ਅਪ੍ਰੈਲ ਤੋਂ ਕਰਨਗੇ ਮੁਕੰਮਲ ਹੜਤਾਲ

Sanitation Worker Punjab Band : ਕਮਿਸ਼ਨ ਦੇ ਚੇਅਰਮੈਨ ਚੰਦਨ ਗਰੇਵਾਲ ਨੇ ਵੀਰਵਾਰ ਨੂੰ ਸਫਾਈ ਆਗੂਆਂ ਦੀ ਮੀਟਿੰਗ ਦੌਰਾਨ ਪੰਜਾਬ ਬੰਦ ਦਾ ਐਲਾਨ ਕੀਤਾ ਹੈ। ਇਹ ਹੜਤਾਲ 27 ਅਪ੍ਰੈਲ ਨੂੰ ਸੋਮਵਾਰ ਤੋਂ ਕੀਤੀ ਜਾਵੇਗੀ, ਜੋ ਕਿ ਅਣਮਿੱਥੇ ਸਮੇਂ ਤੱਕ ਕੀਤੀ ਜਾਵੇਗੀ।

By  KRISHAN KUMAR SHARMA July 23rd 2026 05:47 PM -- Updated: July 23rd 2026 05:51 PM

Sanitation Worker Punjab Band : ਬਰਨਾਲਾ 'ਚ ਸਫਾਈ ਕਰਮਚਾਰੀਆਂ 'ਤੇ ਅੰਨ੍ਹੇਵਾਹ ਲਾਠੀਚਾਰਜ ਦਾ ਮਾਮਲਾ ਭਖਦਾ ਜਾ ਰਿਹਾ ਹੈ। ਰਾਸ਼ਟਰੀ ਸਫਾਈ ਕਰਮਚਾਰੀ ਕਮਿਸ਼ਨ ਅਤੇ ਪੰਜਾਬ ਰਾਜ ਮਹਿਲਾ ਕਮਿਸ਼ਨ ਵੱਲੋਂ ਇਸ ਮਾਮਲੇ ਵਿੱਚ ਨੋਟਿਸ ਲਏ ਜਾਣ ਤੋਂ ਬਾਅਦ ਹੁਣ ਪੰਜਾਬ ਰਾਜ ਸਫ਼ਾਈ ਕਰਮਚਾਰੀ ਕਮਿਸ਼ਨ (Punjab State Sanitation Commission) ਨੇ ਵੀ ਮਾਮਲੇ ਨੋਟਿਸ ਲੈਂਦਿਆਂ ਸਖਤ ਪ੍ਰਤੀਕਰਮ ਦਿੱਤਾ ਹੈ।

ਸਫਾਈ ਮੁਲਾਜ਼ਮਾਂ ਵੱਲੋਂ ਪੰਜਾਬ ਬੰਦ ਦਾ ਐਲਾਨ (Barnala lathichage)

ਕਮਿਸ਼ਨ ਦੇ ਚੇਅਰਮੈਨ ਚੰਦਨ ਗਰੇਵਾਲ ਨੇ ਵੀਰਵਾਰ ਨੂੰ ਸਫਾਈ ਆਗੂਆਂ ਦੀ ਮੀਟਿੰਗ ਦੌਰਾਨ ਪੰਜਾਬ ਬੰਦ ਦਾ ਐਲਾਨ ਕੀਤਾ ਹੈ। ਇਹ ਹੜਤਾਲ 27 ਅਪ੍ਰੈਲ ਨੂੰ ਸੋਮਵਾਰ ਤੋਂ ਕੀਤੀ ਜਾਵੇਗੀ, ਜੋ ਕਿ ਅਣਮਿੱਥੇ ਸਮੇਂ ਤੱਕ ਕੀਤੀ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੇ ਕੋਈ ਸਫਾਈ ਨਹੀਂ ਦੇਣੀ ਹੈ ਅਤੇ ਇਹ ਦੱਸਣ ਦੀ ਲੋੜ ਨਹੀਂ ਕਿ ਉਹ ਕਿਸ ਭਾਵਨਾ ਨਾਲ ਕੰਮ ਕਰ ਰਹੇ ਹਨ।

ਫਿਰ ਲੀਕ ਹੋਇਆ ਪੇਪਰ: UTU ਨੇ ਰੱਦ ਕੀਤੀਆਂ ਦੋ ਪ੍ਰੀਖਿਆਵਾਂ, ਪ੍ਰੋਫੈਸਰ 'ਤੇ ਲੱਗੇ ਇਲਜ਼ਾਮ!

ਉਨ੍ਹਾਂ ਕਿਹਾ ਕਿ ਅਸੀਂ ਵੀ ਪਿਛਲੇ ਦਿਨੀ 'ਸਤਲੁਜ' ਫਿਲਮ ਵੇਖੀ ਹੈ ਅਤੇ ਉਸ ਵਿੱਚ ਪੁਲਿਸ ਦਾ ਚਿਹਰਾ ਵੀ ਵੇਖਿਆ ਹੈ। ਉਨ੍ਹਾਂ ਕਿਹਾ ਕਿ ਬਰਨਾਲਾ 'ਚ ਸਫਾਈ ਮੁਲਾਜ਼ਮ ਔਰਤਾਂ 'ਤੇ ਹੱਥ ਚੁੱਕਿਆ ਗਿਆ, ਜਿਹੜਾ ਇਹ ਸੀਨ ਬਣਿਆ ਹੈ, ਉਹ ਵੇਖਣ ਤਾਂ ਕੀ ਬਰਦਾਸ਼ਤ ਕਰਨ ਦੇ ਲਾਇਕ ਨਹੀਂ ਹੈ। ਉਨ੍ਹਾਂ ਕਿਹਾ ਕਿ ਇਸ ਵਿੱਚ ਸਰਕਾਰ ਬਰਾਬਰ ਦੀ ਜ਼ਿੰਮੇਵਾਰ ਹੈ।

ਪੰਜਾਬ ਸਫਾਈ ਕਮਿਸ਼ਨ ਦੇ ਚੇਅਰਮੈਨ ਨੇ 'ਆਪ' ਮੰਤਰੀ ਖਿਲਾਫ਼ ਮੰਗੀ ਕਾਰਵਾਈ

ਆਗੂ ਨੇ ਕਿਹਾ ਕਿ ਘਟਨਾ ਲਈ ਜ਼ਿੰਮੇਵਾਰ ਡੀਐਸਪੀ ਅਤੇ ਐਸਐਸਪੀ ਖ਼ਿਲਾਫ਼ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਜਿਨ੍ਹਾਂ ਕੋਲ ਇਹ ਮਹਿਕਮਾ ਹੈ, ਉਨ੍ਹਾਂ ਦੀ ਜ਼ਿੰਮੇਵਾਰੀ ਵੀ ਤੈਅ ਕਰਕੇ ਕਾਰਵਾਈ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਜੇ ਪੰਜਾਬ ਵਿੱਚ ਇਸ ਤਰ੍ਹਾਂ ਦੀਆਂ ਘਟਨਾਵਾਂ ਹੁੰਦੀਆਂ ਰਹੀਆਂ ਤਾਂ ਹਾਲਾਤ ਕਾਬੂ ਤੋਂ ਬਾਹਰ ਹੋ ਸਕਦੇ ਹਨ।

ਇਹ ਵੀ ਪੜ੍ਹੋ... ਪੁਲਿਸ ਦਾ ਖ਼ੌਫ਼ਨਾਕ ਚਿਹਰਾ! ਪ੍ਰਦਰਸ਼ਨ ਕਰ ਰਹੇ ਵਿਦਿਆਰਥੀਆਂ ਨੂੰ ਦਿੱਤੀ ਫਰਜ਼ੀ ਨਸ਼ੇ ਦੇ ਕੇਸ 'ਚ ਫਸਾਉਣ ਦੀ ਧਮਕੀ

ਪੰਜਾਬ ਸਰਕਾਰ ਨੂੰ ਐਤਵਾਰ ਤੱਕ ਦਾ ਸਮਾਂ

ਚੰਦਨ ਗਰੇਵਾਲ ਨੇ ਅੱਗੇ ਕਿਹਾ ਕਿ ਸਰਕਾਰ ਨੂੰ ਐਤਵਾਰ ਤੱਕ ਦਾ ਸਮਾਂ ਦਿੰਦਿਆਂ ਚੇਤਾਵਨੀ ਦਿੱਤੀ ਕਿ ਜੇ ਸੋਮਵਾਰ ਤੱਕ ਕੋਈ ਠੋਸ ਕਾਰਵਾਈ ਨਾ ਹੋਈ ਤਾਂ ਸੂਬਾ ਭਰ ਦੇ ਸਫ਼ਾਈ ਸੇਵਕ ਅਣਮਿੱਥੇ ਸਮੇਂ ਲਈ ਹੜਤਾਲ 'ਤੇ ਚਲੇ ਜਾਣਗੇ। ਉਨ੍ਹਾਂ ਸਪੱਸ਼ਟ ਕੀਤਾ ਕਿ ਕਿਸੇ ਵੀ ਤਰ੍ਹਾਂ ਦਾ ਮੰਗ-ਪੱਤਰ ਨਹੀਂ ਦਿੱਤਾ ਜਾਵੇਗਾ ਅਤੇ ਸਨਮਾਨ ਸਭ ਤੋਂ ਵੱਧ ਮਹੱਤਵਪੂਰਨ ਹੈ।

ਚੰਦਨ ਗਰੇਵਾਲ ਨੇ ਇਹ ਵੀ ਸਪੱਸ਼ਟ ਕੀਤਾ ਕਿ ਪੰਜਾਬ ਬੰਦ ਜਾਂ ਦੁਕਾਨਾਂ ਬੰਦ ਕਰਨ ਦਾ ਸੱਦਾ ਨਹੀਂ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸੋਮਵਾਰ ਤੋਂ ਸਿਰਫ਼ ਸਫ਼ਾਈ ਸੇਵਕ ਹੀ ਆਪਣਾ ਕੰਮ ਬੰਦ ਕਰਨਗੇ, ਜੇਕਰ ਉਸ ਤੋਂ ਪਹਿਲਾਂ ਸਰਕਾਰ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਜਾਂਦੀ।

ਇਹ ਵੀ ਪੜ੍ਹੋ... ਵਿਦਿਆਰਥੀਆਂ ਦੇ ਹੱਕ 'ਚ ਨਿਤਰੇ ਅੰਨਾ ਹਜ਼ਾਰੇ, ਮੌਨ ਪ੍ਰਦਰਸ਼ਨ ਦੌਰਾਨ ਹੋਏ ਭਾਵੁਕ

Related Post