PTC News
Search
🔍 Search

Kisan Credit Card New Rules : ਕਿਸਾਨ ਕ੍ਰੈਡਿਟ ਕਾਰਡ ਦੇ ਨਿਯਮਾਂ ਚ ਵੱਡਾ ਬਦਲਾਅ; ਜਾਣੋ ਕਿਸਾਨਾਂ ਤੇ ਕਿੰਨਾ ਬੋਝ ਪਵੇਗਾ ?

Kisan Credit Card rules changed : ਕਿਸਾਨ ਆਗੂ ਸਰੂਪ ਸਿੰਘ ਰਾਮਾਂ ਨੇ ਦੱਸਿਆ ਕਿ ਪਾਲਿਸੀ ਅਨੁਸਾਰ, ਪਹਿਲਾਂ ਕਿਸਾਨ ਮੈਂਬਰ ਆਪਣੀ ਹਿੱਸੇਦਾਰੀ 5 ਕਿੱਲੇ ਤੱਕ 1 ਲੱਖ ਕਰਜੇ ਦੇ ਲਈ 3500 ਰੁਪਏ ਜਮ੍ਹਾਂ ਕਰਵਾਉਂਦਾ ਸੀ, ਜਦਕਿ ਹੁਣ ਇਸ ਨੂੰ ਵਧਾ ਕੇ 6000 ਰੁਪਏ ਕਰ ਦਿੱਤਾ ਗਿਆ ਹੈ।

By  KRISHAN KUMAR SHARMA October 30th 2026 08:22 PM

Kisan Credit Card rules changed : ਰਜਿਸਟਰਾਰ ਸਹਿਕਾਰੀ ਸਭਾਵਾਂ ਪੰਜਾਬ ਵੱਲੋਂ ਕਿਸਾਨ ਕ੍ਰੈਡਿਟ ਕਾਰਡ ਸਬੰਧੀ ਨਵੀਂ ਪਾਲਿਸੀ ਜਾਰੀ ਕੀਤੀ ਗਈ ਹੈ। ਨਵੀਂ ਪਾਲਿਸੀ ਅਨੁਸਾਰ, ਕਿਸਾਨਾਂ ਨੂੰ ਹੁਣ ਪਹਿਲਾਂ ਨਾਲੋਂ ਵੱਧ ਹਿੱਸਾ ਦੇਣਾ ਪਵੇਗਾ, ਜੋ ਕਿ ਕਿਸਾਨਾਂ ਉਪਰ ਵਾਧੂ ਬੋਝ ਪਾਇਆ ਗਿਆ ਹੈ।

ਕਿਸਾਨਾਂ ਦੀ ਹਿੱਸੇਦਾਰੀ 'ਚ ਕੀਤਾ ਵਾਧਾ

ਸਰੂਪ ਸਿੰਘ ਰਾਮਾਂ ਸੂਬਾ ਜਨਰਲ ਸਕੱਤਰ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ (ਟਿਕੈਤ) ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਾਲਿਸੀ ਅਨੁਸਾਰ, ਪਹਿਲਾਂ ਕਿਸਾਨ ਮੈਂਬਰ ਆਪਣੀ ਹਿੱਸੇਦਾਰੀ 5 ਕਿੱਲੇ ਤੱਕ 1 ਲੱਖ ਕਰਜੇ ਦੇ ਲਈ 3500 ਰੁਪਏ ਜਮ੍ਹਾਂ ਕਰਵਾਉਂਦਾ ਸੀ, ਜਦਕਿ ਹੁਣ ਇਸ ਨੂੰ ਵਧਾ ਕੇ 6000 ਰੁਪਏ ਕਰ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ...ਫੁੱਲਗੋਭੀ 'ਚੋਂ ਕੀੜੇ ਕਿਵੇਂ ਕੱਢੀਏ ? ਜਾਣੋ ਸਾਫ਼ ਕਰਨ ਦਾ ਅਸਰਦਾਰ ਤੇ ਸੌਖਾ ਢੰਗ

ਇਸੇ ਤਰ੍ਹਾਂ, 5 ਕਿੱਲੇ ਤੋਂ ਉੱਪਰ ਵਾਲੇ ਲਈ 5000 ਰੁਪਏ ਤੋਂ ਵਧਾ ਕੇ 9000 ਰੁਪਏ ਹੋ ਗਈ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਹਿੱਸੇਦਾਰੀ ਦੀ ਅੱਧੀ ਰਕਮ ਸੁਸਾਇਟੀ ਵਿੱਚ ਅਤੇ ਬਾਕੀ ਅੱਧੀ ਬੈਂਕ ਵਿੱਚ ਜਮ੍ਹਾਂ ਹੁੰਦੀ ਸੀ, ਜਦਕਿ ਹੁਣ ਸਾਰੀ ਰਕਮ ਬੈਂਕ ਵਿੱਚ ਜਮ੍ਹਾਂ ਹੋਵੇਗੀ, ਜਿਸ ਨਾਲ ਮੈਂਬਰ ਨੂੰ ਹਿੱਸੇਦਾਰੀ ਵਾਪਸ ਲੈਣ ਵਿੱਚ ਬਹੁਤ ਮੁਸ਼ਕਿਲ ਆਵੇਗੀ ਅਤੇ ਵੱਧ ਰਕਮ ਵੀ ਦੇਣੀ ਪਵੇਗੀ।

2 ਲੱਖ ਤੋਂ ਉਪਰ ਦੇ ਕਰਜ਼ੇ ਉਪਰ ਜ਼ਮੀਨ ਗਿਰਵੀ

ਕਿਸਾਨ ਆਗੂ ਨੇ ਕਿਹਾ ਕਿ ਪਹਿਲਾਂ ਕਿਸਾਨ ਮੈਂਬਰ ਨੂੰ ਕੋਈ ਜ਼ਮੀਨ ਸੁਸਾਇਟੀ ਦੇ ਕਰਜ਼ੇ ਲਈ ਗਿਰਵੀ ਨਹੀਂ ਕਰਨੀ ਪੈਂਦੀ ਸੀ, ਪਰੰਤੂ ਹੁਣ ਨਵੀਂ ਪਾਲਿਸੀ ਅਨੁਸਾਰ, ਜਿਸ ਕਿਸਾਨ ਦਾ ਹੱਦ ਕਰਜ਼ਾ 2 ਲੱਖ ਤੋਂ 1 ਰੁਪਏ ਵੀ ਵੱਧ ਹੈ ਤਾਂ ਉਸ ਨੂੰ ਪੂਰੀ ਰਕਮ ਦੇ ਬਰਾਬਰ ਆਪਣੀ ਜ਼ਮੀਨ ਦੇ ਰੇਟ ਅਨੁਸਾਰ ਸੁਸਾਇਟੀ ਦੇ ਹੱਕ ਵਿੱਚ ਪਹਿਲਾਂ ਗਿਰਵੀ ਚੀਜ਼ ਰੱਖਣੀ ਪਵੇਗੀ। ਉਨ੍ਹਾਂ ਕਿਹਾ ਕਿ ਜਿਹੜੇ ਕਿਸਾਨ ਮੈਂਬਰਾਂ ਨੇ ਕਿਸੇ ਵੀ ਹੋਰ ਬੈਂਕ ਤੋਂ ਲਿਮਟ ਬਣਵਾਈ ਹੈ, ਉਹਨਾਂ ਨੂੰ 4% ਵੱਧ ਵਿਆਜ਼ ਲੱਗੇਗਾ।

ਕਿਸਾਨ ਆਗੂ ਨੇ ਕਿਹਾ ਕਿ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਟਿਕੈਤ ਇਸ ਪਾਲਸੀ ਦਾ ਸਖਤ ਵਿਰੋਧ ਕੀਤਾ ਹੈ ਅਤੇ ਸੰਯੁਕਤ ਕਿਸਾਨ ਮੋਰਚੇ ਵੱਲੋਂ ਇਸ ਫੈਸਲੇ ਦੇ ਖਿਲਾਫ 2 ਨਵੰਬਰ ਨੂੰ ਸੰਘਰਸ ਕਰਨ ਦਾ ਐਲਾਨ ਕੀਤਾ ਹੈ।

ਇਹ ਵੀ ਪੜ੍ਹੋ...'ਆਪ' ਵਿਧਾਇਕ ਦੇਵ ਮਾਨ ਦਾ ਕਰੀਬੀ ਸਰਪੰਚ ਮੁਅੱਤਲ, ਨਾਜਾਇਜ਼ ਮਾਈਨਿੰਗ ਸਮੇਤ ਕਈ ਗੰਭੀਰ ਇਲਜ਼ਾਮ

Related Post