Former DGP Sumedh Saini News : ਆਮਦਨ ਤੋਂ ਵੱਧ ਜਾਇਦਾਦ ਮਾਮਲਾ, ਸਾਬਕਾ DGP ਸੁਮੈਧ ਸੈਣੀ ਨੂੰ SIT ਨੇ ਦਿੱਤੀ ਕਲੀਨ ਚਿੱਟ

ਲੋਕ ਨਿਰਮਾਣ ਵਿਭਾਗ ਦੇ ਤਤਕਾਲੀ ਕਾਰਜਕਾਰੀ ਇੰਜੀਨੀਅਰ ਨਿਮਰਤਦੀਪ ਸਿੰਘ ਸਮੇਤ ਪੰਜ ਮੁਲਜ਼ਮਾਂ ਵਿਰੁੱਧ ਚਾਰਜਸ਼ੀਟ ਦਾਇਰ ਕੀਤੀ ਗਈ ਹੈ। ਮਾਮਲੇ ਦੀ ਅਗਲੀ ਸੁਣਵਾਈ 17 ਜਨਵਰੀ ਨੂੰ ਹੋਵੇਗੀ।

By  Aarti January 7th 2026 11:10 AM

Former DGP Sumedh Saini News : ਪੰਜਾਬ ਦੇ ਸਾਬਕਾ ਡੀਜੀਪੀ ਸੁਮੇਧ ਸਿੰਘ ਸੈਣੀ ਨੂੰ 2021 ਵਿੱਚ ਦਾਇਰ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਵਿੱਚ ਵੱਡੀ ਰਾਹਤ ਮਿਲੀ ਹੈ। ਵਿਸ਼ੇਸ਼ ਜਾਂਚ ਟੀਮ (ਐਸਆਈਟੀ) ਨੇ ਸੈਣੀ ਨੂੰ ਬੇਕਸੂਰ ਐਲਾਨਿਆ ਹੈ ਅਤੇ ਅਦਾਲਤ ਵਿੱਚ ਦਾਇਰ ਚਾਰਜਸ਼ੀਟ ਵਿੱਚ ਉਸਨੂੰ ਕਾਲਮ ਨੰਬਰ 2 ਵਿੱਚ ਰੱਖਿਆ ਹੈ।

ਲੋਕ ਨਿਰਮਾਣ ਵਿਭਾਗ ਦੇ ਤਤਕਾਲੀ ਕਾਰਜਕਾਰੀ ਇੰਜੀਨੀਅਰ ਨਿਮਰਤਦੀਪ ਸਿੰਘ ਸਮੇਤ ਪੰਜ ਮੁਲਜ਼ਮਾਂ ਵਿਰੁੱਧ ਚਾਰਜਸ਼ੀਟ ਦਾਇਰ ਕੀਤੀ ਗਈ ਹੈ। ਮਾਮਲੇ ਦੀ ਅਗਲੀ ਸੁਣਵਾਈ 17 ਜਨਵਰੀ ਨੂੰ ਹੋਵੇਗੀ। 2021 ਵਿੱਚ, ਵਿਜੀਲੈਂਸ ਵਿਭਾਗ ਨੇ ਨਿਮਰਤਦੀਪ ਸਿੰਘ ਅਤੇ ਸਾਬਕਾ ਡੀਜੀਪੀ ਸੈਣੀ ਨੂੰ ਇਸ ਮਾਮਲੇ ਵਿੱਚ ਨਾਮਜ਼ਦ ਕੀਤਾ ਸੀ। ਬਾਅਦ ਵਿੱਚ, ਹਾਈ ਕੋਰਟ ਦੇ ਨਿਰਦੇਸ਼ਾਂ ਤੋਂ ਬਾਅਦ, ਐਸਐਸ ਸ਼੍ਰੀਵਾਸਤਵ ਦੀ ਅਗਵਾਈ ਵਿੱਚ ਇੱਕ ਐਸਆਈਟੀ ਬਣਾਈ ਗਈ ਸੀ।

ਕਾਬਿਲੇਗੌਰ ਹੈ ਕਿ ਵਿਜੀਲੈਂਸ ਵਲੋਂ ਸਾਬਕਾ ਡੀ.ਜੀ.ਪੀ ਸੁਮੇਧ ਸੈਣੀ 'ਤੇ ਇਲਜ਼ਾਮ ਲਗਾਏ ਗਏ ਸਨ ਕਿ ਸੁਮੇਧ ਸੈਣੀ ਨੇ ਨਿਮਰਤਦੀਪ ਸਿੰਘ ਅਤੇ ਹੋਰਨਾਂ ਨਾਲ ਸਾਜ ਬਾਜ ਹੋ ਕੇ ਚੰਡੀਗੜ੍ਹ ਸੈਕਟਰ-20 ਡੀ ਵਿਚਲੀ ਕੋਠੀ ਨੂੰ ਪਹਿਲਾਂ ਕਿਰਾਏ ’ਤੇ ਲਿਆ, ਬਾਅਦ ਵਿਚ ਉਸ ਦੀ ਖਰੀਦ ਕਰਨ ਬਾਰੇ ਹੋਏ ਇਕਰਾਰਨਾਮੇ ਦੀ ਗੱਲ ਸਾਹਮਣੇ ਆਈ, ਜਦਕਿ ਸੁਮੇਧ ਸੈਣੀ ਵਲੋਂ ਕੋਠੀ ਮਾਲਕ ਸੁਰਿੰਦਰਜੀਤ ਸਿੰਘ ਜਸਪਾਲ ਦੇ ਖਾਤੇ ਵਿਚ ਲੱਖਾਂ ਦਾ ਕਿਰਾਇਆ ਬਣਨ ਦੇ ਬਾਵਜੂਦ ਕਰੋੜਾਂ ਰੁਪਏ ਟਰਾਂਸਫਰ ਕੀਤੇ ਗਏ। 

ਇਸ ਮਾਮਲੇ 'ਚ ਨਾਮਜ਼ਦ ਨਿਮਰਤਦੀਪ ਸਿੰਘ ਅਤੇ ਉਸ ਦੇ ਪਰਿਵਾਰ ਵਲੋਂ 35 ਦੇ ਕਰੀਬ ਜਾਇਦਾਦਾਂ ਬਣਾਉਣ ਅਤੇ ਆਮਦਨ ਤੋਂ ਵੱਧ ਖਰਚ ਕਰਨ ਦਾ ਇਲਜ਼ਾਮ ਹੈ। ਜਦਕਿ ਸੁਮੇਧ ਸੈਣੀ ਵਲੋਂ ਆਪਣੇ 'ਤੇ ਦਰਜ ਇਸ ਐਫ.ਆਈ.ਆਰ ਨੂੰ ਰਾਜਨੀਤੀ ਤੋਂ ਪ੍ਰੇਰਿਤ ਦੱਸਦਿਆਂ ਉੱਚ ਅਦਾਲਤ ਦਾ ਦਰਵਾਜਾ ਖੜਕਾਇਆ ਸੀ, ਜਿਸ ਕਾਰਨ ਉਕਤ ਕੇਸ ਐਸ.ਐਸ.ਸ੍ਰੀ ਵਾਸਤਵਾ ਦੀ ਅਗਵਾਈ ਵਾਲੀ ਐਸ.ਆਈ.ਟੀ ਨੂੰ ਸੌਂਪ ਦਿੱਤਾ ਗਿਆ ਸੀ |

ਇਹ ਵੀ ਪੜ੍ਹੋ : Tarn Taran ਪੁਲਿਸ ਨੇ ਐਨਕਾਉਂਟਰ ਦੌਰਾਨ ਫਾਰਚੂਨਰ ਗੱਡੀ ਸਵਾਰ ਨਸ਼ਾ ਤਸਕਰਾਂ ਨੂੰ ਕੀਤਾ ਕਾਬੂ

Related Post