Punjab News : ਬੇਟੀ ਨੇ ਆਪਣੀ ਮਾਂ 'ਤੇ ਲਗਾਏ ਗੰਭੀਰ ਆਰੋਪ , ਕਿਹਾ -ਪਿਤਾ ਦੀ ਮੌਤ ਤੋਂ ਬਾਅਦ ਮਾਂ ਦੇ ਉਸਦੇ ਸਹੁਰੇ ਨਾਲ ਹਨ ਨਜਾਇਜ਼ ਸਬੰਧ
Family Dispute In Punjab : ਪੰਜਾਬ ਮਹਿਲਾ ਕਮਿਸ਼ਨ ਕੋਲ ਇੱਕ ਹੈਰਾਨ ਕਰਨ ਵਾਲੀ ਸ਼ਿਕਾਇਤ ਆਈ ਹੈ। ਇੱਕ ਪੀੜਤ ਲੜਕੀ ਨੇ ਦੱਸਿਆ ਕਿ ਉਸਦੇ ਪਿਤਾ ਦੀ ਮੌਤ ਤੋਂ ਬਾਅਦ ਉਸਦੀ ਸਕੀ ਮਾਂ ਦੇ ਉਸਦੇ ਹੀ ਸਹੁਰੇ ਨਾਲ ਨਜਾਇਜ਼ ਸਬੰਧ ਹਨ। ਪੀੜਤਾ ਦੇ ਮੁਤਾਬਕ ਉਸਦੀ ਮਾਂ ਆਪਣੇ ਕੁੜਮ ਨਾਲ ਲਿਵ-ਇਨ ਰਿਲੇਸ਼ਨਸ਼ਿਪ ਵਿੱਚ ਰਹਿ ਰਹੀ ਹੈ। ਪੀੜਤਾ ਦਾ ਆਰੋਪ ਹੈ ਕਿ ਜਦੋਂ ਉਸਨੇ ਇਸ ਦਾ ਵਿਰੋਧ ਕੀਤਾ ਤਾਂ ਮਾਂ ਨੇ ਉਸਨੂੰ ਕੁੱਟਮਾਰ ਕਰਕੇ ਘਰੋਂ ਕੱਢ ਦਿੱਤਾ।
ਇੱਥੇ ਤੱਕ ਕਿ ਮਾਂ ਨੇ ਉਸਦੇ ਪਤੀ ਨੂੰ ਵੀ ਉਸਦੇ ਖ਼ਿਲਾਫ਼ ਭੜਕਾਇਆ ਅਤੇ ਉਸ ‘ਤੇ ਨਸ਼ਾ ਕਰਨ ਅਤੇ ਗੈਰਕਾਨੂੰਨੀ ਸਬੰਧਾਂ ਦੇ ਝੂਠੇ ਆਰੋਪ ਲਗਾਏ। ਪੀੜਤਾ ਨੇ ਦੱਸਿਆ ਕਿ ਉਸਨੂੰ ਘਰ ਅੰਦਰ ਬੰਦ ਕਰਕੇ ਰੱਖਿਆ ਗਿਆ ਅਤੇ ਕਈ-ਕਈ ਦਿਨਾਂ ਤੱਕ ਖਾਣਾ ਨਹੀਂ ਦਿੱਤਾ ਗਿਆ।ਉਸਨੇ ਕਿਹਾ ਕਿ ਉਹ ਦੋ ਬੱਚਿਆਂ ਦੀ ਮਾਂ ਹੈ, ਇਸਦੇ ਬਾਵਜੂਦ ਉਸਨੂੰ ਧਮਕੀਆਂ ਮਿਲਦੀਆਂ ਰਹੀਆਂ।
ਪੀੜਤਾ ਦਾ ਇਹ ਵੀ ਦਾਅਵਾ ਹੈ ਕਿ ਉਸਦੀ ਮਾਂ ਨੇ ਆਪਣੇ ਪੇਕਿਆਂ ਦੀ ਜ਼ਮੀਨ ‘ਤੇ ਗੈਰਕਾਨੂੰਨੀ ਕਬਜ਼ਾ ਕਰ ਰੱਖਿਆ ਹੈ ਅਤੇ ਨਾਨੀ ਦੀ ਜ਼ਮੀਨ ਵੀ ਹੜਪ ਲਈ। ਪੀੜਤਾ ਨੇ ਕਿਹਾ ਕਿ ਮਾਂ ਅਕਸਰ ਧਮਕੀ ਦਿੰਦੀ ਸੀ ਕਿ “ਮੈਂ ਪੁਲਿਸ ਨੂੰ ਵੀ ਨਹੀਂ ਛੱਡਿਆ, ਤੂੰ ਤਾਂ ਕੀ ਚੀਜ਼ ਹੈ। ਪੀੜਤਾ ਦੀ ਸ਼ਿਕਾਇਤ ਸੁਣਨ ਤੋਂ ਬਾਅਦ ਪੰਜਾਬ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਰਾਜ ਲਾਲੀ ਗਿੱਲ ਨੇ ਮਾਮਲੇ ਦੀ ਜਾਂਚ ਪੁਲਿਸ ਰਾਹੀਂ ਕਰਵਾਉਣ ਦੇ ਹੁਕਮ ਦਿੱਤੇ ਹਨ।
- PTC NEWS