PTC News
Search
🔍 Search

Punjab gazetted Holidays : ਪੰਜਾਬ ਸਰਕਾਰ ਵੱਲੋਂ 2027 ਦੀਆਂ ਗਜ਼ਟਿਡ ਛੁੱਟੀਆਂ ਦਾ ਐਲਾਨ

ਜ਼ਿਲ੍ਹਾ ਪੱਧਰ ’ਤੇ ਐਲਾਨੀਆਂ ਜਾਣ ਵਾਲੀਆਂ ਛੁੱਟੀਆਂ ਸੂਚੀ ਵਿੱਚ ਸ਼ਾਮਲ ਨਹੀਂ

By  Jaswinder Kaur October 15th 2026 06:15 PM -- Updated: October 15th 2026 06:17 PM

Punjab gazetted Holidays : ਪੰਜਾਬ ਸਰਕਾਰ ਨੇ ਸਾਲ 2027 ਦੌਰਾਨ ਸਰਕਾਰੀ ਦਫ਼ਤਰਾਂ ਵਿੱਚ ਲਾਗੂ ਹੋਣ ਵਾਲੀਆਂ ਗਜ਼ਟਿਡ ਛੁੱਟੀਆਂ ਦਾ ਕਲੰਡਰ ਜਾਰੀ ਕਰ ਦਿੱਤਾ ਹੈ। ਇਸ ਸਬੰਧੀ ਪਰਸੋਨਲ ਵਿਭਾਗ ਵੱਲੋਂ 15 ਅਕਤੂਬਰ ਨੂੰ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ। ਜਾਰੀ ਸੂਚੀ ਵਿੱਚ ਕੁੱਲ 32 ਗਜ਼ਟਿਡ ਛੁੱਟੀਆਂ ਸ਼ਾਮਲ ਕੀਤੀਆਂ ਗਈਆਂ ਹਨ। ਇਸ ਤੋਂ ਇਲਾਵਾ ਸਾਰੇ ਸ਼ਨਿਚਰਵਾਰ ਅਤੇ ਐਤਵਾਰ ਵੀ ਹਫ਼ਤਾਵਾਰੀ ਛੁੱਟੀਆਂ ਵਜੋਂ ਦਰਜ ਹਨ। ਹਾਲਾਂਕਿ, ਜ਼ਿਲ੍ਹਾ ਪੱਧਰ ’ਤੇ ਵੱਖਰੇ ਤੌਰ ’ਤੇ ਐਲਾਨੀਆਂ ਜਾਣ ਵਾਲੀਆਂ ਛੁੱਟੀਆਂ ਇਸ ਕਲੰਡਰ ਦਾ ਹਿੱਸਾ ਨਹੀਂ ਹਨ।

ਜਾਣੋ ਕਦੋਂ-ਕਦੋਂ ਹੋਣਗੀਆਂ ਮੁੱਖ ਛੁੱਟੀਆਂ

ਸਰਕਾਰ ਵੱਲੋਂ ਜਾਰੀ ਕਲੰਡਰ ਅਨੁਸਾਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ 15 ਜਨਵਰੀ, ਗਣਤੰਤਰ ਦਿਵਸ 26 ਜਨਵਰੀ ਅਤੇ ਸ੍ਰੀ ਗੁਰੂ ਰਵਿਦਾਸ ਜੀ ਦਾ ਜਨਮ ਦਿਹਾੜਾ 20 ਫਰਵਰੀ ਨੂੰ ਮਨਾਇਆ ਜਾਵੇਗਾ। ਇਸੇ ਤਰ੍ਹਾਂ ਮਹਾ ਸ਼ਿਵਰਾਤਰੀ 6 ਮਾਰਚ, ਈਦ-ਉਲ-ਫਿਤਰ 10 ਮਾਰਚ ਅਤੇ ਹੋਲੀ 23 ਮਾਰਚ ਨੂੰ ਹੋਵੇਗੀ।

ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦਾ ਸ਼ਹੀਦੀ ਦਿਹਾੜਾ 23 ਮਾਰਚ ਨੂੰ ਮਨਾਇਆ ਜਾਵੇਗਾ। ਵਿਸਾਖੀ ਅਤੇ ਡਾ. ਬੀ. ਆਰ. ਅੰਬੇਡਕਰ ਦਾ ਜਨਮ ਦਿਹਾੜਾ 14 ਅਪ੍ਰੈਲ ਨੂੰ, ਜਦਕਿ ਈਦ-ਉਲ-ਜ਼ੁਹਾ (ਬਕਰੀਦ) 17 ਮਈ ਨੂੰ ਹੋਵੇਗੀ। ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ 8 ਜੂਨ ਅਤੇ ਸ਼ਹੀਦ ਊਧਮ ਸਿੰਘ ਦਾ ਸ਼ਹੀਦੀ ਦਿਹਾੜਾ 31 ਜੁਲਾਈ ਨੂੰ ਮਨਾਇਆ ਜਾਵੇਗਾ।

ਇਹ ਵੀ ਪੜ੍ਹੋ : 

https://www.ptcnews.tv/news-in-punjabi/sbi-po-main-results-announced-next-phase-of-recruitment-for-1500-posts-psychological-test-and-interview-4430586

ਅਗਸਤ ਤੋਂ ਦਸੰਬਰ ਤੱਕ ਦੀਆਂ ਛੁੱਟੀਆਂ

ਅਗਸਤ ਮਹੀਨੇ ਵਿੱਚ ਆਜ਼ਾਦੀ ਦਿਵਸ 15 ਅਗਸਤ ਅਤੇ ਜਨਮ ਅਸ਼ਟਮੀ 25 ਅਗਸਤ ਨੂੰ ਹੋਵੇਗੀ। ਇਸ ਤੋਂ ਬਾਅਦ ਮਹਾਤਮਾ ਗਾਂਧੀ ਦਾ ਜਨਮ ਦਿਹਾੜਾ 2 ਅਕਤੂਬਰ, ਦੁਸਹਿਰਾ 9 ਅਕਤੂਬਰ ਅਤੇ ਮਹਾਰਿਸ਼ੀ ਵਾਲਮੀਕਿ ਜੀ ਦਾ ਜਨਮ ਦਿਹਾੜਾ 15 ਅਕਤੂਬਰ ਨੂੰ ਮਨਾਇਆ ਜਾਵੇਗਾ।

ਦੀਵਾਲੀ 29 ਅਕਤੂਬਰ ਨੂੰ, ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ 14 ਨਵੰਬਰ ਅਤੇ ਸ਼ਹੀਦ ਕਰਤਾਰ ਸਿੰਘ ਸਰਾਭਾ ਦਾ ਸ਼ਹੀਦੀ ਦਿਹਾੜਾ 16 ਨਵੰਬਰ ਨੂੰ ਹੋਵੇਗਾ। ਸਾਲ ਦੀ ਆਖ਼ਰੀ ਮੁੱਖ ਗਜ਼ਟਿਡ ਛੁੱਟੀਆਂ ਵਿੱਚ ਕ੍ਰਿਸਮਸ 25 ਦਸੰਬਰ ਨੂੰ ਸ਼ਾਮਲ ਹੈ।

ਰਾਖਵੀਆਂ ਛੁੱਟੀਆਂ ਬਾਰੇ ਵੀ ਜਾਣਕਾਰੀ

ਨੋਟੀਫਿਕੇਸ਼ਨ ਵਿੱਚ ਚਾਰ ਰਾਖਵੀਆਂ ਛੁੱਟੀਆਂ ਦਾ ਵੀ ਜ਼ਿਕਰ ਕੀਤਾ ਗਿਆ ਹੈ। ਸਰਕਾਰੀ ਮੁਲਾਜ਼ਮ ਇਨ੍ਹਾਂ ਵਿੱਚੋਂ ਆਪਣੀਸਹੂਲਤ ਅਨੁਸਾਰ ਦੋ ਛੁੱਟੀਆਂ ਲੈ ਸਕਣਗੇ। ਇਸ ਤਰ੍ਹਾਂ ਸਾਲ 2027 ਲਈ ਸਰਕਾਰੀ ਛੁੱਟੀਆਂ ਦਾ ਕਲੰਡਰ ਜਾਰੀ ਹੋਣ ਨਾਲ ਮੁਲਾਜ਼ਮਾਂ ਨੂੰ ਪਹਿਲਾਂ ਤੋਂ ਆਪਣੀਆਂ ਛੁੱਟੀਆਂ ਅਤੇ ਨਿੱਜੀ ਕੰਮਾਂ ਦੀ ਯੋਜਨਾ ਬਣਾਉਣ ਵਿੱਚ ਮਦਦ ਮਿਲੇਗੀ।

Related Post