ਸਨਅਤਕਾਰਾਂ ਨੇ CM ਯੋਗੀ ਨਾਲ ਕੀਤੀ ਮੁਲਕਾਤ, ਕਿਹਾ- ਪੰਜਾਬ 'ਚ ਵਪਾਰੀ ਨਹੀਂ ਸੁਰੱਖਿਅਤ

By  Pardeep Singh December 21st 2022 04:41 PM -- Updated: December 21st 2022 04:52 PM

ਚੰਡੀਗੜ੍ਹ: ਪੰਜਾਬ ਦੇ ਸਨਅਤਕਾਰਾਂ ਨੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਅਦਿੱਤਿਆਨਾਥ ਨਾਲ ਮੁਲਾਕਾਤ ਕੀਤੀ। ਇਸ ਮੌਕੇ ਸਨਅਤਕਾਰਾਂ ਨੇ ਮੁੱਖ ਮੰਤਰੀ ਯੋਗੀ ਨੂੰ ਪੰਜਾਬ ਦੀ ਸਥਿਤੀ ਤੋਂ ਜਾਣੂ ਕਰਵਾਇਆ । ਸਨਅਤਕਾਰਾਂ ਨੇ ਕਿਹਾ ਹੈ ਕਿ ਪੰਜਾਬ ਵਿੱਚ ਕੰਮ ਖਤਮ ਹੋ ਗਿਆ ਹੈ। ਉਥੇ ਵਪਾਰੀ ਵਰਗ ਲਈ ਕੋਈ ਵੀ ਕਾਨੂੰਨ ਨਹੀਂ ਰਿਹਾ ਅਤੇ ਦਿਨੋਂ-ਦਿਨ ਗੁੰਡਾਗਰਦੀ ਵੱਧਦੀ ਜਾ ਰਹੀ ਹੈ।


ਇਸ ਮੌਕੇ ਸਨਅਤਕਾਰਾਂ ਨੇ 2 ਲੱਖ 30 ਹਜ਼ਾਰ ਕਰੋੜ ਰੁਪਏ ਦਾ ਐਮਓਯੂ  ਉੱਤੇ ਸਾਈਨ ਕੀਤੇ ਹਨ। ਉਨ੍ਹਾਂ ਨੇ 31 ਮਾਰਚ 2023 ਤੱਕ 5 ਲੱਖ  ਕਰੋੜ ਦਾ ਨਿਵੇਸ਼ ਦਾ ਟੀਚਾ ਮਿੱਥਿਆ ਹੈ।

ਦੱਸ ਦੇਈਏ ਕਿ ਏਵਨ ਸਾਈਕਲ ਦੇ ਮਾਲਕ ਓਂਕਾਰ ਸਿੰਘ ਪਾਹਵਾ, ਹੀਰੋ ਸਾਈਕਲ ਦੇ ਮਾਲਿਕ ਪੰਕਜ ਮੁੰਜਾਲ, ਉਸਵਾਲ ਦੇ ਮਾਲਕ ਕਮਲ ਉਸਵਾਲ, ਟੀਆਰ ਮਿਸ਼ਰਾ ਤੋਂ ਇਲਾਵਾ ਕਈ ਵੱਡੇ ਸਨਅਤਕਾਰਾਂ ਨੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਨਾਲ ਮੁਲਾਕਾਤ ਕਰਕੇ ਯੂਪੀ ਵਿੱਚ ਇੰਡਸਟਰੀ ਲਗਾਉਣ ਉੱਤੇ ਚਰਚਾ ਕੀਤੀ ਹੈ।

ਮੁੱਖ ਮੰਤਰੀ ਯੋਗੀ ਦੇ ਨਾਲ ਮੁਲਾਕਾਤ ਕਰਕੇ ਪੰਜਾਬ ਦੇ ਹਾਲਾਤਾਂ ਉੱਤੇ ਸਵਾਲ ਚੁੱਕੇ। ਉਨ੍ਹਾਂ ਨੇ ਕਿਹਾ ਕਿ ਪੰਜਾਬ ਵਿੱਚ ਕਾਨੂੰਨ ਵਿਵਸਥਾ ਦਾ ਬੁਰਾ ਹਾਲ ਹੋਇਆ ਪਿਆ ਹੈ। ਸੂਬੇ ਵਿੱਚ ਵਪਾਰੀ ਬਿਲਕੁੱਲ ਵੀ ਸੁਰੱਖਿਆ ਨਹੀਂ ਹਨ।


Related Post