PTC News
Search
🔍 Search

Punjab MC Elections 2026 Result Highlights : ਆਪ ਦਾ ਕਬਜ਼ਾ ਬਰਕਰਾਰ, ਆਜ਼ਾਦ ਉਮੀਦਵਾਰਾਂ ਨੇ ਵਿਖਾਇਆ ਦਮ, ਕਾਂਗਰਸ ਦੂਜੇ ਸਥਾਨ ਤੇ

Punjab MC Elections 2026 Result Live : 8 ਨਗਰ ਨਿਗਮਾਂ ਅਤੇ 104 ਨਗਰ ਕੌਂਸਲਾਂ ਲਈ 29 ਮਈ ਨੂੰ ਸਵੇਰੇ 8 ਵਜੇ ਤੋਂ ਨਤੀਜਿਆਂ ਲਈ ਗਿਣਤੀ ਸ਼ੁਰੂ ਹੋ ਜਾਵੇਗੀ, ਜੋ ਕਿ ਕੁੱਲ 7555 ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਕਰੇਗੀ। ਪੰਜਾਬ ਰਾਜ ਚੋਣ ਕਮਿਸ਼ਨ ਵੱਲੋਂ ਇਸ ਵਾਰ ਆਨਲਾਈਨ ਨਤੀਜਿਆਂ ਲਈ ਲਿੰਕ ਵੀ ਜਾਰੀ ਕੀਤਾ ਗਿਆ ਹੈ।

By  KRISHAN KUMAR SHARMA May 29th 2026 07:00 AM -- Updated: May 29th 2026 09:24 PM

May 29, 2026 09:24 PM

ਚੰਨੀ ਚਮਕੇ 'ਆਪ' , ਖਾਤਾ ਵੀ ਨਹੀਂ ਖੋਲ੍ਹ ਸਕੀ , Morinda 'ਚ 'ਆਪ' ਨੂੰ ਵੱਡਾ ਝਟਕਾ | Punjabi News

May 29, 2026 09:23 PM

ਆਪ MLA Shery Kalsi ਨੂੰ ਦੋਹਰਾ ਝਟਕਾ , ਭੈਣ ਤੇ ਭਰਾ ਹਾਰੇ ਨਗਰ ਨਿਗਮ ਚੋਣ | Punjabi News | MC Election 2026

May 29, 2026 09:23 PM

ਵੇਖੋ Vichar Taqrar, ਸੈਮੀਫਾਈਨਲ ਦੇ ਸ਼ੇਰ, ਫਾਈਨਲ ’ਚ ਢੇਰ ? MC Election 2026 | Punjabi News

May 29, 2026 08:41 PM

Punjab Municipal Election Result : ਨਗਰ ਪੰਚਾਇਤ ਕੋਟਸਮੀਰ ਦੀਆਂ ਕੁੱਲ 13 ਸੀਟਾਂ

ਸ਼੍ਰੋਮਣੀ ਅਕਾਲੀ ਦਲ 9 ਤੇ ਰਿਹਾ ਜੇਤੂ 

ਆਜ਼ਾਦ ਉਮੀਦਵਾਰ ਜਿਨਾਂ ਨੂੰ ਅਕਾਲੀ ਦਲ ਨੇ ਸਮਰਥਨ ਕੀਤਾ ਸੀ 2 ਜੇਤੂ 

ਇੱਕ ਕਾਂਗਰਸ ਜੇਤੂ ਰਹੀ 

ਇੱਕ ਤੇ ਆਪ ਜੇਤੂ ਰਹੀ

Punjab MC Elections 2026 Result Live : ਪੰਜਾਬ ਵਿਧਾਨ ਸਭਾ ਚੋਣਾਂ 2027 ਦੀ 'ਛੋਟੀ ਜੰਗ' ਵੱਜੋਂ ਮਸ਼ਹੂਰ ਪੰਜਾਬ ਨਗਰ ਨਿਗਮ (Punjab Nagar Nigam Result) ਤੇ ਨਗਰ ਕੌਂਸਲ ਚੋਣਾਂ (Punjab Council Result) ਦੇ ਨਤੀਜਿਆਂ ਦੀ ਘੜੀ ਆਖਿਰਕਾਰ ਆ ਗਈ ਹੈ। ਚੋਣ ਨਤੀਜਿਆਂ ਲਈ 29 ਮਈ ਨੂੰ ਸ਼ੁੱਕਰਵਾਰ ਸਵੇਰੇ ਵੋਟਾਂ ਦੀ ਗਿਣਤੀ ਸ਼ੁਰੂ ਹੋ ਜਾਵੇਗੀ, ਜੋ ਕਿ ਕੁੱਲ 7555 ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਕਰੇਗੀ। ਦੱਸ ਦਈਏ ਕਿ ਪੰਜਾਬ ਦੀਆਂ ਕੁੱਲ 8 ਨਗਰ ਨਿਗਮ ਤੇ 104 ਨਗਰ ਕੌਂਸਲਾਂ ਦੀਆਂ ਚੋਣਾਂ ਦੇ ਨਤੀਜੇ ਐਲਾਨੇ ਜਾਣੇ ਹਨ, ਜਿਸ ਲਈ ਪ੍ਰਸ਼ਾਸਨ ਵੱਲੋਂ ਪੂਰੇ ਪੁਖਤਾ ਪ੍ਰਬੰਧਾਂ ਦਾ ਦਾਅਵਾ ਕੀਤਾ ਗਿਆ ਹੈ। (Punjab Election Result Live)

ਪੰਜਾਬ ਰਾਜ ਚੋਣ ਕਮਿਸ਼ਨਰ (Punjab Election Commission) ਰਾਜ ਕਮਲ ਚੌਧਰੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਗਿਣਤੀ ਸਵੇਰੇ 8 ਵਜੇ ਸ਼ੁਰੂ ਹੋਵੇਗੀ। ਜਿਵੇਂ ਜਿਵੇਂ ਹੀ ਵਾਰਡਾਂ ਦੇ ਦੌਰ ਪੂਰੇ ਹੋ ਜਾਣਗੇ, ਨਤੀਜੇ ਜਨਤਾ ਲਈ ਲਿੰਕ 'ਤੇ ਅਪਡੇਟ ਕੀਤੇ ਜਾਣਗੇ। ਉਨ੍ਹਾਂ ਦੱਸਿਆ ਕਿ ਲੋਕ ਪੰਜਾਬ ਚੋਣ ਕਮਿਸ਼ਨ ਦੀ ਵੈਬਸਾਈਟ ਦੇ ਲਿੰਕ https://sec.punjab.gov.in/en/ 'ਤੇ ਕਲਿੱਕ ਕਰਕੇ ਘਰ ਬੈਠੇ ਵੇਖ ਸਕਦੇ ਹਨ, ਪਰ ਜਦੋਂ ਤੱਕ ਵਾਰਡ ਦੀ ਗਿਣਤੀ ਪੂਰੀ ਨਹੀਂ ਹੁੰਦੀ, ਉਦੋਂ ਤੱਕ ਨਤੀਜਾ ਵਿਖਾਈ ਨਹੀਂ ਦੇਵੇਗਾ।

12 ਵਜੇ ਤੱਕ ਪੂਰੇ ਚੋਣ ਨਤੀਜੇ ਆਉਣ ਦੀ ਸੰਭਾਵਨਾ 

ਚੋਣ ਕਮਿਸ਼ਨਰ ਰਾਜ ਕਮਲ ਚੌਧਰੀ ਦਾ ਕਹਿਣਾ ਹੈ ਕਿ ਸਾਰੀਆਂ ਨਗਰ ਨਿਗਮਾਂ, ਨਗਰ ਕੌਂਸਲਾਂ ਅਤੇ ਨਗਰ ਪੰਚਾਇਤਾਂ ਲਈ ਵੋਟਾਂ ਦੀ ਗਿਣਤੀ ਦੁਪਹਿਰ 12:00 ਵਜੇ ਤੱਕ ਪੂਰੀ ਹੋਣ ਦੀ ਸੰਭਾਵਨਾ ਹੈ। ਚੋਣ ਕਮਿਸ਼ਨ ਦੇ ਅਨੁਸਾਰ, ਹਰੇਕ ਗਿਣਤੀ ਕੇਂਦਰ 'ਤੇ 10 ਤੋਂ 14 ਮੇਜ਼ ਲਗਾਏ ਜਾਣਗੇ। ਹਰੇਕ ਮੇਜ਼ 'ਤੇ ਇੱਕ ਗਿਣਤੀ ਸੁਪਰਵਾਈਜ਼ਰ ਅਤੇ ਦੋ ਗਿਣਤੀ ਸਹਾਇਕ ਤਾਇਨਾਤ ਕੀਤੇ ਗਏ ਹਨ।

ਉਨ੍ਹਾਂ ਦੱਸਿਆ ਕਿ ਇਹ ਪਹਿਲੀ ਵਾਰ ਹੈ ਕਿ ਮਿਊਂਸਪਲ ਚੋਣਾਂ ਦੇ ਨਤੀਜੇ ਆਨਲਾਈਨ ਕੀਤੇ ਜਾ ਰਹੇ ਹਨ, ਪਹਿਲਾਂ, ਸਿਰਫ਼ ਵਿਧਾਨ ਸਭਾ ਅਤੇ ਲੋਕ ਸਭਾ ਦੇ ਨਤੀਜੇ ਜਾਰੀ ਕੀਤੇ ਜਾਂਦੇ ਸਨ। ਉਨ੍ਹਾਂ ਕਿਹਾ ਕਿ ਇਹ ਸਹੂਲਤ ਗਿਣਤੀ ਕੇਂਦਰਾਂ 'ਤੇ ਭੀੜ ਨੂੰ ਰੋਕਣ ਅਤੇ ਲੋਕਾਂ ਨੂੰ ਸਹੀ ਨਤੀਜੇ ਪ੍ਰਾਪਤ ਕਰਨ ਨੂੰ ਯਕੀਨੀ ਬਣਾਉਣ ਲਈ ਪ੍ਰਦਾਨ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਵੋਟਾਂ ਦੀ ਗਿਣਤੀ ਪ੍ਰਕਿਰਿਆ ਲਈ ਕੁੱਲ 115 ਗਿਣਤੀ ਕੇਂਦਰ ਸਥਾਪਤ ਕੀਤੇ ਗਏ ਹਨ। ਕੁੱਲ 8 ਨਗਰ ਨਿਗਮ, 75 ਨਗਰ ਕੌਂਸਲਾਂ ਅਤੇ 21 ਨਗਰ ਪੰਚਾਇਤਾਂ ਲਈ 26 ਮਈ ਨੂੰ ਵੋਟਿੰਗ ਹੋਈ ਸੀ।

Related Post