AAP Sarpanch Murder Case : ਪੰਜਾਬ ਪੁਲਿਸ ਨੂੰ ਵੱਡੀ ਕਾਮਯਾਬੀ, ਸਰਪੰਚ ਜਰਮਲ ਸਿੰਘ ਕਤਲ ਮਾਮਲੇ ਦੇ ਦੋ ਸ਼ੂਟਰ ਛੱਤੀਸਗੜ੍ਹ ਤੋਂ ਫੜੇ

AAP Sarpanch Murder Case : ਦੱਸਿਆ ਜਾ ਰਿਹਾ ਹੈ ਕਿ ਦੋਵੇਂ ਸ਼ੂਟਰ, ਜਰਮਲ ਸਿੰਘ ਦੇ ਕਤਲ ਤੋਂ ਬਾਅਦ ਛੱਤੀਸਗੜ੍ਹ ਦੇ ਰਾਏਪੁਰ ਭੱਜ ਗਏ ਸਨ ਅਤੇ ਇਥੇ ਆਪਣੇ ਰਿਸ਼ਤੇਦਾਰਾਂ ਕੋਲ ਲੁਕੇ ਹੋਏ ਸਨ।

By  KRISHAN KUMAR SHARMA January 11th 2026 09:17 PM -- Updated: January 11th 2026 09:39 PM

AAP Sarpanch Murder Case : ਅੰਮ੍ਰਿਤਸਰ 'ਚ ਆਮ ਆਦਮੀ ਪਾਰਟੀ ਦੇ ਸਰਪੰਚ ਜਰਮਲ ਸਿੰਘ ਦੇ ਕਤਲ ਮਾਮਲੇ 'ਚ ਪੰਜਾਬ ਪੁਲਿਸ ਨੂੰ ਇੱਕ ਹੋਰ ਵੱਡੀ ਸਫਲਤਾ ਹੱਥ ਲੱਗੀ ਹੈ। ਪੁਲਿਸ ਨੇ ਹੁਣ ਇਸ ਮਾਮਲੇ 'ਚ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਦੱਸਿਆ ਜਾ ਰਿਹਾ ਹੈ ਕਿ ਦੋਵੇਂ ਸ਼ੂਟਰ, ਜਰਮਲ ਸਿੰਘ ਦੇ ਕਤਲ ਤੋਂ ਬਾਅਦ ਛੱਤੀਸਗੜ੍ਹ ਦੇ ਰਾਏਪੁਰ ਭੱਜ ਗਏ ਸਨ ਅਤੇ ਇਥੇ ਆਪਣੇ ਰਿਸ਼ਤੇਦਾਰਾਂ ਕੋਲ ਲੁਕੇ ਹੋਏ ਸਨ।

ਪੁਲਿਸ ਵੱਲੋਂ ਮਾਮਲੇ 'ਚ ਜਾਂਚ ਦੌਰਾਨ ਇਨ੍ਹਾਂ ਦੀ ਲੋਕੇਸ਼ਨ ਟਰੇਸ ਕੀਤੀ ਗਈ ਸੀ, ਜਿਸ ਦੌਰਾਨ ਇਨ੍ਹਾਂ ਦੀ ਲੋਕੇਸ਼ਨ ਰਾਜੇਂਦਰ ਨਗਰ ਦੇ ਰਿਸ਼ਬ ਅਪਾਰਟਮੈਂਟ 'ਚ ਮਿਲੀ, ਜਿਸ ਤੋਂ ਬਾਅਦ ਪੁਸ਼ਟੀ ਹੋਣ 'ਤੇ ਪੁਲਿਸ ਨੇ ਇਥੇ ਛਾਪੇਮਾਰੀ ਕਰਕੇ ਇਨ੍ਹਾਂ ਨੂੰ ਫੜ ਲਿਆ।

ਪੁਲਿਸ ਸੂਤਰਾਂ ਅਨੁਸਾਰ, ਦੋਵੇਂ ਸ਼ੂਟਰਾਂ ਦੀ ਪਛਾਣ ਸੁਖਰਾਜ ਤੇ ਕਰਮਵੀਰ ਸਿੰਘ ਵੱਜੋਂ ਹੋਈ ਹੈ, ਜਿਨ੍ਹਾਂ ਨੂੰ ਰਾਏਪੁਰ ਵਿਖੇ ਅਦਾਲਤ 'ਚ ਪੇਸ਼ ਗਿਆ, ਜਿਥੋਂ ਪੰਜਾਬ ਪੁਲਿਸ ਨੇ ਟਰਾਂਜਿਟ ਰਿਮਾਂਡ ਹਾਸਲ ਕਰ ਲਿਆ ਅਤੇ ਪੰਜਾਬ ਲਈ ਰਵਾਨਾ ਹੋ ਗਈ।

ਰਾਏਪੁਰ ਦੇ ਕ੍ਰਾਈਮ ਬ੍ਰਾਂਚ ਦੇ ਡੀਐਸਪੀ ਸੰਜੇ ਸਿੰਘ ਨੇ ਕਿਹਾ, ''ਪੰਜਾਬ ਪੁਲਿਸ ਨੇ ਰਾਏਪੁਰ ਤੋਂ 'ਆਪ' ਸਰਪੰਚ ਝਰਮਲ ਸਿੰਘ ਦੇ ਕਤਲ ਮਾਮਲੇ ਵਿੱਚ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਸਦੀ 4 ਜਨਵਰੀ ਨੂੰ ਅੰਮ੍ਰਿਤਸਰ ਵਿੱਚ ਇੱਕ ਵਿਆਹ ਦੌਰਾਨ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਦੋਵੇਂ ਸ਼ੱਕੀਆਂ ਦੀ ਸਾਜ਼ਿਸ਼ ਅਤੇ ਨੈੱਟਵਰਕ ਦੀ ਜਾਂਚ ਜਾਰੀ ਹੈ।''

ਸ਼ੂਟਰਾਂ ਦੀਆਂ ਤਸਵੀਰਾਂ ਆਈਆਂ ਸਨ ਸਾਹਮਣੇ

ਪੁਲਿਸ ਸੂਤਰਾਂ ਅਨੁਸਾਰ, ਇਹ ਫੋਟੋ ਮੈਰਿਜ ਪੈਲੇਸ ਦੇ ਬਾਹਰ ਲੱਗੇ ਸੀਸੀਟੀਵੀ ਫੁਟੇਜ ਵਿੱਚ ਕੈਦ ਹੋਈ ਸੀ।


ਇਸ ਫੋਟੋ ਵਿੱਚ ਦਿਖਾਈ ਦੇਣ ਵਾਲੇ ਦੋ ਨੌਜਵਾਨਾਂ 'ਤੇ ਸਰਪੰਚ ਨੂੰ ਗੋਲੀ ਮਾਰਨ ਦਾ ਦੋਸ਼ ਹੈ। ਹਾਲਾਂਕਿ, ਪੁਲਿਸ ਨੇ ਅਧਿਕਾਰਤ ਤੌਰ 'ਤੇ ਉਨ੍ਹਾਂ ਦੀ ਪਛਾਣ ਦੀ ਪੁਸ਼ਟੀ ਨਹੀਂ ਕੀਤੀ ਸੀ।

ਵਿਆਹ 'ਚ ਰੋਟੀ ਖਾਂਦੇ ਨੂੰ ਕਿਉਂ ਮਾਰੀਆਂ ਗਈਆਂ ਸਨ ਗੋਲੀਆਂ ? ਜਾਣੋ ਪੂਰਾ ਮਾਮਲਾ

ਦੱਸ ਦਈਏ ਕਿ ਲੰਘੀ 4 ਜਨਵਰੀ ਨੂੰ ਅੰਮ੍ਰਿਤਸਰ ਵਿਖੇ ਇੱਕ ਵਿਆਹ ਸਮਾਗਮ 'ਚ ਸਰਪੰਚ ਜਰਮਲ ਸਿੰਘ ਨੂੰ ਸਿਰ 'ਚ ਗੋਲੀਆਂ ਮਾਰ ਕੇ ਮਾਰ ਦਿੱਤਾ ਸੀ। ਹਮਲਾਵਰ ਕੋਟ ਅਤੇ ਪੈਂਟ ਪਹਿਨੇ ਮਹਿਮਾਨਾਂ ਦੇ ਪਹਿਰਾਵੇ 'ਚ ਸਨ। ਉਨ੍ਹਾਂ ਨੇ ਉਦੋਂ ਸਰਪੰਚ ਦੇ ਸਿਰ ਵਿੱਚ ਗੋਲੀ ਮਾਰ ਦਿੱਤੀ ਸੀ, ਜਦੋਂ ਉਹ ਖਾਣਾ ਖਾ ਰਿਹਾ ਸੀ। 'ਆਪ' ਵਿਧਾਇਕ ਸਰਵਣ ਸਿੰਘ ਨੇ ਵੀ ਦੱਸਿਆ ਸੀ, "ਇਹ ਅਮਰਕੋਟ ਦੇ ਸਰਪੰਚ ਸ਼ੈਰੀ ਦੀ ਭੈਣ ਦਾ ਵਿਆਹ ਸੀ। ਮੈਂ ਵੀ ਵਿਆਹ ਵਿੱਚ ਸੀ। ਮੈਂ ਹਾਲ ਵਿੱਚ ਸੀ, ਅਤੇ ਸਰਪੰਚ ਜਰਮਲ ਇੱਕ ਮੇਜ਼ 'ਤੇ ਬੈਠਾ ਖਾਣਾ ਖਾ ਰਿਹਾ ਸੀ।"

ਪਰਿਵਾਰ ਦਾ ਕਹਿਣਾ ਸੀ ਕਿ ਸਰਪੰਚ ਨੂੰ ਲਗਾਤਾਰ ਗੈਂਗਸਟਰਾਂ ਤੋਂ ਧਮਕੀਆਂ ਮਿਲ ਰਹੀਆਂ ਸਨ ਅਤੇ ਫਿਰੌਤੀ ਮੰਗੀ ਗਈ ਸੀ। ਸਰਪੰਚ ਨੇ ਇਸ ਮਾਮਲੇ ਵਿੱਚ ਵਲਟੋਹਾ ਪੁਲਿਸ ਸਟੇਸ਼ਨ ਵਿੱਚ ਕੇਸ ਵੀ ਦਰਜ ਕਰਵਾਇਆ ਸੀ।

ਗੈਂਗਸਟਰ ਡੋਨੀ ਬਲ ਅਤੇ ਪ੍ਰਭ ਦਾਸੂਵਾਲ ਨੇ ਲਈ ਸੀ ਜ਼ਿੰਮੇਵਾਰੀ

ਕਤਲ ਤੋਂ ਬਾਅਦ, ਸੋਸ਼ਲ ਮੀਡੀਆ 'ਤੇ ਇੱਕ ਪੋਸਟ ਵਾਇਰਲ ਹੋਈ ਜਿਸ ਵਿੱਚ ਕੁਝ ਵਿਅਕਤੀਆਂ ਨੇ ਇਸ ਘਟਨਾ ਦੀ ਜ਼ਿੰਮੇਵਾਰੀ ਲਈ। ਪੁਲਿਸ ਇਸ ਪੋਸਟ ਦੀ ਵੀ ਜਾਂਚ ਕਰ ਰਹੀ ਹੈ। ਕਤਲ ਤੋਂ ਬਾਅਦ, ਗੈਂਗਸਟਰ ਡੋਨੀ ਬਲ ਅਤੇ ਪ੍ਰਭ ਦਾਸੂਵਾਲ ਨੇ ਸੋਸ਼ਲ ਮੀਡੀਆ 'ਤੇ ਇੱਕ ਪੋਸਟ ਪੋਸਟ ਕੀਤੀ ਜਿਸ ਵਿੱਚ ਸਰਪੰਚ ਦੇ ਕਤਲ ਦੀ ਜ਼ਿੰਮੇਵਾਰੀ ਲਈ ਗਈ।

ਸਰਪੰਚ ਦੇ ਕਤਲ ਦੀ ਜ਼ਿੰਮੇਵਾਰੀ ਲੈਣ ਵਾਲੀ ਪੋਸਟ ਵਿੱਚ ਲਿਖਿਆ ਹੈ, "ਸਤਿ ਸ੍ਰੀ ਅਕਾਲ ਜੀ, ਮੈਂ, ਡੌਲੀ ਬਲ, ਪ੍ਰਭ ਦਾਸੂਵਾਲ, ਅਫਰੀਦੀ ਟੁੱਟ, ਮੁਹੱਬਤ ਰੰਧਾਵਾ, ਅਮਰ ਖਾਬੇ ਅਤੇ ਪਵਨ ਸ਼ੌਕੀਨ ਅੰਮ੍ਰਿਤਸਰ ਦੇ ਮੈਰੀ ਗੋਲਡ ਰਿਜ਼ੋਰਟ ਵਿੱਚ ਜਰਮਲ ਸਰਪੰਚ ਵਲਟੋਹਾ ਦੇ ਕਤਲ ਦੀ ਜ਼ਿੰਮੇਵਾਰੀ ਲੈਂਦੇ ਹਾਂ।"

Related Post