TarnTaran Tragedy : ਪਿੰਡ ਅਲੀਪੁਰ ਵਿਖੇ ਪਰਿਵਾਰ ਲਈ ਕਾਲ ਬਣੀ ਕੋਲੇ ਦੀ ਅੰਗੀਠੀ, ਡੇਢ ਸਾਲਾ ਬੱਚੇ ਸਮੇਤ 3 ਦੀ ਮੌਤ
TarnTaran Tragedy : ਤਰਨਤਾਰਨ ਦੇ ਥਾਣਾ ਹਰੀਕੇ ਦੇ ਪਿੰਡ ਅਲੀਪੁਰ ਵਿਖੇ ਬੀਤੀ ਰਾਤ ਠੰਡ ਬੱਚਣ ਲਈ ਕਮਰੇ ਵਿੱਚ ਬਾਲੀ ਅੰਗੀਠੀ ਇੱਕ ਪਰਿਵਾਰ ਦਾ ਕਾਲ ਬਣਕੇ ਸਾਹਮਣੇ ਆਈ ਹੈ। ਅੰਗੀਠੀ ਤੋਂ ਪੈਂਦਾ ਹੋਈ ਜਹਿਰੀਲੀ ਗੈਸ ਕਾਰਨ ਦਮ ਘੁੱਟਣ ਕਾਰਨ ਪਰਿਵਾਰ ਦੇ ਤਿੰਨ ਜੀਆਂ ਦੀ ਮੌਤ ਹੋ ਗਈ ਹੈ। ਮਰਨ ਵਾਲਿਆਂ ਵਿੱਚ ਪਤੀ-ਪਤਨੀ ਅਤੇ ਉਨ੍ਹਾਂ ਦਾ ਡੇਢ ਮਹੀਨੇ ਦਾ ਬੱਚਾ ਵੀ ਸ਼ਾਮਲ ਹੈ।
ਜਾਣਕਾਰੀ ਅਨੁਸਾਰ, ਮ੍ਰਿਤਕਾਂ ਦੀ ਪਹਿਚਾਣ 19 ਸਾਲਾਂ ਅਰਸ਼ਦੀਪ ਸਿੰਘ ਉਸਦੀ ਪਤਨੀ ਜਸ਼ਨਦੀਪ ਕੋਰ ਅਤੇ ਡੇਢ ਸਾਲਾਂ ਬੱਚਾ ਗੁਰਬਾਜ਼ ਸਿੰਘ ਵੱਜੋਂ ਹੋਈ ਹੈ। ਮ੍ਰਿਤਕ ਦੇ ਪਿਤਾ ਨੇ ਦੱਸਿਆ ਕਿ ਉਹ ਰਾਤ ਕਮਰੇ ਵਿੱਚ ਅੰਗੀਠੀ ਬਾਲ ਕੇ ਸੁੱਤੇ ਸਨ, ਜਿਸ ਕਾਰਨ ਦਮ ਘੁੱਟਣ ਕਾਰਨ ਉਸਦੇ ਨੂੰਹ-ਪੁੱਤ ਅਤੇ ਪੋਤਰੇ ਦੀ ਮੌਤ ਹੋ ਗਈ ਹੈ। ਜਦਕਿ ਉਸਦੇ ਮੁੰਡੇ ਅਰਸ਼ਦੀਪ ਸਿੰਘ ਦਾ ਸਾਲਾ, ਜੋ ਉਨ੍ਹਾਂ ਨੂੰ ਮਿਲਣ ਆਇਆ ਸੀ ਉਹ ਦਮ ਘੁੱਟਣ ਕਾਰਨ ਬੇਹੋਸ਼ ਹੋ ਗਿਆ ਹੈ, ਜਿਸ ਨੂੰ ਇਲਾਜ ਲਈ ਹਸਪਤਾਲ ਭੇਜਿਆ ਗਿਆ ਹੈ।
ਮ੍ਰਿਤਕ ਦੇ ਪਿਤਾ ਨੇ ਕਿਹਾ ਕਿ ਉਹ ਕੋਈ ਕਾਨੂੰਨੀ ਕਾਰਵਾਈ ਨਹੀਂ ਕਰਵਾਉਣਾ ਚਾਹੁੰਦੇ ਹਨ। ਉਧਰ, ਮੌਕੇ 'ਤੇ ਪਹੁੰਚੇ ਥਾਣਾ ਹਰੀਕੇ ਦੇ ਮੁਖੀ ਬਲਬੀਰ ਸਿੰਘ ਨੇ ਕਿਹਾ ਕਿ ਪਰਿਵਾਰ ਕਿਸੇ ਵੀ ਪ੍ਰਕਾਰ ਦੀ ਕੋਈ ਵੀ ਕਾਨੂੰਨੀ ਕਾਰਵਾਈ ਨਹੀਂ ਕਰਵਾਉਣਾ ਚਾਹੁੰਦਾ ਹੈ।
- PTC NEWS