''ਸੁਖਬੀਰ ਸਿੰਘ ਬਾਦਲ ਨੂੰ ਝੂਠੇ ਕੇਸ 'ਚ ਫਸਾਉਣ ਦੀ ਕੋਸ਼ਿਸ਼ ਕਰ ਰਹੀ ਮਾਨ ਸਰਕਾਰ'', MP ਹਰਸਿਮਰਤ ਕੌਰ ਬਾਦਲ ਨੇ SIT ਦੇ ਗਠਨ ਨੂੰ ਲੈ ਕੇ ਚੁੱਕੇ ਸਵਾਲ
MP Harsimrat Kaur Badal : ਬਠਿੰਡਾ ਤੋਂ ਸ਼੍ਰੋਮਣੀ ਅਕਾਲੀ ਦਲ (Shiromani Akali Dal) ਦੀ ਮੈਂਬਰ ਪਾਰਲੀਮੈਂਟ ਹਰਸਿਮਰਤ ਕੌਰ ਬਾਦਲ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 328 ਸਰੂਪਾਂ ਦੇ ਮਾਮਲੇ ਵਿੱਚ ਵਿਸ਼ੇਸ਼ ਜਾਂਚ ਟੀਮ ਦੇ ਗਠਨ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ (CM Mann) ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ (AAP) ਸਰਕਾਰ 'ਤੇ ਗੰਭੀਰ ਦੋਸ਼ ਲਗਾਏ ਗਏ ਹਨ। ਉਨ੍ਹਾਂ ਕਿਹਾ ਕਿ 'ਆਪ' ਸ਼੍ਰੋਮਣੀ ਅਕਾਲੀ ਦਲ ਦੇ ਪੁਨਰ-ਉਭਾਰ ਤੋਂ ਘਬਰਾ ਗਈ ਹੈ ਅਤੇ ਰਾਜਨੀਤਿਕ ਬਦਲਾਖੋਰੀ ਦੀ ਭਾਵਨਾ ਨਾਲ ਇੱਕ ਪ੍ਰੇਰਿਤ ਵਿਸ਼ੇਸ਼ ਜਾਂਚ ਟੀਮ (SIT) ਬਣਾਈ ਹੈ, ਜਿਸਦਾ ਉਦੇਸ਼ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਦੇ ਅੰਦਰੂਨੀ ਮਾਮਲਿਆਂ ਵਿੱਚ ਦਖਲ ਦੇਣਾ ਅਤੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਝੂਠੇ ਮਾਮਲਿਆਂ ਵਿੱਚ ਫਸਾਉਣਾ ਹੈ।
ਸਾਂਸਦ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਲਿਖਿਆ, ''ਇਹ SIT "ਸਾਮ, ਦਾਮ, ਦੰਡ, ਭੇਦ" ਦੀ ਨੀਤੀ ਅਧੀਨ ਕੰਮ ਕਰਦੀ ਹੈ ਅਤੇ ਇਸ ਵਿੱਚ ਉਹ ਅਧਿਕਾਰੀ ਸ਼ਾਮਲ ਹਨ, ਜਿਨ੍ਹਾਂ ਦੀ ਜਾਂ ਤਾਂ ਅਕਾਲੀ ਦਲ ਦੀ ਲੀਡਰਸ਼ਿਪ ਵਿਰੁੱਧ ਨਿੱਜੀ ਰੰਜਿਸ਼ ਹੈ ਜਾਂ ਉਹ ਆਮ ਆਦਮੀ ਪਾਰਟੀ ਦੇ ਰਾਜਨੀਤਿਕ ਏਜੰਡੇ ਅਨੁਸਾਰ ਕੰਮ ਕਰ ਰਹੇ ਹਨ।''
ਗੰਭੀਰ ਅਪਰਾਧਾਂ 'ਚ ਸ਼ਾਮਲ ਵਿਅਕਤੀਆਂ ਨੂੰ ਬਣਾਇਆ SIT : ਹਰਸਿਮਰਤ ਕੌਰ ਬਾਦਲ
ਉਨ੍ਹਾਂ ਕਿਹਾ ਕਿ ਐਸਆਈਟੀ ਦੇ ਨਿਗਰਾਨ ਅਧਿਕਾਰੀ, ਅੰਮ੍ਰਿਤਸਰ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ 'ਤੇ ਸ੍ਰੀ ਦਰਬਾਰ ਸਾਹਿਬ ਦੀ ਪਰਿਕਰਮਾ ਦੌਰਾਨ ਅਕਾਲੀ ਦਲ ਦੇ ਪ੍ਰਧਾਨ 'ਤੇ ਹੋਏ ਕਥਿਤ ਕਾਤਲਾਨਾ ਹਮਲੇ ਦੇ 6 ਘੰਟੇ ਬਾਅਦ ਤੱਕ ਐਫਆਈਆਰ ਦਰਜ ਨਾ ਕਰਨ ਦਾ ਦੋਸ਼ ਹੈ। ਨਾਲ ਹੀ ਇਹ ਵੀ ਰਿਕਾਰਡ 'ਚ ਕਿਹਾ ਸੀ ਕਿ ਇਹ ਹਮਲਾ ਸੁਖਬੀਰ ਸਿੰਘ ਬਾਦਲ ਨੇ ਖੁਦ ਹਮਦਰਦੀ ਹਾਸਲ ਕਰਨ ਲਈ ਰਚਿਆ ਹੋ ਸਕਦਾ ਹੈ।
ਐਸਆਈਟੀ ਮੈਂਬਰ ਐਸਪੀ ਹਰਪਾਲ ਸਿੰਘ 'ਤੇ ਹਮਲਾਵਰ ਨੂੰ ਉਸ ਜਗ੍ਹਾ ਦੀ ਰੇਕੀ ਕਰਨ ਵਿੱਚ ਮਦਦ ਕਰਨ ਦਾ ਦੋਸ਼ ਹੈ ਜਿੱਥੇ ਸੁਖਬੀਰ ਸਿੰਘ ਬਾਦਲ ਅਕਾਲ ਤਖ਼ਤ ਸਾਹਿਬ ਦੇ ਹੁਕਮਾਂ ਅਨੁਸਾਰ ਸੇਵਾ ਕਰ ਰਹੇ ਸਨ।
ਸਾਂਸਦ ਨੇ ਕਿਹਾ ਕਿ ਇੱਕ ਹੋਰ ਮੈਂਬਰ, ਗੁਰਬੰਸ ਸਿੰਘ ਬੈਂਸ, ਭ੍ਰਿਸ਼ਟਾਚਾਰ ਲਈ ਸਜ਼ਾ ਪ੍ਰਾਪਤ ਇੱਕ ਅਧਿਕਾਰੀ ਹੈ ਅਤੇ ਪਹਿਲਾਂ ਐਸਆਈਟੀ ਦਾ ਮੈਂਬਰ ਵੀ ਹੈ ਜਿਸਨੇ ਕਥਿਤ ਤੌਰ 'ਤੇ ਬਿਕਰਮ ਸਿੰਘ ਮਜੀਠੀਆ ਵਿਰੁੱਧ ਝੂਠਾ ਕੇਸ ਦਰਜ ਕੀਤਾ ਸੀ। ਜਦਕਿ SIT ਮੈਂਬਰ ਡੀਐਸਪੀ ਬੇਅੰਤ ਜੁਨੇਜਾ, ਜੋ ਪਟਿਆਲਾ ਸਥਿਤ ਇੱਕ AAP ਆਗੂ ਦਾ ਅਸਲੀ ਭਰਾ ਹੈ ਅਤੇ ਹਾਲ ਹੀ ਵਿੱਚ ਉਸਨੂੰ ਲੁਧਿਆਣਾ ਵਿੱਚ DSP ਵਜੋਂ ਤਰੱਕੀ ਦਿੱਤੀ ਗਈ ਹੈ।Rattled by the resurgence of the Shiromani Akali Dal, the chief minister @BhagwantMann & the ‘Saam, daam, dand, bhed’ @AamAadmiParty govt have formed a motivated SIT to interfere in SGPC internal affairs. The actual and sole motive of this SIT is to work on the political agenda… pic.twitter.com/OWglkK0onF — Harsimrat Kaur Badal (@HarsimratBadal_) January 10, 2026
ਇਸ ਤੋਂ ਇਲਾਵਾ, ਆਪਣੇ ਰਾਜਨੀਤਿਕ ਏਜੰਡੇ ਨੂੰ ਅੱਗੇ ਵਧਾਉਣ ਲਈ, 'ਆਪ' ਸਰਕਾਰ ਨੇ ਤਰਨਤਾਰਨ ਦੀ ਸਾਬਕਾ ਐਸਐਸਪੀ ਡਾ. ਰਵਜੋਤ ਕੌਰ ਗਰੇਵਾਲ, ਜਿਸ ਨੂੰ ਤਰਨਤਾਰਨ ਉਪ ਚੋਣ ਦੌਰਾਨ ਸੁਖਬੀਰ ਸਿੰਘ ਬਾਦਲ ਦੀ ਸ਼ਿਕਾਇਤ 'ਤੇ ਮੁਅੱਤਲ ਕਰ ਦਿੱਤਾ ਗਿਆ ਸੀ, ਨੂੰ ਵਿਜੀਲੈਂਸ ਵਿਭਾਗ ਵਿੱਚ ਨਿਯੁਕਤ ਕੀਤਾ ਹੈ। ਉਨ੍ਹਾਂ ਕਿਹਾ ਕਿ ਜੋਤੀ ਯਾਦਵ ਜੋ ਮੰਤਰੀ ਹਰਜੋਤ ਬੈਂਸ ਦੀ ਪਤਨੀ ਹੈ, ਨੂੰ ਸੀਨੀਅਰ ਅਕਾਲੀ ਲੀਡਰਸ਼ਿਪ ਨੂੰ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਵਿੱਚ ਐਸਐਸਪੀ ਨਿਯੁਕਤ ਕੀਤਾ ਗਿਆ ਹੈ।
ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਹਾਲਾਂਕਿ, ਇਹ ਗੱਲ ਭਗਵੰਤ ਮਾਨ ਅਤੇ ਆਪ ਨੂੰ ਸਪੱਸ਼ਟ ਕਰ ਦਿੱਤੀ ਜਾਵੇ ਕਿ ਸੁਖਬੀਰ ਸਿੰਘ ਬਾਦਲ, ਇੱਕ ਅਸਫਲ ਸਰਕਾਰ ਦੀਆਂ ਅਜਿਹੀਆਂ ਨਿਰਾਸ਼ਾਜਨਕ ਚਾਲਾਂ ਤੋਂ ਕਰਨ ਵਾਲੇ ਨਹੀਂ ਹਨ, ਜੋ ਕਿ ਸਪੱਸ਼ਟ ਤੌਰ 'ਤੇ ਅਕਾਲੀ ਦਲ ਦੇ ਪੁਨਰ-ਉਭਾਰ ਕਾਰਨ ਬੁਖਲਾਹਟ ਵਿੱਚ ਅਜਿਹੀਆਂ ਕਾਰਵਾਈ ਕਰ ਰਹੀ ਹੈ। ਸ਼੍ਰੋਮਣੀ ਅਕਾਲੀਦਲ ਪੰਜਾਬ ਦੇ ਲੋਕਾਂ ਦੇ ਸਮਰਥਨ ਅਤੇ ਆਸ਼ੀਰਵਾਦ ਨਾਲ ਅੱਗੇ ਵਧੇਗਾ ਅਤੇ 'ਆਪ' ਨੂੰ ਪੰਜਾਬ ਦੇ ਲੋਕਾਂ ਪ੍ਰਤੀ ਜਵਾਬਦੇਹ ਬਣਾਵੇਗਾ।
- PTC NEWS