Bathinda Military Station Firing Case: ਬਠਿੰਡਾ ਮਿਲਟਰੀ ਸਟੇਸ਼ਨ ਫਾਇਰਿੰਗ ਮਾਮਲਾ, ਪੁਲਿਸ ਨੇ ਆਰਮੀ ਨੂੰ ਭੇਜਿਆ ਨੋਟਿਸ

ਬਠਿੰਡਾ ਮਿਲਟਰੀ ਸਟੇਸ਼ਨ ਫਾਇਰਿੰਗ ਮਾਮਲੇ ’ਚ ਪੰਜਾਬ ਪੁਲਿਸ ਨੇ ਫੌਜੀ ਜਵਾਨਾਂ ਨੂੰ ਪੁੱਛਗਿੱਛ ਦੇ ਲਈ ਨੋਟਿਸ ਭੇਜਿਆ ਗਿਆ ਹੈ।

By  Aarti April 16th 2023 12:37 PM

Bathinda Military Station Firing Case: ਬਠਿੰਡਾ ਮਿਲਟਰੀ ਸਟੇਸ਼ਨ ਫਾਇਰਿੰਗ ਮਾਮਲੇ ’ਚ ਪੁਲਿਸ ਵੱਲੋਂ ਜਾਂਚ ਗੰਭੀਰਤਾ ਨਾਲ ਕੀਤੀ ਜਾ ਰਹੀ ਹੈ। ਇਸ ਮਾਮਲੇ ’ਚ 4 ਜਵਾਨਾਂ ਦੀ ਮੌਤ ਹੋ ਗਈ ਸੀ। ਹੁਣ ਇਸ ਮਾਮਲੇ ’ਚ ਪੰਜਾਬ ਪੁਲਿਸ ਨੇ ਫੌਜੀ ਜਵਾਨਾਂ ਨੂੰ ਪੁੱਛਗਿੱਛ ਦੇ ਲਈ ਨੋਟਿਸ ਭੇਜਿਆ ਗਿਆ ਹੈ। ਜ਼ਿਲਾ ਪੁਲਿਸ ਮੁਖੀ ਬਠਿੰਡਾ ਨੇ ਇਸ ਸਬੰਧੀ ਜਾਣਕਾਰੀ ਦਿੱਤੀ ਹੈ। 

ਜ਼ਿਲਾ ਪੁਲਿਸ ਮੁਖੀ ਬਠਿੰਡਾ ਨੇ ਦੱਸਿਆ ਕਿ ਘਟਨਾ ਦੇ ਸਮੇਂ ਡਿਊਟੀ ’ਤੇ ਤੈਨਾਤ 12 ਜਵਾਨਾਂ ਤੋਂ ਪੁੱਛਗਿੱਛ ਦੇ ਲਈ ਨੋਟਿਸ ਭੇਜਿਆ ਗਿਆ ਹੈ। 

ਮਿਲੀ ਜਾਣਕਾਰੀ ਮੁਤਾਬਿਕ ਘਟਨਾ ਤੋਂ ਬਾਅਦ ਪੁਲਿਸ ਅਤੇ ਫੌਜ ਦੇ ਅਧਿਕਾਰੀਆਂ ਨੇ ਛਾਉਣੀ ਦੇ ਹਰ ਗੇਟ ਦੀ ਸੀਸੀਟੀਵੀ ਫੁਟੇਜ ਦੀ ਜਾਂਚ ਕੀਤੀ ਤਾਂ ਇਹ ਸਪੱਸ਼ਟ ਹੋ ਗਿਆ ਕਿ ਜਵਾਨਾਂ ਨੂੰ ਮਾਰਨ ਲਈ ਉਸ ਸਮੇਂ ਕੋਈ ਬਾਹਰੀ ਵਿਅਕਤੀ ਛਾਉਣੀ ਵਿੱਚ ਦਾਖਲ ਨਹੀਂ ਹੋਇਆ ਸੀ, ਪਰ ਕਾਤਲ ਅੰਦਰੋਂ ਆਏ ਸਨ। ਜਾਂਚ ਟੀਮ ਨੇ ਜਲਦੀ ਹੀ ਇਸ ਮਾਮਲੇ ਦਾ ਖੁਲਾਸਾ ਹੋਣ ਦੀ ਸੰਭਾਵਨਾ ਜਤਾਈ ਹੈ।

ਕਾਬਿਲੇਗੌਰ ਹੈ ਕਿ ਬਠਿੰਡਾ ਮਿਲਟਰੀ ਸਟੇਸ਼ਨ 'ਤੇ ਗੋਲੀਬਾਰੀ ਦੌਰਾਨ ਚਾਰ ਲੋਕਾਂ ਦੀ ਮੌਤ ਹੋ ਗਈ ਸੀ। ਘਟਨਾ ਸਵੇਰੇ 4.35 ਵਜੇ ਵਾਪਰੀ ਸੀ। ਇਸ ਘਟਨਾ ਤੋਂ ਬਾਅਦ ਪੂਰੇ ਇਲਾਕੇ ਨੂੰ ਸੀਲ ਕਰ ਦਿੱਤਾ ਗਿਆ ਸੀ। 

ਇਹ ਵੀ ਪੜ੍ਹੋ: Atiq Ahmed Killers: 'ਪੱਤਰਕਾਰ' ਬਣ ਕੇ ਆਏ ਉਹ 3 ਹਮਲਾਵਾਰ ਕੌਣ ?; ਜਿਨ੍ਹਾਂ ਨੇ ਪੁਲਿਸ ਸਾਹਮਣੇ ਅਤੀਕ ਤੇ ਅਸ਼ਰਫ ਨੂੰ ਮਾਰੀ ਗੋਲੀ

Related Post