Bathinda News : ਵਿਜੀਲੈਂਸ ਦੀ ਟੀਮ ਨੇ ਹੌਲਦਾਰ ਨੂੰ 10 ਹਜ਼ਾਰ ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕੀਤਾ ਕਾਬੂ

Bathinda News : ਵਿਜੀਲੈਂਸ ਦੀ ਟੀਮ ਵੱਲੋਂ ਬਠਿੰਡਾ ਦੇ ਇੱਕ ਹੌਲਦਾਰ ਨੂੰ 10 ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦਾ ਰੰਗੇ ਹੱਥੀ ਫੜਿਆ ਹੈ। ਹੌਲਦਾਰ ਅਰੁਣ ਕੁਮਾਰ ਜੋ ਬਠਿੰਡਾ ਦੇ ਥਾਣਾ ਥਰਮਲ ਵਿੱਚ ਆਈਓ ਦੀ ਪੋਸਟ 'ਤੇ ਲੱਗਿਆ ਹੋਇਆ ਸੀ। ਇੱਕ ਮਿਸਤਰੀ 'ਤੇ ਮਾਮਲਾ ਦਰਜ ਕਰਕੇ ਡਰਾ ਧਮਕਾ ਕੇ ਵਾਰ -ਵਾਰ ਪੈਸੇ ਮੰਗ ਰਿਹਾ ਸੀ ,ਪਹਿਲਾਂ ਵੀ ਦੋ ਵਾਰ ਪੈਸੇ ਲੈ ਚੁੱਕੇ ਸੀ ਅਤੇ ਹੁਣ ਤੀਸਰੀ 10 ਹਜ਼ਾਰ ਰੁਪਏ ਰਿਸ਼ਵਤ ਲੈਂਦਿਆਂ ਵਿਜੀਲੈਂਸ ਨੇ ਰੰਗੇ ਹੱਥੀ ਫੜਿਆ

By  Shanker Badra December 18th 2025 08:38 PM

Bathinda News :  ਵਿਜੀਲੈਂਸ ਦੀ ਟੀਮ ਵੱਲੋਂ ਬਠਿੰਡਾ ਦੇ ਇੱਕ ਹੌਲਦਾਰ ਨੂੰ 10 ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦਾ ਰੰਗੇ ਹੱਥੀ ਫੜਿਆ ਹੈ। ਹੌਲਦਾਰ ਅਰੁਣ ਕੁਮਾਰ ਜੋ ਬਠਿੰਡਾ ਦੇ ਥਾਣਾ ਥਰਮਲ ਵਿੱਚ ਆਈਓ ਦੀ ਪੋਸਟ 'ਤੇ ਲੱਗਿਆ ਹੋਇਆ ਸੀ। ਇੱਕ ਮਿਸਤਰੀ 'ਤੇ ਮਾਮਲਾ ਦਰਜ ਕਰਕੇ ਡਰਾ ਧਮਕਾ ਕੇ ਵਾਰ -ਵਾਰ ਪੈਸੇ ਮੰਗ ਰਿਹਾ ਸੀ ,ਪਹਿਲਾਂ ਵੀ ਦੋ ਵਾਰ ਪੈਸੇ ਲੈ ਚੁੱਕੇ ਸੀ ਅਤੇ ਹੁਣ ਤੀਸਰੀ 10 ਹਜ਼ਾਰ ਰੁਪਏ ਰਿਸ਼ਵਤ ਲੈਂਦਿਆਂ ਵਿਜੀਲੈਂਸ ਨੇ ਰੰਗੇ ਹੱਥੀ ਫੜਿਆ। 

ਬਠਿੰਡਾ 'ਚ ਮਿਸਤਰੀ ਦਾ ਕੰਮ ਕਰਨ ਵਾਲੇ ਗੋਨਿਆਣਾ ਮੰਡੀ ਦੇ ਜਗਜੀਤ ਸਿੰਘ ਨੇ ਦੱਸਿਆ ਕਿ ਕੁਝ ਸਮਾਂ ਪਹਿਲਾਂ ਉਸ ਦੇ ਉੱਪਰ ਕਿਸੇ ਵੱਲੋਂ ਥਾਣਾ ਥਰਮਲ ਵਿੱਚ ਐਪਲੀਕੇਸ਼ਨ ਦਿੱਤੀ ਗਈ ਸੀ ,ਜਿਸ 'ਤੇ ਅਰੁਣ ਕੁਮਾਰ ਹੌਲਦਾਰ ਵੱਲੋਂ ਮੈਨੂੰ ਬੁਲਾਇਆ ਗਿਆ ਅਤੇ ਵਾਰ -ਵਾਰ ਮੈਥੋਂ ਡਰਾ ਕੇ ਪੈਸੇ ਲੈਂਦਾ ਰਿਹਾ।  ਇੱਕ ਵਾਰ 10 ਹਜ਼ਾਰ ਅਤੇ ਦੂਸਰੀ ਵਾਰ 5 ਹਜ਼ਾਰ ਰੁਪਏ ਲਏ। ਉਸਨੇ ਕਿਹਾ ਕਿ ਨਹੀਂ ਤਾਂ ਮੈਂ ਤੇਰੇ ਉੱਪਰ ਐਫ ਆਈ ਆਰ ਦਰਜ ਕਰ ਦੇਵਾਂਗਾ। 

ਜਦੋਂ ਉਸ ਨੇ ਤੀਸਰੀ ਵਾਰ ਫਿਰ ਮੈਥੋਂ ਪੈਸੇ ਮੰਗੇ ਤਾਂ ਮੈਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਪੋਰਟਲ 'ਤੇ ਗੱਲ ਕੀਤੀ ਤਾਂ ਉਹਨਾਂ ਨੇ ਵਿਜੀਲੈਂਸ ਚੰਡੀਗੜ੍ਹ ਦੀ ਡਿਊਟੀ ਲਗਾਈ ,ਜਿੱਥੇ ਚਾਰ ਦਿਨ ਪਹਿਲਾਂ ਮੈਂ ਟੀਮ ਨੂੰ ਮਿਲ ਕੇ ਆਇਆ ਅਤੇ ਅੱਜ ਜਦੋਂ ਉਹ ਮੈਥੋਂ 10 ਹਜ਼ਾਰ ਰੁਪਏ ਲੈ ਰਿਹਾ ਸੀ ਤਾਂ ਵਿਜੀਲੈਂਸ ਨੇ ਮੌਕੇ 'ਤੇ ਹੀ ਉਸ ਨੂੰ ਫੜ ਲਿਆ ਅਤੇ ਆਪਣੇ ਨਾਲ ਚੰਡੀਗੜ੍ਹ ਲੈ ਗਏ। ਮੈਂ ਮੁੱਖ ਮੰਤਰੀ ਭਗਵੰਤ ਮਾਨ ਅਤੇ ਐਸਐਸਪੀ ਬਠਿੰਡਾ ਦਾ ਧੰਨਵਾਦ ਕਰਦਾ ਹਾਂ, ਜਿਨਾਂ ਨੇ ਇਹੋ ਜਿਹੇ ਰਿਸ਼ਵਤਖੋਰ ਨੂੰ ਫੜਿਆ ਹੈ ਅਤੇ ਮੈਨੂੰ ਇਨਸਾਫ ਦਿਵਾਇਆ ਹੈ। 

Related Post