Punjab Weather News : ਪੰਜਾਬ ਚ ਦੋ ਦਿਨ ਮੀਂਹ ਦੀ ਭਵਿੱਖਬਾਣੀ, ਅਲਰਟ ਜਾਰੀ, ਜਾਣੋ ਗਰਮੀ ਤੋਂ ਕਦੋਂ ਮਿਲੇਗੀ ਰਾਹਤ
Punjab Weather News : ਮੌਸਮ ਵਿਭਾਗ ਅਨੁਸਾਰ, ਸੋਮਵਾਰ ਨੂੰ ਰਾਜ ਭਰ ਵਿੱਚ ਬੱਦਲਵਾਈ ਕਾਰਨ ਤਾਪਮਾਨ ਵਿੱਚ 1.3 ਡਿਗਰੀ ਦੀ ਗਿਰਾਵਟ ਆਈ, ਜੋ ਤਾਪਮਾਨ ਆਮ ਨਾਲੋਂ ਵੱਧ ਸੀ, ਉਹ ਹੁਣ ਆਮ ਹੋ ਗਿਆ ਹੈ।
Punjab Weather News : ਲਗਾਤਾਰ ਪੈ ਰਹੀ ਗਰਮੀ ਤੋਂ ਆਉਂਦੇ ਦਿਨਾਂ 'ਚ ਲੋਕਾਂ ਨੂੰ ਰਾਹਤ ਮਿਲ ਸਕਦੀ ਹੈ। ਪੰਜਾਬ ਖੇਤੀਬਾੜੀ ਯੂਨੀਵਰਸਿਟੀ (PAU) ਮੌਸਮ ਵਿਭਾਗ ਦੇ ਮੁਤਾਬਿਕ 16 ਅਤੇ 17 ਸਤੰਬਰ ਨੂੰ ਪੰਜਾਬ ਦੇ ਜ਼ਿਆਦਾਤਰ ਹਿੱਸਿਆਂ ਦੇ ਵਿੱਚ ਦਰਮਿਆਨੀ ਬਾਰਿਸ਼ ਅਤੇ ਕਿਤੇ ਕਿਤੇ ਭਾਰੀ ਬਾਰਿਸ਼ (Rain Alert) ਹੋਣ ਦੀ ਵੀ ਸੰਭਾਵਨਾ ਹੈ।
ਪੰਜਾਬ 'ਚ ਮੀਂਹ ਦਾ ਯੈਲੋ ਅਲਰਟ ਜਾਰੀ
ਇਸ ਸਬੰਧੀ ਆਈਐਮਡੀ ਵੱਲੋਂ ਕਈ ਜ਼ਿਲ੍ਹਿਆਂ ਦੇ ਲਈ ਯੈਲੋ ਅਲਰਟ ਵੀ ਜਾਰੀ ਕੀਤਾ ਗਿਆ ਹੈ। ਜੇਕਰ ਪਿਛਲੇ ਮਹੀਨਿਆਂ ਦੇ ਵਿੱਚ ਲੁਧਿਆਣਾ 'ਚ ਬਾਰਿਸ਼ ਦੀ ਗੱਲ ਕੀਤੀ ਜਾਵੇ ਤਾਂ ਔਸਤ ਨਾਲੋਂ ਕਾਫੀ ਘੱਟ ਰਹੀ। ਸਤੰਬਰ ਮਹੀਨੇ ਦੇ ਵਿੱਚ ਵੀ ਲੁਧਿਆਣਾ 'ਚ ਹੁਣ ਤੱਕ 33 ਐਮਐਮ ਤੱਕ ਬਾਰਿਸ਼ ਹੋਈ ਹੈ, ਜਦੋਂ ਕਿ ਐਵਰੇਜ 100 ਐਮਐਮ ਤੋਂ ਵਧੇਰੇ ਹੁੰਦੀ ਹੈ।
ਪੜ੍ਹੋ... AAP MLA ਰਜਿੰਦਰਪਾਲ ਕੌਰ ਛੀਨਾ ਦੀ 'ਗੁੰਡਾਗਰਦੀ' ! ਟਰੱਕ ਡਰਾਈਵਰ ਨੂੰ ਜੜਿਆ ਥੱਪੜ, ਕਿਉਂ ਪਿਆ ਪੰਗਾ ? ਵੇਖੋ Video
ਡਾਕਟਰ ਪਵਨੀਤ ਕਿੰਗਰਾ ਨੇ ਕਿਹਾ ਹੈ ਕਿ ਪਿਛਲੇ ਸਾਲ ਦੇ ਮੁਕਾਬਲੇ ਇਸ ਵਾਰ ਬਾਰਿਸ਼ ਕਾਫੀ ਘੱਟ ਰਹੀ। ਪਰ ਆਉਂਦੇ ਦਿਨਾਂ ਦੇ ਵਿੱਚ ਮਾਨਸੂਨ ਮੁੜ ਤੋਂ ਐਕਟਿਵ ਹੋ ਸਕਦਾ ਹੈ, ਜਿਸ ਦੇ ਨਾਲ ਪੰਜਾਬ ਭਰ ਦੇ ਵਿੱਚ ਬਾਰਿਸ਼ ਹੋਵੇਗੀ। ਮੌਸਮ ਵਿਭਾਗ ਅਨੁਸਾਰ, ਸੋਮਵਾਰ ਨੂੰ ਰਾਜ ਭਰ ਵਿੱਚ ਬੱਦਲਵਾਈ ਕਾਰਨ ਤਾਪਮਾਨ ਵਿੱਚ 1.3 ਡਿਗਰੀ ਦੀ ਗਿਰਾਵਟ ਆਈ, ਜੋ ਤਾਪਮਾਨ ਆਮ ਨਾਲੋਂ ਵੱਧ ਸੀ, ਉਹ ਹੁਣ ਆਮ ਹੋ ਗਿਆ ਹੈ।
16 ਸਤੰਬਰ ਦੀ ਗੱਲ ਕੀਤੀ ਜਾਵੇ ਤਾਂ ਮੌਸਮ ਵਿੱਚ ਕਾਫ਼ੀ ਬਦਲਾਅ ਆ ਸਕਦਾ ਹੈ। ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ, ਤਰਨਤਾਰਨ, ਫਿਰੋਜ਼ਪੁਰ, ਫਰੀਦਕੋਟ, ਫਾਜ਼ਿਲਕਾ, ਸ੍ਰੀ ਮੁਕਤਸਰ ਸਾਹਿਬ, ਬਠਿੰਡਾ ਅਤੇ ਮਾਨਸਾ ਲਈ ਭਾਰੀ ਮੀਂਹ ਅਤੇ ਬਿਜਲੀ ਗਰਜਣ ਦਾ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ।
ਲੁਧਿਆਣਾ, ਬਰਨਾਲਾ, ਸੰਗਰੂਰ, ਪਟਿਆਲਾ, ਮੋਹਾਲੀ ਅਤੇ ਫਤਿਹਗੜ੍ਹ ਸਾਹਿਬ ਲਈ ਇਸ ਵੇਲੇ ਕੋਈ ਚੇਤਾਵਨੀ ਨਹੀਂ ਹੈ।
ਇਸੇ ਤਰ੍ਹਾਂ 17 ਸਤੰਬਰ ਨੂੰ ਪਠਾਨਕੋਟ, ਹੁਸ਼ਿਆਰਪੁਰ, ਨਵਾਂਸ਼ਹਿਰ, ਰੂਪਨਗਰ, ਮੋਹਾਲੀ, ਪਟਿਆਲਾ, ਬਠਿੰਡਾ ਅਤੇ ਕਪੂਰਥਲਾ-ਜਲੰਧਰ ਦੇ ਕੁਝ ਹਿੱਸਿਆਂ ਲਈ ਮੀਂਹ ਅਤੇ ਬਿਜਲੀ ਗਰਜ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ। ਅੰਮ੍ਰਿਤਸਰ, ਤਰਨਤਾਰਨ, ਫਿਰੋਜ਼ਪੁਰ, ਫਾਜ਼ਿਲਕਾ, ਲੁਧਿਆਣਾ ਅਤੇ ਸੰਗਰੂਰ ਸਮੇਤ ਕਈ ਜ਼ਿਲ੍ਹਿਆਂ ਲਈ ਕੋਈ ਚੇਤਾਵਨੀ ਨਹੀਂ ਹੈ।
ਇਹ ਵੀ ਪੜ੍ਹੋ...