Mon, Sep 14, 2026
Whatsapp

Extortion Case : ਕੈਨੇਡਾ 'ਚ ਪਹਿਲੀ ਵਾਰੀ ਫਿਰੌਤੀ ਮਾਮਲੇ 'ਚ ਪੰਜਾਬੀ ਔਰਤ ਗ੍ਰਿਫ਼ਤਾਰ, ਦੋ ਨਾਬਾਲਗ਼ਾਂ ਦਾ ਵੀ ਨਾਮ

Canada Extortion Case : ਕੈਲਗਰੀ ਪੁਲਿਸ ਦੇ ਅਨੁਸਾਰ, ਹਾਈ-ਪ੍ਰੋਫਾਈਲ ਜਬਰਨ ਵਸੂਲੀ ਮਾਮਲੇ ਵਿੱਚ ਦੋ ਬਾਲਗਾਂ ਅਤੇ ਇੱਕ ਨਾਬਾਲਗ ਵਿਰੁੱਧ ਦੋਸ਼ ਦਾਇਰ ਕੀਤੇ ਗਏ ਹਨ। ਪੁਲਿਸ ਨੇ ਕਿਹਾ ਕਿ ਪੀੜਤ ਨੂੰ 25 ਮਾਰਚ ਨੂੰ ਇੱਕ ਅਣਜਾਣ ਨੰਬਰ ਤੋਂ ਵਟਸਐਪ 'ਤੇ ਧਮਕੀ ਭਰਿਆ ਸੁਨੇਹਾ ਮਿਲਿਆ ਸੀ।

Reported by:  PTC News Desk  Edited by:  KRISHAN KUMAR SHARMA -- September 14th 2026 01:02 PM -- Updated: September 14th 2026 01:22 PM
Extortion Case : ਕੈਨੇਡਾ 'ਚ ਪਹਿਲੀ ਵਾਰੀ ਫਿਰੌਤੀ ਮਾਮਲੇ 'ਚ ਪੰਜਾਬੀ ਔਰਤ ਗ੍ਰਿਫ਼ਤਾਰ, ਦੋ ਨਾਬਾਲਗ਼ਾਂ ਦਾ ਵੀ ਨਾਮ

Extortion Case : ਕੈਨੇਡਾ 'ਚ ਪਹਿਲੀ ਵਾਰੀ ਫਿਰੌਤੀ ਮਾਮਲੇ 'ਚ ਪੰਜਾਬੀ ਔਰਤ ਗ੍ਰਿਫ਼ਤਾਰ, ਦੋ ਨਾਬਾਲਗ਼ਾਂ ਦਾ ਵੀ ਨਾਮ

Canada Extortion Case : ਕੈਨੇਡਾ ਵਿੱਚ ਪਹਿਲੀ ਵਾਰ, ਇੱਕ ਪੰਜਾਬੀ ਮੂਲ ਦੀ ਔਰਤ ਨੂੰ ਜਬਰਨ ਵਸੂਲੀ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਹੈ। ਹਾਲਾਂਕਿ, ਕੈਲਗਰੀ ਪੁਲਿਸ (Calgary Police) ਨੇ ਹੁਣ ਉਸਨੂੰ ਰਿਹਾਅ ਕਰ ਦਿੱਤਾ ਹੈ ਅਤੇ ਉਸਨੂੰ 6 ਅਕਤੂਬਰ ਨੂੰ ਅਦਾਲਤ ਵਿੱਚ ਪੇਸ਼ ਹੋਣ ਲਈ ਕਿਹਾ ਹੈ। ਪੁਲਿਸ ਦਾ ਦੋਸ਼ ਹੈ ਕਿ ਕਨੂਪ੍ਰਿਆ ਕੌਰ ਨੇ ਸ਼ੂਟਰ ਨੂੰ ਪੀੜਤ ਦੀ ਪਛਾਣ ਅਤੇ ਘਰ ਦਾ ਪਤਾ ਦਿੱਤਾ ਸੀ।

ਕੈਲਗਰੀ ਪੁਲਿਸ ਦੇ ਅਨੁਸਾਰ, ਹਾਈ-ਪ੍ਰੋਫਾਈਲ ਜਬਰਨ ਵਸੂਲੀ ਮਾਮਲੇ ਵਿੱਚ ਦੋ ਬਾਲਗਾਂ ਅਤੇ ਇੱਕ ਨਾਬਾਲਗ ਵਿਰੁੱਧ ਦੋਸ਼ ਦਾਇਰ ਕੀਤੇ ਗਏ ਹਨ। ਪੁਲਿਸ ਨੇ ਕਿਹਾ ਕਿ ਪੀੜਤ ਨੂੰ 25 ਮਾਰਚ ਨੂੰ ਇੱਕ ਅਣਜਾਣ ਨੰਬਰ ਤੋਂ ਵਟਸਐਪ 'ਤੇ ਧਮਕੀ ਭਰਿਆ ਸੁਨੇਹਾ ਮਿਲਿਆ ਸੀ।

ਇਹ ਵੀ ਪੜ੍ਹੋ...

Video : ਗੁਰੂਗ੍ਰਾਮ 'ਚ ਤੇਜ਼ ਰਫ਼ਤਾਰ ਕਾਰ ਸਵਾਰ ਨੇ ਮਹਿਲਾ Bike Rider ਨੂੰ ਮਾਰੀ ਟੱਕਰ, ਸੜਕ 'ਤੇ ਨਿਕਲੀਆਂ ਚੰਗਿਆੜੀਆਂ

ਮੁਲਜ਼ਮ ਕੋਲ ਪਹਿਲਾਂ ਹੀ ਸੀ ਸਾਰੀ ਜਾਣਕਾਰੀ (First Punjabi Woman arrested in Canada)

ਪੁਲਿਸ ਦੇ ਅਨੁਸਾਰ, ਔਰਤ ਤੋਂ ਵੱਡੀ ਰਕਮ ਦੀ ਮੰਗ ਕੀਤੀ ਗਈ ਸੀ। ਹਾਲਾਂਕਿ, ਮੰਗੀ ਗਈ ਸਹੀ ਰਕਮ ਦਾ ਖੁਲਾਸਾ ਨਹੀਂ ਕੀਤਾ ਗਿਆ ਹੈ। ਮੁਲਜ਼ਮ ਕੋਲ ਪਹਿਲਾਂ ਹੀ ਔਰਤ ਦੇ ਨਾਮ, ਘਰ ਦਾ ਪਤਾ, ਕਾਰੋਬਾਰ ਅਤੇ ਪਰਿਵਾਰ ਬਾਰੇ ਗੁਪਤ ਜਾਣਕਾਰੀ ਸੀ। ਧਮਕੀ ਮਿਲਣ ਤੋਂ ਲਗਭਗ 12 ਘੰਟੇ ਬਾਅਦ, ਹਮਲਾਵਰਾਂ ਨੇ ਔਰਤ ਦੇ ਘਰ 'ਤੇ ਅੰਨ੍ਹੇਵਾਹ ਗੋਲੀਆਂ ਚਲਾ ਦਿੱਤੀਆਂ।

ਮੁਲਜ਼ਮ ਨੇ ਜ਼ੁਰਮ ਨੂੰ ਲੈ ਕੇ ਜਾਰੀ ਕੀਤੇ ਅੰਕੜੇ

ਸਥਾਨਕ ਪੁਲਿਸ (ਸੀਪੀਐਸ) ਵੱਲੋਂ ਜਾਰੀ ਕੀਤੇ ਗਏ ਅੰਕੜਿਆਂ ਅਨੁਸਾਰ, ਅਪ੍ਰੈਲ 2025 ਤੋਂ ਸ਼ਹਿਰ ਵਿੱਚ 51 ਜਬਰੀ ਵਸੂਲੀ ਦੇ ਮਾਮਲੇ ਸਾਹਮਣੇ ਆਏ ਹਨ, ਜਿਨ੍ਹਾਂ ਵਿੱਚੋਂ 19 ਮਾਮਲਿਆਂ ਵਿੱਚ ਸਿੱਧੇ ਤੌਰ 'ਤੇ ਗੋਲੀਬਾਰੀ ਸ਼ਾਮਲ ਹੈ। ਪੁਲਿਸ ਨੇ ਹੁਣ ਤੱਕ ਇਨ੍ਹਾਂ ਮਾਮਲਿਆਂ ਵਿੱਚ 19 ਦੋਸ਼ੀਆਂ ਵਿਰੁੱਧ 59 ਵੱਖ-ਵੱਖ ਦੋਸ਼ ਦਾਇਰ ਕੀਤੇ ਹਨ। ਸਥਾਨਕ ਪੁਲਿਸ ਨੇ ਜਨਤਾ ਨੂੰ ਅਪੀਲ ਕੀਤੀ ਹੈ ਕਿ ਉਹ ਘਬਰਾਉਣ ਨਾ ਅਤੇ ਜੇਕਰ ਉਨ੍ਹਾਂ ਨੂੰ ਕੋਈ ਜਬਰੀ ਵਸੂਲੀ ਨਾਲ ਸਬੰਧਤ ਕਾਲ ਜਾਂ ਸੰਦੇਸ਼ ਮਿਲਦਾ ਹੈ ਤਾਂ ਤੁਰੰਤ ਪੁਲਿਸ ਨਾਲ ਸੰਪਰਕ ਕਰਨ।

ਔਰਤ ਨੂੰ ਵਾਰ-ਵਾਰ ਭੇਜੇ ਗਏ ਧਮਕੀ ਭਰੇ ਸੁਨੇਹੇ 

ਪੁਲਿਸ ਦੇ ਅਨੁਸਾਰ, ਇਸ ਮਾਮਲੇ ਦੀ ਜਾਂਚ 25 ਮਾਰਚ ਨੂੰ ਸ਼ੁਰੂ ਹੋਈ ਸੀ, ਜਦੋਂ ਪੀੜਤ ਨੂੰ ਕਿਸੇ ਅਣਜਾਣ ਨੰਬਰ ਤੋਂ ਪੈਸੇ ਦੀ ਮੰਗ ਕਰਦੇ ਹੋਏ ਵਟਸਐਪ ਟੈਕਸਟ ਅਤੇ ਵੌਇਸ ਸੁਨੇਹੇ ਮਿਲਣੇ ਸ਼ੁਰੂ ਹੋ ਗਏ ਸਨ। ਮੁਲਜ਼ਮ ਨੇ ਵਾਰ-ਵਾਰ ਔਰਤ ਨਾਲ ਸੰਪਰਕ ਕੀਤਾ ਅਤੇ ਉਸਨੂੰ ਜਾਨੋਂ ਮਾਰਨ ਦੀਆਂ ਸਿੱਧੀਆਂ ਧਮਕੀਆਂ ਦਿੱਤੀਆਂ। ਸੁਨੇਹੇ ਭੇਜਣ ਦੇ 12 ਘੰਟਿਆਂ ਦੇ ਅੰਦਰ, ਹਮਲਾਵਰਾਂ ਨੇ ਉਸਦੇ ਘਰ 'ਤੇ ਅੰਨ੍ਹੇਵਾਹ ਗੋਲੀਆਂ ਚਲਾ ਦਿੱਤੀਆਂ ਅਤੇ ਇੱਕ ਕਾਰ ਵਿੱਚ ਭੱਜ ਗਏ। ਹਾਲਾਂਕਿ, ਗੋਲੀਬਾਰੀ ਵਿੱਚ ਕੋਈ ਜ਼ਖਮੀ ਨਹੀਂ ਹੋਇਆ।

ਕਨੂਪ੍ਰੀਤ ਨੂੰ ਕੀਤਾ ਗਿਆ ਰਿਹਾਅ, ਇੱਕ ਮੁਲਜ਼ਮ ਖਿਲਾਫ਼ ਵਾਰੰਟ ਜਾਰੀ

ਚੈਸਟਰਮੀਅਰ ਨਿਵਾਸੀ ਕਨੂਪ੍ਰੀਤ ਨੂੰ 8 ਸਤੰਬਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਉਸ 'ਤੇ ਪੀੜਤਾ ਦੀ ਨਿੱਜੀ ਜਾਣਕਾਰੀ ਪ੍ਰਦਾਨ ਕਰਨ ਦਾ ਦੋਸ਼ ਹੈ, ਜਿਸ ਨਾਲ ਦੂਜੇ ਸ਼ੱਕੀਆਂ ਨੇ ਪੀੜਤਾ ਅਤੇ ਉਸਦੇ ਪਰਿਵਾਰ ਨੂੰ ਡਰਾਉਣ ਵਿੱਚ ਮਦਦ ਕੀਤੀ। ਉਸਨੂੰ ਵੀ ਰਿਹਾਅ ਕਰ ਦਿੱਤਾ ਗਿਆ ਹੈ ਅਤੇ ਉਹ 6 ਅਕਤੂਬਰ ਨੂੰ ਅਦਾਲਤ ਵਿੱਚ ਪੇਸ਼ ਹੋਵੇਗੀ।

ਪੁਲਿਸ ਕੈਲਗਰੀ ਨਿਵਾਸੀ ਤਨਵੀਰ ਸਿੰਘ ਦੀ ਭਾਲ ਕਰ ਰਹੀ ਹੈ। ਉਸ 'ਤੇ 5,000 ਡਾਲਰ ਤੋਂ ਵੱਧ ਦੀ ਕੀਮਤ ਵਾਲੀ ਚੋਰੀ ਹੋਈ ਗੱਡੀ ਰੱਖਣ ਦਾ ਵਾਰੰਟ ਜਾਰੀ ਹੈ, ਜਿਸਦੀ ਵਰਤੋਂ ਗੋਲੀਬਾਰੀ ਵਿੱਚ ਕੀਤੀ ਗਈ ਸੀ। ਤਨਵੀਰ 5 ਫੁੱਟ 8 ਇੰਚ ਲੰਬਾ ਹੈ, 130 ਪੌਂਡ ਭਾਰ ਹੈ, ਉਸਦੇ ਵਾਲ ਕਾਲੇ ਹਨ ਅਤੇ ਅੱਖਾਂ ਭੂਰੀਆਂ ਹਨ।

ਇਹ ਵੀ ਪੜ੍ਹੋ...

Asia Cup ਚੈਂਪੀਅਨ ਬਣਨ ਤੋਂ ਬਾਅਦ ਵੀ ਭਾਰਤੀ ਟੀਮ ਨੇ ਮੋਹਸਿਨ ਨਕਵੀ ਤੋਂ ਨਹੀਂ ਲਈ ਟਰਾਫ਼ੀ, ਕਿਉਂ ?

MP ਹਰਸਿਮਰਤ ਕੌਰ ਬਾਦਲ ਨੇ Panjab University ਦੇ ਇਤਿਹਾਸ ਸਿਲੇਬਸ ਦਾ ਚੁੱਕਿਆ ਮੁੱਦਾ, ਕੇਂਦਰੀ ਸਿੱਖਿਆ ਮੰਤਰੀ ਨੂੰ ਲਿਖਿਆ ਪੱਤਰ

- PTC NEWS

Electrical Saftey authority
Chandigarh Group of Colleges

Top News view more...

Latest News view more...

PTC NETWORK
PTC NETWORK