Mon, Sep 14, 2026
Whatsapp

Jalalabad Police Station Blast : ਹੈਂਡ ਗ੍ਰੇਨੇਡ ਨਾਲ ਹੋਇਆ ਸੀ ਜਲਾਲਾਬਾਦ ਥਾਣੇ 'ਚ ਧਮਾਕਾ ! ਪੁਲਿਸ ਨੇ ਦੋ ਲੋਕਾਂ ਨੂੰ ਕੀਤਾ ਗ੍ਰਿਫ਼ਤਾਰ

Jalalabad police station Blast : ਜਲਾਲਾਬਾਦ ਪੁਲਿਸ ਸਟੇਸ਼ਨ 'ਚ ਹੋਏ ਧਮਾਕੇ ਪਿੱਛੇ ਵੱਡਾ ਖੁਲਾਸਾ ਹੋਇਆ ਹੈ। ਪੰਜਾਬ ਪੁਲਿਸ ਨੇ ਮਾਮਲੇ 'ਚ ਖੁਲਾਸਾ ਕਰਦੇ ਹੋਏ ਹੈਂਡ ਗ੍ਰੇਨੇਡ ਦੀ ਪੁਸ਼ਟੀ ਕੀਤੀ ਹੈ।

Reported by:  PTC News Desk  Edited by:  KRISHAN KUMAR SHARMA -- September 14th 2026 04:49 PM -- Updated: September 14th 2026 05:11 PM
Jalalabad Police Station Blast : ਹੈਂਡ ਗ੍ਰੇਨੇਡ ਨਾਲ ਹੋਇਆ ਸੀ ਜਲਾਲਾਬਾਦ ਥਾਣੇ 'ਚ ਧਮਾਕਾ ! ਪੁਲਿਸ ਨੇ ਦੋ ਲੋਕਾਂ ਨੂੰ ਕੀਤਾ ਗ੍ਰਿਫ਼ਤਾਰ

Jalalabad Police Station Blast : ਹੈਂਡ ਗ੍ਰੇਨੇਡ ਨਾਲ ਹੋਇਆ ਸੀ ਜਲਾਲਾਬਾਦ ਥਾਣੇ 'ਚ ਧਮਾਕਾ ! ਪੁਲਿਸ ਨੇ ਦੋ ਲੋਕਾਂ ਨੂੰ ਕੀਤਾ ਗ੍ਰਿਫ਼ਤਾਰ

Jalalabad police station Blast : ਜਲਾਲਾਬਾਦ ਪੁਲਿਸ ਸਟੇਸ਼ਨ 'ਚ ਹੋਏ ਧਮਾਕੇ ਪਿੱਛੇ ਵੱਡਾ ਖੁਲਾਸਾ ਹੋਇਆ ਹੈ। ਪੰਜਾਬ ਪੁਲਿਸ (Punjab Police) ਨੇ ਮਾਮਲੇ 'ਚ ਖੁਲਾਸਾ ਕਰਦੇ ਹੋਏ ਹੈਂਡ ਗ੍ਰੇਨੇਡ (Hand Granede Blast) ਦੀ ਪੁਸ਼ਟੀ ਕੀਤੀ ਹੈ। ਪੁਲਿਸ ਨੇ ਨਾਲ ਹੀ ਮਾਮਲੇ ਨੂੰ ਟਰੇਸ ਕਰਦੇ ਹੋਏ ਦੋ ਦੋਸ਼ੀਆਂ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਹੈ। ਇਸ ਸਬੰਧੀ ਥਾਣਾ ਸਿਟੀ ਜਲਾਲਾਬਾਦ ਵਿੱਚ ਮੁਕੱਦਮਾ ਨੰਬਰ 177 ਤਹਿਤ The Explosive Substances Act ਦੀਆਂ ਧਾਰਾਵਾਂ 3, 4 ਅਤੇ 5 ਅਧੀਨ ਕੇਸ ਦਰਜ ਕੀਤਾ ਗਿਆ।

ਪੁਲਿਸ ਟੀਮਾਂ ਨੇ ਟੈਕਨੀਕਲ ਸਪੋਰਟ ਦੀ ਮਦਦ ਨਾਲ ਜਾਂਚ ਕਰਦਿਆਂ ਗੁਰਪ੍ਰੀਤ ਸਿੰਘ ਵਾਸੀ ਹਜ਼ਾਰਾ ਰਾਮ ਸਿੰਘ ਵਾਲਾ ਅਤੇ ਮਨਪ੍ਰੀਤ ਸਿੰਘ ਵਾਸੀ ਘੁਬਾਇਆ ਨੂੰ ਗ੍ਰਿਫ਼ਤਾਰ ਕੀਤਾ ਹੈ।


ਦੱਸ ਦਈਏ ਕਿ ਧਮਾਕਾ ਇੰਨਾ ਸ਼ਕਤੀਸ਼ਾਲੀ ਸੀ ਕਿ ਪੁਲਿਸ ਸਟੇਸ਼ਨ ਦੇ ਅੰਦਰ ਖੜ੍ਹੀਆਂ ਦੋ ਪੁਰਾਣੀਆਂ ਕਾਰਾਂ ਦੀਆਂ ਖਿੜਕੀਆਂ ਵੀ ਟੁੱਟ ਗਈਆਂ ਸਨ। ਘਟਨਾ ਐਤਵਾਰ ਸਵੇਰੇ 2 ਵਜੇ ਦੇ ਕਰੀਬ ਵਾਪਰੀ ਸੀ। ਘਟਨਾ ਸਮੇਂ, ਬਿਜਲੀ ਕੱਟਾਂ ਦੇ ਵਿਰੋਧ ਵਿੱਚ ਪ੍ਰਦਰਸ਼ਨ ਕਾਰਨ ਇਲਾਕੇ ਵਿੱਚ ਪੁਲਿਸ ਕਰਮਚਾਰੀ ਤਾਇਨਾਤ ਵੀ ਸਨ। ਇਹ ਵੀ ਸਾਹਮਣੇ ਆਇਆ ਸੀ ਕਿ ਪ੍ਰਦਰਸ਼ਨ ਦੌਰਾਨ ਪੁਲਿਸ ਸਟੇਸ਼ਨ ਦੇ ਪਿਛਲੇ ਹਿੱਸੇ ਵਿੱਚ ਧਮਾਕਾ (Blast) ਹੋਇਆ।

ਕੈਨੇਡਾ 'ਚ ਪਹਿਲੀ ਵਾਰੀ ਫਿਰੌਤੀ ਮਾਮਲੇ 'ਚ ਪੰਜਾਬੀ ਔਰਤ ਗ੍ਰਿਫ਼ਤਾਰ, ਦੋ ਨਾਬਾਲਗ਼ਾਂ ਦਾ ਵੀ ਨਾਮ

ਸੂਚਨਾ ਮਿਲਣ ਤੋਂ ਤੁਰੰਤ ਬਾਅਦ ਪੁਲਿਸ ਦੇ ਸੀਨੀਅਰ ਅਧਿਕਾਰੀਆਂ ਨੇ ਫੋਰੈਂਸਿਕ ਟੀਮਾਂ ਨੂੰ ਬੁਲਾ ਕੇ ਸਬੂਤ ਇਕੱਠੇ ਕਰਵਾਏ ਅਤੇ ਜਾਂਚ ਸ਼ੁਰੂ ਕਰ ਦਿੱਤੀ ਸੀ। ਇਸ ਤੋਂ ਇਲਾਵਾ ਪੁਲਿਸ ਥਾਣੇ ਦੇ ਅੰਦਰ ਅਤੇ ਨੇੜਲੇ ਇਲਾਕਿਆਂ ਵਿੱਚ ਲੱਗੇ ਕੈਮਰਿਆਂ ਤੋਂ ਵੀ ਸੀਸੀਟੀਵੀ ਫੁਟੇਜ ਨਾਲ ਜਾਂਚ ਕੀਤੀ ਗਈ।

ਐਸਪੀ ਸਤਿੰਦਰ ਕੁਮਾਰ ਨੇ ਕਿਹਾ ਸੀ ਕਿ ਪੁਲਿਸ ਹਰ ਸੰਭਵ ਜਾਂਚ ਕਰ ਰਹੀ ਹੈ। ਉਨ੍ਹਾਂ ਨੇ ਲੋਕਾਂ ਨੂੰ ਘਬਰਾਉਣ ਜਾਂ ਅਫਵਾਹਾਂ ਵੱਲ ਧਿਆਨ ਨਾ ਦੇਣ ਦੀ ਅਪੀਲ ਵੀ ਕੀਤੀ ਸੀ।

ਸੁਖਬੀਰ ਸਿੰਘ ਬਾਦਲ ਨੇ 'ਆਪ' ਸਰਕਾਰ 'ਤੇ ਲਾਇਆ ਸੀ ਨਿਸ਼ਾਨਾ

ਧਮਾਕੇ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਸੂਬੇ ਵਿੱਚ ਕਾਨੂੰਨ ਵਿਵਸਥਾ ਦੀ ਵਿਗੜਦੀ ਸਥਿਤੀ 'ਤੇ 'ਆਪ' ਦੀ ਅਗਵਾਈ ਵਾਲੀ ਪੰਜਾਬ ਸਰਕਾਰ 'ਤੇ ਨਿਸ਼ਾਨਾ ਵੀ ਸਾਧਿਆ ਸੀ।

ਉਨ੍ਹਾਂ ਨੇ ਸੋਸ਼ਲ ਮੀਡੀਆ ’ਤੇ ਪੋਸਟ ਰਾਹੀਂ ਕਿਹਾ ਸੀ, ''AAPPunjab ਦੇ ‘ਨਵੇਂ’ ਪੰਜਾਬ ਵਿੱਚ ਤੁਹਾਡਾ ਸਵਾਗਤ ਹੈ, ਜਿੱਥੇ ਅਜਿਹੀਆਂ ਘਟਨਾਵਾਂ ਹੁਣ ਆਮ ਹੋ ਗਈਆਂ ਹਨ। ਇੱਥੇ ਨਾ ਤਾਂ ਘਰਾਂ ਵਿੱਚ ਸੁਰੱਖਿਆ ਦੀ ਭਾਵਨਾ ਹੈ ਅਤੇ ਨਾ ਹੀ ਪੁਲਿਸ ਥਾਣਿਆਂ ਵਿੱਚ।” 

ਇਹ ਵੀ ਪੜ੍ਹੋ...

TarnTaran Bribe Case : ਪੰਜਾਬ ਪੁਲਿਸ 'ਚ ਹੜਕੰਪ, ਰਿਸ਼ਵਤ ਕਾਂਡ 'ਚ ਇੱਕ SHO ਗ੍ਰਿਫ਼ਤਾਰ, ਦੋ ਵਿਚੋਲਿਆਂ ਨਾਲ ਇੱਕ ਹੋਰ ਫ਼ਰਾਰ

London Ganga Aarti Video : ਸੱਤ ਸਮੁੰਦਰ ਪਾਰ ਪਹੁੰਚੀ ਭਾਰਤੀ ਪਰੰਪਰਾ ! ਲੰਦਨ 'ਚ ਪਹਿਲੀ ਵਾਰ ਥੇਮਜ਼ ਨਦੀ ਕਿਨਾਰੇ ਹੋਈ ਗੰਗਾ ਆਰਤੀ

- PTC NEWS

Electrical Saftey authority
Chandigarh Group of Colleges

Top News view more...

Latest News view more...

PTC NETWORK
PTC NETWORK