ਆਸਟ੍ਰੇਲੀਆ 'ਚ ਪੰਜਾਬੀ ਪਹਿਲੀਆਂ 10 ਭਾਸ਼ਾਵਾਂ 'ਚ ਸ਼ਾਮਲ, ਹੁਣ ਸਕੂਲਾਂ 'ਚ ਵਿਸ਼ੇ ਵਜੋਂ ਲੈ ਸਕਣਗੇ ਵਿਦਿਆਰਥੀ

By  Ravinder Singh December 18th 2022 06:48 PM

Punjabi is among the first 10 languages in Australia : ਪੰਜਾਬ ਦੇ ਲੋਕ ਪੁਰਾਣੇ ਸਮੇਂ ਤੋਂ ਹੀ ਪਰਵਾਸ ਵਿਚ ਦਿਲਚਸਪੀ ਰੱਖਦੇ ਰਹੇ ਹਨ। ਦੁਨੀਆ ਦੇ ਵੱਖ-ਵੱਖ ਦੇਸ਼ਾਂ ਵਿਚ ਵਸੇ ਪੰਜਾਬ ਦੇ ਲੋਕ ਆਪਣੀ ਵੱਖਰੀ ਭਾਸ਼ਾ ਲਈ ਵੀ ਜਾਣੇ ਜਾਂਦੇ ਹਨ। ਇਸ ਲਈ ਵੱਖ-ਵੱਖ ਦੇਸ਼ਾਂ ਵਿਚ ਪੰਜਾਬੀ ਭਾਸ਼ਾ ਨੂੰ ਵੱਖਰੀ ਪਛਾਣ ਦਿੱਤੀ ਗਈ ਹੈ। ਪਿਛਲੇ ਸਮੇਂ ਦੌਰਾਨ ਪੰਜਾਬੀ ਭਾਸ਼ਾ ਦਾ ਆਸਟ੍ਰੇਲੀਆ ਵਿਚ ਵੀ ਮਾਣ-ਤਾਣ ਵਧ ਗਿਆ ਹੈ।

ਪੰਜਾਬੀ ਭਾਸ਼ਾ ਨੂੰ ਉਥੋਂ ਦੀਆਂ ਪਹਿਲੀਆਂ 10 ਭਾਸ਼ਾਵਾਂ ਵਿਚ ਸ਼ਾਮਲ ਕਰ ਲਿਆ ਗਿਆ ਹੈ।  ਇਸ ਪਹਿਲ ਨਾਲ ਹੁਣ ਆਸਟ੍ਰੇਲੀਆ ਵਿਚ ਰਹਿਣ ਵਾਲੇ ਸਕੂਲੀ ਵਿਦਿਆਰਥੀ ਵਿਸ਼ੇ ਵਜੋਂ ਪੰਜਾਬੀ ਪੜ੍ਹ ਸਕਣਗੇ। ਇਸ ਦੇ ਨਾਲ ਵਿਦੇਸ਼ਾਂ ਤੋਂ ਆਏ ਲੋਕ ਆਸਟ੍ਰੇਲੀਆ 'ਚ ਰਹਿ ਕੇ ਵੀ ਪੰਜਾਬੀ ਭਾਸ਼ਾ ਨਾਲ ਜੁੜੇ ਰਹਿ ਸਕਦੇ ਹਨ।

ਇਹ ਵੀ ਪੜ੍ਹੋ : ਕੌਮੀ ਦਸਤਾਰਬੰਦੀ ਸਮਾਗਮ ਦੌਰਾਨ 1300 ਬੱਚਿਆਂ ਨੇ ਸਜਾਈਆਂ ਦਸਤਾਰਾਂ

ਕਾਬਿਲੇਗੌਰ ਹੈ ਕਿ ਆਸਟ੍ਰੇਲੀਆ ’ਚ ਦੂਜੇ ਦੇਸ਼ਾਂ ਤੋਂ ਜਾ ਕੇ ਰਹਿ ਰਹੇ ਲੋਕਾਂ ਨੂੰ ਆਪਣੀ ਮਾਂ ਬੋਲੀ ਨਾਲ ਜੋੜੀ ਰੱਖਣ ਲਈ ਉਥੋਂ ਦੀ ਸਰਕਾਰ ਨੇ ਪੰਜਾਬੀ ਵਿਸ਼ੇ ਨੂੰ ਵਾਧੂ ਵਿਸ਼ੇ ਵਜੋਂ ਮਾਨਤਾ ਦਿੱਤੀ ਹੈ। ਇਸ ਸਬੰਧੀ ਆਸਟ੍ਰੇਲੀਆ ਦੀ ਸਰਕਾਰ ਨੇ ਪੰਜਾਬੀ ਭਾਸ਼ਾ ਨੂੰ ਪਹਿਲੀਆਂ 10 ਭਾਸ਼ਾਵਾਂ ਵਿਚ ਸ਼ਾਮਲ ਕਰ ਲਿਆ ਹੈ। ਪੰਜਾਬੀ ਭਾਸ਼ਾ ਦੇ ਇਛੁੱਕ ਵਿਦਿਆਰਥੀ ਆਪਣੀ ਮਾਂ ਬੋਲੀ ਦਾ ਵਿਸ਼ਾ ਰੱਖ ਕੇ ਉਸ ਦੀ ਪੜ੍ਹਾਈ ਕਰ ਸਕਦੇ ਹਨ।

ਇਹ ਵੀ ਪੜ੍ਹੋ : ਮਾਨ ਸਰਕਾਰ ਬਣਾਏਗੀ 'Healthy' ਸ਼ਰਾਬ, SC 'ਚ ਹਲਫਨਾਮਾ ਦਾਇਰ

ਜਾਣਕਾਰੀ ਅਨੁਸਾਰ ਆਸਟ੍ਰੇਲੀਆ ਦੇ ਸਕੂਲਾਂ ਵਿਚ ਪੰਜਾਬੀ ਵਿਸ਼ੇ ਨੂੰ ਵਾਧੂ ਵਿਸ਼ੇ ਵਜੋਂ ਪੜ੍ਹਾਉਣ ਲਈ ਹਫ਼ਤੇ ਦਾ ਆਖ਼ਰੀ ਦਿਨ ਮਿੱਥਿਆ ਗਿਆ ਹੈ। ਅਧਿਆਪਕਾਂ ਵੱਲੋਂ ਹਫ਼ਤੇ ਦੇ ਆਖ਼ਰੀ ਇਕ ਦਿਨ ਪੂਰੇ ਹਫ਼ਤੇ ਦੀ ਪੜ੍ਹਾਈ ਕਰਵਾਈ ਜਾਵੇਗੀ। ਇਸ ਨਾਲ ਵਿਦੇਸ਼ਾਂ ਤੋਂ ਆਏ ਲੋਕ ਆਸਟ੍ਰੇਲੀਆ ’ਚ ਰਹਿ ਕੇ ਵੀ ਆਪਣੀ ਮਾਤ-ਭਾਸ਼ਾ ਨਾਲ ਜੁੜੇ ਰਹਿ ਸਕਦੇ ਹਨ। 

Related Post