Singer Ammy Virk, Sukh E ਤੇ ਅਰਸ਼ਦ ਅਲੀ ਨੂੰ ਹਾਈਕੋਰਟ ਤੋਂ ਵੱਡੀ ਰਾਹਤ, ਜਾਣੋ ਕਿਹੜੇ ਮਾਮਲੇ ਦੇ ਸੰਮਨ ’ਤੇ ਲਗਾਈ ਰੋਕ
ਐਮੀ ਵਿਰਕ ਵੱਲੋਂ ਇੱਕ ਗਾਣੇ ਦੇ ਕਾਪੀਰਾਈਟ ਨੂੰ ਲੈ ਕੇ ਨਿਰਮਲ ਸਿੰਘ ਗਰੇਵਾਲ ਨੇ ਮੁਹਾਲੀ ਦੀ ਟ੍ਰਾਈਲ ਕੋਰਟ ’ਚ ਐਮੀ ਵਿਰਕ ਦੇ ਖਿਲਾਫ ਪਟੀਸ਼ਨ ਦਾਖਲ ਹੋਈ। ਇਸੇ ਮਾਮਲੇ ’ਚ ਮੁਹਾਲੀ ਦੀ ਟ੍ਰਾਈਲ ਕੋਰਟ ਨੇ 14 ਫਰਵਰੀ ਨੂੰ ਐਮੀ ਵਿਰਕ ਅਤੇ ਸੁੱਖ ਈ ਨੂੰ ਸੰਮਨ ਦਾ ਨੋਟਿਸ ਭੇਜ ਕੇ ਉਨ੍ਹਾਂ ਨੂੰ 26 ਅਗਸਤ ਨੂੰ ਪੇਸ਼ ਹੋਣ ਦੇ ਹੁਕਮ ਦਿੱਤੇ ਸੀ।
Singer Ammy Virk, Sukh E News : ਪੰਜਾਬੀ ਗਾਇਕ ਐਮੀ ਵਿਰਕ ਅਤੇ ਸੁੱਖ ਈ ਨੂੰ ਪੰਜਾਬ ਅਤੇ ਹਰਿਆਣਾ ਹਾਈਕੋਰਟ ਤੋਂ ਵੱਡੀ ਰਾਹਤ ਮਿਲੀ ਹੈ। ਦੱਸ ਦਈਏ ਕਿ ਹਾਈਕੋਰਟ ਨੇ ਮੁਹਾਲੀ ਦੀ ਹੇਠਲੀ ਅਦਾਲਤ ਵੱਲੋਂ ਇੱਕ ਮਾਮਲੇ ’ਚ ਜਾਰੀ ਕੀਤੇ ਗਏ ਸੰਮਨ ਨੋਟਿਸ ’ਤੇ ਰੋਕ ਲਗਾ ਦਿੱਤੀ ਹੈ।
ਮੁਹਾਲੀ ਟ੍ਰਾਈਲ ਕੋਰਟ ਵੱਲੋਂ ਇੱਕ ਮਾਮਲੇ ’ਚ ਉਨ੍ਹਾਂ ਨੂੰ ਜਾਰੀ ਹੋਏ ਸੰਮਨ ਦੇ ਨੋਟਿਸ ’ਤੇ ਪੰਜਾਬ ਤੇ ਹਰਿਆਣਾ ਹਾਈਕੋਰਟ ਵੱਲੋਂ ਰੋਕ ਲਗਾ ਦਿੱਤੀ ਗਈ ਹੈ। ਐਮੀ ਵਿਰਕ ਵੱਲੋਂ ਇੱਕ ਗਾਣੇ ਦੇ ਕਾਪੀਰਾਈਟ ਨੂੰ ਲੈ ਕੇ ਨਿਰਮਲ ਸਿੰਘ ਗਰੇਵਾਲ ਨੇ ਮੁਹਾਲੀ ਦੀ ਟ੍ਰਾਈਲ ਕੋਰਟ ’ਚ ਐਮੀ ਵਿਰਕ ਦੇ ਖਿਲਾਫ ਪਟੀਸ਼ਨ ਦਾਖਲ ਹੋਈ। ਇਸੇ ਮਾਮਲੇ ’ਚ ਮੁਹਾਲੀ ਦੀ ਟ੍ਰਾਈਲ ਕੋਰਟ ਨੇ 14 ਫਰਵਰੀ ਨੂੰ ਐਮੀ ਵਿਰਕ ਅਤੇ ਸੁੱਖ ਈ ਨੂੰ ਸੰਮਨ ਦਾ ਨੋਟਿਸ ਭੇਜ ਕੇ ਉਨ੍ਹਾਂ ਨੂੰ 26 ਅਗਸਤ ਨੂੰ ਪੇਸ਼ ਹੋਣ ਦੇ ਹੁਕਮ ਦਿੱਤੇ ਸੀ।
ਜਾਣੋ ਪੂਰਾ ਵਿਵਾਦ
ਇਹ ਵਿਵਾਦ ਐਮੀ ਵਿਰਕ ਵੱਲੋਂ ਗਾਏ ਪੰਜਾਬੀ ਗੀਤ 'ਦਰਸ਼ਨ' ਨੂੰ ਲੈ ਕੇ ਹੋਇਆ ਸੀ। ਸ਼ਿਕਾਇਤਕਰਤਾ ਨਿਰਮਲ ਸਿੰਘ ਗਰੇਵਾਲ ਦਾ ਇਲਜ਼ਾਮ ਹੈ ਕਿ ਉਸਨੇ ਇਹ ਗੀਤ ਸਾਲ 2021 ਵਿੱਚ ਅਰਸ਼ਦ ਅਲੀ ਨਾਲ ਮਿਲ ਕੇ ਲਿਖਿਆ ਸੀ, ਪਰ ਬਾਅਦ ਵਿੱਚ ਅਰਸ਼ਦ ਅਲੀ ਨੇ ਇਹ ਗੀਤ ਐਮੀ ਵਿਰਕ ਅਤੇ ਸੁੱਖ ਈ ਨੂੰ ਵੇਚ ਦਿੱਤਾ ਸੀ। ਇਹ ਕਾਪੀਰਾਈਟ ਕਾਨੂੰਨ ਦੀ ਸਿੱਧੀ ਉਲੰਘਣਾ ਹੈ। ਇਸ ਮਾਮਲੇ ਸਬੰਧੀ ਨਿਰਮਲ ਸਿੰਘ ਗਰੇਵਾਲ ਨੇ ਅਰਸ਼ਦ ਅਲੀ ਸਮੇਤ ਐਮੀ ਵਿਰਕ ਅਤੇ ਸੁੱਖ ਈ ਖ਼ਿਲਾਫ਼ ਪਟੀਸ਼ਨ ਦਾਇਰ ਕੀਤੀ ਸੀ।
ਸੰਮਨਾਂ ਨੂੰ ਲੈ ਕੇ ਹਾਈਕੋਰਟ ’ਚ ਦਿੱਤੀ ਗਈ ਸੀ ਚੁਣੌਤੀ
ਐਮੀ ਵਿਰਕ, ਸੁੱਖ ਈ ਅਤੇ ਅਰਸ਼ਦ ਅਲੀ ਨੇ ਹੇਠਲੀ ਅਦਾਲਤ ਵੱਲੋਂ ਜਾਰੀ ਕੀਤੇ ਗਏ ਸੰਮਨਾਂ ਨੂੰ ਹਾਈ ਕੋਰਟ ਵਿੱਚ ਚੁਣੌਤੀ ਦਿੰਦੇ ਹੋਏ ਕਿਹਾ ਹੈ ਕਿ ਇਹ ਗੀਤ ਸੁੱਖ ਈ ਵੱਲੋਂ ਲਿਖਿਆ ਗਿਆ ਹੈ, ਜਿਸਦਾ ਨਿਰਮਲ ਸਿੰਘ ਗਰੇਵਾਲ ਨਾਲ ਕੋਈ ਲੈਣਾ-ਦੇਣਾ ਨਹੀਂ ਹੈ, ਇਸ ਦੇ ਬਾਵਜੂਦ ਹੇਠਲੀ ਅਦਾਲਤ ਨੇ ਉਨ੍ਹਾਂ ਨੂੰ ਗਲਤ ਤਰੀਕੇ ਨਾਲ ਸੰਮਨ ਜਾਰੀ ਕੀਤੇ ਹਨ, ਜਿਸ ਨੂੰ ਉਨ੍ਹਾਂ ਨੇ ਰੱਦ ਕਰਨ ਦੀ ਮੰਗ ਕੀਤੀ ਹੈ।
ਇਸ 'ਤੇ ਸੁਣਵਾਈ ਕਰਦਿਆਂ ਹਾਈ ਕੋਰਟ ਨੇ ਇਨ੍ਹਾਂ ਤਿੰਨਾਂ ਵਿਰੁੱਧ ਜਾਰੀ ਕੀਤੇ ਗਏ ਸੰਮਨ ਨੋਟਿਸ 'ਤੇ ਰੋਕ ਲਗਾ ਦਿੱਤੀ ਹੈ ਅਤੇ ਨਿਰਮਲ ਸਿੰਘ ਗਰੇਵਾਲ ਨੂੰ ਨੋਟਿਸ ਜਾਰੀ ਕਰਕੇ ਉਨ੍ਹਾਂ ਤੋਂ ਜਵਾਬ ਮੰਗਿਆ ਹੈ।
ਇਹ ਵੀ ਪੜ੍ਹੋ : Diljit Dosanjh ਨੇ ਵਿਵਾਦਾਂ ਵਿਚਾਲੇ ਪਹਿਲੀ ਵਾਰ ਸਾਂਝੇ ਕੀਤੇ 'ਪੰਜਾਬ 95' ਦੇ ਦ੍ਰਿਸ਼; ਸੈਂਸਰ ਬੋਰਡ ’ਚ ਫਸੀ ਹੋਈ ਹੈ ਫਿਲਮ