Punjabi Youth died In Canada: ਅਜੇ ਪੁੱਤ ਦੇ ਵਿਦੇਸ਼ ਜਾਣ ਦਾ ਚਾਅ ਵੀ ਨਹੀਂ ਸੀ ਉਤਰਿਆ, ਘਰ ਦੇ ਵਿੱਚ ਵਿਛਿਆ ਪੁੱਤ ਦੀ ਮੌਤ ਦਾ ਸੱਥਰ

33 ਸਾਲਾਂ ਨੌਜਵਾਨ ਦੀ ਬ੍ਰੇਨ ਅਟੈਕ ਕਾਰਨ ਮੌਤ ਹੋ ਗਈ ਜਿਹੜਾ ਕਪੂਰਥਲਾ ਦੇ ਪਿੰਡ ਮੰਡੇਰ ਬੇਟ ਦਾ ਵਸਨੀਕ ਸੀ ਤੇ ਅਜੇ ਕੁੱਝ ਦਿਨ ਪਹਿਲਾਂ ( 13 ਜੁਲਾਈ ਨੂੰ) ਕੈਨੇਡਾ ਚੰਗੇ ਭਵਿੱਖ ਦੀ ਤਲਾਸ਼ ਵਿੱਚ ਗਿਆ ਸੀ।

By  Aarti July 20th 2024 01:13 PM -- Updated: July 20th 2024 01:35 PM

Punjabi Youth died In Canada: ਵਿਦੇਸ਼ਾਂ ਵਿੱਚ ਪੰਜਾਬੀ ਨੌਜਵਾਨਾਂ ਦੀਆਂ ਮੌਤਾਂ ਹੋਣ ਦਾ ਸਿਲਸਿਲਾ ਰੁਕਣ ਦਾ ਨਾਮ ਨਹੀਂ ਲੈ ਰਿਹਾ ਹੈ। ਅਜਿਹਾ ਹੀ ਇਕ ਹੋਰ ਮਾਮਲਾ ਕੈਨੇਡਾ ਤੋਂ ਸਾਹਮਣੇ ਆਇਆ ਹੈ ਜਿੱਥੇ ਇਕ 33 ਸਾਲਾਂ ਨੌਜਵਾਨ ਦੀ ਬ੍ਰੇਨ ਅਟੈਕ ਕਾਰਨ ਮੌਤ ਹੋ ਗਈ ਜਿਹੜਾ ਕਪੂਰਥਲਾ ਦੇ ਪਿੰਡ ਮੰਡੇਰ ਬੇਟ ਦਾ ਵਸਨੀਕ ਸੀ ਤੇ ਅਜੇ ਕੁੱਝ ਦਿਨ ਪਹਿਲਾਂ ( 13 ਜੁਲਾਈ ਨੂੰ) ਕੈਨੇਡਾ ਚੰਗੇ ਭਵਿੱਖ ਦੀ ਤਲਾਸ਼ ਵਿੱਚ ਗਿਆ ਸੀ।

ਦੱਸ ਦਈਏ ਕਿ ਜਦੋਂ ਨੌਜਵਾਨ ਦੀ ਮੌਤ ਦੇ ਗੱਲ ਜਦੋਂ ਪਿੰਡ ’ਚ ਪਹੁੰਚੀ ਤਾਂ ਇਲਾਕੇ ’ਚ ਸੋਗ ਦੀ ਲਹਿਰ ਫੈਲ ਗਈ। ਮ੍ਰਿਤਕ ਨੌਜਵਾਨ ਦੇ ਪਰਿਵਾਰ ਨੇ ਭਰੇ ਮਨ ਨਾਲ ਦੱਸਿਆ ਕਿ ਅਜੇ ਤਾਂ ਪਰਿਵਾਰ ਵਰਿੰਦਰ ਸਿੰਘ ਦੇ ਵਿਦੇਸ਼ ਜਾਣ ਦੀਆਂ ਖੁਸ਼ੀਆਂ ਮਨਾ ਰਿਹਾ ਸੀ ਤਾਂ ਉੱਪਰੋਂ ਇਹ ਮਨਹੂਸ ਖ਼ਬਰ ਪਹੁੰਚ ਗਈ। ਮ੍ਰਿਤਕ ਨੌਜਵਾਨ ਦੇ ਪਰਿਵਾਰ ਦਾ ਰੋ ਰੋ ਬੁਰਾ ਹਾਲ ਹੋਇਆ ਪਿਆ ਹੈ।  

ਪਰਿਵਾਰ ਨੇ ਮ੍ਰਿਤਕ ਵਰਿੰਦਰ ਸਿੰਘ ਦਾ ਮ੍ਰਿਤਕ ਸਰੀਰ ਭਾਰਤ ਲਿਆਉਣ ਲਈ ਪੰਜਾਬ ਸਰਕਾਰ ਅਤੇ ਸਿੱਖ ਸੰਸਥਾਵਾਂ ਨੂੰ ਮਦਦ ਦੀ ਗੁਹਾਰ ਲਗਾਈ ਹੈ। ਹੁਣ ਦੇਖਣਾ ਇਹ ਹੋਵੇਗਾ ਕਿ ਵਰਿੰਦਰ ਸਿੰਘ ਦਾ ਮ੍ਰਿਤਕ ਸਰੀਰ ਕਦੋਂ ਪੰਜਾਬ ਆਉਂਦਾ ਹੈ ਤੇ ਮਾਪੇ ਆਪਣੇ ਬੱਚੇ ਦੀਆਂ ਰਸਮ ਕਿਰਿਆਂਵਾ ਆਪਣੇ ਹੱਥੀਂ ਕਰਦੇ ਹਨ। 

ਇਹ ਵੀ ਪੜ੍ਹੋ: Army Truck Accident: ਆਰਮੀ ਦੇ ਟਰੱਕ ਦੀ ਨਿੱਜੀ ਟਰੱਕ ਨਾਲ ਹੋਈ ਭਿਆਨਕ ਟੱਕਰ, 5 ਜਵਾਨ ਹੋਏ ਜਖਮੀ

Related Post