Australia ਚ ਪੰਜਾਬੀ ਨੌਜਵਾਨ ਦੀ ਸੜਕ ਹਾਦਸੇ ਚ ਮੌਤ , ਮਾਪਿਆਂ ਦਾ ਇਕਲੌਤਾ ਪੁੱਤਰ ਸੀ ਮ੍ਰਿਤਕ

Punjabi youth Death : ਪੰਜਾਬ ਦੀ ਧਰਤੀ ਤੋਂ ਹਰ ਸਾਲ ਕਿੰਨੇ ਨੌਜਵਾਨ ਚੰਗੇ ਭਵਿੱਖ ਲਈ ਵਿਦੇਸ਼ੀ ਧਰਤੀ 'ਤੇ ਜਾਂਦੇ ਹਨ ਪਰ ਬੇਗਾਨੇ ਮੁਲਕ ਵਿਚ ਉਨ੍ਹਾਂ ਨਾਲ ਕੀ ਭਾਣਾ ਵਾਪਰ ਜਾਵੇ ,ਇਸ ਬਾਰੇ ਕਿਸੇ ਨੂੰ ਕੁਝ ਨਹੀਂ ਪਤਾ ਹੁੰਦਾ। ਅਜਿਹੀ ਹੀ ਮੰਦਭਾਗੀ ਖ਼ਬਰ ਆਸਟ੍ਰੇਲੀਆ ਤੋਂ ਸਾਹਮਣੇ ਆਈ ਹੈ। ਜਿਥੇ ਇਕ ਹਾਦਸੇ ਦੌਰਾਨ ਕੋਟਕਪੂਰਾ ਦੇ ਨੌਜਵਾਨ ਦੀ ਮੌਤ ਹੋ ਗਈ ਹੈ। ਇਸ ਨੌਜਵਾਨ ਦੀ ਮੌਤ ਕਾਰਨ ਪੂਰੇ ਇਲਾਕੇ ਵਿੱਚ ਸੋਗ ਦੀ ਲਹਿਰ ਪਾਈ ਜਾ ਰਹੀ ਹੈ

By  Shanker Badra January 11th 2026 11:54 AM

Punjabi youth Death : ਪੰਜਾਬ ਦੀ ਧਰਤੀ ਤੋਂ ਹਰ ਸਾਲ ਕਿੰਨੇ ਨੌਜਵਾਨ ਚੰਗੇ ਭਵਿੱਖ ਲਈ ਵਿਦੇਸ਼ੀ ਧਰਤੀ 'ਤੇ ਜਾਂਦੇ ਹਨ ਪਰ ਬੇਗਾਨੇ ਮੁਲਕ ਵਿਚ ਉਨ੍ਹਾਂ ਨਾਲ ਕੀ ਭਾਣਾ ਵਾਪਰ ਜਾਵੇ ,ਇਸ ਬਾਰੇ ਕਿਸੇ ਨੂੰ ਕੁਝ ਨਹੀਂ ਪਤਾ ਹੁੰਦਾ। ਅਜਿਹੀ ਹੀ ਮੰਦਭਾਗੀ ਖ਼ਬਰ ਆਸਟ੍ਰੇਲੀਆ ਤੋਂ ਸਾਹਮਣੇ ਆਈ ਹੈ। ਜਿਥੇ ਇਕ ਹਾਦਸੇ ਦੌਰਾਨ ਕੋਟਕਪੂਰਾ ਦੇ ਨੌਜਵਾਨ ਦੀ ਮੌਤ ਹੋ ਗਈ ਹੈ। ਇਸ ਨੌਜਵਾਨ ਦੀ ਮੌਤ ਕਾਰਨ ਪੂਰੇ ਇਲਾਕੇ ਵਿੱਚ ਸੋਗ ਦੀ ਲਹਿਰ ਪਾਈ ਜਾ ਰਹੀ ਹੈ। 

ਮ੍ਰਿਤਕ ਨੌਜਵਾਨ ਗੁਰਜੰਟ ਸਿੰਘ (32) ਪੁੱਤਰ ਮਹਿੰਦਰ ਸਿੰਘ ਸੰਘਾ ਵਾਸੀ ਕੋਟਕਪੂਰਾ ਮਾਪਿਆਂ ਦਾ ਇਕਲੌਤਾ ਪੁੱਤਰ ਸੀ ਅਤੇ ਤਕਰੀਬਨ ਪੰਜ ਸਾਲ ਪਹਿਲਾਂ ਆਪਣੀਆਂ ਭੈਣਾਂ ਕੋਲ ਆਸਟ੍ਰੇਲੀਆ ਗਿਆ ਸੀ। ਮਾਪਿਆਂ ਵਲੋਂ ਉਸਦੇ ਵਿਆਹ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਸਨ ਅਤੇ ਸ਼ਹਿਨਾਈਆਂ ਦੀ ਥਾਂ ਘਰ ਵਿੱਚ ਸੱਥਰ ਵਿੱਛ ਜਾਣ ਕਰਕੇ ਇਲਾਕੇ ਵਿੱਚ ਮਾਤਮ ਛਾਇਆ ਹੋਇਆ ਹੈ। 

ਇਸ ਸਬੰਧੀ ਹੋਰ ਜਾਣਕਾਰੀ ਦਿੰਦੇ ਹੋਏ ਮ੍ਰਿਤਕ ਗੁਰਜੰਟ ਸਿੰਘ ਦੇ ਪਰਿਵਾਰਿਕ ਮੈਂਬਰਾਂ ਨੇ ਦੱਸਿਆ ਕਿ ਗੁਰਜੰਟ ਸਿੰਘ ਆਸਟ੍ਰੇਲੀਆ ਦੇ ਸਮੇਂ ਅਨੁਸਾਰ ਸਵੇਰੇ 12:30 ਵਜੇ ਦੇ ਕਰੀਬ ਟਰਾਲਾ ਲੈ ਕੇ ਨਿਕਲਿਆ ਅਤੇ ਜਦ ਉਹ ਹਾਈਵੇ ’ਤੇ ਚੜਿਆ ਤਾਂ ਉਹ ਟਰਾਲੇ ਤੋਂ ਸੰਤੁਲਨ ਗਵਾ ਬੈਠਾ, ਜਿਸ ਦੌਰਾਨ ਟਰਾਲਾ ਪਲਟ ਗਿਆ ਅਤੇ ਉਸਨੂੰ ਅੱਗ ਲੱਗ ਗਈ।

ਉਨ੍ਹਾਂ ਦੱਸਿਆ ਕਿ ਹੁਣ ਤੱਕ ਉੱਥੋਂ ਮਿਲੀ ਜਾਣਕਾਰੀ ਅਨੁਸਾਰ ਪੁਲਿਸ ਪ੍ਰਸ਼ਾਸ਼ਨ ਨੇ ਮਿ੍ਤਕ ਦੀ ਲਾਸ਼ ਕਬਜੇ ਵਿੱਚ ਲੈ ਲਈ ਹੈ, ਜੋ ਕਿ ਕਾਫੀ ਹੱਦ ਤੱਕ ਸੜ ਜਾਣ ਕਰਕੇ ਬੇ-ਪਛਾਣ ਹੋ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਗੁਰਜੰਟ ਸਿੰਘ ਪੰਜ ਸਾਲ ਤੋਂ ਆਸਟ੍ਰੇਲੀਆ ਰਹਿ ਰਿਹਾ ਸੀ ਅਤੇ ਹੁਣ ਉਸ ਵੱਲੋਂ ਪੀ.ਆਰ. ਅਪਲਾਈ ਕੀਤੀ ਗਈ ਸੀ ਪਰ ਇਹ ਭਾਣਾ ਵਰਤ ਗਿਆ। ਉਨ੍ਹਾਂ ਦੱਸਿਆ ਕਿ ਪਰਿਵਾਰ ਵੱਲੋਂ ਆਸਟ੍ਰੇਲੀਆ ਸਰਕਾਰ ਤੋਂ ਕਲੀਅਰੈਂਸ ਮਿਲਣ ਦੀ ਉਡੀਕ ਕੀਤੀ ਜਾ ਰਹੀ ਹੈ ਤਾਂ ਜੋ ਮ੍ਰਿਤਕ ਸਰੀਰ ਨੂੰ ਕੋਟਕਪੂਰਾ ਲਿਆਂਦਾ ਜਾ ਸਕੇ।


Related Post