ਲੋਕ ਸੰਗੀਤ ਰਾਸ਼ਟਰੀ ਕਲਾ ਉਤਸਵ 'ਚ ਪੰਜਾਬੀ ਨੌਜਵਾਨ ਨੇ ਜਿੱਤਿਆ ਪਹਿਲਾ ਸਥਾਨ

ਬਟਾਲਾ ਦੇ ਰਹਿਣ ਵਾਲੇ ਗੈਰਵੀਂ ਜਮਾਤ 'ਚ ਪੜ੍ਹਦੇ ਪੰਜਾਬੀ ਨੌਜਵਾਨ ਗੁਨਤਾਜਪ੍ਰੀਤ ਸਿੰਘ ਨੇ ਭੁਵਨੇਸ਼ਵਰ ਵਿੱਚ ਹੋਏ ਲੋਕ ਸੰਗੀਤ ਰਾਸ਼ਟਰੀ ਕਲਾ ਉਤਸਵ ਵਿੱਚ ਭਾਗ ਲੈਣ ਪਹੁੰਚੇ 28 ਰਾਜਾਂ ਦੇ 800 ਨੌਜਵਾਨਾਂ ਵਿਚੋਂ ਪਹਿਲਾ ਸਥਾਨ ਹਾਸਿਲ ਕੀਤਾ ਹੈ।

By  Jasmeet Singh January 11th 2023 02:52 PM

ਬਟਾਲਾ, 11 ਜਨਵਰੀ (ਰਵੀਬਖਸ਼ ਸਿੰਘ ਅਰਸ਼ੀ): ਬਟਾਲਾ ਦੇ ਰਹਿਣ ਵਾਲੇ ਗੈਰਵੀਂ ਜਮਾਤ 'ਚ ਪੜ੍ਹਦੇ ਪੰਜਾਬੀ ਨੌਜਵਾਨ ਗੁਨਤਾਜਪ੍ਰੀਤ ਸਿੰਘ ਨੇ ਭੁਵਨੇਸ਼ਵਰ ਵਿੱਚ ਹੋਏ ਲੋਕ ਸੰਗੀਤ ਰਾਸ਼ਟਰੀ ਕਲਾ ਉਤਸਵ ਵਿੱਚ ਭਾਗ ਲੈਣ ਪਹੁੰਚੇ 28 ਰਾਜਾਂ ਦੇ 800 ਨੌਜਵਾਨਾਂ ਵਿਚੋਂ ਪਹਿਲਾ ਸਥਾਨ ਹਾਸਿਲ ਕੀਤਾ ਹੈ। ਇਹ ਸਨਮਾਨ ਹਾਸਿਲ ਕਰਕੇ ਬਟਾਲਾ ਵਿਖੇ ਆਪਣੇ ਸਕੂਲ ਪਹੁੰਚੇ ਗੁਨਤਾਜਪ੍ਰੀਤ ਸਿੰਘ ਦਾ ਭਰਵਾਂ ਸਵਾਗਤ ਕੀਤਾ ਗਿਆ। ਗੁਨਤਾਜਪ੍ਰੀਤ ਸਿੰਘ, ਉਸਦੇ ਮਾਤਾ ਕੋਮਲ ਅਤੇ ਸਕੂਲ ਅਧਿਆਪਕਾਂ ਨੇ ਕਿਹਾ ਕਿ ਇਸ ਮੁਕਾਮ ਨੂੰ ਹਾਸਿਲ ਕਰਨ ਲਈ ਗੁਨਤਾਜਪ੍ਰੀਤ ਨੇ ਪੜ੍ਹਾਈ ਦੇ ਨਾਲ ਨਾਲ ਸੰਗੀਤ ਅਤੇ ਗਾਇਕੀ ਵਿੱਚ ਵੀ ਸਖ਼ਤ ਮਿਹਨਤ ਕੀਤੀ। ਗੁਣਤਾਜਪ੍ਰੀਤ ਨੂੰ ਬਚਪਨ ਤੋਂ ਹੀ ਗਾਇਕੀ ਅਤੇ ਸੰਗੀਤ ਦਾ ਸ਼ੋਂਕ ਰਿਹਾ ਹੈ। ਇਸ ਤੋਂ ਪਹਿਲਾਂ ਵੀ ਗੁਨਤਾਜਪ੍ਰੀਤ ਨੇ ਜ਼ਿਲ੍ਹਾ ਅਤੇ ਪੰਜਾਬ ਲੈਵਲ ਦੇ ਮੁਕਾਮ ਵੀ ਪਹਿਲੇ ਸਥਾਨ ਨਾਲ ਜਿੱਤਿਆ ਹੈ। ਹੁਣ ਭੁਵਨੇਸ਼ਵਰ ਵਿਖੇ ਹੋਏ ਲੋਕ ਸੰਗੀਤ ਰਾਸ਼ਟਰੀ ਕਲਾ ਉਤਸਵ ਵਿੱਚ ਭਾਗ ਲੈਣ ਪਹੁੰਚੇ ਸਿੰਘ ਨੇ 28 ਰਾਜਾਂ ਦੇ 800 ਨੌਜਵਾਨ ਵਿਦਿਆਰਥੀਆਂ ਨੂੰ ਹਰਾ ਕੇ ਪਹਿਲਾ ਸਥਾਨ ਹਾਸਿਲ ਕਰ ਪੰਜਾਬੀਆਂ ਦਾ ਮਾਨ ਵਧਾਇਆ ਹੈ। 

Related Post