Shamsher Singh Shera : ਸ਼ਮਸ਼ੇਰ ਸਿੰਘ ਸ਼ੇਰਾ ਨੇ ਜਿੱਤੀ ਕਰਨਾਲ ਵਿਸ਼ਵ ਚੈਂਪੀਅਨਸ਼ਿਪ, ਵੇਟ ਲਿਫ਼ਟਿੰਗ ਮੁਕਾਬਲਿਆਂ ਚ ਹਾਸਲ ਕੀਤਾ ਪਹਿਲਾ ਸਥਾਨ
World Champion 2026 : ਵਰਲਡ ਚੈਂਪੀਅਨ ਅਤੇ ਸਟ੍ਰਾਂਗ ਮੈਨ ਵਜੋਂ ਆਪਣੀ ਪਛਾਣ ਬਣਾਉਣ ਵਾਲੇ ਸ਼ਮਸ਼ੇਰ ਸਿੰਘ ਸ਼ੇਰਾ 775 ਕਿਲੋ ਵੇਟ ਚੁੱਕ ਕੇ ਪਹਿਲਾ ਸਥਾਨ ਹਾਸਿਲ ਕੀਤਾ। ਉਹਨਾਂ ਨਾਲ ਗੁਰਮੀਤ ਸਿੰਘ ਭਾਟੀਆ ਉਮਰ 75 ਸਾਲਾ ਦੇ ਨਾਲ ਮਨਦੀਪ ਸਿੰਘ ਵੀ ਨੇ ਖੇਡਾਂ ਦੇ ਖੇਤਰ ਵਿੱਚ ਇੱਕ ਹੋਰ ਪ੍ਰਾਪਤੀ ਆਪਣੇ ਨਾਮ ਕੀਤੀ ਹੈ।
Shamsher Singh Shera : ਨਸ਼ਿਆਂ ਦੇ ਕੋਹੜ ਨੂੰ ਛੱਡਣ ਲਈ ਨੌਜਵਾਨਾਂ ਦੇ ਪ੍ਰੇਰਨਾ ਸਰੋਤ ਬਣੇ ਸ਼ਮਸ਼ੇਰ ਸਿੰਘ ਸ਼ੇਰਾ ਕਰਨਾਲ ਵਿੱਚ ਹੋਏ ਵੇਟ ਲਿਫਟਿੰਗ ਮੁਕਾਬਲਿਆਂ ਵਿੱਚ ਪਹਿਲਾ ਸਥਾਨ ਪ੍ਰਾਪਤ ਕਰਕੇ ਪੰਜਾਬ ਤੇ ਦੇਸ਼ ਦਾ ਨਾਮ ਰੋਸ਼ਨ ਕੀਤਾ।
ਵਰਲਡ ਚੈਂਪੀਅਨ ਅਤੇ ਸਟ੍ਰਾਂਗ ਮੈਨ ਵਜੋਂ ਆਪਣੀ ਪਛਾਣ ਬਣਾਉਣ ਵਾਲੇ ਸ਼ਮਸ਼ੇਰ ਸਿੰਘ ਸ਼ੇਰਾ 775 ਕਿਲੋ ਵੇਟ ਚੁੱਕ ਕੇ ਪਹਿਲਾ ਸਥਾਨ ਹਾਸਿਲ ਕੀਤਾ। ਉਹਨਾਂ ਨਾਲ ਗੁਰਮੀਤ ਸਿੰਘ ਭਾਟੀਆ ਉਮਰ 75 ਸਾਲਾ ਦੇ ਨਾਲ ਮਨਦੀਪ ਸਿੰਘ ਵੀ ਨੇ ਖੇਡਾਂ ਦੇ ਖੇਤਰ ਵਿੱਚ ਇੱਕ ਹੋਰ ਪ੍ਰਾਪਤੀ ਆਪਣੇ ਨਾਮ ਕੀਤੀ ਹੈ।
ਹੁਣ ਤੱਕ ਜਿੱਤੇ ਹਨ 30 ਸੋਨ ਤਗਮੇ (World Weighlifting Championship 2026)
ਗੱਲਬਾਤ ਕਰਦਿਆਂ ਸ਼ਮਸ਼ੇਰ ਸਿੰਘ ਸ਼ੇਰਾ ਨਹੀਂ ਦੱਸਿਆ ਕਿ ਪਹਿਲਾਂ ਹੀ 30 ਗੋਲਡ ਮੈਡਲ ਜਿੱਤ ਚੁੱਕੇ ਹਨ ਅਤੇ ਹੁਣ ਦਿੱਲੀ ਵਿਖੇ ਹੋਏ ਮੁਕਾਬਲਿਆ ਵਿੱਚ ਵਰਲਡ ਚੈਂਪੀਅਨ ਬਣਨ ਦੇ ਨਾਲ-ਨਾਲ ਓਵਰਆਲ ਗੋਲਡ ਮੈਡਲ ਜਿੱਤ ਕੇ ਅੰਮ੍ਰਿਤਸਰ ਪਰਤ ਗਏ ਹਨ। ਇਸ ਮੌਕੇ ਉਹਨਾਂ ਦਾ ਸਵਾਗਤ ਕਰਨ ਪੁਹੰਚੇ ਬੀਜੇਪੀ ਕੋਆਰਡੀਨੇਟਰ ਪਾਰਲੀਮੈਂਟ ਗੁਰਪ੍ਰਤਾਪ ਸਿੰਘ ਟਿੱਕਾ ਨੇ ਸ਼ਮਸ਼ੇਰ ਸਿੰਘ ਸ਼ੇਰਾ ਨੂੰ ਸਿਰੋਪਾ ਦੇ ਕੇ ਸਨਮਾਨਤ ਕੀਤਾ। ਇਸ ਮੌਕੇ ਸਸ਼ਮਸੇਰ ਸਿੰਘ ਦੇ ਪਿਤਾ ਹਰਦਿਆਲ ਸਿੰਘ ਨੇ ਲੋਕਾਂ ਨੂ ਖੇਡ ਪ੍ਰਤੀ ਜਾਗਰੂਕ ਕਰਨ ਲਈ ਵਿਸ਼ੇਸ਼ ਤੌਰ ਤੇ ਬੇਨਤੀ ਕੀਤੀ।
ਖੇਡ ਪ੍ਰੇਮੀਆਂ ਨੇ ਢੋਲ ਵਜਾ ਕੇ ਕੀਤਾ ਖੁਸ਼ੀ ਦਾ ਪ੍ਰਗਟਾਵਾ
ਉਨ੍ਹਾਂ ਦੀ ਇਸ ਪ੍ਰਾਪਤੀ ਨੂੰ ਲੈ ਕੇ ਖੇਡ ਪ੍ਰੇਮੀਆਂ ਵਿੱਚ ਖੁਸ਼ੀ ਦਾ ਮਾਹੌਲ ਦੇ ਨਾਲ ਨਾਲ ਢੋਲ ਵਜਾ ਕੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਹੈ। ਸ਼ਮਸ਼ੇਰ ਸਿੰਘ ਸ਼ੇਰਾ ਦੀ ਇਸ ਜਿੱਤ ਨੂੰ ਉਨ੍ਹਾਂ ਦੀ ਮਿਹਨਤ, ਲਗਨ ਅਤੇ ਖੇਡਾਂ ਪ੍ਰਤੀ ਸਮਰਪਣ ਨਾਲ ਜੋੜ ਕੇ ਦੇਖਿਆ ਜਾ ਰਿਹਾ। ਰਣਜੀਤ ਸਿੰਘ ਚੇਅਰਮੈਨ ਵਾਡਲਾ ਹਰਜੀਤ ਸਿੰਘ ਲਵਲੀ ਫੈਨ ਵਾਲੇ, ਲਖਵਿੰਦਰ ਸਿੰਘ, ਕੈਪਟਨ ਸੁੱਖਵੰਤ ਸਿੰਘ ਰਾਣਾ, ਫੈਨ ਵਾਲੇ ਡਾ. ਪ੍ਰਭ ਸਿੰਘ ਅਜਨਾਲਾ, ਜਸਵਿੰਦਰ ਸਿੰਘ ਨੂਰਪੁਰ, ਲਵਜੀਤ ਸਿੰਘ ਲਵ ਆਦਿ ਨੇ ਸ਼ਮਸੇਰ ਸ਼ੇਰਾ ਦਾ ਸਨਮਾਨ ਕੀਤਾ।
ਗੁਰ ਪ੍ਰਤਾਪ ਸਿੰਘ ਟਿੱਕਾ ਨੇ ਕਿਹਾ ਸ਼ਮਸ਼ੇਰ ਸਿੰਘ ਸ਼ੇਰਾ ਨੈਸ਼ਨਲ ਤੇ ਪੰਜਾਬ ਪੱਧਰ ਤੇ ਕਈ ਮੈਡਲ ਲੈ ਕੇ ਦੇਸ਼ ਤੇ ਪੰਜਾਬ ਦਾ ਨਾਮ ਰੋਸ਼ਨ ਕਰ ਰਹੇ ਹਨ। ਇਸ ਉਪਰਾਲੇ ਵੱਲ ਵੇਖ ਕੇ ਸਰਕਾਰਾਂ ਨੂੰ ਚਾਹੀਦਾ ਹੈ ਕਿ ਇਹੋ ਜਿਹੇ ਨੌਜਵਾਨਾਂ ਨੂੰ ਅੱਗੇ ਵਧਣ ਲਈ ਘੱਟ ਤੋਂ ਘੱਟ ਸਰਕਾਰੀ ਨੌਕਰੀ ਜਰੂਰ ਦੇਣੀ ਚਾਹੀਦੀ ਹੈ ਕਿ ਆਪਣੇ ਖੇਡ ਦੇ ਨਾਲ ਨਾਲ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਵੀ ਸਹੀ ਢੰਗ ਨਾਲ ਕਰ ਸਕਣ ਉਹਨਾਂ ਨੇ ਕਿਹਾ ਕਿ ਉਹ ਸ਼ੇਰਾਂ ਦੀ ਖੇਡਾਂ ਦੀਆਂ ਪ੍ਰਾਪਤੀਆਂ ਉਹਨਾਂ ਨੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਨਸ਼ੇ ਦੀ ਦਲਦਲ ਵਿੱਚੋਂ ਨਿਕਲ ਕੇ ਖੇਡਾਂ ਵੱਲ ਧਿਆਨ ਦੇਣ ਤਾਂ ਜੋ ਕੰਗਲਾ ਪੰਜਾਬ ਬਣ ਸਕੇ।
ਇਹ ਵੀ ਪੜ੍ਹੋ...