ਰੇਲਵੇ ਦੀ Chandigarh ਖੇਤਰ ਚ ਵੱਡੀ ਕਾਰਵਾਈ, 51 ਰੇਲਾਂ ਦੀ ਜਾਂਚ, ਪਾਣੀ ਦੀਆਂ ਬੋਤਲਾਂ, ਆਈਸਕ੍ਰੀਮ ਤੇ ਫਲੇਵਰਡ ਮਿਲਕ ਜ਼ਬਤ

Chandigarh Raily Zone : ਪਿਛਲੇ ਇੱਕ ਹਫ਼ਤੇ ਦੌਰਾਨ IRCTC ਦੇ ਚੰਡੀਗੜ੍ਹ ਰੀਜਨਲ ਦਫ਼ਤਰ ਵੱਲੋਂ ਅੰਬਾਲਾ, ਲੁਧਿਆਣਾ, ਅੰਮ੍ਰਿਤਸਰ, ਕਟੜਾ ਅਤੇ ਜੰਮੂ ਵਿੱਚ 51 ਟਰੇਨਾਂ ਦੀ ਜਾਂਚ ਕੀਤੀ ਗਈ। ਇਸ ਦੌਰਾਨ ਗੈਰ-ਮਨਜ਼ੂਰ ਬ੍ਰਾਂਡਾਂ ਦੀਆਂ 3,108 ਪੈਕਡ ਪੀਣ ਵਾਲੇ ਪਾਣੀ ਦੀਆਂ ਬੋਤਲਾਂ ਜ਼ਬਤ ਕੀਤੀਆਂ ਗਈਆਂ।

By  KRISHAN KUMAR SHARMA August 18th 2026 01:10 PM

Chandigarh Raily Zone : ਰੇਲਵੇ ਨੇ ਉੱਤਰੀ ਭਾਰਤ ਦੇ ਚੰਡੀਗੜ੍ਹ ਜ਼ੋਨ 'ਚ ਚੈਕਿੰਗ ਮੁਹਿੰਮ ਦੌਰਾਨ ਰੇਲ ਗੱਡੀਆਂ ਵਿਚੋਂ ਵੱਡੀ ਮਾਤਰਾ 'ਚ ਗ਼ੈਰ-ਮਿਆਰੀ ਅਤੇ ਗ਼ੈਰ-ਮਨਜੂਰਸ਼ੁਦਾ ਵਸਤਾਂ ਜ਼ਬਦ ਕੀਤੀਆਂ ਹਨ। ਇਹ ਮੁਹਿੰਮ ਅੰਬਾਲਾ, ਲੁਧਿਆਣਾ, ਅੰਮ੍ਰਿਤਸਰ, ਕਟੜਾ ਅਤੇ ਜੰਮੂ 'ਚ ਚਲਦੀਆਂ 51 ਰੇਲ ਗੱਡੀਆਂ 'ਚ ਕੀਤੀ ਗਈ। ਦੱਸ ਦਈਏ ਕਿ ਰੇਲਵੇ ਵੱਲੋਂ ਰੇਲ ਗੱਡੀਆਂ 'ਚ ਗ਼ੈਰ-ਮਿਆਰੀ ਮਨਜੂਰਸ਼ੁਦਾ ਵਸਤਾਂ ਦੀ ਸਪਲਾਈ ਨੂੰ ਰੋਕਣ ਲਈ ਮੁਹਿੰਮ ਚਲਾਈ ਹੋਈ ਹੈ।

ਅਧਿਕਾਰੀਆਂ ਮੁਤਾਬਕ ਰੇਲਵੇ ਦੇ ਕਮਰਸ਼ੀਅਲ ਵਿਭਾਗ ਨਾਲ ਮਿਲ ਕੇ ਜਾਂਚ ਕਰਨ ਲਈ ਕੁਇੱਕ ਰਿਸਪਾਂਸ ਟੀਮਾਂ (QRTs) ਦਾ ਗਠਨ ਕੀਤਾ ਗਿਆ ਹੈ। ਇਹ ਟੀਮਾਂ ਟਰੇਨਾਂ ਅਤੇ ਰੇਲਵੇ ਸਟੇਸ਼ਨਾਂ ’ਤੇ ਗੈਰ-ਮਨਜ਼ੂਰ ਪੈਕਡ ਡ੍ਰਿੰਕਿੰਗ ਵਾਟਰ (PDW), ਖਾਣ-ਪੀਣ ਵਾਲੀਆਂ ਵਸਤੂਆਂ ਅਤੇ ਨਿਰਧਾਰਤ ਮਾਪਦੰਡਾਂ ’ਤੇ ਖਰੇ ਨਾ ਉਤਰਨ ਵਾਲੇ ਉਤਪਾਦਾਂ ਦੀ ਜਾਂਚ ਕਰ ਰਹੀਆਂ ਹਨ।

51 ਰੇਲ ਗੱਡੀਆਂ 'ਚ ਕੀਤੀ ਗਈ ਜਾਂਚ

ਪਿਛਲੇ ਇੱਕ ਹਫ਼ਤੇ ਦੌਰਾਨ IRCTC ਦੇ ਚੰਡੀਗੜ੍ਹ ਰੀਜਨਲ ਦਫ਼ਤਰ ਵੱਲੋਂ ਅੰਬਾਲਾ, ਲੁਧਿਆਣਾ, ਅੰਮ੍ਰਿਤਸਰ, ਕਟੜਾ ਅਤੇ ਜੰਮੂ ਵਿੱਚ 51 ਟਰੇਨਾਂ ਦੀ ਜਾਂਚ ਕੀਤੀ ਗਈ। ਇਸ ਦੌਰਾਨ ਗੈਰ-ਮਨਜ਼ੂਰ ਬ੍ਰਾਂਡਾਂ ਦੀਆਂ 3,108 ਪੈਕਡ ਪੀਣ ਵਾਲੇ ਪਾਣੀ ਦੀਆਂ ਬੋਤਲਾਂ ਜ਼ਬਤ ਕੀਤੀਆਂ ਗਈਆਂ।

ਚੰਡੀਗੜ੍ਹ ਰੀਜਨਲ ਦਫ਼ਤਰ ਦੇ ਅਧੀਨ ਆਉਂਦੇ ਕੇਟਰਿੰਗ ਯੂਨਿਟਾਂ ਦੀ ਵੀ ਅਚਨਚੇਤ ਜਾਂਚ ਕੀਤੀ ਜਾ ਰਹੀ ਹੈ। ਇਨ੍ਹਾਂ ਟੀਮਾਂ ਦੀ ਅਗਵਾਈ IRCTC ਚੰਡੀਗੜ੍ਹ ਦੇ ਚੀਫ਼ ਰੀਜਨਲ ਮੈਨੇਜਰ (CRM) ਅਤੇ ਜੁਆਇੰਟ ਜਨਰਲ ਮੈਨੇਜਰ (JGM) ਵੱਲੋਂ ਕੀਤੀ ਜਾ ਰਹੀ ਹੈ।

ਗ਼ੈਰ-ਅਧਿਕਾਰਤ ਉਤਪਾਦਾਂ ਦੇ 13 ਕਾਰਟਨ ਬਰਾਮਦ 

10 ਅਗਸਤ ਨੂੰ ਅੰਬਾਲਾ ਵਿੱਚ ਹੋਈਆਂ ਦੋ ਅਚਨਚੇਤ ਜਾਂਚਾਂ ਦੌਰਾਨ CRM ਦੀ ਅਗਵਾਈ ਵਾਲੀ ਟੀਮ ਨੇ ਗੈਰ-ਅਧਿਕਾਰਤ ਉਤਪਾਦਾਂ ਦੇ 13 ਕਾਰਟਨ ਜ਼ਬਤ ਕੀਤੇ। ਇਨ੍ਹਾਂ ਵਿੱਚ ਆਈਸਕ੍ਰੀਮ ਅਤੇ ਫਲੇਵਰਡ ਮਿਲਕ ਸਮੇਤ ਹੋਰ ਵਸਤੂਆਂ ਸ਼ਾਮਲ ਸਨ। ਇਸ ਦੌਰਾਨ ਲਾਇਸੈਂਸ ਅਤੇ ਅਧਿਕਾਰਤ ਮਨਜ਼ੂਰੀਆਂ ਦੇ ਨਾਲ-ਨਾਲ ਸਫ਼ਾਈ ਅਤੇ ਫੂਡ ਸੇਫ਼ਟੀ ਨਿਯਮਾਂ ਦੀ ਵੀ ਜਾਂਚ ਕੀਤੀ ਗਈ।

ਇਸੇ ਤਰ੍ਹਾਂ ਸਹਾਰਨਪੁਰ ਰੇਲਵੇ ਸਟੇਸ਼ਨ ’ਤੇ ਕੀਤੀ ਗਈ ਜਾਂਚ ਦੌਰਾਨ ਵੀ ਗੈਰ-ਅਧਿਕਾਰਤ ਆਈਸਕ੍ਰੀਮ, ਪੀਣ ਵਾਲੇ ਪਦਾਰਥ ਅਤੇ ਪੈਕਡ ਡ੍ਰਿੰਕਿੰਗ ਵਾਟਰ ਜ਼ਬਤ ਕੀਤਾ ਗਿਆ। ਇਹ ਮੁਹਿੰਮ ਹੋਰ ਰੀਜਨਾਂ ਵਿੱਚ ਵੀ ਚਲਾਈ ਜਾ ਰਹੀ ਹੈ। ਲਖਨਊ ਰੀਜਨ ਵਿੱਚ 28 ਜੁਲਾਈ ਤੋਂ 8 ਅਗਸਤ ਤੱਕ 117 ਟਰੇਨਾਂ ਦੀ ਜਾਂਚ ਕੀਤੀ ਗਈ, ਜਿਸ ਦੌਰਾਨ ਗੈਰ-ਮਨਜ਼ੂਰ ਬ੍ਰਾਂਡਾਂ ਵਾਲੀਆਂ ਪੈਕਡ ਪਾਣੀ ਦੀਆਂ 5,241 ਬੋਤਲਾਂ ਜ਼ਬਤ ਕੀਤੀਆਂ ਗਈਆਂ।

ਇਹ ਵੀ ਪੜ੍ਹੋ... Punjab Assembly Election 2027 ਤੋਂ ਪਹਿਲਾਂ ਬੀਜੇਪੀ ਦਾ ਵੱਡਾ ਦਾਅ; ਡਾ. ਸਤੀਸ਼ ਪੂਨੀਆ ਨੂੰ ਦਿੱਤੀ ਇਹ ਜ਼ਿੰਮੇਵਾਰੀ

ਇਸੇ ਦੌਰਾਨ ਸਾਬਰਮਤੀ ਬੀਜੀ ਰੇਲਵੇ ਸਟੇਸ਼ਨ ’ਤੇ ਟਰੇਨ ਨੰਬਰ 19223 ਅਤੇ 19031 ਦੀ ਟਰੇਨ ਸਾਈਡ ਵੈਂਡਿੰਗ (TSV) ਸੇਵਾਵਾਂ ਦੀ ਅਚਨਚੇਤ ਜਾਂਚ ਕੀਤੀ ਗਈ। ਇਸ ਦੌਰਾਨ IRCTC ਦੀ ਟੀਮ ਨੇ ਟਰੇਨਾਂ ਵਿੱਚ ਗੈਰ-ਅਧਿਕਾਰਤ ਪੈਕਡ ਡ੍ਰਿੰਕਿੰਗ ਵਾਟਰ ਅਤੇ ਛਾਛ ਲੋਡ ਕੀਤੇ ਜਾਣ ਦਾ ਮਾਮਲਾ ਸਾਹਮਣੇ ਲਿਆਂਦਾ। ਟੀਮ ਵੱਲੋਂ ਇਹ ਸਾਮਾਨ ਜ਼ਬਤ ਕਰਕੇ ਅਗਲੀ ਲੋੜੀਂਦੀ ਕਾਰਵਾਈ ਲਈ ਭੇਜ ਦਿੱਤਾ ਗਿਆ।

ਇਸੇ ਤਰ੍ਹਾਂ ਹਾਵੜਾ ਅਤੇ ਗੁਵਾਹਾਟੀ ਡਿਵੀਜ਼ਨਾਂ ਵਿੱਚ QRT ਟੀਮਾਂ ਨੇ ਵੀ ਕਈ ਥਾਵਾਂ ’ਤੇ ਗੈਰ-ਅਧਿਕਾਰਤ ਖਾਣ-ਪੀਣ ਵਾਲੀਆਂ ਵਸਤੂਆਂ ਜ਼ਬਤ ਕਰਕੇ ਨਸ਼ਟ ਕੀਤੀਆਂ। ਇਨ੍ਹਾਂ ਵਿੱਚ ਕਾਮਾਖਿਆ, ਅਗਰਤਲਾ, ਕਟਿਹਾਰ, ਨਿਊ ਜਲਪਾਈਗੁੜੀ ਅਤੇ ਡਿਬਰੂਗੜ੍ਹ ਸਮੇਤ ਕਈ ਸਥਾਨ ਸ਼ਾਮਲ ਹਨ।

IRCTC ਵੱਲੋਂ ਤੇਜ਼ ਕੀਤੀ ਗਈ ਇਹ ਜਾਂਚ ਮੁਹਿੰਮ ਇਸ ਗੱਲ ’ਤੇ ਜ਼ੋਰ ਦਿੰਦੀ ਹੈ ਕਿ ਰੇਲ ਯਾਤਰੀਆਂ ਨੂੰ ਸਿਰਫ਼ ਅਧਿਕਾਰਤ ਅਤੇ ਨਿਰਧਾਰਤ ਮਾਪਦੰਡਾਂ ’ਤੇ ਖਰੇ ਉਤਰਨ ਵਾਲੇ ਖਾਣ-ਪੀਣ ਵਾਲੇ ਉਤਪਾਦ ਹੀ ਮੁਹੱਈਆ ਕਰਵਾਏ ਜਾਣ। ਇਸ ਦੇ ਨਾਲ ਹੀ ਕੇਟਰਿੰਗ ਯੂਨਿਟਾਂ ਲਈ ਲਾਇਸੈਂਸ, ਸਫ਼ਾਈ ਅਤੇ ਫੂਡ ਸੇਫ਼ਟੀ ਨਾਲ ਸਬੰਧਤ ਨਿਯਮਾਂ ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

ਖਬਰ ਅਪਡੇਟ ਜਾਰੀ...

Related Post