RBI on Adani Group: ਆਰਬੀਆਈ ਨੇ ਬੈਂਕਾਂ ਤੋਂ ਮੰਗਿਆਂ ਅਡਾਨੀ ਗਰੁੱਪ ਦਾ ਵੇਰਵਾ !

ਹਿੰਡਨਬਰਗ ਦੀ ਰਿਪੋਰਟ ਤੋਂ ਬਾਅਦ ਆਰਬੀਆਈ ਵੀ ਹਰਕਤ ’ਚ ਆ ਗਿਆ ਹੈ। ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਆਰਬੀਆਈ ਨੇ ਬੈਂਕਾ ਤੋਂ ਅਡਾਨੀ ਇੰਟਰਪ੍ਰਾਈਜਿਜ਼ ਦੇ ਕਰਜ਼ ਅਤੇ ਨਿਵੇਸ਼ ਦਾ ਬਿਓਰਾ ਮੰਗਿਆ ਹੈ।

By  Aarti February 2nd 2023 05:02 PM

RBI on Adani Group: ਅਡਾਨੀ ਗਰੁੱਪ ਇਸ ਸਮੇਂ ਕਾਫੀ ਚਰਚਾਵਾਂ ’ਚ ਚੱਲ ਰਿਹਾ ਹੈ। ਦੱਸ ਦਈਏ ਕਿ ਬੀਤੇ ਦਿਨ ਹੀ ਅਡਾਨੀ ਇੰਟਰਪ੍ਰਾਈਜਿਜ਼ ਵੱਲੋਂ ਆਪਣਾ ਐਫਪੀਓ ਵਾਪਸ ਲੈ ਲਿਆ ਸੀ। ਇਸ ਨੂੰ ਵਾਪਸ ਲੈਂਦੇ ਹੋਏ ਉਨ੍ਹਾਂ ਕਿਹਾ ਕਿ ਇਹ ਫੈਸਲਾ ਗਾਹਕਾਂ ਦੇ ਹਿੱਤ ’ਚ ਲਿਆ ਹੈ। ਉੱਥੇ ਹੀ ਦੂਜੇ ਪਾਸੇ ਹਿੰਡਨਬਰਗ ਦੀ ਰਿਪੋਰਟ ਤੋਂ ਬਾਅਦ ਆਰਬੀਆਈ ਵੀ ਹਰਕਤ ’ਚ ਆ ਗਿਆ ਹੈ।

ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਆਰਬੀਆਈ ਨੇ ਬੈਂਕਾ ਤੋਂ ਅਡਾਨੀ ਇੰਟਰਪ੍ਰਾਈਜਿਜ਼ ਦੇ ਕਰਜ਼ ਅਤੇ ਨਿਵੇਸ਼ ਦਾ ਬਿਓਰਾ ਮੰਗਿਆ ਹੈ। ਮੀਡੀਆ ਰਿਪੋਰਟਾਂ ਦਾ ਇਹ ਵੀ ਕਹਿਣਾ ਹੈ ਕਿ ਰਿਜ਼ਰਵ ਬੈਂਕ ਆਫ ਇੰਡੀਆ ਨੇ ਇਹ ਕਦਮ ਮੌਜੂਦਾ ਅਡਾਨੀ ਗਰੁੱਪ ਦੇ ਸ਼ੇਅਰਾਂ 'ਚ ਉਤਰਾਅ-ਚੜ੍ਹਾਅ ਤੋਂ ਬਾਅਦ ਚੁੱਕਿਆ ਹੈ। 

ਕਾਬਿਲੇਗੌਰ ਹੈ ਕਿ ਅਡਾਨੀ ਗਰੁੱਪ 'ਤੇ ਹਿੰਡਨਬਰਗ ਦੀ ਰਿਪੋਰਟ ਜਨਤਕ ਹੋਣ ਤੋਂ ਬਾਅਦ ਕੰਪਨੀ ਦੇ ਸ਼ੇਅਰਾਂ 'ਚ ਭਾਰੀ ਗਿਰਾਵਟ ਆਈ ਹੈ। ਇਸ ਤੋਂ ਬਾਅਦ ਅਡਾਨੀ ਸਮੂਹ ਨੇ ਵੀ ਆਪਣਾ ਐਫਪੀਓ ਵਾਪਸ ਲੈਣ ਦਾ ਫੈਸਲਾ ਕੀਤਾ ਹੈ।

ਇਹ ਵੀ ਪੜ੍ਹੋ: ਚੰਡੀਗੜ੍ਹ ਦੇ ਸਾਬਕਾ ਐਸਐਸਪੀ ਕੁਲਦੀਪ ਚਾਹਲ 'ਤੇ ਸੀਬੀਆਈ ਜਾਂਚ ਸ਼ੁਰੂ- ਸੂਤਰ

Related Post