ਛੋਟੀ ਉਮਰੇ ਵੱਡੀਆਂ ਮੱਲਾਂ, 800 ਕਿਲੋਮੀਟਰ ਸਫ਼ਰ ਤੈਅ ਕਰਕੇ ਬਣਾਇਆ ਰਿਕਾਰਡ

By  Pardeep Singh November 17th 2022 11:54 AM

ਹੁਸ਼ਿਆਰਪੁਰ:  ਪੰਜਾਬ ਦੀ ਛੋਟੀ ਬੱਚੀ ਜਿਸਦੀ ਉਮਰ ਮਹਿਜ਼ 8 ਸਾਲ ਹੈ । ਬੱਚੀ ਨੇ ਛੋਟੀ ਉਮਰ ਵਿੱਚ 800 ਕਿਲੋਮੀਟਰ ਦਾ ਇੰਡੀਆ ਵਿੱਚ ਰਿਕਾਰਡ ਬਣਾਉਣ ਤੋਂ ਬਾਅਦ ਹੁਣ  ਬੱਚੀ ਵਲੋਂ ਕਸ਼ਮੀਰ ਤੋਂ ਲੈ ਕੇ ਕੰਨਿਆ ਕੁਮਾਰੀ ਤੱਕ ਦਾ ਸਫਰ ਤੈਅ ਕਰਨ ਦਾ ਨਿਸ਼ਾਨਾ ਮਿਥਿਆ ਗਿਆ ਹੈ। ਬੱਚੀ ਰਾਵੀ ਹੁਸ਼ਿਆਰਪੁਰ ਪਹੁੰਚੀ ਜਿੱਥੇ ਬਾਈਕਰਜ਼ ਕਲੱਬ ਵੱਲੋਂ ਭਰਵਾਂ ਸਵਾਗਤ ਕੀਤਾ ਗਿਆ। 

ਇਸ ਮੌਕੇ ਬੱਚੀ ਰਾਵੀ ਦੀ ਉਪਲੱਬਧੀਆਂ ਬਾਰੇ ਦੱਸਿਆ ਗਿਆ ਕਿ ਰਾਵੀ 8 ਸਾਲਾਂ ਦੀ ਹੈ ਅਤੇ ਇਸ ਨੇ 800 ਕਿਲੋਮੀਟਰ ਸਾਈਕਲਿੰਗ ਕਰਕੇ ਰਿਕਾਰਡ ਆਪਣੇ ਨਾਮ ਦਰਜ ਕੀਤਾ ਹੈ। ਰਾਵੀ ਆਪਣੇ ਪਿਤਾ ਨਾਲ ਸਾਈਕਲਿੰਗ ਕਰਦੀ ਹੈ।

ਇਸ ਮੌਕੇ ਬੱਚੀ ਰਾਵੀ ਦਾ ਕਹਿਣਾ ਹੈ ਕਿ ਸਾਈਕਲਿੰਗ ਦਾ ਸੌਂਕ ਆਪਣੇ ਪਿਤਾ ਵੱਲ ਦੇਖ ਕੇ ਪਿਆ ਅਤੇ ਉਹ ਸਾਈਕਲਿੰਗ ਕਰਕੇ ਵਿਸ਼ਵ ਰਿਕਾਰਡ ਬਣਾਉਣਾ ਚਾਹੁੰਦੀ ਹੈ। ਇਸ ਮੌਕੇ ਹਸ਼ਿਆਰਪੁਰ  ਤੋਂ ਉਘੇ ਸਮਾਜ ਸੇਵਕ ਪਰਮਜੀਤ ਸਿੰਘ ਸੱਚਦੇਵਾ ਦਾ ਕਹਿਣਾ ਹੈ ਕਿ  ਬੱਚੀ ਵੱਲੋਂ ਜੋ ਉਪਲਬੱਧੀ ਹਾਸਿਲ ਕੀਤੀ ਹੈ ਇਹ ਸਾਰਿਆ ਲਈ ਪ੍ਰੇਰਨਾ ਦਾ ਸਰੋਤ ਹੈ।


Related Post