Rishabh Pant : ਵਰਲਡ ਕੱਪ ਤੋਂ ਪਹਿਲਾਂ ਅਚਾਨਕ ਰਿਸ਼ਭ ਪੰਤ ਨੇ ਬਦਲੀ ਆਪਣੀ ਡੇਟ ਆਫ ਬਰਥ; ਜਾਣੋ ਇਸਦਾ ਕਾਰਨ

ਭਾਰਤੀ ਬੱਲੇਬਾਜ਼ ਅਤੇ ਵਿਕਟਕੀਪਰ ਰਿਸ਼ਭ ਪੰਤ ਦੀ ਉਮਰ 25 ਸਾਲ ਹੈ ਪਰ ਸੋਸ਼ਲ ਮੀਡੀਆ ਮੁਤਾਬਕ ਉਨ੍ਹਾਂ ਦੀ ਉਮਰ ਸਿਰਫ 5 ਮਹੀਨੇ ਹੈ, ਆਓ ਤੁਹਾਨੂੰ ਦੱਸਦੇ ਹਾਂ ਕਿ ਕਿਉਂ ?

By  Aarti June 29th 2023 09:00 AM

Rishabh Pant Changing Date Of Birth: ਰਿਸ਼ਭ ਪੰਤ ਪਿਛਲੇ ਸਾਲ ਕਾਰ ਹਾਦਸੇ 'ਚ ਜ਼ਖਮੀ ਹੋ ਗਏ ਸੀ। ਉਦੋਂ ਤੋਂ ਹੀ ਉਹ ਕ੍ਰਿਕਟ ਦੇ ਮੈਦਾਨ ਤੋਂ ਦੂਰ ਹਨ। ਭਾਰਤੀ ਕ੍ਰਿਕਟਰ ਰਿਸ਼ਭ ਪੰਤ 30 ਦਸੰਬਰ 2022 ਨੂੰ ਇੱਕ ਭਿਆਨਕ ਹਾਦਸੇ ਦਾ ਸ਼ਿਕਾਰ ਹੋ ਗਏ ਸੀ। ਜਿਸ ਵਿੱਚ ਉਨ੍ਹਾਂ ਦਾ ਬਚ ਪਾਉਣਾ ਬਹੁਤ ਮੁਸ਼ਕਿਲ ਸੀ। ਪਰ ਦੇਹਰਾਦੂਨ ਅਤੇ ਮੁੰਬਈ ਵਿਚ ਡਾਕਟਰਾਂ ਦੀ ਟੀਮ ਨੇ ਉਨ੍ਹਾਂ ਨੂੰ ਮੌਤ ਤੋਂ ਬਚਾ ਲਿਆ। ਅਜਿਹੇ 'ਚ ਰਿਸ਼ਭ ਪੰਤ ਨੇ ਵੀ ਸੋਸ਼ਲ ਮੀਡੀਆ 'ਤੇ ਆਪਣੀ ਜਨਮ ਤਰੀਕ ਬਦਲ ਕੇ 5 ਜਨਵਰੀ 2023 ਕਰ ਦਿੱਤੀ ਹੈ। ਜਿਸ ਨੂੰ ਵੇਖ ਕੇ ਉਨ੍ਹਾਂ ਦੇ ਫੈਨਜ਼ ਹੈਰਾਨ ਹਨ। 


ਦਰਅਸਲ ਰਿਸ਼ਭ ਪੰਤ ਦਾ ਜਨਮ 4 ਅਕਤੂਬਰ 1997 ਨੂੰ ਹੋਇਆ ਸੀ। ਸੋਸ਼ਲ ਮੀਡੀਆ 'ਤੇ ਆਪਣੀ ਜਨਮ ਤਰੀਕ ਬਦਲਣ ਤੋਂ ਬਾਅਦ ਪੰਤ ਹੁਣ ਸਿਰਫ 5 ਮਹੀਨੇ ਦੇ ਹਨ। ਉਨ੍ਹਾਂ ਦੇ ਇਸ ਫੈਸਲੇ ਨੇ ਪ੍ਰਸ਼ੰਸਕਾਂ ਨੂੰ ਕਾਫੀ ਹੈਰਾਨ ਕਰ ਦਿੱਤਾ ਅਤੇ ਹੁਣ ਇਹ ਖਬਰ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਕਿ ਉਨ੍ਹਾਂ ਨੇ ਅਜਿਹਾ ਕਿਉਂ ਕੀਤਾ। 


ਦੱਸ ਦਈਏ ਕਿ ਭਾਰਤੀ ਕ੍ਰਿਕਟਰ ਰਿਸ਼ਭ ਪੰਤ ਨੇ ਆਪਣੀ ਜਨਮ ਦੀ ਤਰੀਕ 5 ਜਨਵਰੀ 2023 ਲਿਖੀ ਹੈ। ਇਸੇ ਦਿਨ ਉਨ੍ਹਾਂ ਦਾ ਆਪਰੇਸ਼ਨ ਸਫਲ ਰਿਹਾ ਅਤੇ ਉਨ੍ਹਾਂ ਨੂੰ ਦੇਹਰਾਦੂਨ ਦੇ ਹਸਪਤਾਲ ਤੋਂ ਮੁੰਬਈ ਲਿਆਂਦਾ ਗਿਆ ਸੀ। ਇਸ ਤੋਂ ਬਾਅਦ ਕੋਕਿਲਾਬੇਨ ਧੀਰੂਭਾਈ ਅੰਬਾਨੀ ਕੋਲ ਕਈ ਦਿਨਾਂ ਤੱਕ ਉਨ੍ਹਾਂ ਦਾ ਇਲਾਜ ਚੱਲਦਾ ਰਿਹਾ। ਅਜਿਹੇ 'ਚ ਰਿਸ਼ਭ ਪੰਤ ਲਈ ਇਹ ਪੁਨਰ ਜਨਮ ਤੋਂ ਘੱਟ ਨਹੀਂ ਹੈ ਅਤੇ ਹੁਣ ਉਨ੍ਹਾਂ ਨੇ ਆਪਣੇ ਸੋਸ਼ਲ ਮੀਡੀਆ 'ਤੇ ਵੀ ਇਸ ਨੂੰ ਆਪਣਾ ਦੂਜਾ ਜਨਮ ਮੰਨ ਲਿਆ ਹੈ। 

ਖੈਰ ਉਨ੍ਹਾਂ ਦੀ ਜਨਮ ਤਰੀਕ ਨੂੰ ਬਦਲਣ ਦੀ ਗੱਲ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀ ਹੈ ਅਤੇ ਪ੍ਰਸ਼ੰਸਕ ਇਸ 'ਤੇ ਵੱਖ-ਵੱਖ ਪ੍ਰਤੀਕਿਰਿਆਵਾਂ ਵੀ ਦੇ ਰਹੇ ਹਨ।

ਵਨਡੇ ਵਿਸ਼ਵ ਕੱਪ ਤੱਕ ਹੋ ਸਕਦੇ ਹਨ ਫਿੱਟ

ਰਿਸ਼ਭ ਪੰਤ ਸੱਟ ਕਾਰਨ ਆਈਪੀਐਲ 2023 'ਚ ਨਹੀਂ ਖੇਡ ਸਕੇ। ਉਸ ਦੀ ਥਾਂ ਡੇਵਿਡ ਵਾਰਨਰ ਨੇ ਦਿੱਲੀ ਕੈਪੀਟਲਜ਼ ਦੀ ਕਪਤਾਨੀ ਸੰਭਾਲੀ ਹੈ। ਇਸ ਦੇ ਨਾਲ ਹੀ ਵਿਸ਼ਵ ਟੈਸਟ ਚੈਂਪੀਅਨਸ਼ਿਪ 2023 ਦੇ ਫਾਈਨਲ ਮੈਚ ਵਿੱਚ ਕੇਐਸ ਭਰਤ ਨੂੰ ਉਨ੍ਹਾਂ ਦੀ ਥਾਂ 'ਤੇ ਮੌਕਾ ਮਿਲਿਆ। ਪੰਤ ਇਸ ਸਮੇਂ ਐਨਸੀਏ ਵਿੱਚ ਹਨ ਅਤੇ 2023 ਵਨਡੇ ਵਿਸ਼ਵ ਕੱਪ ਵਿੱਚ ਖੇਡਣ ਦੀ ਸੰਭਾਵਨਾ ਹੈ।ਰਿਸ਼ਭ ਪੰਤ ਨੇ ਭਾਰਤ ਲਈ ਤਿੰਨੋਂ ਫਾਰਮੈਟਾਂ ਵਿੱਚ ਕ੍ਰਿਕਟ ਖੇਡੀ ਹੈ। 25 ਸਾਲਾ ਪੰਤ ਨੇ ਭਾਰਤ ਲਈ 33 ਟੈਸਟ ਮੈਚਾਂ 'ਚ 2271 ਦੌੜਾਂ, 30 ਵਨਡੇ 'ਚ 865 ਦੌੜਾਂ ਅਤੇ 66 ਟੀ-20 ਮੈਚਾਂ 'ਚ 987 ਦੌੜਾਂ ਬਣਾਈਆਂ ਹਨ।

Related Post