Ludhiana News : ਲੁਧਿਆਣਾ ਦੇ ਪਿੰਡਾਂ ਚ ਹੜ੍ਹ ਦਾ ਖ਼ਤਰਾ, ਅਲਰਟ ਕੀਤਾ ਜਾਰੀ, ਕੰਟਰੋਲ ਰੂਮ ਨੰਬਰ ਜਾਰੀ

Punjab Floods : ਲੁਧਿਆਣਾ (Ludhiana News) ਜ਼ਿਲ੍ਹਾ ਪ੍ਰਸ਼ਾਸਨ ਨੇ ਪਿੰਡ ਸਸਰਾਲੀ (ਲੁਧਿਆਣਾ ਪੂਰਬੀ ਖੇਤਰ) ਨੇੜੇ ਸਤਲੁਜ ਦਰਿਆ ਦਾ ਬੰਨ੍ਹ ਬਹੁਤ ਤੇਜ਼ ਪਾਣੀ ਦੇ ਵਹਾਅ ਕਾਰਨ ਅਲਰਟ ਜਾਰੀ ਕੀਤਾ ਹੈ ਕਿ ਇਥੇ ਬੰਨ੍ਹ ਗੰਭੀਰ ਦਬਾਅ ਹੇਠ ਹੈ।

By  KRISHAN KUMAR SHARMA September 5th 2025 09:04 AM -- Updated: September 5th 2025 11:35 AM

Satluj River Water flow : ਭਾਖੜਾ ਡੈਮ ਤੋਂ ਲਗਾਤਾਰ ਖ਼ਤਰੇ ਬਰਕਰਾਰ ਹਨ। ਡੈਮ 'ਚ ਪਾਣੀ ਦਾ ਪੱਧਰ ਖਤਰੇ ਦੇ ਨਿਸ਼ਾਨ ਤੋਂ ਸਿਰਫ਼ ਇੱਕ ਫੁੱਟ ਦੂਰ ਚੱਲ ਰਿਹਾ ਹੈ। ਡੈਮ ਵਿਚੋਂ ਪਾਣੀ ਲਗਾਤਾਰ ਛੱਡਿਆ ਜਾ ਰਿਹਾ ਹੈ, ਜਿਸ ਕਾਰਨ ਕਈ ਥਾਂਵਾਂ 'ਤੇ ਤੇਜ਼ ਵਹਾਅ ਕਾਰਨ ਬੰਨ੍ਹਾਂ ਨੂੰ ਖਤਰਾ ਬਣਿਆ ਹੋਇਆ ਹੈ। ਲੁਧਿਆਣਾ (Ludhiana News) ਜ਼ਿਲ੍ਹਾ ਪ੍ਰਸ਼ਾਸਨ ਨੇ ਪਿੰਡ ਸਸਰਾਲੀ (ਲੁਧਿਆਣਾ ਪੂਰਬੀ ਖੇਤਰ) ਨੇੜੇ ਸਤਲੁਜ ਦਰਿਆ ਦਾ ਬੰਨ੍ਹ ਬਹੁਤ ਤੇਜ਼ ਪਾਣੀ ਦੇ ਵਹਾਅ ਕਾਰਨ ਅਲਰਟ ਜਾਰੀ ਕੀਤਾ ਹੈ ਕਿ ਇਥੇ ਬੰਨ੍ਹ ਗੰਭੀਰ ਦਬਾਅ ਹੇਠ ਹੈ। ਬੰਨ੍ਹਾਂ ਦੀ ਰੱਖਿਆ ਅਤੇ ਮਜ਼ਬੂਤੀ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਹਨ। ਹਾਲਾਂਕਿ, ਜੇਕਰ ਬੰਨ੍ਹਾਂ ਵਿੱਚ ਕੋਈ ਚੀਰ ਜਾਂ ਨੁਕਸਾਨ ਹੁੰਦਾ ਹੈ, ਤਾਂ ਹੇਠ ਲਿਖੇ ਪਿੰਡ ਪ੍ਰਭਾਵਿਤ ਹੋ ਸਕਦੇ ਹਨ ਅਤੇ ਪਾਣੀ ਨਾਲ ਘਿਰੇ ਜਾਣ ਦਾ ਖਤਰਾ ਹੈ।

ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਸਰਾਲੀ, ਬੂੰਟ, ਰਾਵਤ, ਹਵਾਸ, ਸੀੜਾ, ਬੂਥਗੜ੍ਹ, ਮੰਗਲੀ ਟਾਂਡਾ, ਢੇਰੀ, ਖਵਾਜਕੇ, ਖਾਸੀ ਖੁਰਦ, ਮੰਗਲੀ ਕਾਦਰ, ਮੱਤੇਵਾੜਾ, ਮਾਂਗਟ, ਮਿਹਰਬਾਨ ਪਿੰਡਾਂ ਨੂੰ ਲੈ ਕੇ ਅਲਰਟ ਕੀਤਾ ਗਿਆ ਹੈ। ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਹਦਾਇਤਾਂ ਵੀ ਜਾਰੀ ਕੀਤੀਆਂ ਗਈਆਂ...

  • ਉੱਚ ਸਤਰਕਤਾ ਤੇ ਰਹੋ ਅਤੇ ਹਾਲਾਤਾਂ ‘ਤੇ ਨਜ਼ਰ ਰੱਖੋ।
  • ਜੇ ਤੁਹਾਡਾ ਘਰ ਦੋ ਮੰਜ਼ਿਲਾਂ ਵਾਲਾ ਹੈ ਤਾਂ ਸੁਰੱਖਿਆ ਵਾਸਤੇ ਪਹਿਲੀ ਮੰਜ਼ਿਲ ‘ਤੇ ਰਹੋ।
  • ਜੇ ਤੁਸੀਂ ਹੇਠਲੇ ਇਲਾਕੇ ਜਾਂ ਇਕ ਮੰਜ਼ਿਲੀ ਘਰ ਵਿੱਚ ਰਹਿੰਦੇ ਹੋ ਤਾਂ ਘਰ ਨੂੰ ਥੋੜ੍ਹੇ ਸਮੇਂ ਲਈ ਖਾਲੀ ਕਰਕੇ ਸੁਰੱਖਿਅਤ ਥਾਂ ‘ਤੇ ਚਲੇ ਜਾਓ।
  • ਆਪਣੇ ਜ਼ਰੂਰੀ ਕਾਗਜ਼ਾਤ ਅਤੇ ਮਹੱਤਵਪੂਰਨ ਸਮਾਨ ਨੂੰ ਪਾਣੀ-ਰੋਧੀ ਬੈਗਾਂ ਵਿੱਚ ਰੱਖੋ ਤਾਂ ਜੋ ਜ਼ਰੂਰਤ ਪੈਣ ‘ਤੇ ਤੁਰੰਤ ਨਾਲ ਲੈ ਜਾਇਆ ਜਾ ਸਕੇ।
  • ਬਜ਼ੁਰਗਾਂ, ਬੱਚਿਆਂ ਅਤੇ ਬਿਮਾਰ ਵਿਅਕਤੀਆਂ ਨੂੰ ਸਭ ਤੋਂ ਪਹਿਲਾਂ ਸੁਰੱਖਿਅਤ ਥਾਵਾਂ ‘ਤੇ ਪਹੁੰਚਾਓ।

ਰੈਸਕਿਊ ਸੈਂਟਰ ਬਣਾਏ ਗਏ ਹਨ, ਜਿੱਥੇ ਲੋਕ ਜਾ ਸਕਦੇ ਹਨ। ਇਹ ਹੇਠ ਦਰਸਾਏ ਹਨ। 

  • ਰਾਹੋਂ ਰੋਡ ਗੌਂਸਗੜ੍ਹ ਸਤਿਸੰਗ ਘਰ
  • ਚੰਡੀਗੜ੍ਹ ਰੋਡ ਮੁੰਡੀਆਂ ਸਤਿਸੰਗ ਘਰ
  • ਟਿੱਬਾ ਰੋਡ ਸਤਿਸੰਗ ਘਰ
  • ਕੈਲਾਸ਼ ਨਗਰ ਸਤਿਸੰਗ ਘਰ
  • ਪਿੰਡ ਸਸਰਾਲੀ ਦੇ ਨੇੜੇ ਰਾਧਾ ਸੁਆਮੀ         ਸੈਂਟਰ
  • ਖਾਸੀ ਕਲਾਂ ਮੰਡੀ
  • ਖਾਸੀ ਕਲਾਂ ਸਕੂਲ
  • ਭੂਖੜੀ ਸਕੂਲ
  • ਮੱਤੇਵਾੜਾ ਸਕੂਲ
  • ਮੱਤੇਵਾੜਾ ਮੰਡੀ

ਐਮਰਜੈਂਸੀ ਸੰਪਰਕ

  • ਫਲੱਡ ਕੰਟਰੋਲ ਰੂਮ: 0161-2433100
  • ਪੁਲਿਸ ਹੈਲਪਲਾਈਨ: 112

Related Post