Ludhiana News : ਲੁਧਿਆਣਾ ਦੇ ਪਿੰਡਾਂ 'ਚ ਹੜ੍ਹ ਦਾ ਖ਼ਤਰਾ, ਅਲਰਟ ਕੀਤਾ ਜਾਰੀ, ਕੰਟਰੋਲ ਰੂਮ ਨੰਬਰ ਜਾਰੀ
Satluj River Water flow : ਭਾਖੜਾ ਡੈਮ ਤੋਂ ਲਗਾਤਾਰ ਖ਼ਤਰੇ ਬਰਕਰਾਰ ਹਨ। ਡੈਮ 'ਚ ਪਾਣੀ ਦਾ ਪੱਧਰ ਖਤਰੇ ਦੇ ਨਿਸ਼ਾਨ ਤੋਂ ਸਿਰਫ਼ ਇੱਕ ਫੁੱਟ ਦੂਰ ਚੱਲ ਰਿਹਾ ਹੈ। ਡੈਮ ਵਿਚੋਂ ਪਾਣੀ ਲਗਾਤਾਰ ਛੱਡਿਆ ਜਾ ਰਿਹਾ ਹੈ, ਜਿਸ ਕਾਰਨ ਕਈ ਥਾਂਵਾਂ 'ਤੇ ਤੇਜ਼ ਵਹਾਅ ਕਾਰਨ ਬੰਨ੍ਹਾਂ ਨੂੰ ਖਤਰਾ ਬਣਿਆ ਹੋਇਆ ਹੈ। ਲੁਧਿਆਣਾ (Ludhiana News) ਜ਼ਿਲ੍ਹਾ ਪ੍ਰਸ਼ਾਸਨ ਨੇ ਪਿੰਡ ਸਸਰਾਲੀ (ਲੁਧਿਆਣਾ ਪੂਰਬੀ ਖੇਤਰ) ਨੇੜੇ ਸਤਲੁਜ ਦਰਿਆ ਦਾ ਬੰਨ੍ਹ ਬਹੁਤ ਤੇਜ਼ ਪਾਣੀ ਦੇ ਵਹਾਅ ਕਾਰਨ ਅਲਰਟ ਜਾਰੀ ਕੀਤਾ ਹੈ ਕਿ ਇਥੇ ਬੰਨ੍ਹ ਗੰਭੀਰ ਦਬਾਅ ਹੇਠ ਹੈ। ਬੰਨ੍ਹਾਂ ਦੀ ਰੱਖਿਆ ਅਤੇ ਮਜ਼ਬੂਤੀ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਹਨ। ਹਾਲਾਂਕਿ, ਜੇਕਰ ਬੰਨ੍ਹਾਂ ਵਿੱਚ ਕੋਈ ਚੀਰ ਜਾਂ ਨੁਕਸਾਨ ਹੁੰਦਾ ਹੈ, ਤਾਂ ਹੇਠ ਲਿਖੇ ਪਿੰਡ ਪ੍ਰਭਾਵਿਤ ਹੋ ਸਕਦੇ ਹਨ ਅਤੇ ਪਾਣੀ ਨਾਲ ਘਿਰੇ ਜਾਣ ਦਾ ਖਤਰਾ ਹੈ।
ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਸਰਾਲੀ, ਬੂੰਟ, ਰਾਵਤ, ਹਵਾਸ, ਸੀੜਾ, ਬੂਥਗੜ੍ਹ, ਮੰਗਲੀ ਟਾਂਡਾ, ਢੇਰੀ, ਖਵਾਜਕੇ, ਖਾਸੀ ਖੁਰਦ, ਮੰਗਲੀ ਕਾਦਰ, ਮੱਤੇਵਾੜਾ, ਮਾਂਗਟ, ਮਿਹਰਬਾਨ ਪਿੰਡਾਂ ਨੂੰ ਲੈ ਕੇ ਅਲਰਟ ਕੀਤਾ ਗਿਆ ਹੈ। ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਹਦਾਇਤਾਂ ਵੀ ਜਾਰੀ ਕੀਤੀਆਂ ਗਈਆਂ...
ਰੈਸਕਿਊ ਸੈਂਟਰ ਬਣਾਏ ਗਏ ਹਨ, ਜਿੱਥੇ ਲੋਕ ਜਾ ਸਕਦੇ ਹਨ। ਇਹ ਹੇਠ ਦਰਸਾਏ ਹਨ।
ਐਮਰਜੈਂਸੀ ਸੰਪਰਕ
- PTC NEWS