Road Accident : ਦੁੱਧ ਵਾਲੇ ਟੈਂਕਰ ਦਾ ਟਾਇਰ ਫੱਟਣ ਕਾਰਨ ਵਾਪਰਿਆ ਹਾਦਸਾ , ਟੈਂਕਰ ਚ ਹੀ ਫਸਿਆ ਡਰਾਈਵਰ
Laheragaga Road Accident : ਲਹਿਰਾਗਾਗਾ-ਪਾਤੜਾਂ ਮੁੱਖ ਸੜਕ 'ਤੇ ਦੁੱਧ ਵਾਲੇ ਟੈਂਕਰ ਦਾ ਟਾਇਰ ਫਟਣ ਕਾਰਨ ਭਿਆਨਕ ਹਾਦਸਾ ਵਾਪਰਿਆ ਹੈ। ਅੱਜ ਸਵੇਰੇ ਲਗਭਗ 7 ਵਜੇ ਲਹਿਰਾਗਾਗਾ-ਪਾਤੜਾ ਮੁੱਖ ਸੜਕ 'ਤੇ ਇੱਕ ਦੁੱਧ ਨਾਲ ਭਰਿਆ ਟੈਂਕਰ ਬੇਕਾਬੂ ਹੋ ਕੇ ਮਾਰਕਫੈੱਡ ਦੀ ਕੰਧ ਨਾਲ ਟਕਰਾ ਗਿਆ। ਹਾਦਸੇ ਕਾਰਨ ਮਾਰਕਫੈੱਡ ਦੀ ਕੰਧ ਢਹਿ ਗਈ ਅਤੇ ਟੈਂਕਰ ਚਾਲਕ ਟੈਂਕਰ ਵਿੱਚ ਹੀ ਫਸ ਗਿਆ
Laheragaga Road Accident : ਲਹਿਰਾਗਾਗਾ-ਪਾਤੜਾਂ ਮੁੱਖ ਸੜਕ 'ਤੇ ਦੁੱਧ ਵਾਲੇ ਟੈਂਕਰ ਦਾ ਟਾਇਰ ਫਟਣ ਕਾਰਨ ਭਿਆਨਕ ਹਾਦਸਾ ਵਾਪਰਿਆ ਹੈ। ਅੱਜ ਸਵੇਰੇ ਲਗਭਗ 7 ਵਜੇ ਲਹਿਰਾਗਾਗਾ-ਪਾਤੜਾ ਮੁੱਖ ਸੜਕ 'ਤੇ ਇੱਕ ਦੁੱਧ ਨਾਲ ਭਰਿਆ ਟੈਂਕਰ ਬੇਕਾਬੂ ਹੋ ਕੇ ਮਾਰਕਫੈੱਡ ਦੀ ਕੰਧ ਨਾਲ ਟਕਰਾ ਗਿਆ। ਹਾਦਸੇ ਕਾਰਨ ਮਾਰਕਫੈੱਡ ਦੀ ਕੰਧ ਢਹਿ ਗਈ ਅਤੇ ਟੈਂਕਰ ਚਾਲਕ ਟੈਂਕਰ ਵਿੱਚ ਹੀ ਫਸ ਗਿਆ।
ਘਟਨਾ ਦਾ ਪਤਾ ਲੱਗਦਿਆਂ ਹੀ ਮੌਕੇ 'ਤੇ ਪਹੁੰਚੇ ਸਥਾਨਕ ਲੋਕਾਂ ਨੇ ਵੱਡੀ ਮੁਸ਼ਕਲ ਨਾਲ ਜ਼ਖ਼ਮੀ ਡਰਾਇਵਰ ਨੂੰ ਹਾਈਡਰੇ ਦੀ ਮਦਦ ਨਾਲ ਟੈਂਕਰ ਵਿੱਚੋਂ ਬਾਹਰ ਕੱਢਿਆ ਅਤੇ ਉਸ ਨੂੰ ਨੇੜਲੇ ਹਸਪਤਾਲ ਵਿੱਚ ਭਰਤੀ ਕਰਵਾਇਆ। ਜ਼ਖ਼ਮੀ ਡਰਾਇਵਰ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ। ਹਾਜ਼ਰ ਲੋਕਾਂ ਮੁਤਾਬਕ ਟਾਇਰ ਫਟਣ ਕਾਰਨ ਟੈਂਕਰ ਦਾ ਸੰਤੁਲਨ ਬਿਗੜ ਗਿਆ, ਜਿਸ ਨਾਲ ਇਹ ਹਾਦਸਾ ਵਾਪਰਿਆ। ਟੈਂਕਰ ਦਾ ਵੀ ਕਾਫੀ ਨੁਕਸਾਨ ਹੋਇਆ ਹੈ।
ਸੂਚਨਾ ਮਿਲਦੇ ਹੀ ਸਹਾਇਕ ਥਾਣੇਦਾਰ ਸੱਤਪਾਲ ਸਿੰਘ ਆਪਣੀ ਟੀਮ ਨਾਲ ਮੌਕੇ ਤੇ ਪਹੁੰਚੇ। ਪੁਲਿਸ ਨੇ ਘਟਨਾ ਸਥਾਨ ਦਾ ਜਾਇਜ਼ਾ ਲਿਆ ਅਤੇ ਸੜਕ ਨੂੰ ਸਾਫ਼ ਕਰਵਾ ਕੇ ਆਵਾਜਾਈ ਬਹਾਲ ਕਰਵਾਈ। ਇਸ ਹਾਦਸੇ ਕਾਰਨ ਕੁਝ ਸਮੇਂ ਲਈ ਸੜਕ ਤੇ ਟ੍ਰੈਫਿਕ ਜਾਮ ਰਿਹਾ। ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ।