ਰੂਪਨਗਰ ਦੀ ਧੀ ਬਣੀ ਭਾਰਤੀ ਹਵਾਈ ਸੈਨਾ ‘ਚ ਫ਼ਲਾਇੰਗ ਅਫ਼ਸਰ

Punjab News: ਭਾਰਤੀ ਹਵਾਈ ਫੌਜ ਦੇ ਵਿੱਚ ਭਰਤੀ ਹੋਈ ਰੂਪਨਗਰ ਦੀ ਬੇਟੀ ਇਵਰਾਜ ਕੌਰ ਆਪਣੇ ਜੱਦੀ ਪਿੰਡ ਹੁਸੈਨਪੁਰ ਪਹੁੰਚੀ

By  Amritpal Singh June 25th 2023 02:41 PM

Punjab News: ਭਾਰਤੀ ਹਵਾਈ ਫੌਜ ਦੇ ਵਿੱਚ ਭਰਤੀ ਹੋਈ ਰੂਪਨਗਰ ਦੀ ਬੇਟੀ ਇਵਰਾਜ ਕੌਰ ਆਪਣੇ ਜੱਦੀ ਪਿੰਡ ਹੁਸੈਨਪੁਰ ਪਹੁੰਚੀ, ਜਿੱਥੇ ਪਿੰਡ ਦੇ ਲੋਕਾਂ ਨੇ ਫੁੱਲਾਂ ਦੀ ਵਰਖਾ ਕਰਕੇ ਅਤੇ ਸਿਰੋਪਾਓ ਭੇਂਟ ਕਰਕੇ ਉਸਦਾ ਭਰਵਾ ਸਵਾਗਤ ਕੀਤਾ। ਇਸ ਮੌਕੇ ਪਿੰਡ ਪੁੱਜਣ ਤੋਂ ਪਹਿਲਾਂ ਉਸ ਨੇ ਪੰਜਾਬ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਨਾਲ ਮੁਲਾਕਾਤ ਕੀਤੀ ਅਤੇ ਇਸ ਮੌਕੇ ਉੱਤੇ ਉਨ੍ਹਾਂ ਦੇ ਨਾਲ ਰੂਪਨਗਰ ਤੋਂ ਸਾਬਕਾ ਵਿਧਾਇਕ ਅਮਰਜੀਤ ਸਿੰਘ ਸੰਦੋਆ ਅਤੇ ਇਵਰਾਜ ਦੇ ਪਰਿਵਾਰਕ ਮੈਂਬਰ ਵੀ ਮੌਜੂਦ ਸਨ।


ਇਵਰਾਜ ਕੌਰ ਨੇ ਦੱਸਿਆ ਕਿ ਉਸ ਦਾ ਬਚਪਨ ਤੋਂ ਹੀ ਸੁਪਨਾ ਸੀ ਕੀ ਉਹ ਵੀ ਇੱਕ ਦਿਨ ਭਾਰਤੀ ਹਵਾਈ ਸੈਨਾ ਦੇ ਜਹਾਜ ਉਡਾਵੇਗੀ ਅਤੇ ਹੁਣ ਉਸ ਦਾ ਇਹ ਸੁਪਨਾ ਪੂਰਾ ਹੋ ਚੁੱਕਿਆ ਹੈ। ਇਵਰਾਜ ਨੇ ਕਿਹਾ ਕੀ ਉਹ ਪੰਜਾਬ ਦੇ ਨੌਜਵਾਨਾਂ ਨੂੰ ਇਹ ਸੰਦੇਸ਼ ਦੇਣਾ ਚਾਹੁੰਦੀ ਹੈ ਕਿ ਉਹ ਕੈਨੇਡਾ-ਅਮਰੀਕਾ ਨਾ ਜਾ ਕੇ ਆਪਣੇ ਦੇਸ਼ ਵਿੱਚ ਹੀ ਰਹਿ ਕੇ ਨੌਕਰੀ ਕਰਨ। ਇਵਰਾਜ ਨੇ ਕਿਹਾ ਕਿ ਉਹਨਾਂ ਨੂੰ ਬਹੁਤ ਹੀ ਕਠਿਨ ਪ੍ਰੀਸ਼੍ਰਮ ਕਰਕੇ ਅੱਜ ਇਹ ਮੁਕਾਮ ਪ੍ਰਾਪਤ ਹੋਇਆ ਹੈ। 


ਇਵਰਾਜ ਦੇ ਪਿਤਾ ਨੇ ਕਿਹਾ ਕਿ ਉਹਨਾਂ ਦੀ ਬੇਟੀ ਦਾ ਇਹ ਬਚਪਨ ਤੋਂ ਹੀ ਸੁਪਨਾ ਸੀ ਕਿ ਉਹ ਹਵਾਈ ਸੈਨਾ ਦੇ ਵਿੱਚ ਭਰਤੀ ਹੋਵੇਗੀ ਅਤੇ ਅੱਜ ਉਸ ਦਾ ਇਹ ਸੁਪਨਾ ਪੂਰਾ ਹੋਇਆ ਹੈ। ਉਹਨਾਂ ਇਸ ਮੌਕੇ ਸਾਰੇ ਇਲਾਕਾ ਨਿਵਾਸੀਆਂ ਅਤੇ ਸਾਰੇ ਧਾਰਮਿਕ ਅਤੇ ਰਾਜਨੀਤਿਕ, ਸਖਸ਼ੀਅਤਾਂ ਦਾ ਧੰਨਵਾਦ ਕੀਤਾ। ਇਸ ਮੌਕੇ ਉੱਤੇ ਉਹਨਾਂ ਦੇ ਮਾਤਾ-ਪਿਤਾ ਭਾਵੁਕ ਹੁੰਦੇ ਹੋਏ ਵੀ ਨਜ਼ਰ ਆਏ। ਇਵਰਾਜ ਦੇ ਪਿਤਾ ਨੇ ਬਾਕੀਆਂ ਕੁੜੀਆਂ ਦੇ ਮਾਪਿਆਂ ਨੂੰ ਅਪੀਲ ਕੀਤੀ ਕਿ ਉਹ ਆਪਣੀਆਂ ਧੀਆਂ ਨੂੰ ਵੀ ਮੁੰਡਿਆਂ ਦੇ ਬਾਰਬਰ ਲੋਕਾਂ ਵਿੱਚ ਖੜਨ ਦਾ ਮੌਕਾ ਦੇਣ। 

Related Post