PTC News
Search

ਆਪ ਨੂੰ ED ਛਾਪਿਆਂ ਤੋਂ ਭਾਜੜਾਂ ਇਸ ਕਰਕੇ ਪਈਆਂ, ਕਿਉਂਕਿ ਸ਼ੱਕ ਦੀ ਸੂਈ ਹੁਣ ਅਰਵਿੰਦ ਕੇਜਰੀਵਾਲ ’ਤੇ : ਅਕਾਲੀ ਦਲ

SAD over ED Raid on AAP Leader : ਡਾ. ਦਲਜੀਤ ਸਿੰਘ ਚੀਮਾ (Daljit Singh Cheema) ਨੇ ਕਿਹਾ ਕਿ ਇਹ ਸਪਸ਼ਟ ਹੈ ਕਿ ਮੁੱਖ ਸਕੱਤਰ ਨਿਰਧਾਰਿਤ ਨਿਯਮਾਂ ਤੋਂ ਉਲਟ ਗਮਾਡਾ ਦਾ ਚੇਅਰਪਰਸਨ ਹੈ, ਜਿਸਦਾ ਮਕਸਦ ਦਿੱਲੀ ਦੇ ਗਿਰੋਹ ਮੁਤਾਬਕ ਭ੍ਰਿਸ਼ਟਾਚਾਰ ਕਰਨਾ ਹੈ।

By  KRISHAN KUMAR SHARMA September 24th 2026 07:25 PM -- Updated: September 24th 2026 07:33 PM

ED Raid on AAP Leader : ਸ਼੍ਰੋਮਣੀ ਅਕਾਲੀ ਦਲ (SAD) ਨੇ ਅੱਜ ਕਿਹਾ ਕਿ ਆਮ ਆਦਮੀ ਪਾਰਟੀ (AAP) ਨੂੰ ਮੁਹਾਲੀ ਵਿਚ ਗਮਾਡਾ ਦਫਤਰ ਅਤੇ ਆਪ ਆਗੂਆਂ ਦੇ ਘਰਾਂ ਵਿਚ ਐਨਫੋਰਸਮੈਂਟ ਡਾਇਰੈਕਟੋਰੇਟ (ED) ਦਫਤਰ ਵਿਚ ਹੋਈ ਛਾਪੇਮਾਰੀ ਕਾਰਨ ਭਾਜੜਾਂ ਇਸ ਕਰ ਕੇ ਪਈਆਂ ਕਿਉਂਕਿ ਸਾਰੇ ਘੁਟਾਲੇ ਵਿਚ ਸ਼ੱਕੀ ਦੀ ਸੂਈ ਹੁਣ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਵੱਲ ਜਾ ਰਹੀ ਹੈ।

'ਸਤੇਂਦਰ ਜੈਨ ਤੋਂ ਸ਼ੱਕ ਦੀ ਸੂਈ ਕੇਜਰੀਵਾਲ ਦੇ ਬੂਹੇ ਵੱਲ'

ਇਥੇ ਜਾਰੀ ਕੀਤੇ ਇਕ ਬਿਆਨ ਵਿਚ ਅਕਾਲੀ ਦਲ ਦੇ ਸੀਨੀਅਰ ਆਗੂ ਡਾ. ਦਲਜੀਤ ਸਿੰਘ ਚੀਮਾ (Daljit Singh Cheema) ਨੇ ਕਿਹਾ ਕਿ ਇਹ ਸਪਸ਼ਟ ਹੈ ਕਿ ਮੁੱਖ ਸਕੱਤਰ ਨਿਰਧਾਰਿਤ ਨਿਯਮਾਂ ਤੋਂ ਉਲਟ ਗਮਾਡਾ ਦਾ ਚੇਅਰਪਰਸਨ ਹੈ, ਜਿਸਦਾ ਮਕਸਦ ਦਿੱਲੀ ਦੇ ਗਿਰੋਹ ਮੁਤਾਬਕ ਭ੍ਰਿਸ਼ਟਾਚਾਰ ਕਰਨਾ ਹੈ। ਉਹਨਾਂ ਕਿਹਾ ਕਿ ਹੁਣ ਇਹ ਗਿਰੋਹ ਨਿਸ਼ਾਨੇ ’ਤੇ ਹੈ ਕਿਉਂਕਿ ਚੰਡੀਗੜ੍ਹ ਵਿਚ ਦਿੱਲੀ ਦੇ ਆਗੂ ਸਤੇਂਦਰ ਜੈਨ ਦੀ ਰਿਹਾਇਸ਼ ’ਤੇ ਛਾਪੇਮਾਰੀ ਹੋਈ ਹੈ। ਉਹਨਾਂ ਕਿਹਾ ਕਿ ਜੈਨ ਤੋਂ ਸ਼ੱਕ ਦੀ ਸੂਈ ਕੇਜਰੀਵਾਲ ਦੇ ਬੂਹੇ ਵੱਲ ਜਾਂਦੀ ਹੈ ਤੇ ਇਸੇ ਕਾਰਨ ਆਪ ਬੌਖਲਾ ਗਈ ਤੇ ਇਸਦੇ ਆਗੂਆਂ ’ਤੇ ਦਬਾਅ ਘਟਵਾਉਣ ਵਾਸਤੇ ਬੇਲੋੜੇ ਰੋਸ ਪ੍ਰਦਰਸ਼ਨ ਕੀਤੇ ਜਾ ਰਹੇ ਹਨ।

ਈਡੀ ਦੇ ਛਾਪਿਆਂ ਨੇ 'ਕੱਟੜ ਈਮਾਨਦਾਰਾਂ' ਦੀ ਅਸਲ ਤਸਵੀਰ ਬੇਨਕਾਬ ਕੀਤੀ : ਡਾ. ਚੀਮਾ

ਡਾ. ਦਲਜੀਤ ਚੀਮਾ ਨੇ ਕਿਹਾ ਕਿ ਈਡੀ ਦੇ ਛਾਪਿਆਂ ਕਾਰਨ ਪੰਜਾਬੀਆਂ ਸਾਹਮਣੇ ’ਕੱਟੜ ਈਮਾਨਦਾਰਾਂ’ ਦੀ ਅਸਲ ਤਸਵੀਰ ਬੇਨਕਾਬ ਹੋ ਗਈ ਹੈ। ਉਹਨਾਂ ਕਿਹਾ ਕਿ ਅਸਲੀਅਤ ਇਹ ਹੈ ਕਿ ਆਪ ਗਮਾਡਾ ਦਫਤਰ ’ਤੇ ਹੋਈ ਛਾਪੇਮਾਰੀ ਤੋਂ ਹਿੱਲ ਗਈ ਹੈ ਤੇ ਇਸਨੂੰ ਭਾਜੜਾਂ ਪੈ ਗਈਆਂ ਹਨ। ਉਹਨਾਂ ਕਿਹਾ ਕਿ ਜੇਕਰ ਕਿਸੇ ਅਫਸਰ ਨੇ ਕੋਈ ਗੜਬੜ ਕੀਤੀ ਹੈ ਤਾਂ ਪਾਰਟੀ ਨੂੰ ਬੌਖਲਾਹਟ ਵਿਚ ਨਹੀਂ ਆਉਣਾ ਚਾਹੀਦਾ।ਸਗੋਂ ਕਿ ਇਸਨੂੰ ਤਾਂ ਖੁਸ਼ ਹੋਣਾ ਚਾਹੀਦਾ ਹੈ ਤੇ ਈ ਡੀ ਦੀ ਕਾਰਵਾਈ ਦਾ ਸਮਰਥਨ ਕਰਨਾ ਚਾਹੀਦਾ ਹੈ ਅਤੇ ਕੇਂਦਰੀ ਏਜੰਸੀ ਤੋਂ ਹੋਏ ਭ੍ਰਿਸ਼ਟਾਚਾਰ ਦੇ ਵੇਰਵੇ ਪੁੱਛਣੇ ਚਾਹੀਦੇ ਹਨ ਤਾਂ ਜੋ ਦੋਸ਼ੀ ਅਫਸਰਾਂ ਦੇ ਖਿਲਾਫ ਕਾਰਵਾਈ ਕੀਤੀ ਜਾ ਸਕੇ।

'ਆਮ ਆਦਮੀ ਪਾਰਟੀ ਨੇ ਈਡੀ ਦਾ ਘਿਰਾਓ ਕਰਕੇ ਖੁਦ ਸਬੂਤ ਦਿੱਤਾ'

ਅਕਾਲੀ ਆਗੂ ਨੇ ਕਿਹਾ ਕਿ ਅਸਲੀਅਤ ਇਹ ਹੈ ਕਿ ਪਾਰਟੀ ਈਡੀ ਟੀਮ ਦਾ ਘਿਰਾਓ ਕਰ ਕੇ ਅਤੇ ਗੁੰਮਰਾਹਕੁੰਨ ਪਟੀਸ਼ਨ, ਜੋ ਹਾਈ ਕੋਰਟ ਨੇ ਬਰਖ਼ਾਸਤ ਕਰ ਦਿੱਤੀ, ਦਾਇਰ ਕਰ ਕੇ ਇਹ ਸੰਕੇਤ ਦੇ ਰਹੀ ਹੈ ਕਿ ਇਹ ਇਸ ਗੱਲ ਤੋਂ ਡਰ ਗਈ ਹੈ ਕਿ ਪਿਟਾਰਾ ਖੁੱਲ੍ਹ ਜਾਵੇਗਾ। ਉਹਨਾਂ ਕਿਹਾ ਕਿ ਪਾਰਟੀ ਨੂੰ ਡਰ ਸੀ ਕਿ ਜਿਸ ਤਰੀਕੇ ਖਰੜ ਦੇ ਫਲੈਟਾਂ ਵਿਚ ਛਾਪੇਮਾਰੀ ਦੌਰਾਨ ਨੋਟਾਂ ਦੀ ਵਰਖਾ ਹੋਈ, ਉਸੇ ਤਰੀਕੇ ਮੁੱਖ ਮੰਤਰੀ ਦੇ ਓਐਸਡੀ ਦੀ ਬਦਲੀਆਂ ਤੇ ਤਾਇਨਾਤੀਆਂ ਵਿਚ ਭੂਮਿਕਾ ਦੇ ਨਾਲ-ਨਾਲ ਸੀਐਲਯੂ ਕਲੀਅਰੰਸ ਵਿਚ ਭੂਮਿਕਾ ਅਤੇ ਕੇਜਰੀਵਾਲ ਦੀ ਗਮਾਡਾ ਦੇ ਮਾਮਲੇ ਚਲਾਉਣ ਵਿਚ ਭੂਮਿਕਾ ਬੇਨਕਾਬ ਹੋ ਜਾਵੇਗੀ।

ਡਾ. ਚੀਮਾ ਨੇ ਆਪ ਨੂੰ ਸਵਾਲ ਕੀਤਾ ਕਿ ਉਹ ਦੱਸੇ ਕਿ ਸਤੇਂਦਰ ਜੈਨ, ਜੋ ਕਿ ਪਾਰਟੀ ਦਾ ਦਿੱਲੀ ਆਧਾਰਿਤ ਆਗੂ ਹੈ, ਨੂੰ ਆਪ ਸਰਕਾਰ ਨੇ ਮੰਤਰੀਆਂ ਵਾਲਾ ਬੰਗਲਾ ਕਿਵੇਂ ਅਲਾਟ ਕਰ ਦਿੱਤਾ। ਉਹਨਾਂ ਕਿਹਾ ਕਿ ਇਸ ਤੋਂ ਪਤਾ ਚਲਦਾ ਹੈ ਕਿ ਜੈਨ ਗੈਰ ਸੰਵਿਧਾਨਕ ਸ਼ਕਤੀਆਂ ਮਾਣ ਰਿਹਾ ਹੈ ਤੇ ਗਮਾਡਾ ਵਿਚ ਫੈਸਲੇ ਉਸਦੇ ਪ੍ਰਭਾਵ ਹੇਠ ਹੁੰਦੇ ਹਨ। ਉਹਨਾਂ ਕਿਹਾ ਕਿ ਪਾਰਟੀ ਨੂੰ ਡਰ ਸੀ ਕਿ ਸਾਰੀ ਜਾਂਚ ਇਸਦੇ ਸਿਖ਼ਰਲੇ ਆਗੂਆਂ ਦੇ ਭ੍ਰਿਸ਼ਟਾਚਾਰ ਨੂੰ ਬੇਨਕਾਬ ਕਰ ਦੇਵੇਗੀ।

ਇਹ ਵੀ ਪੜ੍ਹੋ... 

'Gyanesh Kumar ਅਸਤੀਫ਼ਾ ਦਿਓ', CJP ਵੱਲੋਂ 48 ਘੰਟੇ ਦਾ ਅਲਟੀਮੇਟਮ, ਚੋਣ ਕਮਿਸ਼ਨ ਨੂੰ ਲੈ ਕੇ 3 ਮੁੱਖ ਮੰਗਾਂ ਰੱਖੀਆਂ

Related Post